ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
ਆਓ ਸੋਚੀਏ ! ਸਾਡੇ ਕਿਸ ਕਿਰਦਾਰ-ਅਮਲ ਕਰ ਕੇ ਕੌਮ ਖੱਜਲ ਖ਼ੁਆਰ ਹੋ ਰਹੀ ਹੈ
ਆਓ ਸੋਚੀਏ ! ਸਾਡੇ ਕਿਸ ਕਿਰਦਾਰ-ਅਮਲ ਕਰ ਕੇ ਕੌਮ ਖੱਜਲ ਖ਼ੁਆਰ ਹੋ ਰਹੀ ਹੈ
Page Visitors: 2730

ਆਓ ਸੋਚੀਏ ! ਸਾਡੇ ਕਿਸ ਕਿਰਦਾਰ-ਅਮਲ ਕਰ ਕੇ ਕੌਮ ਖੱਜਲ ਖ਼ੁਆਰ ਹੋ ਰਹੀ ਹੈ 
ਵਰਤਮਾਨ ਸਿੱਖ ਤਾਰੀਖ਼ ਦੀ ਹਕੀਕੀ ਦਾਸਤਾਨ:
*
ਅਗਰ ਤੁਹਾਡੇ ਪਾਸ ਇੱਕ ਸਾਲ ਦਾ ਪਲਾਨ ਹੈ ਤਾਂ ਤੁਸੀਂ ਧਰਮ ਦੇ ਹੇਠਾਂ ਅੱਗ ਬਾਲੋ, ਖ਼ੂਬ ਉਬਾਲੋ ਤੇ ਬਹੁਪੱਖੀ ਸਵਾਰਥਾਂ ਅਤੇ ਗ਼ਰਜ਼ਾਂ ਦੀ ਵੱਟਤ ਕਰੋ।
*
ਅਗਰ ਤੁਹਾਡੇ ਪਾਸ ਜੀਵਨ ਭਰ ਦੀਆਂ ਰੋਟੀਆਂ ਸੇਕਣ ਦਾ ਪਲਾਨ ਹੈ ਤਾਂ ਹਰ ਖੜੀ ਹੁੰਦੀ ਮੁਸੀਬਤ ਜਾਂ ਮੁੱਦੇ ਹੇਠਾਂ ਫਿਰ ਅੱਗ ਬਾਲੋ, ਆਪਣੇ ਵਰਗੇ ਸ਼ੋਸ਼ਣ ਕਾਰੀ ਭੇਖੀ ਰਲਾਓ ਤੇ ਧੜਾ ਬਣਾਓ । ਧਰਮ, ਸਮਾਜ ਤੇ ਪੰਥ ਦੇ ਨਾਮ ਤੇ ਲਗਾਤਾਰ ਇਸ ਅੱਗ ਨੂੰ ਬਲਦੀ ਰੱਖਣ ਦਾ ਪ੍ਰਬੰਧਕੀ ਨਿਜ਼ਾਮ ਵਿਵਸਥਾ ਨਾਲ ਰਲ਼ ਕੇ ਤੋਰੋ; ਗੱਲ ਸਿਰੇ ਲੱਗਣ ਨਹੀਂ ਦੇਵੋਗੇ ਤਾਂ ਜੀਵਨ ਭਰ ਕੋਈ ਤੋਟ ਨਹੀਂ ਆਵੇਗੀ।

*
ਅਗਰ ਤੁਸੀਂ ਪੰਥ ਦੀ ਤਾਕਤ, ਮਾਇਆ, ਊਰਜਾ  ਆਪਣੇ ਹਿਤ ਵਿਚ ਸ਼ੋਸ਼ਣ ਕਰ ਕੇ ਕਿਸੇ ਦੂਜੇ (ਛੁਪੇ ਦੁਸ਼ਮਣ) ਲਈ ਹਮੇਸ਼ਾ ਜਾਇਆ ਕਰਵਾਈ ਜਾਣ ਦੇ ਪਲਾਨਰ ਹੋ; ਤਾਂ ਪ੍ਰਚਾਰ ਅਤੇ ਪ੍ਰਚਾਰਕ ਟੀਮਾਂ ਰਾਹੀਂ ਪੰਥ ਦੇ ਰਿਸਦੇ ਮੁੱਦਿਆਂ ਨੂੰ ਕੁਰੇਦ ਦੇ, ਉਭਾਰਦੇ ਤੇ ਭੁਨਾਉਂਦੇ ਰਹੋ। ਪੰਥ ਦੇ ਅਸਲ ਹਿਤਕਾਰੀ ਅਤੇ ਫ਼ਾਇਦੇ ਵਾਲੇ ਮੁੱਦਿਆਂ ਤੇ ਮਸਲਿਆਂ ਬਾਰੇ, ਕਿਸੇ ਮਸਲੇ ਦਾ ਕੋਈ ਹੱਲ ਨਾ ਨਿਕਲਣ ਦਿਓ। ਅਜਿਹੇ ਮੁੱਦਿਆਂ ਤੋਂ ਹਮੇਸ਼ਾ ਲਈ ਪੰਥ ਦਾ ਹੱਕ ਮੁਕਾ ਦੇਣ ਲਈ;ਇਨ੍ਹਾਂ ਮੁੱਦਿਆਂ ਨੂੰ ਹਮੇਸ਼ਾ ਲਈ ਸਿੱਖਾਂ ਹੱਥੀ ਹੀ, ਦੁਸ਼ਮਣ ਦੇ ਹੱਕ ਵਿਚ ਫਰੀਜ਼ ਕਰਵਾ ਕੇ ਹੋਰ ਨਵੇਂ ਉਹ ਮੁੱਦੇ ਘੜਦੇ ਰਹੋ ਜਿਹੜੇ ਪੰਥ ਨੂੰ ਟੁੰਬਣ ਵੀ ਕੌਮੀ ਭਵਿੱਖ ਨੂੰ ਖ਼ਤਮ ਵੀ ਕਰਾਉਣ।
*
ਅਗਰ ਤੁਸੀਂ ਪਿੰਡ ਤੋਂ ਰਾਜਧਾਨੀ ਤਕ ਸੱਤਾ ਦੀ ਚੌਧਰ, ਇਸ ਦੇ ਹੰਕਾਰ ਅਤੇ ਹਰ ਹਰਬੇ ਨਿੱਜੀ ਦੁਸ਼ਮਣੀਆਂ ਕੱਢਣ ਦੇ ਫਰਲੇਦਾਰ ਆਗੂ ਬਣਨਾ ਚਾਹੁੰਦੇ ਹੋ ਤਾਂ ਆਪਣੀ ਵੁੱਕਤ ਸਰਕਾਰੀ ਦਰਬਾਰੇ ਬਣਾਈ ਰੱਖਣ ਲਈ "ਗੁਰਦੁਆਰੇ" ਦੇ ਪ੍ਰਧਾਨ ਬਣੋ ਤੇ ਫਿਰ ਆਪਣੀਆਂ ਤੇ ਆਪਣਿਆਂ ਦੀਆਂ ਸਾਰੀਆਂ ਇੱਛਾਵਾਂ "ਸੇਵਾ" ਦੇ ਨਾਮ ਤੇ ਪੂਰੀਆਂ ਕਰਦੇ ਚਲੋ। 
*
ਅਗਰ ਤੁਸੀਂ ਸਿਆਸਤਦਾਨ ਬਣਨ ਦੇ ਪਲਾਨਰ ਹੋ ਤਾਂ ਕਿਸੇ ਨਾ ਕਿਸੇ ਬਲਦੀ ਅੱਗ ਦੇ ਮੂਹਰਲੇ ਆਗੂ ਬਣੋ । ਉਸ ਤੋਂ ਬਾਅਦ ਸੱਤਾਧਾਰੀ ਧਿਰ ਨਾਲ ਓਦੋਂ ਤਕ ਜੁੜੇ ਰਹੇ ਜਦ ਤਕ ਉਹ ਸਤਾ ਵਿਚ ਰਹਿੰਦੀ ਹੈ । ਗ਼ਰਜ਼ਾਂ ਪੂਰੀਆਂ ਹੁੰਦੇ ਰਹਿਣ ਤਕ ਧੜਾ ਨਾ ਬਦਲੋ ਤੇ ਜਦੋਂ ਹੀ ਤੁਹਾਡੀ ਸਿਆਸਤ ਦੀ ਲਾਲਸਾ ਲਈ ਕੋਈ ਵੱਡੀ ਮੌਕਾਪ੍ਰਸਤੀ ਮਿਲਦੀ ਹੋਵੇ ਤਾਂ ਪੰਥ, ਧਰਮ ਅਤੇ ਸਿੱਖੀ ਦੇ ਨਾਮ ਤੇ ਟਪੂਸੀ ਮਾਰ ਜਾਓ।
*
ਅਗਰ ਇਨ੍ਹਾਂ ਵਿਚੋਂ ਤੁਸੀਂ ਕਿਧਰੇ ਵੀ ਫਿਟ ਨਹੀਂ ਹੋ ਅਤੇ ਜੀਵਨ ਵਿਚ ਵੀ ਨਫ਼ਿਟ ਹੋ ਤਾਂ ਆਪਣਾ ਡੇਰਾ ਬਣਾਓ, ਸੰਤ ਬਣ ਜਾਓ ਤੇ ਬਗਲਾ ਬਣ ਕੇ ਡਾਲੀ ਦੀ ਕਾਰ ਕਮਾਓ।
*
ਅਗਰ ਤੁਸੀਂ ਕੌਮੀ ਨਿਰਮਾਣ ਕਾਰੀ ਦੇ ਪਲਾਨਰ ਹੋ ਤਾਂ ਪਹਿਲਾਂ ਆਪਣੀ ਚਮੜੀ ਗੈਂਡੇ ਦੀ ਬਣਾਓ, ਭਲਾਈ ਅਤੇ ਖ਼ੁਦਾਈ ਖ਼ਿਦਮਤਗਾਰੀ ਦੇ ਕੰਮਾਂ ਰਾਹੀਂ ਹਰਿਆ ਬੀਜੀ ਜਾਓ ਤੇ ਗਾਲ਼ਾਂ, ਨੁਕਤਾਚੀਨੀਆਂ, ਤੇ ਪੰਥ ਦੀ ਆਮ ਖ਼ਲਕਤ ਦੇ "ਅਖੌਤੀ ਪੰਥਕ ਆਗੂਆਂ ਦੇ ਲਾਈਲੱਗ ਅਟੁੱਟ ਸਮਰਥਕਾਂ" ਪਾਸੋਂ ਵਿਰੋਧ ਦੇ ਨਾਲੋਂ ਨਾਲ ਅਸਹਿਯੋਗ ਦੇ ਗੱਫੇ ਛਕਦੇ ਹੋਏ "ਗ਼ੱਦਾਰ" ਅਖਵਾਉਣ ਦਾ ਸੁਭਾ ਬਣਾਓ। ਲੰਮੇ ਸਮੇਂ ਤਕ ਕੰਮ ਕਰਨ ਲਈ ਇਨ੍ਹਾਂ ਸਭਨਾਂ ਦੀਆਂ ਪੰਥ, ਸਿੱਖੀ ਅਤੇ ਗੁਰਮਤਿ ਵਿਰੋਧੀ ਕਰਤੂਤਾਂ ਤੇ ਪਰਦਾ ਪਾਉਣਾ ਸਿੱਖ ਲਓ । ਹਮੇਸ਼ਾ ਯਾਦ ਰੱਖੋ ਜੇ ਸਿੱਖੀ ਜੀਵਨ ਜਾਂਚ ਦੀ ਗੁਰਮਤਿ ਵਿਵਹਾਰ ਵਿਚ ਸੱਚ ਬੋਲੋਗੇ ਤਾਂ ਗੁੱਠੇ ਲਾ ਦਿੱਤੇ ਜਾਉਗੇ।
*
ਰੱਬ ਦਾ ਵਾਸਤਾ ! ਜੇ ਤੁਸੀਂ ਸਿੱਖਾਂ ਦਾ ਕੌਮੀ ਘਰ ਬਣਾਉਣ ਦਾ ਸੁਫਨਾ ਪਾਲੀ ਬੈਠੇ ਹੋ ਹੋਰ ਇਸ ਨੂੰ ਸਾਕਾਰ ਕਰਨ ਵਾਲੇ ਪਲਾਨਰ ਹੋ ਤਾਂ ਵਿਵਸਥਾ ਦੇ ਕੌਮੀ ਬਘਿਆੜਾਂ ਦੇ ਢਿੱਡ ਵਿਚ ਰਹਿੰਦੇ ਹੋਏ; "ਅਖੌਤੀ ਖ਼ਾਲਿਸਤਾਨੀ, ਟਕਸਾਲੀ, ਪੰਥਕ ਕਮੇਟੀਆਂ ਦੇ ਖਾੜਕੂ" ਫ਼ਨਿਅਰਾਂ ਤੇ  ਉਨ੍ਹਾਂ ਦੇ ਸਪੋਲੀਆਂ ਦੇ ਜ਼ਹਿਰੀ ਡੱਸਿਆਂ ਨੂੰ ਸਹਿਣ ਦੀ ਸ਼ਕਤੀ ਪੈਦਾ ਕਰ ਕੇ, ਸਮੁੱਚੇ ਪੰਥ ਤੋਂ 500 ਸਾਲਾਂ ਤਕ ਬਿਨਾ ਕਿਸੇ ਹਮਦਰਦੀ, ਉਮੀਦ, ਸਹਿਯੋਗ ਤੋਂ ਆਪਣੇ ਜਿਹਾ ਦੀ ਤਿਆਰੀ ਤੇ ਖਪਾਉਣ ਦੀ "ਗੁਰੂ ਬਖ਼ਸ਼ਿਸ਼ ਬਾਬਾ ਬੰਦਾ ਸਿੰਘ ਬਹਾਦਰ ਬਣ" ਕੇ ਨਿੱਤਰ ਆਉਣ ਦੇ ਪਲਾਨਰ ਬਣੋ......
ਹਮੇਸ਼ਾ ਯਾਦ ਰੱਖਿਓ ਤੁਹਾਡੀਆਂ ਤਿੰਨ ਪੀੜ੍ਹੀਆਂ ਤਾਂ ਉਪਰੋਕਤ ਸਥਾਪਿਤ ਆਗੂ ਅਤੇ ਧੜੇ ਖਾ ਜਾਣਗੇ।
ਹੁਣ ਕਰਨਾ ਕੀ ਚਾਹੀਦਾ ਹੈ ?
ਜੇ ਸਿੱਖ, ਸਿੱਖੀ ਦਾ ਸਿੱਖਾਂ ਹੱਥੀਂ ਉਪਰੋਕਤ ਸ਼ੋਸ਼ਣ ਹੋਣਾ ਬੰਦ ਕਰਵਾ ਦੇਵੇ ਤਾਂ ਕੌਮ ਕਦੇ ਵੀ ਨਾ ਹਾਰੇ। ਜੇ ਸਿੱਖ ਸਿੱਖੀ ਨੂੰ ਨਾ ਮਾਰੇ ਤਾਂ ਕੌਮ ਕਦੇ ਵੀ ਨਾ ਹਾਰੇ।
ਕੌਮ ਉਸਾਰੀ ਲਈ ਪੁਸ਼ਤ ਦਰ ਪੁਸ਼ਤ ਯੋਜਨਾਂ ਬੰਦੀ ਅਧੀਨ ਪਿੰਡ-ਪਿੰਡ, ਘਰ-ਘਰ ਕੌਮੀ ਨਿਰਮਾਣ ਕਾਰੀ, ਪ੍ਰਾਪਤੀ ਨਿਮਿਤ ਸੰਤ-ਸਿਪਾਹੀ ਸਿਧਾਂਤ ਅਤੇ ਸੰਕਲਪ ਅਧੀਨ ਗੁਰਮਤਿ ਧਰਮ ਦੀ ਸਭਿਅਤਾ ਲਈ ਨਾਨਕਸ਼ਾਹੀ ਖ਼ਾਲਸਤਾਈ ਜੋਤ ਜਗਾਉਣ ਵਾਸਤੇ ਆਓ ਸਾਂਝੇ ਯਤਨ ਕਰੀਏ....
ਨ੍ਹਾ ਕੋਈ ਅਹੁਦੇਦਾਰੀ, ਨ੍ਹਾ ਪ੍ਰਧਾਨਗੀ, ਨ੍ਹਾ ਚੌਧਰ, ਨ੍ਹਾ ਕੋਈ ਰਾਜਨੀਤੀ,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.