*ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖ ਘਾਲੈ ।।*
ਜੇੜ੍ਹੇ ਮਨੁਖ ਕਿਸੇ ਪਰਾਈ ਵਸਤੁ ਨੂੰ ਅਪਣੀ ਕਰ ਕੇ ਅਪਣਾਅ ਲੈੰਦੇ ਹਨ , ਉਹ ਅਹੰਕਾਰ ਵਿੱਚ ਮੱਤੇ ਹੋਏ ਹਮੇਸ਼ਾਂ ਦੁੱਖ ਹੀ ਭੋਗਦੇ ਹਨ । ਗੁਰਬਾਣੀ ਦੇ ਇਸ ਪਾਵਨ ਵਾਕ ਨੂੰ ਪਿਠ ਦੇ ਕੇ ਅਸੀ ਵੀ ਇਹ ਹੀ ਕੀਤਾ ਹੈ । ਸਿੱਖ ਕੌਮ ਅਪਣੇ ਸਮਰੱਥ ਗੁਰੂ ਨੂੰ ਪਿੱਠ ਦੇ ਕੇ ,ਉਸਨੂੰ ਵਿਸਾਰ ਕੇ , ਦੂਜਿਆਂ ਦੇ ਬਣਾਏ ਗ੍ਰੰਥਾਂ ਨੂੰ ਅਪਣੇ ਗੁਰੂ ਦੀ ਬਾਣੀ ਸਮਝ ਬੈਠੀ । ਅਪਣੇ ਸਮਰੱਥ ਗੁਰੂ ਨੂੰ ਛੱਡ ਕੇ ਕਿਸੇ ਬਿਪਰ ਦੇ ਲਿੱਖੇ ਬਚਿੱਤਰ ਨਾਟਕ ਦੀਆਂ ਕੱਚੀਆਂ ਬਾਣੀਆਂ ਨੂੰ ਅਪਨੇ ਨਿਤਨੇਮ , ਅਪਣੇ ਅੰਮ੍ਰਿਤ ਅਤੇ ਅਪਣੀ ਅਰਦਾਸ ਦਾ ਅਧਾਰ ਮੰਨ ਬੈਠੀ । ਅੱਜ ਕੌਮ ਦੇ ਨਿਘਾਰ ਅਤੇ ਆਏ ਦਿਨ ਪਰੇਸ਼ਾਨੀਆਂ ਦਾ ਇਕੋ ਇਕ , ਕਾਰਣ ਇਹ ਹੀ ਹੈ । ਦੂਜੀ ਹੋਰ ਕੋਈ ਵਜਿਹ ਨਹੀ । ਅਰਦਾਸ ਬਾਰੇ ਕੌਮ ਨੂੰ ਸੁਚੇਤ ਕਰਦਿਆਂ ਕਰਦਿਆਂ ਸਾਨੂੰ ਕਈ ਦਹਾਕੇ ਲਗ ਗਏ ! ਬਚਿੱਤਰੀਆਂ ਦੀਆਂ ਹਜ਼ਾਰਾਂ ਗਾਲ੍ਹਾਂ ਅਤੇ ਧਮਕੀਆਂ ਖਾਂਦੇ ਰਹੇ , ਪਰ ਇਸ ਭੋਲੀ ਕੋਮ ਨੇ ਸਾਡੀ ਇਕ ਨਾਂ ਸੁਣੀਂ । ਹੋ ਸਕਦਾ ਹੈ ਕੌਮ ਨੂੰ ਇਸ ਬਾਰੇ ਸੁਚੇਤ ਕਰਦਿਆਂ ਕਰਦਿਆਂ ਪੰਥ ਦਰਦੀਆਂ ਨੂੰ ਦਸ ਕੁ ਵਰ੍ਹੇ ਹੋਰ ਲਗ ਜਾਂਦੇ । ਲੇਕਿਨ ਉਸ ਕਰਤਾਰ ਦਾ ਭਾਣਾਂ ਵੇਖੋ ! ਉਸ ਪੰਡਿਤ ਨੇ " ਮੱਦ ਭਾਗਵਤ ਗੀਤਾ" ਵਿਚ ਲਿੱਖੀ ਇਹ ਅਰਦਾਸ ਪੜ੍ਹ ਕੇ ਇਕ ਸ਼ਾਟ ਵਿੱਚ ਹੀ ਇਸ "ਭਗੌਤੀ" ਨੂੰ ਸ਼ਬਦ ਗੁਰੂ ਸਿੱਖਾ ਦੇ ਮਗਰੋਂ ਲਾਹ ਦਿੱਤਾ ਹੈ । ਸਾਬਿਤ ਕਰ ਦਿਤਾ ਕਿ ਇਹ
ਅਰਦਾਸ ਹਿੰਦੂਆਂ ਦੀ ਹੈ , ਸਿੱਖਾਂ ਦੀ ਨਹੀ । ਇਹ ਭਗਉਤੀ ਨਾਂ ਤਲਵਾਰ ਹੈ ਅਤੇ ਨਾਂ ਹੀ ਅਕਾਲਪੁਰਖ !
ਅਸੀਂ ਤਾਂ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਦੀ ਛਾਪੀ "ਮੱਦ ਭਾਗਵਤ ਗੀਤਾ " ਵਿਚ ਛਪੀ ਇਸ ਅਰਦਾਸ ਨੂੰ १० ਵਰ੍ਹੇ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ ਅਤੇ ਕੋਮ ਦੀ ਕਚਹਰੀ ਵਿੱਚ ਸਬੂਤਾਂ ਸਮੇਤ ਇਹ ਪੋਥੀ ਪੇਸ਼ ਕਰ ਦਿੱਤੀ ਸੀ । ਇਹ ਪੋਥੀ ਇਸ ਪਬਲੀਸ਼ਰ ਦੇ ਛਾਪੇ ਖਾਨੇ ਵਿੱਚ ਹਜਾਰਾਂ ਦੀ ਤਾਦਾਤ ਵਿੱਚ ਅਜ ਵੀ ਛਾਪੀ ਅਤੇ ਵੇਚੀ ਜਾ ਰਹੀ ਹੈ । ਕਿਸੇ ਨੇ ਵੇਖਨੀ ਹੋਵੇ ਤਾਂ ਸਾਡੇ ਕੋਲ ਮੌਜੂਦ ਹੈ ।
ਇਸ ਘਟਨਾਂ ਨਾਲ ਦੂਜੀ ਬਹੁਤ ਵਡੀ ਗਲ ਇਹ ਵੀ ਸਾਬਿਤ ਹੋ ਗਈ ਹੈ ਕਿ ,*"ਬਚਿਤੱਰ ਨਾਟਕ ਗ੍ਰੰਥ" ਜਿਸਨੂੰ ਚਤਰ ਸਿੰਘ ਜੀਵਨ ਸਿੰਘ ਨੇ ਹੀ " ਸ੍ਰੀ ਦਸਮ ਗ੍ਰੰਥ" ਅਤੇ "ਸ੍ਰੀ ਗੁਰੂ ਦਸਮ ਗ੍ਰੰਥ" ਨਾਮ ਦੀਆਂ ਦੋ ਪੋਥੀਆ ਦੇ ਰੂਪ ਵਿੱਚ ਛਾਪਿਆ ਹੈ ,ਉਸਦਾ ਸਿੱਖਾਂ ਨਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ ।* ਕਿਊਕਿ ਹਿੰਦੂਆ ਦੀ ਇਹ ਅਰਦਾਸ ,"ਪ੍ਰਿਥਮ ਭਗਉਤੀ ਸਿਮਰ ਕੇ ......" ਇਸੇ ਪੋਥੇ ਵਿੱਚੋ ਦੁਰਗਾ ਦੀ ਵਾਰ ਵਿਚੋਂ ਲਈ ਗਈ ਹੈ । ਇਹ ਪਬਲੀਸ਼ਰ ਇਨ੍ਹਾਂ ਪੋਥੀਆ ਦੇ ਪਹਿਲੇ ਪੰਨੇ ਤੇ ਹੀ ਇਸ ਗਲ ਦੀ ਵੀ ਤਸਦੀਕ ਕਰਦਾ ਹੈ ਕਿ , *"ਇਹ ਪੋਥੀਆਂ ਸੰਵਤ १९५२ ਬਿਕ੍ਰਮੀ ਚ ਪੁਰਾਤਨ ਬੀੜਾਂ ਦਾ ਪਾਠਾੰਤਰ ਕਰਕੇ ਸੋਧਕ ਕਮੇਟੀ ਵਲੋਂ ਸੋਧ ਕੇ ਬਣਾਈਆਂ ਗਈਆਂ ਹਨ ।"* ਭਾਵ ਇਹ ਹੈ ਕਿ ਇਹ ਪੋਥੀਆਂ " ਦਸਮ ਗ੍ਰੰਥ" ਨਹੀ ਹਨ । "ਸ਼੍ਰੀ ਦਸਮ ਗ੍ਰੰਥ" ਜਾਂ "ਸ਼੍ਰੀ ਦਸਮ ਗ੍ਰੰਥ" ਇਸ ਪਬਲੀਸ਼ਰ ਦਾ ਦਿਤਾ ਹੋਇਆ ਨਾਮ ਹੈ , ਅਤੇ ਇਹ ਪੋਥੀਆਂ ਸੋਧਕ ਕਮੇਟੀ ਦ੍ਵਾਰਾ ਸੰਪਾਦਿਤ ਪੋਥੀਆਂ ਹਨ । ਗੁਰੂ ਦੀ ਬਾਣੀ ਨੂੰ ਸੋਧਨ ਦਾ ਅਧਿਕਾਰ ਤਾਂ ਕਿਸੇ ਸਿੱਖ ਕੋਲ ਹੈ ਹੀ ਨਹੀ । ਇਸਤੋਂ ਇਹ ਸਾਬਿਤ ਹੂੰਦਾ ਹੈ ਕਿ ਇਹ "ਗੁਰਬਾਣੀ" ਨਹੀ ਹੇ । ਜਿਸਨੂੰ ਸਾਰੀ ਕੌਮ ਅਗਿਆਨਤਾ ਵਸ਼ " ਸ੍ਰੀ ਦਸ਼ਮ ਗ੍ੰਥ" ਕਹੀ ਜਾੰਦੀ ਹੈ ।
ਇਸ ਪਬਲੀਸ਼ਰ ਵਲੋਂ ਇਨ੍ਹਾ ਪੋਥੀਆਂ ਦਾ ਨਾਮ "ਦਸਮ ਗ੍ਰੰਥ" ਰਖ ਦੇਣਾਂ ਹੀ ਸਾਰੇ ਭੁਲੇਖੇ ਦੀ ਜੜ੍ਹ ਹੈ । ਜਦਕਿ ਸੱਚਾਈ ਤਾਂ ਇਹ ਹੈ ਕਿ "ਦਸਮ ਗ੍ਰੰਥ" ਨਾਮ ਦਾ ਕੋਈ ਗ੍ਰੰਥ ਨਾਂ ਕਦੀ ਲਿਖਿਆ ਗਿਆ , ਨਾਂ ਕਦੀ ਹੋਇਆ ਅਤੇ ਨਾ ਹੀ ਅਜੋਕੇ ਸਮੈਂ ਅੰਦਰ ਕਿਧਰੇ ਮੌਜੂਦ ਹੀ ਹੈ । ਇਥੋਂ ਤਕ ਕਿ ਦੋ ਤਖਤਾਂ ਤੇ ,ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਸ ਪੋਥੇ ਦੀ ਮੰਜੀ ਲਾਈ ਜਾਂਦੀ ਹੈ ,ਉਸ ਉਪਰ ਵੀ ਕਿਧਰੇ ਵੀ "ਦਸਮ ਗ੍ਰੰਥ" ਨਾਮ ਦਾ ਸਿਰਲੇਖ ਮੌਜੂਦ ਨਹੀ ਹੈ । ਇਹ ਤਾਂ ਸਾਡੀ ਅਪਨੀ ਕਮੀ ਹੈ ਕਿ ,"ਜਿਨੇ ਲਾਇਆ ਗੱਲੀਂ, ਉਸੇ ਪਿੱਛੇ ਚੱਲੀ " । ਅਸੀ ਆਪ ਤਾਂ ਨਾ ਕੁਝ ਪੜ੍ਹਨਾਂ ਹੈ , ਅਤੇ ਨਾਂ ਕਿਸੇ ਦੀ ਮਨਣੀ ਹੈ । ਅਸੀ ਇਨ੍ਹਾ ਪੰਥ ਦੋਖੀਆਂ ਦੇ ਮਗਰ ਲਗ ਕੇ ,ਅਾਪਣੇ ਗੁਰੂ ਤੋਂ ਤਾਂ ਟੁੱਟ ਹੀ ਗਏ , ਉਸਦੇ ਇਸ ਆਦੇਸ਼ ਨੂੰ ਵੀ ਪੂਰੀ ਤਰ੍ਹਾਂ ਭੁਲਾ ਬੈਠੇ ਹਾਂ । ਅਸੀ ਵੀ ਪਰਾਈਆਂ ਵਸਤੁਆਂ (ਗ੍ਰੰਥਾਂ ,ਕੱਚੀਆਂ ਬਾਣੀਆਂ ਅਤੇ ਬਿਪਰ ਦੀ ਬਣਾਈ ਅਰਦਾਸ ) ਨੂੰ ਅਪਣਾ ਕਰਕੇ ਮੰਨ ਲਿਆ ਹੈ । ਹੁਣ ਦੁਖ ਤਾਂ ਘਾਲਣਾਂ ਹੀ ਪੈਂਣਾ ਸੀ ।
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖ ਘਾਲੈ ।।ਅੰਕ १३९
ਅਸੀ ਤਾ ਜੇੜਾ ਵੀ ਰੰਮ ਕਰਦੇ ਹਾ, ਉਸ ਬਾਰੇ ਕਦੀ ਵੀ ਪੜਚੋਲ ਨਹੀ ਕਰਦੇ । ਲਕੀਰ ਦੇ ਫਕੀਰ ਬਨ ਕੇ ਤੁਰੀ ਜਾਂਣਾਂ ਤੇ ਸਾਡੇ ਗੁਰੂ ਨੂੰ ਵੀ ਮੰਜੂਰ ਨਹੀ । ਇਸੇ ਲਈ ਸਹੀ ਦਿਸ਼ਾ ਨਿਰਦੇਸ਼ ਦੇਂਣ ਲਈ ਉਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਅਤੇ ਗੁਰੂ ਨੇ ਸਾਫ ਸਾਫ ਹੂੰਕਮ ਵੀ ਕੀਤਾ ਸੀ * "**ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥"* ਲੇਕਿਨ ਅਸੀ ਅਪਨੇ ਸ਼ਬਦ ਗੁਰੂ ਕੋਲੋਂ ਸਿਖਿਆ ਲੈਨ ਦੀ ਬਜਾਏ ,ਬਿਪਰ ਦੇ ਲਿਖੇ ਅਤੇ ਬਣਾਏ ਬਚਿਤੱਰ ਨਾਟਕ ਨੂੰ ਹੀ ਅਪਣੇ ਗੁਰੂ ਦੀ ਬਾਣੀ ਮੰਨ ਬੈਠੇ ।
ਬੜੀ ਹੈਰਾਨਗੀ ਵਾਲੀ ਗਲ ਇਹ ਹੈ ਕਿ ਮਲੂਕੇ ਦੇ ਸਮਾਗਮ ਵਿੱਚ ਪੰਡਿਤ ਵਲੋਂ ਪੜ੍ਹੀ ਗਈ ਉਨ੍ਹਾਂ ਦੀ ਅਪਣੀ ਅਰਦਾਸ ਦੀ ਇਸ ਘਟਨਾ ਤੋਂ ਬਾਦ ਵੱਡੇ ਵੱਡੇ ਬਚਿਤਰੀ ਗਹਿਰੇ ਸਦਮੇਂ ਵਿੱਚ ਹਨ ਅਤੇ ਕਿਸੇ ਖੁੱਡ ਵਿਚ ਜਾ ਛੁਪੇ ਹਨ । ਨਿਕਲਣ ਗੇ ਜਰੂਰ , ਲੇਕਿਨ ਨਾਗਪੁਰ ਦੇ ਹੇਡ ਕੁਆਟਰ ਤੋਂ ਇਸ ਬਾਬਤ ਕੋਈ ਦਿਸ਼ਾ ਨਿਰਦੇਸ਼ ਲੈਣ ਤੋਂ ਬਾਦ ! ਸਾਰੇ ਬਤਿੱਤਰੀਏ ਲਗਦਾ ਹੈ "ਕੋਮਾਂ" ਵਿੱਚ ਚਲੇ ਗਏ ਹਨ ! ਬੰਗਲਾ ਸਾਹਿਬ ਤੋਂ ਨੌਰਾਤਿਆਂ ਵਿੱਚ "ਭਗਉਤੀ" ਦੀ ਲੜੀ ਵਾਰ ਕਥਾ ਕਰਵਾਉਨ ਵਾਲੇ , ਸੁਨਾਉਣ ਵਾਲੇ ਅਤੇ ਸੁਨਣ ਵਾਲੇ , ਬੰਤੇ , ਗੁਰਪ੍ਰੀਤੇ, ਰਾਣੇ, ਜਨਰਲ ਨਾਲੇਜ ਵਾਲੇ, ਬਬਰ ਸ਼ੇਰਾਂ ਵਾਲੇ, ਟਕੇ ਸਾਲੀਏ ਅਤੇ ਛਬੀਲਾਂ ਵਾਲੇ ਸਾਰੇ ਹੀ ਸਦਮੇ ਵਿੱਚ ਹਨ । ਹੁਣ ਇਨ੍ਹਾਂ ਬਾਹਰ ਨਿਕਲ ਕੇ ,ਮਤੇ ਪਕਾ ਕੇ ਇਸ ਬਾਰੇ ਕੀ ਜਵਾਬ ਦੇਣਾਂ ਹੈ ,ਸ਼ਾਇਦ ਇਹ ਸਲਾਹਾਂ ਕਰ ਰਹੇ ਹਨ! ਜੋ ਵੀ ਹੋਇਆ ਕਰਤਾਰ ਦੇ ਹੁਕਮ ਨਾਲ ਹੀ ਹੋਇਆ, ਲੇਕਿਨ ਸ਼ਬਦ ਗੁਰੂ ਦੇ ਸਿੱਖ ਤਾਂ ਇਸ ਭਗਉਤੀ ਦੇਵੀ ਕੋਲੋਂ ਮੁਕਤ ਹੋ ਚੁਕੇ ਹਨ ! ਆਉ ਹੁਣ ਅਸੀ ਬਿਪਰ ਦੀ ਅਰਦਾਸ ਦਾ ਖਹਿੜਾ ਛਡ ਕੇ ਅਪਣੇ ਸ਼ਬਦ ਗੁਰੂ ਦੇ ਇਨ੍ਹਾਂ ਪਾਵਨ ਸ਼ਬਦਾ ਨਾਲ ਸ਼ੁਰੂ ਕਰੀਏ ਅਪਨੀ ਅਰਦਾਸ ਦੀ ਸ਼ੁਰੂਵਾਤ !
ੴ ਸਤਿਗੁਰ ਪ੍ਰਸਾਦਿ ।।
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
......
.......
ਇੰਦਰਜੀਤ ਸਿੰਘ, ਕਾਨਪੁਰ