ਪ੍ਰੋਫੈਸਰ ਭੁੱਲਰ, ਭਾਈ ਰਾਜੋਆਣਾ ਸਿੱਖ ਕੌਮ ਦੇ ਨਾਇਕਾˆ ਵਿੱਚ ਸ਼ਾਮਲ ਹਨ, ਇਹਨਾˆ ਨੂੰ ਫਾˆਸੀ ਲਗਾਕੇ
ਸੁੱਤੀਆˆ ਕਲਾˆ ਨਾ ਜਗਾਈਆˆ ਜਾਣ:
ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
ਕਦੇ ਵੀ ਖ਼ੂਨ ਦੇ ਦਾਗ਼ ਖ਼ੂਨ ਨਾਲ ਧੋਤੇ ਨਹੀˆ ਜਾਣਗੇ
ਬਠਿੰਡਾ, 27 ਫਰਵਰੀ (ਕਿਰਪਾਲ ਸਿੰਘ): ਪ੍ਰੋਫੈਸਰ ਭੁੱਲਰ, ਭਾਈ ਰਾਜੋਆਣਾ ਸਿੱਖ ਕੌਮ ਦੇ ਨਾਇਕਾˆ ਵਿੱਚ ਸ਼ਾਮਲ ਹਨ, ਇਹਨਾˆ ਨੂੰ ਫਾˆਸੀ ਲਗਾ ਕੇ ਸੁੱਤੀਆˆ ਕਲਾˆ ਨਾ ਜਗਾਈਆˆ ਜਾਣ। ਇਹ ਸ਼ਬਦ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਦੇ ਦਫਤਰ ਸਕੱਤਰ ਮਨਜੀਤ ਸਿੰਘ ਖ਼ਾਲਸਾ ਵੱਲੋਂ ਈਮੇਲ ਰਾਹੀਂ ਭੇਜੇ ਗਏ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦੇ ਪ੍ਰਧਾਨ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਇਸ ਦੀ ਕੇਂਦਰੀ ਪੰਚਾਇਤ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਇਸ ਦੇ ਦੋਵੇਂ ਉਪ ਪ੍ਰਧਾਨ ਭਾਈ ਗੁਰਤੇਜ ਸਿੰਘ ਸਾਬਕਾ ਆਈਏਐੱਸ ਅਤੇ ਭਾਈ ਰਜਿੰਦਰ ਸਿੰਘ ਖ਼ਾਲਸਾ ਹਾਜਰ ਸਨ। ਇਸ ਮੀਟਿੰਗ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾˆਸੀ ਦੀ ਅਫਵਾਹ ਦੇ ਮੱਦੇ ਨਜ਼ਰ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਵਲੋਂ ਪਾਸ ਕੀਤੇ ਮਤੇ ’ਚ ਕਿਹਾ ਗਿਆ ਕਿ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਓਸ ਸਿੱਖ ਕੌਮ ਦਾ ਸਿਆਸੀ ਨੇਤਾ ਹੈ ਜਿਸ ਨੂੰ ਮਲੀਆ ਮੇਟ ਕਰਨ ਦੀਆˆ ਸਾਜਿਸ਼ਾˆ ਓਹੀ ਲੋਕ ਕਰ ਰਹੇ ਹਨ, ਜਿਨ੍ਹਾˆ ਨੂੰ ਇਸਦੇ ਅਨਿਆˆ ਵਿਰੁਧ ਅਤੇ ਮਨੁੱਖੀ ਹੱਕਾˆ ਲਈ ਜੂਝਣ ਦੇ ਖਾਸੇ ਨੇ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ।
ਮਤੇ ਵਿਚ ਅੱਗੇ ਕਿਹਾ ਗਿਆ ਕਿ ਹਿੰਦੂਤਵ ਦੇ ਫਲਸਫੇ ਨੂੰ ਲਾਗੂ ਕਰਕੇ ਦੂਸਰੀਆˆ ਕੌਮਾˆ ਅਤੇ ਘਟਗਿਣਤੀਆˆ ਨੂੰ ਗੁਲਾਮ ਬਣਾ ਕੇ ਰੱਖਣ ਦੀ ਕੂਟਨੀਤੀ ਵਿਸ਼ਵ ਵਿਆਪੀ ਸਿਆਸੀ ਚੇਤਨਾ ਦੇ ਵਿਰੋਧ ਵਿੱਚ ਤਾˆ ਹੈ ਹੀ, ਇਹ ਭਾਰਤੀ ਸੰਵਿਧਾਨ ਨੂੰ ਵੀ ਪੈਰਾˆ ਹੇਠ ਰੋਲਣ ਦੀ ਕਿਰਿਆ ਸਿੱਧ ਹੋ ਰਹੀ ਹੈ।
ਹਿੰਦੋਸਤਾਨ ਦੀ ਨਿਆˆ ਪਾਲਿਕਾ ਨੂੰ, ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਰੱਜ ਪ੍ਰਦਾਨ ਕਰਨ ਦਾ ਫਿਕਰ ਜ਼ਿਆਦਾ ਹੈ, ਕਾਨੂੰਨ ਅਨੁਸਾਰ ਨਿਆˆ ਕਰਨ ਦਾ ਬਹੁਤ ਘੱਟ। ਸਨੇ-ਸਨੇ ਇਹ ਫਿਤਰਤ ਇਸ ਨੂੰ ਮਹਾˆਕਾਲੀ ਦਾ ਖੱਪਰ ਘਟਗਿਣਤੀਆˆ ਅਤੇ ਦੂਜੀਆˆ ਕੌਮਾˆ ਦੇ ਖ਼ੂਨ ਨਾਲ ਭਰਨ ਦੀ ਚੇਸ਼ਟਾ ਵੱਲ ਘਸੀਟ ਰਹੀ ਹੈ। ਇਸ ਔਰੰਗਜ਼ੇਬੀ ਫੁਰਮਾਨ ਨੂੰ ਲਾਗੂ ਕਰਨ ਲਈ ਹਿੰਦੋਸਤਾਨ ਦੀਆˆ ਦੋ ਪ੍ਰਮੁਖ ਸਿਆਸੀ ਜਮਾਤਾˆ ਕਾˆਗਰਸ ਅਤੇ ਭਾਜਪਾ ਆਪਣੇ ਪਿਛਲੱਗਾˆ ਸਮੇਤ ਪੱਬਾˆ ਭਾਰ ਹੋਈ ਨਜ਼ਰ ਆਉਂਦੀ ਹੈ। ਤਾˆ ਹੀ ਇਹ ਵਿਨਾਸ਼ ਕਾਲ ਦੀਆˆ ਕਨਸੋਆˆ ਫਿਜ਼ਾ ਵਿੱਚ ਭੈਰਵੀ ਬਣ ਕਿਲਕਾਰੀਆˆ ਮਾਰਦੀਆˆ ਨਜ਼ਰ ਆ ਰਹੀਆˆ ਹਨ।
ਮੁਕੰਮਲ ਤੌਰ ਉੱਤੇ ਨਿਰਦੋਸ਼ ਭਾਈ ਕਿਹਰ ਸਿੰਘ ਨੂੰ ਫਾਹੇ ਲਾ ਕੇ ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਧਰਵਾਸ ਨਹੀਂ ਮਿਲਿਆ ਬਲਕਿ ਬਲੀਦਾਨ ਲੈਣ ਦੀ ਅਮਾਨਵੀ ਭੁੱਖ ਹੋਰ ਚਮਕੀ ਹੈ। ਮਤੇ ਵਿੱਚ ਕਿਹਾ ਗਿਆ ਕਿ ਕਦੇ ਵੀ ਖ਼ੂਨ ਦੇ ਦਾਗ਼ ਖ਼ੂਨ ਨਾਲ ਧੋਤੇ ਨਹੀˆ ਜਾਣਗੇ।
ਪ੍ਰੋ. ਦਵਿੰਦਰਪਾਲ ਸਿੰਘ ਬਾਰੇ ਸਿੱਖ ਕੌਮ ਅਤੇ ਹਰ ਨਿਆˆ ਪਸੰਦ ਮਨੁੱਖ ਜਾਣਦਾ ਹੈ ਕਿ ਉਹ ਮੁਕੰਮਲ ਤੌਰ ਉੱਤੇ ਨਿਰਦੋਸ਼ ਹੈ ਅਤੇ ਕੇਵਲ ਇਨ੍ਹਾˆ ਲੋਕਾˆ ਦੀ ਸਿੱਖਾˆ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਚਾਹ ਨੂੰ ਅੰਜ਼ਾਮ ਦੇਣ ਲਈ ਹੀ ਉਸਨੂੰ ਫਾˆਸੀ ਚੜ੍ਹਾਉਣ ਦੇ ਮਨਸੂਬੇ ਬਣ ਰਹੇ ਹਨ। ਇਸ ਅਮਾਨਵੀ ਨੀਤੀ ਨੂੰ ਲਾਗੂ ਕਰਨ ਹਿੱਤ ਹਜ਼ਾਰਾˆ ਬੇ-ਗੁਨਾਹ ਹਿੰਦ ਦੀ ਪੁਲਿਸ ਅਤੇ ਅੰਨ੍ਹੇ ਕਾਨੂੰਨ ਦੀ ਬਲੀ ਚੜ੍ਹ ਚੁੱਕੇ ਹਨ। ਇਹਨਾˆ ਵਿੱਚ ਸੰਤ ਜਰਨੈਲ ਸਿੰਘ ਵਰਗੇ ਪਰਮ ਮਨੁੱਖ ਵੀ ਹਨ ਜੋ ਕਿ ਕਿਸੇ ਮਨੁੱਖਤਾ ਨੂੰ ਪਰਣਾਈ ਮਾਨਸਿਕਤਾ ਵਾਲੇ ਸਮਾਜ ਦੇ ਗਹਿਣੇ ਸਾਬਤ ਕੀਤੇ ਜਾ ਸਕਦੇ ਹਨ।
ਅਸੀˆ ਭਾਰਤ ਦੀ ਕਾˆਗਰਸ ਸਰਕਾਰ ਅਤੇ ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਇਹਨਾˆ ਸ਼ਬਦਾˆ ਰਾਹੀˆ ਦੱਸਣਾ ਚਾਹੁੰਦੇ ਹਾˆ ਕਿ ਪਰੋਪਕਾਰੀਆˆ ਦੇ ਸਾਢੇ ਪੰਜ ਸਦੀਆˆ ਕੀਤੇ ਅਹਿਸਾਨਾˆ ਦੇ ਬਦਲੇ ਉਹਨਾˆ ਦੇ ਆਗੂਆˆ ਦਾ ਬੁਰਾ ਚਿਤਵਣਾ ਵਿਨਾਸ਼ ਵੱਲ ਵਧਾਏ ਜਾˆਦੇ ਕਦਮ ਹਨ; ਹਿੰਦੋਸਤਾਨ ਦੀ ਆਤਮਕ ਅਧੋਗਤੀ ਦਾ ਪ੍ਰਮਾਣ ਹਨ।
ਪ੍ਰੋਫੈਸਰ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦੇ ਨਾਇਕਾˆ ਵਿੱਚ ਸ਼ਾਮਲ ਹਨ। ਇਹਨਾˆ ਨੂੰ ਫਾˆਸੀ ਲਗਾ ਕੇ ਸੁੱਤੀਆˆ ਕਲਾˆ ਨਾ ਜਗਾਈਆ jwx ˆ