ਕਾਲੇ ਕੱਛਿਆਂ ਵਾਲੇ ਚਿਟਿਆਂ ਚੋਲਿਆਂ ਵਾਲੇ ਇਕੋ ਸਿੱਕੇ ਦੇ ਦੋ ਪਹਿਲੂ
90ਵਿਆਂ ਦੇ ਦੌਰ ‘ਚ ਸਰਕਾਰੀ ਕਰਮਚਾਰੀ/ਪੁਲੀਸ ‘ਕਾਲੇ ਕੱਛਿਆਂ ਵਾਲੇ’ ਚੋਰ ਡਾਕੂਆਂ ਦੇ ਰੂਪ ਵਿਚ ਬਹੁਤ ਮਸ਼ਹੂਰ ਹੋਏ ਸਨ। ਸਮਾ ਬੀਤ ਗਿਆ, ਲੋਕ ਭੁੱਲ ਭਲਾ ਗਏ, ਸ਼ਾਂਤੀ ਹੋ ਗਈ , ਗੱਲ ਆਈ ਗਈ ਹੋ ਗਈ। ਕਾਲੇ ਕੱਛਿਆਂ ਵਾਲੇ ਚੋਰਾਂ ਤੋਂ ਡਾਕੂਆਂ ਤੋਂ ਤਾਂ ਲੋਕਾਂ ਨੂੰ ਰਾਹਤ ਮਿਲ ਗਈ। ਪਰ ਹੁਣ ਕੋਈ ਦੱਸ ਸਕਦਾ ਹੈ ਕਿ ਚਿੱਟੇ ਚੋਲਿਆਂ ਵਾਲਿਆਂ ਤੋਂ ਸਾਨੂੰ ਰਾਹਤ ਕਦੋਂ ਤੇ ਕਿਵੇਂ ਮਿਲੇਗੀ? ਇਹ ਚਿੱਟੀ ਸਿਉਂਕ ਸਾਡੀਆਂ ਜੜ੍ਹਾਂ ਵਿਚ ਇਉ ਧੱਸ ਗਈ ਹੈ ਕਿ ਲੋਕ ਅੰਨੇਵਾਹ ਇਨ੍ਹਾ ਦੇ ਸ਼ਰਧਾਲੂ (ਸ਼ਰਧਾ+ਉਲੂ) ਬਣ ਕੇ ਘਰ ਘਾਟ ਲੁਟਾ ਰਹੇ ਹਨ। ਕਦੇ ਸਿੱਖੀ ਦੇ ਨਾਮ ਤੇ ਕਦੇ ਅਕੈਡਮੀਜ਼ ਦੇ ਨਾਮ ਤੇ ਕਦੇ ‘ਗੁਰੂ ਕੀ ਕਾਸ਼ੀ’ ਯੂਨੀਵਰਸਿਟੀ ਦੇ ਨਾਮ ਤੇ ਅਤੇ ਹੁਣ ਲੋਕ ਹਿਸਟੋਰੀਅਨ ਬਣ ਬਣ ਲੋਕਾਂ ਨੂੰ ਲੁੱਟਣ ਤੁਰ ਪਏ ਹਨ। ਸਿੱਖ ਭਰਾਵੋ! ਬਚੋ ਇਨ੍ਹਾ ਡਾਕੂਆਂ ਤੋਂ ਜੇ ਬੱਚਿਆ ਜਾ ਸਕਦਾ ਹੈ ਤਾਂ?
1. ਇਹ ਸੰਤ ਤੇਜਾ ਸਿੰਘ ਵਲੋਂ ਆਪਣੇ ਹੱਥੀਂ ਤਿਆਰ ਕੀਤੀ ਆਪਣੀ ਆਖਰੀ ਇੱਛਾ ਮੁਤਾਬਕ ਵਸੀਅਤ ਹੈ। ਜਿਸ ਵਿਚ ਛੇ ਮਨੁੱਖਾਂ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ ਤੇ ਮਰਨ ਤਕ ਬਦਲਿਆ ਨਹੀਂ ਜਾ ਸਕਦਾ। ਪਰ ਚਿੱਟੇ ਚੋਲਿਆਂ ਵਾਲਿਆਂ ਨੇ ਆਪਣੀ ਮਨ-ਮਰਜ਼ੀ ਨਾਲ ਇਨ੍ਹਾਂ ਸਾਰਿਆਂ ਨੂੰ ਹਟਾ ਕੇ 26 (ਛੱਬੀ) ਟਰੱਸਟੀ ਨਵੇਂ ਭਰਤੀ ਕਰ ਲਏ ਹਨ। ਇੱਥੋਂ ਤਕ ਕਿ ਡਾ. ਖੇਮ ਸਿੰਘ, ਸਾਬਕਾ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਸ ਨੇ ਇਸ ਯੂਨੀਵਰਸਿਟੀ ਵਿਚੋਂ ਪੜ੍ਹਨ ਵਾਲਿਆਂ ਕੋਲੋਂ 3000 (ਤਿੰਨ ਹਜ਼ਾਰ) ਕਰੋੜ ਰੁਪਿਆ ਇਕੱਠਾ ਕਰਵਾ ਕੇ ਦਿੱਤਾ ਹੈ। ਡਾ. ਗੁਰਬਖਸ਼ ਸਿੰਘ ਗਿੱਲ ਨੂੰ ਤਾਂ ਖਤਮ ਕਰਨ ਦੀਆਂ ਧਮਕੀਆਂ ਦੇ ਕੇ ਪਹਿਲਾਂ ਹੀ, 84ਵਿਆਂ ਦੇ ਦੌਰ ਵਿਚ, ਯੂਨੀਵਰਸਿਟੀ ਵਿਚੋਂ ਭਜਾ ਦਿੱਤਾ ਸੀ। ਇਨ੍ਹਾ ਦੇ ਛੋਟੇ ਭਰਾ ਗਿਆਨ ਸਿੰਘ, ਜਿਸਨੇ ਸੰਤ ਤੇਜਾ ਸਿੰਘ ਨਾਲ ਗੱਡੀ ਦੇ ਡਰਾਈਵਰ ਵਜੋ ਦੁਨੀਆਂ ਗਾਹੀ, ਨੂੰ ਵੀ ਟਰੱਸਟੀਆਂ ਦੀ ਲਿਸਟ ਵਿਚੋਂ ਬਾਹਰ ਕਰ ਦਿੱਤਾ ਹੈ।
2. ਬਾਬਾ ਇਕਬਾਲ ਸਿੰਘ ਦੇ ਚੇਲਿਆਂ-ਬਾਲਿਆਂ ਦੇ ਲਾਈਸੈਂਸਜ਼ ਦੀਆਂ ਕਾਪੀਆਂ ਹਨ।
3. ਬਾਬਾ ਇਕਬਾਲ ਸਿੰਘ ਦੇ ਨਾਮ ਤੇ ਚੜ੍ਹੀ ਹੋਈ ਗੰਨ ਦੀ ਵਿਕਰੀ ਦੀ ਰਸੀਦ ਦੀ ਕਾਪੀ।
4. ਇਹ ਜਿਹੜਾ ਆਦਮੀ, ਗੰਨ ਦੀ ਜੋੜਾ-ਜੜਾਈ ਕਰ ਰਿਹਾ ਹੈ, ਨੂੰ ਬਾਬਾ ਇਕਬਾਲ ਸਿੰਘ ਜੀ ਨੇ ਪ੍ਰਚਾਰਕ ਬਣਾ ਕੇ ਅਮਰੀਕਾ ਭੇਜਿਆ ਤੇ ਇਹ ਗੰਨ ਬਣਾਉਣ ਦੀ ਸਿਖਲਾਈ ਲੈ ਕੇ ਵਾਪਸ ਪੰਜਾਬ ਪਹੁੰਚ ਚੁਕਿਆ ਹੈ।
ਸਿੱਖ ਭਰਾਵੋ! ਸੋਚਣਾ ਹੁਣ ਤੁਸੀਂ ਹੈ ਕਿ ਤੁਹਾਡਾ ਪੈਸਾ ‘ਗੁਰੂ ਕੀ ਕਾਸ਼ੀ’ ਯੂਨੀਵਰਸਿਟੀ ਤੇ ਲੱਗ ਰਿਹਾ ਹੈ ਜਾਂ ਗੰਨ ਬਣਾਉਣ ਵਾਲੀ ਕਿਸੇ ਫੈਕਟਰੀ ਤੇ।
ਐਸੀਆਂ ਫੈਕਟਰੀਆਂ ਵਿਚ ਤੁਹਾਡੇ ਬੱਚੇ ਪੜ੍ਹਨਗੇ ਜਾਂ ਡਾਕੂ ਬਣਨਗੇ?
ਜੇਡਾਕੂ ਬਣ ਗਏ ਤਾਂ ਤੁਹਾਡਾ ਦਿੱਤਾ ਪੈਸਾ ਕਿਸ ਕੰਮ ਆਇਆ?
ਇਹ ਹੁਣ ਦਾਨ ਦੇਣ ਵਾਲਿਆਂ ਸੱਜਣਾਂ ਨੇ ਸੋਚਣਾ ਹੈ।
ਓ ਭਲਿਓ! ਦੁਨੀਆਂ ਭਰ ਦੇ ਲੋਕ ਤਾਂ ਆਪਣੇ ਬੱਚੇ ਅਮਰੀਕਾ ਕੈਨੇਡਾ ਪੜ੍ਹਨ ਵਾਸਤੇ ਭੇਜਦੇ ਹਨ ਪਰ ਸਾਡੇ ਸਿੱਖ ਭਰਾ ਇਸ ਦੇ ਬਿਲਕੁੱਲ ਉਲਟ ਸੋਚਦੇ ਹਨ। ਇਹ ਫੋਟੋ ਵੇਖ ਕੇ ਇਕ ਵਾਰ ਮਨ ਨਾਲ ਜ਼ਰੂਰ ਸੋਚਣਾ ਕੇ ਬਾਬਾ ਇਕਬਾਲ ਸਿੰਘ ਜੀ ਸੰਤ ਰੂਪ ਹਨ ਜਾਂ ਅਸਲਾ ਖਰੀਦਣ ਵੇਚਣ ਵਾਲਾ ਕੋਈ ਭੌਰ? ਆਪਣਿਆਂ ਚੇਲਿਆਂ ਬਾਲਿਆਂ ਨੂੰ ਲਾਈਸੈਂਸ ਬਣਾ ਕੇ ਦੇਣ ਵਾਲਾ ਵੀ ਕੌਣ ਹੈ?
ਕਿਸੇ ਮਨੁੱਖ ਨੂੰ ਪ੍ਰਚਾਰਕ ਦੇ ਰੂਪ ਵਿਚ ਅਮਰੀਕਾ ਭੇਜ ਕੇ ਹਥਿਆਰ ਬਣਾਉਣ ਦੀ ਸਿਖਲਾਈ ਦਿਵਾਉਣ ਵਾਲਾ ਕੌਣ ਹੈ?
ਇਹ ਇਕੱਲਾ ਬਾਬਾ ਇਕਬਾਲ ਸਿੰਘ ਹੀ ਨਹੀਂ ਸਗੋਂ ਕੋਈ ਬਹੁਤ ਵੱਡਾ ਠੱਗਾਂ ਤੇ ਡਾਕੂਆਂ ਦਾ ਟੋਲਾ ਹੈ।
ਬਾਹਰਲੇ ਮੁਲਕਾਂ ਦੇ ਵਾਸੀਓ ਜੇ ਇਨ੍ਹਾ ਤੋਂ ਬਚਿਆ ਜਾ ਸਕਦਾ ਹੈ ਤਾਂ ਜ਼ਰੂਰ ਬਚੋ। ਆਪਣੀ ਕਮਾਈ ਆਪਣੇ ਹੱਥੀਂ ਆਪਣੇ ਬੱਚਿਆਂ ਤੇ ਲਾਓ, ਆਪਣੀ ਕੌਮ ਨੂੰ ਬਚਾਉਣ ਲਈ ਲਾਓ ਪਰ ਆਪਣੀ ਕੌਮ ਨੂੰ ਆਪ ਨਾ ਮਰਵਾਓ।
ਕੰਲਗੀਧਰ ਟਰੱਸਟ ਤੇ ਕੇਸ ਦਰਜ਼ ਹੋਣ ਦੀਆਂ ਖਬਰਾਂ ਪੰਜਾਬ ਦੇ ਅਖਬਾਰਾਂ ਵਿਚ ਛਪਣ ਦੀ ਕਾਪੀ ਨਾਲ ਲਾਇ ਹੋਈ ਹੈ ਜੀ
ਗੁਰਚਰਨ ਸਿੰਘ ਜਿਉਣ ਵਾਲਾ