ਸਭ ਕੁੱਝ ਢਹਿ ਜਾਣਾ ਹੈ
“ਇਮਾਰਤ ਢਹਿ ਜਾਂਦੀ ਹੈ”। ਇਨਵਰਟਿਡ ਕਾਮਿਆਂ ਵਿੱਚ ਦਰਜ ਫ਼ਿਕਰਾ ਆਪਣੇ ਲੇਖ ਵਿੱਚ ਲਿਖਣ ਵਾਲੇ ਸੱਜਣ ਦਾ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਜੋ ਢਹਿ ਜਾਣਾ ਹੈ ਉਸ ਨੂੰ ਮਹੱਤਵ ਦੇਣ ਦੀ ਕੋਈ ਲੋੜ ਨਹੀਂ ਹੈ (ਲੇਖ ਸਿੱਖ ਮਾਰਗ ’ਤੇ 27-02-2013 ਦੇ ਇੱਕ ਪੱਤਰ ਥੱਲੇ ਪੇਸਟ ਹੈ)।
ਢਹਿ ਤਾਂ ਉਸ ਬੰਦੇ ਵੀ ਜਾਣਾ ਹੈ ਜਿਸ ਨੇ ਹੁਕਮਨਾਮਾ ਜਾਰੀ ਕੀਤਾ ਹੈ ਅਤੇ ਜਿਸ ਬੰਦੇ ਦੇ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਹੈ ਉਸ ਵੀ ਢਹਿ ਜਾਣਾ ਹੈ।ਫਿਰ ਰੌਲਾ ਕਿਉਂ ਪਿਆ ਹੋਇਆ ਹੈ ?
ਦੁਨੀਆ ਵੀ ਨਾਸ਼ਵੰਤ ਹੈ।ਪਰ ਜਦ ਤਕ ਦੁਨੀਆ ਹੈ ਇਮਾਰਤਾਂ ਦੇ ਨਾਮ ਜ਼ਿੰਦਾ ਰਹਿਣਗੇ ਇਮਾਰਤਾਂ ਨਾਲ ਜੁੜੀਆਂ ਪਰੰਪਰਾਵਾਂ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਦੇ ਕਾਰਣ।ਇਮਾਰਤ ਢਹਿ ਵੀ ਜਾਏ ਪਰ ਜਿਸ ਉਦੇਸ਼ ਲਈ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ਼ ਤਖ਼ਤ ਦੀ ਇਮਾਰਤ ਸਿਰਜੀ ਹੈ ਉਹ ਉਦੇਸ਼ ਇਸ ਨਾਲ ਜੁੜਿਆ ਰਹਿਣਾ ਹੈ,ਉਹ ਨਹੀਂ ਮਿਟਾਇਆ ਜਾ ਸਕਦਾ।ਸਿੱਖ ਵਿਰੋਧੀਆਂ ਨੇ ਸਾਡੀਆਂ ਇਮਾਰਤਾਂ ਢਾਹੀਆਂ ਸਨ ਪਰ ਅਸਾਂ ਫਿਰ ਕਾਇਮ ਕਰ ਲਈਆਂ ਕਿਉਂਕਿ ਇਹ ਖ਼ਾਲਸਾ ਪੰਥ ਦੀ ਵਿਰਾਸਤ ਹਨ।ਪਰ ਹੁਣ ਤਾਂ ਅਸੀਂ ਆਪ ਹੀ ਆਪਣੇ ਪ੍ਰਚਾਰ ਦੁਆਰਾ ਇਨ੍ਹਾਂ ਨੂੰ ਨਾਬੂਦ ਕਰੀ ਜਾ ਰਹੇ ਹਾਂ।ਗ਼ੈਰ ਤਾਂ ਗ਼ੈਰ ਹੀ ਹਨ ਪਰ ਇੱਥੇ ਤਾਂ ਅਸੀਂ ਆਪਣਿਆਂ ਕੋਲੋਂ (ਜਿਨ੍ਹਾਂ ਨੂੰ ਅਸੀਂ ਫੁਲ ਸਮਝਦੇ ਸੀ) ਜ਼ਖ਼ਮ ਖਾਦੇ ਹਨ।ਗ਼ੈਰਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਆਪਣਿਆਂ ਦਾ ਕੀ ਕੀਤਾ ਜਾਏ?ਚਲੋ ਇਹ ਆਪਣੇ ਵੀ ਆਜ਼ਮਾਏ ਗਏ।
“ਆਪ ਗ਼ੈਰੋਂ ਕੀ ਬਾਤ ਕਰਤੇ ਹੈਂ ਹਮ ਨੇ ਅਪਨੇ ਭੀ ਆਜ਼ਮਾਏ ਹੈਂ।
ਆਪ ਕਾਂਟੋਂ ਸੇ ਬੱਚ ਕੇ ਚਲਤੇ ਹਂੈ ਹਮ ਨੇ ਫੂਲੋਂ ਸੇ ਜ਼ਖ਼ਮ ਖਾਏ ਹੈਂ।”
+919041409041
ਸੁਰਜਨ ਸਿੰਘ