ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਸਰਦੀ ਭਾਵੇਂ ਗਰਮੀ, ਪਗੜੀ ਹੈ ਬੰਨਣੀ ! (ਨਿੱਕੀ ਕਹਾਣੀ)
ਸਰਦੀ ਭਾਵੇਂ ਗਰਮੀ, ਪਗੜੀ ਹੈ ਬੰਨਣੀ ! (ਨਿੱਕੀ ਕਹਾਣੀ)
Page Visitors: 2770

ਸਰਦੀ ਭਾਵੇਂ ਗਰਮੀ, ਪਗੜੀ ਹੈ ਬੰਨਣੀ ! (ਨਿੱਕੀ ਕਹਾਣੀ)
(ਬਲਵਿੰਦਰ ਸਿੰਘ ਬਾਈਸਨ)
ਮੇਰਾ ਸਿਰ ਦੁਖਦਾ ਹੈ, ਮੈਂ ਪਗੜੀ ਨਹੀ ਬੰਨ ਸਕਦਾ ! (ਪਰੇਸ਼ਾਨ ਜਿਹੇ ਮਨਵੀਤ ਨੇ ਕਿਹਾ) !
ਅੱਛਾ ? ਹੋਰ ਕੋਈ ਪਰੇਸ਼ਾਨੀ ਤੇ ਨਹੀ, ਪਗੜੀ ਬੰਨਣ ਨਾਲ ? {ਅੰਦਰੋਂ ਹਸਦੇ ਹੋਏ ਸਾਹਿਬ ਸਿੰਘ ਨੇ ਪੁਛਿਆ} !
ਮਨਵੀਤ ਸਿੰਘ : ਗਰਮੀਆਂ ਵਿਚ ਤੇਜ ਧੁੱਪ ਹੁੰਦੀ ਹੈ ਤੇ ਪਗੜੀ ਨਹੀ ਬੰਨੀ ਜਾਂਦੀ ! ਗਰਮੀ ਲਗਦੀ ਹੈ..ਵਗੈਰਾ... ਵਗੈਰਾ !
ਸਾਹਿਬ ਸਿੰਘ : ਚਲ ਕੋਈ ਨਹੀ ! ਤੇਨੂੰ ਮੈਂ ਨਹੀ ਰੋਕਦਾ ਪਰ ਮੇਰੀਆਂ ਕੁਝ ਗਲਾਂ ਦਾ ਜਵਾਬ ਤੇ ਦੇਵੇਂਗਾ ?
ਮਨਵੀਤ ਸਿੰਘ : ਹਾਂਜੀ ਵੀਰ ਜੀ ਪੁੱਛੋ ? ਬੱਸ ਇਹ ਕੰਮ ਨਾ ਕਹੋ !
ਸਾਹਿਬ ਸਿੰਘ : ਜਦੋਂ ਕਿਸੀ ਦਾ ਸਿਰ ਦੁਖਦਾ ਤੇ ਤੇ ਓਹ ਕੀ ਕਰਦਾ ਹੈ ?
ਮਨਵੀਤ ਸਿੰਘ : ਲਓ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ .. ਓਹ ਕੱਸ ਕੇ ਮੱਥੇ ਤੇ ਪੱਟੀ ਬੰਨਦਾ ਹੈ ! ਜੇਕਰ ਪੱਟੀ ਨਾਲ ਫ਼ਰਕ ਨਾ ਪਵੇ ਤੇ ਦਵਾਈ ਵੀ ਖਾ ਸਕਦਾ ਹੈ !
ਸਾਹਿਬ ਸਿੰਘ : ਅੱਛਾ ਜਦੋਂ ਲੂ ਚਲਦੀ ਹੈ ਤੇ ਲੋਕੀ ਗਰਮੀ ਦੀ ਦੋਪਹਿਰ ਵਿਚ ਕਿਵੇਂ ਬਾਹਰ ਨਿਕਲਦੇ ਨੇ ?
ਮਨਵੀਤ ਸਿੰਘ : ਜਿਆਦਾ ਗਰਮੀ ਵਿਚ ਲੋਕੀ ਟੋਪੀ, ਗਮਛਾ ਵਗੈਰਾ ਲੈ ਕੇ ਸਿਰ ਢੱਕ ਕੇ ਚਲਦੇ ਨੇ !
ਸਾਹਿਬ ਸਿੰਘ : ਜਦੋਂ ਜਿਆਦਾ ਸਰਦੀ (ਠੰਡ) ਪੈਂਦੀ ਹੈ ਤੇ ਲੋਕੀ ਕੀ ਕਰਦੇ ਨੇ ?
ਮਨਵੀਤ ਸਿੰਘ : ਲੋਕੀ ਊਨੀ ਟੋਪੀ ਪਾਉਂਦੇ ਨੇ, ਮਫਲਰ ਬੰਨ ਲੈਂਦੇ ਨੇ ਸਿਰ ਤੇ, ਤਾਂਕਿ ਠੰਡ ਕੰਨਾ ਤੇ ਸਿਰ ਨੂੰ ਨਾ ਲੱਗੇ !
ਸਾਹਿਬ ਸਿੰਘ (ਹਸਦੇ ਹੋਏ) : ਫਿਰ ਇੱਕ ਗੱਲ ਦੱਸ ! ਜੱਦ ਸਿਰ ਦਰਦ ਵੇਲੇ ਕੋਈ ਕਪੜਾ ਬੰਨਣ ਨਾਲ ਲੋਕਾਂ ਦਾ ਸਿਰ ਦਰਦ ਦੂਰ ਹੋ ਜਾਂਦਾ ਹੈ ਤੇ ਫਿਰ ਅਸੀਂ ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! ਜੇਕਰ ਗਰਮੀਆਂ ਵਿਚ ਸਿਰ ਢਕਣ ਨਾਲ ਗਰਮੀ ਨਹੀ ਚੜ੍ਹਦੀ ਤੇ ਫਿਰ ਅਸੀਂ ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! (ਇੱਕ ਵਾਰ ਧਿਆਨ ਨਾਲ ਮਨਵੀਤ ਵੱਲ ਵੇਖਦਾ ਹੈ) ! ਜੇਕਰ ਸਰਦੀਆਂ ਵਿਚ ਸਿਰ ਤੇ ਕੰਨ ਢੱਕਣ ਨਾਲ ਠੰਡ ਨਹੀ ਲੱਗਦੀ ਤੇ ਵੀਰ ਅਸੀਂ ਤੇ ਇਹ ਕੰਮ ਪਹਿਲਾਂ ਤੋਂ ਹੀ ਕਰ ਰਹੇ ਹਾਂ !
ਮਨਵੀਤ ਸਿੰਘ (ਕੁਝ ਸਮਝਣ ਦੀ ਕੋਸਿਸ਼ ਕਰਦਾ ਹੋਇਆ) : ਤੁਸੀਂ ਕਹਿਣਾ ਕੀ ਚਾਹੁੰਦੇ ਹੋ ?
ਸਾਹਿਬ ਸਿੰਘ : ਹੁੱਜਤਾਂ ਨਾਲ ਨਹੀ ਬਲਕਿ ਇੱਛਾ ਸ਼ਕਤੀ ਨਾਲ ਕੰਮ ਹੁੰਦੇ ਨੇ ! ਵਿਚਾਰ ਕਰੋ ਕੀ ਮੈਂ ਤੁਹਾਨੂੰ ਕੀ ਕਿਹਾ ਹੈ !
ਮਨਵੀਤ ਸਿੰਘ (ਕੁਝ ਦੇਰ ਗੱਲ ਤੇ ਵਿਚਾਰ ਕਰਨ ਤੋਂ ਬਾਅਦ) : ਓਏ ! ਮੈਂ ਇਤਨੀ ਨਿੱਕੀ ਜਿਹੀ ਗੱਲ ਸਮਝ ਨਹੀ ਪਾਇਆ ! ਲਾਨਤ ਹੈ ! ਹੁਣ ਮੈਂ ਸਮਝ ਗਿਆ ਵੀਰ ਜੀ ਕੀ ਦਰਦ ਦਸਤਾਰ ਕਰਕੇ ਨਹੀ ਬਲਕਿ ਮੇਰੀ ਕਮਜੋਰ ਸੋਚ ਕਰਕੇ ਮਹਿਸੂਸ ਹੋ ਰਿਹਾ ਸੀ ! ਅੱਗੇ ਤੋਂ ਢੁਚਰਾਂ ਬੰਦ ਤੇ ਦਸਤਾਰ (ਪਗੜੀ) ਸ਼ੁਰੂ ! {ਹੱਸ ਕੇ ਵੇਖਦਾ ਹੈ} !
 ਬਲਵਿੰਦਰ ਸਿੰਘ ਬਾਈਸਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.