ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਹੱਕ ਪਰਾਇਆ ਨਾਨਕਾ ? (ਨਿੱਕੀ ਕਹਾਣੀ)
ਹੱਕ ਪਰਾਇਆ ਨਾਨਕਾ ? (ਨਿੱਕੀ ਕਹਾਣੀ)
Page Visitors: 3123

ਹੱਕ ਪਰਾਇਆ ਨਾਨਕਾ ? (ਨਿੱਕੀ ਕਹਾਣੀ)
ਸਾਡੇ ਪ੍ਰੋਜੇਕਟ ਨਾਲ ਜਜਬਾਤੀ ਹੋ ਕੇ ਵਿਦੇਸ਼ ਤੋਂ $80,000 ਆ ਗਏ ਨੇ!(ਹਸਦੇ ਹੋਏ ਸੰਸਥਾ ਦਾ ਮੁਖੀ ਕੁਲਜੀਤ ਸਿੰਘ ਬੋਲਿਆ)
ਕੀ ਕਰਨਾ ਹੈ ਫਿਰ ਇਨ੍ਹਾਂ ਦਾ ? ਦਿਖਾ ਦੇਵਾਂ ਪੇਪਰਾਂ ਵਿਚ ? (ਖਜਾਂਚੀ ਅਵਤਾਰ ਸਿੰਘ ਨੇ ਪੁੱਛਿਆ)
ਕੁਲਜੀਤ ਸਿੰਘ : ਚਿੰਤਾ ਨਾ ਕਰੋ ! ਅੱਗੇ ਜਵਾਬ ਵੀ ਦੇਣਾ ਹੁੰਦਾ ਹੈ ਉਨ੍ਹਾਂ ਨੂੰ ! ਕਲ ਤੁਸੀਂ ਇੱਕ ਪਤਰਕਾਰਾਂ ਦੀ ਮੀਟਿੰਗ ਬੁਲਾਓ, ਨਾਲ ਹੀ ਉਨ੍ਹਾਂ ਗਰੀਬਾਂ ਵਾਸਤੇ ਪ੍ਰੋਗਰਾਮ ਵੀ ਰਖ ਲਵੋ ! ਕੱਲ ਹੀ ਮਾਇਆ ਵਰਤਾ ਦੀਏ! ਸਿਰ ਤੇ ਬੋਝ ਹੈ ਇਨ੍ਹਾਂ ਪੈਸਿਆਂ ਦਾ ! ਮੀਟਿੰਗ ਵਿਚ ਅਸੀਂ ਆਪ ਜਵਾਬ ਦੇਵਾਂਗੇ ਇਸ ਮਾਇਆ ਦੇ ਇਸਤੇਮਾਲ ਬਾਰੇ ! ਫਿਰ ਵੀਡੀਓ ਵੀ ਭੇਜਣੀ ਹੈ ਇਸ ਪ੍ਰੋਗਰਾਮ ਦੀ ਵਿਦੇਸ਼ ਵਿਚ, ਅਗਲੀ ਉਗਰਾਹੀ ਵਾਸਤੇ!
{ਅਗਲੇ ਦਿਨ ਕੁਛ ਪਤਰਕਾਰ, ਲੋੜਵੰਦ ਗਰੀਬ ਤੇ ਪੀੜਤ(ਜਿਨ੍ਹਾਂ ਦੇ ਨਾਮ ਤੇ ਵਿਦੇਸ਼ ਤੋਂ ਪੈਸਾ ਮੰਗਵਾਇਆ ਸੀ) ਵੀ ਬੁਲਾ ਲਏ ਗਏ !}
ਕੁਲਜੀਤ ਸਿੰਘ : ਮੈਂ ਆਪ ਸਭ ਦਾ ਧਨਵਾਦੀ ਹਾਂ ਕੀ ਆਪ ਜੀ ਨੇ ਆਪਣਾ ਕੀਮਤੀ ਸਮਾਂ ਕਢਿਆ ! ਸਾਡੀ ਸੰਸਥਾ ਗਰੀਬਾਂ ਤੇ ਹੋਰ ਮੁਸੀਬਤਾਂ ਦੇ ਮਾਰੇਆਂ ਦੀ ਮਦਦ ਕਰਦੀ ਹੈ ! ਅਸੀਂ ਇਹ ਕੀਤਾ ਹੈ ... ਅਸੀਂ ਉਹ ਕੀਤਾ ਹੈ ! ਸਾਡੀ ਇਸ ਹੱਡ-ਤੋੜ ਮਿਹਨਤ ਨੂੰ ਵੇਖ ਕੇ ਇਨ੍ਹਾਂ ਮੁਸੀਬਤ ਦੇ ਮਾਰਿਆ ਲਈ ਵਿਦੇਸ਼ ਤੋਂ ਦਾਨ ਵਿਚ 80,000 ਆਏ ਨੇ ਜੋ ਕੀ ਅਸੀਂ ਅੱਜ ਇਨ੍ਹਾਂ ਵਿਚ ਵੰਡਾਂਗੇ !
{ਇਸ ਮਹਾਨ ਕਾਰਜ ਲਈ ਤਾਲਿਆਂ ਵਜਦੀਆਂ ਹਨ ! ਫੋਟੂਆਂ ਖਿਚ ਕੇ ਤੇ ਚਾਹ ਪਾਣੀ ਪੀ ਕੇ ਪਤਰਕਾਰ ਚਲੇ ਜਾਂਦੇ ਹਨ ! ਗਰੀਬਾਂ ਨੂੰ 80,000 ਦਿਆਂ ਮਸ਼ੀਨਾ, ਵਜੀਫੇ ਤੇ ਹੋਰ ਸਮਾਨ ਇਮਾਨਦਾਰੀ ਨਾਲ ਵੰਡ ਦਿੱਤਾ ਜਾਂਦਾ ਹੈ! ਸਭ ਤਰਫ਼ ਵਾਹ ਵਾਹ ! ਅਗਲੇ ਦਿਨ ਦੇ ਪੇਪਰਾਂ ਵਿਚ ਖਬਰ ਆ ਜਾਂਦੀ ਹੈ !}
ਕੁਲਜੀਤ ਸਿੰਘ (ਦੋ ਦਿਨ ਬਾਅਦ ਗੁਪਤ ਮੀਟਿੰਗ ਵਿਚ) : [ਹਸਦਾ ਹੋਇਆ] 80,000 ਡਾਲਰ ਆਏ ਸੀ ਤੇ ਅਸੀਂ ਇਮਾਨਦਾਰੀ ਨਾਲ 80,000 ਰੁਪਏ ਖਰਚ ਕਰ ਦਿੱਤੇ ਨੇ ! ਰਿਪੋਰਟ ਚਲੀ ਗਈ ਹੈ ! ਉਥੋਂ ਕਿਸੀ ਨੇ ਨਹੀ ਆਣਾ ਚੈਕ ਕਰਨ ਲਈ ! ਤੁਹਾਨੂੰ ਸਭ ਨੂੰ ਤੁਹਾਡਾ ਬਣਦਾ ਹਿੱਸਾ ਇਮਾਨਦਾਰੀ ਨਾਲ ਪਹੁੰਚ ਜਾਵੇਗਾ ! ਆਖਿਰ ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਹੈ ! [ਸਾਰੇ ਹਸਦੇ ਹਨ] {ਅਚਾਨਕ ਪਿਛਲੀ ਦੀਵਾਰ ਤੇ ਟੰਗੀ ਫੋਟੋ ਡਿੱਗ ਪੈਂਦੀ ਹੈ ਜਿਸ ਤੇ ਲਿਖਿਆ ਸੀ
 “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ !
  ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ
!”}
-- ਬਲਵਿੰਦਰ ਸਿੰਘ ਬਾਈਸਨ
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.