ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ੍ਹ ਰਹੇ ਰਾਗੀ ਬਲਦੇਵ ਸਿੰਘ ਵਡਾਲਾ ਨੂੰ ਦਸ ਸਵਾਲ
ਇੰਦਰਜੀਤ ਸਿੰਘ, ਕਾਨਪੁਰ
੧. ਤੁਸੀਂ ਤਾਂ ਕੌਮ ਵਿੱਚ ਇਸ ਲਈ ਮਸ਼ਹੂਰ ਹੋਏ ਨਹੀਂ, ਬਲਕਿ ਕੀਤੇ ਗਯੇ ਸੀ, ਕਿ ਸ਼੍ਰੋਮਣੀ ਕਮੇਟੀ ਵਿੱਚ ਆਰ. ਐਸ .ਐਸ. ਦਾ ਇਕ ਬੰਦਾ ३ ਲਖ ਰੁਪਏ ਮਹੀਨਾ ਤਨਖਾਹ 'ਤੇ ਕਿਉਂ ਰਖਿਆ ਗਿਆ ਹੈ ? ਉਸਨੂੰ ਕਡ੍ਹਿਆ ਜਾਵੇ, ਨਹੀਂ ਤਾਂ ਤੁਸੀ ਅੰਦੋਲਨ ਕਰੋਗੇ ! ਸਵਾਲ ਇਹ ਹੈ ਕਿ ਕੀ ਤੁਸੀਂ ਉਸ ਬੰਦੇ ਨੂੰ ਸ੍ਰੋਮਣੀ ਕਮੇਟੀ ਤੋਂ ਹਟਵਾ ਦਿੱਤਾ ? ਜੇ ਨਹੀਂ ! ਤਾਂ ਪੰਜਾਬ ਵਿਚ ਆਪਣਾ ਅੰਦੋਲਨ ਵਿੱਚੇ ਹੀ ਛਡ ਕੇ ਦਿੱਲੀ ਕਿਉਂ ਭੱਜ ਆਏ ?
੨. ਇਸੇ ਤਰ੍ਹਾਂ ਜੇ ਤੁਹਾਨੂੰ ਆਪਣੇ ਮਿਥੇ ਅੰਦੋਲਨਾਂ ਨੂੰ ਵਿਚਕਾਰ ਹੀ ਛਡ ਦੇਣ ਦੀ ਕਾਯਰਤਾ ਪੂਰਨ ਆਦਤ ਹੈ, ਤਾਂ ਦਿੱਲੀ ਦੇ ਸਿੱਖ ਤੁਹਾਨੂੰ ਵੋਟ ਕਿਉਂ ਦੇਣਗੇ ? ਤੁਹਾਡੇ ਉਤੇ ਭਰੋਸਾ ਕਿਸ ਤਰ੍ਹਾਂ ਕਰਣਗੇ ?
੩. ਇਹੇ ਜਹੀ "ਅੱਗਾ ਦੌੜ, ਤੇ ਪਿੱਛਾ ਚੌੜ" ਵਾਲੀ ਆਦਤ ਵਾਲਾ ਮਾਮੂਲੀ ਜਿਹਾ ਰਾਗੀ, ਕੀ ਗੁਰਦੁਆਰਾ ਪ੍ਬੰਧ ਸੰਭਾਲ ਸੱਕਣ ਦੇ ਲਾਇਕ ਹੋ ਸਕਦਾ ਹੈ ?
੪. ਸ਼ੋਸ਼ਲ ਮੀਡੀਏ ਉਤੇ ਵਾਇਰਲ ਤਸਵੀਰਾਂ ਇਸ ਗਲ ਦੀ ਸਾਫ ਸਾਫ ਤਸਦੀਕ ਕਰ ਰਹੀਆਂ ਹਨ ਕਿ ਭਾਈ ਭੁਪਿੰਦਰ ਸਿੰਘ ਦੇ ਕਾਤਿਲਾਂ ਨਾਲ ਤੁਹਾਡੀ ਬਹੁਤ ਗੂੜ੍ਹੀ ਸਾੰਝ ਹੈ ! ਦਿੱਲੀ ਕਮੇਟੀ ਦੀ ਚੋਣ ਜਿਤ ਜਾਣ ਤੋਂ ਬਾਅਦ ਕੀ ਤੁਸੀਂ ਵੀ ਵਿਰੋਧੀਆਂ ਦੀਆਂ ਛਬੀਲਾਂ ਲਾਉਣ ਦਾ ਕੰਮ ਨਹੀਂ ਕਰੋਗੇ ?
੫. ਕੀ ਯਕੀਨ ਕਰੀਏ ਕਿ ਤੁਹਾਡੇ ਜਿੱਤ ਜਾਉਣ ਤੋਂ ਬਾਅਦ ਇਨ੍ਹਾਂ ਗੁੰਡਿਆਂ ਅਤੇ ਬੇਦੋਸ਼ੇ ਸਿੱਖ ਪ੍ਰਚਾਰਕਾਂ ਦੇ ਕਾਤਿਲਾਂ ਦੀ ਬੁਰਛਾਗਰਦੀ, ਦਿੱਲੀ ਵਿੱਚ ਵੀ ਵੱਧ ਨਹੀਂ ਜਾਵੇਗੀ ?
੬. ਤਸਵੀਰਾਂ ਵਿੱਚ ਤੁਹਾਡੀ ਨੇੜਤਾ ਟਕਸਾਲੀਆਂ, ਬੰਟੀ ਭਈੲਾ ਤੇ ਗੁਰਪ੍ਰੀਤ ਕਾਲੇਫੁਰਨੇ ਵਰਗੇ ਦੁਰਗਾ ਦੇ ਉਪਾਸਕਾਂ ਨਾਲ ਹੈ। ਤੁਹਾਡੇ ਉਤੇ ਕੌਮ ਇਹ ਭਰੋਸਾ ਕਿਸ ਤਰ੍ਹਾਂ ਕਰੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰਹਿਤ ਮਰਿਆਦਾ ਨੂੰ ਰੱਦ ਕਰਦਿਆਂ, ਤੁਸੀਂ ਵੀ ਬਚਿਤੱਰੀ ਪੋਥੇ ਦੀਆਂ ਫੂਹੜ ਕਹਾਣੀਆਂ ਗੁਰਦੁਆਰਿਆਂ ਵਿੱਚ ਸੁਣਾ ਕੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਨਹੀਂ ਦਿਉਗੇ ?
੭. ਤੁਹਾਡੀ ਸਾੰਝ ਬੰਟੀ ਭਈੲਾ ਤੇ ਗੁਰਪ੍ਰੀਤ ਕਾਲੇਫੁਰਨੇ ਵਾਲੇ ਨਾਲ ਹੈ, ਜੋ ਮੌਜੂਦਾ ਧਰਮ ਪਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੇ ਖ਼ਾਸ ਬੰਦੇ ਨੇ ! ਇਨ੍ਹਾਂ ਕੋਲ਼ੋਂ ਰਾਣੇ ਨੇ ਬੰਗਲਾ ਸਾਹਿਬ ਤੋਂ ਲਗਾਤਾਰ ਦੁਰਗਾ ਅਤੇ ਮਹਿਖਾਸੁਰ ਦੀ ਕਥਾ ਕਰਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹਰ ਮਰਿਆਦਾ ਦੀਆਂ ਧੱਜਿਆਂ ਉਡਾਈਆਂ ! ਤੁਹਾਡੇ ਦੂਹਾਂ ਦੇ ਸੰਬੰਧ ਬੰਟੀ ਭਈਏ ਤੇ ਗੁਰਪ੍ਰੀਤ ਕਾਲੇਫੁਰਨੇ ਵਾਲੇ ਨਾਲ ਹੋਣੇ ਇਹ ਸਾਬਿਤ ਨਹੀਂ ਕਰਦੇ ਕਿ ਤੁਸੀਂ ਵੀ ਬਾਦਲਕਿਆਂ ਦੇ ਬੰਦੇ ਹੋ ਅਤੇ ਦਿੱਲੀ ਕਮੇਟੀ 'ਤੇ ਕਬਜ਼ਾ ਕਰਣ ਲਈ ਭੇਜੇ ਗਏ ਹੋ ?
੮. ਤੁਹਾਡੀ ਅਕਾਲੀਆਂ, ਟਕਸਾਲਿਆਂ, ਨਿਹੰਗ ਜਥੇਬੰਦੀਆਂ ਅਤੇ ਜਥੇਦਾਰ ਰਣਜੀਤ ਸਿੰਘ ਜੀ ਨਾਲ ਬਹੁਤ ਗੂੜ੍ਹੀ ਸਾੰਝ ਹੈ ਅਤੇ ਉਨ੍ਹਾ ਨਾਲ ਮਿਲਕੇ ਇਹ ਚੋਂਣਾ ਲੜ ਰਹੇ ਹੋ। ਇਹ ਸਾਰੇ ਹੀ ਸਿੱਖ ਰਹਿਤ ਮਰਿਆਦਾ ਨੂੰ १९४२ ਵਿੱਚ ਸਿੱਖਾਂ ਦੇ ਗਲ ਪਾਇਆ ਪੁਆੜਾ ਕਹਿੰਦੇ ਨੇ ਅਤੇ ਇਸਨੂੰ ਸਿਰੇ ਤੋਂ ਰੱਦ ਕਰ ਚੁਕੇ ਨੇ। ਤੁਸੀਂ ਜਿਤ ਗਏ, ਤਾਂ ਕੀ ਤੁਸੀਂ ਵੀ ਇਹ ਰਹਿਤ ਮਰਿਆਦਾ ਰੱਦ ਕਰਕੇ, ਦੋ ਤਖਤਾਂ 'ਤੇ ਭੰਗ ਖਾਉਣ ਅਤੇ ਬਕਰਾ ਝਟਕਾਉਣ ਵਾਲੀ ਮਰਿਆਦਾ ਦਿੱਲੀ ਵਿਚ ਵੀ ਲਾਗੂ ਨਹੀਂ ਕਰ ਦਿਉਗੇ ?
੯. ਅਕਾਲ ਤਖਤ ਤੋਂ २००३ ਵਿੱਚ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਾਤਿਲਾਂ ਨਾਲ ਤੁਹਾਡੀ ਗੂੜ੍ਹੀ ਸਾੰਝ ਹੈ, ਜੇ ਤੁਸੀਂ ਜਿੱਤ ਗਏ ਤਾਂ ਕੀ ਤੁਸੀਂ ਵੀ ਇਸਦਾ ਭੋਗ ਨਹੀਂ ਪਾ ਦਿਊਗੇ ?
੧੦. ਤੁਸੀਂ ਇੱਕ ਮਾਮੂਲੀ ਜਿਹੇ ਰਾਗੀ ਹੁੰਦੇ ਸੀ ! ਕੀ ਬਾਦਲ ਦੇ ਖਿਲਾਫ ਬੋਲ ਕੇ, ਤੁਹਾਨੂੰ ਜਾਨ ਬੁੱਝ ਕੇ ਹੀਰੋ ਬਨਾਉਣ ਦੀ ਚਾਲ ਤਾਂ ਨਹੀਂ ਖੇਡੀ ਗਈ ? ਕਿਉਂਕਿ ਤੁਹਾਡੇ 'ਤੇ ਸ਼ੱਕ ਵੀ ਨਾਂ ਪਵੇ ਅਤੇ ਬਾਦਲ ਦੀ ਟੀਮ ਬੀ ਦੇ ਰੂਪ ਵਿੱਚ ਤੁਸੀਂ ਦਿੱਲੀ ਕਮੇਟੀ 'ਤੇ ਕਾਬਿਜ ਵੀ ਹੋ ਜਾਉ ?
ਰਾਗੀ ਵਡਾਲਾ ਜੀ ! ਇਹ ਕੁੱਝ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕੌਮ ਆਪ ਜੀ ਤੋਂ ਭਾਲਦੀ ਹੈ ! ਚੋਣਾਂ ਤੋਂ ਪਹਿਲਾਂ ਆਸ ਹੈ ਕਿ ਆਪ ਇਨ੍ਹਾਂ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦੇ ਕੇ ਆਪਣੀ ਜਿੱਤ ਦਾ ਰਾਹ ਪੱਧਰਾ ਕਰੋਗੇ। ਜੇ ਤੁਸੀਂ ਵੀ ਹੋਰ ਬਚਿਤੱਰੀਆਂ ਵਾਂਙ, ਇਨ੍ਹਾਂ ਸਵਾਲਾਂ ਦੇ ਜਵਾਬ ਦੇਂਣ ਤੋਂ ਭੱਜੇ, ਤਾਂ ਦਿੱਲੀ ਦੀ ਸੰਗਤ ਵੀ ਪੰਜਾਬ ਦੇ ਸਿੱਖਾਂ ਵਾੰਗ ਤੁਹਾਡਾ ਬੋਰੀ ਬਿਸਤਰਾ ਵੀ ਉਨ੍ਹਾਂ ਨਾਲ ਹੀ ਬੰਨ੍ਹ ਕੇ ਪੰਜਾਬ ਵਾਪਿਸ ਭੇਜ ਆਵੇਗੀ।
ਇੰਦਰਜੀਤ ਸਿੰਘ ਕਾਨਪੁਰ
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ੍ਹ ਰਹੇ ਰਾਗੀ ਬਲਦੇਵ ਸਿੰਘ ਵਡਾਲਾ ਨੂੰ ਦਸ ਸਵਾਲ
Page Visitors: 2667