ਕੈਟੇਗਰੀ

ਤੁਹਾਡੀ ਰਾਇ



Voice of People
ਨਾਭਾ ਜੇਲ੍ਹ ਕਾਂਡ ਤੋਂ ਉੱਭਰੇ ਸਵਾਲ
ਨਾਭਾ ਜੇਲ੍ਹ ਕਾਂਡ ਤੋਂ ਉੱਭਰੇ ਸਵਾਲ
Page Visitors: 2509

ਨਾਭਾ ਜੇਲ੍ਹ ਕਾਂਡ ਤੋਂ ਉੱਭਰੇ ਸਵਾਲ
EDITORIAL: PUNJABI TRIBUNE, CHANDIGARH
Reported On November 28, 2016, 11:14 pm
Posted On November - 27 – 2016
1.   ਖਤਰਨਾਕ ਅਪਰਾਧੀਆਂ ਨੂੰ ਪੂਰੀ ਨਿਡਰਤਾ ਨਾਲ ਜੇਲ੍ਹ ਵਿੱਚੋਂ ਭਜਾ ਕੇ ਲੈ ਜਾਣ ਦੀ ਇਹ ਇੱਕ ਨਿਵੇਕਲੀ ਅਤੇ ਵੱਡੀ ਘਟਨਾ ਹੈ। ਉਂਜ, ਪਿਛਲੇ ਕਰੀਬ ਡੇਢ ਸਾਲ ਦੌਰਾਨ ਸੂਬੇ ਵਿੱਚ ਤਿੰਨ ਦਰਜਨ ਤੋਂ ਵੱਧ ਗੈਂਗਸਟਰ ਜੇਲ੍ਹਾਂ ਜਾਂ ਪੁਲੀਸ ਹਿਰਾਸਤ ਵਿੱਚ ‘ਸਫ਼ਲਤਾਪੂਰਬਕ’ ਭੱਜ ਚੁੱਕੇ ਹਨ।
2.   ਸਿਆਸਤਦਾਨਾਂ, ਉਚ ਸਿਵਿਲ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਆਪਣੇ ਸੌੜੇ ਸਿਆਸੀ ਅਤੇ ਨਿੱਜੀ ਮੰਤਵਾਂ ਲਈ ਇਨ੍ਹਾਂ ਗੈਂਗਸਟਰਾਂ ਅਤੇ ਮਾਫ਼ੀਆ ਗਰੋਹਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਕਾਰਨ ਹੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਨਿਘਰਦੀ ਜਾ ਰਹੀ ਹੈ।
3.   ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਅਹਿਮ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਜੇਲ੍ਹ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਨਾਲ ਨਾਲ ਜੇਲ੍ਹ ਵਿਭਾਗ ਦੇ ਮੁਖੀ ਨੂੰ ਵੀ ਮੁਅੱਤਲ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਗ੍ਰਹਿ ਵਿਭਾਗ ਦੇ ਮੰਤਰੀ ਵਜੋਂ ਉਹ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
4.   ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀ ਬਿਨਾਂ ਕਿਸੇ ਹੀਲ-ਹੁੱਜਤ ਅਤੇ ਵਿਰੋਧ ਦੇ ਅਰਾਮ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਮੇਤ ਆਪਣੇ ਛੇ ਸਾਥੀਆਂ ਨੂੰ ਜੇਲ੍ਹ ਦੇ ਅੰਦਰੋਂ ਲੈ ਕੇ ਤੁਰਦੇ ਬਣੇ ਅਤੇ ਜੇਲ੍ਹ ਦੇ ਕਿਸੇ ਵੀ ਸੁਰੱਖਿਆ ਅਧਿਕਾਰੀ ਅਤੇ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।( ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਹਥਿਆਰਬੰਦ ਵਿਅਕਤੀਆਂ ਸਬੰਧੀ ਭਾਵੇਂ ਹਾਲੇ ਤਕ ਕੋਈ ਖੁਲਾਸਾ ਨਹੀਂ ਹੋਇਆ।
5.   ਪਰ ਇਸ ਘਟਨਾ ਪਿੱਛੇ ਅਤਿਵਾਦੀ ਗਰੁੱਪਾਂ ਤੋਂ ਇਲਾਵਾ ਰਸੂਖ਼ਵਾਨਾਂ ਦੀ ਸ਼ਹਿ ਪ੍ਰਾਪਤ ਕਿਸੇ ਵੱਡੇ ਗੈਂਗਸਟਰ ਗਰੁੱਪ ਜਾਂ ਖ਼ਤਰਨਾਕ ਗਰੋਹ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।)
6.   ਪੁਲੀਸ, ਪ੍ਰਸ਼ਾਸਨ, ਸਿਆਸਤਦਾਨਾਂ ਅਤੇ ਅਪਰਾਧੀਆਂ ਦੀ ਆਪਸੀ ਮਿਲੀ-ਭੁਗਤ ਵਾਲੇ ਵਰਤਾਰੇ ਨੂੰ ਖ਼ਤਮ ਕੀਤੇ ਬਗ਼ੈਰ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਹਾਲਤ ਸੁਧਰਨ ਦੀ ਆਸ ਨਹੀਂ ਕੀਤੀ ਜਾ ਸਕਦੀ।
FULL TEXT:
Posted On November - 27 - 2016
ਵਿਸ਼ੇਸ਼ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਨਾਭਾ ਜੇਲ੍ਹ ਵਿੱਚੋਂ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਆਪਣੇ ਛੇ ਸਾਥੀਆਂ ਨੂੰ ਭਜਾ ਕੇ ਲੈ ਜਾਣ ਦੀ ਘਟਨਾ ਨੇ ਜਿੱਥੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਉੱਥੇ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀ ਬਿਨਾਂ ਕਿਸੇ ਹੀਲ-ਹੁੱਜਤ ਅਤੇ ਵਿਰੋਧ ਦੇ ਅਰਾਮ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਮੇਤ ਆਪਣੇ ਛੇ ਸਾਥੀਆਂ ਨੂੰ ਜੇਲ੍ਹ ਦੇ ਅੰਦਰੋਂ ਲੈ ਕੇ ਤੁਰਦੇ ਬਣੇ ਅਤੇ ਜੇਲ੍ਹ ਦੇ ਕਿਸੇ ਵੀ ਸੁਰੱਖਿਆ ਅਧਿਕਾਰੀ ਅਤੇ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।( ਇਸ ਕਾਂਡ ਨੂੰ ਅੰਜਾਮ ਦੇਣ ਵਾਲੇ
ਹਥਿਆਰਬੰਦ ਵਿਅਕਤੀਆਂ ਸਬੰਧੀ ਭਾਵੇਂ ਹਾਲੇ ਤਕ ਕੋਈ ਖੁਲਾਸਾ ਨਹੀਂ ਹੋਇਆ ਪਰ ਇਸ ਘਟਨਾ ਪਿੱਛੇ ਅਤਿਵਾਦੀ ਗਰੁੱਪਾਂ ਤੋਂ ਇਲਾਵਾ ਰਸੂਖ਼ਵਾਨਾਂ ਦੀ ਸ਼ਹਿ ਪ੍ਰਾਪਤ ਕਿਸੇ ਵੱਡੇ ਗੈਂਗਸਟਰ ਗਰੁੱਪ ਜਾਂ ਖ਼ਤਰਨਾਕ ਗਰੋਹ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।)
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਅਹਿਮ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਜੇਲ੍ਹ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਨਾਲ ਨਾਲ ਜੇਲ੍ਹ ਵਿਭਾਗ ਦੇ ਮੁਖੀ ਨੂੰ ਵੀ ਮੁਅੱਤਲ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਗ੍ਰਹਿ ਵਿਭਾਗ ਦੇ ਮੰਤਰੀ ਵਜੋਂ ਉਹ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਹਥਿਆਰਬੰਦ ਵਿਅਕਤੀਆਂ ਸਬੰਧੀ ਭਾਵੇਂ ਹਾਲੇ ਤਕ ਕੋਈ ਖੁਲਾਸਾ ਨਹੀਂ ਹੋਇਆ ਪਰ ਇਸ ਘਟਨਾ ਪਿੱਛੇ ਅਤਿਵਾਦੀ ਗਰੁੱਪਾਂ ਤੋਂ ਇਲਾਵਾ ਰਸੂਖ਼ਵਾਨਾਂ ਦੀ ਸ਼ਹਿ ਪ੍ਰਾਪਤ ਕਿਸੇ ਵੱਡੇ ਗੈਂਗਸਟਰ ਗਰੁੱਪ ਜਾਂ ਖ਼ਤਰਨਾਕ ਗਰੋਹ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਖਤਰਨਾਕ ਅਪਰਾਧੀਆਂ ਨੂੰ ਪੂਰੀ ਨਿਡਰਤਾ ਨਾਲ ਜੇਲ੍ਹ ਵਿੱਚੋਂ ਭਜਾ ਕੇ ਲੈ ਜਾਣ ਦੀ ਇਹ ਇੱਕ ਨਿਵੇਕਲੀ ਅਤੇ ਵੱਡੀ ਘਟਨਾ ਹੈ। ਉਂਜ, ਪਿਛਲੇ ਕਰੀਬ ਡੇਢ ਸਾਲ ਦੌਰਾਨ ਸੂਬੇ ਵਿੱਚ ਤਿੰਨ ਦਰਜਨ ਤੋਂ ਵੱਧ ਗੈਂਗਸਟਰ ਜੇਲ੍ਹਾਂ ਜਾਂ ਪੁਲੀਸ ਹਿਰਾਸਤ ਵਿੱਚ ‘ਸਫ਼ਲਤਾਪੂਰਬਕ’ ਭੱਜ ਚੁੱਕੇ ਹਨ।
ਇਹ ਜੇਲ੍ਹ ਪ੍ਰਸ਼ਾਸਨ, ਪੁਲੀਸ ਜਾਂ ਰਸੂਖ਼ਵਾਨਾਂ ਦੀ ਹੀ ਮਿਲੀਭੁਗਤ ਜਾਂ ਤਹਿਕੀਕਾਤੀ ਏਜੰਸੀਆਂ ਦੀ ਨਾਲਾਇਕੀ ਹੀ ਕਹੀ ਜਾ ਸਕਦੀ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਵੀ ਗੈਂਗਸਟਰ ਨੂੰ ਸਜ਼ਾ ਨਹੀਂ ਹੋਈ। ਇੰਨਾ ਹੀ ਨਹੀਂ, ਜੇਲ੍ਹਾਂ ਵਿੱਚ ਬੰਦ ਗੈਂਗਸਟਰ ਨਾ ਕੇਵਲ ਹਰ ਕਿਸਮ ਦੀਆਂ ਸੁੱਖ-ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਬਲਕਿ ਮੋਬਾਈਲ ਫ਼ੋਨਾਂ ਅਤੇ ਇੰਟਰਨੈੱਟ ਜ਼ਰੀਏ ਜੇਲ੍ਹਾਂ ਵਿੱਚੋਂ ਹੀ ਆਪਣੇ ਕਾਰੋਬਾਰ ਵੀ ਚਲਾ ਰਹੇ ਹਨ।
ਰਸੂਖ਼ਵਾਨਾਂ ਦੀ ਗੁੱਝੀ ਹਮਾਇਤ ਅਤੇ ਸਰਪ੍ਰਸਤੀ ਕਾਰਨ ਇਨ੍ਹਾਂ ਗੈਂਗਸਟਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਜੇਲ੍ਹ ਪ੍ਰਸ਼ਾਸਨ, ਪੁਲੀਸ ਅਤੇ ਨਿਆਂਪ੍ਰਣਾਲੀ ਨੂੰ ਟਿੱਚ ਸਮਝਦੇ ਹੋਏ ਕਤਲਾਂ, ਅਗਵਾ, ਫਿਰੌਤੀਆਂ, ਜ਼ਮੀਨਾਂ-ਜਾਇਦਾਦਾਂ ਤੇ ਨਜਾਇਜ਼ ਕਬਜ਼ੇ, ਲੁੱਟਾਂ-ਖੋਹਾਂ ਅਤੇ ਔਰਤਾਂ ਨਾਲ ਵਧੀਕੀਆਂ ਦੀਆਂ ਵਾਰਦਾਤਾਂ ਨੂੰ ਬੇਖੌਫ਼ ਹੋ ਕੇ ਅੰਜਾਮ ਦੇ ਰਹੇ ਹਨ। ਇਨ੍ਹਾਂ ਗੈਂਗਸਟਰਾਂ ਅਤੇ ਮਾਫ਼ੀਆ ਗਰੋਹਾਂ ਕੋਲ ਵੱਡੀ ਮਾਤਰਾ ਵਿੱਚ ਜਾਇਜ਼ ਅਤੇ ਨਜਾਇਜ਼ ਅਸਲਾ ਹੈ ਜਿਸ ਦੇ ਸਿਰ ’ਤੇ ਉਹ ਦਲੇਰੀ ਨਾਲ ਗ਼ੈਰ ਸਮਾਜਿਕ ਕਾਰਵਾਈਆਂ ਕਰ ਰਹੇ ਹਨ।
ਸਿਆਸਤਦਾਨਾਂ, ਉਚ ਸਿਵਿਲ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਆਪਣੇ ਸੌੜੇ ਸਿਆਸੀ ਅਤੇ ਨਿੱਜੀ ਮੰਤਵਾਂ ਲਈ ਇਨ੍ਹਾਂ ਗੈਂਗਸਟਰਾਂ ਅਤੇ ਮਾਫ਼ੀਆ ਗਰੋਹਾਂ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਕਾਰਨ ਹੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਨਿਘਰਦੀ ਜਾ ਰਹੀ ਹੈ।
ਕਿਸੇ ਵੇਲੇ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਬਿਹਤਰ ਅਮਨ-ਕਾਨੂੰਨ ਲਈ ਮੁਲਕ ਦਾ ਅੱਵਲ ਨੰਬਰ ਸੂਬਾ ਮੰਨੇ ਜਾਂਦੇ ਪੰਜਾਬ ਦੀ ਮੌਜੂਦਾ ਤਰਸਯੋਗ ਹਾਲਤ ਲਈ ਸਿਆਸਤਦਾਨਾਂ, ਪੁਲੀਸ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।
ਨਿਯਮਾਂ ਨੂੰ ਛਿੱਕੇ ਟੰਗ ਕੇ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਸਿਫ਼ਾਰਸ਼ਾਂ ਨਾਲ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਜਾਰੀ ਕੀਤੇ ਗਏ ਹਥਿਆਰ ਅੱਜ ਅਮਨ-ਕਾਨੂੰਨ ਲਈ ਚੁਣੌਤੀ ਬਣੇ ਦਿਖਾਈ ਦੇ ਰਹੇ ਹਨ।
ਸਿਆਸੀ ਆਗੂਆ ਵੱਲੋਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਗੈਂਗਸਟਰਾਂ ਅਤੇ ਗੁੰਡਾ ਗਰੋਹਾਂ ਦੀ ਸਮੇਂ-ਸਮੇਂ ਕੀਤੀ ਗਈ ਸਰਪ੍ਰਸਤੀ ਸੂਬੇ ਵਿੱਚ ਬਦਅਮਨੀ ਦਾ ਕਾਰਨ ਬਣ ਚੁੱਕੀ ਹੈ। ਪੁਲੀਸ ਥਾਣਿਆਂ ਦੀ ਵਿਧਾਨ ਸਭਾ ਹਲਕਿਆਂ ਅਨੁਸਾਰ ਦਰਜਾਬੰਦੀ ਨੇ ਪੁਲੀਸ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਰਖ਼ੈਲ ਬਣਾ ਦਿੱਤਾ ਹੈ।
ਲੋਕਾਂ ਦੀ ਹਿਫ਼ਾਜ਼ਤ ਲਈ ਸਿਰਜੀਆਂ ਸੁਰੱਖਿਆ ਫੋਰਸਾਂ ਦੇ ਕਰਮਚਾਰੀਆਂ ਨੂੰ ਸਿਆਸਤਦਾਨਾਂ ਅਤੇ ਉੱਚ ਅਧਿਕਾਰੀਆਂ ਵੱਲੋਂ ਆਪਣੇ ਨਿੱਜੀ ਨੌਕਰਾਂ ਵਾਂਗ ਵਰਤਣ ਦੇ ਵਰਤਾਰੇ ਦੇ ਸਿੱਟੇ ਵਜੋਂ ਆਮ ਨਾਗਰਿਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਗਈ ਹੈ।
ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਅਹਿਮ ਘਟਨਾਵਾਂ ਦੀ ਤਹਿ ਤਕ ਜਾਣ ਅਤੇ ਨਤੀਜਨਕ ਸਿੱਟਿਆਂ ਦੀ ਥਾਂ ਉੱਚ ਪੱਧਰੀ ਜਾਂਚ ਕਰਾਉਣ, ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਅਤੇ ਸੂਹ ਦੇਣ ਵਾਲਿਆਂ ਨੂੰ ਲੱਖਾਂ ਦੇ ਇਨਾਮ ਦੇਣ ਦਾ ਐਲਾਨ ਕਰਕੇ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਮੁਕਤ ਸਮਝ ਲੈਂਦੇ ਹਨ। ਇਸ ਵਰਤਾਰੇ ਦੇ ਚਲਦਿਆਂ ਅਪਰਾਧਿਕ ਕਾਰਵਾਈਆਂ ਦਾ ਵਧਣਾ ਸੁਭਾਵਿਕ ਹੈ।
ਪੁਲੀਸ, ਪ੍ਰਸ਼ਾਸਨ, ਸਿਆਸਤਦਾਨਾਂ ਅਤੇ ਅਪਰਾਧੀਆਂ ਦੀ ਆਪਸੀ ਮਿਲੀ-ਭੁਗਤ ਵਾਲੇ ਵਰਤਾਰੇ ਨੂੰ ਖ਼ਤਮ ਕੀਤੇ ਬਗ਼ੈਰ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਹਾਲਤ ਸੁਧਰਨ ਦੀ ਆਸ ਨਹੀਂ ਕੀਤੀ ਜਾ ਸਕਦੀ।
Forwarded by:
Balbir Singh Sooch-Sikh Vichar Manch
http://www.sikhvicharmanch.com/
https://www.facebook.com/balbir.singh.355
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.