<>siq gur pRswid ]
( gurbwxI drSn)
(do Sbd , Bwg-dUjw)
(lVI joVn leI , Bwg-pihlw vyKo jI)
ਸਾਚੀ ਦਰਗਹ ਪੂਛ ਨਾ ਹੋਇ ॥
ਮਾਨੇ ਹੁਕਮੁ ਸੀਝੈ ਦਰਿ ਸੋਇ ॥ (832)
ਜੋ ਬੰਦਾ ਕਰਤਾਰ ਦਾ ਹੁਕਮ ਮੰਨਦਾ ਹੈ,ਉਹੀ ਉਸ ਦੇ ਦਰ ਤੇ kwਮਯਾਬ ਹੁੰਦਾ ਹੈ।ਉਸ ਕੋਲੋਂ ਕਰਮਾਂ ਦਾ ਲੇਖਾ ਨਹੀਂ ਪੁਛਿਆ ਜਾਂਦਾ। ਅਤੇ
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ (1242)
ਨਾਮ ਨੂੰ ਮੰਨਣ ਨਾਲ ਭੈੜੀ ਮੱਤ ਦੂਰ ਹੋ ਜਾਂਦੀ ਹੈ,ਚੰਗੀ ਮੱਤ ਪਰਗਟ ਹੋ ਜਾਂਦੀ ਹੈ। ਨਾਮ ਨੂੰ ਮੰਨਣ ਨਾਲ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ,ਅਤੇ ਮਨ ਦੇ ਸਾਰੇ ਰੋਗ, ਵਿਕਾਰ ਖਤਮ ਹੋ ਜਾਂਦੇ ਹਨ , ਕਿਉਂਕਿ ਮਨ ਦੇ ਸਾਰੇ ਰੋਗਾਂ , ਵਿਕਾਰਾਂ ਦੀ ਜੜ੍ਹ ਹਉਮੈ ਹੈ । ਅਤੇ ,
ਨਾਇ ਮੰਨਿਐ ਸੰਗਤਿ ਉਧਰੈ ਜਿਨ੍ਹ ਰਿਦੈ ਵਸਾਇਆ ॥ (1241 )
ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਮੰਨਿਆ ਹੈ , ਉਸ ਨੂੰ ਹਿਰਦੇ ਵਿਚ ਵਸਾਇਆ ਹੈ , ਯਾਨੀ ਖਾਲੀ ਦਿਖਾਵੇ ਲਈ ਹੀ ਨਹੀਂ ਮੰਨਿਆ , ਬਲਕਿ ਦਿਲੋਂ , ਖੁਸ਼ੀ ਨਾਲ ਮੰਨਿਆ ਹੈ , ਉਨ੍ਹਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ hn [ ਅਤੇ ,
ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥ ( 1242 )
ਹੇ ਨਾਨਕ , ਪੂਰੇ ਗੁਰੂ , ਸ਼ਬਦ ਗੁਰੂ ਦੀ ਸਿਖਿਆ ਤੋਂ ਇਹ ਨਿਸਚਾ ਹੁੰਦਾ ਹੈ ਕਿ ਨਾਮ ਮੰਨਣਾ ਹੀ , ਜੀਵਨ ਦਾ ਸਹੀ ਰਸਤਾ ਹੈ । ਪਰ ਇਹ ਦਾਤ ਉਸੇ ਨੂੰ ਪਰਾਪਤ ਹੁੰਦੀ ਹੈ , ਜਿਸ ਤੇ ਪ੍ਰਭੂ ਆਪ ਨਖਸ਼ਿਸ਼ ਕਰੇ ।
ਇਸ ਵਿਚਾਰ ਤੋਂ ਜੋ ਗੱਲ ਉਭਰ ਕੇ ਸਾਮ੍ਹਣੇ ਆਈ , ਉਹ ਇਹ ਹੈ ਕਿ ਨਾਮ , ਕੋਈ ਖਾਲੀ ਗਾਉਣ ਵਾਲੀ , ਰੱਟਾ ਲਾਉਣ ਵਾਲੀ ਚੀਜ਼ ਨਹੀਂ ਹੈ , ਬਲਕਿ ਮੰਨਣ ਦੀ ਚੀਜ਼ ਹੈ । ਇਸ ਬਾਰੇ ਖਾਲੀ ਸੋਝੀ ਹੋ ਜਾਣ ਨਾਲ ਕੁਝ ਨਹੀਂ ਸੌਰਦਾ , ਬਲਕਿ ਇਸ ਨੂੰ ਮੰਨਣ ਨਾਲ ਹੀ , ਉਪਰ ਵਿਚਾਰੇ ਲਾਭ ਮਿਲ ਸਕਦੇ ਹਨ । ਗੁਰੂ ਗ੍ਰੰਥ ਸਾਹਿਬ ਵਿਚ ਤੁਕ ਹੈ ,
ਹੁਕਮੁ ਮੰਨੇ ਸੋ ਜਨੁ ਪਰਵਾਣ ॥ ਗੁਰ ਕੈ ਸਬਦਿ ਨਾਮ ਨੀਸਾਣੁ ॥1॥ਰਹਾਉ॥ ( 1175 )
ਜੋ ਬੰਦਾ ਗੁਰੂ ਦੀ ਸਿਖਿਆ ਅਨੁਸਾਰ , ਨਾਮ ਨਾਲ ਜੁੜਿਆ ਰਹਿੰਦਾ ਹੈ , ਉਹ ਪਰmwqਮਾ ਦੇ ਹੁਕਮ ਨੂੰ ਦਿਲੋਂ ਮੰਨਦਾ ਹੋਇਆ , ਪਰਮਾਤਮਾ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ । ਕਰਤਾਰ ਨਾਲ ਇਕ ਮਿਕ ਹੋ ਜਾਂਦਾ ਹੈ [ ਅਤੇ ,
ਇਸ ਹਿਸਾਬ ਪਰਮਾਤਮਾ ਦਾ ਨਾਮ ਮੰਨਣਾ ਉਸ ਦਾ ਹੁਕਮ ਮੰਨਣਾ ਹੀ ਹੈ । ਇਸ ਦੀ ਬੜੀ ਸੁਆਦਲੀ ਸਾਂਝ , ਗੁਰੂ ਗ੍ਰੰਥ ਸਾਹਿਬ ਜੀ ਦੇ 471 ਅੰਗ ਤੇ ਮਿਲਦੀ ਹੈ ।
ਨਾਇ ਮੰਨਇਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
ਦਰਗਹਿ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ ] ( 471 )
ਕਪਾਹ ਦੇ ਧਾਗੇ ਤੋਂ ਬਣੇ ਜਨੇਊ ਨੂੰ ਰੱਦ ਕਰਦੇ ਗੁਰੂ ਸਾਹਿਬ ਸਮਝਾਉੰਦੇ ਹਨ ਕਿ , ਹੇ ਪਾਂਡੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਸੱਚਾ ਸੂਤ ਹੈ । ਉਸ ਤੋਂ ਬਣਿਆ ( ਪ੍ਰਭੂ ਦੇ ਨਾਮ ਨੂੰ ਮੰਨਣ ਤੋਂ ਬਣਿਆ ) ਜਨੇਊ , ਕਦੇ ਟੁਟਦਾ ਨਹੀਂ, ਹਮੇਸ਼ਾ ਸਾਥ ਦਿੰਦਾ ਹੈ । ਇਸ ਆਸਰੇ ਹੀ ,ਕਰਤਾਰ ਦੀ ਦਰਗਾਹ ਵਿਚ , ਪਹੁੰਚ ਹੁੰਦੀ ਹੈ ਅਤੇ ਉਥੇ ਇਜ਼ਤ ਮਾਣ ਮਿਲਦਾ ਹੈ । ਅਤੇ ,
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ( 471 )
ਅਕਾਲ ਦਾ ਹੁਕਮ ਮੰਨਣ ਨਾਲ ਬੰਦਾ , ਅਕਾਲ ਨੂੰ ਪਰਵਾਨ ਹੋ ਜਾਂਦਾ ਹੈ , ਅਤੇ ਮਾਲਕ ਪ੍ਰਭੂ ਦਾ ਮਹਲ ਪਾ ਲੈਂਦਾ ਹੈ । ਉਸ ਨਾਲ ਇਕ ਮਿਕ ਹੋ ਜਾਂਦਾ ਹੈ । ਨਾਮ ਦਾ ਕੀਰਤਨ ਕਰਨ , ਨਾਮ ਸਿਮਰਨ ਅਤੇ ਨਾਮ ਨੂੰ ਜਪਣ ਦੀਆਂ ਪ੍ਰਚਲਤ ਵਿਧੀਆਂ ਦੀ ਵਿਚਾਰ ਅੱਗੇ ਚਲ ਕੇ ਕਰਦੇ ਹਾਂ । ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਨਾਮ ਅਤੇ ਹੁਕਮ ਦੀਆਂ ਕੁਝ ਸਮਾਨ ਅਰਥੀ ਤੁਕਾਂ ਪੇਸ਼ ਹਨ।
1. ਨਾਮ: ਨਾਮੈ ਆਵਨ ਜਾਵਨ ਰਹੇ ॥ (863)
ਹੁਕਮ: ਹੁਕਮੇ ਆਵਣ ਜਾਣ ਰਹਾਏ ॥ (962)
2. ਨਾਉ: ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ (1242)
ਹੁਕਮ: ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ।। (560)
3. ਨਾਮ: ਨਾਮੇ ਉਪਜੈ ਨਾਮੇ ਬਿnਸੈ ਨਾਮੇ ਸਚਿ ਸਮਾਏ ॥ (246)
ਹੁਕਮ: ਹੁਕਮੇ ਆਵੈ ਹੁਕਮੇ ਜਾਇ ] ਆਗੈ ਪਾਛੈ ਹੁਕਮਿ ਸਮਾਇ ] (151)
4. ਨਾਇ: ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ] (1242)
ਹੁਕਮ: ਹੁਕਮੈ ਬੂਝੈ ਤਤੁ ਪਛਾਣੈ ] (1289)
5. ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ] (1242)
ਹੁਕਮ:ਢਾਹਿ ਉਸਾਰੇ ਹੁਕਮਿ ਸਮਾਵੈ॥ (414)
6. ਨਾਮ: ਜਿਸ ਨਾਮੁ ਰਿਦੈ ਸੋ ਜੀਵਨ ਮੁਕਤਾ ॥ (1156)
ਹੁਕਮ: ਹੁਕਮ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਈ ॥ (244)
7. ਨਾਮ: ਹਰਿ ਕਾ ਨਾਮ ਨਿਧਾਨ ਹੈ ਸੇਵਿਐ ਸੁਖੁ ਪਾਈ ॥ (1239)
ਹੁਕਮ: ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ (1055)
8. ਨਾਮ: ਜਿਸ ਨਾਮੁ ਰਿਦੈ ਸੋ ਪੁਰਖ ਪਰਵਾਣ ॥
ਨਾਮ ਬਿਨਾ ਫਿਰ ਆਵਣ ਜਾਣ ॥ (1156)
ਹੁਕਮ: ਹੁਕਮਿ ਮੰਨਿਐ ਹੋਵੈ ਪਰਵਾਣੁ ਤਾਖਸਮੈ ਕਾ ਮਹਲੁ ਪਾਇਸੀ ॥ (471)
9. ਨਾਮ: ਨਾਮ ਸੁਆਮੀ ਮਨਹਿ ਮੰਤ ॥ (1322)
ਹੁਕਮ: ਹੁਕਮੇ ਜਪੈ ਨਿਰੋਧਰ ਮੰਤ ] (962)
10. ਨਾਉ: ਨਾਉ ਸੁਣਿ ਮਨ ਰਹਸੀਐ ਤਾ ਪਾਏ ਮੋਖ ਦੁਆਰੁ ॥ (468)
ਹੁਕਮ: ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥ (66)
11. ਨਾਮ: ਨਾਨਕ ਨਾਮਿ ਆਰਾਧਿਐ ਕਾਰਜ ਆਵੈ ਰਾਸਿ ॥ (320)
ਹੁਕਮ: ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ (421)
12. ਨਾਮ: ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸ਼ੇ ਅਸਥਿਰੁ ਜਗਿ ਰਹਿਆ ॥ (87)
ਰਜ਼ਾ:ਹੁਕਮ: ਹੁਕਮਿ ਸੰਜੋਗੀ ਆਇਆ ਚਲ ਸਦਾ ਰਜਾਈ ॥
ਅਉਗੁਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਿਆਈ ॥ (421)
ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਤੁਕਾਂ ਵੇਖਦੇ ਹਾਂ , ਜਿਨ੍ਹਾਂ ਵਿਚ ਨਾਮ , ਹੁਕਮ ਅਤੇ ਭਾਣੇ ਦੀ ਵਰਤੋਂ ਕੀਤੀ ਗਈ ਹੈ ।
1. ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ (1275)
2. ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥ (421)
3. ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥ (1062)
4. ਜਨ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ (292)
5. ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥
ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ (688)
6. ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖਵੋਵਣਾ ॥
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਜਿnHI ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥ (523)
7. ਹੁਕਮੁ ਮੰਨੇ ਸੋ ਜਨ ਪਰਵਾਣੁ ॥ ਗੁਰ ਕੈ ਸਬਦਿ ਨਾਮਿ ਨੀਸਾਣੁ ॥ (1175)
8. ਮੈਲੇ ਨਿrਮਲ ਸਭਿ ਹੁਕਮਿ ਸਬਾਏ ॥ ਸੇ ਨਿਰਮਲ ਹਰਿ ਸਾਚੇ ਭਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲ ਚੁਕਾਵਣਿਆ ॥ (121)
9. ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੁਗਹ ਜੁਗੰਤਰ ਕੀ ਬਿਧਿ ਜਾਣੈ ॥
ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥ (1027)
ਇਸ ਤਰ੍ਹਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪ੍ਰਭੂ ਦਾ
ਨਾਮ , ਪ੍ਰਭੂ ਦਾ ਹੁਕਮ , ਉਸ ਦੀ ਰਜ਼ਾ ਹੀ ਹੈ,ਜਿਸ ਨੂੰ ਮੰਨਣ ਨਾਲ ਹੀ ਪਾਰ ਉਤਾਰਾ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਦੇਸ਼ ਦੇ ਨਿਯਮ ਕਾਨੂਨ ਹੀ ਉਸ ਦੀ ਸਰਕਾਰ ਦਾ ਹੁਕਮ ਹੁੰਦੇ ਹਨ,ਉਸੇ ਤਰ੍ਹਾਂ ਸੱਚੀ ਸਰਕਾਰ (ਵਾਹਿਗੁਰੂ) ਦੇ ਸ੍ਰਿਸ਼ਟੀ ਰਚਨਾ ਵੇਲੇ, ਸ੍ਰਿਸ਼ਟੀ ਦਾ ਕਾਰ ਵਿਹਾਰ ਠੀਕ ਢੰਗ ਨਾਲ ਚਲਦਾ ਰੱਖਣ ਲਈ ਬਣਾਏ ਨਿਯਮ ਕਾਨੂਨ ਹੀ ਉਸਦਾ ਹੁਕਮ, ਉਸਦਾ ਨਾਮ ਹੈ , ਉਸ ਦੀ ਰਜ਼ਾ ਹਨ। ਉਨ੍ਹਾਂ ਅਨੁਸਾਰ ਚਲਣਾ ਹੀ , ਉਸਦਾ ਨਾਮ, ਹੁਕਮ , ਰਜ਼ਾ ਨੂੰ ਮੰਨਣਾ ਹੈ। ਇਸ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿਚ ਸਮਝਾਇਆ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।। (1)
ਨਾਮ ਅਤੇ ਹੁਕਮ ਦੀ ਇਕਸਾਰਤਾ ਵੀ ਇਵੇਂ ਦੱਸੀ ਹੈ,
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।। (72)
ਹੇ ਨਾਨਕ ਮੈਨੂੰ ਪੂਰੇ ਗੁਰੂ (ਸ਼ਬਦ ਗੁਰੂ) ਨੇ ਸਮਝਾ ਦਿੱਤਾ ਹੈ ਕਿ ਅਕਾਲ ਦਾ ਹੁਕਮ ਹੀ ਉਸਦਾ ਅਸਲੀ ਨਾਮ ਹੈ। ਉਸ ਦਾ ਹੁਕਮ ਮੰਨਣਾ ਹੀ ਉਸ ਦਾ ਨਾਮ ਸਿਮਰਨਾ ਹੈ।
( not:-ikauNik ieh swrw kuJ iek`Tw hI dyx vwlw sI , ies leI iek`Tw hI id`qw igAw hY [ ijs kr ky ieh kwPI Bwrw ho igAw hY , Aqy ies nUM smJx Aqy hzm krn leI iek Awm ivcwrk nUM G`to-G`t iek mhInw zrUr l`g jwvygw [ ies leI ies dw ਤੀjw Bwg , iek mhInw mgroN pwiew jwvygw , qW jo ies nUM qs`lI pUrvk smJidAW AgWh viDAw jwvy )
Amr jIq isMG cMdI
Pon nM :-91 95685 41414