ਇੱਕ ਬੇਈਮਾਨ ਰਿਟਾਇਰਡ ਮੇਜਰ ਬਨਾਮ ਸਾਡੇ ਅੱਜ ਦੇ ਅਖੌਤੀ ਪੰਥਕ ਲੀਡਰ
ਇੱਕ ਛੋਟੀ ਜਿਹੀ ਕਹਾਣੀ ....ਸਿਆਣੇ ਬਣੋ ਨਾਂ ਕਿ ਨਿਆਣੇ
ਇਕ ਰਿਟਾਇਰਡ ਮੇਜਰ ਨੂੰ ਉਸਦਾ ਪੋਤਾ ਦੀਵਾਰ ਤੇ ਲਗੀਆਂ ਹੋਈਆਂ ਉਸਦੀਆਂ ਫੋਟੋਆਂ ਵੱਲ ਇਸ਼ਾਰਾ ਕਰ ਕੇ ਪੁਛਦਾ ...
ਪੋਤਾ ..... ਦਾਦਾ ਜੀ ਤੁਹਾਨੂੰ ਇੰਨੇ ਅਵਾਰਡ ਮਿਲੇ ?
ਦਾਦਾ .....ਹਾਂ ਬੇਟਾ
ਪੋਤਾ .....ਦਾਦਾ ਜੀ ਤੁਸੀਂ ਜੰਗ ਦੇ ਮੈਦਾਨ ਚ ਕਿੰਨੇ ਦੁਸ਼ਮਨਾਂ ਨੂੰ ਮਾਰਿਆ ? ....
ਦਾਦਾ ਬੜੇ ਤੈਸ਼ ਚ ਆ ਕੇ ਕਹਿੰਦਾ ... ਪੁੱਤਰ ਕੋਈ ਗਿਣਤੀ ਹੀ ਨਹੀਂ ....
ਪੋਤਾ .....ਦਾਦਾ ਜੀ, ਤੁਹਾਨੂੰ ਲੜਾਈ ਕਰਦੇ ਵੇਲੇ ਕਦੇ ਕੋਈ ਸੱਟ ਜਾਂ ਗੋਲੀ ਨਹੀਂ ਲੱਗੀ ?
ਦਾਦਾ ਬਿਲਕੁਲ ਚੁੱਪ ਹੋ ਗਿਆ ਤੇ ਪੋਤੇ ਦੀ ਗੱਲ ਟਾਲ ਕੇ ਕਹਿੰਦਾ ... ਜਾ ਬੇਟਾ ਅੰਦਰੋਂ ਇੱਕ ਗਿਲਾਸ ਪਾਣੀ ਲੈ ਆ
ਪੋਤੇ ਦੇ ਜਾਣ ਮਗਰੋਂ, ਦਾਦਾ ਆਪਣੇ ਆਪ ਨਾਲ ਗੱਲ ਕਰ ਕੇ ਕਮੀਨਗੀ ਜਿਹੀ ਮੁਸਕਾਨ ਭਰਦਾ ਹੋਇਆ ਕਹਿੰਦਾ ਕਮਲਿਆ, ਗੋਲੀ ਤਾਂ ਮੈਨੂੰ , ਤਾਂ ਲਗਣੀ ਸੀ, ਜੇ ਮੈਂ ਅੱਗੇ ਹੋ ਕੇ ਕਦੇ ਗੋਲੀ ਚਲਾਈ ਹੋਵੇ ...ਇਹਨੂੰ ਨਿਆਣੇ ਨੂੰ ਕੌਣ ਦੱਸੇ ?
ਦੂਜੇ ਦੇ ਮੋਢੇ ਤੇ ਬੰਦੂਕ ਰਖ ਕੇ ਚਲਾਉਣ ਵਾਲੇ ਨੂੰ ਕਦੇ ਗੋਲੀ ਜਾਂ ਸੱਟ ਨਹੀਂ ਲਗਦੀ ...... ਹਾਂ, ਅਵਾਰਡ ਬਥੇਰੇ ਮਿਲਦੇ ਨੇ ... ਤੇ ਗੋਲੀ, ਸੱਟ ਖਾਣ ਨੂੰ ਤਾਂ ਬਥੇਰੇ ਜਨੂਨੀ ਤੁਰੇ ਫਿਰਦੇ ਨੇ ..
( ਕੋੜਾ ਸਚ )
( ਸਾਡੇ ਬਹੁਤੇ ਪੰਥਕ ਲੀਡਰ ਵੀ ਅੱਜ ਉਸ ਬੇਈਮਾਨ ਰਿਟਾਇਰਡ ਮੇਜਰ ਵਾਂਗੂ ਅਵਾਰਡ ਤਾਂ ਥਾਂ ਥਾਂ ਤੋਂ ਬਥੇਰੇ ਚੁੱਕੀ ਫਿਰਦੇ ਨੇ, ਤੇ ਜੇ ਭਲਾ ਕੋਈ ਇ੍ਹਨਾਂ ਨੂੰ ਪੁਛ ਬੈਠੇ , ਕੇ ਭਾਈ, ਤੂੰ ਤਾਂ ਉਸ ਮੋਕੇ ਤੇ ਹੈ ਹੀ ਨਹੀਂ ਸੀ , ਜਿਨਾਂ ਦੇ ਨਾਮ ਤੇ ਅਵਾਰਡ ਲਈਂ ਫਿਰਦਾਂ ? )
ਜਵਾਬ ਸ਼ਾਇਦ ਉਸ ਵੇਲੇ ਵੀ ਕੋਈ ਨਾ ਹੋਵੇ, ਤੇ ਉਸ ਬੇਈਮਾਨ ਮੇਜਰ ਵਾਂਗੂ ਤੁਹਾਡੇ ਕੋਲੋਂ ਵੀ ਇੱਕ ਗਿਲਾਸ ਪਾਣੀ ਦੀ ਮੰਗ ਕਰਕੇ ਤੁਹਾਨੂੰ ਉਸ ਨਿਆਣੇ ਪੋਤੇ ਦੀ ਤਰਾਂ ਗਲੋਂ ਲਾਹ ਦਿੱਤਾ ਜਾਵੇ।
-ਸਤਪਾਲ ਸਿੰਘ ਦੁੱਗਰੀ
(ਫਤਹਿ ਮਲਟੀਮੀਡਿਆ)