ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੀ ਬਾਦਲਾਂ ਦਾ ਹਾਰ ਜਾਣਾ ਹੀ ਕਾਫੀ ਹੈ?
ਕੀ ਬਾਦਲਾਂ ਦਾ ਹਾਰ ਜਾਣਾ ਹੀ ਕਾਫੀ ਹੈ?
Page Visitors: 2585

ਕੀ ਬਾਦਲਾਂ ਦਾ ਹਾਰ ਜਾਣਾ ਹੀ ਕਾਫੀ ਹੈ?
ਪੰਜਾਬ ਅਤੇ ਬਾਹਰ ਵਾਲਿਆਂ ਦੇ ਬਦਲੇ ਤੌਰ ਵੇਖਕੇ ਜਾਪਦਾ ਕਿ ਬਾਦਲਾਂ ਦੇ ਬਦਲ ਉੱਡ ਜਾਣਗੇ ਇਸ ਵਾਰੀ! ਪਰ ਬਾਦਲਾਂ ਦਾ ਹਾਰ ਜਾਣਾ ਹੀ ਬਾਦਲਾਂ ਦੀ ਸਜਾ ਹੈ? ਮਾਵਾਂ ਦੇ ਪੁੱਤ ਜਿਹੜੇ ਮਜੀਠਿਆਂ-ਬਾਦਲਾਂ ਰਲਕੇ ਮਾਰੇ ਉਨ੍ਹਾਂ ਜਰਵਾਣਿਆਂ ਦਾ ਹਿਸਾਬ ਲੈਣ ਦੀ ਭਵਿੱਖ ਵਿੱਚ ਸਾਡੇ ਕੋਲੇ ਕੋਈ ਪਲੈਨ ਹੈ ਜਾਂ ਐਵੇਂ ਭੰਗੜੇ ਤੇ ਵੋਟਾਂ ਪਾ ਕੇ ਸਤਾ ਇੱਕ ਤੋਂ ਖੋਹ ਕੇ ਦੂਜੇ ਨੂੰ ਦੇਣ ਤੱਕ ਦੀ ਗੱਲ ਹੈ?
ਜਾਂ ਕਿ ਅਗਲੇ ਪੰਜ ਸਾਲਾਂ ਵਿਚ ਅਸੀਂ ਫਿਰ ਭੁੱਲ ਚੁੱਕੇ ਹੋਵਾਂਗੇ ਜਿਵੇਂ ਪਹਿਲਾਂ! ਹਾਲੇ ਕਿੰਨਾ ਕੁ ਚਿਰ ਹੋਇਆ ਸੀ ਬਾਦਲ ਨੂੰ ਦਰਬਾਰ ਸਾਹਿਬ ਵਿਚੋਂ ਲਾਸ਼ਾਂ ਉਪਰੋਂ ਲੰਘ ਕੇ ਆਏ ਨੂੰ ਪਰ ਪੰਜਾਬ ਵਾਲਿਆਂ ਉਸ ਨੂੰ ਸਤਾ ਸੌਂਪ ਵੀ ਦਿੱਤੀ ਸੀ। ਦੂਜੀ ਵਾਰ ਜਦ ਕੈਪਟਨ ਭਵੇਂ ਝੂਠੀ ਮੂਠੀਂ ਹੀ ਪਿਉ ਪੁੱਤ ਜਿਹਲ ਭੇਜੇ ਪਰ ਅਗਲੇ ਸਾਲਾਂ ਵਿਚ ਪੰਜਾਬ ਵਾਲੇ ਭੁੱਲ ਵੀ ਗਏ ਤੇ ਦੱਸ ਸਾਲ ਲਈ ਚਲੋ ਫਿਰ ਬਾਦਲ?
ਇਹ ਪਸ਼ੂ ਬਿਰਤੀ ਕਦ ਛੱਡਣੀ ਹੈ ਅਸੀਂ ਕਿ ਡਾਂਗਾ ਖਾਧੀਆਂ ਤੇ ਅਗਲੇ ਸਾਲਾਂ ਨੂੰ ਫਿਰ ਉਸੇ ਖੁਰਲੀ ਵਿਚ?
ਕੇਜਰੀਵਾਲ ਕਹਿੰਦਾ ਕਿ ਇਨ੍ਹਾਂ ਦੇ ਹਲਕ ਵਿਚ ਹੱਥ ਪਾ ਕੇ ਕਢਾਂਗਾ ਮੈਂ ਸਾਰਾ ਸਰਮਾਇਆ ਪਰ ਕੀ ਇੰਝ ਹੋਵੇਗਾ ਜਾਂ ਇੰਝ ਹੋਣ ਦੇਣ ਲਈ ਅਸੀਂ ਤਿਆਰ ਹਾਂ ਕਿ ਬਾਦਲਾਂ ਦਾ ਪੂਰਾ ਖਾਨਦਾਨ ਜਿਹਲ ਵਿਚ? ਮਜੀਠਿਆ ਨੂੰ ਕੀ ਫਾਹੇ ਨਹੀ ਲਾਇਆ ਜਾਣਾ ਚਾਹੀਦਾ ਜਿਸ ਪਤਾ ਨਹੀ ਕਿੰਨੀਆਂ ਮਾਵਾਂ ਦੇ ਪੁੱਤਾਂ ਨੂੰ ਸਿਵਿਆ ਵੰਨੀ ਤੋਰਿਆ?
ਜੇ ਜਿੱਤ ਤੋਂ ਬਾਅਦ ਇਹ ਸਭ ਨਹੀ ਹੁੰਦਾ ਤਾਂ ਪੰਜਾਬ ਸਾਰੀ ਹਯਾਤੀ ਇਉਂ ਅਪਣੇ ਨਿਆਣੇ ਮਰਵਾ ਕੇ ਰੋਂਦਾ ਰਹੇਗਾ ਤੇ ਫਿਰ ਕਿਸੇ ਹੋਰ ਦੀ ਆਸ ਵਿਚ ਦੂਜਿਆਂ ਲਈ ਭੰਗੜੇ ਪਾਉਂਦਾ ਰਹੇਗਾ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.