-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ :-
ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ, ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੇ ‘ਅੰਤਿ ਕਾਲਿ….’ ਦੇ ਅਰਥਾਂ ਤੋਂ ਉਠੇ ਸਵਾਲਾਂ ਬਾਰੇ ਮੇਰਾ ਇਕ ਲੇਖ ਕਿਸੇ ਸੱਜਣ ਨੇ (ਸਨ 2012 ਵਿੱਚ) ‘ਅਖੌਤੀ ਸੰਤਾਂ ਦੇ ਕੌਤਕ’ ਗਰੁੱਪ ਤੇ ਪੋਸਟ ਕੀਤਾ ਸੀ।ਮੈਂ ਉਸ ਗਰੁੱਪ ਤੇ ਆਪਣੇ ਵਿਚਾਰ ਸਾਂਝੇ ਨਹੀਂ ਸੀ ਕਰਨੇ ਚਾਹੁੰਦਾ।ਪਰ ਉਸ ਗੁਰੱਪ ਦੇ ਕੁਝ ਸੱਜਣਾਂ ਵੱਲੋਂ ਇਹ ਆਸ਼ਵਾਸਨ ਦਵਾਉਣ ਤੇ ਕਿ ਮੇਰੇ ਨਾਲ ਘਟੀਅਸਾ ਸ਼ਬਦਾਵਲੀ ਨਾਲ ਪੇਸ਼ ਨਹੀਂ ਆਇਆ ਜਾਏਗਾ ਅਤੇ ਇਸ ਗਰੁਪ ਵਿੱਚ ਵੀ ਪੜ੍ਹੇ ਲਿਖੇ ਵਿਦਵਾਨ ਹਨ, ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀਆਂ ਲਿਖਤਾਂ ਤੋਂ ਉਠੇ ਸਵਾਲਾਂ ਦੇ ਜਵਾਬ ਜਰੂਰ ਦਿੱਤੇ ਜਾਣਗੇ।ਉਹਨਾਂ ਸੱਜਣਾਂ ਦੇ ਉਕਸਾਉਣ ਤੇ ਮੈਂ ਆਪਣਾ ਪਹਿਲਾ ਸਵਾਲ ਰੱਖਿਆ ਸੀ।ਅੱਗੇ ਜੋ ਵਿਚਾਰ ਵਟਾਂਦਰਾ ਹੋਇਆ ਉਸ ਦੇ ਅੰਸ਼ ਪੇਸ਼ ਹਨ:--
ਜਸਬੀਰ ਸਿੰਘ ਵਿਰਦੀ:-- ਇਸ ‘ਅਖੌਤੀ ਸੰਤਾਂ ਦੇ ਕੌਤਕ’ ਗਰੁਪ ਨਾਲ ਜੁੜੇ ਸਾਰੇ ਸੱਜਣਾਂ ਨੂੰ ਇਕ ਵਾਰੀਂ ਫੇਰ ਯਾਦ ਕਰਵਾ ਦਿਆਂ ਕਿ ਮੈਂ ਕੋਈ ਗੁਰਬਾਣੀ ਦਾ ਵਿਆਖਿਆਕਾਰ ਨਹੀਂ।ਜੇ ਕਿਸੇ ਸੱਜਣ ਦੇ ਕੋਈ ਸਵਾਲ ਹੋਣ ਤਾਂ ਮੇਰੇ ਕੋਲੋਂ ਜਵਾਬ ਮੰਗਣ ਦੀ ਬਜਾਏ ਪ੍ਰੋ: ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਣ ਦੀ ਮਦਦ ਲਈ ਜਾ ਸਕਦੀ ਹੈ।ਮੈਨੂੰ ਇਥੇ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀਆਂ ਵਿਆਖਿਆਵਾਂ ਵਿੱਚੋਂ ਉਠੇ ਸਵਾਲਾਂ ਦੇ ਜਵਾਬ ਦੇਣ ਲਈ ਸੱਦਾ ਦਿੱਤਾ ਗਿਆ ਹੈ, ਮੇਰੇ ਕੋਲੋਂ ਸਵਾਲਾਂ ਦੇ ਜਵਾਬ ਪੁੱਛਣ ਲਈ ਨਹੀਂ।ਉਮੀਦ ਹੈ ਇਸ ‘ਅਖੌਤੀ ਸੰਤਾਂ ਦੇ ਕੌਤਕ’ ਗਰੁੱਪ ਦੇ ਪੜ੍ਹੇ ਲਿਖੇ ਵਿਦਵਾਨ ਸੱਜਣ ਆਪਣਾ ਪੜ੍ਹੇ ਲਿਖੇ ਹੋਣ ਦਾ ਸਬੂਤ ਦੇਣਗੇ, ਭਾਂਤ ਭਾਂਤ ਦੀਆਂ ਬੋਲੀਆਂ ਬੋਲਕੇ ਪੜ੍ਹੇ ਲਿਖੇ-ਅਨਪੜ੍ਹਾਂ ਦਾ ਨਹੀਂ।
ਅੱਜ ਦੇ ਸਵਾਲ ਬਾਰੇ:-
ਭਗਤ ਤਿਲੋਚਨ ਜੀ ਦਾ ਇੱਕ ਸ਼ਬਦ ਹੈ—“ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ॥ਸਰਪ ਜੋਨਿ ਵਲਿ ਵਲਿ ਅਉਤਰੈ॥1॥…. (ਪੰਨਾ 526)
ਇਸ ਸ਼ਬਦ ਦੇ ਅਰਥ ਕਰਦਿਆਂ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ “ਅੰਤਿ ਕਾਲਿ” ਦਾ ਅਰਥ ਕੀਤਾ ਹੈ- “ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤ ਕਾਲ ਜਾਂ ਕਾਲ ਫਾਸ ਕਿਹਾ ਗਿਆ ਹੈ।ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ।ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾ ਕਿਹਾ ਗਿਆ ਹੈ।ਪਰਮੇਸ਼ਰ ਵਿਸਰ ਜਾਏ ਤਾਂ ਆਤਮਕ ਰੋਗ ਜਨਮ ਲੈਂਦੇ ਹਨ।ਇਹ ਮਲੀਨ ਸੋਚ ਸਾਨੂੰ ਸੁਭਾਅ ਕਰਕੇ ਵੱਖ ਵੱਖ ਜੂਨਾਂ ਵਾਲੀ ਦਸ਼ਾ ਵਿੱਚ ਲਿਜਾਂਦੀ ਹੈ।ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਵਿਕਾਰ ਵਿੱਚ ਮਰੀ ਹੋਈ ਆਤਮਾ ਵਾਲੇ ਹਨ, ਤੇ ਇਨ੍ਹਾਂ ਵਾਸਤੇ ਹੀ ਸ਼ਬਦ ਵਿੱਚ “ਅੰਤਿ ਕਾਲਿ” ਸ਼ਬਦ ਵਰਤਿਆ ਗਿਆ ਹੈ”।
ਸ਼ਬਦ ਦੀ ਅਖੀਰਲੀ ਪੰਗਤੀ ਹੈ-
“ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥5॥”
ਸਵਾਲ:- ਕੀ ਨਾਰਾਇਣ ਨੂੰ ਸਿਮਰਨ ਵਾਲੇ ਦਾ ਅਗਿਆਨਤਾ ਕਾਰਣ ਬੁੱਧੀ ਦਾ ਦੀਵਾ ਗੁੱਲ ਹੋਇਆ ਪਿਆ ਹੈ? ਨਾਰਾਇਣ ਸਿਮਰਨ ਵਾਲਾ ਬਿਬੇਕ ਬੁੱਧੀ ਅਰਥਾਤ ਗਿਆਨ ਤੋਂ ਸੱਖਣਾ ਹੈ? ਨਾਰਾਇਣ ਸਿਮਰਨ ਵਾਲੇ ਦੀ ਸੋਚ ਨੀਵੇਂ ਤਲ਼ ਦੀ ਹੈ ਅਤੇ ਇਸੇ ਜਨਮ ਵਿੱਚ ਜੂਨਾਂ ਭੁਗਤ ਰਿਹਾ ਹੈ?
(30-10-2012 )
ਹਰਪਾਲ ਸਿੰਘ:- ਵਿਰਦੀ ਸਾਹਿਬ ਨੇ ਬਹੁਤ ਵਧੀਆ ਸਵਾਲ ਉਠਾਇਆ ਹੈ।
ਯਾਦਵਿੰਦਰ ਸਿੰਘ ਬਾਗੀ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ - ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ - ੫੨੬
,,,,,,,,,,,,,,,,,,,,,,,,,,,,,,,,,ਇੱਕ ਸਹੀ ਜੀਵਨ ਜਾਚ ਤੋਂ ਖੁੰਝਿਆ ਹੋਇਆ ਧਨ ਪਦਾਰਥਾਂ ਦਾ ਲਾਲਚੀ ਇਨਸਾਨ ਪੈਸੇ ਪਿਛੇ ਸੱਪ ਵਾਂਗ ਰੇੰਗਦਾ ਫਿਰਦਾ ਹੈ ,,,,ਜਦੋਂ ਕੁਝ ਧੰਨ ਪ੍ਰਾਪਤ ਕਰਦਾ ਹੈ ਤਾਂ ‘ਆਤਮਿਕ ਤੌਰ ਤੇ ਜੀ ਉਠਦਾ ਹੈ (???)’ ਅਤੇ ਧੰਨ ਜਾਣ ਤੇ ਮਰਿਆਂ ਵਰਗਾ ਹੋ ਜਾਂਦਾ ਹੈ,,ਓਸ ਲਾਲਚੀ ਇਨਸਾਨ ਦੀ ਇਹੀ ਪ੍ਰਕਿਰਿਆ ਜਿੰਦਗੀ ਵਿਚ ਵਾਰ ਵਾਰ ਚਲਦੀ ਰਹਿੰਦੀ ਹੈ ,,,,,,ਇਸ ਸ਼ਬਦ ਤੋਂ ਇਹ ਸਿਖਿਆ ਮਿਲਦੀ ਹੈ ਕੇ ਜੇਕਰ ਅਸੀਂ ਬਿਨਾ ਕਿਸੇ ਲਾਲਚ ਜਾਂ ਬਿਨਾਂ ਵਿਅਰਥ ਦੀਆਂ ਆਸਾਂ ਤੋਂ ਜਿੰਦਗੀ ਜੀਵਾਂਗੇ ਤਾਂ ਸਾਡੀ ਆਤਮਿਕ ਖੁਸ਼ੀ (ਮਨ ਦੀ ਖੁਸ਼ੀ)ਹਮੇਸ਼ਾਂ ਬਣੀ ਰਹੇਗੀ........................ਕਿਓਂ ਕੇ ਗੁਰਬਾਣੀ ਦੇ ਕਿਸੇ ਵੀ ਸ਼ਬਦ ਨੂ ਸਮਝਣ ਲਈ ਰਹਾਓ ਵਾਲੇ ਬੰਦ ਦਾ ਖਾਸ ਖਿਆਲ ਰਖਣਾ ਪਵੇਗਾ ,,,ਅਤੇ ਰਹਾਓ ਵਾਲਾ ਬੰਦ ਇਹ ਹੈ ,,,,,,,
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ,,,,,,,,,,,,,ਕੇ ਹੇ ਜੀਵ ਦੇਖੀਂ ਕਿਤੇ ਤੈਨੂ ਰੱਬ ਦਾ ਨਾਮ ਭਾਵ ਇਨਸਾਨੀਅਤ ਨਾ ਭੁੱਲ ਜਾਵੇ ,,ਜਿਸ ਦੇ ਭੁੱਲਣ ਨਾਲ ਤੂੰ ਕੁੱਤੇ ਵਰਗਾ ਲੋਭੀ ਨਾ ਹੋ ਜਾਵੇਂ,ਹਾਥੀ ਵਾਂਗ ਕਾਮੀ ਨਾ ਬਣ ਜਾਵੇ ,ਮਛਲੀ ਵਾਂਗ ਜੀਬ ਰਸ ਨਾ ਪੈ ਜਾਵੇ ,ਹਿਰਨ ਵਾਂਗ ਤ੍ਰਿਸ਼ਨਾਂ ਵਾਲਾ ਨਾ ਹੋ ਜਾਵੇਂ ,ਇਸੇ ਤਰਾਂ ਹੋਰ ਬਹੁਤ ਸਾਰੇ ਜੀਵਾਂ ਦੀਆਂ ਜੂਨਾਂ ਵਿਚ ਇਨਸਾਨ ਜਿਓਂਦੇ ਜੀ ਹੀ ਮਾਨਸਿਕ ਤੌਰ ਤੇ ਭਟਕ ਰਿਹਾ ਹੈ ,,,ਇਸੇ ਨੂ ਗੁਰਬਾਣੀ ਨੇ ਜੰਮਣਾ ਮਰਨਾ ਕਿਹਾ ਹੈ
( ਪਾਠਕ ਧਿਆਨ ਦੇਣ- ਧਨ ਪ੍ਰਾਪਤ ਕਰਨ ਵਾਲਾਂ ਆਤਮਕ ਤੌਰ ਤੇ ਜੀ ਉਠਦਾ ਹੈ???)’
ਬਲਰਾਜ ਸਿੰਘ ਸਪੋਕੇਨ:-- ਵੀਰ ਜਸਵੀਰ ਸਿੰਘ ਵਿਰਦੀ ਜੀ ,ਊਪਰ ਵੀਰ ਯਾਦਵਿੰਦਰ ਸਿੰਘ ਜੀ ਨੇ ਤੁਹਾਡੇ ਸਵਾਲ ਦਾ ਜਵਾਬ ਦੇ ਦਿਤਾ ਹੈ ਆਸ ਕਰਦੇ ਹਾਂ ਕਿ ਤੁਸੀਂ ਇਸ ਜਵਾਬ ਤੋ ਸੰਤੁਸਟ ਹੋਵੋਗੇ ਙ
ਜਸਬੀਰ ਸਿੰਘ ਵਿਰਦੀ:-- ਯਾਦਵਿੰਦਰ ਸਿੰਘ ਬਾਗੀ ਜੀ, ਸ਼ਬਦ ਦੀ ਪੰਗਤੀ ਹੈ "“ਅੰਤਿ ਕਾਲਿ ਨਾਰਾਇਣੁ ਸਿਮਰੈ..." ਅਤੇ ਅੰਤਿ ਕਾਲਿ ਦੇ ਅਰਥ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਲਿਖੇ ਹਨ: “ਅਗਿਆਨਤਾ ਦੇ ਕਾਰਣ ਬੁੱਧੀ ਵਾਲਾ ਦੀਵਾ ਗੁੱਲ ਹੋਇਆ ਪਿਆ ਹੈ, ਜਿਸ ਕਰਕੇ ਸਾਡੀ ਆਤਮਕ ਮੌਤ ਹੈ ਤੇ ਇਸ ਨੂੰ ਅੰਤ-ਕਾਲ ਜਾਂ ਕਾਲ ਫ਼ਾਸ ਕਿਹਾ ਗਿਆ ਹੈ। ਬਿਬੇਕ ਬੁੱਧੀ ਭਾਵ ਗਿਆਨ ਤੋਂ ਬਿਨਾ ਸੋਚਣ ਦਾ ਨਾਂ ਆਤਮਕ ਮੌਤ ਹੈ ਤੇ ਅਜੇਹੀ ਨੀਵੇਂ ਤਲ਼ ਦੀ ਸੋਚ ਨੂੰ ਜੂਨਾਂ ਭੋਗਣਾਂ ਕਿਹਾ ਗਿਆ ਹੈ"।ਗੁਰਬਚਨ ਸਿੰਘ ਜੀ ਨੇ ਅੰਤਿਕਾਲਿ ਦੇ ਜੋ ਅਰਥ ਲਿਖੇ ਹਨ ਉਨ੍ਹਾਂ ਅਰਥਾਂ ਨਾਲ ਨਾਰਾਇਣੁ ਸਿਮਰਨ ਵਾਲੀ ਪੰਗਤੀ ਦੇ ਕੀ ਅਰਥ ਬਣੇ?
ਯਾਦਵਿੰਦਰ ਸਿੰਘ ਬਾਗੀ:-- ਵੀਰ ਜੀ ਨਰਾਇਣ ਦਾ ਜਾ ਅਕਾਲ ਪੁਰਖ ਦਾ ਸਿਮਰਨ ਮਨੁਖ ਕਿਵੇ ਕਰੇ ,ਸਵਾਲ ਜਿਨਾ ਪੇਚੀਦਾ ਹੈ ,ਓਹਨਾ ਹੀ ਗੁਰੂ ਸਾਹਿਬ ਜੀ ਨੇ ਸੋਖਾ ਕਰ ਦਿਤਾ
ਜਪੁਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਜੀ ਇਹ ਬੁਨਿਆਦੀ ਸਾਵਲ ਉਠਾਂਦੇ ਹਨ ਕਿ ਅਸੀਂ ਝੂਠ ਦਾ ਪੜਦਾ ਕਿਵੇਂ ਦੂਰ ਕਰ ਸਕਦੇ ਹਾਂ ਅਤੇ ਆਪਣੀ ਅਤੇ ਸੰਸਾਰ ਦੀ ਸਚਾਈ ਨੂੰ ਕਿਵੇਂ ਸਮਝ ਸਕਦੇ ਹਾਂ। ਉਹ ਆਪ ਹੀ ਇਸ ਸਵਾਲ ਦਾ ਜਵਾਬ ਵੀ ਦਿੰਦੇ ਹਨ,
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੇ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
ਗੁਰੂ ਸਾਹਿਬ ਦਰਸਾਉਂਦੇ ਹਨ ਕਿ ਸਾਰੀ ਸ੍ਰਿਸਟੀ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਰਹੀ ਹੈ। ਜੋ ਇਸ ਹੁਕਮ ਨੂੰ ਪਛਾਣ ਲੈਂਦਾ ਹੈ ਤਾਂ ਉਹ ਫਿਰ ਮਨੁੱਖ ਦੇ ਸਭ ਤੋਂ ਵੱਡੇ ਰੋਗ ਅਰਥਾਤ ਹਾਊਮੈ ਤੋਂ ਮੁਕਤ ਹੋ ਜਾਂਦਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ।।
ਨਾਨਕ ਹੁਕਮੈ ਜੇ ਬੁਝੇ ਤਾਂ ਹਊਮੈ ਕਹੇ ਨਾ ਕੋਇ।।
ਜੋ ਮਨੁੱਖ ਹੁਕਮ ਨੂੰ ਨਹੀਂ ਪਹਿਚਾਣਦਾ ਅਤੇ ਇਹ ਨਹੀਂ ਸਮਝਦਾ ਕਿ ਇਹ ਸਭ ਸ੍ਰਿਸ਼ਟੀ ਇਕ ਦਾ ਹੀ ਪਸਾਰ ਹੈ, ਉਹ ਭਰਮ ਅਤੇ ਦੂਜ (ਡਾਊਟ ਐਂਡ ਡੀਊਏਲਿਟੀ) ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੇ ਜੀਵਨ ਦੇ ਮੰਤਵ ਨੂੰ ਸਮਝ ਨਹੀਂ ਸਕਦਾ। ਭਰਮ ਅਤੇ ਦੂਜ ਦੀ ਸਭ ਤੋਂ ਵੱਡੀਆਂ ਅਪਵਿਰਤਾਵਾਂ ਹਨ।
ਸਭੋ ਸੂਤਕ ਭਰਮੁ ਹੈ ਦੂਜੇ ਲਗੇ ਜਾਇ।।
ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਇ।।
ਜੋ ਮਨੁੱਖ ਹੁਕਮ ਨੂੰ ਪਛਾਣ ਜਾਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਕ ਤੋਂ ਬਿਨਾਂ ਦੂਜ ਹੋਰ ਕੋਈ ਨਹੀਂ ਹੈ। ਜੋ ਅਕਾਲ ਪੁਰਖ ਕਰਦਾ ਹੈ, ਉਹ ਹੀ ਹੁੰਦਾ ਹੈ, ਇਸ ਲਈ ਸਿਰਫ਼ ਉਸ ਦਾ ਹੀ ਸਹਾਰਾ ਲੈਣਾ ਚਾਹੀਦਾ ਹੈ ਅਤੇ ਸਦਾ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ।
ਹੁਣ ਸਿਮਰਨ ਕੀ ਹੈ ,ਓਹ ਵੀ ਉਸ ਅਕਾਲ ਪੁਰਖ ਨੂੰ ਹਮੇਸ਼ਾ ਚੇਤੇ ਵਿਚ ਰਖਣਾ ਇਹੀ ਸਿਮਰਨ ਹੈ
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
ਜਸਬੀਰ ਸਿੰਘ ਵਿਰਦੀ:-- ਯਾਦਵਿੰਦਰ ਸਿੰਘ ਜੀ, ਤੁਸੀਂ ਤਾਂ ਸਿਮਰਨ ਦੀ ਪਰਿਭਾਸ਼ਾ ਬਿਆਨ ਕਰ ਦਿੱਤੀ ਹੈ।ਸਵਾਲ ਨੂੰ ਇਕ ਵਾਰੀਂ ਫੇਰ ਪੜ੍ਹੋ ਜੀ।ਸਵਾਲ ਇਹ ਹੈ ਕਿ ਗੁਰਬਚਨ ਸਿੰਘ ਜੀ ਦੇ 'ਅੰਤਿਕਾਲਿ' ਦੇ ਕੀਤੇ ਅਰਥਾਂ ਅਨੁਸਾਰ ਕੀ ਨਰਾਇਣ ਨੂੰ ਸਿਮਰਨ ਵਾਲਾ ਆਤਮਕ ਮੌਤ ਮਰਿਆ ਹੋਇਆ ਹੈ?ਕੀ ਉਸ ਦੇ ਗਿਆਨ ਦਾ ਦੀਵਾ ਗੁਲ ਹੈ? ਕੀ ਉਹ ਬਿਬੇਕ ਬੁਧੀ ਤੋਂ ਸੱਖਣਾ ਹੈ? ਕੀ ਉਸ ਦੀ ਸੋਚ ਨੀਵੇਂ ਤਲ਼ ਦੀ ਹੈ?
ਬਲਰਾਜ ਸਿੰਘ ਸਪੋਕੇਨ:-- ਜੇਕਰ ਗੁਰਬਾਣੀ ਦੇ ਅਖਰੀਂ ਅਰਥ ਹੋਣ ਗੇ ਤਾਂ ਅਨਰਥ ਹੋਵੇਗਾ ...........ਗੁਰਬਾਣੀ ਦੇ ਅਰਥ ਕਰਣ ਲਗਿਆ ਸਾਨੂ ਪੂਰਣ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਖਿਆਲ ਰਖਣਾ ਪਵੇਗਾ ,ਅਖਰਾ ਦੇ ਆਖਰੀ ਅਰਥਾ ਦੇ ਨਾਲ ਨਾਲ ਅਖਰਾ ਦੇ ਭਾਵ ਅਰਥ ਵੀ ਦੇਖਣੇ ਪੈਣਗੇ ਙਹੁਣ ''ਗੁਰੂ ''ਸ਼ਬਦ ਟੀਚਰ ,ਉਸਤਾਦ ,ਮਾਸਟਰ ਵਾਸਤੇ ਵੀ ਹੈ ਅਤੇ ;;ਗੁਰੂ ''ਸ਼ਬਦ ਗਿਆਂਨ ਵਾਸਤੇ ਵੀ ਹੈ
ਅਮਨਜੀਤ ਸਿੰਘ ਗਿੱਲ :-- ਜੋ ਗੁਰਬਾਣੀ ਦੇ ਅਰਥਾਂ ਦੀ ਗੱਲ ਆ, ਜਿੱਥੋਂ ਤੱਕ ਮੈਨੂੰ ਪਤਾ ਪ੍ਰੋ. ਸਾਹਿਬ ਸਿੰਘ ਜੀ ਨੇ ਇਹ ਗੱਲ ਲਿਖੀ ਆ ਕਿ 'ਮੇਰੇ ਕੀਤੇ ਅਰਥ ਆਖਰੀ ਨਹੀਂ ਹਨ, ਮੈਂ ਇੱਕ ਰਾਹ ਦਿਖਾਇਆ ਹੈ ਗ਼ਾਂਹ ਖੋਜ ਜਾਰੀ ਰਹਿਣੀ ਚਾਹੀਦੀ ਹੈ'।
ਏਸੇ ਤਰ੍ਹਾਂ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀਆਂ ਵਿਚਾਰਾਂ ਵਿੱਚ ਵੀ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਕਿ 'ਮੇਰੇ ਕੀਤੇ ਅਰਥ ਆਖਰੀ ਸੱਚ ਨਹੀਂ ਹਨ'।
ਅਜੋਕੇ ਸਾਧਾਂ-ਸੰਤਾਂ ਨੇ ਗੁਰਬਾਣੀ ਦੇ ਅਰਥਾ ਦੀਆਂ ਰੱਜਕੇ ਧੱਜੀਆਂ ਉਡਾਈਆਂ ਹਨ, ਆਪਣੀ ਕਲਮ ਨੂੰ ਥੋੜ੍ਹਾ ਜਿਹਾ ਮੋੜਾ ਓਧਰ ਨੂੰ ਵੀ ਦੇ ਲਇਓ।
ਬਲਰਾਜ ਸਿੰਘ ਸਪੋਕੇਨ:-- ਵੀਰ ਜਸਵੀਰ ਸਿੰਘ ਜੀ ਤੁਹਾਡੇ ਮੁਤਾਬਕ ''ਅੰਤਕਾਲ ''ਦੇ ਕੀ ਅਰਥ ਹਨ ਙਜੇਕਰ ਤੁਹਾਡੇ ਮੁਤਾਬਕ ਅੰਤਕਾਲ ਦੇ ਅਰਥ ਆਖਰੀ ਸਮਾ ਹੈ ਤਾਂ ਕੀ ਸਾਨੂ ਅਕਾਲ ਪੁਰਖ ਸਿਰਫ਼ ਮਰਨ ਵੇਲੇ ਹੀ ਸਿਮਰਣਾ ਚਾਹੀਦਾ ਹੈ ਪਹਿਲਾ ਨਹੀ ਙ
ਸਰਬਜੀਤ ਸਿੰਘ ਸੈਕਰਾਮੈਂਟੋ:-- ਇਹ ਸੱਚ ਹੈ ਕਿ ਅੰਤਿਕਾਲ ਵੇਲੇ ' ਨਰਾਇਣ ਨੂੰ ਸਿਮਰਨ ਵਾਲਾ ਆਤਮਕ ਮੌਤ ਮਰਿਆ ਹੋਇਆ ਹੈ।
ਜਸਬੀਰ ਸਿੰਘ ਵਿਰਦੀ:-- ਬਲਰਾਜ ਸਿੰਘ ਸਪੋਕੇਨ ਜੀ, ਗੁਰਬਾਣੀ ਦੇ ਕਈ ਜਗ੍ਹਾ ਭਾਵ ਅਰਥ ਵੀ ਕਰਨੇ ਹੁੰਦੇ ਹਨ।ਪਰ ਕਿਸੇ ਸ਼ਬਦ ਜਾਂ ਤੁਕ ਦੇ ਭਾਵਅਰਥ ਗੁਰਬਾਣੀ ਚੋਂ ਸੇਧ ਲੈ ਕੇ ਹੀ ਕਰਨੇ ਹੁੰਦੇ ਹਨ, ਬਾਹਰੋਂ ਨਹੀਂ।ਗੁਰਬਾਣੀ ਦਾ ਸਿਧਾਂਤ ਕਿੱਥੋਂ ਆਉਣਾ ਹੈ, ਉਹ ਵੀ ਗੁਰਬਾਣੀ ਦੇ ਵਿੱਚੋਂ ਹੀ।ਮੈਂ ਭਾਵਅਰਥ ਕਰਨ ਤੋਂ ਕਿਤੇ ਇਨਕਾਰ ਨਹੀਂ ਕੀਤਾ।
ਸਰਬਜੀਤ ਸਿੰਘ ਸੈਕਰਾਮੈਂਟੋ:-- ਮੈ ਵੀ ਅਜੇਹਾ ਹੀ ਸਮਝਦਾ ਹੁੰਦਾ ਸੀ , ਪਿਛਲੇ 6 ਸਾਲਾਂ ਤੋ ਜਸਵੀਰ ਸਿੰਗ ਜੀ ਨਾਲ ਵਿਚਾਰ ਚਲ ਰਹੀ ਹੈ। ਜਦੋ ਇਨ੍ਨ੍ਹਾ ਨੂੰ ਸਵਾਲ ਪੁਛਿਆ ਜਾਂਦਾ ਹੈ ਤਾਂ ਇਹ ਜਵਾਬ ਨਹੀ ਦਿੰਧੇ । ਇਸ ਕਰਕੇ ਮੇਨੂੰ ਯਕੀਨ ਹੋ ਗਿਆ ਕਿ ਅਜੇਹਾ ਕੁਝ ਨਹੀ ਹੈ। ਜਸਵੀਰ ਸਿੰਘ ਜੀ ਤਾਂ ਅੇਵੇ ਬ੍ਰਾਹਮਣਾ ਵਾਗੂੰ ਡਰਾਉਦੇ ਹੀ ਹਨ ।
ਵਰਿੰਦਰ ਸਿੰਘ ਗੋਲਡੀ ਵੀਰ ਜੀ ਵੈਸੇ ਤੁਹਾਡੇ ਵਰਗੇ ਸੂਜਵਾਨ ਲੋਕਾਂ ਕੋਲੋਂ ਕੁਝ ਸਿੱਖਨ ਵਾਸਤੇ ਮਿਲ ਜਾਵੇ ਤਾਂ ਸ਼ਾਇਦ ਸਾਡਾ ਆਵਾਗਉਣ ਵੀ ਕਟਿਆ ਜਾਵੇ ...ਕਿਰਪਾ ਕਰਕੇ ਲਗਦੇ ਹੱਥ ਇਸ ਪੰਗਤੀ ਦੇ ਅਰਥ ਵੀ ਸਮਝਾ ਦਵੋ ਬਹੁਤ ਮੇਹਰਬਾਨੀ ਹੋਵੇਗੀ .......“ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ”
ਸਰਬਜੀਤ ਸਿੰਘ ਸੈਕਰਾਮੈਂਟੋ:-- ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਜਸਵੀਰ ਸਿੰਘ ਜੀ ਦੇ ਅੱਜ ਦੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ। ਕੱਲ ਨੂੰ ਫੇਰ ਦਰਸ਼ਨ ਦੇਣਗੇ ਇਕ ਨਵੇ ਸਵਾਲ ਨਾਲ।
ਬਲਦੇਵ ਸਿੰਘ:-- ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥ 882
ਯਾਦਵਿੰਦਰ ਸਿੰਘ ਬਾਗੀ ਜਸਬੀਰ ਸਿੰਘ ਵੀਰ ਤੁਸੀਂ ਆਪ ਦੇਖੋ ਅੰਤਕਾਲਿ ਸ਼ਬਦ ਲਛਮੀ ਤੇ ਨਰਾਇਣ ਨੂੰ ਸਬੋਧਨ ਹੈ ,ਹੁਣ ਇਸ ਵਿਚ ਨਰਾਇਣ (ਅਕਾਲ ਪੁਰਖ ) ਦੀ ਸਥਾਪਨਾ ਕੋਈ ਨਈ ਕਰ ਸਕਦਾ ,ਅਕਾਲ ਪੁਰਖ ਤੇ ਗੁਣਾ ਦਾ ਖਿਜਾਨਾ ਹੈ ,ਤੇ ਲਛਮੀ ,ਦੇਵੀ ਦੇਵਤਿਆ ਦੀ ਸਥਾਪਨਾ ਸਾਨੂੰ ਹਰ ਜਗਾ ਮਿਲ ਜਾਂਦੀ ਹੈ ,ਹੁਣ ਅਸੀਂ ਦੇਖਣਾ ਇਹ ਕੀ ਕਿਸ ਦੇ ਹੁਕਮ ਚ ਚਲਿਆ ਸਾਡੀ ਆਤਮਕ ਮੋਤ ਹੁੰਦੀ ਹੈ ?
ਕੰਵਰਜੀਤ ਸਿੰਘ:-- ਸਾਹਿਬ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਆਮ ਅਤੇ ਸਿੱਧੀ ਭਾਸ਼ਾ ਵਿੱਚ ਇਸ ਲਈ ਕੀਤੀ ਸੀ ਤਾਂ ਜੋ ਗਿਆਨ ਹਰ ਬੰਦੇ ਨੂੰ ਸਮਝ ਆਵੇ ਅਤੇ ਉਹਨਾਂ ਬ੍ਰਹਮਣਾ, ਜਿਹਨਾਂ ਨੇ ਵਿਦਿਆ ਤੇ ਏਕਾਧਿਕਾਰ ਕੀਤਾ ਸੀ, ਤੋਂ ਛੁਟਕਾਰਾ ਹੋਵੇ।ਪਰ ਹੈਰਾਨੀ ਹੁੰਦੀ ਹੈ ਇਹਨਾਂ ਨਵੇਂ ਬ੍ਰਹਮਣਾਂ ਤੇ ਜੋ ਬਾਣੀ ਦੇ ਸਿੱਧੇ ਸਾਦੇ ਅਰਥ ਦਾ ਅਨਰਥ ਕਰਦੇ ਹੋਏ ਆਪਣੀ ਸੋਚ ਗੁਰਬਾਣੀ ਤੋਂ ਉਲਟ ਦੇ ਰਹੇ ਹਨ।
ਜੋ ਸੱਜਣ, ਖਾਸ ਕਰਕੇ ਵਰਿੰਦਰ ਸਿੰਘ ਗੋਲਡੀ ਜੀ, ਤੁਸੀਂ ਜਨਮਾਂ ਨੂੰ ਨਹੀਂ ਮੰਨਦੇ, ਇਹ ਆਪ ਦੀ ਆਪਣੀ ਸੋਚ ਹੈ।ਬਾਣੀ “ਕਈ ਜਨਮ ਭਏ ਕੀਟ ਪਤੰਗਾ …”- “ਬਹੁਤ ਜਨਮ ਬਿਛਰੇ ਥੇ ਮਾਧੋ…”, ਕਿੰਨੀਆਂ ਹੀ ਉਦਾਹਰਣਾਂ ਹਨ ਗੁਰਬਾਣੀ ਦੀਆਂ।
ਗੱਲ ਸਿਰਫ ਇਤਨੀ ਹੈ ਕਿ ਬਹੁਤੇ ਸੱਜਣ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਵਿਚਾਰਵਾਨ ਸੱਜਣਾਂ ਲਈ ਗ਼ਲਤ ਸ਼ਬਦਾਵਲੀ ਵਰਤਦੇ ਹਨ।ਬਾਣੀ ਉਹਨਾਂ ਲਈ ਕਹਿੰਦੀ ਹੈ “ਆਪਿ ਨ ਦੇਹਿ ਚੂਰੂ ਭਰਿ ਪਾਨੀ॥ਤਿਹ ਨਿੰਦਹਿ ਜਿਹ ਗੰਗਾ ਆਨੀ॥”
ਵੀਰ ਜਸਬੀਰ ਸਿੰਘ ਜੀ! ਧੰਨਵਾਦ ਆਪ ਦਾ ਇਸੇ ਤਰ੍ਹਾਂ ਲਿਖਦੇ ਰਹੋ ਜੀ, ਜੇ ਇਹਨਾਂ ਦਾ ਮਿਸ਼ਨ ਗੁਰਬਾਣੀ ਦੇ ਅਨਰਥ ਕਰਨ ਦਾ ਹੈ, ਸਹੀ ਅਰਥਾਂ ਨਾਲ ਅਸੀਂ ਆਪ ਦੇ ਨਾਲ ਹਾਂ।
ਯਾਦਵਿੰਦਰ ਸਿੰਘ ਬਾਗੀ ਗੁਰਬਾਣੀ ਦਾ ਸਮੁਚਾ ਉਪਦੇਸ਼ ਬੰਦੇ ਦੇ ਮਨ ਨੂੰ ਸਬੋਧਨ ਹੈ ,ਤੇ ਉਤਮ ਪੁਰਖ ਦੀ ਨੂੰ ਗੱਲ ਹੋ ਰਹੀ ਜੇ ਮੈਂ ਬਾਣੀ ਪੜ ਰਿਆ ਤੇ ਗੁਰੂ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਨੇ ,ਜੇ ਕੋਈ ਹੋਰ ਪੜ ਰਿਆ ਤੇ ਗਲਬਾਤ ਉਸ ਨਾਲ ਹੋ ਰਹੀ ਹੈ ,ਪਰ ਪੰਗਾ ਇਹ ਹੈ ,ਕੀ ਅਸੀਂ ਬਾਣੀ ਦੇ ਉਪਦੇਸ਼ ਨੂੰ ਦੂਜੇ ਤੇ ਢ੍ਕੋਉਣ ਲੱਗ ਪੈਂਦੇ ਹਾਂ
ਹੁਣ ਜੇ ਜਨਮ ਮਰਨ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਦੇਖੋ ਕੀ ਤੁਸੀਂ ਕਿਥੇ ਆਤਮਕ ਮੋਤ ਮਰ ਰਹੇ ਹੋ ,ਉਸ ਬਾਰੇ ਮੈਂ ਤੇ ਕੋਈ ਹੋਰ ਵੀ ਨਈ ਦੱਸ ਸਕਦਾ
ਇਸੇ ਤਰਾਂ ਜਨਮ ਮਰਨ ਦੀ ਗੱਲ ਬਾਣੀ ਪੜਨ ਵਾਲੇ ਬੰਦੇ ਦੇ ਮਨ ਦੀ ਅਵਸਥਾ ਦੀ ਗੱਲ ਹੋ ਰਹੀ ,ਪਰ ਅਸੀਂ ਇਸਨੂੰ ਦੂਜਿਆ ਤੇ ਲਾਗੂ ਕਰਦੇ ਆ ਆਪਣੇ ਤੇ ਨਈ
ਸਤਨਾਮ ਸਿੰਘ ਮੌਂਟਰੀਅਲ:-- ਜਿਸ ਦਿਨ ਸਿਖਾਂ ਨੂੰ ੴ ( 1+ਓ ) ਦੀ ਸਮਝ ਲੱਗ ਗਈ, ਉਸੇ ਦਿਨ ਬ੍ਰਹਮਣ ਦੇ ਬਣਾਏ ਸਾਰੇ ਕਰਮਕਾਂਡ, 33 ਕਰੋੜ ਦੇਵੀ ਦੇਵਤਾ' ਜਮਣ ਮਰਣ' ਨਰਕ ਸਵਾਰਗ' ਧਰਮਰਾਜ' ਜਮਦੂਤ' 84 ਲੱਖ ਜੂਨਾਂ' ਅਗਲੇ ਪਿਸ਼ਲੇ ਜਨਮਾਂ ਦੇ ਕਰਮ' ਉਸ ਦਿਨ ਹੀ ਰੱਦ ਹੋ ਜਾਣਗੇ, ਪਰ ਅਫਸੋਸ ਸਿਖ ੴ (1+ਓ) ਨੂੰ ਸਮਝਣ ਦੀ ਕੋਸ਼ਿਸ਼ ਨਹੀ ਕੱਰ ਹਿਰਾ,
ਜਸਬੀਰ ਸਿੰਘ ਵਿਰਦੀ:-- ਸਰਵਜੀਤ ਸਿੰਘ ਜੀ, ਪਹਿਲਾਂ ਮੈਂ ਸੋਚਿਆ ਸੀ ਕਿ ਇਸ "ਅਖੌਤੀ ਸੰਤਾਂ ਦੇ ਕੌਤਕ" ਗਰੁਪ ਤੇ ਭਾਂਤ ਭਾਂਤ ਦੀ ਬੋਲੀ ਵਿੱਚ ਜੋ """ਗੁਰਮਤਿ ਵਿਚਾਰ ?????"" ਹੋ ਰਹੀ ਹੈ, ਇਥੇ ਸਮਾਂ ਖਰਾਬ ਕਰਨ ਦਾ ਕੋਈ ਲਾਭ ਨਹੀਂ।ਗੁਰੂ ਦਾ ਵੀ ਹੁਕਮ ਹੈ ਕਿ 'ਮੂਰਖੇ ਨਾਲਿ ਨ ਲੁਝੀਐ' ਪੜ੍ਹੇ ਲਿਖੇ ਵਿਦਵਾਨਾਂ ?????’ ਦੇ ਇਸ ਟੋਲੇ ਵਿੱਚ ਵਿਚਾਰ ਵਟਾਂਦਰਾ ਕਰਨ ਦਾ ਕੋਈ ਲਾਭ ਨਹੀਂ।ਇਥੇ ਵਿਚਾਰ ਸਾਂਝੇ ਕਰਨੇ ਬੰਦ ਕਰੋ।ਪਰ ਫੇਰ ਸੋਚਿਆ ਕਿ ਇਸ ਗਰੁਪ ਨਾਲ ਜੁੜੇ ਕਈ ਸੱਜਣਾ ਨੇ ਦੱਸਿਆ ਹੈ ਕਿ ਇਸ ਗਰੁਪ ਵਿੱਚ ਵੀ ਬਹੁਤ ਪੜ੍ਹੇ ਲਿਖੇ ਵਿਦਵਾਨ ਹਨ।ਉਹਨਾਂ ਦੇ ਕਹਿਣ ਤੇ ਕਿ, ਮੇਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਇਸ ਲਈ ਮੈਂ ਆਪਣੇ ਸਵਾਲ ਇਥੇ ਰੱਖੇ ਸਨ।ਪਰ ਇੱਥੇ ਤਾਂ ਉਹੀ ਭਾਂਤ ਸੁਭਾਂਤੀਆਂ ਬੋਲੀਆਂ ਬੋਲਣ ਵਾਲੇ ਪੜ੍ਹੇ ਲਿਖੇ ਵਿਦਵਾਨਾਂ ???? ਦਾ ਹੀ ਟੋਲਾ ਹੈ।ਸੋ ਮੈਂ ਫੈਸਲਾ ਕੀਤਾ ਹੈ ਕਿ, ਇਥੇ ‘…. ਨਾਲ ਲੁੱਝਣ ਦਾ ਕੋਈ ਫਾਇਦਾ ਨਹੀਂ।ਜੇ ਕਿਸੇ ਸੱਜਣ ਦੇ ਮੇਰੇ ਲਈ ਕੋਈ ਸਵਾਲ ਹਨ ਉਹ "ਕਬਰ ਨਹੀਂ ਜੀਵਨ" ਗਰੁਪ ਤੇ ਆਪਣੇ ਸਵਾਲ ਰੱਖ ਸਕਦੇ ਹਨ।ਇਥੇ ‘ਅਖੌਤੀ ਸੰਤਾਂ ਦੇ ਕੌਤਕ’ ਗਰੁੱਪ ਤੇ ਇਨ੍ਹਾਂ ਚਿੱਕੜ'ਚ ਭਿਜੀਆਂ ਪੂਛਾਂ ਵਾਲੀਆਂ ਮੱਝਾਂ ਦੇ ਨੇੜੇ ਜਾਣ ਦੀ ਜਰੂਰਤ ਨਹੀਂ।
ਜਸਬੀਰ ਸਿੰਘ ਵਿਰਦੀ:-- ਸਰਵਜੀਤ ਸਿੰਘ ਜੀ, "ਸਿਖ ਮਿਸ਼ਨਰੀ ਕਾਲੇਜ ਲੁਧਿਆਣਾ" ਦਾ ਨਾਮ ਵਰਤ ਕੇ ਆਪਣਾ ਜੋ ਫੇਸ ਬੁੱਕ ਤੇ ਗਰੁਪ ਤੁਸੀਂ ਬਣਾਇਆ ਹੈ ਅਤੇ ਸਿੱਖ ਮਿਸ਼ਨਰੀ ਕਾਲੇਜ ਲੁਧਿਆਣਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਲਈ ਮੈਂ ਤੁਹਾਡੇ ਨਾਲ ਕੋਈ ਵਿਚਾਰ ਸਾਂਝੇ ਨਾ ਕਰਨ ਦਾ ਮਨ ਬਣਾ ਲਿਆ ਸੀ।ਵੈਸੇ ਵੀ ਆਪਣਾ ਵਿਚਾਰ ਵਟਾਂਦਰਾ ਉਸ ‘ਸਿਖ ਮਿਸ਼ਨਰੀ ਕੌਲੇਜ ਲੁਧਿਆਣਾ’ ਗਰੁੱਪ ਤੇ ਚੱਲ ਰਿਹਾ ਸੀ।ਜਦੋਂ ਤੁਹਾਨੂੰ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਆਇਆ ਤਾਂ ਤੁਸੀਂ ਮੈਨੂੰ ਉਥੇ ਬਲੌਕ ਕਰ ਦਿੱਤਾ।ਹੁਣ ਤੁਸੀਂ ਕਿਸ ਮੂੰਹ ਨਾਲ ਇੱਥੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਹਾਜਰ ਹੋ ਗਏ ਹੋ?
ਤੁਸੀਂ ਲਿਖਿਆ ਹੈ ਕਿ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ ਹੈ, ਹੁਣ ਅਗਲੇ ਸਵਾਲ ਦਾ ਇੰਤਜਾਰ ਹੈ।ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਵਾਬ ਦੇ ਕੇ ਸੁਰਖਰੂ ਹੋ ਗਏ ਪਰ, ਭਾਈ ਸਾਹਬ ਜੀ, ਜਵਾਬ ਦੇ ਕੇ ਤੁਸੀਂ ਗੁਰਮਤਿ ਦਾ ਜੋ ਘਾਣ ਕੀਤਾ ਹੈ ਉਹ ਤਾਂ ਕੀਤਾ ਹੀ ਹੈ, ਉਸ ਨਾਲ ਸ਼ਾਇਦ ਤੁਹਾਨੂੰ ਕੋਈ ਫਰਕ ਵੀ ਨਹੀਂ ਪੈਂਦਾ।ਪਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਮੈਨੂੰ ਗਲਤ ਸਾਬਤ ਕਰਨ ਦੀ ਧੁੰਨ ਵਿੱਚ ਤੁਸੀਂ ਮੈਨੂੰ ਸਹੀ ਅਤੇ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਗਲਤ ਸਾਬਤ ਕਰ ਬੈਠੇ ਹੋ। ਆਪਣਾ ਲਿਖਿਆ ਜਵਾਬ ਦੇਖੋ- “ਇਹ ਸੱਚ ਹੈ ਕਿ ਅੰਤਿਕਾਲ ਵੇਲੇ ' ***ਨਰਾਇਣ ਨੂੰ ਸਿਮਰਨ ਵਾਲਾ ਆਤਮਕ ਮੌਤ ਮਰਿਆ ਹੋਇਆ ਹੈ***।” {{ਨਾਰਾਇਣ ਨੂੰ ਸਿਮਰਨ ਵਾਲਾ ਆਤਮਕ ਮੌਤ ਮਰਿਆ ਹੋਇਆ ਹੈ????}}
ਤੁਸੀਂ ਤੁਕ ਦੇ ਅਰਥ ਕੀਤੇ ਹਨ-"ਇਹ ਸੱਚ ਹੈ ਕਿ ਅੰਤਿਕਾਲ ਵੇਲੇ ' ਨਰਾਇਣ ਨੂੰ ਸਿਮਰਨ ਵਾਲਾ “””ਆਤਮਕ ਮੌਤ ਮਰਿਆ ਹੋਇਆ ਹੈ"””। ਹੁਣ ਤੁਸੀਂ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੇ ਇਸ ਤੁਕ ਦੇ ਅਰਥ ਪੜ੍ਹੋ ਜੀ- “ਅੰਤਿ ਕਾਲਿ” ਉਸ ਘੜੀ ਦਾ ਨਾਂ ਹੈ ਜਦੋਂ ਸਿਧਾਂਤ ਤੋਂ ਇਨਸਾਨ ਥਿੜਕਦਾ ਹੈ, ਜੇ ਇਨਸਾਨ ਪਰਖ ਦੀ ਘੜੀ ਦੇ ਸਮੇਂ ਸਿਧਾਂਤ ਤੋਂ ਥਿੜਕਣ ਤੋਂ ਬਚ ਗਿਆ ਤਾਂ ਉਹ """ਆਤਮਕ ਮੌਤ ਨਹੀਂ ਮਰੇਗਾ"""।ਗੁਰਬਚਨ ਸਿੰਘ ਨੇ ਚਲਾਕੀ ਖੇਡਕੇ ਅਖੀਰਲੀ ਤੁਕ ਵਿੱਚ ਆਪਣੀ ਹੀ ਮਰਜੀ ਨਾਲ "ਅੰਤਿ ਕਾਲਿ" ਦੇ ਅਰਥ ਪਰਖ ਦੀ ਘੜੀ" ਬਣਾ ਦਿੱਤੇ ਹਨ।ਤੁਕ ਦੇ ਅਰਥ ਤੁਸੀਂ ਕੀਤੇ ਹਨ """ਆਤਮਕ ਮੌਤ ਮਰਿਆ ਹੋਇਆ ਹੈ"" ਗੁਰਬਚਨ ਸਿੰਘ ਜੀ ਨੇ ਅਰਥ ਕੀਤੇ ਹਨ ""ਆਤਮਕ ਮੌਤ ਨਹੀਂ ਮਰੇਗਾ"" ਤੁਹਾਡੇ ਅਰਥ ਸਹੀ ਮੰਨੇ ਜਾਣ ਜਾਂ ਗੁਰਬਚਨ ਸਿੰਘ ਦੇ? ਫੈਸਲਾ ਤੁਹਾਡੇ ਹੱਥ ਹੈ।ਜਾਂ ਤਾਂ ਇਹ ਮੰਨੋ ਕਿ ਤੁਹਾਡੇ ਅਰਥ ਗਲਤ ਹਨ ਜਾਂ ਫੇਰ ਇਹ ਮੰਨ ਲਵੋ ਕਿ ਮੇਰਾ ਕਹਿਣਾ ਠੀਕ ਹੈ ਕਿ ਗੁਰਬਚਨ ਸਿੰਘ ਗੁਰਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਯਾਦ ਰਹੇ ਕਿ ਤੁਕ ਵਿੱਚ ਲਫਜ ਹਨ 'ਐਸੀ ਚਿੰਤਾ ਮਹਿ ਜੇ """ਮਰੈ"""॥' ਇਸ ਤੁਕ ਵਿੱਚ ਕਿਤੇ ਨਹੀਂ ਲਿਖਿਆ ਕਿ "ਨਹੀਂ ਮਰੇਗਾ" ਜਦਕਿ ਗੁਰਬਚਨ ਸਿੰਘ ਨੇ ਆਪਣੀ ਮਰਜੀ ਨਾਲ ਹੀ ਅਰਥ 'ਨਹੀਂ ਮਰੇਗਾ' ਕਰ ਦਿੱਤੇ ਹਨ।
ਇਸ ਗਰੁਪ ਦੇ ਪੜ੍ਹੇ ਲਿਖੇ ਵਿਦਵਾਨਾਂ ਅੱਗੇ ਬੇਨਤੀ ਹੈ ਕਿ ਮੈਂ ਇੱਥੇ ਸਿਰਫ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀਆਂ ਵਿਆਖਿਆਵਾਂ ਤੋਂ ਉਠੇ ਸਵਾਲਾਂ ਦੇ ਜਵਾਬ ਜਾਨਣ ਲਈ ਆਪਣੇ ਸਵਾਲ ਇਥੇ ਪੇਸ਼ ਕੀਤੇ ਹਨ।ਆਪਣੇ ਵਿਚਾਰ ਦੱਸਣ ਲਈ ਨਹੀਂ।ਇਹੀ ਇਸ ਗਰੁਪ ਦੇ ਮੈਂਬਰਾਂ ਨਾਲ ਸ਼ੁਰੂ ਵਿੱਚ ਮੇਰੀ ਗੱਲ ਹੋਈ ਸੀ।ਕਿਸੇ ਸੱਜਣ ਨੇ ਮੇਰੇ ਤੇ ਸਵਾਲ ਕਰਨੇ ਹੋਣ ਤਾਂ "ਕਬਰ ਨਹੀਂ ਜੀਵਨ" ਗਰੁਪ ਤੇ ਪਾ ਸਕਦੇ ਹਨ।ਇਕ ਗੱਲ ਹੋਰ ਬੜੇ ਹੀ ਧਿਆਨ ਨਾਲ ਸਮਝ ਲਈ ਜਾਵੇ ਕਿ ਮੈਂ ਕੋਈ ਗੁਰਬਾਣੀ ਦਾ ਵਿਆਖਿਆਕਾਰ ਨਹੀਂ ਇਸ ਲਈ ਮੇਰੇ ਕੋਲੋਂ ਕਿਸੇ ਵਿਸ਼ੇ ਤੇ ਗੁਰਬਾਣੀ ਫਲੌਸਫੀ ਜਾਨਣ ਲਈ ਸਵਾਲ ਨਾ ਕੀਤੇ ਜਾਣ, ਜਾਂ ਕਿਸੇ ਤੁਕ ਦੇ ਅਰਥ ਦੱਸਣ ਲਈ ਨਾ ਕਿਹਾ ਜਾਵੇ।ਜੇ ਕਿਸੇ ਨੂੰ ਅਰਥ ਜਾਨਣ ਦੀ ਜਰੂਰਤ ਹੈ ਤਾਂ ਉਹ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਦੀ ਮਦਦ ਲੈ ਸਕਦਾ ਹੈ। 'ਕੇਵਲ ਅਤੇ ਕੇਵਲ' ਮੇਰੀ ਸੰਬੰਧਤ ਲਿਖਤ ਵਿੱਚੋਂ ਲਿਖਤ ਦਾ ਹਵਾਲਾ ਪੇਸ਼ ਕਰਕੇ ਸਵਾਲ ਕੀਤੇ ਜਾਣ।ਧੰਨਵਾਦ।
---------- -
ਜਸਬੀਰ ਸਿੰਘ ਵਿਰਦੀ:-- ਸਾਰੇ ਸੱਜਣਾ ਅਗੇ ਬੇਨਤੀ ਹੈ ਕਿ ਸਤਿਨਾਮ ਸਿੰਘ ਮੌਂਟਰੀਅਲ ਨੇ 'ਕਬਰ ਨਹੀਂ ਜੀਵਨ' ਗਰੁਪ ਤੇ ਮੇਰੇ ਨਾਮ ਕੁਝ ਸਵਾਲ ਰੱਖੇ ਹਨ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ।ਤੁਹਾਡੇ ਵਿੱਚੋਂ ਜਿਨ੍ਹਾਂ ਵੀਰਾਂ ਦੇ ਜੋ ਸਵਾਲ ਹਨ ਉਥੇ ਆਪਣੇ ਸਵਾਲ ਰੱਖ ਸਕਦੇ ਹਨ, ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਧੰਨਵਾਦ।{ 01-11-2012}
----------- -
{{ਨੋਟ:- ਇਸ ਵਿਚਾਰ ਵਟਾਂਦਰੇ ਦੌਰਾਨ ਕਈ ਸੱਜਣਾਂ ਵੱਲੋਂ ਬਹੁਤ ਹੀ ਘਟੀਆ ਸ਼ਬਦਾਵਲੀ ਵਰਤਕੇ ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਉਹ ਸ਼ਬਦਾਵਲੀ ਇਥੇ ਦਰਜ ਨਹੀਂ ਕੀਤੀ ਗਈ।ਅਤੇ ਭਾਂਤ ਸੁਭਾਂਤੀ ਬੋਲੀ ਵਾਲੇ ਉਹ ਊਟਪਟਾਂਗ ਵਿਚਾਰ ਵੀ ਦਰਜ ਨਹੀਂ ਕੀਤੇ ਗਏ ਜਿਹਨਾਂ ਦਾ ਕੋਈ ਮਤਲਬ ਨਹੀਂ ਬਣਦਾ।}}
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ :-
Page Visitors: 3159