ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ
ਧੜੇਬੰਦੀ ਦੇ ਸੌੜੇ ਗਲ਼ਾਵੇਂ, ਫ਼ਤਵਾ, ਈਰਖਾ, ਏਜੰਟ ਦੀ ਸੋਚ ਦੇ ਪੱਧਰ ਤੋਂ ਉਤਾਂਹ ਉੱਠ ਕੇ; ਅਤੇ 'ਸਿੱਖੀ' ਦੇ ਧਰਾਤਲ ਤੋਂ ਵੀ ਤਿਲਕ ਕੇ, ਕੇਵਲ ਤੇ ਕੇਵਲ 'ਮਨੁੱਖਤਾ ਧਰਮ' ਦੇ ਸਭ ਤੋਂ ਪਹਿਲੇ ਪੌਡੇ ਤੇ ਖੜ ਕੇ ਵੀ ਜੇ ਵਿਚਾਰੋਂ ਤਾਂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ. ਅਜਮੇਰ ਸਿੰਘ ਲਈ; ਇਸ ਦੇ ਆਕਾਵਾਂ ਵੱਲੋਂ ਇਸ ਹਿਤ ਸਿਰਜੇ 'ਸ਼ੈੱਲ' ਅਤੇ ਉਸ 'ਸ਼ੈੱਲ' ਨੂੰ ਹਮੇਸ਼ਾ ਚਮਕਾਉਣ ਦੀ ਜ਼ਿੰਮੇਵਾਰੀ ਤੇ ਲਾਏ ਇਸ ਦੇ ਖਾੜਕੂ ਵਾਦੀ ਤੇ ਪੁਰਾਣੇ ਨਕਸਲਵਾਦੀ ਸਾਥੀਆਂ ਵੱਲੋਂ "ਪੰਥਕ ਅਤੇ ਗੁਰੂ ਗੋਲਕ ਦੇ ਵਜ਼ੀਫ਼ੇ" ਨਾਲ ਨਿੱਤ ਚਮਕਾਏ ਜਾਂਦੇ ਇਸ ਦੇ 'ਸ਼ੈੱਲ' ਅਰਥਾਤ ਕਵਚ ਵਿਚੋਂ ਬਾਹਰ ਨਿਕਲ ਕੇ ਅਜਿਹਾ ਖੁਰਕ ਖਾਦਾ ਸਾਬਤ ਹੋਵੇਗਾ; ਇਹ ਕੁਦਰਤੀ ਮਾਰ ਹੀ ਕਿਹਾ ਜਾ ਸਕਦਾ ਹੈ ।
ਉਹ ਬੌਧਿਕ, ਚਿੰਤਨ, ਇਤਿਹਾਸਕਾਰੀ ਅਤੇ ਮਾਣਨੀ ਵਿਦਵਤਾ ਦੇ ਤੀਜੇ ਲਿੰਗ ਤੇ ਆਨ ਖੜ੍ਹਾ ਹੈ। ਜੇ ਜਣਨ ਸ਼ਕਤੀ ਦੀ ਜ਼ਰਖੇਜ਼ੀ ਹੋਵੇਗੀ ਤਾਂ ਹੀ ਵਿਚਾਰਾਂ ਨੂੰ ਮੌਲਣ ਦੇਣ ਦੀ ਪ੍ਰਕਿਰਿਆ ਚੱਲੇਗੀ; ਲੱਕੜ ਸਿਰੇ ਪੁੰਗਾਰੇ ਨਹੀਂ ਦਿੰਦੇ, ਬਾਲਣ ਦਿੰਦੇ ਹਨ।
ਮਾਨੋਚਾਹਲ ਦੀ ਪੰਥਕ ਕਮੇਟੀ ਤੋਂ ਬਾਅਦ ਡਾ. ਸੋਹਣ ਸਿੰਘ ਦੀ ਪੰਥਕ ਕਮੇਟੀ; 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਤੋਂ ਲੈ ਕੇ 10 ਨਵੰਬਰ 2015 ਤੱਕ ਦੇ ਸਰਬੱਤ ਖ਼ਾਲਸਾ; ਭਿੰਡਰਾਂਵਾਲਿਆਂ ਦੀ ਜਿਊਂਦਾ ਹੋਣ ਦੀ ਹੋਂਦ ਤੋਂ ਫਿਰ ਸ਼ਹੀਦੀ ਐਲਾਨਣ ਤੱਕ ਦੀ ਦਾਸਤਾ, ਜਿੰਦੇ ਸੁੱਖੇ ਦੇ ਫ਼ਰਜ਼ੀ ਖ਼ਤਾਂ ਤੋਂ ਲੈ ਕੇ, ਭਵਿੱਖ ਸਾਡਾ ਹੈ ਅਤੇ ਬਿੱਟੂ ਦੇ ਸਵੈ ਪੜਚੋਲੀਆ ਦਸਤਾਵੇਜ਼ ਤਕ; ਅਪ੍ਰੇਸ਼ਨ ਬਲੈਕ ਥੰਡਰਾਂ ਤੋਂ ਲੈ ਕੇ ਅਪ੍ਰੇਸ਼ਨ 'ਸ਼ਾਂਤੀ' ਤੱਕ ਦੇ ਇਹ ਚੰਦ ਉਨ੍ਹਾਂ 'ਹੀਰੋਜ਼ ਵਿਦਵਾਨਾਂ, ਨੀਤੀ ਘਾੜਾ, ਚਿੰਤਕਾਂ-ਪੱਤਰਕਾਰਾਂ ਅਤੇ ਖਾੜਕੂਆਂ' ਦੀ ਵਿਰਾਸਤ ਦਾ ਵਰਤਮਾਨ ਉਹ ਸੱਚ ਹੈ ਜੋ ਸ੍ਰੀ ਅਜੀਤ ਡੋਵਲ ਤੋਂ ਤੁਰ ਕੇ ਅਜੀਤ ਡੋਵਲ ਤੇ ਹੀ ਆਨ ਖੜਿਆ ਹੈ,
ਯਾਦ ਰੱਖਿਆ ਜੇ ਸਿੰਘੋ ਇਹ ਖੜਿਆ ਹੈ ਮੁੱਕਿਆ ਨਹੀਂ ਹੈ।
ਗੁਰੂ ਕੀ ਗੋਲਕ ਦੇ ਵਜ਼ੀਫ਼ੇ ਨਾਲ ਦੁਨਿਆਵੀ ਆਕਾਵਾਂ ਦੇ 'ਇਲਹਾਮ' ਨੂੰ ਤੋਰਨ ਵਾਲਾ 'ਚਿੰਤਕ ਅਤੇ ਇਤਿਹਾਸਕਾਰ' ਜਦ ਅੱਜ ਉਸ ਅਨੁਸਾਰ ਤੁਰਨ ਵਾਲੇ ਧੜਿਆਂ ਅਤੇ ਖ਼ਾਸ ਕਰ ਖਾੜਕੂਆਂ ਨੂੰ "ਸੀਮਤਾਈਆਂ ਦਾ ਸ਼ਿਕਾਰ", "ਚੋਣਾਂ ਤੇ ਹਥਿਆਰਬੰਦ ਲਹਿਰਾਂ ਮਸਲੇ ਦਾ ਹੱਲ ਨਹੀਂ ", "ਪੁਰਾਣੇ ਖ਼ਾਕੇ ਤੋਂ ਨਿਕਲ ਕੇ ਨਵਾਂ ਸੋਚਣ ਦੀ ਲੋੜ", "ਕੱਲਾ ਪੰਥ ਤੇ ਪੰਜਾਬ ਦੀ ਗੱਲ ਨਹੀਂ ਹੋਣੀ ਚਾਹੀਦੀ", "ਇਹੋ ਜਿਹੀ ਤਾਕਤ ਉੱਭਰਨੀ ਚਾਹੀਦੀ ਹੈ ਜਿਸ ਨਾਲ ਪੰਥ ਅਤੇ ਪੰਜਾਬ ਦੋਵੇਂ ਵੱਸ ਸਕਣ", "ਕਾਮਰੇਡ ਤੇ ਖ਼ਾਲਿਸਤਾਨੀ ਅਮਲ ਵਿਚ ਇੱਕੋ ਸਿੱਕੇ ਦੇ ਦੋ ਪਹਿਲੂ। ਇਹ ਦੋਵੇਂ ਰੱਦ ਹੋਣੇ ਚਾਹੀਦੇ ਹਨ। ",
"ਮੌਜੂਦਾ ਖ਼ਾਲਿਸਤਾਨੀਆਂ ਦਾ ਰਾਹ ਠੀਕ ਨਹੀਂ ।" ਹੁਣ ਦੋ ਮੂਹਾ ਬਣ ਕੇ ਹੀ ਆਖ ਸਕਦਾ ਹੈ।
ਹੁਣ ਇਸ ਨੂੰ ਭਿੰਡਰਾਂਵਾਲਾ ਦੀ, ਆਪਣੀ ਘੜੀ ਪੰਥਕ ਕਮੇਟੀ ਤੇ ਉਸ ਨਾਲ ਤੁਰਨ ਵਾਲੀ ਖਾੜਕੂ ਲੀਡਰਸ਼ਿਪ ਤੇ ਇਸ ਨੂੰ ਪਰਮੋਟ ਕਰਨ ਵਾਲੀਆਂ ਧਿਰਾਂ ਦੀ, ਭਾਈ ਜਿੰਦੇ ਸੁੱਖੇ ਤੇ ਭਾਈ ਸਤਵੰਤ-ਬਿਅੰਤ-ਕੇਹਰ ਸਿੰਘ ਦੀ ਵਿਰਾਸਤ ਪ੍ਰਤੀ ਇਹ ਟਿੱਪਣੀ "ਮੈਂ ਅੱਜ ਜਿਸ ਲਹਿਰ ਨਾਲ ਖੱਬੀ ਤੇ ਖ਼ਾਲਿਸਤਾਨੀ ਲਹਿਰ ਦੇ ਬੰਦਿਆਂ ਨਾਲ ਮੈਂ ਹੁਣ ਦੋ ਮਿੰਟ ਵੀ ਨਾ ਬੈਠ ਸਕਾਂ....ਪੰਥਕ ਧਿਰਾਂ ਵਿਚ ਕਿਰਦਾਰ ਪੱਖੋਂ, ਅਕਲ ਪੱਖੋਂ, ਵਿਚਾਰਾਂ ਪੱਖੋਂ, ਕੰਮਾਂ ਪੱਖੋਂ ਕੋਈ CREDIBILITY (ਸ਼ਾਖ ਜਾਂ ਪਹਿਚਾਣ) ਨਹੀਂ ਹੈ।" ਤਾਂ ਕੀ ਇਨ੍ਹਾਂ ਨੂੰ ਇਸ ਅਵਸਥਾ ਅਤੇ ਹਾਲਾਤ ਤਕ ਪਹੁੰਚਾਉਣ ਵਾਲਾ ਇਹ ਖ਼ੁਦ ਆਪ ਅਤੇ ਇਸ ਦੇ ਸੰਸਾਰ ਭਰ ਦੇ ਸਮਰਥਕ ਨਹੀਂ ਹਨ ? ਇਹ ਬਾਬਾ ਰਾਮ ਸਿੰਘ ਜੀ ਦੇ ਉਸ ਗੜਵਈ ਦੀ ਜ਼ਿੰਮੇਵਾਰੀ ਨਿਭਾਉਂਦਾ ਸਾਹਮਣੇ ਆਇਆ ਹੈ ਜੋ ਇੱਕ ਸਫਲ ਲਹਿਰ ਅਤੇ ਸੰਘਰਸ਼ ਨੂੰ ਮੁਕਾਉਣ ਤੋਂ ਬਾਅਦ ਉਸ ਦੀ ਲੀਡਰਸ਼ਿਪ ਨੂੰ ਜਲਾਵਤਨ ਕਰਾ ਕੇ ਉਸ ਪੜਾਅ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਜਿੱਥੋਂ ਉਹ ਕਦੇ ਵੀ ਵਾਪਸ ਨਾ ਆ ਸਕਣ। ਇਸ ਨੂੰ ਪਰਮੋਟ ਕਰਨ ਵਾਲੇ ਅਜਿਹੀ ਪਰੰਪਰਾ ਨੂੰ ਹਾਲੇ ਅੱਗੇ ਤੋਰਨ ਲਈ ਆਪਣੇ ਮੀਡੀਏ, ਸਾਧਨਾਂ ਅਤੇ ਸ਼ਕਤੀ ਨਾਲ "ਵਿਵਸਥਾ ਅਤੇ ਸਥਾਪਕਤਾ ਦੀ ਸੱਤਾ ਕਾਠੀ ਤੇ ਸਵਾਰ ਹਨ ਤੇ ਰਹਿਣਗੇ" । ਇੰਝ ਖ਼ਾਲਸਤਾਨੀਆਂ ਨੂੰ ਆਪਣੀ ਸੱਤਾ, ਸੁਤੰਤਰਤਾ ਅਤੇ ਪ੍ਰਣਾਲੀ ਨੂੰ ਬਣਾਉਣ ਤੋਂ ਆਪਣੇ "ਚਿੰਤਨ ਅਤੇ ਫ਼ਲਸਫ਼ੇ" ਰਾਹੀਂ ਕੁਰਾਹੇ ਪਾਉਂਦੇ ਤੇ ਰੋਕਦੇ ਰਹਿਣਗੇ।
ਜਦੋਂ ਬੇਹਯਾਈ ਨਾਲ ਆਪਣੀ ਹੀ ਸੋਚ ਨਾਲ ਖੜਦੇ ਤੇ ਲੜਦੇ ਤੇ ਲੜਾਉਂਦੇ ਆਪਣੇ ਹੀ ਪੈਰੋਕਾਰਾਂ ਨੂੰ ਚਿੰਤਕ ਇਹ ਆਖਣ ਲੱਗ ਜਾਵੇ ਕਿ "ਖ਼ਾਲਿਸਤਾਨੀ ਧਿਰਾਂ ਦਾ ਕਿਰਦਾਰ ਕੀ ਸਾਹਮਣੇ ਆਇਆ ਹੈ ਦਿਨ ਨੂੰ ਹੋਰ ਰਾਤ ਨੂੰ ਹੋਰ....", "ਧਰਮ ਆਧਾਰਤ ਖਾੜਕੂਵਾਦੀ ਹਿੰਸਾ ਅਤੇ VICTIMIZATION (ਅੱਤਿਆਚਾਰੀ) ਦੀ ਰਾਜਨੀਤੀ ਤੁਸੀਂ ਬਾਰ ਬਾਰ ਜਗਾ ਨਹੀਂ ਸਕਦੇ।" "ਜਿੰਨੇ ਕਤਲੇਆਮ ਹੋਏ ਜਿੰਨੀਆਂ ਵਿਨਾਸ਼ਕਾਰੀ ਗੱਲਾਂ ਵਾਪਰੀਆਂ ਉਹ IDEOLOGY (ਚਿੰਤਨ ਸ਼ੈਲੀ) ਅਰਥਾਤ ਭਾਵ ਵਿਗਿਆਨ ਕਰਕੇ ਹੋਇਆ ਹੈ।" ਤਾਂ ਫਿਰ ਕੀ ਸਪਸ਼ਟ ਨਹੀਂ ਕਿ ਉਹ ਹੁਣ ਆਪਣੀਆਂ ਸਾਰੀਆਂ ਗ਼ਲਤੀਆਂ ਤਾਂ ਠੀਕਰ ਆਪਣੇ ਅਨੁਯਾਈਆਂ ਅਤੇ ਉਨ੍ਹਾਂ ਸੰਘਰਸ਼ੀ ਸਿਪਾਹੀਆਂ ਸਿਰ ਭੰਨ ਕੇ ਉਹ ਦੁੱਧ ਧੋਤਾ ਬਣ ਕਿਸੇ ਅਗਲੇ ਦੀ ਕਿਸ਼ਤੀ ਡਬੋਣ ਲਈ ਕਮਰ ਕੱਸੇ ਕੱਸ ਚੁਕਾ ਹੈ ਤੇ ਇਸ ਲਈ 'ਕਿਸੇ ਨਾਲ' "ਸਾਈ" ਲਾ ਚੁਕਾ ਹੈ। ਇਸ ਦੀ ਤਾਰੀਫ਼ ਕਰਨ ਵਾਲਿਆਂ ਨੂੰ ਇਹ ਕਿਉਂ ਨਹੀਂ ਦਿਸ ਰਿਹਾ ਜਾਂ ਕਿ ਉਹ ਦੇਖ ਕੇ ਫਿਰ ਇਸੇ ਦੇ ਹੀ "ਸਾਂਈਨਾਲ ਲਾਈ ਸਾਈ" ਦੇ ਹੀ ਹਿੱਸੇਦਾਰੀ ਵਿਚ ਹਨ ? "ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ....ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ" ਗੁਰੂ ਹੁਕਮ ਦਾ ਇਹ ਵਰਤਾਰਾ ਵਿਹਾਰਕ ਅਰਥ ਸਪਸ਼ਟ ਕਰ ਰਿਹਾ ਹੈ।
"ਗੁਰਮਤਿ ਪ੍ਰਣਾਲੀ, ਬਿਬੇਕ, ਸਿਧਾਂਤ, ਆਦਰਸ਼ ਅਤੇ ਇਸ ਦੇ ਵਿਹਾਰਕ ਨਿਜ਼ਾਮ" ਦੇ ਪੱਧਰ ਦੀ ਸਮਝ ਹੀ "ਰੂਹਾਨੀਅਤ" ਅਖਵਾਉਂਦੀ ਹੈ ਜੋ ਖ਼ਾਲਸਤਾਈ ਗੁਣਤੰਤਰੀ ਖ਼ਾਲਸਾ ਗਣਤੰਤਰ ਵਿਚੋਂ ਮਿਲਦੀ ਹੈ, ਜਿਸ ਦੇ ਤਾਂ ਇਹ ਨੇੜੇ ਤੇੜੇ ਢੁੱਕਣ ਨੂੰ ਵੀ ਤਿਆਰ ਨਹੀਂ ਹੈ।ਇਸ ਦੀਆਂ ਸਾਰੀਆਂ ਲਿਖਤਾਂ ਇਸ ਦੀ ਗਵਾਹੀ ਭਰ ਰਹੀਆਂ ਹਨ। ਜਦ ਇਹ, ਇਸ ਦੀ ਜੁੰਡਲੀ ਅਤੇ ਇਸ ਵਰਗੇ ਹੋਰ ਬਹੁਤ ਸਾਰੇ ਮੀਡੀਏ ਅਤੇ ਵਿਦਵਤਾ ਦੇ ਚਿੰਤਕ ਮਿੱਥ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦੇ ਹਨ ਤੇ ਇਸ ਵਾਂਗ ਇਸ ਵਾਂਗ ਹੀ ਸੋਚਦੇ ਹਨ ਕਿ "ਛੇਵੀਂ ਤੇ ਦਸਵੀਂ ਪਾਤਸ਼ਾਹੀ ਵੀ ਹੈ। ਜਦੋਂ ਸੰਤੁਲਨ ਟੁੱਟੂ ਤੇ ਉਹ ਇੰਝ ਹੀ ਹੋਊ। ਜਦੋਂ ਬੰਦਾਂ ਧਰਮ ਤੋਂ ਟੁੱਟੂ EXTREME ਤੇ ਜਾਊ ਓਦੋਂ ਵਾਇਲੈਂਟ ਹੀ ਹੋਊ ਤੇ ਸੰਤੁਲਨ ਟੁੱਟੂ । ਦੁਨੀਆ ਭਰ ਦਾ ਸੰਕਟ ਇਹੋ ਹੀ ਹੈ।" ਜਦੋਂ ਇਹ ਕਹਿੰਦਾ ਹੈ ਕਿ "ਮੈਂ ਪੰਥ ਨਾਲ, ਸਿੱਖ ਧਰਮ ਨਾਲ, ਆਦਰਸ਼ਾਂ ਨਾਲ, ਗੁਰੂਆਂ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਜੁੜਿਆਂ ਹਾਂ" ਤਾਂ ਮੈਨੂੰ ਇਸ ਦੀ ਅਤੇ ਇਸ ਦੇ ਆਕਾਵਾਂ ਦੀ ਭਵਿੱਖ ਦੀ ਯੋਜਨਾਬੰਦੀ ਸਪਸ਼ਟ ਨਜ਼ਰ ਆਉਂਦੀ ਹੈ। ਜਿਸ ਬਾਰੇ ਇਹ ਆਖ ਤਾਂ ਇਹ ਰਿਹਾ ਹੈ ਕਿ "ਸਵਾਲ - ਫਿਰ ਠੀਕ ਰਾਹ ਕਿਹੜਾ ਹੈ ? ਜਵਾਬ - ਅੱਜ ਮੇਰੇ ਪਾਸ ਕੋਈ ਘੜਿਆ ਘੜਾਇਆ ਜਵਾਬ ਨਹੀਂ ਹੈ। ਮੈਂ ਇਹ ਕਹਿ ਰਿਹਾ ਹਾਂ ਕਿ ਇਨ੍ਹਾਂ ਤੋਂ ਬਿਆਂਡ BEYOND ਸੋਚੋ, ਖੱਬੇ ਪੱਖੀ ਵੀ ਸੋਚ ਰਹੇ ਹਨ। ਅੱਜ ਖ਼ਿਆਲ ਆਇਆ ਹੈ ਤਾਂ ਉਹ ਆਪਣਾ ਰਾਹ ਵੀ ਬਣਾ ਲਵੇਗਾ।" ਅਤੇ "ਮੇਰੇ ਖ਼ਿਆਲ ਵਿਚ ਬੌਧਿਕ ਤੇ ਆਤਮਿਕ ਪੱਖ ਵਿਚ ਸਿੱਖ ਨੂੰ ਤਿਆਰ ਕਰੋ ਬੱਸ। ਪਲਾਨ ਕਰੋ ਤਿਆਰ ਕਰੋ....ਇਨ੍ਹਾਂ ਦੋਹਾਂ ਪੱਖਾਂ ਤੇ ਅੱਜ ਪੰਥਕ ਧਿਰਾਂ ਨੂੰ ਕੰਮ ਕਰਨਾ ਚਾਹੀਦਾ ਹੈ।"
ਇਸ ਤੱਥ ਤੋਂ ਸਪਸ਼ਟ ਹੈ ਕਿ 'ਖ਼ਾਲਿਸਤਾਨੀਆਂ' ਦਾ ਭੋਗ ਪਵਾ ਦੇਣ ਤੋਂ ਬਾਅਦ ਹੁਣ ਇਹ "ਸਿੱਖਾਂ ਨੂੰ ਸਿੱਖਾਂ ਰਾਹੀਂ ਹੀ ਮੁਕਾ ਦੇਣ ਦੀ ਵਿਉਂਤੀ ਰਾਹ ਦਾ ਪਾਂਧੀ ਸਿੱਖ ਨੂੰ ਬਣਾ ਦੇਣ ਲਈ ਆਪ 'ਸੰਦ' ਬਣ ਕੇ ਤੁਰ ਚੁਕਾ ਹੈ। ਇਸ ਦਾ ਅਗਲਾ ਨਿਸ਼ਾਨਾਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ "ਨਾਨਕਸ਼ਾਹੀ ਰਾਜ ਪ੍ਰਣਾਲੀ, ਵਿਵਸਥਾ, ਸੱਤਾ ਅਤੇ ਇਸ ਦੇ ਨਿਆਂ" ਨੂੰ ਮਾਰ ਮੁਕਾਉਣਾ ਹੈ। ਤਾਂ ਹੀ ਇਹ "ਨਾਨਕਸ਼ਾਹੀ ਰਾਜ ਪ੍ਰਣਾਲੀ ਦੀ ਖ਼ਾਲਸਤਾਈਤਾ ਦੇ ਪ੍ਰਗਟਾਵੇ ਕਰਨ ਵਾਲੀ ਵਿਹਾਰਕਤਾ ਨੂੰ ਨਕਾਰਨ ਲਈ ਹੀ" ਸਪਸ਼ਟ ਕਹਿੰਦਾ ਹੈ ਕਿ "ਮੈਨੂੰ ਕੋਈ ਵੀ ਡਾਕੂਮੈਂਟ ਜਾਂ ਲਿਖਤ ਅਜਿਹੀ ਨਹੀਂ ਮਿਲਦੀ ।" ਇਸੇ ਲਈ ਹੀ ਇਹ "ਬਾਬੇ ਨਾਨਕ ਦੀ ਵਿਚਾਰਧਾਰਾ ਵਿਚ ਧਰਮ ਦੀ ਗੱਲ ਹੋਰ ਹੈ ਧਰਮ ਵਿਚ ਹੋਰ ਕਿਸਮ ਦਾ ਆਦਰਸ਼ ਨਿਕਲਦਾ ਹੈ ਹੋਰ ਕਿਸਮ ਦੀ ਵਿਚਾਰਧਾਰਾ ਨਿਕਲਦੀ ਹੈ; (ਸਿੱਖਾਂ ਜਾਂ) ਸਿੱਖ ਵਿਚਾਰਧਾਰਾ ਵਿਚ ਇੱਦਾਂ ਦੀ (ਗੁਰੂ ਨਾਨਕ ਦੀ) ਗੱਲ ਨਹੀਂ ਹੈ। ਇਹ ਸਿੱਖ ਸਮਝਦੇ ਨਹੀਂ, ਇਹ ਧਰਮ ਨੂੰ ਟੂਲ ਬਣਾਉਂਦੇ ਹਨ। ਛੇਵੀਂ ਤੇ ਦਸਵੀਂ ਪਾਤਸ਼ਾਹੀ ਵੀ ਹੈ। ਜਦੋਂ ਸੰਤੁਲਨ ਟੁੱਟੂ ਤੇ ਉਹ ਇੰਝ ਹੀ ਹੋਊ। ਜਦੋਂ ਬੰਦਾਂ ਧਰਮ ਤੋਂ ਟੁੱਟੂ EXTREME ਤੇ ਜਾਊ ਓਦੋਂ ਵਾਇਲੈਂਟ ਹੀ ਹੋਊ ਤੇ ਸੰਤੁਲਨ ਟੁੱਟੂ । ਦੁਨੀਆ ਭਰ ਦਾ ਸੰਕਟ ਇਹੋ ਹੀ ਹੈ।" ਕਹਿੰਦਾ ਹੈ। ਭਵਿੱਖਤ ਨਿਸ਼ਾਨਾ ਸਪਸ਼ਟ ਹੈ ਕਿ ਹੁਣ "ਗੁਰਮਤਿ ਵਿਚਾਰਧਾਰਾ" ਵਿਚ ਸੰਨ੍ਹ ਲਾਓ ਤੇ ਕੰਮ ਮੁਕਾਓ.....ਸਪਸ਼ਟ ਹੈ ਚੱਕਮੇ ਚੁੱਲ੍ਹੇ ਹੁਣ ਇਸ ਭੋਜਨ ਨੂੰ ਰਿਣ ਕੇ ਆਪਣੇ ਆਕਾਵਾਂ ਦੀ ਥਾਲ਼ੀ ਵਿਚ ਪਰੋਸਣ ਲਈ ਨਿੱਤਰ ਚੁੱਕੇ ਹਨ। ਇਹ ਉਸ ਦਰਸ਼ਨ ਅਤੇ ਚਿੰਤਨ ਦੇ ਜਨਮ ਦਾਤਾ ਹਨ ਜੋ "ਮਾਰਸ਼ਲ ਕੌਮਾਂ" ਨੂੰ ਆਪਣੀ ਵਿਦਵਤਾ ਦੇ ਜ਼ਹਿਰੀ ਪਿਆਲੇ ਨਾਲ ਆਤਮ ਹੱਤਿਆ ਤੱਕ ਪਹੁੰਚਾਉਂਦੇ ਹਨ। ਇੰਟਰਵਿਊ ਵਿਚਲੇ ਚਿੰਤਨ ਇਹੋ ਰਾਹੀਂ ਭਵਿੱਖ ਮੁਖੀ ਇਹੋ ਰਾਹ ਨਿਰਧਾਰਿਤ ਕੀਤਾ ਗਿਆ ਹੈ।
"ਦਸ ਗੁਰੂ ਸਾਹਿਬਾਨਾਂ ਦੀ ਵਰੋਸਾਈ ਗੁਰਮਤਿ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਹਕੀਕੀ ਗੁਰਮਤਿ ਪ੍ਰਣਾਲੀ ਦਾ ਰਾਜ ਕਾਜ ਨਾਨਕਸ਼ਾਹੀ ਖ਼ਾਲਸਾ ਸਤਾ" ਨੂੰ ਨਕਾਰਦੇ ਹੋਏ ਜਦ ਇਹ ਕਹਿੰਦਾ ਹੈ ਕਿ "ਮੈਨੂੰ ਕੋਈ ਵੀ ਡਾਕੂਮੈਂਟ ਜਾਂ ਲਿਖਤ ਅਜਿਹੀ ਨਹੀਂ ਮਿਲਦੀ " ਤਾਂ ਸਮਝ ਤੋਂ ਪਰੇ ਦੀ ਗੱਲ ਹੈ ਕਿ ਇਸ ਨਾਲ ਵਾਰਤਾਲਾਪ ਕਰਨ ਵਾਲੀਆਂ ਧਿਰਾਂ; ਇਸ ਦੇ ਸਮਕਾਲੀ ਸਥਾਪਿਤ ਹੋ ਚੁੱਕੀ ਗੁਰਮਤਿ ਲਹਿਰ ਦੀ ਮੁੜ ਸਥਾਪਤੀ ਲਈ ਵਿਉਂਤਬੰਦੀ "ਖ਼ਾਲਸਤਾਨ: ਉਸ ਦਾ ਸੰਕਲਪ ਅਤੇ ਪ੍ਰਣਾਲੀ" ਅਤੇ ਹੁਣ ਸਿੱਖ ਧਰਮ ਨੂੰ ਦਰਪੇਸ਼ ਸੰਕਟਾਂ ਦਾ ਸਦੀਵੀ ਹੱਲ "ਗੁਰਿਆਈ 'ਗੁਰੂ ਪੰਥ' ਦਾ ਸਿੱਖ ਸੰਕਲਪ" ਪੁਸਤਕਾਂ ਕਿਉਂ ਨਹੀਂ ਨਜ਼ਰ ਆਉਂਦੀਆਂ ਜਾਂ ਕਿ (ਸਿੱਖ ਸੰਘਰਸ਼ ਅਤੇ ਕੌਮ ਨੂੰ ਹਮੇਸ਼ਾ ਭਟਕਦਾ ਰੱਖ ਕੁਰਾਹੇ ਪਾਈ ਰੱਖਣ ਲਈ) ਮਿੱਥ ਕੇ ਅੱਖੋਂ ਪਰੋਖੇ ਕੀਤੀਆਂ ਜਾਂਦੀਆਂ ਹਨ ?!
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
#sikhbard
ਅਤਿੰਦਰ ਪਾਲ ਸਿੰਘ ਖਾਲਸਤਾਨੀ
ਭਾਰਤੀ ਬ੍ਰਾਹਮਣੀ ਵਿਵਸਥਾ ਦੇ ਚੱਕਮੇਂ ਚੁੱਲ੍ਹਿਆਂ ਦੀ ਗਾਥਾ-ਸ. ਅਜਮੇਰ ਸਿੰਘ ਜੀ
Page Visitors: 2661