ਕੈਟੇਗਰੀ

ਤੁਹਾਡੀ ਰਾਇ

New Directory Entries


ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ- (ਕਿਸ਼ਤ ਪਹਿਲੀ)
ਲਹੂ-ਭਿੱਜੀ ਚਮਕੌਰ- (ਕਿਸ਼ਤ ਪਹਿਲੀ)
Page Visitors: 2663

 ਲਹੂ-ਭਿੱਜੀ ਚਮਕੌਰ- (ਕਿਸ਼ਤ ਪਹਿਲੀ)

ਭੂਮਿਕਾ
ਮੈ ਨਹੀ ਹੋਰ ਬਹਾਰਾਂ ਨੂੰ ਸੜਣ ਦਿੱਤਾ,ਭਾਵੇ ਮੇਰੇ ਆਪਣੇ ਬਾਗ ਵੀਰਾਨ ਹੋ ਗਏ।
ਆਪਣੇ ਹੱਥੀਂ ਛਾਂ ਕੀਤੀ ਲੱਖਾਂ ਸਿੱਖ ਪੁੱਤਰਾਂ ਨੂੰ,ਭਾਵੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ
 ਉਪਰੋਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੇ ਇੱਕ ਅਹਿਮ ਅੰਗ ਸਰਬੰਸ ਦਾਨ ਦੀ ਸਹੀ ਅਰਥਾਂ ਵਿੱਚ ਤਰਜਮਾਨੀ ਕਰਦੇ ਪ੍ਰਤੀਤ ਹੁੰਦੇ
 ਹਨ।
ਦੁਨੀਆ ਦੇ ਇਤਿਹਾਸ ਅੰਦਰ ਕਲਗੀਧਰ ਪਾਤਸ਼ਾਹ ਇੱਕ ਐਸੀ ਲਾ-ਮਿਸਾਲ ਹਸਤੀ ਹਨ ਜਿਸ ਬਾਰੇ ਵਖ-ਵਖ ਵਿਦਵਾਨਾਂ ਨੇ ਆਪਣੇ ਸ਼ਬਦਾ ਨਾਲ ਸ਼ਰਧਾ
 ਦੇ ਫੁੱਲ ਭੇਟ ਕੀਤੇ ਹਨ ਜਿਵੇ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ- ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ ਵਿੱਚ ਇੱਕ ਜੇਤੂ ਯੋਧਾ, ਮਸਨਦ (ਤਖ਼ਤ) ਉਤੇ 
ਸ਼ਹਿਨਸ਼ਾਹ, ਗੁਰੂ ਰੂਪ ਵਿੱਚ ਗਿਆਨ ਦਾ ਦਾਤਾ ਅਤੇ ਖਾਲਸੇ ਦੀ ਸੰਗਤ ਵਿੱਚ ਫਕੀਰ ਸੀ।ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦਾ ਹਰ  ਪੱਖ ਅਦੁੱਤੀ ਹੈ
 ਜਿਸ ਵਿੱਚ ਸਾਕਾ ਚਮਕੌਰ` ਅਹਿਮ ਹਿੱਸਾ ਹੈ। ਚਮਕੌਰ ਦੀ ਜੰਗ ਦੇ ਸਿਟਿਆ ਨੂੰ ਜੇਕਰ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਗੁਰੂ ਸਾਹਿਬ ਨੇ ਬਾਹਰੀ
 ਤੌਰ ਤੇ ਬਹੁਤ ਕੁੱਝ ਗਵਾ ਕੇ ਵੀ ਜੋ ਪ੍ਰਾਪਤ ਕੀਤਾ ਉਹ ਸ਼ਬਦਾ ਰਾਹੀ ਬਿਆਨ ਤੋ ਬਾਹਰ ਦੀ ਗਲ ਹੈ।

ਚਮਕੌਰ ਦੀ ਜੰਗ ਦੀ ਅਸਲੀ (ਪਹਿਲੀ) ਜਿੱਤ ਸੀ- ਹਾਰ ਨਾਂ ਮੰਨਣੀ ਭਾਵੇ ਟੁਕੜੇ-ਟੁਕੜੇ ਹੋ ਗਏ।
ਦੂਜੀ ਵੱਡੀ ਜਿੱਤ ਸੀ - ਗੁਰੂ ਸਾਹਿਬ ਵਲੋ ਪੁੱਤਰਾਂ ਨੂੰ ਸਿੱਖਾਂ ਨਾਲੋ ਵੱਧ ਪਿਆਰ ਨਾਂ ਕਰਨਾ।
ਤੀਜੀ ਵੱਡੀ ਜਿੱਤ ਸੀ- ਗੁਰੂ ਜੀ ਦਾ ਸਹੀ ਸਲਾਮਤ ਬਚ ਕੇ ਨਿਕਲ ਜਾਣਾ।ਇਸ ਅਦੁੱਤੀ ਅਤੇ ਲਾਸਾਨੀ ਇਤਿਹਾਸਕ ਸਾਕੇ ਦੌਰਾਨ ਸੱਚ ਦੇ ਪ੍ਰਵਾਨਿਆ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਪੰਜ ਪਿਆਰਿਆ ਵਿੱਚੋ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਹੋਰ ਅਣਖੀਲੇ ਸਿੰਘਾ ਦੀਆ ਸ਼ਾਨਾਮੱਤੀਆਂ ਸ਼ਹਾਦਤਾਂ ਰਾਹੀ ਡੁੱਲੇ ਖੂਨ ਨਾਲ ਚਮਕੌਰ ਦੀ ਧਰਤੀ ਲਥ-ਪਥ/ ਗੜੁੱਚ ਹੋ ਗਈ। ਇਸੇ ਅਧਾਰ ਉਪਰ ਇਸ ਪੁਸਤਕ ਦਾ ਨਾਮ ਉਨ੍ਹਾਂ ਸ਼ਹੀਦਾ ਦੇ ਪਵਿੱਤਰ ਖੂਨ ਨੂੰ ਸਮਰਪਿਤ ਹੁੰਦੇ ਹੋਏ ਲਹੂ-ਭਿੱਜੀ ਚਮਕੌਰ` ਰਖਿਆ ਗਿਆ ਹੈ।ਦਾਸ ਨੂੰ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਕਿੁਤ
ਗੰਜਿ ਸ਼ਹੀਦਾ` (ਸਾਕਾ ਚਮਕੌਰ) ਅਤੇ ਸ਼ਹੀਦਾਨਿ ਵਫਾ` (ਸਾਕਾ ਸਰਹਿੰਦ) ਉਪਰ ਅਧਾਰਿਤ ਹਰ ਸਾਲ ਦਸਬੰਰ (ਪੋਹ) ਦੇ ਇਨ੍ਹਾਂ ਇਤਿਹਾਸਕ ਦਿਨਾ
ਕੋਈ ਕੌਮ ਮੁਹਰਮ ਨੂੰ ਮੰਨਦੀ ਏ
,ਵੱਡੇ ਦਿਨਾ ਦਾ ਕੋਈ ਧਿਆਨ ਧਰਦਾ।
ਦਿਨ ਪੋਹ ਦੇ ਵੀ ਸਾਨੂੰ ਭੁਲਦੇ ਨਹੀ,
ਜਦੋ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ
ਵਿੱਚ ਵਖ-ਵਖ ਗੁਰਦੁਆਰਿਆ ਅੰਦਰ ਗੁਰੂ ਕ੍ਰਿਪਾ ਦੁਆਰਾ ਲੜੀਵਾਰ ਇਤਿਹਾਸਕ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਆ ਰਿਹਾ ਹੈ।ਇਸੇ ਲੜੀ ਅਧੀਨ ਇਤਿਹਾਸਕ/ਗੁਰਮਤਿ ਵਿਚਾਰਾਂ ਦੀ ਸਮਾਪਤੀ ਉਪਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਪ੍ਰਬੰਧਕ ਕਮੇਟੀ ਦੇ ਉਸ ਸਮੇ ਦੇ ਸਕੱਤਰ ਭਾਈ ਗੁਰਮਨਜੀਤ ਸਿੰਘ ਜੀ ਦੇ ਕਹੇ ਹੋਏ ਸ਼ਬਦਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਕਿੱਸਿਆ ਨੂੰ ਜਿਥੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਤਰਾ ਸਫਲਤਾਪੂਰਵਕ, ਭਾਵਨਾਤਮਕ ਰੂਪ ਵਿੱਚ ਕਲਮਬੱਧ ਕੀਤਾ ਹੈ, ਜਿਵੇ ਉਹ (ਕਿੱਸਾਕਾਰ) ਇਹਨਾ ਸਾਕਿਆ ਦੇ ਚਸ਼ਮਦੀਦ ਗਵਾਹ ਵਜੋ ਹਰ ਸਮੇ ਨਾਲ- ਨਾਲ ਵਿਚਰ ਰਿਹਾ ਹੋਵੇ, ਉਸ ਦੇ ਕਦਮ-ਚਿੰਨ੍ਹਾ ਤੇ ਚਲਦਿਆ ਵੀਰ ਸੁਖਜੀਤ ਸਿੰਘ ਵਲੋ ਇਨ੍ਹਾਂ ਕਿੱਸਿਆ ਰਾਹੀ ਗੁਰਮਤਿ/ਇਤਿਹਾਸ ਦੀ ਲੜੀਵਾਰ ਵਿਆਖਿਆ ਵੀ ਇਸ ਤਰਾ ਕੀਤੀ ਗਈ ਜਿਵੇ ਕਥਾਕਾਰ ਆਪ ਵੀ ਸਮੁੱਚੀ ਹਾਜਰ ਸੰਗਤ ਨੂੰ ਨਾਲ-ਨਾਲ ਲੈ ਕੇ ਚਸ਼ਮਦੀਦ ਗਵਾਹ ਵਜੋ ਵਿਚਰ ਰਿਹਾ ਹੋਵੇ”   ਦਾਸ ਦਾ ਹਮੇਸ਼ਾ ਹੀ ਹੌਸਲਾ ਵਧਾਉਦੇ ਹਨ ਅਤੇ ਵਧਾਉਦੇ ਰਹਿਣਗੇ।ਦਾਸ ਇਸ ਤੋ ਪਹਿਲੀ ਪੁਸਤਕਲਹੂ-ਭਿੱਜੀ ਸਰਹਿੰਦ` ਜੋ ਮਾਰਚ 2012 ਵਿੱਚ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਵਲੋ ਪ੍ਰਕਾਸ਼ਤ ਕੀਤੀ ਗਈ ਸੀ, ਉਸੇ ਲੜੀ ਅਧੀਨ ਇਹ ਦੂਜੀ ਪੁਸਤਕ ਲਹੂ-ਭਿੱਜੀ ਚਮਕੌਰ` ਨੂੰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਿਹਾ ਹੈ।ਇਸ ਪੁਸਤਕ ਵਿੱਚ ਹਕੀਮ ਜੋਗੀ ਅੱਲ੍ਹਾ ਯਾਰ ਖਾਂ ਰਚਿਤ ਗੰਜਿ ਸ਼ਹੀਦਾ`ਨੂੰ ਅਧਾਰ ਬਣਾ ਕੇ ਕੇਵਲ ਸਾਕਾ ਚਮਕੌਰ ਦਾ ਇਤਿਹਾਸ ਹੀ ਨਹੀ ਦਿੱਤਾ ਗਿਆ ਸਗੋਂ ਸਾਕਾ ਚਮਕੌਰ ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਗਿਆ ਹੈ। ਇਤਿਹਾਸ ਰਚਨ ਵਾਲੇ ਸੂਰਮਿਆ ਨੇ ਤਾਂ ਅਕਾਲ ਪੁਰਖ, ਗੁਰੂ ਸਾਹਿਬ ਵਲੋ ਲਗਾਈ ਗਈ ਡਿਊਟੀ ਨੂੰ ਆਪਣੀ ਸ਼ਹਾਦਤਾ ਦੇ ਕੇ ਬਾਖੂਬੀ ਨਿਭਾ ਦਿੱਤਾ ਹੈ। ਬਸ ਲੋੜ ਤਾਂ ਇਹ ਹੈ ਕਿ ਅਸੀ ਆਪਾ ਪੜਚੋਲ ਕੇ ਵੇਖੀਏ ਕਿ ਅਸੀ ਕੀ ਕਰ ਰਹੇ ਹਾਂ, ਅਸੀ ਕਿਥੇ ਖੜੇ ਹਾਂ? ਇਸ ਪੁਸਤਕ ਦੀ ਤਿਆਰੀ ਵਿੱਚ ਇਸ ਪੱਖ ਨੂੰ ਮੁੱਖ ਤੌਰ ਤੇ ਸਾਹਮਣੇ ਰੱਖਿਆ ਗਿਆ ਹੈ ਅਤੇ ਨਾਲ ਨਾਲ ਗੁਰਬਾਣੀ-ਇਤਿਹਾਸ ਦੀ ਰੋਸ਼ਨੀ ਵਿੱਚ ਅਜੋਕੇ ਸਮੇ ਸਿੱਖ ਸਮਾਜ ਨੂੰ ਦਰਪੇਸ਼ ਸਮਸਿਆਵਾ ਦੇ ਹੱਲ ਦਸਣ ਦਾ ਯਤਨ ਵੀ ਕੀਤਾ ਗਿਆ ਹੈ। ਇਸ ਤਰ੍ਹਾ ਇਹ ਪੁਸਤਕ ਕੇਵਲ ਇਤਿਹਾਸਕ ਪੁਸਤਕ ਨਾ ਹੋ ਕੇ ਗੁਰਮਤਿ ਦੀ ਰਾਹ ਦਸੇਰਾ ਪੁਸਤਕ ਬਣੇਗੀ, ਐਸਾ ਦਾਸ ਦਾ ਵਿਸ਼ਵਾਸ ਹੈ।ਅਖੀਰ ਤੇ ਸਭ ਪਾਠਕਾਂ, ਗੁਰਮਤਿ ਦੀ ਜਾਣਕਾਰੀ ਲੈਣ ਦੀ ਇਛਾ ਨੂੰ ਜਗਦੀ ਰੱਖਣ ਵਾਲੀਆ ਗੁਰਮੁਖ ਰੂਹਾਂ ਤੋ ਆਸ ਕਰਦਾ ਹਾਂ ਕਿ ਉਹ ਇਸ ਪੁਸਤਕ ਨੂੰ ਆਪ ਪੜਣਗੇ, ਹੋਰਨਾ ਨੂੰ ਪੜਾਉਣਗੇ। ਇਸ ਪੁਸਤਕ ਵਿੱਚ ਦਿਤੀਆ ਗੁਰਮਤਿ ਪ੍ਰਤੀ ਚੇਤਨਤਾ ਭਰਪੂਰ ਸੇਧਾਂ ਦੇ ਅਧਾਰ ਉਪਰਬੰਦੇ ਖੋਜੁ ਦਿਲ ਹਰ ਰੋਜ` ਅਨੁਸਾਰ ਆਪਾ ਪੜਚੋਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵਲੋ ਪਾਏ ਪੂਰਨਿਆ ਉਪਰ ਸਾਹਿਬਜਾਦਿਆਂ, ਗੁਰੂ ਦੇ ਪਿਆਰਿਆਂ ਅਤੇ ਸਿੰਘ ਸੂਰਬੀਰਾਂ ਵਾਂਗ ਚਲਦੇ ਹੋਏ ਆਪਣੇ ਅਤੇ ਸਮੁੱਚੀ ਸਿੱਖ ਕੌਮ ਅੰਦਰ ਸਿੱਖੀ ਭਾਵਨਾ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੋਣਗੇ। ਦਾਸ ਵਲੋ ਅਕਾਲਪੁਰਖ ਦੇ ਚਰਨਾ ਵਿੱਚ ਇਹੀ ਅਰਦਾਸ ਹੈ।ਤੁਹਾਡੇ ਉਤਸ਼ਾਹ ਭਰਪੂਰ ਹੁੰਗਾਰੇ/ਸੁਝਾਵਾਂ ਦੀ ਉਡੀਕ ਵਿੱਚ-ਸੁਖਜੀਤ ਸਿੰਘ, ਕਪੂਰਥਲਾਗੁਰਮਤਿ ਪ੍ਰਚਾਰਕ/
ਕਥਾਵਾਚਕ201, ਗਲੀ ਨਬੰਰ 6, ਸੰਤਪੁਰਾਕਪੂਰਥਲਾ (ਪੰਜਾਬ)ਈ. ਮੇਲ-sukhjit.singh69@yahoo.com
(098720-76876, 01822-276876)
ਲਹੂ-ਭਿੱਜੀ ਚਮਕੌਰ ਆਰੰਭਿਕਾ (Chapter- 1/13)
ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।।
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨ।।
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨ।। (ਸੂਹੀ ਮਹਲਾ ੪-੭੩੪)
ਪਰਮ ਸਨਮਾਨ ਯੋਗ, ਪਰਮ ਸਤਿਕਾਰਯੋਗ, ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਗੁਰੂ ਦੇ ਪਿਆਰਿਓ, ਆਓ ਗੁਰਮਤਿ ਵਿਚਾਰਾਂ, ਇਤਿਹਾਸਕ ਵਿਚਾਰਾਂ ਦੀ ਸਾਂਝ ਕਰਨ ਤੋ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਨਾਹਰਾ ਬੁਲੰਦ ਕਰਦੇ ਹੋਏ ਆਪਸੀ ਸਾਂਝ ਦਾ ਪ੍ਰਗਟਾਵਾ ਕਰੀਏ ਜੀ, ਅਤੇ ਆਪਣਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਝੁਕਾਉਦੇ ਹੋਏ ਸਤਿਕਾਰ ਸਹਿਤ ਆਖੀਏ ਜੀ,ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਹਿ    ਕਿਸੇ ਵਿਦਵਾਨ ਸ਼ਾਇਰ ਨੇ ਇਹਨਾ ਚਮਕੌਰ ਅਤੇ ਸਰਹਿੰਦ ਦੇ ਸਾਕਿਆ ਨੂੰ ਬਹੁਤ ਹੀ ਭਾਵਪੂਰਤ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ:-
ਕੋਈ ਕੌਮ ਮੁਹਰਮ ਨੂੰ ਮੰਨਦੀ ਏ,ਵੱਡੇ ਦਿਨਾ ਦਾ ਕੋਈ ਧਿਆਨ ਧਰਦਾ।
ਦਿਨ ਪੋਹ ਦੇ ਵੀ ਸਾਨੂੰ ਭੁਲਦੇ ਨਹੀ,ਜਦੋ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ
ਇਕ ਹੋਰ ਵਿਦਵਾਨ ਸ਼ਾਇਰ ਇਸੇ ਵਿਸ਼ੇ ਤੇ ਆਪਣੇ ਅਨਮੋਲ ਅਤੇ ਬਾ-ਕਮਾਲ ਵਿਚਾਰ ਲਿਖਦਾ ਹੈ-
ਆਪਣੇ ਆਪ ਨੂੰ ਤਾਂ ਹਰ ਕੋਈ ਸ਼ਿੰਗਾਰ ਲੈਂਦਾ,ਔਖਾ ਕੰਮ ਕੌਮ ਨੂੰ ਸ਼ਿੰਗਾਰਣਾ ਏ।
ਆਪਣੇ ਲਈ ਤਾਂ ਕੋਈ ਵੀ ਵਾਰ ਲੈਦਾ,ਔਖਾ ਕੌਮ ਤੋ ਸਰਬੰਸ ਨੂੰ ਵਾਰਨਾ ਏ
ਇਹ ਸਰਬੰਸ ਨੂੰ ਕੌਮ ਦੀ ਖਾਤਿਰ ਵਾਰਨ ਦਾ ਸਿਹਰਾ, ਜੇਕਰ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਦੇ ਹਿੱਸੇ ਆਇਆ ਹੈ ਤਾਂ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਦਸਵੇ ਜਾਮੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਦੇ ਹਿੱਸੇ ਆਇਆ ਹੈ। ਮਹਾਨ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਸਰਬੰਸ ਵਾਰਨ ਦੀ ਜੋ ਬਾਤ ਹੈ ਇਹ ਗੱਲ ਉਸ ਸਮੇ ਹੀ ਸ਼ੁਰੂ ਹੋਈ ਸੀ ਜਦੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਅਰੰਭਤਾ ਕਰ ਦਿੱਤੀ ਸੀ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ । (ਭਾਈ ਗੁਰਦਾਸ ਜੀ-ਵਾਰ ੧/੪੫)
ਉਸ ਨਿਰਮਲ ਪੰਥ ਨੂੰ ਚਲਾਉਣ ਦੀ ਪਾਤਸ਼ਾਹ ਨੇ ਜੋ ਪਹਿਲੀ ਸ਼ਰਤ ਰੱਖੀ ਉਨ੍ਹਾ ਪੂਰਨਿਆ ਤੇ ਚਲਣਾ ਹੀ ਅਰੰਭਤਾ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।ਸਿਰ ਦੀਜੈ ਕਾਣਿ ਨਾ ਕੀਜੈ।। (ਸਲੋਕ ਵਾਰਾ ਤੇ ਵਧੀਕ-ਮਹਲਾ ੧-੧੪੧੦)
ਸਿਰ ਤਲੀ ਤੇ ਰਖਣ ਵਾਲਿਆਂ ਦੀ ਕੌਮ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਆਪ ਰੱਖ ਦਿੱਤੀ। ਇਸੇ ਸੱਚ ਤੇ ਪਹਿਰਾ ਦਿੰਦਿਆ ਗੁਰੂ ਨਾਨਕ ਨੇ ਬਾਬਰ ਦੇ ਮੂੰਹ ਤੇ ਹੀ ਉਸਨੂੰ ਜਾਬਰ ਕਹਿ ਦਿੱਤਾ।
ਸਚ ਕੀ ਬਾਣੀ ਨਾਨਕੁ ਆਖੈਸਚੁ ਸੁਣਾਇਸੀ ਸਚ ਕੀ ਬੇਲਾ।। (ਤਿਲੰਗ ਮਹਲਾ ੧-੭੨੨)
ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆ ਤੇ ਚਲਦਿਆ ਹੋਇਆ ਪੰਜਵੇ ਜਾਮੇ ਅੰਦਰ ਗੁਰੂ ਅਰਜਨ ਪਾਤਸ਼ਾਹ ਨੇ ਇਸ ਦੀ ਹੋਰ ਪ੍ਰੋੜਤਾ ਕਰ ਦਿੱਤੀ:-
ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।। (ਸਲੋਕ ਮਹਲਾ ੫-੧੧੦੨)
ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਸ਼ਹਿਰ ਅੰਦਰ ਇਨ੍ਹਾ ਹੀ ਬਚਨਾ ਨੂੰ ਪੂਰਾ ਕਰਕੇ ਵਿਖਾਇਆ ਤੇ ਜਾਮੇ ਸ਼ਹਾਦਤ ਪੀ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਪ੍ਰਤੀਕਰਮ ਵਿੱਚੋ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ-ਪੀਰੀ ਦੇ ਮਾਲਕ ਬਣ ਕੇ ਨਿਕਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ ਹੋਈ। ਛੇਵੇ ਪਾਤਸ਼ਾਹ ਤੋ ਬਾਅਦ ਨੌਵੇ ਜਾਮੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ
ਬਾਬੇ ਕਿਆ` ਅਤੇ ਬਾਬਰ ਕਿਆ` ਦੀ ਟੱਕਰ ਵਿੱਚ ਦਿੱਲੀ ਜਾ ਕੇ ਬਾਦਸ਼ਾਹ ਔਰੰਗਜੇਬ ਦੇ ਸਿਰ ਤੇ ਆਪਣੀ ਸ਼ਹਾਦਤ ਰੂਪੀ ਠੀਕਰਾ ਭੰਨ ਦਿੱਤਾ।ਇਕ
ਵਿਦਵਾਨ ਲਿਖਦਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰਕਹਿਣਾ ਜਾਂ ਲਿਖਣਾ, ਉਹਨਾ ਨਾਲ ਪੂਰਾ ਇਨਸਾਫ ਨਹੀ ਹੈ। ਕਿਉਕਿ ਉਸ ਸਮੇ ਦੇ ਮਜਲੂਮ ਹਿੰਦੂ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾ ਦੀ ਬਾਂਹ ਫੜ ਲਈ। ਜੇਕਰ ਉਸ ਸਮੇ ਦਾ ਮਜਲੂਮ ਇਸਾਈ ਹੁੰਦਾ, ਪਾਰਸੀ ਹੁੰਦਾ, ਬੋਧੀ ਹੁੰਦਾ ਜਾਂ ਇਸਾਈ ਹੁੰਦਾ ਤਾਂ ਗੁਰੂ ਸਾਹਿਬ ਉਹਨਾ ਦੀ ਵੀ ਬਾਂਹ ਫੜ ਲੈਦੇਸੋ ਗੁਰੂ ਤੇਗ ਬਹਾਦਰ ਸਾਹਿਬ ਲਈ ਇਹ ਸ਼ਬਦ ਹਿੰਦ ਦੀ ਚਾਦਰਢੁਕਵਾ ਨਹੀ ਹੈ, ਉਹਨਾ ਲਈ ਜੋ ਸ਼ਬਦ ਢੁਕਵਾ ਹੈ, ਉਹ ਹੈ:-'ਗੁਰੂ ਤੇਗ ਬਹਾਦਰ ਧਰਮ ਦੀ ਚਾਦਰ' ਜੇਕਰ ਅਜ ਅਸੀ ਧਰਮ ਦੀ ਅਜਾਦੀ ਦਾ ਨਿਘ ਮਾਣ ਰਹੇ ਤਾਂ ਇਹ ਸਿਰਫ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਦਕਾ ਹੀ ਹੈ। ਬੁੱਲੇ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਥਾਇ ਇੱਕ ਬਾਤ ਕਹਿੰਦਾ ਹੈ:-
ਨਾ ਬਾਤ ਕਹੂੰ ਅਬ ਕੀ,ਨਾ ਬਾਤ ਕਹੂੰ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ,ਤੋ ਸੁੰਨਤ ਹੋਤੀ ਸਭ ਕੀ
ਇਤਿਹਾਸਿਕ ਗਾਥਾ ਹੀ ਇਥੋ ਆਰੰਭ ਹੁੰਦੀ ਹੈ। ਜੇਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਔਰੰਗਜੇਬ ਦੇ ਜੁਲਮ ਦੇ ਖਿਲਾਫ ਤਲਵਾਰ ਨਾ ਉਠਾਉਦੇ ਤਾਂ ਸ਼ਾਇਦ ਅਜ ਹਿੰਦੁਸਤਾਨ ਦੀ ਧਰਤੀ ਦੇ ਉਪਰ ਧਰਮ ਦੀ ਅਜਾਦੀ ਦਾ ਕੋਈ ਵੀ ਨਿਘ ਨਾ ਮਾਣ ਰਿਹਾ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ ਔਰੰਗਜੇਬ ਦੇ ਜੁਲਮਾਂ ਦੇ ਖਿਲਾਫ ਅਵਾਜ ਉਠਾਉਣ ਦਾ ਸਭ ਤੋ ਪਹਿਲਾ ਕਦਮ ਸੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀਆ ਸ਼ਹਾਦਤਾ ਹੋਈਆ।ਇਥੇ ਧਿਆਨ ਦੇਣ ਯੋਗ ਹੈ ਕਿ ਅਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆ ਹੋਇਆ ਬਾਕੀ ਤਿੰਨ ਗੁਰਸਿੱਖਾ ਦੀਆ ਸ਼ਹਾਦਤਾਂ ਨੂੰ ਜਾਣੇ-ਅਣਜਾਣੇ ਵਿੱਚ ਅੱਖੋ-ਪਰੋਖੇ ਕਰ ਜਾਂਦੇ ਹਾਂ। ਕਿਸੇ ਵਿਦਵਾਨ ਨੇ ਲਿਖਿਆ ਹੈ,
ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਹਾੜਾ ਮਨਾਉਦਿਆਂ ਹੋਇਆ ਅਕਸਰ ਜੈਕਾਰਿਆ ਦੀ ਗੂੰਜ ਵਿੱਚ ਅਸੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆ ਸ਼ਹਾਦਤਾਂ ਦੇ ਪੱਖ ਨੂੰ ਅਣਗੌਲਿਆ ਕਰ ਜਾਂਦੇ ਹਾਂ
ਮੈ ਬੇਨਤੀ ਕਰਾਂ, ਜਿੰਨੀ ਸਤਿਕਾਰ ਦੀ ਪਾਤਿਰ ਗੁਰੂ ਤੇਗ ਬਹਾਦਰ ਸਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.