ਸਿੱਖਾਂ ਨੂੰ ਅੰਤ੍ਰਰਾਸ਼ਟਰੀ ਪੱਧਰ ਤੇ ਆ ਰਹੀਆਂ ਸਮੱਸਿਆਵਾਂ
ਬੀਤੇ ਕਾਫੀ ਸਮੇਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਤਰ-ਰਾਸ਼ਟਰੀ ਪਧਰ ਤੇ ਸਿੱਖਾਂ ਨੂੰ ਆਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਅਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਆਦਿ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਧਰੇ ਪਗੜੀ ਬੰਨ੍ਹਣ ਤੇ ਰੋਕ ਲਾਈ ਗਈ ਹੋਈ ਹੈ ਅਤੇ ਕਿਧਰੇ ਦਾੜ੍ਹੀ-ਕੇਸਾਂ ਸਹਿਤ ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਸੁਆਲੀਆ ਨਿਸ਼ਾਨ ਲਾਏ ਜਾ ਰਹੇ ਹਨ। ਇਹ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਕਿ ਕਿਧਰੇ ਤਾਂ ਕਾਨੂੰਨ ਤੇ ਅਦਾਲਤੀ ਫੈਸਲਿਆਂ ਰਾਹੀਂ ਇਨ੍ਹਾਂ ਚੁਨੌਤੀਆਂ ਵਿਚੋਂ ਉਭਰਨ ਵਿੱਚ ਮਦਦ ਮਿਲ ਰਹੀ ਹੈ ਅਤੇ ਕਿਧਰੇ ਕਾਨੂੰਨ ਤੇ ਅਦਾਲਤੀ ਫੈਸਲੇ ਹੀ ਸਿੱਖੀ-ਸਰੂਪ ਨੂੰ ਕਾਇਮ ਰਖਣ ਵਿੱਚ ਰੁਕਾਵਟ ਬਣੇ ਹੋਏ ਹਨ। ਜਿਵੇਂ, ਫਰਾਂਸ ਵਿੱਚ ਸਿੱਖ ਵਿਦਿਆਰਥੀਆਂ ਦੇ ਪਗੜੀ ਬੰਨ੍ਹਣ ਤੇ ਰੋਕ ਅਤੇ ਸਰਕਾਰੀ ਦਸਤਾਵੇਜ਼ਾਂ ਪੁਰ ਬਿਨਾਂ ਪਗੜੀ ਬੰਨ੍ਹੇ ਦੇ ਫੋਟੋ ਲਾਉਣਾ ਜ਼ਰੂਰੀ ਹੋਣ ਦੀ ਸਮਸਿਆ ਦੇ ਨਾਲ, ਉਥੇ ਰਹਿ ਰਹੇ ਸਿੱਖਾਂ ਨੂੰ ਕਈ ਵਰ੍ਹਿਆਂ ਤੋਂ ਜੂਝਣਾ ਪੈ ਰਿਹਾ ਹੈ। ਅਜੇ ਤਕ ਉਨ੍ਹਾਂ ਨੂੰ ਨਾ ਤਾਂ ਸਰਕਾਰ ਵਲੋਂ ਤੇ ਨਾ ਹੀ ਅਦਾਲਤਾਂ ਪਾਸੋਂ ਕੋਈ ਰਾਹਤ ਮਿਲ ਪਾਈ ਹੈ।
ਆਖਰ ਕੀ ਕਾਰਣ ਹੈ, ਕਿ ਅੰਤਰ-ਰਾਸ਼ਟਰੀ ਪਧਰ ਤੇ ਸਿੱਖਾਂ ਦੇ ਸਾਹਮਣੇ ਇਕੋ ਜਿਹੀਆਂ ਸਮਸਿਆਵਾਂ ਹੋਣ ਦੇ ਬਾਵਜੂਦ, ਕੁੱਝ ਦੇਸ਼ਾਂ ਵਿੱਚ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸਿੱਖੀ-ਸਰੂਪ ਨੂੰ ਮਾਨਤਾ ਦਿਤੀ ਜਾ ਰਹੀ ਹੈ ਤੇ ਕਈ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਅਣਗੋਲਿਆਂ ਕਰ ਸਿੱਖੀ-ਸਰੂਪ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ?
ਸ਼ਾਇਦ ਇਸਦਾ ਮੁਖ ਕਾਰਣ ਇਹੀ ਹੈ, ਕਿ ਸਿੱਖਾਂ ਵਲੋਂ ਆਪ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਦੀਆਂ ਦਾਅਵੇਦਾਰ ਜਥੇਬੰਦੀਆਂ ਵਲੋਂ ਇਨ੍ਹਾਂ ਸਮੱਸਿਆਵਾਂ ਦੇ ਮੂਲ ਕਾਰਣਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹਲ ਲਈ ਕੋਈ ਸਾਰਥਕ ਰਾਹ ਤਲਾਸ਼ਣ ਪ੍ਰਤੀ ਕਦੀ ਵੀ ਗੰਭੀਰਤਾ ਨਹੀਂ ਵਿਖਾਈ ਗਈ।
ਆਮ ਤੋਰ ਤੇ ਇਹ ਵੇਖਿਆ ਜਾਂਦਾ ਹੈ, ਕਿ ਜੋ ਸਿੱਖ ਪੰਜਾਬ ਜਾਂ ਦੇਸ਼ ਦੇ ਦੂਜੇ ਹਿਸਿਆਂ ਤੋਂ ਪਲਾਇਨ ਕਰ ਵਖ-ਵਖ ਦੇਸ਼ਾਂ ਵਿੱਚ ਜਾ ਵਸੇ ਹੋਏ ਹਨ, ਉਨ੍ਹਾਂ ਆਪਣੀ ਮਿਹਨਤ ਤੇ ਲਗਨ ਨਾਲ ਨਾ ਕੇਵਲ ਆਪਣੀ ਆਰਥਕ ਸਥਿਤੀ ਵਿੱਚ ਵਰਣਨਯੋਗ ਸੁਧਾਰ ਲਿਆਂਦਾ ਹੈ, ਸਗੋਂ ਕਈਆਂ ਨੇ ਤਾਂ ਸੰਸਾਰ ਦੇ ਵਡੇ ਧਨਾਢਾਂ ਵਿੱਚ ਆਪਣੀ ਸ਼ਮੂਲੀਅਤ ਕਰਵਾ, ਉਥੋਂ ਦੇ ਸਮਾਜਕ, ਰਾਜਸੀ ਤੇ ਭਾਈਚਾਰਕ ਖੇਤਰਾਂ ਵਿੱਚ ਵੀ ਆਪਣੀ ਸਨਮਾਨਤ ਪਛਾਣ ਕਾਇਮ ਕਰ ਲਈ ਹੋਈ ਹੈ।
ਇਤਨੀਆਂ ਮਹਤਵਪੂਰਣ ਪ੍ਰਾਪਤੀਆਂ ਦੇ ਬਾਵਜੂਦ ਵੀ, ਸ਼ਾਇਦ ਉਹ ਸਥਾਨਕ ਭਾਈਚਾਰੇ ਨੂੰ ਵਡੇ ਧਨਾਢਾਂ ਵਿੱਚ ਆਪਣੀ ਸ਼ਮੂਲੀਅਤ ਕਰਵਾ, ਉਥੋਂ ਦੇ ਸਮਾਜਕ, ਰਾਜਸੀ ਤੇ ਭਾਈਚਾਰਕ ਖੇਤਰਾਂ ਵਿੱਚ ਵੀ ਆਪਣੀ ਸਨਮਾਨਤ ਪਛਾਣ ਕਾਇਮ ਕਰ ਲਈ ਹੋਈ ਹੈ।
ਇਤਨੀਆਂ ਮਹਤਵਪੂਰਣ ਪ੍ਰਾਪਤੀਆਂ ਦੇ ਬਾਵਜੂਦ ਵੀ, ਸ਼ਾਇਦ ਉਹ ਸਥਾਨਕ ਭਾਈਚਾਰੇ ਨੂੰ ਧਾਰਮਕ ਪਖੋਂ, ਆਪਣੀ ਨਵੇਕਲੀ ਅਤੇ ਅੱਡਰੀ ਪਛਾਣ ਤੋਂ ਜਾਣੂ ਕਰਵਾਣ ਵਿੱਚ ਸਫਲ ਨਹੀਂ ਹੋ ਸਕੇ। ਜੋ ਇਸ ਗਲ ਦਾ ਸੰਕੇਤ ਹੈ ਕਿ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਆਰਥਕ, ਸਮਾਜਕ, ਭਾਈਚਾਰਕ ਤੇ ਰਾਜਸੀ ਪਖੋਂ ਵਰਨਣਯੋਗ ਸ਼ਕਤੀ ਹਾਸਲ ਕਰਨ ਦੇ ਸਮਰਥ ਹੋਣ ਦੇ ਬਾਵਜੂਦ, ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਪਖੋਂ ਕਮਜ਼ੋਰ ਹੀ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਸਥਾਨਕ ਲੋਕਾਂ ਵਿੱਚ ਆਪਣੇ ਸਿੱਖੀ-ਸਰੂਪ ਦੀ ਪਛਾਣ ਤਾਂ ਉਨ੍ਹਾਂ ਸਥਾਪਤ ਕਰ ਲਈ ਹੈ, ਪ੍ਰੰਤੂ ਉਨ੍ਹਾਂ ਨੂੰ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ, ਸਦਭਾਵਨਾ ਅਤੇ ਸੇਵਾ ਆਦਿ ਦੇ ਮਹਾਨ ਆਦਰਸ਼ਾਂ ਸੰਬੰਧੀ ਜਾਣਕਾਰੀ ਦੇਣ ਦੀ ਲੋੜ ਕਦੀ ਵੀ ਨਹੀਂ ਸਮਝੀ।
ਜੇ ਉਹ ਉਨ੍ਹਾਂ ਨੂੰ ਸਿੱਖੀ ਦੇ ਸਾਂਝੀਵਾਲਤਾ, ਸਦਭਾਵਨਾ ਤੇ ਸੇਵਾ ਦੇ ਆਦਰਸ਼ਾਂ ਤੋਂ ਜਾਣੂ ਕਰਵਾਣ ਦੇ ਨਾਲ ਹੀ ਗੁਰੂ ਸਾਹਿਬਾਨ ਵਲੋਂ ਦੇਸ਼ ਵਿੱਚ ਫੈਲੇ ਜਾਤ-ਪਾਤ ਦੇ ਵਖਰੇਵਿਆਂ ਅਤੇ ਜਾਬਰਾਂ ਵਲੋਂ ਮਜ਼ਲੂਮਾਂ ਪੁਰ ਢਾਹੇ ਜਾ ਰਹੇ ਜ਼ੁਲਮਾਂ ਦੇ ਵਿਰੁਧ ਸੰਘਰਸ਼ ਕਰ, ਦੇਸ਼-ਵਾਸੀਆਂ ਨੂੰ ਉਨ੍ਹਾਂ ਦਾ ਟਾਕਰਾ ਕਰਨ ਦੇ ਸਮਰਥ ਬਣਾਏ ਜਾਣ ਅਤੇ ਇਸੇ ਉਦੇਸ਼ ਲਈ ਉਨ੍ਹਾਂ ਵਲੋਂ ਆਪਣੀਆਂ ਦਿਤੀਆਂ ਗਈਆਂ ਸ਼ਹੀਦੀਆਂ ਤੋਂ ਸਥਾਨਕ ਲੋਕਾਂ ਨੂੰ ਜਾਣੂ ਕਰਵਾਉਂਦੇ ਤਾਂ ਉਹ ਇਸਦੇ ਨਾਲ ਨਾ ਕੇਵਲ ਆਪਣੇ ਸਨਮਾਨ ਵਿੱਚ ਹੋਰ ਵਧੇਰੇ ਵਾਧਾ ਕਰ ਸਕਦੇ ਸਨ, ਸਗੋਂ ਸਿੱਖੀ ਪ੍ਰਤੀ ਵੀ ਉਨ੍ਹਾਂ ਦੇ ਦਿਲ ਵਿੱਚ ਸਤਿਕਾਰ ਦੀ ਭਾਵਨਾ ਵੀ ਉਜਾਗਰ ਕਰ ਸਕਦੇ ਸਨ।
ਜੇ ਉਨ੍ਹਾਂ ਗੰਭੀਰਤਾ ਨਾਲ ਇਸ ਪਖੋਂ ਸੋਚਿਆ ਅਤੇ ਇਸ ਪਾਸੇ ਧਿਆਨ ਦਿਤਾ ਹੁੰਦਾ ਤਾਂ ਜਦੋਂ ਕਦੀ ਵੀ ਉਨ੍ਹਾਂ ਸਾਹਮਣੇ ਆਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਦੇ ਸੁਆਲ ਤੇ ਕੋਈ ਸਮਸਿਆ ਖੜੀ ਹੁੰਦੀ ਤਾਂ ਸਥਾਨਕ ਲੋਕੀ ਵੀ ਉਨ੍ਹਾਂ ਦੇ ਹਕ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਖੜੇ ਹੋ ਜਾਂਦੇ। ਫਲਸਰੂਪ ਉਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ-ਵਿਰੋਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋ ਜਾਣਾ ਪੈਂਦਾ।
…ਅਤੇ ਅੰਤ ਵਿੱਚ: ਇਥੇ ਇਹ ਗਲ ਵਰਨਣਯੋਗ ਹੈ ਕਿ ਨੀਲਾ ਤਾਰਾ ਸਾਕੇ, ਸ੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਅਤੇ ਨਵੰਬਰ-ਚੌਰਾਸੀ ਦੇ ਸਿੱਖ ਹਤਿਆ-ਕਾਂਡ ਤੋਂ ਬਾਅਦ ਸੰਸਾਰ ਭਰ ਦੇ ਲੋਕਾਂ ਵਿੱਚ ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਭਾਰੀ ਉਤਸੁਕਤਾ ਪੈਦਾ ਹੋਈ ਸੀ। ਜਿਸਦੀ ਪੂਰਤੀ ਲਈ ਕੇਵਲ ਬੁਧੀਜੀਵੀ ਵਰਗ ਵਲੋਂ ਹੀ ਜਤਨ ਕੀਤੇ ਗਏ। ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਆਮ ਲੋਕਾਂ ਦੀ ਉਤਸੁਕਤਾ ਉਸੇ ਤਰ੍ਹਾਂ ਹੀ ਬਣੀ ਦੀ ਬਣੀ ਰਹਿ ਗਈ। ਜਿਸਦੀ ਪੂਰਤੀ ਵਲ ਨਾ ਤਾਂ ਕਿਸੇ ਵਲੋਂ ਧਿਆਨ ਦਿਤਾ ਹੈ ਅਤੇ ਨਾ ਹੀ ਕਿਸੇ ਨੇ ਇਸਦੀ ਲੋੜ ਹੀ ਸਮਝੀ।
jsvMq isMG AjIq
91 98689 17731