ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਬੱਗੇ ਸਿੰਘ ਸਾਹਿਬਾਂ ਦੇ ਕਾਲੇ ਕਾਰਨਾਮੇ (ਭਾਗ ਦੂਜਾ)
ਬੱਗੇ ਸਿੰਘ ਸਾਹਿਬਾਂ ਦੇ ਕਾਲੇ ਕਾਰਨਾਮੇ (ਭਾਗ ਦੂਜਾ)
Page Visitors: 2733

                                                                    ੴ  ਸਤਿ ਗੁਰ ਪ੍ਰਸਾਦਿ
                                 ਬੱਗੇ ਸਿੰਘ ਸਾਹਿਬਾਂ ਦੇ ਕਾਲੇ ਕਾਰਨਾਮੇ (ਭਾਗ ਦੂਜਾ)  
                                                    (ਲੜੀ ਜੋੜਨ ਲਈ , ਪਹਿਲਾ ਭਾਗ ਵੇਖੋ ਜੀ) 

ਦੋਹਰਾ। ਖਸ਼ਟਮ ਗ੍ਰਿਹਿ ਤਬ ਧਾਰਿ ਬਪੁ ਦੇਵੋਂ ਸੀਸ ਉਤਾਰ।
ਦਸਮ ਰੂਪ ਕੋ ਚਾਰਿ ਸੁਤ ਇਸ ਕੇ ਹੇਤ ਸੰਘਾਰ। (੧੯੦)
ਛੇਵੇਂ ਰੂਪ (ਗੁਰੂ ਹਰਿਗੋਬਿੰਦ ਸਾਹਿਬ ਜੀ) ਦੇ ਘਰ ਜਨਮ ਲੈ ਕੇ, ਫਿਰ ਸੀਸ ਦੇਵਾਂਗਾ। ਦਸਵੇਂ ਰੂਪ ਵਿਚ, ਮੇਰੇ ਚਾਰ ਸਪੁਤ੍ਰ ਫਿਰ ਸੀਸ ਵਾਰਨਗੇ।
ਚੌਪਈ। ਗੁਰ ਨਾਨਕ ਕੇ ਬਚ ਇਹ ਭਾਂਤਾ। ਮਰਦਾਨੇ ਸੁਨਿ ਬਾਲ ਬਿਖਯਾਤਾ। (੧੯੧)
ਗੁਰੂ ਨਾਨਕ ਦੇ ਇਸ ਤ੍ਰ੍ਹਾਂ ਦੇ ਬਚਨ, ਮਰਦਾਨੇ ਅਤੇ ਬਾਲੇ ਨੇ ਪ੍ਰਗਟ ਤੌਰ ਤੇ ਸੁਣੇ।
ਇਸ ਤੋਂ ਅੱਗੇ, ਇਸ ਚੌਪਈ ਵਿੱਚ ਤੈਮੂਰ ਦੀ ਗਾਥਾ, ਬਾਲੇ ਦੀ ਵਡਿਆਈ, ਭਗਤ ਦੇ ਬਚਨ ਨਾ ਟਲਣ ਵਾਲੇ, ਅਤੇ ਮਾਲਕ ਪ੍ਰਭੂ ਅਪਣੇ ਸੇਵਕਾਂ ਦੇ ਵੱਸ ਵਿੱਚ ਹੋਣ ਦੀ ਗੱਲ ਆਖੀ ਹੈ।
ਦੋਹਰਾ। ਇਸੀ ਹੇਤਿ ਭਾਈ ਸੁਨੋ ਅਬ ਹਮ ਚਲੈਂ ਲਾਹੌਰ।
           ਪ੍ਰਿਥਮ ਸੀਸ ਤਹ ਦੇਵ ਹੋਂ ਆਵੋਂ ਨਾਹਿ ਬਹੋਰ। (੨੦੨)
ਹੇ ਭਾਈ ਬੁੱਢਾ ਅਤੇ ਭਾਈ ਗੁਰਦਾਸ ਸੁਣੋ, ਇਸ ਵਾਸਤੇ ਅਸੀਂ ਲਾਹੌਰ ਜਾ ਰਹੇ ਹਾਂ, ਮੁੜ ਕੇ ਵਾਪਸ ਨ੍ਹੀਂ ਆਵਾਂਗੇ।
ਇਸ ਤੋਂ ਅਗਲੀ ਚੌਪਈ ਵਿੱਚ ਯਭਲੀਆਂ ਮਾਰ ਕੇ ਅਗਲਾ ਦੋਹਰਾ ਹੈ,
ਦੋਹਰਾ। ਗੁਰ ਨਾਨਕ ਅੰਗਦ ਕਹੀ ਅੰਗਦ ਅਮਰ ਬਖਾਨ।
           ਅਮਰਦਾਸ ਰਾਮਦਾਸ ਕੌ ਸਿਖਯਾ ਦੀਨ ਮਹਾਨ। (੨੦
ਇਹ ਗਾਥਾ ਬਾਬਾ ਨਾਨਕ ਨੇ ਬਾਬਾ ਅੰਗਦ ਜੀ ਨੂੰ ਕਹੀ, ਅੰਗਦ ਸਾਹਿਬ ਨੇ ਇਹ ਅਮਰ (ਦਾਸ) ਨੂੰ ਕਹੀ, ਅਮਰਦਾਸ ਨੇ, ਇਹ ਮਹਾਨ ਸਿਖਿਆ ਰਾਮਦਾਸ ਨੂੰ ਦਿੱਤੀ।
ਚੌਪਈ। ਰਾਮਦਾਸ ਗੁਰ ਭਏ ਕ੍ਰਿਪਾਲ। ਦੈ ਸਿਖਿਆ ਮੁਹਿ ਕੀਨੁ ਨਿਹਾਲੁ।
           ਸੋ ਸਿਖਯਾ ਸੁਨਿਹੋ ਮਨੁ ਲਾਈ। ਰਿਦ ਮਹਿ ਧਾਰੋ ਬਹੁ ਸੁਖ ਪਾਈ। (੨੦੭)
 ਜਦ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਤਾਂ ਇਹ ਸਿਖਿਆ, ਮੈਨੂੰ ਦੇ ਕੇ ਨਿਹਾਲ ਕੀਤਾ। ਇਹ ਸਿਖਿਆ, ਹੁਣ ਤੁਸੀਂ ਮੇਰੇ ਕੋਲੋਂ ਮਨ ਲਾ ਕੇ ਸੁਣੋ, ਤੁਸੀ ਹੁਣ ਇਸ ਨੂੰ ਹਿਰਦੇ ਵਿੱਚ ਦ੍ਰਿੜ੍ਹ (ਪਕਿਆਂ) ਕਰ ਲਵੋ। ਇਸ ਨਾਲ ਤੁਹਾਨੂੰ ਸੁਖ ਮਿਲੇਗਾ।
ਇਸ ਤੋਂ ਅੱਗੇ ਪੰਜਵੇਂ ਨਾਨਕ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਕੁੱਝ ਨਹੀਂ ਦੱਸਿਆ, ਨਾ ਹੀ ਇਸ ਬਾਰੇ, ਗੁਰ ਬਿਲਾਸ ਵਿੱਚ ਇਸ ਤੋਂ ਅੱਗੇ ਕੁੱਝ ਹੋਰ ਲਿਖਿਆ ਹੈ। ਵਿਚਾਰਿਆਂ ਇਹੀ ਸਮਝ ਆਉਂਦੀ ਹੈ ਕਿ, ਸਤਵੀਂ ਸ਼ਹਾਦਤ ਮਾਤਾ ਗੁਜਰੀ ਜੀ ਦੀ ਹੀ ਹੋ ਸਕਦੀ ਹੈ।
ਇਸ ਨੂੰ ਵਿਚਾਰਿਆਂ ਕੁੱਝ ਗੱਲਾਂ ਸਾਮ੍ਹਣੇ ਆਉਂਦੀਆਂ ਹਨ, ਜਿਵੇਂ,
੧, ਇਹ ਕਹਾਣੀ ਪੰਜਵੇਂ ਨਾਨਕ ਜੀ ਨੇ, ਸ਼ਹਾਦਤ ਦੇਣ ਲਈ ਲਾਹੌਰ ਜਾਣ ਸਮੇ, ਹਰਿਗੋਬਿੰਦ ਪਾਤਸ਼ਾਹ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸੁਣਾਈ। ਪੰਜਵੇਂ ਨਾਨਕ ਜੀ ਦੇ ਕਹਿਣ ਅਨੁਸਾਰ, ਇਹ ਕਹਾਣੀ, ਬਾਬਾ ਨਾਨਕ ਜੀ ਨੇ ਬਾਬਾ ਅੰਗਦ ਜੀ ਨੂੰ ਸੁਣਾਈ ਸੀ, ਫਿਰ ਇਹ ਕਹਾਣੀ ਬਾਬਾ ਅੰਗਦ ਜੀ ਨੇ, ਬਾਬਾ ਅਮਰਦਾਸ ਜੀ ਨੂੰ ਸੁਣਾਈ ਸੀ। ਸਮਾ ਆਉਣ ਤੇ ਬਾਬਾ ਅਮਰਦਾਸ ਜੀ ਨੇ ਇਹ ਕਹਾਣੀ, ਬਾਬਾ ਰਾਮਦਾਸ ਜੀ ਨੂੰ ਸੁਣਾਈ। ਅਤੇ ਜਦ ਬਾਬਾ ਰਾਮਦਾਸ ਜੀ ਕ੍ਰਿਪਾ ਦੇ ਘਰ ਵਿਹ ਆਏ ਤਾਂ ਉਨ੍ਹਾਂ ਨੇ, ਇਹ ਕਹਾਣੀ ਰੂਪੀ ਸਿਖਿਆ ਮੈਨੂੰ ਦੇ ਕੇ ਨਿਹਾਲ ਕੀਤਾ।
(ਕਵੀ ਦੇ ਕਹਣ ਅਨੁਸਾਰ, ਇਸ ਕਹਾਣੀ ਦੀ ਪ੍ਰੋੜ੍ਹਤਾ, ਪਹਿਲੇ ਪੰਜੇ ਨਾਨਕ ਕਰਦੇ ਹਨ।)
ਫੇਰ ਬਾਬਾ ਨਾਨਕ ਜੀ ਦੇ ਇਹ ਬਚਨ, ੧੯੧ ਨੰਬਰ ਦੀ ਚੌਪਈ ਵਿੱਚ ਭਾਈ ਬਾਲਾ ਅਤੇ ਭਾਈ, ਮਰਦਾਨਾ ਜੀ ਨੇ ਵੀ ਪ੍ਰਗਟ ਰੂਪ ਵਿੱਚ ਸੁਣੇ ਸਨ। ਹੁਣ ਇਹ ਬਚਨ ਪੰਜਵੇਂ ਨਾਨਕ ਆਪ ਪਾਤਸ਼ਾਹ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਨੂੰ ਵੀ ਸੁਣਾ ਰਹੇ ਹਨ।)
੨, ਇਹ ਕਹਾਣੀ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ, ਇਸ ਨੂੰ ਜੋ ਪੜ੍ਹੇਗਾ ਜਾਂ ਸੁਣੇਗਾ, ਉਸ ਦਾ ਜਨਮ ਮਰਨ ਦਾ ਗੇੜ ਕਟਿਆ ਜਾਵੇਗਾ, ਉਹ ਭਵਜਲ ਤੋਂ ਪਾਰ ਹੋ ਕੇ ਪਰਮਾਤਮਾ ਵਿੱਚ ਵਿਲੀਨ ਹੋ ਜਾਵੇ ਗਾ।
( ਇਸ ਕਹਾਣੀ ਨੂੰ ਵਿਚਾਰਨ ਤੇ ਰੋਕ ਲਗਾ ਕੇ, ਇਸ ਨੂੰ ਪੜ੍ਹਨ ਅਤੇ ਸੁਣਨ ਬਾਰੇ ਤਾਕੀਦ ਕੀਤੀ ਹੈ, ਮੁਕਤੀ ਦਾ ਲਾਲਚ ਵੀ ਦਿੱਤਾ ਹੈ)
੩, ਬਾਬਾ ਨਾਨਕ ਨੇ (ਨਸ਼ਈਆਂ ਵਾਙ) ਆਜੜੀ ਕੋਲ ਭੰਗ ਦੀ ਫਰਿਆਦ ਕੀਤੀ। ਉਸ ਨਾਲ ਭੰਗ ਲੈਣ ਦੇਣ ਦਾ ਸੌਦਾ ਵੀ ਕੀਤਾ। ਜਦ ਆਜੜੀ ਭੰਗ ਲੈ ਆਇਆ ਤਾਂ ਬਾਬਾ ਨਾਨਕ ਬਹੁਤ ਆਨੰਦਤ ਹੋਇਆ ਅਤੇ ਆਜੜੀ ਦੇ ਅੱਗੇ ਅਪਣਾ ਪੱਲਾ ਵਿਛਾ ਦਿੱਤਾ। ਬਾਬਾ ਨਾਨਕ ਜੀ ਲਈ ਭੰਗ ਏਨੀ ਕੀਮਤੀ ਸੀ ਕਿ, ਭੰਗ ਦੀਆਂ ਸੱਤ ਮੁੱਠਾਂ ਲਈ ਸੱਤ ਪਾਤਸ਼ਾਹੀਆਂ ਦਾ ਰਾਜ ਦੇ ਦਿੱਤਾ। ਫਿਰ ਬਾਲੇ ਦੇ ਯਾਦ ਕਰਾਉਣ ਤੇ, ਭੰਗ ਦੀਆਂ ਸੱਤ ਮੁੱਠਾਂ ਬਦਲੇ ਦਿੱਤੀ ਚੀਜ਼, (ਬਾਦਸ਼ਾਹਤ) ਵਾਪਸ ਲੈਣ ਲਈ, ਸੱਤ ਸ਼ਹਾਦਤਾਂ ਦੇਣ ਦੀ ਭਵਿੱਖਬਾਣੀ ਵੀ ਕਰ ਦਿੱਤੀ।
੪, ਬਾਬਾ ਨਾਨਕ ਜੀ ਨੇ ਹੀ ਬਾਲੇ ਕੋਲ ਅਪਣੇ ਦਸ ਅਵਤਾਰ ਧਾਰਨ ਦੀ, ਅਤੇ ਦਸਵੇਂ ਜਾਮੇ ਵਿੱਚ ਪੰਥ ਪ੍ਰਗਟ ਕਰਨ ਦੀ ਭਵਿੱਖਬਾਣੀ ਕਰ ਦਿੱਤੀ ਸੀ।
ਇਸ ਕਹਾਣੀ ਦੇ ਸੁਣਨ ਨਾਲ, ਦਿਮਾਗ ਵਿੱਚ ਜੋ ਸ਼ੰਕੇ ਉੱਠਦੇ ਹਨ, ਉਹ ਇਵੇਂ ਹਨ,
੧, ਗੁਰ ਬਿਲਾਸ ਪਾਤਸ਼ਾਹੀ ੬, ਅਨੁਸਾਰ, ਜਿਸ ਕਹਾਣੀ ਦੀ ਪ੍ਰੋੜ੍ਹਤਾ, ਛੇ ਨਾਨਕ ਜਾਮੇ ਕਰਦੇ ਹੋਣ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵਰਗੇ ਗੁਰਸਿੱਖਾਂ ਦੀ ਜਿਸ ਤੇ ਗਵਾਹੀ ਪਈ ਹੋਵੇ। ਭਾਈ ਮਨੀ ਸਿੰਘ ਵਰਗੇ ਸ਼ਹੀਦ ਦੇ ਮੁੱਖ ਤੋਂ ਸੁਣ ਕੇ ਇਹ ਕਥਾ, ਭਗਤ ਸਿੰਘ ਵਰਗਾ ਗੁਰਸਿੱਖ ਸੁਣਾ ਰਿਹਾ ਹੋਵੇ, ਅਕਾਲਤਖਤ ਸਾਹਿਬ ਦਾ ਜਥੇਦਾਰ, ਸਿੰਘ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ, ਅਮਰਜੀਤ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਜਿਹੇ ਵਿਦਵਾਨ ਜਿਸ ਦੀ ਸੰਪਾਦਨਾ ਕਰ ਰਹੇ ਹੋਣ, ਪੰਥ ਰਤਨ, ਸ੍ਰ, ਗੁਰਚਰਨ ਸਿੰਘ ਟੌਹੜਾ ਅਤੇ ਪੰਥ ਰਤਨ ਸ੍ਰ, ਸੰਤ ਸਿੰਘ ਮਸਕੀਨ ਵਰਗੇ ਦਸ ਹੋਰ ਵਿਦਵਾਨ ਉਸ ਦੇ ਕਸੀਦੇ ਕੱਢ ਰਹੇ ਹੋਣ, ਉਸ ਨੂੰ ਪੰਥ ਲਈ ਮਹਾਨ ਸੌਗਾਤ ਦੱਸ ਰਹੇ ਹੋਣ, ਤਾਂ ਕੀ ਇਸ ਕਹਾਣੀ ਤੇ ਕੁੱਝ ਸ਼ੱਕ ਹੋ ਸਕਦਾ ਹੈ? (ਜੇ ਅਸੀਂ ਪੁਜਾਰੀ ਜਮਾਤ ਦੀ ਸਿਖਿਆ ਅਨੁਸਾਰ, ਸ਼ਰਧਾਵਾਨ ਸਿੱਖ ਹਾਂ ਤਾਂ ਸਾਨੂੰ ਇਸ ਕਹਾਣੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।)
ਪਰ ਜਦ ਇੱਕ ਛੋਟੀ ਜਿਹੀ ਗੱਲ ਜਿਸ ਦਾ ਸ਼ਰਧਾ ਨਾਲ ਕੋਈ ਸਬੰਧ ਨਹੀਂ ਹੈ (ਇਤਿਹਾਸ) ਨੂੰ ਵਿਚਾਰਿਆ ਤਾਂ, ਉਸ ਮੁਤਾਬਕ ਇਸ ਕਹਾਣੀ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ। ਇਤਿਹਾਸ ਮੁਤਾਬਕ ਤੈਮੂਰ ਲਿੰਗ ਦਾ ਜਨਮ, ੯ ਅਪ੍ਰੈਲ, ੧੩੩੬ ਈਸਵੀ ਵਿੱਚ ਹੋਇਆ ਸੀ, ਉਸ ਦੀ ਮੌਤ ੨੮ ਫਰਵਰੀ, ੧੪੦੫  ਨੂ  ਹੋ ਗਈ ਸੀ। ਬਾਬਾ ਨਾਨਕ ਜੀ ਦਾ ਜਨਮ ੧੪੬੯ ਵਿੱਚ ਹੋਇਆ। (ਤਾਰੀਖ ਇਸ ਕਰ ਕੇ ਨਹੀਂ ਲਿਖ ਰਿਹਾ, ਕਿਉਂਕਿ ਪੁਜਾਰੀਆਂ ਦੇ ਗਧੀ ਗੇੜ ਵਿੱਚ ਪਏ ਸਿੱਖ, ਪੰਜ ਸਦੀਆਂ ਵਿੱਚ ਵੀ ਇਹ ਫੈਸਲਾ ਨਹੀਂ ਕਰ ਸਕੇ ਕਿ ਬਾਬਾ ਨਾਨਕ ਜੀ ਦੀ ਜਨਮ ਤਾਰੀਖ ਕੀ ਹੈ?) ਖੈਰ ਕੁੱਝ ਵੀ ਹੋਵੇ, ਇਹ ਸਾਰੇ ਮੰਨਦੇ ਹਨ ਕਿ ਬਾਬਾ ਨਾਨਕ ਜੀ ਦੀ ਪੈਦਾਇਸ਼ ੧੪੬੯ ਵਿੱਚ ਹੋਈ ਸੀ। ਚਲੋ ਪਹਿਲੇ ਨਾਨਕ ਬਾਰੇ ਤਾਂ ਦਿਨ, ਮਹੀਨੇ ਦਾ ਹੀ ਰੌਲਾ ਹੈ, ਪਰ ਦਸਵੇਂ ਨਾਨਕ ਬਾਰੇ ਤਾਂ ਸਾਲ ਦਾ ਵੀ ਕੋਈ ਫੈਸਲਾ ਨਹੀਂ ਹੋ ਸਕਿਆ।
 ਇਸ ਹਿਸਾਬ ਬਾਬਾ ਨਾਨਕ ਜੀ ਦੇ ਦੁਨੀਆ ਵਿੱਚ ਆਉਣ ਤੋਂ ਲਗ ਭਗ ੬੪ ਸਾਲ ਪਹਿਲਾਂ, ਤੈਮੂਰ ਲਿੰਗ ਇਸ ਜਹਾਨ ਤੋਂ ਜਾ ਚੁੱਕਾ ਸੀ। ਗੁਰ ਬਿਲਾਸ ਮੁਤਾਬਕ ਤੈਮੂਰ ਲਿੰਗ ਬਾਬਾ ਨਾਨਕ ਜੀ ਨਾਲੋਂ ਛੋਟਾ ਸੀ। ਇਹ ਗੱਲ ਲੁਕੀ ਵੀ ਰਹਿ ਜਾਂਦੀ, ਜੇ ਵਿਚਾਰਾ ਗੁਰਬਿਲਾਸ ਦਾ ਲਿਖਾਰੀ, ਉਸ ਨੂੰ ਖਾਲੀ ਤੈਮੂਰ ਹੀ ਲਿਖ ਦਿੰਦਾ, ਪਰ ਉਹ ਵਿਚਾਰਾ ਇੱਕ ਮਨ ਘੜਤ ਪਾਤ੍ਰ, ਬਾਲੇ ਨੂੰ ਬਾਬਾ ਨਾਨਕ ਜੀ ਨਾਲੋਂ ਸਿਆਣਾ ਦਰਸਾਉਣ ਦੇ ਚੱਕਰ ਵਿਚ, ਸੰਨ੍ਹ ਤੋਂ ਫੜੇ ਚੋਰ ਵਾਙ ਫੜਿਆ ਗਿਆ। ਦੂਸਰੇ ਪਾਸੇ ਪੁਜਾਰੀ ਲਾਣਾ ਅਕਲ ਦੀ ਘਾਟ ਕਾਰਨ ਠੀਕ ਢੰਗ ਨਾਲ ਨਕਲ ਵੀ ਨਹੀਂ ਮਾਰ ਸਕਿਆ। (ਕਿਉਂਕਿ ਸਿਆਣੇ ਕਹਿੰਦੇ ਹਨ, ਨਕਲ ਵੀ ਅਕਲ ਨਾਲ ਹੀ ਮਾਰ ਹੁੰਦੀ ਹੈ।) ਜੇ ਉਹ ਤੈਮੂਰ ਦੇ ਲਿੰਗ ਵਾਲੀ ਗੱਲ ਗੋਲ ਕਰ ਜਾਂਦੇ ਤਾਂ, ਕੁੱਝ ਭਰਮ ਬਣ ਜਾਂਦਾ। ਇਸ ਗਲਤੀ ਤੋਂ ਅਗਾਂਹ ਸ਼ੰਕੇ ਉਠਣੇ ਸੁਭਾਵਕ ਸਨ। ਬਾਬਾ ਨਾਨਕ ਜੀ ਦਾ ਵੀ ਕਥਨ ਹੈ ਕਿ ਹਰ ਕੰਮ ਕਰਨ ਲਗਿਆਂ ਉਸ ਨੂੰ ਅਕਲ ਨਾਲ ਵਿਚਾਰ ਲੈਣਾ ਚਾਹੀਦਾ ਹੈ। ਸੋ ਅਕਲ ਨਾਲ ਵਿਚਾਰਿਆਂ ਇਹ ਸ਼ੰਕੇ ਸਾਮ੍ਹਣੇ ਆਉਂਦੇ ਹਨ,(ੳ) ਜਿਸ ਬਾਰੇ ਗੁਰਬਿਲਾਸ ਦਾ ਲਿਖਾਰੀ, ਪ੍ਰਭੂ ਅਬਿਨਾਸੀ, ਅਲਖ, ਕਾਰਨ ਕਰਨ, ਜਿਨ੍ਹਾਂ ਦਾ ਕੋਈ ਭੇਦ ਨਹੀਂ ਪਾ ਸਕਦਾ, ਕਰਤਾਰ, ਨਿਚਿੰਤ ਰਹਿਣ ਵਾਲੇ, ਸੁਖ ਦੇ ਸਾਗਰ, ਸੂਰਜ ਸਮਾਨ ਪ੍ਰਕਾਸ਼ਮਾਨ, ਜਿਸ ਦੇ ਦਰਸ਼ਨ ਕਰਨ ਨਾਲ ਕਪਾਟ ਖੁਲ੍ਹ ਜਾਂਦੇ ਹੋਣ, ਕਹਿ ਰਿਹਾ ਹੈ, ਕੀ ਉਹ ਬਾਬਾ ਨਾਨਕ ਨਸ਼ਈ ਸੀ? ਜਦ ਕਿ ਬਾਬਾ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਨੂੰ ਕਿਸੇ ਵੀ ਨਸ਼ੇ ਤੋਂ ਬਚਣ ਦੀ ਤਾਕੀਦ ਕਰਦੇ ਹਨ?
(ਅ) ਕੀ ਪੰਜਵੇਂ ਨਾਨਕ, ਨੌਵੇਂ ਨਾਨਕ, ਚਾਰ ਸਾਹਿਬਜ਼ਾਦਿਆਂ ਦੀ, ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਕਿਸੇ ਮਕਸਦ ਨੂੰ ਲੈ ਕੇ ਨਹੀਂ ਸੀ ਹੋਈ? ਸਿਰਫ ਭੰਗ ਦੀਆਂ ਸੱਤ ਮੁੱਠਾਂ ਪਿਛੇ ਹੋਈ ਸੀ?
(ੲ) ਕੀ ਅਜਿਹੀ ਕੋਈ ਕਹਾਣੀ ਸੁਣਨ ਨਾਲ ਕਿਸੇ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਸੰਭਵ ਹੈ? ਜੇ ਅਜਿਹਾ ਸੰਭਵ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਕੀ ਲੋੜ ਸੀ?
(ਸ) ਕੀ ਗੁਰਬਾਣੀ ਕਿਸੇ ਵਰ ਸਰਾਪ ਦੀ ਪ੍ਰੋੜ੍ਹਤਾ ਕਰਦੀ ਹੈ, ਜੋ ਬਾਬਾ ਨਾਨਕ ਜੀ ਵਲੋਂ ਵਰ ਦੇਣ ਦੀ ਗੱਲ ਮੰਨੀ ਜਾ ਸਕੇ?
(ਹ) ਕੀ ਗੁਰਬਾਣੀ ਅਵਤਾਰ ਵਾਦ ਨੂੰ ਮਾਨਤਾ ਦਿੰਦੀ ਹੈ? ਜੋ ਮੰਨਿਆ ਜਾ ਸਕੇ ਕਿ ਬਾਬਾ ਨਾਨਕ ਜੀ ਨੇ ਕਿਸੇ ਬਾਲੇ ਨਾਮ ਦੇ ਬੰਦੇ ਨੂੰ, ਅਪਣੇ ਦਸ ਅਵਤਾਰ ਧਾਰਨ ਦੀ ਗੱਲ ਕਹੀ ਹੋਵੇਗੀ?
(ਕ) ਕੀ ਪੰਜਵੇਂ ਨਾਨਕ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਣ ਵਾਲੇ ਛੇਵੇਂ ਨਾਨਕ ਨੂੰ ਇਹ ਕਹਾਣੀ ਸੁਣਾ ਕੇ ਕਹਿ ਸਕਦੇ ਹਨ ਕਿ ਇਸ ਨੂੰ ਸੁਣਨ ਨਾਲ ਤੁਹਾਨੂੰ, ਮਨ ਵਿੱਚ ਸੁਖ ਮਿਲੇਗਾ?
ਜੇ ਨਹੀਂ ਤਾਂ ਕੀ ਇਸ ਨਾਲ ਇਨ੍ਹਾਂ ਗੱਲਾਂ ਦੀ ਪੁਸ਼ਟੀ ਨਹੀਂ ਹੁੰਦੀ ਕਿ,
੧, ਗੁਰਬਿਲਾਸ ਦਾ ਲਿਖਾਰੀ, ਕੋਈ ਝੂੱਠਾ, ਫਰੇਬੀ, ਮੱਕਾਰ ਸੀ, ਜਿਸ ਨੇ ਇਹ ਕਿਤਾਬ ਗੁਰ ਵਿਅਕਤੀਆਂ ਦੀ ਛਵੀ ਵਿਗਾੜਨ ਦੀ ਨੀਅਤ ਨਾਲ ਹੀ ਲਿਖੀ ਸੀ।
੨, ਜਦ ਸਿੱਖਾਂ ਨੇ ਇਸ ਕਿਤਾਬ ਨੂੰ, ੧੯੨੦ ਵਿੱਚ ਹੀ ਰੱਦ ਕਰ ਕੇ, ਕੂੜੇ ਦੇ ਢੇਰ ਤੇ ਸੁੱਟ ਦਿੱਤਾ ਸੀ, ਤਾਂ ਬੱਗੇ ਵੇਦਾਂਤੀ ਨੇ ਇਸ ਨੂੰ ਕੂੜੇ ਵਿਚੋਂ ਚੁਕ ਕੇ ਬਣਾ ਸ਼ੰਗਾਰ ਕੇ, ਸਿੱਖਾਂ ਦੇ ਵੇਹੜੇ ਵਿੱਚ ਗੰਦ ਪਾਉਣ ਦਾ ਕੰਮ, ਪੈਸੇ ਦੇ ਲਾਲਚ ਵਿਚ, ਆਰ, ਐਸ, ਐਸ, ਦੇ ਇਸ਼ਾਰੇ ਤੇ ਕੀਤਾ ਹੈ।
੩, ਐਸ, ਜੀ, ਪੀ, ਸੀ, ਅਤੇ ਅਖੌਤੀ ਤਖਤਾਂ ਤੇ ਸਾਰੇ ਕੰਮ ਅੰਨ੍ਹਿਆਂ ਵਾਙ, ਪੈਸੇ ਦੇ ਲਾਲਚ ਪਿੱਛੇ, ਆਰ, ਐਸ, ਐਸ, ਦੇ ਇਸ਼ਾਰੇ ਤੇ ਕੀਤੇ ਜਾਂਦੇ ਹਨ, ਅਤੇ ਕਾਮਨਾ ਕੀਤੀ ਜਾਂਦੀ ਹੈ ਕਿ ਅਜਿਹੀਆਂ ਕਿਤਾਬਾਂ ਦਾ ਪਰਚਾਰ ਗੁਰਵਾਰਿਆਂ ਵਿੱਚ ਪਹਿਲਾਂ ਵਾਙ ਹੋਵੇ, ਤਾਂ ਜੋ ਸਿੱਖ ਬਾਬੇ ਨਾਨਕ ਜੀ ਦੀ ਸਿਖਿਆ ਤੋਂ ਏਨੇ ਦੂਰ ਹੋ ਜਾਣ, ਜੋ ਉਨ੍ਹਾਂ ਨੂੰ ਪੁਜਾਰੀਆਂ ਵਲੋਂ ਕਹੀ ਹਰ ਗੱਲ, ਇਲਾਹੀ ਫੁਰਮਾਨ ਜਾਪੇ।
੪, ਬੱਗੇ ਸਿੰਘ ਸਾਹਿਬਾਂ ਨੇ ਬਾਬੇ ਨਾਨਕ ਦਾ ਅਕਸ ਵਿਗਾੜਦੇ ਇਸ ਝੂਠ ਨੂੰ ਸੱਚ ਸਾਬਤ ਕਰਨ ਲਈ, ਪਹਿਲੇ ਛੇ ਨਾਨਕਾਂ, ਬਾਬਾ ਬੁਢਾ ਜੀ, ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਦੇ ਨਾਮ ਦਾ ਦੁਰਉਪਯੋਗ ਕੀਤਾ ਹੈ, ਅਕਾਲ ਤਖਤ ਸਾਹਿਬ, ਜਥੇਦਾਰ ਅਕਾਲ ਤਖਤ, ਸ਼ਹੀਦ ਸਿੱਖਾਂ ਦੇ ਨਾਮ ਤੇ ਚਲਦੇ ਮਿਸ਼ਨਰੀ ਕਾਲਜ ਦੇ ਰੁਤਬਿਆਂ ਨੂੰ ਕਲੰਕਤ ਕਰਨ ਦਾ ਕੁਕਰਮ ਕਰਨ ਦੇ ਨਾਲ ਨਾਲ ਐਸ, ਜੀ, ਪੀ, ਸੀ, ਦੇ ਪ੍ਰਧਾਨ ਦੇ ਰੁਤਬੇ, ਸਿੱਖਾਂ ਦੀ ਦਸਵੰਧ ਦੀ ਮਾਇਆ ਦਾ ਦੁਰ ਉਪਯੋਗ ਕੀਤਾ ਹੈ।
੫, ਸਭ ਤੋਂ ਵੱਡੀ ਗੱਲ ਗੁਰੂ ਸਾਹਿਬਾਂ, ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਭੰਗ ਦੇ ਭਾੜੇ ਰੋੜ੍ਹ ਕੇ, ਨਾ ਮੁਆਫ ਕੀਤਾ ਜਾਣ ਵਾਲਾ ਕੁਕਰਮ ਕੀਤਾ ਹੈ।
੬, ਇਸ ਸਚਾਈ ਨੂੰ ਜ਼ਾਹਰ ਕਰਨ ਵਾਲਿਆਂ ਨੂੰ ਅਣਅਧਿਕਾਰਤ ਤੌਰ ਤੈ ਪੰਥ ਚੋਂ ਛੇਕ ਕੇ ਉਨ੍ਹਾਂ ਨੂੰ ਪੰਥ ਵਿੱਚ ਬਦਨਾਮ ਕੀਤਾ ਹੈ।
ਇਨ੍ਹਾਂ ਨਾਲ ਕੀ ਹੋਣਾ ਚਾਹੀਦਾ ਹੈ?
ਮੇਰੇ ਹਿਸਾਬ ਨਾਲ ਤਾਂ ਇਨ੍ਹਾਂ ਦਾ ਹਾਲ ਵੀ ਮਸੰਦਾਂ ਨਾਲੋਂ ਕੁੱਝ ਵੱਖਰਾ ਨਹੀਂ ਹੋਣਾ ਚਾਹੀਦਾ ਕਿਉਂਕਿ, ਅੱਜ ਇਨ੍ਹਾਂ ਦਾ ਰੁਤਬਾ ਵੀ ਉਸ ਵੇਲੇ ਦੇ ਮਸੰਦਾਂ ਵਾਲਾ ਹੀ ਹੈ। ਤਾਂ ਜੋ ਆਉਣ ਵਾਲੇ ਸਮੇ ਵਿੱਚ ਅਜਿਹੀ ਹਰਕਤ ਕਰਨ ਦੀ ਹਿੱਮਤ ਕਿਸੇ ਨੂੰ ਨਾ ਪਵੇ। ਬਾਕੀ ਜੋ ਫੈਸਲਾ ਗੁਰਮੁਖ ਇਕੱਠੇ ਹੋ ਕੇ ਕਰਨ, ਮੈਨੂੰ ਉਸ ਤੇ ਵੀ ਕੋਈ ਇਤਰਾਜ਼ ਨਹੀਂ ਹੈ।
  ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.