ਕੁਝ ਵਿਦਵਾਨ ਐਸੇ ਵੀ !
ਮੇਰੇ ਇਕ ਵਿਦਵਾਨ ਮਿਤੱਰ ਹਨ, ਜੋ ਜੰਮੂ ਸਹਿਰ ਵਿੱਚ ਰਹਿੰਦੇ ਹਨ । ਉਨਾਂ ਨੇ ਸਿੱਖ ਰਿਹਤ ਮਰਿਯਾਦਾ ਦੇ ਮੌਜੂਦਾ ਖਰੜੇ ਨੂੰ ਇੱਨ ਭਿੱਨ ਸਵੀਕਾਰ ਕਰਨ ਦੀ ਇਕ ਜੋਰ ਦਾਰ ਮੁਹਿਮ ਖੜੀ ਕੀਤੀ ਹੋਈ ਹੈ ,ਅਤੇ ਇਕ ਵਿਅਕਤੀ/ਧਿਰ ਵਲੋਂ ਇਸ ਵਿੱਚ ਕੀਤੇ ਜਾਣ ਵਾਲੀਆਂ ਤਬਦੀਲੀਆਂ ਦਾ ਉਨਾਂ ਨੇ ਜੰਮ ਕੇ ਵਿਰੋਧ ਕੀਤਾ। ਉਸ ਵਿਅਕਤੀ/ ਧਿਰ ਜਿਸਦਾ ਇਨਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਸੀ, ਅਤੇ ਅਪਣੀ ਆਦਤ ਅਨੁਸਾਰ ਕਈ ਲੇਖ ਲਿੱਖ ਮਾਰੇ ਸਨ , ਦਾਸ ਨੇ ਵੀ ਨਿਜੀ ਤੌਰ ਤੇ ਉਨਾਂ ਦੇ ਤਰੀਕੇ ਦਾ ਵਿਰੋਧ ਕੀਤਾ ਅਤੇ ਇਸ ਵਿਰੋਧ ਵਿੱਚ ਲਗਭਗ ਸਾਰੇ ਹੀ ਜਾਗਰੂਕ ਪੰਥ ਦਰਦੀ ਵੀ ਸ਼ਾਮਿਲ ਰਹੇ।
ਮੇਰੇ ਵਿਦਵਾਨ ਮਿਤੱਰ ਜੀ ਨੇ ਇਹ ਸਮਝ ਲਿਆ ਕਿ ਅਸੀ ਉਨਾਂ ਦੀ ਸੋਚ ਦੇ ਪਿਛੇ ਤੁਰ ਕੇ ਸਿੱਖ ਰਹਿਤ ਮਰਿਯਾਦਾ ਨੂੰ ਇੰਨ ਭਿੰਨ ਲਾਗੂ ਕਰਨ ਵਾਲਿਆਂ ਦੇ ਪਿਛੇ ਤੁਰ ਪਏ ਹਾਂ ,ਜਿਸ ਦਾ ਝੰਡਾ ਮੇਰੇ ਵਿਦਵਾਨ ਮਿਤੱਰ ਜੀ ਨੇ ਫੜਿਆ ਹੋਇਆ ਹੈ। ਉਨਾਂ ਦਾ ਇਹ ਭੂਲੇਖਾ ਦਾਸ ਨੇ ਕਈ ਵਾਰ ਉਨਾਂ ਨਾਲ ਫੋਨ ਤੇ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਅਸੀ ਸਿੱਖ ਰਹਿਤ ਮਰਿਯਾਦਾ ਵਿੱਚ ਸੁਧਾਰ ਕਰਨ ਦੇ ਹਾਮੀ ਹਾਂ ,ਲੇਕਿਨ ਉਸ ਦਾ ਤਰੀਕਾ ਪੰਥਿਕ ਹੋਣਾਂ ਚਾਹੀਦਾ ਹੈ ਨਾਂ ਕਿ ਆਪਹੁਦਰਾ । ਤੁਹਾਡੀ "ਪ੍ਰਿਥਮ ਭਗੌਤੀ" (ਆਦਿ ਭਵਾਨੀ) ਨੂੰ ਅਪਣਾਂ ਰੱਬ ਮਣ ਕੇ ਨਾਂ ਤਾਂ ਅਸੀ ਹੁਣ ਹੋਰ ਅਰਦਾਸ ਹੀ ਕਰ ਸਕਦੇ ਹਾਂ ਅਤੇ ਨਾਂ ਹੀ "ਖੜਗਕੇਤੁ" ਦੇਵਤੇ ਦੀ ਸ਼ਰਣ ਵਿੱਚ ਰਹਿਣਾਂ ਹੀ ਸਿਧਾਂਤਕ ਸਮਝਦੇ ਹਾਂ।ਹਾਂ ਉਸ ਧਿਰ ਦੇ ਤਰੀਕੇ ਅਤੇ ਢੰਗ ਦਾ ਅਸੀ ਵਿਰੋਧ ਇਸ ਲਈ ਕੀਤਾ ਕੇ ਉਨਾਂ ਦਾ ਆਪਹੁਦਰਾ ਪਣ ਅਤੇ ਤਰੀਕਾ ਸਹੀ ਨਹੀ ਸੀ।
ਦੂਜਾ ਉਨਾਂ ਦੀ ਨਿਯਤ ਸਿੱਖ ਰਹਿਤ ਮਰਿਯਾਦਾ ਵਿੱਚ ਸੋਧਾਂ ਨਾਂ ਹੋ ਕੇ, ਪੂਰੀ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਣ ਦੀ ਅਤੇ ਉਸ ਦੇ ਬਹਾਨੇ ਸਿੱਖੀ ਦੇ ਮੁਡਲੇ ਸਿਧਾਂਤਾਂ ਨੂੰ ਹੀ ਬਦਲ ਦੇਣ ਦੀ ਸੀ, ਜੋ ਵਕਤ ਰਹਿੰਦਿਆਂ ਹੀ ਸਾਨੂੰ ਸਮਝ ਆ ਗਈ ਸੀ। ਉਨਾਂ ਦੇ ਵੀਚਾਰਾਂ ਨਾਲ ਜੋ ਸਹਿਮਤਿ ਨਹੀ ਹੂੰਦਾ ਸੀ, ਉਸ ਨੂੰ ਉਹ ਭਗੌੜਾ,ਪਰਮਪਰਾਵਾਦੀ ਅਤੇ ਰੂੜੀਵਾਦੀ ,ਵਿਅਕਤੀ ਪੂੱਜ ਆਦਿਕ ਕਹਿ ਕੇ ਸੰਬੋਧਿਤ ਕਰਦੇ । ਉਨਾਂ ਦੀ ਇਹ ਸੀਨਾਂ ਜੋਰੀ ਹੀ ਉਨਾਂ ਨੂੰ ਲੈ ਡੁੱਬੀ , ਬਚੀ ਖੁਚੀ ਕਸਰ ਉਨਾਂ ਨੇ ਹਰ ਵਿਦਵਾਨ ਅਤੇ ਪੰਥ ਦਰਦੀ ਨੂੰ ਅਪਣੇ 4- 5 ਭਾਗਾਂ ਵਾਲੇ ਲੇਖ ਵਿੱਚ ਗਾਲ੍ਹਾਂ ਕਡ੍ਹ ਕਡ੍ਹ ਕੇ ਪੂਰੀ ਕਰ ਦਿੱਤੀ, ਅਤੇ ਅਪਣੇ ਨਾਲ ਦੁਬਾਰਾ ਬਹਿਣ ਦੇ ਸਾਰੇ ਰਾਹ ਹੀ ਬੰਦ ਕਰ ਲਏ।ਖੈਰ ਮੈਂ ਉਸ ਵਿਸ਼ੈ ਵਲ ਨਹੀ ਜਾਂਣਾਂ ਚਾਂਉਦਾ। ਗਲ ਕਰਦਾਂ ਹਾਂ ਅਪਣੇ ਵਿਦਵਾਨ ਮਿਤੱਰ ਦੀ।
ਮੇਰੇ ਵਿਦਵਾਨ ਮਿਤੱਰ ਨਾਂ ਤਾਂ ਪੂਰੇ ਦਸਮ ਗ੍ਰੰਥ ਨੂੰ ਹੀ ਰੱਦ ਕਰਦੇ ਹਨ ਅਤੇ ਨਾਂ ਹੀ "ਭਗੌਤੀ ਅਤੇ ਮਹਾਕਾਲ" ਨੂੰ ਹੀ ਨਕਾਰਦੇ ਹਨ । ਸਗੋ ਇਹ ਤਾਂ ਮਹਾਕਾਲ ਅਤੇ ਭਗੌਤੀ ਨੂੰ ਸਿੱਖਾਂ ਦਾ ਨਿਰੰਕਾਰ ਰੱਬ ਸਾਬਿਤ ਕਰਨ ਲਈ ਵੀ ਅਪਣੀ ਵਿਦਵਤਾ ਦੇ ਸਾਰੇ ਘੋੜੇ ਖੋਲ ਦੇਂਦੇ ਨੇ। ਕਦੀ ਪੁਛਦੇ ਨੇ ਕਿ "ਚੰਡੀ ਦੀ ਵਾਰ ਦੀ ਪਹਿਲੀ ਪੌੜ੍ਹੀ ਹੀ ਕਿਉ, ਦੂਜੀ ਅਤੇ ਤੀਜੀ ਕਿਉ ਨਹੀ?" ਜੇ ਇਨਾਂ ਨੂੰ ਇਸ ਦਾ ਜਵਾਬ ਦਿਉ ਕਿ ਦੂਜੀ, ਤੀਜੀ ਹੀ ਕਿਉ, "ਵਾਰ ਦੁਰਗਾ ਜੀ ਕੀ " (ਹੁਣ ਚੰਡੀ ਕੀ ਵਾਰ ) ਦੀਆਂ ਸਾਰੀਆਂ 55 ਪੌੜ੍ਹੀਆਂ ਹੀ ਕਿਉ ਨਹੀ ? ਤਾਂ ਇਨਾਂ ਕੋਲ ਕੋਈ ਜਵਾਬ ਨਹੀ ਹੂੰਦਾ।
ਕਿਸੇ ਵੀ ਗਲ ਨੂੰ ਜਲੇਬੀ ਵਾਂਗ ਘੂਮਾਂ ਘੁਮਾਂ ਕੇ ਕਹਿਣਾਂ ਅਤੇ ਅਪਣੇ ਕਿਸੇ ਵੀ ਲੇਖ ਵਿੱਚ ਕਦੀ ਵੀ, ਅਪਣਾਂ ਕੋਈ ਵੀ ਨਿਰਣਾਂ ਨਾਂ ਦੇਣਾਂ, ਇਨਾਂ ਦੀ ਵਿਸ਼ੇਸ਼ਤਾ ਰਹੀ ਹੈ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਵੀ ਬਹਿਸ ਬਾਜੀ ਜਾਂ ਨਿਜੀ ਵਿਰੋਧ ਦਾ ਹਿਮਾਇਤੀ ਨਹੀ ਹਾਂ ਅਤੇ ਨਾਂ ਹੀ ਐਸਾ ਕਰਣਾਂ ਚਾਂਉਦਾ ਹਾਂ, ਪਰ ਜੇ ਕਿਸੇ ਦੀ , ਕੋਈ ਗਲ ਪੰਥਿਕ ਮੁੱਦਿਆ ਨਾਲ ਜੁੜੀ , ਗਲਤ ਸੰਦੇਸ਼ ਜਾਰੀ ਕਰ ਰਹੀ ਹੋਵੇ ਤਾਂ ਪਾਠਕਾਂ ਨੂੰ ਉਸ ਸੋਚ ਤੋਂ ਅਗਾਹ ਕਰਨਾਂ ਬਹੁਤ ਜਰੂਰੀ ਸਮਝਦਾ ਹਾਂ ।
ਅੱਜ ਕਲ ਇਨਾਂ ਨੇ ਅਪਣੀ "ਖੋਜ" , "ਤਰਕ" ਅਤੇ "ਸ਼ਬਦ ਜਾਲ" ਦਾ ਸਾਰਾ ਜੋਰ ਇਕ ਪੰਥ ਦਰਦੀ ਵਿਦਵਾਨ ਪ੍ਚਾਰਕ ਦੇ ਖਿਲਾਫ ਲਿਖਣ ਤੇ ਲਾਇਆ ਹੋਇਆ ਹੈ। ਮੇਰੇ ਵਿਦਵਾਮਨ ਮਿਤੱਰ ਉਸ ਪੰਥ ਦਰਦੀ ਪ੍ਰਚਾਰਕ ਦੇ ਬਿਆਨ ਅਤੇ ਇਕ ਲੇਖ ਵਿਚੋਂ ਕੁਝ ਸ਼ਬਦ ਲੈ ਕੇ ਉਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ। ਇਕ ਵੇਬਸਾਈਟ ਤੇ ਜਿਥੇ ਮੈਂ ਅਪਣੇ ਵਿਦਵਾਨ ਮਿਤੱਰ ਦੇ ਵਿਚਾਰਾਂ ਦੀ ਅਕਸਰ ਫਜੀਹਤ ਹੂੰਦੀ ਵੇਖਦਾ ਹਾਂ , ਅੱਜ ਕਲ ਹੀਰੋ ਬਣੇ ਹੋਏ ਹਨ , ਕਿਉ ਕਿ ਉਹ ਵੇਬਸਾਈਟ ਵੀ ਉਸ ਪੰਥ ਦਰਦੀ ਵਿਦਵਾਨ ਦੀ ਬੇਪਤੀ ਹੀ ਚਾਂਉਦੀ ਅਤੇ ਅਕਸਰ ਹੀ ਕਰਦੀ ਵੇਖੀ ਜਾਂਦੀ ਹੈ।ਇਨਾਂ ਵਿੱਚ ਚੰਡੀਗੜ੍ਹ ਦਾ ਇਕ ਅਖੌਤੀ ਵਿਦਵਾਨ ਵੀ ਸ਼ਾਮਿਲ ਹੈ, ਜੋ ਅਕਾਲ ਤਖਤ ਜਹੇ ਮੁਕੱਦਸ ਅਦਾਰੇ ਨੂੰ "ਮੜ੍ਹੀ ਅਤੇ ਮਕਬਰਾ" ਕਹਿ ਕੇ ਸੰਬੋਧਿਤ ਕਰਦਾ ਹੈ।
ਮੇਰੇ ਵਿਦਵਾਨ ਮਿਤੱਰ ਉਸ ਪੰਥ ਦਰਦੀ ਵਿਦਵਾਨ ਦੇ ਬਿਆਨਾਂ ਨੂੰ ਤਰਕਾਂ ਦੇ ਅਧਾਰ ਤੇ ਤੋੜ ਮਰੋੜ ਕੇ ਇਸ ਲਈ ਪੇਸ਼ ਕਰ ਰਹੇ ਨੇ ਕਿਉ ਕਿ ਉਹ ਵੀ ਸਿੱਖ ਰਹਿਤ ਮਰਿਯਾਦਾ ਵਿੱਚ ਪੰਥਿਕ ਤੌਰ ਤੇ ਸੋਧਾਂ ਕਰਨ ਦਾ ਇਕ ਬਿਆਨ ਦੇ ਚੁਕੇ ਹਨ ਅਤੇ ਪੰਥ ਨੂੰ ਰੱਲ ਮਿਲ ਕੇ ਉਸ "ਆਦਿ /ਪ੍ਰਿਥਮ ਭਗੌਤੀ ਤੋਂ ਖਹਿੜਾ ਛੁੜਾ ਲੈਂਣ ਦੀ ਗਲ ਕਰ ਚੁਕੇ ਹਨ।
ਮੇਰੇ ਵਿਦਵਾਨ ਮਿਤੱਰ ਅਤੇ ਉਨਾਂ ਵਰਗੇ ਹੋਰ ਵੀਰਾਂ, ਪ੍ਰਚਾਰਕਾਂ ਅਤੇ ਕਾਲੇਜ ਵਾਲਿਆਂ ਕੋਲੋਂ ਮੈਂ ਵਾਰ ਵਾਰ ਇਕ ਸਵਾਲ ਪੁਛਣਾਂ ਚਾਂਉਦਾ ਹਾਂ ਕਿ ਸਿੱਖ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਵਾਲਿਉ ! ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣ ਦਾ ਦਾਵਾ ਕਰਣ ਵਾਲਿਉ ! ਕੀ ਅਕਾਲ ਤਖਤ ਉਤੇ ਹਾਕਿਮ ਅਤੇ ਜੱਜ ਬਣ ਕੇ ਬੈਠੇ , ਪੰਥਿਕ ਫੈਸ਼ਲਿਆਂ ਤੇ ਦਸਤਖਤ ਕਰਨ ਵਾਲੇ , ਤੁਹਾਡੇ "ਸਿੰਘ ਸਾਹਿਬਨ" ਤੁਹਾਨੂੰ ਕਿਉ ਨਹੀ ਦਿਸਦੇ ?
ਜੋ ਆਪ ਹੀ ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ , ਆਪ ਹੀ ਗੁਰਮਤਿ ਤੋਂ ਉਲਟ ਕੰਮ ਕਰ ਰਹੇ ਹਨ। ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਅਤੇ ਉਸ ਤੇ ਪਹਿਰਾ ਦੇਣ ਵਾਲਿਉ। ਤੁਹਾਡੀ ਜੁਬਾਨ ਉਨਾਂ "ਸਿੰਘ ਸਾਹਿਬਾਨਾਂ" ਦੇ ਖਿਲਾਫ ਕਦੋ ਖੁੱਲੇਗੀ ? ਇਨਾਂ ਦੋ ਤਖਤਾਂ ਦੇ ਪੁਜਾਰੀਆਂ ਦੇ ਖਿਲਾਫ ਤੁਸੀ ਕਿਸ ਸਟੇਜ ਤੋ, ਕਿਸ ਸ਼ਹਿਰ ਤੋਂ ਕਿਸ ਲੇਖ ਵਿੱਚ ਅਪਣੀ ਜੁਬਾਨ ਖੋਲੋ ਗੇ ? ।ਜੇ ਤੁਸੀ ਕਿਤਾਬੀ ਗੱਲਾਂ ਹੀ ਕਰਣੀਆਂ ਹਨ ਤਾਂ ਫਿਰ ਸਿੱਖ ਰਹਿਤ ਮਰਿਯਾਦਾ ਨੂੰ ਤੁਹਾਡਾ ਇਹ ਸਮਰਪਣ ਇਕ ਪਾਖੰਡ ਤੋਂ ਵੱਧ ਕੁਝ ਵੀ ਨਹੀ।
ਇਕ ਪਾਸੇ ਤਾਂ ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣ ਦੀ ਦੁਹਾਈ, ਦੂਜੇ ਪਾਸੇ ਸਿੱਖ ਰਹਿਤ ਮਰਿਯਾਦਾ ਨੂੰ ਇਕ ਮਜਾਕ ਬਣਾਂ ਦੇਣ ਵਾਲੇ ਉਸ ਤੋਂ ਬਾਗੀ ਕੇਸਾਧਾਰੀ ਬ੍ਰਾਹਮਣਾਂ ਨੂੰ "ਸਿੰਘ ਸਾਹਿਬਾਨ" ਕਹਿਣਾਂ ਅਤੇ ਉਨਾਂ ਅਗੇ ਜਾ ਕੇ ਗੋਡੇ ਟੇਕਣਾਂ ਕੀ ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣਾਂ ਹੈ ? ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹੋਣ ਦਾ ਇਹ ਨਾਟਕ ਕੇ, ਅਖੌਤੀ ਦਸ਼ਮ ਗ੍ਰੰਥ ਤੋਂ ਅਪਣਾਂ ਖਹਿੜਾ ਛੁੜਾਨ ਦਾ ਇਕ ਉਪਰਾਲਾ ਮਾਤੱਰ ਤਾਂ ਨਹੀ ਹੈ? ਇਹੋ ਜਹੇ ਲਿਖਾਰੀ ਅਤੇ ਪ੍ਰਚਾਰਕ ਸਿੱਖ ਰਹਿਤ ਮਰਿਯਾਦਾ ਨੂੰ ਇਕ ਆੜ ਬਣਾਂ ਕੇ ਉਸ ਵਿੱਚ ਦਰਜ ਅਖੋਤੀ ਦਸਮ ਗ੍ਰੰਥ ਦੇ ਹਿੱਸਿਆਂ ਤੇ ਗਲ ਕਰਣ ਤੋਂ ਬਚਣ ਦਾ ਇਕ ਸਾਧਨ ਮਾਤਰ ਸਮਝਦੇ ਹਨ, ਇਸ ਵਿੱਚ ਕੋਈ ਲੁੱਕੀ ਛੁੱਪੀ ਗਲ ਨਹੀ ਰਹਿ ਗਈ ਹੈ।
ਜਦੋਂ ਇਨਾਂ ਨੂੰ ਕੋਈ ਪੁਛਦਾ ਹੈ ਕਿ "ਖੜਗਕੇਤੁ" ਕੌਣ ਹੈ ? ਅਸਿਧੁਜ ਕੌਣ ਹੈ ? ਭਗਉਤੀ ਕੌਣ ਹੈ ? ਜਗਮਾਤਾ ਕੌਣ ਹੈ ? ਤਾਂ ਇਹ , ਇਹ ਕਹਿ ਕੇ ਲਾਂਭੇ ਹੋ ਜਾਂਦੇ ਹਨ ਕਿ ਇਨਾਂ ਬਾਣੀਆਂ ਦੀ ਗਲ ਨਾਂ ਕਰੋ , ਇਹ ਤਾਂ ਸਿੱਖ ਰਹਿਤ ਮਰਿਯਾਦਾ ਵਿੱਚ ਦਰਜ ਹਨ, ਅਤੇ ਅਸੀ ਤਾਂ ਪਹਿਲਾਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਹਾਂ।
ਹੁਣ ਤਾਂ ਡਾਲਰ ਪ੍ਰਚਾਰਕ ਅਤੇ ਕਾਲੇਜ ਇਹ ਵੀ ਕਹਿਣ ਲਗ ਪਏ ਹਨ ਕਿ "ਅਖੌਤੀ ਦਸਮ ਗ੍ਰੰਥ" ਦੀ ਤਾਂ ਹੁਣ ਗਲ ਕਰਣ ਦੀ ਵੀ ਕੋਈ ਜਰੂਰਤ ਨਹੀ ਹੈ। ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉਸ ਗ੍ਰੰਥ ਦਾ ਭੇਦ ਆਪ ਹੀ ਖੁਲ ਜਾਵੇਗਾ। ਵਾਹ ! ਵਾਹ ! ਭਾਈ ਡਾਲਰ ਪ੍ਰਚਾਰਕੋ ! ਜੋ ਭੇਦ 300 ਵਰ੍ਹਿਆ ਦਾ ਨਹੀ ਖੁਲ ਸਕਿਆ ਉਹ ਅਪਣੇ ਆਪ ਕਿਸ ਤਰ੍ਹਾਂ ਖੁਲ ਜਾਵੇਗਾ ? ਤਿਨ ਸੌ ਸਾਲਾਂ ਦਾ ਤੁਹਾਡੇ ਅਖੌਤੀ ਪ੍ਰਚਾਰ ਨੇ ਸਿੱਖਾਂ ਨੂੰ ਕਿਨਾਂ ਕੁ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿਤਾ ਹੈ ?
ਇਹ ਸਾਰੀਆਂ ਗੱਲਾਂ ਇਸ ਲਈ ਕਰਨੀਆ ਪੈ ਰਹੀਆਂ ਹਨ ਕਿ ਮੇਰੇ ਉਹ ਵਿਦਵਾਨ ਮਿਤਰ ਵੀ ਉਨਾਂ "ਸਲਾਹਕਾਰਾਂ" ਵਿਚੋ ਇਕ ਸਨ ਜਿਨਾਂ ਨੇ "ਡਾਲਰ ਪ੍ਰਚਾਰਕ" ਨੂੰ "ਸਕਤਰੇਤ" ਵਿੱਚ ਜਾਂਣ ਦੀ ਸਲਾਹ ਉਚੇਚੇ ਤੌਰ ਤੇ ਕਾਲੇਜ ਵਿੱਚ ਅੱਧੀ ਰਾਤ ਵੇਲੇ ਪੁਜ ਕੇ ਦਿਤੀ ਸੀ।ਮੈਂ ਇਸ ਵਿਸ਼ੈ ਤੇ ਉਨਾਂ ਕੋਲੋਂ ਇਹ ਸਵਾਲ ਫੋਨ ਤੇ ਪੁਛ ਲਿਆ ਕਿ ਜੇ ਤੁਸੀ ਕਾਲੇਜ ਵਾਲਿਆਂ ਜਾਂ ਬੁਰਛਾਗਰਦਾਂ ਦੇ ਬੰਦੇ ਨਹੀ ਹੋ ਤਾਂ ਕਾਲੇਜ ਵਾਲਿਆਂ ਨੇ ਤੁਹਾਨੂੰ ਉਚੇਚੇ ਤੌਰ ਤੇ ਅਪਣੀ ਮੀਟਿੰਗ ਵਿੱਚ ਜੰਮੂ ਤੋਂ ਲੁਧਿਆਣੇ ਕਿਉ ਬੁਲਾਇਆ ? ਅਪਣੀ ਕਾਰ ਭੈਜ ਕੇ ਆਉਣ ਦੀ ਪੇਸ਼ਕਸ਼ ਕਿਉ ਕੀਤੀ ? ਤੁਹਾਨੂੰ ਕਾਲੇਜ ਵਾਲੇ ਇੱਨੀ ਨੇੜਿਉ ਕਿਸ ਤਰ੍ਹਾਂ ਜਾਣਦੇ ਸਨ ? ਉਨਾਂ ਦਾ ਜਵਾਬ ਸੀ ਕਿ "ਉਹ ਮੇਰੇ ਲੇਖ ਪੜ੍ਹਦੇ ਹੋਣੇ ਨੇ, ਇਸ ਲਈ ਉਨਾਂ ਮੈਨੂੰ ਬੁਲਾ ਲਿਆ ".।
ਉਨਾਂ ਦੀ ਇਸ ਗੱਲ ਤੇ ਮੈਨੂੰ ਹਾਸਾ ਆਇਆ ਤੇ ਮੈਂ ਜਵਾਬ ਦਿਤਾ "ਵੀਰ ਜੀ ਲੇਖ ਤਾਂ ਮੈਂ ਵੀ ਲਿਖਦਾ ਹਾਂ , ਅਤੇ ਉਨਾਂ ਨੂੰ ਵੀ ਉਹ ਪੜ੍ਹਦੇ ਨੇ, ਮੈਨੂੰ ਤਾਂ ਉਨਾਂ ਨੇ ਬੁਲਾਣ ਅਤੇ ਉਚੇਚੇ ਤੌਰ ਤੇ ਰਾਤੀ 11 ਵਜੇ ਪੁਜੱਣ ਦਾ ਸੱਦਾ ਨਹੀ ਦਿਤਾ ? ਕਿਤੇ ਤੁਸੀ ਵੀ ਤਾਂ ਗਿਆਨੀ ਕੇਵਲ ਸਿੰਘ ਵਾਂਗ ..........। ਇਸ ਦਾ ਉਨਾਂ ਕੋਲ ਕੋਈ ਜਵਾਬ ਨਹੀ ਸੀ।
ਉਨਾਂ ਕੋਲੋਂ ਕਲ ਹੀ ਮੈ ਇਕ ਸਵਾਲ ਪੁਛ ਲਿਆ ਕੇ ਵੀਰ ਜੀ ਤੁਸੀ ਸਿੱਖ ਰਹਿਤ ਮਰਿਯਾਦਾ ਬਾਰੇ ਬਹੁਤ ਹਾਲ ਪਾਰਿਆ ਅਪਣੇ ਲੇਖਾਂ ਵਿੱਚ ਪਾਉਦੇ ਹੋ । ਜੋ ਵੀ ਉਸ ਵਿੱਚ ਸੋਧਾਂ ਦੀ ਗਲ ਕਰੇ ,ਤੁਸੀ ਅਪਣੀ ਕਲਮ ਰੂਪੀ ਡਾਂਗ ਲੈ ਕੇ ਉਸ ਦੇ ਮਗਰ ਪੈ ਜਾਂਦੇ ਹੋ , ਤੁਹਾਨੂੰ ਦੋ ਤਖਤਾਂ ਦੇ ਕੇਸਾਧਾਰੀ ਪੁਜਾਰੀ ਦਿਖਾਈ ਕਿਉ ਨਹੀ ਦੇਂਦੇ , ਜੋ ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਹੀ ਨਹੀ ਮਣਦੇ ? ਤਾਂ ਉਨਾਂ ਦਾ ਜਵਾਬ ਸੀ ਕਿ " ਉਹ ਲੋਗ ਸਿੱਖ ਰਹਿਤ ਮਰਿਯਾਦਾ ਦੇ ਦਸਤਾਵੇਜ ਵਿੱਚ ਕੋਈ ਛੇੜ ਛਾੜ ਤਾਂ ਨਹੀ ਕਰਦੇ " ਮਨਣ ਨਾਂ ਮਨਣਾਂ ਵਖਰੀ ਗਲ ਹੈ । ਤੁਸੀ ਕੇੜ੍ਹਾ ਸਾਰੀ ਸਿੱਖ ਰਹਿਤ ਮਰਿਯਾਦਾ ਤੇ ਅਮਲ ਕਰਦੇ ਹੋ ? ਮੈਨੂੰ ਉਨਾਂ ਦੀ ਇਸ ਹਲਕੀ ਦਲੀਲ ਤੇ ਤਰਸ ਆਇਆ , ਤਾਂ ਮੈਂ ਉਨਾਂ ਨੂੰ ਜਵਾਬ ਦਿਤਾ ਕਿ , "ਵੀਰ ਜੀ ਤੁਹਾਡੇ ਮਕਾਨ ਦੀ ਰਜਿਸਟਰੀ ਇਕ "ਦਸਤਾਵੇਜ" ਹੈ। ਮੈ ਉਸ ਨੂੰ ਨਾਂ ਰੱਦ ਕਰਾਂ ਅਤੇ ਨਾਂ ਹੀ ਉਸ ਵਿੱਚ ਕੋਈ ਤਬਦੀਲੀ ਕਰਾਂ , ਇਸ ਦੇ ਬਾਵਜੂਡ ਤੁਹਾਡੇ ਘਰ ਵਿੱਚ ਦਸ ਗੂੰਡੇ ਲੈ ਕੇ ਵੱੜ ਜਾਵਾਂ ਅਤੇ ਤੁਹਾਡਾ ਸਾਰਾ ਸਮਾਨ ਕਡ੍ਹ ਕੇ ਸੜਕ ਤੇ ਸੁੱਟ ਦਿਆ , ਤਾਂ ਕੀ ਤੁਹਾਡੀ ਨਜਰ ਵਿੱਚ ਉਹ ਕੋਈ ਗੁਨਾਹ ਨਹੀ ਹੈ ? ਇਸ ਸਥਿਤੀ ਵਿੱਚ ਤਾਂ ਮੈਂ ਤੁਹਾਡੇ ਉਸ ਮਕਾਨ ਦਾ ਦਸਤਾਵੇਜ ਵੀ ਨਹੀ ਛੇੜਿਆ ਅਤੇ ਨਾਂ ਹੀ ਉਸ ਨੂੰ ਰੱਦ ਹੀ ਕੀਤਾ ਹੈ? ਇਸ ਦਾ ਵੀ ਜਵਾਬ ਉਨਾਂ ਕੋਲ ਨਹੀ ਸੀ।
ਮੇਰੇ ਵੀਰੋ ! ਮੈਂ ਐਸੇ ਵਿਦਵਾਨਾਂ ਕੋਲੋਂ ਪੁਛਦਾ ਹਾਂ ਕਿ ਤੁਸੀ ਪੰਥ ਦਰਦੀਆਂ ਅਤੇ ਜਾਗਰੂਕ ਵੀਰਾਂ ਦੇ ਬਿਆਨਾਂ ਅਤੇ ਲਿਖਤਾਂ ਵਿੱਚੋ ਘੁਣਤਰਾਂ ਤਾਂ ਬਹੁਤ ਕਡ੍ਹਦੇ ਹੋ , ਤੁਹਾਡੀ ਕਲਮ ਨੂੰ ਉਨਾਂ ਬੁਰਛਾਗਰਦਾ ਦੇ ਦੁਸ਼ ਕਰਮ ਦਿਖਾਈ ਕਿਉ ਨਹੀ ਪੈਂਦੇ ? ਅਕਾਲ ਤਖਤ ਤੇ ਬੈਠ ਕੇ ਜਦੋ ਉਹ ਸਿੱਖਾਂ ਨੂੰ ਜੁਤੀਆਂ ਮਰਵਾਉਣ ਦੀ ਗਲ ਕਰਦਾ ਹੈ , ਤਾਂ ਤੁਹਾਡੀ ਕਲਮ ਨੂੰ ਲਕਵਾ ਕਿਉ ਮਾ ਜਾਂਦਾ ਹੈ ? ਜਦੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ 2 ਕਰੋੜ ਰੁਪਇਏ ਦਾ ਪੇਟ੍ਰੋਲ ਗੁਰੂ ਦੀ ਗੋਲਕ ਵਿਚੋ ਪੀ ਜਾਂਦਾ ਹੈ ਤਾਂ ਤੁਹਾਡੀ ਜਾਗਰੂਕ ਕਲਮ ਨੂੰ ਪੋਲੀਉ ਕਿਉ ਹੋ ਜਾਂਦਾ ਹੈ ? ਜਦੋਂ ਇਕਬਾਲ ਸਿੰਘ ਪਟਨੇ ਵਾਲਾ (ਤੁਹਾਡਾ ਸਿੰਘ ਸਾਹਿਬਾਨ) ਸੀਤਾ ਰਾਮ ਰਾਧੇ ਸ਼ਿਆਮ ਦੇ ਕੀਰਤਨ ਕਰਨ ਵਾਲੇ ਨੂੰ "ਰਾਜਾ ਜੋਗੀ" ਦੀ ਉਪਾਧੀ ਦੇਂਦਾ ਹੈ , ਉਸ ਦੀ ਪਤਨੀ ਨੂੰ "ਰਾਣੀ ਮਾਤਾ" ਦੀ ਡਿਗਰੀ ਦੇਂਦਾ ਹੈ ਅਤੇ ਜਵਾਈ ਨੂੰ "ਭਾਈ ਸਾਹਿਬ" ਦੀ ਡਿਗਰੀ ਦੇਂਦਾ ਹੈ ,ਅਤੇ ਹਜੂਰ ਸਾਹਿਬ ਵਾਲਾ ਤੁਹਾਡਾ "ਸਿੰਘ ਸਾਹਿਬਾਨ" ਉਸ ਰਾਜਾ ਜੋਗੀ ਨੂੰ ਨੀਲੇ ਘੋੜੇ ਦੀ ਨਸਲ ਦਾ ਇਕ ਘੋੜਾ ਸਤਕਾਰ ਵਜੋ ਦੇ ਕੇ ਉਸ ਨੂੰ ਇਸ ਯੁਗ ਦਾ ਅਵਤਾਰ ਕਹਿੰਦਾ ਹੈ , ਤਾ ਤੁਹਾਡੀ ਕਲਮ ਵਿੱਚ ਸਿਆਹੀ ਕਿਉ ਮੁੱਕ ਜਾਂਦੀ ਹੈ ?
ਜਦੋ ਕੌਮ ਦਾ ਬੇੜਾ ਗਰਕ ਕਰਨ ਵਾਲੇ ਨੂੰ ਤੁਹਾਡੇ ਇਹ ਸਿੰਘ ਸਾਹਿਬਾਨ "ਫਖਰੇ ਕੌਮ" ਦਾ ਖਿਤਾਬ ਅਕਾਲ ਤਖਤ ਦੇ ਰੁਤਬੇ ਨੂੰ ਰੋਲਦਿਆਂ ਹੋਏ ਦੇਂਦੇ ਹਨ, ਤਾਂ ਤੁਹਾਡੀ ਕਲਮ ਕਿਉ ਗਵਾਚ ਜਾਂਦੀ ਹੈ ? ਜਦੋਂ ਅਕਾਲ ਤਖਤ ਦਾ ਹੇਡ ਗ੍ਰੰਥੀ ਗੁਰਬਾਣੀ ਕੀਰਤਨ ਰੋਕਣ ਲਈ ਗੂੰਡੇ ਅਤੇ ਅਪਰਾਧੀਆਂ ਨੂੰ ਠੇਕਾ ਦੇਂਦਾ ਹੈ, ਤਾਂ ਤੁਹਾਡੀ ਕਲਮ ਕੋਮਾਂ ਦੀ ਬੇਹੋਸ਼ੀ ਵਿੱਚ ਕਿਉ ਚਲੀ ਜਾਂਦੀ ਹੈ ? ਤੁਹਾਡੀ ਕਲਮ ਤਾਂ ਸਾਂਇਦ ਪੰਥ ਦਰਦੀਆਂ ਦੇ ਬਿਆਨਾਂ ਅਤੇ ਲਿਖਤਾਂ ਵਿੱਚੋਂ ਹੀ ਘੁਣਤਰਾਂ ਕਡ੍ਹਣ ਲਈ ਬਣੀ ਹੈ। ਕਦੀ ਕਦੀ ਤਾਂ ਸ਼ਕ ਜਿਹਾ ਪੈਂਦਾ ਹੈ ਕਿ ਐਸੇ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਕਿਸੇ ਖਾਸ ਮਕਸਦ ਕਰਕੇ ਹੀ ਲਿਖਦੇ ਹਨ , ਸੋਚ ਸਮਝ ਕੇ ਲਿਖਦੇ ਨੇ, ਜਾਂ ਸ਼ਾਇਦ ਕਿਸੇ ਦੇ ਕਹਿਣ ਤੇ ਹੀ ਲਿੱਖ ਰਹੇ ਨੇ।
ਇਹ ਸਾਰੀਆਂ ਗਲਾਂ ਮੇਰੇ ਵਿਦਵਾਨ ਮਿਤੱਰ ਨਾਲ ਵੀ ਕਲ ਹੀ ਫੌਨ ਤੇ ਹੋਈਆਂ ਨੇ , ਜਿਨਾਂ ਦਾ ਉਨਾਂ ਕੋਲ ਕੋਈ ਜਵਾਬ ਨਹੀ ਸੀ। ਇਸ ਕਰਕੇ ਮੈਨੂੰ ਇਹ ਸਭ ਕੁਝ ਪਾਠਕਾਂ ਦੀ ਨਜਰ ਕਰਨਾਂ ਪੈ ਰਿਹਾ ਹੈ । ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਇੰਦਰ ਜੀਤ ਸਿੰਘ ,
ਕਾਨਪੁਰ