ਲਹੂ-ਭਿੱਜੀ ਸਰਹਿੰਦ ਕਿਸ਼ਤ ਦੂਜੀ
ਸਮੂਹ ਪਰਿਵਾਰ ਦਾ ਆਪੋ ਵਿੱਚ ਵਿਛੋੜਾ (Chapter 2/7)
ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 1 ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਕਲਗੀਧਰ ਪਾਤਸ਼ਾਹ ਨੂੰ ਲਗਭਗ ਸੱਤ ਮਹੀਨੇ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਵਿਚੋਂ ਗੁਜਰਨਾ ਪਿਆ। ਘੇਰੇ ਤੋਂ ਬਾਅਦ ਪੋਹ ਦੇ ਮਹੀਨੇ ਪਹਾੜੀ ਰਾਜਿਆਂ, ਮੁਗਲ ਜਰਨੈਲਾਂ ਅਤੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜੇਬ ਵਲੋਂ ਖਾਧੀਆਂ ਹੋਈਆਂ, ਧਰਮ ਗ੍ਰੰਥਾਂ ਦੀਆਂ ਕਸਮਾਂ `ਤੇ ਵਿਸ਼ਵਾਸ ਕਰਕੇ 6 ਅਤੇ 7 ਪੋਹ ਸੰਮਤ 1761 (1704 ਈਸਵੀ) ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ।
ਉਸ ਰਾਤ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਛੱਡ ਕੇ ਸਰਸਾ ਨਦੀ ਦੇ ਕੰਢੇ `ਤੇ ਪਹੁੰਚੇ। ਪਰ ਵੈਰੀਆਂ ਨੇ ਸਰਸਾ ਨਦੀ ਕੰਢੇ, ਆਪਣੀਆਂ ਕਸਮਾਂ ਨੂੰ ਤੋੜ, ਉਹਨਾਂ ਕੀਤੇ ਹੋਏ ਵਾਅਦਿਆਂ ਨੂੰ ਭੁੱਲ ਕੇ, ਆਪਣੇ ਧਰਮ ਗ੍ਰੰਥਾਂ ਦੀਆਂ ਖਾਧੀਆਂ ਕਸਮਾਂ ਨੂੰ ਤੋੜ ਕੇ ਗੁਰੂ ਕਲਗੀਧਰ ਅਤੇ ਉਹਨਾਂ ਦੇ ਸਿੰਘ ਸੂਰਬੀਰਾਂ ਉੱਪਰ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ `ਤੇ ਜੰਗ ਦਾ ਮੈਦਾਨ ਭਖਿਆ।
ਸਰਸਾ ਨਦੀ ਦੇ ਕੰਢੇ `ਤੇ ਹੋਈ ਜੰਗ ਅਤੇ ਹੜ੍ਹ ਦੇ ਪਾਣੀਆਂ ਨੇ ਕਲਗੀਧਰ ਪਾਤਸ਼ਾਹ ਕੋਲੋਂ ਬਹੁਤ ਕੁੱਝ ਖੋਹ ਲਿਆ। ਇੱਕ ਸਰਸਾ ਨਦੀ ਦੇ ਕੰਢੇ `ਤੇ ਜੰਗ, ਦੂਜਾ ਸਰਸਾ ਨਦੀ ਨੂੰ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਕਾਲੀ ਰਾਤ ਨੂੰ ਪਰਿਵਾਰ ਦਾ ਇੱਕ ਹਿੱਸਾ, ਜਿਸ ਦੀ ਅਗਵਾਈ ਗੁਰੂ ਕਲਗੀਧਰ ਆਪ ਕਰ ਰਹੇ ਸਨ, ਉਸ ਵਿੱਚ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ ਅਤੇ ਨਾਲ ਸਿੰਘ ਸੂਰਬੀਰ ਨੇ, ਜੋ ਕਿ ਰੋਪੜ ਵਲੋਂ ਹੁੰਦੇ ਹੋਏ ਚਮਕੌਰ ਦੀ ਗੜ੍ਹੀ ਤੱਕ ਜਾ ਪਹੁੰਚੇ।
ਦੂਸਰਾ ਹਿੱਸਾ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਦੀ ਅਗਵਾਈ ਹੇਠ ਗੁਰੂ ਮਹਿਲਾਂ ਦਾ ਦਿੱਲੀ ਵੱਲ ਨੂੰ ਚਲਿਆ ਜਾਂਦਾ ਹੈ।
ਗੁਰੂ ਪਰਿਵਾਰ ਦਾ ਤੀਸਰਾ ਹਿੱਸਾ ਜਿਹੜਾ ਰਹਿ ਗਿਆ, ਜਿਸ ਵਿੱਚ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜਾਦੇ-ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਸਨ, ਅਲੱਗ ਹੋ ਗਿਆ।
ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਅਤੇ ਵੱਖ-ਵੱਖ ਤਿੰਨ ਦਿਸ਼ਾਵਾ ਨੂੰ ਤੁਰ ਪਏ।
“ਜੋਗੀ ਅਲ੍ਹਾ ਯਾਰ ਖ਼ਾ” ਜਿਸਨੇ ਇਸ ਸਾਕੇ ਨੂੰ 1913 ਈਸਵੀ ਵਿੱਚ ਕਲਮਬੱਧ ਕੀਤਾ ਅਤੇ ਉਸਨੇ ਇਸ ਸਾਕੇ ਦਾ ਨਾਮ ਰੱਖਿਆ— “ਸ਼ਹੀਦਾਨਿ ਵਫ਼ਾ” (ਅੰਤਿਕਾ-2)।
“ਸ਼ਹੀਦਾਨਿ ਵਫ਼ਾ” ਇਸਨੇ ਬੜਾ ਬਾ-ਕਮਾਲ ਟਾਈਟਲ ਰੱਖਿਆ, ਕਿਉਂਕਿ ਇਹ ਛੋਟੇ-ਛੋਟੇ ਬਾਲਾਂ ਨੇ ਆਪਣੇ ਗੁਰੂ ਨਾਨਕ ਜੀ ਦੇ ਪੂਰਨਿਆਂ ਤੇ ਚਲ ਕੇ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਅਤੇ ਸ਼ਹੀਦੀਆ ਦੇ ਕੇ ਵਫ਼ਾ ਨਿਭਾ ਦਿੱਤੀ, “ਸ਼ਹੀਦਾਨਿ ਵਫ਼ਾ”।
ਛੋਟੇ-ਛੋਟੇ ਬਾਲਾਂ ਨੇ ਮਾਤਾ ਗੁਜਰੀ ਜੀ ਦੀ ਅਗਵਾਈ ਹੇਠ, ਮਾਤਾ ਗੁਜਰੀ ਦੀ ਪ੍ਰੇਰਣਾ ਨਾਲ ਐਸਾ ਇਤਿਹਾਸ ਰਚ ਕੇ ਆਪਣੇ ਗੁਰੂ ਨਾਨਕ, ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਨੂੰ ਹੋਰ ਚਾਰ ਚੰਦ ਲਗਾ ਦਿੱਤੇ।
ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆਂ ਗਿਆ। ਦਾਦੀ ਮਾਂ ਗੁਜਰੀ ਆਪਣੇ ਇਹਨਾਂ ਦੋ ਮਾਸੂਮ ਪੋਤਿਆਂ ਨੂੰ ਨਾਲ ਲੈ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਉਂਦੀ ਹੋਈ ਤੁਰੀ ਜਾ ਰਹੀ ਹੈ।
ਆਉ, ਜ਼ਰਾ ਆਪਾਂ ਵੀ ਉਸ ਤੇ ਝਾਤ ਮਾਰਨ ਦਾ ਜਤਨ ਕਰੀਏ ਕਿ ਜੋਗੀ ਅਲ੍ਹਾ ਯਾਰ ਖ਼ਾਂ ਦੀ ਬਾ-ਕਮਾਲ ਲਿਖਤ ਅਨੁਸਾਰ ਸਰਸਾ ਨਦੀ ਦੇ ਕੰਢੇ ਉੱਤੇ ਦਾਦੀ ਮਾਂ ਦੇ ਨਾਲ ਤੁਰੇ ਜਾਂਦੇ ਉਹ ਛੋੱਟੇ-ਛੋਟੇ ਬਾਲ ਕੈਸੇ ਪਿਆਰ ਦੀਆਂ, ਕੈਸੇ ਬਾਲਪਨ ਦੀਆਂ ਬਾਤਾਂ ਕਰਦੇ ਜਾਂਦੇ ਨੇ। ਆਉ, ਜ਼ਰਾ ਵਾਚਣ ਦਾ ਯਤਨ ਕਰੀਏ।
ਜੋਗੀ ਅਲ੍ਹਾ ਯਾਰ ਖ਼ਾਂ ਕਹਿੰਦਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਸਰਸਾ ਨਦੀ ਨੂੰ ਪਾਰ ਕਰ ਲਿਆ। ਉਧਰ ਕਲਗੀਧਰ ਪਾਤਸ਼ਾਹ ਦੇ ਖਿਆਲਾਤਾਂ ਨੂੰ ਬਿਆਨ ਕਰਦੇ ਹੋੱਏ, ਜੋਗੀ ਅਲ੍ਹਾ ਯਾਰ ਖ਼ਾਂ ਕਹਿੰਦਾ ਹੈ:
ਤਾਰੀਖ਼ ਮੇਂ ਲਿਖਾ ਹੈ ਕਿ ਦਰ-ਜੋਸ਼ਿ ਕਾਰਜ਼ਾਰ।
ਸਤਗੁਰ ਬੜ੍ਹਾਤੇ ਹੀ ਗਏ ਆਗੇ ਕੋ ਰਾਹਵਾਰ।
ਹਮਰਾਹ ਰਹਿ ਗਏ ਥੇ ਗ਼ਰਜ਼ ਚੰਦ ਜਾਂ-ਨਿਸਾਰ।
ਫ਼ਰਜੰਦੋ ਮੇਂ ਥੇ ਸਾਥ ਅਜੀਤ ਔਰ ਜੁਝਾਰ।
ਜ਼ੋਰਾਵਰ ਔਰ ਫ਼ਤਹਿ ਜੋ ਦਾਦੀ ਕੇ ਸਾਥ ਥੇ।
ਦਾਯੇਂ ਕੀ ਜਗਹ ਚਲ ਦੀਯੇ ਵੁਹ ਬਾਯੇਂ ਹਾਥ ਥੇ।
ਇਤਿਹਾਸ ਦੇ ਪੰਨਿਆਂ ਨੇ ਇਹ ਗੱਲ ਸਾਂਭੀ ਹੋਈ ਹੈ ਕਿ ਗੁਰੂ ਪਾਤਸ਼ਾਹ ਜੋਸ਼ ਵਿੱਚ ਸਰਸਾ ਨਦੀ ਨੂੰ ਪਾਰ ਕਰ ਕੇ ਅਗਾਂਹ ਨੂੰ ਵਧਦੇ ਤੁਰੇ ਜਾਂਦੇ ਨੇ।
ਹੁਣ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਗੁਰੂ ਕਲਗੀਧਰ ਜੋ ਅਨੰਦਪੁਰ ਸਾਹਿਬ ਤੋਂ ਚਾਰ ਸਾਹਿਬਜਾਦੇ ਨਾਲ ਲੈ ਕੇ ਚੱਲੇ ਸਨ। ਉਹਨਾਂ ਨਾਲੋਂ ਦੋ ਵਿਛੜ ਗਏ। ਇਸ ਸਮੇ ਪਾਤਸ਼ਾਹ ਦੇ ਕੋਲ ਦੋ ਸਾਹਿਬਜਾਦੇ, ਅਜੀਤ ਸਿੰਘ, ਜੁਝਾਰ ਸਿੰਘ ਸਿੰਘ ਰਹਿ ਗਏ ਸਨ।
ਇਤਿਹਾਸ ਬੋਲਦਾ ਹੈ ਕਿ ਸਾਹਿਬਜਾਦਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦਾ ਆਪਣੀਆਂ ਮਾਤਾਵਾਂ ਨਾਲੋਂ ਆਪਣੀ ਦਾਦੀ ਮਾਂ ਨਾਲ ਜ਼ਿਆਦਾ ਪਿਆਰ ਸੀ। ਇਹਨਾਂ ਨੇ ਆਪਣੀਆਂ ਮਾਤਾਵਾਂ ਨਾਲੋਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਸ਼ੁਰੂ ਤੋਂ ਹੀ ਜ਼ਿਆਦਾ ਮਾਣਿਆ।
ਦਾਸ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਭ ਗੁਰੂ ਪਾਤਸ਼ਾਹ ਦੀ ਸ਼ੁਰੂ ਤੋਂ ਹੀ ਪਲਾਨਿੰਗ ਸੀ। ਕਹਿੰਦੇ ਹਨ ਕਿ ਜਦੋ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਲੱਗੇ ਸੀ ਤਾਂ ਗੁਰੂ ਸਾਹਿਬ ਨੇ ਤੁਰਨ ਲੱਗਿਆਂ ਹੀ ਇਹਨਾਂ ਛੋਟੇ ਸਾਹਿਬਜਾਦਿਆਂ ਨੂੰ ਅਨੰਦਪੁਰ ਸਾਹਿਬ ਤੋਂ ਹੀ ਦਾਦੀ ਮਾਂ ਦੀ ਉਂਗਲ ਪਕੜਾ ਦਿੱਤੀ ਸੀ। ਸ਼ਾਇਦ ਕਲਗੀਧਰ ਇਹ ਗੱਲ ਜਾਣਦੇ ਸਨ ਇਹ ਦਾਦੀ ਮਾਂ ਹੀ ਹੈ, ਜਿਹੜੀ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਧਰਮ ਪੱਖੀ ਸਫਲਤਾ ਵਲ ਲੈ ਕੇ ਜਾਵੇਗੀ, ਕਿਉਂਕਿ ਕਲਗੀਧਰ ਪਾਤਸ਼ਾਹ ਅੰਤਰਜਾਮੀ ਨੇ।
ਜੋਗੀ ਅਲ੍ਹਾ ਯਾਰ ਖ਼ਾਂ ਲਿਖਦਾ ਹੈ ਕਿ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਹੋਇਆ ਕੀ?
ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ।
ਦਾਯੇ ਕੀ ਜਗਹ ਚਲ ਦੀਯੇ ਵੁਹ ਬਾਂਯੇ ਹਾਥ ਥੇ।
ਬਸ! ਹੁਣ ਵਿਛੋੜੇ ਦਾ ਕਾਰਨ ਹੀ ਇਹੀ ਬਣ ਗਿਆ ਕਿ ਕਲਗੀਧਰ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰਨ ਤੋ ਬਾਅਦ ਸੱਜੇ ਹੱਥ ਤੁਰ ਪਏ, ਪਰ ਦਾਦੀ ਮਾਂ ਇਹਨਾਂ ਦੋ ਛੋਟੇ ਸਾਹਿਬਜਾਦਿਆਂ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਖੱਬੇ ਹੱਥ ਨੂੰ ਤੁਰ ਪਏ। ਬਸ! ਇਹੀ ਵਿਛੋੜੇ ਦਾ ਕਾਰਨ ਬਣ ਗਿਆ।
ਹਰ ਚੰਦ ਕੀ ਤਲਾਸ਼ ਨ: ਪਾਯਾ ਨਿਸ਼ਾਂ ਕਹੀਂ।
ਛੋੜਾ ਥਾ ਜਿਸ ਜਗਹ ਪ: ਨਹੀਂ ਥੇ ਵਹਾਂ ਕਹੀਂ।
ਕਲਗੀਧਰ ਪਾਤਸ਼ਾਹ ਨੇ ਅੱਗੇ ਜਾ ਕੇ ਮਾਂ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਲੱਭਣ ਦਾ ਯਤਨ ਕੀਤਾ, ਪਰ ਮਾਂ ਗੁਜਰੀ ਅਤੇ ਸਾਹਿਬਜਾਦਿਆਂ ਦਾ ਕੋਈ ਪਤਾ ਨਾ ਲੱਗ ਸਕਿਆ।
ਪਾ ਜਾਏਂ ਫ਼ਿਕਰ ਥਾ ਨਾ ਉਨੇਂ ਦੁਸ਼ਮਨਾਂ ਕਹੀਂ।
ਮਾਤਾ ਕੇ ਸਾਥ ਚਲ ਦੀਏ ਸ਼ਹਿਜ਼ਾਦਗਾਂ ਕਹੀਂ।
ਗੁਰੂ ਕਲਗੀਧਰ ਪਾਤਸ਼ਾਹ ਨੂੰ ਭਰੋਸਾ ਵੀ ਹੈ ਕਿ ਉਹਨਾਂ ਦੇ ਨਾਲ ਦਾਦੀ ਮਾਂ ਗੁਜਰੀ ਹੈ। ਪਰ:
ਲਖ਼ਤਿ-ਜਿਗਰ ਹਜੂਰ ਕੇ ਜਿਸ ਦਮ ਬਿਛੜ ਗਏ।
ਪਾਓਂ ਵਹੀਂ ਵਫ਼ੂਰਿ-ਮੁਹੱਬਤ ਸੇ ਗੜ ਗਏ।
ਜਦੋ ਕਲਗੀਧਰ ਪਾਤਸ਼ਾਹ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਹੁਣ ਸਾਹਿਬਜਾਦੇ ਸਦੀਵੀਂ ਤੌਰ `ਤੇ ਵਿਛੜ ਗਏ ਹਨ। ਕਲਗੀਧਰ ਪਿਤਾ ਗੁਰੂ ਹੀ ਨਹੀ, ਉਹ ਇੱਕ ਬਾਪ ਵੀ ਨੇ। ਬਾਪ ਦੀ ਮਮਤਾ ਦੇ ਅਧੀਨ ਕਲਗੀਧਰ ਪਿਤਾ ਦੇ ਕਦਮ ਉਥੇ ਹੀ ਰੁਕ ਗਏ ਅਤੇ ਕਲਗੀਧਰ ਪਿਤਾ ਉਥੇ ਹੀ ਅਕਾਲ ਪੁਰਖ ਦੇ ਧਿਆਨ ਵਿੱਚ ਜੁੜ ਗਏ। ਸੁਰਤ ਤਾਂ ਹਮੇਸ਼ਾ ਹੀ ਕਲਗੀਧਰ ਪਾਤਸ਼ਾਹ ਦੀ ਜੁੜੀ ਹੈ ਉਸ ਪਰਮੇਸ਼ਰ ਦੇ ਨਾਲ। ਕਲਗੀਧਰ ਪਾਤਸ਼ਾਹ ਬਾਰੇ ਕਵੀ ਕਹਿੰਦੇ:
ਫ਼ੋਰਨ ਮਰਾਕਬੇ ਮੇਂ ਗਏ ਪੀਰਿ-ਖ਼ੁਸ਼-ਖੁਸਾਲ।
ਚੌਦਹ ਤਬਕ ਕਾ ਕਰ ਲਿਯਾ ਮਾਲੂਮ ਪਲ ਮੇਂ ਹਾਲ।
ਇਹ ਲਾਲ ਕਿਧਰੇ ਹੋਰ ਨਹੀਂ ਗਏ, ਇਹ ਲਾਲ ਆਪਣੀ ਦਾਦੀ ਮਾਂ ਦੇ ਨਾਲ ਕੁਰਬਾਨੀਆਂ ਦਾ ਇਤਿਹਾਸ ਰਚਣ ਲਈ ਗਏ ਹਨ ਤੇ ਕਿਵੇਂ ਕੁਰਬਾਨ ਹੋਣਗੇਂ? ਕਲਗੀਧਰ ਪਾਤਸ਼ਾਹ ਨਾਲ ਦੇ ਸਿੰਘ ਸੂਰਬੀਰਾਂ ਨੂੰ ਅਤੇ ਸਾਹਿਬਜਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਸੰਬੋਧਨ ਹੋ ਕੇ ਆਖਦੇ ਨੇ ਕਿ ਕਿਵੇਂ ਕੁਰਬਾਨ ਹੋਣਗੇ ਲਾਲ ਛੋਟੇ, ਕਹਿੰਦੇ:
ਬੁਨਿਯਾਦ ਮੇਂ ਧਰਮ ਕੀ ਚੁਨੇਂਗੇਂ ਉਦੂ ਉਨ੍ਹੇਂ।
ਕਰਤਾਰ ਚਾਹਤਾ ਹੈ, ਕਰੇ ਸੁਰਖ਼ਰੂ ਉਨ੍ਹੇਂ।
ਧਰਮ ਦੀਆਂ ਬੁਨਿਆਦਾਂ ਵਿੱਚ, ਨੀਹਾਂ ਵਿੱਚ ਉਹਨਾਂ ਨੂੰ ਚਿਣ ਦਿੱਤਾ ਜਾਵੇਗਾ। ਕਲਗੀਧਰ ਪਾਤਸ਼ਾਹ ਆਖਦੇ ਹਨ ਕਿ ਇਸ ਦੇ ਵਿੱਚੋਂ ਮੈਨੂੰ ਕੀ ਮਿਲੇਗਾ? ਉਹ ਚਿਣੇ ਜਾਣਗੇ ਨੀਹਾਂ ਦੇ ਵਿੱਚ, ਪਰ! ਕਲਗੀਧਰ ਨੂੰ ਇਸ ਵਿੱਚੋ ਕੀ ਪ੍ਰਾਪਤੀ ਹੋਵੇਗੀ?
ਜੋਗੀ ਅਲ੍ਹਾ ਯਾਰ ਖ਼ਾਂ ਬੜੇ ਬਾ-ਕਮਾਲ ਸ਼ਬਦਾ ਵਿੱਚ ਲਿਖਦਾ ਹੈ:
ਬੁਨਿਯਾਦ ਮੇਂ ਧਰਮ ਕੀ ਚੁਨੇਂਗੇਂ ਉਦੂ ਉਨ੍ਹੇਂ।
ਕਰਤਾਰ ਚਾਹਤਾ ਹੈ, ਕਰੇ ਸੁਰਖ਼ਰੂ ਉਨ੍ਹੇਂ।
ਕਾਰਤਾਰ ਚਾਹੁੰਦਾ ਹੈ ਕਿ ਉਹਨਾਂ ਲਾਲਾਂ ਨੂੰ ਸੁਰਖ਼ਰੂ ਕਰ ਦੇਵੇ ਕਿ ਜਿਸ ਲਈ ਉਹ ਸੰਸਾਰ ਅੰਦਰ, ਗੁਰੂ ਕਲਗੀਧਰ ਪਿਤਾ ਦੇ ਘਰ ਅੰਦਰ ਪੈਦਾ ਹੋਏ ਨੇ, ਉਸ ਦੀ ਸੰਪੂਨਰਤਾ ਹੋਵੇਗੀ, ਜਿਸ ਕਾਰਜ ਲਈ ਅਕਾਲ ਪੁਰਖ ਨੇ ਗੁਰੂ ਕਲਗੀਧਰ ਪਿਤਾ ਦੇ ਗ੍ਰਹਿ ਉਹਨਾਂ ਨੂੰ ਭੇਜਿਆ ਹੈ, ਜਨਮ ਦਿੱਤਾ ਹੈ, ਨਾਲ ਦੀ ਨਾਲ ਗੁਰੂ ਕਲਗੀਧਰ ਦੀ ਡਿਊਟੀ ਦੀ ਵੀ ਸੰਪੂਰਨਤਾ ਹੋ ਜਾਵੇ। ਹੁਣ ਕਲਗੀਧਰ ਪਿਤਾ ਸਰਸਾ ਨਦੀ ਦੇ ਕੰਢੇ `ਤੇ ਸਿੰਘ ਸੂਰਬੀਰਾਂ ਨੂੰ ਨਾਲ ਲੈ ਕੇ ਅੱਗੇ ਚੱਲ ਪਏ:
ਯਿਹ ਕਹਿ ਕੇ ਫਿਰ ਹਜੂਰ ਤੋ ਚਮਕੌਰ ਚਲ ਦੀਏ।
ਹਾਲਤ ਪਿ ਅਪਨੀ ਕੁਛ ਨਾ ਕੀਯਾ ਗ਼ੌਰ ਚਲ ਦੀਏ।
ਕਰਤਾਰ ਕੇ ਧਿਯਾਨ ਮੇਂ ਫ਼ਿਲਫੌਰ ਚਲ ਦੀਏ।
ਰਾਜ਼ੀ ਹੁਏ ਰਜ਼ਾ ਪਿ ਬਹਰ-ਤੌਰ ਚਲ ਦੀਏ।
ਕਲਗੀਧਰ ਪਿਤਾ ਇਹ ਕਹਿੰਦੇ ਹੋਏ ਚਮਕੌਰ ਵੱਲ ਨੂੰ ਅੱਗੇ ਵੱਧ ਗਏ ਤੇ ਹੋਇਆ ਕੀ?
ਅਕਾਲ ਪੁਰਖ ਦੇ ਧਿਆਨ ਵਿੱਚ ਜੁੜੇ ਹੋਈ ਆਤਮਾ, ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਵਲ ਨੂੰ ਚਲਦਿਆਂ ਖ਼ਿਆਲ ਕਰਦੇ ਹਨ ਕਿ ਅਕਾਲ ਪੁਰਖ ਨੇ ਮੇਰੇ ਮਨ ਵਿਚੋਂ ਸਾਹਿਬਜਾਦਿਆਂ ਦਾ ਫ਼ਿਕਰ ਲਾਹ ਦਿੱਤਾ ਹੈ, ਕਿਉਂਕਿ ਸਾਹਿਬਜਾਦੇ ਵੀ ਜਾਣਦੇ ਹਨ ਕਿ ਉਹ ਗੁਰੂ ਕਲਗੀਧਰ ਦੇ ਪੁੱਤਰ ਹਨ। ਦੂਸਰਾ ਕਲਗੀਧਰ ਪਾਤਸ਼ਾਹ ਨੂੰ ਇਹ ਵਿਸ਼ਵਾਸ ਸੀ ਕਿ ਦਾਦੀ ਮਾਂ ਵੀ ਉਹਨਾਂ ਦੇ ਨਾਲ ਹੈ। ਬਸ! ਦਾਦੀ ਮਾਂ ਦੇ ਹੁੰਦਿਆਂ ਬੱਚਿਆਂ ਪ੍ਰਤੀ ਬੇ-ਫ਼ਿਕਰੀ ਹੈ।
ਜ਼ੋਰ-ਅਵਾਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ।
ਪਹੁੰਚੇ ਬਿਛੜ ਕਿ ਹਾਏ ਕਹਾਂ ਸੇ ਕਹਾਂ ਸੁਨੋਂ।
ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰ ਰਿਹਾ ਹੈ ਕਿ ਆਓ, ਹੁਣ ਮੈਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੇ ਹਾਲਾਤ ਦਾ ਬਿਆਨ ਕਰਾਂ। ਉਹ ਕਲਗੀਧਰ ਪਿਤਾ ਦੇ ਨਾਲੋਂ, ਆਪਣੀਆਂ ਮਾਤਾਵਾਂ ਦੇ ਨਾਲੋਂ, ਆਪਣੇ ਭਰਾਵਾਂ ਦੇ ਨਾਲੋਂ, ਆਪਣੇ ਪਿਆਰੇ ਸਾਥੀ ਸਿੰਘ ਸੂਰਬੀਰਾਂ ਦੇ ਨਾਲੋਂ ਵਿਛੜ ਕੇ ਹੁਣ ਕਿੱਧਰ ਨੂੰ ਜਾਣ ਲੱਗੇ ਨੇ।
ਹੋਣੀ ਹੁਣ ਉਹਨਾਂ ਨੂੰ ਕਿਧਰ ਨੂੰ ਲੈ ਕੇ ਜਾ ਰਹੀ ਹੈ, ਕਹਿੰਦਾ ਹੈ ਕਿ ਸੁਣੋ, ਮੈਂ (ਕਵੀ-ਜੋਗੀ ਅੱਲ੍ਹਾ ਯਾਰ ਖ਼ਾਂ) ਤੁਹਾਨੂੰ ਸੁਣਾਉਣ ਲੱਗਾ ਹਾਂ:
‘ਸ਼ਹੀਦਾਨਿ-ਵਫ਼ਾ` ਕਿੱਸੇ ਦੀ ਬਾਤ, ਸਾਹਿਬਜਾਦਾ ਜ਼ੋਰਾਵਰ ਸਿੰਘ ਸਾਹਿਬਜਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਗਾਥਾ ਨੂੰ ਆਪਸੀ ਗੱਲਬਾਤ ਤੋਂ ਕਿੱਸਾਕਾਰ ਆਰੰਭ ਕਰਦਾ ਹੈ:
ਰਸਤੇ ਮੇਂ ਜਬ ਭਟਕ ਗਏ ਨੰਨ੍ਹੇ ਸਵਾਰ ਥੇ।
ਤਕਤੇ ਪਿਤਾ ਕੋ ਚਾਰੋਂ ਤਰਫ਼ ਬਾਰ-ਬਾਰ ਥੇ।
ਭਟਕੇ ਹੋਏ ਦੋਨੋਂ ਵੀਰ ਆਪਣੀ ਦਾਦੀ ਮਾਂ ਦੀ ਉਂਗਲੀ ਫੜ ਕੇ ਤੁਰੇ ਜਾ ਰਹੇ ਨੇ। ਇੱਕ ਨੇ ਦਾਦੀ ਮਾਂ ਦੀ ਸੱਜੇ ਹੱਥ ਦੀ ਉਂਗਲੀ ਅਤੇ ਦੂਸਰੇ ਨੇ ਦਾਦੀ ਮਾਂ ਦੀ ਖੱਬੇ ਹੱਥ ਦੀ ਉਂਗਲੀ ਫੜੀ ਹੋਈ ਹੈ।
ਦਾਦੀ ਮਾਂ ਦੇ ਆਸਰੇ ਦੇ ਨਾਲ ਉਹ ਛੌਟੇ-ਛੋਟੇ ਬਾਲ ਤੁਰੇ ਜਾ ਰਹੇ ਹਨ, ਪਰ ਤੁਰਦਿਆਂ-ਤੁਰਦਿਆਂ ਇਹ ਜਰੂਰੀ ਗੱਲ ਹੈ ਕਿ ਬੱਚਿਆਂ ਦੇ ਮਨ ਵਿੱਚ ਮਾਪਿਆਂ ਦੀ ਮਮਤਾ ਦੀ ਗੱਲ ਵੀ ਹੁੰਦੀ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਲਿਖ ਰਿਹਾ ਹੈ ਕਿ ਉਹ ਆਪਣੀ ਦਾਦੀ ਦੇ ਨਾਲ ਤੁਰੇ ਜਾ ਰਹੇ ਹਨ ਅਗਾਂਹ ਨੂੰ, ਪਰ ਨਾਲ ਦੀ ਨਾਲ ਪਿਛਾਂਹ ਨੂੰ ਵੀ ਤੱਕਦੇ ਹਨ। ਉਹਨਾਂ ਦਾ ਧਿਆਨ ਪਿਛਾਂਹ ਵੱਲ ਵੀ ਹੈ। ਕਹਿੰਦੇ ਨੇ ਕਿ ਲਾਲ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਚਾਰ ਚੁਫੇਰੇ ਨਜ਼ਰਾਂ ਘੁੰਮਾ ਕੇ ਲੱਭਦੇ ਵੀ ਨੇ। ਉਹਨਾਂ ਦੀਆਂ ਨਜ਼ਰਾਂ ਇੱਕ ਆਸ ਨਾਲ ਆਪਣੇ ਪਿਤਾ ਗੁਰੂ ਕਲਗੀਧਰ ਨੂੰ ਲੱਭਦੀਆਂ ਹਨ।
ਹੁਣ ਵੇਖੋ ਉਹ ਦਾਦੀ ਮਾਂ ਨਾਲ ਕੈਸੇ ਸਵਾਲ ਵੀ ਕਰਦੇ ਨੇ ਤੁਰੇ ਵੀ ਜਾ ਰਹੇ ਨੇ, ਤੇ ਦਾਦੀ ਮਾਂ ਦੇ ਲਾਡਲੇ, ਪਿਆਰ ਦੇ ਨਾਲ ਕਿੰਨੀ ਸ਼ਰਧਾ ਅਤੇ ਪਿਆਰ ਨਾਲ ਭਿੱਜੀਆ ਬਾਤਾਂ, ਸੁਭਾਵਿਕ ਵੀ ਹੈ ਉਹਨਾਂ ਦਾ ਆਪਣੀ ਦਾਦੀ ਮਾਂ ਦੇ ਨਾਲ ਸਵਾਲ ਕਰਨਾ।
ਬਲਿਹਾਰ ਜਾਣ ਨੂੰ ਚਿੱਤ ਕਰਦਾ ਹੈ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਤੋਂ ਜਿਸ ਨੇ ਇਸ ਸਾਕੇ ਨੂੰ ਕਲਮਬੱਧ ਕਰ ਕੇ ਕਿੰਨੇ ਬਾ-ਕਮਾਲ ਤਰੀਕੇ ਦੇ ਨਾਲ ਲਿਖਿਆ ਹੈ।
ਦਾਸ ਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਕਲਮਾਂ ਲਿਖਦੀਆਂ ਹਨ, ਭਾਵੇਂ ਇਹ ਕਲਮ ਅੱਲ੍ਹਾ ਯਾਰ ਖ਼ਾਂ ਦੀ ਹੋਵੇ ਜਾਂ ਕਿਸੇ ਹੋਰ ਵਿਦਵਾਨ ਦੀ। ਮੱਤ ਕਦੀ ਸੋਚਿਓ ਕਿ ਇਹ ਮਨੁੱਖੀ ਦਿਮਾਗ਼ ਦੇ ਨਾਲ ਲਿਖਦੀਆਂ ਨੇ, ਇਹ ਤਾਂ ਅਕਾਲ ਪੁਰਖ ਦੀ ਰਹਿਮਤ (GOD GIFT) ਦਾ ਹਿੱਸਾ ਹੁੰਦੀਆਂ ਹਨ। ਇਹ ਅਕਾਲ ਪੁਰਖ ਵੱਲੋਂ ਵਿਦਵਾਨਾਂ ਨੂੰ ਬਖ਼ਸ਼ੀ ਹੋਈ ਸੌਗਾਤ ਹੁੰਦੀਆਂ ਹਨ।
ਜੋਗੀ ਅੱਲ੍ਹਾਂ ਯਾਰ ਖ਼ਾਂ ਜਿੰਨੇ ਸੁੰਦਰ ਸ਼ਬਦਾਂ ਦੇ ਨਾਲ ਦਾਦੀ ਮਾਂ ਗੁਜਰੀ ਅਤੇ ਸਾਹਿਬਜਾਦਿਆਂ ਦੀ ਬਾਤ ਨੂੰ ਕਰਦਾ ਹੈ, ਆਪਣੇ ਆਪ ਸਾਡਾ ਉਹਨਾਂ ਕਲਮਾਂ ਤੋਂ ਬਲਿਹਾਰ ਜਾਣ ਨੂੰ ਚਿੱਤ ਕਰਦਾ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਹੈ:
ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ?
ਦਰਿਯਾ ਪ: ਹਮ ਕੋ ਛੋੜ ਕੇ ਰਾਹੀ ਕਿਧਰ ਗਏ?
ਹੁਣ ਸਾਹਿਬਜਾਦੇ ਆਪਣੀ ਦਾਦੀ ਮਾਂ ਤੋਂ ਪੁੱਛਦੇ ਨੇ “ਦਾਦੀ ਮਾਂ! ਆਪਣੇ ਸੂਰਬੀਰ ਸਿਪਾਹੀ ਕਿੱਧਰ ਨੂੰ ਚਲੇ ਗਏ ਨੇ? ਆਹ ਸਰਸਾ ਨਦੀ ਤਕ ਤਾਂ ਸਾਰੇ ਆਪਣੇ ਨਾਲ ਸਨ, ਪਰ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਨੂੰ ਉਹ ਛੱਡ ਕੇ ਕਿੱਧਰ ਨੂੰ ਚਲੇ ਗਏ ਨੇ? “
ਇਹ ਬਾਲ ਮਨਾਂ ਦੀ ਤੜਪ! ਦਾਦੀ ਮਾਂ ਨੂੰ ਹੋਰ ਕੀ ਆਖਦੇ ਨੇ?
ਤੜਪਾ ਕੇ ਹਾਏ ਸੂਰਤਿ-ਮਾਹੀ ਕਿਧਰ ਗਏ?
ਅੱਬਾ ਭਗਾ ਕੇ ਲਸ਼ਕਰਿ ਸ਼ਾਹੀ ਕਿਧਰ ਗਏ?
ਉਹ ਪਿਆਰੇ-ਪਿਆਰੇ ਸੁੰਦਰ ਨੌਜਵਾਨ, ਸੂਰਬੀਰ ਸਿੰਘ ਕਿੱਧਰ ਨੂੰ ਚਲੇ ਗਏ ਨੇ ਤੇ ਅੱਬਾ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਵੀ ਪਤਾ ਨਹੀ ਫ਼ੌਜਾਂ ਦੀ ਕਮਾਨ ਕਰਦਿਆਂ-ਕਰਦਿਆਂ ਕਿੱਧਰ ਨੂੰ ਚਲੇ ਗਏ ਨੇ?
ਦਾਦੀ ਮਾਂ ਦੇ ਨਾਲ ਦੋਵੇਂ ਲਾਡਲੇ ਆਪਣੇ ਮਨਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਹਿੰਦੇ ਹਨ:
ਭਾਈ ਭੀ ਹਮ ਕੋ ਭੂਲ ਗਏ ਸ਼ੌਕਿ ਜੰਗ ਮੇਂ।
ਅਪਨਾ ਖ਼ਯਾਲ ਤਕ ਨਹੀਂ ਜ਼ੌਕਿ ਤੁਫ਼ੰਗ ਮੇਂ।
ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਇਹ ਲਾਲ ਮਨਾਂ ਵਿੱਚ ਸੋਚ ਰਹੇ ਹਨ ਕਿ ਸਾਡੇ ਭਰਾ ਵੀ ਸਾਨੂੰ ਛੱਡ ਕੇ ਕਿਥੇ ਚਲੇ ਗਏ ਨੇ। ਭਾਈ ਹੀ ਨਹੀਂ, ਸਾਡੇ ਪਿਤਾ ਜੀ ਵੀ ਸਾਨੂੰ ਨਜ਼ਰ ਨਹੀਂ ਆਉਂਦੇ। ਲੱਗਦਾ ਹੈ ਕਿ ਉਹ ਵੀ ਸਾਨੂੰ ਛੱਡ ਕੇ ਕਿਥੇ ਚਲੇ ਗਏ ਨੇ।
ਫਿਰ ਮਨ ਨਾਲ ਸਮਝੌਤਾ ਵੀ ਕਰਦੇ ਨੇ ਕਿ ਸਾਡੇ ਵੀਰਾਂ ਅਤੇ ਸਿੰਘ ਸੂਰਬੀਰਾਂ ਨੂੰ, ਜੰਗ ਦੇ ਮੈਦਾਨ ਵਿੱਚ ਯੁੱਧ ਕਲਾ ਦਿਖਾਉਣ ਦਾ ਸ਼ੌਂਕ ਹੈ ਤੇ ਉਹਨਾਂ ਨੂੰ ਮੌਕਾ ਮਿਲਿਆ ਸੀ। ਉਹ ਉਸ ਮੌਕੇ ਨੂੰ ਸੰਭਾਲਦਿਆਂ ਹੋਇਆਂ, ਲੱਗਦਾ ਹੈ ਕਿ ਭਖੇ ਜੰਗ ਦੇ ਮੈਦਾਨ ਵਿੱਚ ਯੁੱਧ ਕਲਾ ਦਿਖਾਉਂਦਿਆਂ ਸਾਡਾ ਚੇਤਾ ਹੀ ਭੁਲਾ ਬੈਠੇ ਹਨ। ਸਾਡੇ ਵੀਰਾਂ ਤੇ ਯੋਧਿਆਂ ਨੂੰ ਸਾਡਾ ਧਿਆਨ ਭੁੱਲ ਗਿਆ ਹੈ।
ਉਹਨਾਂ ਨੇ ਆਪਣੇ ਵੱਡੇ ਵੀਰਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ `ਤੇ ਸ਼ਸਤਰ ਵਿੱਦਿਆ ਗ੍ਰਹਿਣ ਕਰਦਿਆਂ ਅਤੇ ਯੁੱਧ ਕਰਦਿਆਂ ਦੇਖਿਆ ਸੀ ਕਿ ਉਹ ਕਿਸ ਤਰ੍ਹਾਂ ਤੀਰ ਚਲਾਉਂਦੇ ਸਨ, ਕਿਸ ਤਰ੍ਹਾਂ ਉਹ ਤਲਵਾਰ ਚਲਾਉਂਦੇ ਸਨ। ਬਸ! ਇਸ ਯੁੱਧ ਵਿੱਚ ਉਹਨਾਂ ਨੂੰ ਸਾਡਾ ਤੇ ਆਪਣਾ ਖਿਆਲ ਹੀ ਭੁੱਲ ਗਿਆ ਹੋਵੇਗਾ।
ਇਹ ਸੈਨਾ, ਇਹ ਤੋਪਾਂ, ਇਹ ਬੰਦੂਕਾਂ, ਇਹ ਯੁੱਧ ਕਲਾ, ਲੱਗਦਾ ਹੈ ਕਿ ਸਾਡੇ ਵੀਰ ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਦਾ ਧਿਆਨ ਉਧਰ ਲੱਗਾ ਹੋਵੇਗਾ, ਤਾਂ ਹੀ ਸਾਡਾ ਉਹਨਾਂ ਨੂੰ ਖਿਆਲ ਨਹੀ ਹੈ।
ਦੇਖੋ ਆਪਣੇ ਆਪ ਨੂੰ ਆਪੇ ਹੀ ਸਵਾਲ ਕਰਦੇ ਨੇ ਤੇ ਆਪਣੇ ਆਪ ਨੂੰ ਆਪ ਹੀ ਜਵਾਬ ਦੇ ਕੇ ਤਸੱਲੀ ਵੀ ਦਿੰਦੇ ਨੇ। ਚਾਰੇ ਭਰਾਵਾਂ ਦਾ ਆਪਸੀ ਪਿਆਰ ਕੈਸਾ ਹੈ? ਖ਼ਿਆਲ ਕਰਿਓ, ਇਹ ਛੋਟੇ ਹੋਣ ਦਾ ਹੱਕ ਆਪਣੇ ਵੱਡੇ ਭਰਾਵਾਂ `ਤੇ ਕਿਸ ਤਰ੍ਹਾਂ ਜਤਾ ਰਹੇ ਨੇ, ਕਿੰਨੀ ਪਿਆਰੀ ਤੇ ਸੁੰਦਰ ਸ਼ਬਦਾਵਲੀ ਨਾਲ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਦਾ ਹੈ:
ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ।
ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।
ਤੇ ਸੋਚ ਰਹੇ ਨੇ ਕਿ ਜੰਗ ਦੇ ਮੈਦਾਨ ਵਿੱਚ ਸਾਡੇ ਯੋਧੇ ਆਪਣੇ ਕਰਤਬ ਦਿਖਾ ਰਹੇ ਹੋਣਗੇ ਤਾਂ ਹੀ ਸਾਨੂੰ ਪਿਤਾ ਜੀ ਤੇ ਵੱਡੇ ਵੀਰ ਅਜੇ ਤੱਕ ਮਿਲੇ ਨਹੀ ਹਨ। ਤੇ ਕਹਿੰਦੇ, ਸਾਨੂੰ ਭਰੋਸਾ ਵੀ ਹੈ ਕਿ ਜਦੋਂ ਸਾਡੇ ਵੀਰ ਜੰਗ ਜਿੱਤ ਕੇ ਆਉਣਗੇ ਤਾਂ ਅਸੀ ਪਤਾ ਕਿਸ ਤਰ੍ਹਾਂ ਦਾ ਵਿਵਹਾਰ ਉਹਨਾਂ ਨਾਲ ਕਰਾਂਗੇ?
ਜਦੋਂ ਅੱਬਾ ਹਜ਼ੂਰ ਗੁਰੂ ਕਲਗੀਧਰ ਦੇ ਨਾਲ, ਸਾਡੇ ਵੱਡੇ ਵੀਰ ਜੰਗ ਜਿੱਤ ਕੇ ਸਾਡੇ ਕੋਲ ਆਉਣਗੇ ਤਾਂ:
ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ।
ਮਾਤਾ ਕਭੀ, ਪਿਤਾ ਕਭੀ, ਭਾਈ ਮਨਾਏਂਗੇ।
ਅਸੀ ਉਹਨਾਂ ਨਾਲ ਝੂਠੀ-ਮੂਠੀ ਰੁੱਸ ਜਾਵਾਂਗੇ ਤੇ ਸਾਨੂੰ ਰੁੱਸੇ ਹੋਇਆਂ ਨੂੰ ਕਦੀ ਮਾਤਾ ਜੀ ਮਨਾਉਣਗੇ, ਕਦੀ ਪਿਤਾ ਜੀ ਮਨਾਉਣਗੇ ਤੇ ਕਦੀ ਸਾਡੇ ਭਰਾ ਸਾਨੂੰ ਮਨਾਉਣ ਦਾ ਯਤਨ ਕਰਨਗੇ।
ਹਮ ਕੋ ਗਲੇ ਲਗਾ ਕੇ ਕਹੇਂਗੇ ਵੁਹ ਬਾਰ-ਬਾਰ।
ਮਾਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜ਼ੀਨਹਾਰ।
ਸਾਨੂੰ ਪਿਆਰ ਭਰੀ ਗਲਵਕੜੀ ਵਿੱਚ ਲੈ ਕੇ ਕਦੀ ਮਾਤਾ ਜੀ, ਕਦੀ ਪਿਤਾ ਜੀ, ਕਦੀ ਵੱਡੇ ਵੀਰ ਅਜੀਤ ਸਿੰਘ ਤੇ ਕਦੀ ਜੁਝਾਰ ਸਿੰਘ ਸਾਨੂੰ ਰੁਸਿਆਂ ਨੂੰ ਮਨਾਉਣਗੇ। ਸਾਨੂੰ ਬਾਰ-ਬਾਰ ਕਹਿਣਗੇ, ਮੰਨ ਜਾਵੋ ਤੇ ਅਸੀ ਪਤਾ ਕੀ ਕਰਾਂਗੇ?
ਉਹ ਸਾਨੂੰ ਮਨਾਉਣ ਦਾ ਯਤਨ ਕਰਨਗੇ, ਪਰ ਅਸੀ ਨਹੀ ਮੰਨਣਾ! ਕਰ ਲੈਣ ਆਪਣੇ ਯਤਨ, ਪਹਿਲਾਂ ਸਾਨੂੰ ਇਕੱਲਿਆਂ ਨੂੰ ਛੱਡਿਆ ਕਿਉਂ ਸੀ? ਸਾਡਾ ਰੁਸਣਾ ਵੀ ਤਾਂ ਹੱਕ ਬਣਦਾ ਹੈ, ਅਸੀ ਨਹੀ ਮੰਨਾਂਗੇ। ਇਹ ਖ਼ਿਆਲਾਤ ਛੋਟੇ ਸਾਹਿਬਜਾਦੇ ਆਪਸ ਵਿੱਚ ਸਾਂਝੇ ਕਰ ਰਹੇ ਹਨ। ਫਿਰ ਕਹਿੰਦੇ ਹਨ ਕਿ ਆਪਾਂ ਪੱਕੇ ਥੋੜੀ ਰੁੱਸਣਾ ਏ, ਥੋੜੀ ਦੇਰ ਬਾਅਦ ਮੰਨ ਵੀ ਜਾਣਾ ਏ, ਪਰ ਮੰਨਾਂਗੇ ਇੱਕ ਸ਼ਰਤ `ਤੇ, ਉਹ ਸ਼ਰਤ ਕਿਹੜੀ ਹੋਵੇਗੀ?
ਖ਼ਿਆਲ ਕਰਿਓ! ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਡੇ ਜੀਵਨ ਦਾ ਕੋਈ ਹਿੱਸਾ ਨਹੀ ਛੱਡਿਆ, ਜਿਸ ਬਾਰੇ ਸਾਨੂੰ ਗੁਰੂ ਸਾਹਿਬਾਨ ਨੇ ਕੋਈ ਅਗਵਾਈ ਨਾ ਦਿੱਤੀ ਹੋਵੇ। ਇਹ ਵੱਖਰੀ ਗੱਲ ਹੈ ਕਿ ਸਾਨੂੰ ਅਗਵਾਈ ਲੈਣੀ ਨਹੀਂ ਆਉਂਦੀ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ-ਕਲਾ ਸਮਰੱਥ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦੀ ਬਾਤ ਕੀਤੀ ਹੈ ਬਾਣੀ ਅੰਦਰ। ਪੁੱਤਰ ਗ਼ਲਤੀ ਕਰਦਾ ਹੈ ਤਾਂ ਬਾਪ ਆਪਣੇ ਬਾਪ ਹੋਣ ਦੇ ਹੱਕ ਦੀ ਵਰਤੋਂ ਕਰਦਿਆਂ ਹੋਇਆਂ ਆਪਣੇ ਪੁੱਤਰ ਨੂੰ ਝਿੜਕਦਾ ਵੀ ਹੈ ਤੇ ਮਾਰਦਾ ਵੀ ਹੈ, ਪਰ ਬਾਪ ਦੀ ਮਮਤਾ ਉਸ ਨੂੰ ਮਜਬੂਰ ਕਰ ਦਿੰਦੀ ਹੈ, ਕੁੱਝ ਸਮੇਂ ਬਾਅਦ ਝਿੜਕਾਂ ਮਾਰ ਕੇ ਵੀ ਬਾਪ ਆਪਣੇ ਬੱਚੇ ਨੂੰ ਆਪਣੀ ਪਿਆਰ ਪਰੀ ਗਲਵਕੜੀ ਵਿੱਚ ਲੈ ਲੈਂਦਾ ਹੈ।
ਸਤਿਗੁਰੂ ਅਰਜਨ ਦੇਵ ਜੀ ਨੇ ਬੜੇ ਸੁੰਦਰ ਬੋਲਾਂ ਵਿੱਚ ਸਾਨੂੰ ਅਗਵਾਈ ਦਿੱਤੀ ਹੈ:
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।
ਕਰਿ ਉਪਦੇਸ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।(ਸੋਰਠਿ ਮਹਲਾ ੫-੬੨੪)
ਜਦੋਂ ਬੱਚਾ ਗ਼ਲਤੀਆਂ ਕਰਦਾ ਹੈ, ਮਾਰ ਖਾਂਦਾ ਹੈ, ਝਿੜਕਾਂ ਖਾਂਦਾ ਹੈ, ਪਰ ਜਦੋਂ ਪਿਤਾ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਤਾਂ ਫਿਰ ਬੱਚੇ ਦਾ ਵੀ ਅੱਗੋਂ ਫ਼ਰਜ਼ ਬਣਦਾ ਹੈ। ਬੱਚੇ ਦਾ ਫ਼ਰਜ਼ ਕੀ ਬਣਦਾ ਹੈ?
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ।।(ਸੋਰਠਿ ਮਹਲਾ ੫- ੬੨੪)
ਹੇ ਮੇਰੇ ਪਿਤਾ ਗੁਰੂ ਜੀਓ! ਮੇਰੇ ਪਿਛਲੇ ਗੁਨਾਹਾਂ ਨੂੰ ਬਖ਼ਸ਼ ਦਿਉ ਤੇ ਅੱਗੇ ਤੋਂ ਮੇਰਾ ਮਾਰਗ ਦਰਸ਼ਨ ਕਰ ਦਿਉ। ਖ਼ਿਆਲ ਕਰਿਉ ਕਿ ਗੁਰੂ ਗ੍ਰੰਥ ਸਾਹਿਬ ਤਾਂ ਮਾਰਗ ਦਰਸ਼ਨ ਕਰਨ ਦੇ ਸਮਰੱਥ ਹਨ, ਪਰ ਅਸੀਂ ਗੁਰੂ ਸਾਹਿਬ ਕੋਲ ਆਪਣੇ ਗੁਨਾਹਾਂ ਨੂੰ ਮੰਨਣ ਲਈ ਤਿਆਰ ਨਹੀਂ ਹਾਂ।
ਸੋਚੋ ਕਿ ਜਿਹੜਾ ਸਿੱਖ ਗੁਰੂ ਕੋਲ ਜਾ ਕੇ ਆਪਣੇ ਗੁਨਾਹਾਂ ਨੂੰ ਨਹੀ ਮੰਨਦਾ ਤਾਂ ਗੁਰੂ ਜੀ ਉਸ ਨੂੰ ਅਗਵਾਈ ਕਿਵੇਂ ਦੇਣਗੇ? ਇਥੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕਰਾਂ। ਧਿਆਨ ਦੇਣਾ:
ਇੱਕ ਵਾਰ ਇੱਕ ਮੁਸਾਫ਼ਰ ਤੁਰਿਆ ਜਾ ਰਿਹਾ ਸੀ। ਤੁਰਦਿਆਂ-ਤੁਰਦਿਆਂ ਇੱਕ ਚੌਰਸਤੇ ਤੇ ਪਹੁੰਚ ਗਿਆ। ਉਹ ਐਸੀ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਉਸਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਕਿਹੜੇ ਪਾਸੇ ਨੂੰ ਜਾਵੇ? ਇੱਕ ਬਜ਼ੁਰਗ ਬਾਬਾ ਉਸ ਦੀ ਨਜ਼ਰੀ ਪਿਆ। ਉਹ ਉਸ ਬਜ਼ੁਰਗ ਨੂੰ ਪੁੱਛਣ ਲੱਗਾ- “ਬਾਬਾ ਜੀ ਆਹ ਸੜਕ ਕਿੱਧਰ ਨੂੰ ਜਾਂਦੀ ਹੈ? “ ਅੱਗੋਂ ਬਜ਼ੁਰਗ ਨੇ ਜਵਾਬ ਦਿੱਤਾ “ਬੇਟਾ! ਇਹ ਸੜਕ ਕਿਧਰੇ ਵੀ ਨਹੀ ਜਾਂਦੀ। “ਮੁਸਾਫ਼ਰ ਕਹਿਣ ਲੱਗਾ- “ਬਾਬਾ ਜੀ ਕੈਸੀਆਂ ਅਣਭੋਲ ਗੱਲਾਂ ਪਏ ਕਰਦੇ ਹੋ ਕਿ ਇਹ ਸੜਕ ਕਿਧਰੇ ਵੀ ਨਹੀ ਜਾਂਦੀ ਐਸਾ ਕਿਵੇਂ ਹੋ ਸਕਦਾ ਹੈ। ਹਰ ਕੋਈ ਕਹਿੰਦਾ ਹੈ ਕਿ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ, ਆਹ ਸੜਕ ਦਿੱਲੀ ਨੂੰ ਜਾਂਦੀ ਹੈ, ਆਹ ਸੜਕ …. । ਪਰ ਤੁਸੀ ਤਾਂ ਆਹ ਵੀ ਨਵੀਂ ਗਲ ਕਰ ਦਿੱਤੀ ਹੈ ਕਿ ਇਹ ਸੜਕ ਕਿਧਰੇ ਵੀ ਨਹੀ ਜਾਂਦੀ, ਇਹ ਗਲ ਤੁਸੀ ਕਿਵੇ ਕਹਿ ਰਹੇ ਹੋ? “ ਬਜ਼ੁਰਗ ਕਹਿਣ ਲੱਗਾ “ਪੁੱਤਰ! ਮੈ ਠੀਕ ਕਹਿ ਰਿਹਾ ਹਾਂ, ਆਹ ਜਿਹੜਾ ਪੱਥਰ ਸੜਕ ਵਿੱਚ ਲੱਗਾ ਹੋਇਆ ਹੈ, ਮੈਨੂੰ 10 ਸਾਲ ਹੋ ਗਏ ਨੇ ਵੇਖਦਿਆਂ, ਪਰ ਇਹ ਇਥੇ ਦਾ ਇਥੇ ਹੀ ਪਿਆ ਹੈ, ਇਸ ਲਈ ਇਹ ਸੜਕ ਕਿਧਰੇ ਵੀ ਨਹੀ ਜਾਂਦੀ। ਪਰ ਹਾਂ! ਇਸ ਸੜਕ ਤੇ ਚਲਣ ਵਾਲੇ ਜਰੂਰ ਕਿਧਰੇ ਨਾ ਕਿਧਰੇ ਪਹੁੰਚ ਜਾਂਦੇ ਹਨ। “
ਖਿਆਲ ਕਰਿਓ! ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕਿਧਰੇ ਨਹੀ ਜਾਂਦੇ, ਪਰ ਹਾਂ! ਇਸ ਬਾਣੀ ਨੂੰ ਪੜ੍ਹ ਕੇ, ਬਾਣੀ ਦੇ ਉਪਦੇਸ਼ `ਤੇ ਚਲ ਕੇ, ਜੀਵਨ ਬਾਣੀ ਅਨੁਸਾਰ ਬਣਾ ਕੇ ਪ੍ਰਮੇਸ਼ਰ ਦੇ ਪਿਆਰੇ ਜਰੂਰ ਸੱਚੇ ਘਰ ਵਿੱਚ ਪਹੁੰਚ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਪਹਿਲਾਂ ਵੀ ਮੌਜੂਦ ਸਨ, ਗੁਰੂ ਗ੍ਰੰਥ ਸਾਹਿਬ ਹੁਣ ਵੀ ਮੌਜੂਦ ਨੇ, ਕੱਲ ਨੂੰ ਅਸੀ ਨਹੀ ਹੋਵਾਂਗੇ, ਪਰ ਗੁਰੂ ਗ੍ਰੰਥ ਸਾਹਿਬ ਫਿਰ ਵੀ ਮੌਜੂਦ ਰਹਿਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਧਰੇ ਨਹੀ ਜਾਣਾ, ਪਰ ਬਾਣੀ ਅਨੁਸਾਰ ਚਲਣ ਵਾਲੇ ਜਰੂਰ ਆਪਣੇ ਮੁਕਾਮ, ਪੱਕੇ ਟਿਕਾਣੇ ਤੇ ਪਹੁੰਚ ਜਾਣਗੇ।
ਪਰ ਅਫ਼ਸੋਸ ਕਿ ਅਸੀਂ ਬਾਣੀ ਪੜ੍ਹਦੇ-ਸੁਣਦੇ ਜਰੂਰ ਹਾਂ, ਪਰ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਚਲਣ ਲਈ ਤਿਆਰ ਨਹੀ ਹਾਂ। ਅਸੀਂ ਚਲਦੇ ਹਾਂ ਲੋਕਾਂ ਦੇ ਮਾਰਗ ਤੇ, ਅਸੀਂ ਚਲਦੇ ਹਾਂ ਸਮਾਜ ਦੇ ਮਾਰਗ ਤੇ, ਅਸੀਂ ਚਲਦੇ ਹਾਂ ਰਿਸ਼ਤੇਦਾਰੀ ਦੇ ਮਾਰਗ ਤੇ, ਅਸੀਂ ਚਲਦੇ ਹਾਂ ਦੁਨਿਆਵੀ ਸਜੱਣਤਾਈ ਦੇ ਮਾਰਗ ਤੇ, ਪਰ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਣ ਲਈ ਤਿਆਰ ਨਹੀ ਹਾਂ।
ਜਿਸ ਦਿਨ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਣ ਲਈ ਤਿਆਰ ਹੋ ਗਏ, ਉਸ ਗੁਰੂ ਸਾਹਿਬ ਨੇ ਆਪ ਸਾਡੇ ਹਮ-ਸਫਰ ਬਣ ਕੇ ਸਾਨੂੰ ਮੰਜ਼ਿਲ ਤਕ ਲੈ ਜਾਣਾ ਹੈ, ਜਿਸ ਮੰਜਿਲ ਦੇ ਦਰਸ਼ਨਾ ਲਈ ਦੁਨੀਆਂ ਦੇ ਲੋਕ ਤਰਸਦੇ ਹੋਏ ਹੀ ਇਥੋਂ ਤਕ ਜਾਂਦੇ ਹਨ। ਗੁਰੂ ਦੇ ਮਾਰਗ ਦੀ ਮੰਜ਼ਿਲ ਪ੍ਰਮੇਸ਼ਰ ਦੇ ਘਰ ਨਾਲ ਜੁੜੀ ਹੋਈ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਮਾਰਗ ਤੇ ਤੁਰਦੇ ਨਹੀ। ਜਿਹੜੇ ਗੁਰੂ ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਜੀਵਨ ਦਾ ਇਤਿਹਾਸ ਹੀ ਸਰਹੰਦ ਦੀਆਂ ਦੀਵਾਰਾਂ ਦੇ ਇਤਿਹਾਸ ਵਾਂਗ ਸਾਹਮਣੇ ਆਉਂਦਾ ਹੈ।
ਇਧਰ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਸਾਹਿਬਜਾਦਿਆਂ ਦੀ ਭਾਵਨਾ ਨੂੰ ਬਿਆਨ ਕਰਦੀ ਹੋਈ ਦੱਸਦੀ ਹੈ ਕਿ ਸਾਹਿਬਜਾਦੇ ਆਪਸ ਵਿੱਚ ਸਲਾਹ ਕਰ ਰਹੇ ਹਨ ਕਿ ਅਸੀਂ ਮੰਨਾਂਗੇ ਜਰੂਰ, ਪਰ ਕੁੱਝ ਵਾਅਦਾ ਲੈ ਕੇ:
ਇਕਰਾਰ ਲੇਂਗੇ ਸਭ ਸੇ ਭੁਲਾਨਾ ਨਾ ਫਿਰ ਕਭੀ।
ਬਾਰਿ-ਦਿਗਰ ਬਿਛੜ ਕੇ ਸਤਾਨਾ ਨਾ ਫਿਰ ਕਭੀ।
ਹਮ ਕੋ ਅਕੇਲੇ ਛੋੜ ਕੇ ਜਾਨਾ ਨਾ ਫਿਰ ਕਭੀ।
ਕਹਿ ਦੇਤੇ ਹੈਂ ਯੋ ਹਮ ਕੋ ਰੁਲਾਨਾ ਨਾ ਫਿਰ ਕਭੀ
ਕਹਿੰਦੇ ਆਪਾਂ ਪਿਤਾ ਜੀ ਕੋਲੋਂ ਵਾਅਦਾ ਲਵਾਂਗੇ ਤੇ ਮਾਤਾ ਜੀ ਕੋਲੋਂ ਵੀ ਵਾਅਦਾ ਲਵਾਂਗੇ, ਵਾਅਦਾ ਲਵਾਂਗੇ ਆਪਣੇ ਵੱਡੇ ਵੀਰਾਂ ਕੋਲੋਂ ਵੀ ਤੇ ਸਿੰਘ ਸੂਰਬੀਰਾਂ ਕੋਲੋਂ ਵੀ ਕਿ ਸਾਨੂੰ ਦੁਬਾਰਾ ਇਸ ਤਰ੍ਹਾਂ ਇਕੱਲੇ ਛੱਡ ਕੇ ਨਾ ਜਾਇਓ, ਜੇ ਸਾਡੇ ਨਾਲ ਵਾਅਦਾ ਕਰਦੇ ਹੋ ਤਾਂ ਅਸੀਂ ਮੰਨਾਂਗੇ।। ਅਸੀਂ ਰੋਣ ਵਾਲੀ ਸੂਰਤ ਬਣਾ ਕੇ ਰੁੱਸ ਜਾਵਾਂਗੇ ਤੇ ਫਿਰ ਦੇਖਾਂਗੇ ਕਿ ਸਾਡੇ ਵੱਡੇ ਵੀਰ ਕੀ ਕਰਦੇ ਨੇ?
ਇਹ ਬਾਲਪਨ ਦੀਆਂ ਬਾਤਾਂ ਨੇ, ਫਿਰ ਕਹਿੰਦੇ ਜਦੋਂ ਸਾਨੂੰ ਵੀਰ ਮਨਾਉਂਣਗੇ ਤਾਂ ਅਸੀਂ ਮੰਨ ਜਾਵਾਂਗੇ ਤੇ ਮੁਸਕਰਾ ਦੇਵਾਂਗੇ ਤੇ ਹੱਸ ਕੇ ਆਖਾਂਗੇ, ਬਿਲਕੁਲ ਠੀਕ, ਜੇ ਤੁਸੀਂ ਵਾਅਦਾ ਕਰ ਲਿਆ ਤਾਂ ਹੁਣ ਅਸੀਂ ਵੀ ਮੰਨ ਗਏ ਹਾਂ।
ਇਹ ਸਭ ਅਸੀਂ ਛੋਟੇ-ਛੋਟੇ ਬੱਚਿਆਂ ਵਿੱਚ ਆਮ ਦੇਖਿਆ ਹੋਵੇਗਾ। ਇਹ ਬਾਤਾਂ, ਤੋਤਲੀਆਂ-ਤੋਤਲੀਆਂ ਅਵਾਜ਼ਾਂ ਨੂੰ ਦਾਦੀ ਮਾਂ ਸੁਣੀ ਜਾ ਰਹੀ ਹੈ। ਜ਼ਿਕਰ ਹੈ:
ਬੱਚੇ ਕੀ ਗੁਫਤਗੂ ਜੋ ਸੁਨੀ ਦਾਦੀ ਜ਼ਾਨ ਨੇ।
ਬੇ-ਇਖਿਤਿਯਾਰ ਰੋ ਦੀਯਾ ਇਸ ਵਾਲਾ-ਸ਼ਾਨ ਨੇ।
ਇਹ ਭੋਲੀਆਂ ਸੂਰਤਾਂ ਦੀਆ ਭੋਲੀਆਂ ਬਾਤਾਂ ਨੂੰ ਸੁਣ ਕੇ ਉਹ ਉੱਚੀ ਸ਼ਾਨ ਵਾਲੀ ਦਾਦੀ ਮਾਂ ਗੁਜਰੀ ਵੈਰਾਗ ਵਿੱਚ ਆ ਗਈ ਅਤੇ ਅੱਖਾਂ ਭਰ ਲਈਆਂ। ਪਿਆਰ ਵਿੱਚ ਭਿੱਜੀ ਹੋਈ ਦਾਦੀ ਮਾਂ ਦੀਆ ਅੱਖਾਂ ਵਿਚੋਂ ਛਮ-ਛਮ ਨੀਰ ਵਹਿਣ ਲੱਗ ਪਿਆ ਕਿਉਂਕਿ ਬੱਚਿਆਂ ਦੀਆਂ ਭਾਵਨਾਵਾਂ ਅਤੇ ਪਿਆਰ ਭਰੀਆਂ ਗੱਲਾਂ ਸੁਣ ਕੇ ਦਾਦੀ ਮਾਂ ਗੁਜਰੀ ਦਾ ਸੇਜਲ ਹੋਣਾ ਸੁਭਾਵਿਕ ਸੀ।
ਹੁਣ ਇਹ ਦਾਦੀ ਮਾਂ ਦੇ ਮਨ ਦੇ ਕੈਸੇ ਵਲਵਲੇ ਨੇ? ਇਹ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਨ ਲੱਗਾ ਹੈ। ਕਹਿੰਦਾ ਹੈ:
ਕਹਤੀ ਥੀ ਜੀ ਮੇਂ ਲੇ ਕੇ ਇਨ੍ਹੇ ਕਿਸ ਤਰਫ਼ ਕੋ ਜਾਊਂ।
ਬੇਟੇ ਕੋ ਔਰ ਬਹੂਓਂ ਕੋ ਯਾ ਰੱਬ ਮੈਂ ਕੈਸੇ ਪਾਊਂ।
ਕਿਉਕਿ ਹੁਣ ਦਾਦੀ ਮਾਂ ਦੇ ਕੋਲ ਹੁਣ ਕੋਈ ਹੁਣ ਹੋਰ ਦੁਨਿਆਵੀ ਆਸਰਾ ਨਹੀ ਹੈ। ਨਾ ਸੂਰਬੀਰ ਸਿਪਾਹੀ ਨੇ, ਨਾ ਪੁੱਤਰ ਹੈ, ਨਾ ਵੱਡੇ ਸਾਹਿਬਜਾਦੇ ਨੇ, ਕੋਈ ਵੀ ਦਾਦੀ ਮਾਂ ਦੇ ਕੋਲ ਨਹੀ ਹੈ, ਸਿਵਾਏ ਇਹ ਦੋ ਛੋਟੇ ਸਾਹਿਬਜਾਦਿਆਂ ਦੇ।
ਦਾਦੀ ਮਾਂ ਦੇ ਮਨ ਵਿੱਚ ਤੌਖਲਾ ਹੈ ਕਿ ਮੈ ਆਪਣੇ ਬੇਟੇ ਅਤੇ ਆਪਣੀਆਂ ਬਹੂਆਂ ਨੂੰ ਕਿਵੇਂ ਲੱਭਾਂ? ਹੇ ਮੇਰੇ ਅਕਾਲ ਪੁਰਖ, ਮੇਰੇ ਰੱਬ! ਮੈਂ ਉਹਨਾਂ ਨੂੰ ਕਿਵੇ ਲੱਭਾਂ?
ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋਂ ਕਹਾਂ ਛੁਪਾਊਂ।
ਤੁਰਕੋਂ ਸੇ, ਰਾਜਪੂਤੋ ਸੇ, ਕਿਉਂ ਕਰ ਇਨ੍ਹੇ ਬਚਾਊਂ।
ਦਾਦੀ ਮਾਂ ਸੋਚ ਰਹੀ ਹੈ ਕਿ ਮੈਂ ਇਹਨਾਂ ਲਾਲਾਂ ਨੂੰ ਕਿੱਥੇ ਲੁਕਾਵਾਂ? ਇਹਨਾਂ ਲਾਲਾਂ ਨੂੰ ਲੱਭਣ ਲਈ ਉਹ ਤੁਰਕ ਤੇ ਰਾਜਪੂਤ ਫੌਜਾਂ, ਉਹ ਮੁਗ਼ਲ ਜਰਨੈਲਾਂ ਦੀਆ ਫੌਜਾਂ ਸ਼ਿਕਾਰ ਕਰਨ ਲਈ ਭੱਜੀਆ ਫਿਰਦੀਆਂ ਨੇ, ਮੈ ਇਹਨਾਂ ਨੂੰ ਕਿਥੇ ਛੁਪਾ ਲਵਾਂ?
ਦੇਖਿਓ, ਇਹ ਬਾਤ ਜਿਵੇਂ-ਜਿਵੇਂ ਅੱਗੇ ਤੁਰਦੀ ਜਾਵੇਗੀ, ਦਾਦੀ ਮਾਂ ਗੁਜਰੀ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੀ ਜਾਵੇਗੀ। ਦਾਸ ਨੂੰ ਲੱਗਦਾ ਹੈ ਕਿ ਦਾਦੀ ਮਾਂ ਗੁਜਰੀ ਆਪਣੇ ਫਰਜਾਂ ਦੀ ਪੂਰਤੀ ਉਸੇ ਤਰ੍ਹਾਂ ਕਰੇਗੀ ਜਿਵੇਂ ਉਦਾਹਰਨ ਦੇ ਤੌਰ `ਤੇ ਅਸੀਂ ਮੁਰਗੀ ਨੂੰ ਦੇਖ ਲਈਏ, ਉਹ ਆਪਣੇ ਬੱਚਿਆਂ ਨੂੰ ਦਾਣਾ ਵੀ ਚੁਗਾਉਂਦੀ ਹੈ, ਪਰ ਉਸਨੂੰ ਕਿਸੇ ਵੀ ਖ਼ਤਰੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਛੁਪਾ ਲੈਂਦੀ ਹੈ। ਆਪਣੇ ਖੰਭਾਂ ਹੇਠ ਛੁਪਾ ਕੇ ਉਹ ਆਪਣੇ ਬੱਚਿਆਂ ਦੀ ਬਾਹਰੀ ਹੋਂਦ ਨੂੰ ਖ਼ਤਮ ਕਰ ਦੇਂਦੀ ਹੈ, ਪਰ ਖ਼ਿਆਲ ਕਰਿਓ ਉਹ ਮੁਰਗੀ ਆਪਣੀ ਜਾਨ ਦੀ ਪਰਵਾਹ ਨਾ ਕਰਦੀ ਹੋਈ ਆਪਣੇ ਬੱਚਿਆਂ ਦੀ ਹਿਫ਼ਾਜਤ ਕਰਦੀ ਹੈ।
ਦਾਦੀ ਮਾਂ ਗੁਜਰੀ ਨੇ ਵੀ ਉਸੇ ਤਰ੍ਹਾਂ ਹੀ ਆਪਣੇ ਪੋਤਿਆਂ ਦੀ ਹਿਫ਼ਾਜਤ ਲਈ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨੀ ਹੈ। ਦਾਦੀ ਮਾਂ ਕਹਿ ਰਹੀ ਹੈ:
ਲਖ਼ਤਿ-ਜਿਗਰ ਕੇ ਲਾਲ ਯਿਹ ਦੋਨੋਂ ਕਹਾਂ ਛੁਪਾਊਂ।
ਤੁਰਕੋਂ ਸੇ, ਰਾਜਪੂਤੋ ਸੇ, ਕਿਉਂ ਕਰ ਇਨ੍ਹੇ ਬਚਾਊਂ।
ਬਿਪਤਾ ਜੀਅਫ਼ਯੋ ਮੇਂ ਯਿਹ ਕਯਾ ਮੁਝ ਪਰ ਪੜ ਗਈ।
ਥੀ ਕੌਨ ਸੀ ਘੜੀ ਮੈਂ ਪਿਸਰ ਸੇ ਬਿਛੜ ਗਈ।
ਇਤਿਹਾਸਕਾਰਾਂ ਨੇ ਛੋਟੇ ਲਾਲਾਂ ਦੀ ਉਮਰ ਕ੍ਰਮਵਾਰ ਲਗਭਗ 8 ਸਾਲ ਅਤੇ 6 ਸਾਲ ਲਿਖੀ ਹੈ। ਇੱਕ ਪਾਸੇ ਦਾਦੀ ਮਾਂ ਇਹਨਾਂ ਲਾਲਾਂ ਦੀ ਉਮਰ ਵੱਲ ਤੱਕਦੀ ਹੈ, ਦੂਸਰੇ ਪਾਸੇ ਆਪਣੀ ਉਮਰ ਵਲ ਤੱਕਦੀ ਹੈ। ਹੁਣ ਕਿੰਨਾ ਫਰਕ ਹੈ ਉਹਨਾਂ ਦੀ ਉਮਰ ਵਿਚ। ਦਾਦੀ ਮਾਂ ਆਪਣੀ ਉਮਰ ਦੇ ਅਖਰੀਲੇ ਪੜਾਅ ਵਿੱਚ ਪਹੁੰਚ ਚੁੱਕੀ ਹੈ, ਜਦ ਕਿ ਬੱਚੇ ਆਪਣੀ ਉਮਰ ਦੇ ਪਹਿਲੇ ਪੜਾਅ ਵਿੱਚ ਹਨ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਦੇ ਹਰ ਪੜਾਅ ਨੂੰ ਅਗਵਾਈ ਦਿੰਦੀ ਹੈ, ਪਰ ਇਹ ਸਾਡੀ ਬਦ-ਕਿਸਮਤੀ ਹੈ ਕਿ ਅਸੀਂ ਅਗਵਾਈ ਲੈਣ ਨੂੰ ਤਿਆਰ ਨਹੀ ਹਾਂ।
ਗੁਰੂ ਨਾਨਕ ਸਾਹਿਬ ਨੇ ਮਨੁੱਖਾ ਜੀਵਨ ਨੂੰ 10 ਹਿੱਸਿਆਂ ਵਿੱਚ ਵੰਡ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ? ਇਹ ਵੀ ਦੇਖਣਾ ਕਿ ਇਹਨਾਂ 10 ਹਿੱਸਿਆਂ ਵਿਚੋਂ ਕੋਈ ਹਿੱਸਾ ਪ੍ਰਮੇਸ਼ਰ ਦੀ ਯਾਦ ਵਾਲਾ ਹੈ ਕਿ ਨਹੀਂ? ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਸਾਨੂੰ ਦਸ ਰਹੇ ਹਨ ਕਿ ਮਨੁੱਖ ਦਾ 10 ਹਿੱਸਿਆਂ ਦੇ ਜੀਵਨ ਵਿੱਚ ਵੀ ਪਿਆਰ ਕਿਥੇ-ਕਿਥੇ ਲਗਾ ਹੋਇਆ ਹੈ। ਗੁਰੂ ਸਾਹਿਬ ਫੁਰਮਾਨ ਕਰਦੇ ਹਨ:
ਪਹਿਲੈ ਪਿਆਰਿ ਲਗਾ ਥਣ ਦੁਧਿ।। ਦੂਜੇ ਮਾਇ ਬਾਪ ਕੀ ਸੁਧਿ।।
ਤੀਜੈ ਭਯਾ ਭਾਭੀ ਬੇਬ।। ਚਉਬੈ ਪਿਆਰਿ ਉਪੰਨੀ ਖੇਡ।।
ਪੰਜਵੇ ਖਾਣ ਪੀਅਣ ਕੀ ਧਾਤੁ।। ਛਿਵੈ ਕਾਮੁ ਨ ਪੁਛੈ ਜਾਤਿ।।
ਸਤਵੈ ਸੰਜਿ ਕੀਆ ਘਰ ਵਾਸੁ।। ਅਠਵੈ ਕ+ਧੁ ਹੋਆ ਤਨ ਨਾਸੁ।।
ਨਾਵੈ ਧਉਲੇ ਉਭੇ ਸਾਹ।। ਦਸਵੈ ਤਧਾ ਹੋਆ ਸੁਆਹ।।(ਮਹਲਾ ੧-੧੩੭)
ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵਨ ਦਾ ਨੌਵਾਂ ਹਿੱਸਾ ਆ ਗਿਆ, ਧਉਲੇ ਆ ਗਏ, ਸਾਹ ਵੀ ਹੁਣ ਪੂਰੀ ਤਰ੍ਹਾਂ ਨਾਲ ਰੈਗੂਲਰ ਨਹੀ ਚੱਲਦਾ ਤੇ ਫਿਰ ਇਸ ਅਵਸਥਾ ਤੋਂ ਅੱਗੇ ਤਾਂ ਅੰਤ ਹੀ ਹੈ।
ਜਿਵੇਂ ਬਾਬਾ ਫ਼ਰੀਦ ਸਾਹਿਬ ਨੇ ਲਿਖਿਆ ਹੈ:
ਬੁਢਾ ਹੋਆ ਸ਼ੇਖ ਫ਼ਰੀਦ ਕੰਬਣਿ ਲਗੀ ਦੇਹ।।
ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ।।(ਸਲੋਕ ਸ਼ੇਖ ਫਰੀਦ ਕੇ -੧੩੮੦)
ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦੇ ਵਸ ਵਿੱਚ ਕੁੱਝ ਵੀ ਨਹੀ ਰਹਿ ਜਾਂਦਾ।
ਇਕ ਕਵੀ ਦੀਆਂ ਮੈਂ ਆਪ ਦੇ ਸਾਹਮਣੇ ਇਸ ਪ੍ਰਥਾਏ ਦੋ ਲਾਈਨਾਂ ਰੱਖਾਂ। ਉਹ ਕਹਿੰਦਾ ਹੈ:
ਪੁੱਤਾਂ ਘਰ ਸੰਭਾਲੇ ਰਾਮ, ਨੂੰਹਾਂ ਜਿੰਦਰੇ ਮਾਰੇ ਰਾਮ।
ਧੰਨ ਬੁੱਢੜੀ ਦਾ ਜਿਗਰਾ, ਬੁੱਢੜੀ ਅਜੇ ਵੀ ਨਾ ਜਪਦੀ, ਹਰਿ ਕਾ ਨਾਮ।
ਇਹ ਹੈ ਸਾਡੇ ਘਰਾਂ ਦਾ ਸੱਚ, ਸਾਡੀ ਜਿੰਦਗੀ ਦੀ ਹਾਲਤ ਦਾ ਸੱਚ।
ਮਨੁੱਖ ਜੀਵਨ ਦੀ ਹਾਲਤ ਗੁਰੂ ਨਾਨਕ ਸਾਹਿਬ ਜੀ ਨੇ ਦਸ ਹਿੱਸਿਆਂ ਵਿੱਚ ਵੰਡ ਕੇ ਬਿਆਨ ਕੀਤੀ ਹੈ।
ਪਹਿਲੈ ਪਿਆਰਿ … … … … … … …. . ।।
… …. ਦਸਵੈ ਦਧਾ ਹੋਆ ਸੁਆਹ।।
ਫਿਰ ਕਹਿੰਦੇ ਹਨ:
ਗਏ ਸਿਗੀਤ ਪੁਕਾਰੀ ਧਾਹ।। ਉਡਿਆ ਹੰਸੁ ਦਸਾਏ ਰਾਹ।।
ਆਇਆ ਗਇਆ ਮੁਇਆ ਨਾਉ।। ਪਿਛੈ ਪਤਲਿ ਸਦਿਹੁ ਕਾਵ।।(ਮਹਲਾ ੧-੧੩੮)
ਹੁਣ ਬਾਬਾ ਨਾਨਕ ਜੀ ਨੂੰ ਪੁੱਛੀਏ ਕਿ ਆਪ ਨੇ ਮਨੁੱਖ ਦੀਆਂ 10 ਹਾਲਾਤਾਂ ਦਾ ਵਰਨਣ ਕਰ ਦਿੱਤਾ ਹੈ, ਪਰ ਇਨਸਾਨ ਦੇ ਜੀਵਨ ਵਿੱਚ ਰੱਬ ਤਾਂ ਕਿਧਰੇ ਲੱਭਾ ਨਹੀ। ਰੱਬ ਕਿਉਂ ਨਹੀ ਲੱਭਾ? ਕੀ ਕਾਰਨ ਹੈ ਇਨਸਾਨ ਦੇ ਜੀਵਨ ਨੂੰ ਅਗਵਾਈ ਕਿਉਂ ਲਈ ਮਿਲੀ? ਬਾਬਾ ਜੀ ਇਹ ਆਪ ਜੀ ਦੇ ਦੱਸੇ ਹੋਏ ਮਾਰਗ `ਤੇ ਕਿਉਂ ਨਹੀ ਤੁਰਿਆ? ਤਾਂ ਬਾਬਾ ਜੀ ਨੇ ਅਗਲੀਆਂ ਦੋ ਪੰਗਤੀਆ ਵਿੱਚ ਇਸ ਗੱਲ ਦਾ ਉੱਤਰ ਵੀ ਬੜੇ ਤਸੱਲੀਬਖ਼ਸ਼ ਤਰੀਕੇ ਨਾਲ ਦਿੱਤਾ:
ਨਾਨਕ ਮਨਮੁਖਿ ਅੰਧੁ ਪਿਆਰੁ।। ਬਾਝੁ ਗੁਰੂ ਡੁਬਾ ਸੰਸਾਰੁ।। (ਮਹਲਾ ੧-੧੩੮)
ਕਿ ਮਨੁੱਖ ਗੁਰੂ ਦੀ ਮੱਤ ਦਾ ਧਾਰਨੀ ਨਹੀ ਬਣਿਆ ਤੇ ਨਾ ਹੀ ਇਹ ਗੁਰੂ ਵਾਲਾ ਬਣਿਆ ਹੈ। ਇਹੀ ਕਾਰਨ ਹੈ ਕਿ ਇਸ ਦੇ ਜੀਵਨ ਵਿੱਚ ਰੱਬ ਦੀ ਹੋਂਦ ਨਹੀਂ ਹੈ।
ਇੱਕ ਵਿਅਕਤੀ ਕਿਸੇ ਮਹਾਤਮਾ ਕੋਲ ਗਿਆ ਤੇ ਪੁੱਛਣ ਲੱਗਾ ਕਿ ਰੱਬ ਕਿਥੇ ਹੈ? ਹੁਣ ਮਹਾਤਮਾ ਦਾ ਉਸ ਨੂੰ ਸਮਝਾਉਣ ਦਾ ਤਰੀਕਾ ਬੜਾ ਹੀ ਸੰਤੋਸ਼ਜਨਕ ਹੈ। ਉਹ ਮਹਾਤਮਾ ਕਹਿਣ ਲੱਗੇ “ਭਲਿਆ ਪੁਰਸ਼ਾ! ਤੂੰ ਇਸ ਤਰ੍ਹਾਂ ਕਰ, ਆਹ ਕਾਗ਼ਜ਼ ਪੈਨ ਫੜ ਤੇ ਇਸ ਉੱਪਰ ਉਸ ਦਾ ਨਾਮ ਲਿਖ, ਜਿਸ ਨੂੰ ਆਪਣਾ ਸਭ ਤੋਂ ਨਜ਼ਦੀਕ ਮੰਨਦਾ ਏਂ, ਫਿਰ ਤੂੰ ਇਸ ਦੇ ਦੁਆਲੇ ਇੱਕ ਸਰਕਲ ਬਣਾ ਦੇ। “ਉਸ ਭਲੇ ਪੁਰਸ਼ ਨੇ ਇਸੇ ਤਰ੍ਹਾਂ ਹੀ ਕੀਤਾ, ਆਪਣੇ ਇੱਕ ਨਜ਼ਦੀਕੀ ਦਾ ਨਾਮ ਲਿਖਿਆ ਤੇ ਫਿਰ ਉਸ ਨਾਮ ਦੇ ਦੁਆਲੇ ਇੱਕ ਸਰਕਲ ਬਣਾ ਦਿੱਤਾ। ਫਿਰ ਮਹਾਤਮਾ ਨੇ ਕਿਹਾ “ਹੁਣ ਇਸ ਸਰਕਲ ਦੇ ਬਾਹਰਵਾਰ ਆਪਣੇ ਦੋ ਨਜ਼ਦੀਕੀਆਂ ਦੇ ਨਾਮ ਲਿਖ ਅਤੇ ਫਿਰ ਉਸ ਦੇ ਆਲੇ ਦੁਆਲੇ ਹੋਰ ਸਰਕਲ ਬਣਾ ਦੇ। “ ਭਲੇ ਪੁਰਸ਼ ਨੇ ਇਸੇ ਤਰ੍ਹਾਂ ਹੀ ਕੀਤਾ।
ਮਹਾਤਮਾ ਨੇ ਫਿਰ ਉਸ ਦੂਸਰੇ ਸਰਕਲ ਦੇ ਬਾਹਰਵਰ ਕਿਸੇ ਚਾਰ ਨਸ਼ਦੀਕੀਆਂ ਦੇ ਨਾਮ ਲਿਖ ਕੇ ਫਿਰ ਬਾਹਰਵਾਰ ਹੋਰ ਸਰਕਲ ਬਨਾਉਣ ਲਈ ਕਿਹਾ। ਭਲੇ ਪੁਰਸ਼ ਨੇ ਫਿਰ ਮਹਾਤਮਾ ਦੀ ਗੱਲ ਮੰਨ ਕੇ ਉਹ ਕਿਰਿਆ ਕੀਤੀ। ਹੁਣ ਜਦ ਇਹ ਕਿਰਿਆ ਪੂਰੀ ਹੋ ਗਈ ਤਾਂ ਪਰਮਾਤਮਾ ਨੇ ਭਲੇ ਪੁਰਸ਼ ਤੋਂ ਪੁੱਛਿਆ “ਭਾਈ ਤੂੰ ਕਿਸ ਕਿਸ ਦੇ ਨਾਮ ਲਿਖੇ ਹਨ, ਜ਼ਰਾ ਪੜ੍ਹ ਕੇ ਸੁਣਾ। “ਭਲੇ ਪੁਰਸ਼ ਨੇ ਪੜ੍ਹ ਕੇ ਦੱਸਿਆ ਕਿ ਮੈਂ ਆਪਣੇ ਪੁੱਤਰਾਂ ਦਾ, ਧੀਆਂ ਦਾ, ਪਤਨੀ ਦਾ, ਮਾਤਾ- ਪਿਤਾ ਦਾ ਅਤੇ ਆਪਣੇ ਭਰਾਵਾਂ ਦੇ ਨਾਮ ਲਿਖੇ ਹਨ। ਮਹਾਤਮਾ ਹੱਸ ਪਏ ਤੇ ਕਹਿਣ ਲੱਗੇ “ਭਲਿਆ! ਦੱਸ ਰੱਬ ਦਾ ਨਾਮ ਕਿਥੇ ਹੈ? ਰੱਬ ਤੇਰੇ ਜੀਵਨ ਵਿੱਚ ਕਿਥੇ ਹੈ? ਰੱਬ ਨੂੰ ਤਾਂ ਤੂੰ ਆਪਣਾ ਬਣਾਇਆ ਹੀ ਨਹੀ, ਉਸ ਦਾ ਨਾਮ ਤਾਂ ਤੇਰੇ ਕਾਗ਼ਜ਼ `ਤੇ ਕਿਧਰੇ ਵੀ ਨਹੀਂ ਲਿਖਿਆ ਗਿਆ। “
ਸਭੁ ਕਿਛੁ ਅਪਨਾ ਇਕੁ ਰਾਮ ਪਰਾਇਆ।। (ਪ੍ਰਭਾਤੀ ਮਹਲਾ ੧-੧੩੪੨)
ਸਾਡੀ ਹਾਲਤ ਇਹ ਹੈ। ਅਸੀਂ ਕਹਿੰਦੇ ਤਾਂ ਹਾਂ ਕਿ ਰੱਬ ਨੂੰ ਮਿਲਣਾ ਹੈ। ਮੈਂ ਬੇਨਤੀ ਕਰਾਂ ਕਿ ਅਸੀਂ ਵੀ ਉਸ ਭਲੇ ਪੁਰਸ਼ ਵਾਂਗ ਕਾਗ਼ਜ਼ `ਤੇ ਸਰਕਲ ਬਣਾ ਕੇ ਆਪਣੇ ਨਜਦੀਕੀਆਂ ਦੇ ਨਾਮ ਲਿਖ ਕੇ ਵੇਖੀਏ ਤਾਂ ਰੱਬ ਦਾ ਨਾਮ ਸਾਡੇ ਸਰਕਲ ਵਿੱਚ ਨਹੀ ਆਵੇਗਾ। ਅਸੀ ਰੱਬ ਨੂੰ ਮਿਲਣਾ ਤਾਂ ਲੋਚਦੇ ਹਾਂ, ਪਰ ਕੀ ਅਸੀ ਰੱਬ ਦੇ ਨੇੜੇ ਜਾ ਰਹੇ ਹਾਂ?
ਸਭ ਰਿਸ਼ਤੇਦਾਰ ਨਜ਼ਦੀਕੀ ਹਨ, ਸਬੰਧੀ ਸਾਡੇ ਨਜ਼ਦੀਕੀ ਹਨ, ਸਾਡਾ ਪਰਿਵਾਰ ਸਾਡੇ ਨਜ਼ਦੀਕ ਹੈ। ਪਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਇਹਨਾਂ ਰਿਸ਼ਤੇਦਾਰੀਆਂ, ਨਜ਼ਦੀਕੀਆਂ ਬਾਰੇ ਬਹੁਤ ਹੀ ਬਰੀਕੀ ਨਾਲ ਸਮਝਾਉਂਦੇ ਹਨ:
ਸੁਖ ਮੈ ਆਨਿ ਬਹੁਤ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ।।
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ।।(ਸੋਰਠਿ ਮਹਲਾ ੯-੬੩੪)
ਇਹ ਨਜ਼ਦੀਕੀਆਂ ਕਦੋਂ ਤੱਕ ਰਹਿਣਗੀਆਂ, ਜ਼ਰਾ ਸੋਚਿਓ!
ਜੇਕਰ ਹੋਰ ਅਗਵਾਈ ਲੈਣੀ ਹੋਵੇ ਤਾਂ ਗੁਰੂ ਰਾਮਦਾਸ ਜੀ ਕੋਲੋਂ ਲੈ ਲਓ। ਗੁਰੂ ਸਾਹਿਬ ਆਪਣੀ ਬਾਣੀ ਦੁਆਰਾ ਫੁਰਮਾਨ ਕਰ ਰਹੇ ਨੇ ਕਿ ਜਿਨ੍ਹਾਂ ਤੂੰ ਆਪਣਾ-ਆਪਣਾ ਕਹਿੰਦਾ ਫਿਰਦਾ ਹੈ ਨਾ, ਇਹਨਾਂ ਆਪਣਿਆਂ ਦੇ ਸਬੰਧ ਪਤਾ ਕਿਸ ਤਰਾਂ ਦੇ ਨੇ? ਇਹ ਸਭ ਸਬੰਧੀ, ਰਿਸ਼ਤੇਦਾਰ ਆਪਣੇ-ਆਪਣੇ ਸੁਆਰਥ ਦੀ ਪੂਰਤੀ ਲਈ ਹੀ ਤੇਰੇ ਤਕ ਸੀਮਤ ਨੇ, ਜਿਸ ਦਿਨ ਇਹਨਾਂ ਦੇ ਸੁਆਰਥ ਦੀ ਪੂਰਤੀ ਤੇਰੇ ਪਾਸੋਂ ਨਹੀ ਹੋਵੇਗੀ ਤਾਂ ਇਹ ਸਬੰਧ ਵੀ ਖ਼ਤਮ ਹੋ ਜਾਣਗੇ। ਗੁਰੂ ਸਾਹਿਬ ਫ਼ੁਰਮਾਣ ਕਰਦੇ ਹਨ:
ਜੋ ਸੰਸਾਰੇ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ।।
ਜਿਤੁ ਦਿਨਿ ਉਨ੍ਰ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ।।(ਗੋਂਡ ਮਹਲਾ ੪-੮੬੦)
ਇਹ ਗੁਰੂ ਰਾਮਦਾਸ ਜੀ ਕਹਿ ਰਹੇ ਹਨ। ਫਿਰ ਅਸੀਂ ਇਸ ਅਟੱਲ ਸਚਾਈ ਤੋਂ ਕਿਵੇਂ ਮੁਨਕਰ ਹੋ ਸਕਦੇ ਹਾਂ? ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹ ਸੁਣ ਕੇ ਸਮਝੇ ਨਹੀ ਜਾਂ ਫਿਰ ਜਾਣ ਬੁੱਝ ਕੇ ਬਾਣੀ ਦੀ ਸਚਾਈ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਨਾ ਚਾਹੁੰਦੇ। ਤਾਂ ਫਿਰ ਭਗਤ ਕਬੀਰ ਜੀ ਨੂੰ ਕਹਿਣਾ ਪਿਆ:
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ।।(ਸਲੋਕ ਭਗਤ ਕਬੀਰ ਜੀਉ ਕੇ-੧੩੭੨)
ਕਬੀਰ ਸਾਹਿਬ ਕਹਿੰਦੇ ਹਨ ਕਿ ਐ ਸਿੱਖੋ! ਕਸੂਰ ਸਤਿਗੁਰੂ ਦਾ ਨਹੀ ਹੈ, ਕਸੂਰ ਸਾਡਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰ, ਤੂੰ ਗੁਰੂ ਦੀ ਗੱਲ ਇੱਕ ਕੰਨ ਤੋਂ ਸੁਣਦਾ ਏਂ ਤੇ ਦੂਸਰੇ ਕੰਨ ਦੇ ਰਾਹੀਂ ਕੱਢ ਦੇਂਦਾ ਏਂ। ਤੇਰੀ ਹਾਲਤ ਤਾਂ ਅੰਦਰੋਂ ਪੋਲੇ ਬਾਂਸ ਵਰਗੀ ਹੈ, ਜਿਸ ਦੇ ਇੱਕ ਪਾਸਿਓਂ ਫੂਕ ਮਾਰਏ ਤੇ ਦੂਸਰੇ ਪਾਸੇ ਤੋਂ ਬਾਹਰ ਨਿਕਲ ਜਾਂਦੀ ਹੈ।
ਦਾਸ ਦੇ ਇੱਕ ਮਿੱਤਰ ਹਨ। ਉਹ ਅਕਸਰ ਵਿਅੰਗਾਤਮਕ ਰੂਪ ਵਿੱਚ ਇਹ ਗੱਲ ਕਹਿੰਦੇ ਹਨ ਕਿ ਜਦੋਂ ਸਿੱਖ ਨੇ ਗੁਰਦੁਆਰਾ ਸਾਹਿਬ ਆਉਣਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੇ ਇੱਕ ਕੰਨ ਵਿੱਚ ਰੂੰ ਦੇ ਕੇ ਆਵੇ ਤਾਂ ਕਿ ਜੋ ਵੀ ਉਪਦੇਸ਼ ਗੁਰੂ ਦਾ ਸੁਣੇ, ਕਿਧਰੇ ਦੂਸਰੇ ਕੰਨ ਰਾਹੀਂ ਬਾਹਰ ਨਾ ਨਿਕਲ ਸਕੇ। ਗੱਲ ਤਾਂ ਸਮਝਣ ਦੀ ਹੈ ਜੋ ਸਾਡੀ ਸੋਚ `ਤੇ ਨਿਰਭਰ ਕਰਦੀ ਹੈ।
ਮੈਂ ਬੇਨਤੀ ਕਰ ਰਿਹਾ ਸਾਂ ਕਿ ਦਾਦੀ ਮਾਂ ਗੁਜਰੀ ਕਹਿ ਰਹੀ ਹੈ ਕਿ ਇਸ ਬੁਢੇਪੇ ਵਿੱਚ ਮੇਰੇ `ਤੇ ਇਹ ਜਿੰਮੇਵਾਰੀ ਆ ਗਈ ਹੈ।
ਲਖ਼ਤਿ ਜਿਗਰ ਕੇ ਲਾਲ ਯਿਹ ਦੋਨੋ ਕਹਾਂ ਛੁਪਾਉਂ।
ਤੁਰਕੋ ਸੇ, ਰਾਜਪੂਤੋਂ ਸੇ ਕਿਉਂ ਕਰ ਇੰਨ੍ਹੇ ਬਚਾਊਂ।
ਬਿਪਤਾ ਜ਼ੀਅਫ਼ਯੋਂ ਮੇ ਯਿਹ ਕਯਾ ਮੁਝ ਪਰ ਪੜ ਗਈ।
ਥੀ ਕੌਨ ਸੀ ਘੜੀ ਮੈਂ ਪਿਸਰ ਸੇ ਬਿਛੜ ਗਈ।
ਉਹ ਕਿਹੜੀ ਮਾੜੀ ਘੜੀ ਸੀ, ਜਿਸ ਸਮੇਂ ਮੈਂ ਆਪਣੇ ਬੇਟੇ ਗੁਰੂ ਕਲਗੀਧਰ ਨਾਲੋਂ ਵਿਛੜ ਗਈ। ਦੇਖੋ! ਇਹ ਮਾਂ ਦੀ ਮਮਤਾ ਬੋਲ ਰਹੀ ਹੈ। ਪਰ ਖ਼ਿਆਲ ਕਰਿਓ! ਕਿ ਸਾਡੇ ਆਪਣੇ ਘਰਾਂ ਵਿੱਚ ਮਮਤਾ ਕਿਥੇ ਚਲੀ ਜਾਂਦੀ ਹੈ। ਇਥੇ ਮੈਂ ਛੋਟੀ ਜਿਹੀ ਗਾਥਾ ਕਹਿਣੀ ਚਾਹੁੰਦਾ ਹਾਂ: ਇੱਕ ਘਰ ਦੇ ਅੰਦਰ ਮਾਂ ਬੁਢੀ ਹੋ ਗਈ। ਪੁੱਤਰ ਨੂੰ ਅਕਾਲ ਪੁਰਖ ਨੇ ਮਾਇਆ ਬਹੁਤ ਜਿਆਦਾ ਦੇ ਦਿੱਤੀ ਤੇ ਪੁੱਤਰ ਨੇ ਬਹੁਤ ਵਧੀਆ ਕੋਠੀ ਵੀ ਬਣਾ ਲਈ। ਹੁਣ ਪੁੱਤਰ ਨੂੰ ਲੱਗਦਾ ਹੈ ਕਿ ਮੇਰੀ ਇਸ ਕੋਠੀ ਦੇ ਅੰਦਰ, ਮੇਰੇ ਵਧੀਆ ਬਣਾਏ ਹੋਏ ਬੈਡਰੂਮਾਂ ਦੇ ਅੰਦਰ ਇਹ ਬੁੱਢੀ ਮਾਂ ਚੰਗੀ ਨਹੀਂ ਲੱਗਦੀ, ਹਰ ਵੇਲੇ ਖੰਘਦੀ ਰਹਿੰਦੀ ਹੈ, ਇਹ ਮੇਰੀ ਵਧੀਆ ਕੋਠੀ ਵਿੱਚ ਚੰਗੀ ਨਹੀ ਲੱਗਦੀ, ਮੇਰੀ ਸ਼ਾਨੋ ਸ਼ੌਕਤ ਵਿੱਚ ਫ਼ਰਕ ਪੈਂਦਾ ਹੈ। ਪੁੱਤਰ ਨੇ ਬਾਹਰ ਵਾਲੇ ਗੇਟ ਦੇ ਕੋਲ ਇੱਕ ਕਮਰਾ ਬਣਾ ਦਿੱਤਾ। ਮਾਤਾ ਦਾ ਮੰਜਾ-ਬਿਸਤਰਾ, ਖਾਣ-ਪੀਣ, ਰਹਿਣ-ਸਹਿਣ ਆਦਿ ਦਾ ਸਾਰਾ ਇੰਤਜਾਮ ਉਥੇ ਹੀ ਕਰ ਦਿੱਤਾ ਕਿਉਂਕਿ ਮਾਂ ਕੋਠੀ ਦੇ ਸ਼ਿੰਗਾਰ ਵਿੱਚ ਵਿਘਨ ਲੱਗਦੀ ਹੈ। ਇੱਕ ਦਿਨ ਹੋਇਆ ਕਿ ਪੁੱਤਰ ਦਾ ਆਪਣਾ ਪਰਿਵਾਰ ਖਾਣਾ ਖਾਣ ਲਈ ਡਾਇਨਿੰਗ ਟੇਬਲ ਤੇ ਬੈਠਾ ਤੇ ਤਾਂ ਘਰ ਵਿਚੋਂ ਛੋਟੇ ਬੱਚੇ ਨੇ ਦਾਦੀ ਮਾਂ ਦਾ ਮਿੱਟੀ ਦਾ ਕਟੋਰਾ ਲਿਆ ਕੇ ਡਾਇਨਿੰਗ ਟੇਬਲ ਤੇ ਰੱਖ ਦਿੱਤਾ। ਜਦੋਂ ਪਿਤਾ ਨੇ ਇਹ ਦੇਖਿਆ ਤਾਂ ਬੱਚੇ ਨੂੰ ਕਹਿਣ ਲੱਗਾ “ਬੇਟਾ, ਇਹ ਕਟੋਰਾ ਦਾਦੀ ਮਾਂ ਦਾ ਹੈ ਉਸ ਨੂੰ ਵਾਪਸ ਕਰ ਕੇ ਆਉ। “ ਪਰ ਬੱਚੇ ਨੇ ਜਿੱਦ ਕੀਤੀ “ਮੈਂ ਵਾਪਸ ਨਹੀ ਦੇਣਾ, ਮੈ ਇਹ ਇਥੇ ਹੀ ਰੱਖਣਾ ਹੈ। “ਘਰ ਦਾ ਮਾਲਕ ਪਿਤਾ ਸਮਝਾ ਰਿਹਾ ਹੈ “ਬੇਟਾ ਇਸ ਨਾਲ ਡਾਇੰਨਿੰਗ ਟੇਬਲ ਦੀ ਸ਼ੋਭਾ ਨਹੀ ਬਣਦੀ, ਮੈਂ ਤੈਨੂੰ ਵਧੀਆ ਕਰਾਕਰੀ ਹੋਰ ਲਿਆ ਕੇ
ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਦੂਜੀ
Page Visitors: 2905