ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਨਿੱਤ ਚੌਪਈ ਵਿਚ ਅਸਿਧੁਜ ਦੀ ਸਰਨੀ ਪੈਣ ਵਾਲਿਓ, ਅਸਿਧੁਜ ਕੌਣ ਹੈ ?
ਨਿੱਤ ਚੌਪਈ ਵਿਚ ਅਸਿਧੁਜ ਦੀ ਸਰਨੀ ਪੈਣ ਵਾਲਿਓ, ਅਸਿਧੁਜ ਕੌਣ ਹੈ ?
Page Visitors: 2661

ਨਿੱਤ ਚੌਪਈ ਵਿਚ ਅਸਿਧੁਜ ਦੀ ਸਰਨੀ ਪੈਣ ਵਾਲਿਓ, ਅਸਿਧੁਜ ਕੌਣ ਹੈ ?
 ਆਤਮਜੀਤ ਸਿੰਘ, ਕਾਨਪੁਰ
ਭਲਿਓ ! ਜਿਸ ਚੌਪਈ ਨੂੰ ਤੁਸੀਂ ਦਿਨ-ਰਾਤ ਅੱਖਾਂ ਮੀਚ ਕੇ ਪੜ੍ਹੀ ਜਾ ਰਹੇ ਹਾਂ, ਕਦੀ ਇਹ ਸੋਚਿਆ ਕਿ ਇਹ ਚੌਪਈ ਕਿਥੇ ਲਿਖੀ ਹੈ ਅਤੇ ਇਸ ਵਿੱਚ ਕਿੰਨੀ ਪਉੜੀਆਂ ਹਨ, ਜਾਂ ਸਿਰਫ ਅੱਖਾਂ ਮੀਚ ਕੇ ਪੜ੍ਹੀ ਹੀ ਜਾ ਰਹੇ ਹੋ, ਕਦੀ ਇਹ ਸੋਚਣ ਦਾ ਜਤਨ ਕੀਤਾ ਕਿ ਇਸ ਚੌਪਈ ਵਿਚ ਇਹ ਮਹਾਂਕਾਲ, ਖੜਗਕੇਤ, ਅਸਿਧੁਜ, ਗਿਧਧੁਜ, ਉਲੂਕੇਤ ਕੌਣ ਹਨ? ਅਤੇ ਬਹੁਤਾਂ ਨੇ ਤਾਂ ਗਿਧਧੁਜ ਤੇ ਉਲੂਕੇਤ ਦਾ ਕਦੇ ਨਾਂ ਵੀ ਨਹੀਂ ਸੁਣਿਆ ਹੋਣਾ।
ਓਇ ਭਲਿਓ ਜਿਸ ਚੌਪਈ ਨੂੰ ਤੁਸੀਂ ਅੱਖਾਂ ਮੀਚ ਕੇ ਦਿਨ ਰਾਤ ਪੜ੍ਹੀ ਜਾ ਰਹੇ ਹੋ ਉਹ ਕਥਿਤ ਦਸਮ ਗ੍ਰੰਥ ਦੇ ਚਰਿਤ੍ਰੋਪਾਖਯਾਨ ਦਾ ੪੦੪ ਵਾਂ ਚਰਿਤ੍ਰ ਦਾ ਹਿੱਸਾ ਹੈ, ਇਸ ਵਿੱਚ ੪੦੫ ਪਉੜੀਆਂ ਹਨ ਅਤੇ ਜੋ ਤੁਸੀਂ ਪਹਿਲੀ ਪਉੜੀ ਪੜ੍ਹਦੇ ਹੋ ਉਹ ੩੭੭ ਨੰ. ਪਉੜੀ ਹੈ।
ਆਉ ਇਹ ਜਾਣਨ ਦਾ ਜਤਨ ਕਰੀਏ ਕਿ ਇਸ ਚੌਪਈ ਵਿਚ ਇਹ ਅਸਿਧੁਜ ਕੌਣ ਹੈ? ਜਿਸ ਦੀ ਸਰਨੀ ਅਸੀ ਦਿਨ ਰਾਤ ਪੈ ਰਹੇ ਹਾਂ .
.ਜੇ ਅਸਿਧੁਜ ਤਵ ਸ਼ਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥
ਪੁਰਖ ਜਵਨ ਪਗੁ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ
॥੩੯੭॥
ਇਹ ਅਸਿਧੁਜ ਕੋਈ ਰੱਬ ਜਾਂ ਅਕਾਲ ਪੁਰਖ ਨਹੀਂ, ਜਿਸ ਦੀ ਸਰਨੀ ਤੁਸੀਂ ਪੈ ਰਹੇ ਹੋ, ਇਹ ਅਸਿਧੁਜ ਤਾਂ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਮਹਿਸ਼ਧੁਜ, ਗਿਧਧੁਜ, ਉਲੂਕੇਤ ਨਾਲ ਲੜ ਰਿਹਾ ਹੈ ਨਾਲ ਹੀ ਹੁਅੰ ਸ਼ਬਦ ਬੋਲ ਬਿਮਾਰੀਆਂ ਪੈਦਾ ਕਰ ਰਿਹਾ ਹੈ ਸੀਤ ਰੋਗ, ਉਸਨ ਤਾਪ, ਛਈ ਰੋਗ, ਸੰਨਿ-ਪਾਤ ਰੋਗ, ਵੇਖੋ ਪਉੜੀ ਨੰ. ੨੩੦, ੨੩੧, ੨੩੨ ਅਤੇ ੨੩੪...
ਅਸਿਧੁਜ ਕੋਪ ਅਧਿਕ ਕਹ ਕਰਾ । ਸੈਨ ਦਾਨਵਨ ਕੋ ਰਨ ਹਰਾ ।
 ਭਾਤਿ ਭਾਤਿ ਤਨ ਸਸਤ੍ਰ ਪ੍ਰਹਾਰੇ । ਤਿਲ ਤਿਲ ਪਾਇ ਸੁਭਟ ਕਟਿ ਡਾਰੇ
।੨੩੦।
ਇਹ ਬਿਧਿ ਹਨੀ ਸੈਨ ਅਸਿਧੁਜ ਜਬ । ਕਾਪਤ ਭਯੋ ਅਸੁਰ ਜਿਯ ਮੋ ਤਬ ।
 ਅਮਿਤ ਅਸੁਰ ਰਨ ਔਰ ਪ੍ਰਕਾਸੇ । ਤਿਨ ਕੋ ਕਹਤ ਨਾਮ ਬਿਨੁ ਸਾਸੇ
।੨੩੧।
ਗੀਧ ਧੁਜਾ ਕਾਕ ਧੁਜ ਰਾਛਸ । ਉਲੂ ਕੇਤੁ ਬੀਯੋ ਬਡ ਰਾਛਸ ।
 ਅਸਿਧੁਜ ਕੇ ਰਨ ਸਮੁਹਿ ਸਿਧਾਏ । ਮਾਰਿ ਮਾਰਿ ਚਹੂੰ ਓਰ ਉਘਾਏ
।੨੩੨।
ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ । ਜਲਧਰ ਐਸ ਬਡੇ ਭੂਧਰ ਪਰ ।
 ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ । ਚਟਪਟ ਸੁਭਟ ਬਿਕਟਿ ਕਟਿ ਡਾਰੈ
।੨੩੩।
ਹੁਅੰ ਸਬਦ ਅਸਿਧੁਜਹਿ ਉਚਾਰਾ । ਤਿਹ ਤੇ ਆਧਿ ਬ੍ਯਾਧਿ ਬਪੁ ਧਾਰਾ ।
 ਸੀਤ ਜ੍ਵਰ ਅਰ ਉਸਨ ਤਾਪ ਭਨੇ । ਛਈ ਰੋਗ ਅਰੁ ਸੰਨ੍ਯਪਾਤ ਗਨ
।੨੩੪।
ਅਗਲੀ ਪਉੜੀਆਂ ਵਿੱਚ ਵੀ ਇਹ ਅਸਿਧੁਜ ਦੈਤਾਂ ਨਾਲ ਲੜ ਰਿਹਾ ਹੈ ਅਤੇ ਰੋਗ ਪੈਦਾ ਕਰ ਰਿਹਾ ਹੈ।
ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਕਿਸ ਦੀ ਸਰਨੀ ਪੈਣਾ ਹੈ ਇਸ ਅਸਿਧੁਜ ਦੇ ਜੋ ਗੁੱਸੇ ਵਾਲਾ ਅਤੇ ਰੋਗ ਪੈਦਾ ਕਰਣ ਵਾਲਾ ਹੈ, ਜਾਂ ਫਿਰ ਅਕਾਲ ਪੁਰਖ ਦੀ ਜਿਸ ਦੀ ਸਰਨ ਵਿੱਚ ਸਦਾ ਅੰਨਦੁ ਹੈ ..
ਏਕੁ ਅਰਾਧਹੁ ਸਾਚਾ ਸੋਇ ॥ ਜਾ ਕੀ ਸਰਨਿ ਸਦਾ ਸੁਖੁ ਹੋਇ ॥1॥
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.