-: ਜੱਥੇਬੰਦਕ-ਧਰਮ :-
ਸਿਖੀ-ਸਰੂਪ ਵਾਲੇ ਆਪਣੇ ਹੀ ਕੁਝ ਭਰਾਵਾਂ ਵੱਲੋਂ ਜਾਣੇ-ਅਨਜਾਣੇ ਸਿੱਖ ਧਰਮ ਨੂੰ ਖੇਰੂੰ ਖੇਰੂੰ ਕਰਨ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ।ਇਸੇ ਸੰਬੰਧੀ ਫੇਸ ਬੁਕ ਤੇ ਚੱਲੀ ਵਿਚਾਰ ਚਰਚਾ ਦੇ ਅੰਸ਼ ਪੇਸ਼ ਹਨ (ਲੇਖ-ਰੂਪ ਵਿੱਚ ਲਿਖਣ ਵੇਲੇ ਕਈ ਜਗ੍ਹਾ ਸੋਧ ਕਰਨੀ ਪਈ ਹੈ।ਪਰ ਬੁਨਿਆਦੀ ਵਿਚਾਰ ਸਾਰੇ ਉਹੀ ਹਨ):-
ਹਰਚਰਨ ਸਿੰਘ ਪਰਹਾਰ:- ਅੱਜ ਦਾ ਵਿਚਾਰ!
ਅੱਜ ਦੇ ਪ੍ਰਚਲਤ ਸਾਰੇ ਜਥੇਬੰਦਕ ਧਰਮ ਇਨਸਾਨ ਨੂੰ ਭੀੜ ਵਿੱਚ ਜਾਂ ਭੀੜ ਮਗਰ ਅੱਖਾਂ ਮੀਟ ਕੇ ਤੇ ਸਿਰ ਸੁੱਟ ਕੇ ਚੱਲਣਾ ਹੀ ਸਿਖਾਉਂਦੇ ਹਨ, ਉਹ ਆਪਣੇ ਅਨੁਆਈਆਂ ਨੂੰ ਆਪਣੀ ਅਕਲ ਵਰਤ ਕੇ ਆਪਣਾ ਰਸਤਾ ਆਪ ਚੁਣਨ ਦੀ ਇਜ਼ਾਜਤ ਨਹੀਂ ਦੇਣਾ ਚਾਹੁੰਦੇ ਤੇ ਮਨੁੱਖ ਨੂੰ ਮਾਨਸਿਕ ਤੌਰ ਤੇ ਗੁਲਾਮ ਰੱਖ ਕੇ, ਸ਼ਰਧਾ ਰੂਪੀ ਹਥਿਆਰ ਨਾਲ ਆਪਣਾ ਧਰਮ ਅਧਾਰਿਤ ਧੰਦਾ ਜਾਰੀ ਰੱਖ ਰਹੇ ਹਨ।ਇਸੇ ਲਈ ਸਾਰੇ ਜਥੇਬੰਦਕ ਧਰਮ ਪਿਛਾਂਹ ਖਿਚੂ ਸੋਚ ਦੇ ਧਾਰਨੀ ਹਨ। ਜਸਬੀਰ ਸਿੰਘ ਵਿਰਦੀ:-
ਹਰਚਰਨ ਸਿੰਘ ਪਰਹਾਰ ਜੀ! ਤੁਸੀਂ ਸਿੱਖਾਂ ਦੇ ਧਰਮ ਗ੍ਰੰਥ -"ਗੁਰੂ ਗ੍ਰੰਥ ਸਾਹਿਬ" ਨੂੰ ਪੜ੍ਹਿਆ ਹੈ? ਜੇ ਪੜ੍ਹਿਆ ਹੈ ਤਾਂ ਦੱਸ ਸਕਦੇ ਹੋ ਕਿ ਇਸ ਵਿਚਲੇ ਕਿਸ ਸ਼ਬਦ ਤੋਂ ਤੁਸੀ ਕਹਿ ਰਹੇ ਹੋ ਕਿ ਭੀੜ ਵਿੱਚ ਜਾਂ ਭੀੜ ਮਗ਼ਰ ਅੱਖਾਂ ਮੀਟ ਕੇ ਸਿਰ ਸੁੱਟ ਕੇ ਚੱਲੋ?
ਗੁਰਬਾਣੀ ਤਾਂ ਪੈਰ ਪੈਰ ਤੇ ਵਿਚਾਰ ਦੀ ਗੱਲ ਕਰਦੀ ਹੈ।
ਪਰਹਾਰ ਜੀ ਬਿਹਤਰ ਹੁੰਦਾ ਜੇ ਤੁਸੀਂ ਪਹਿਲਾਂ ਧਰਮ ਦੇ ਨਾਂ ਤੇ ਹੋ ਰਹੇ ਅਧਰਮ ਦੇ ਆਧਾਰ ਤੇ ਹੀ ਨ ਲਿਖਕੇ, ਸਾਰੇ ਮੁਖ ਧਰਮਾਂ ਬਾਰੇ ਸਟਡੀ ਕਰਕੇ, ਫੇਰ ਕੁਝ ਲਿਖਦੇ।
ਚੰਗਾ ਹੁੰਦਾ ਜੇ ਤੁਸੀਂ **ਧਰਮ** ਅਤੇ **ਧਰਮ ਦੇ ਨਾਂ ਤੇ ਹੋ ਰਹੇ ਅਧਰਮ ਅਤੇ ਕਰਮ ਕਾਂਡਾਂ** ਦੇ ਫਰਕ ਨੂੰ ਸਮਝ ਕੇ ਕੁਝ ਲਿਖਦੇ।
ਬਿਹਤਰ ਹੁੰਦਾ ਜੇ ਤੁਸੀਂ ਧਰਮ ਦੇ ਖਿਲਾਫ ਨਫਰਤ ਫੈਲਾਉਣ ਦੀ ਬਜਾਏ ਧਰਮ ਨੂੰ ਪਹਿਲਾਂ ਜਾਣ ਲੈਂਦੇ
ਬੜੇ ਅਫਸੋਸ ਦੀ ਗੱਲ ਹੈ ਕਿ ਧਰਮ ਦੇ ਖਿਲਾਫ ਨਫਰਤ ਫੈਲਾਉਣ ਦੇ ਮਾਮਲੇ ਵਿੱਚ ਤੁਸੀਂ ਖੁਦ ***ਵਿਚਾਰ*** ਤੋਂ ਕੰਮ ਨਾ ਲੈ ਕੇ ਕਟਰਤਾ ਵਾਲਾ ਰੁਖ ਅਪਨਾਇਆ ਹੋਇਆ ਹੈ
ਹਰਚਰਨ ਸਿੰਘ ਪਰਹਾਰ:-- ਵਿਰਦੀ ਸਾਹਿਬ, ਗ੍ਰੰਥ ਤਾਂ ਬਹੁਤ ਕੁਝ ਕਹਿੰਦੇ ਹਨ, ਪਰ ਮੰਨਦਾ ਕੌਣ ਹੈ, iੲਨ੍ਹਾਂ ਨੂੰ ਪੜ੍ਹਦਾ ਕੌਣ ਹੈ, iੲਹ ਤਾਂ ਪੁਜਾਰੀਆਂ ਦੇ ਲੁੱਟਣ ਦੇ ਸਾਧਨ ਹਨ। ਬਾਕੀ ਮੈਂ ਗੱਲ ਪੁਜਾਰੀਅਾਂ ਤੇ ਨਕਲੀ ਜਥੇਬੰਦਕ ਧਰਮਾਂ ਦੀ ਕਰ iਰਹਾ ਹਾਂ, ਪਰ ਤੁਸੀਂ ਪੁਰਾਣੀ ਅਾਦਤ ਮੁਤਾiਬਕ, ਸਮਝਦੇ ਹੋੲੇ ਵੀ, ਨਾ ਸਮਝ ਬਣ ਕੇ, ਨਕਲੀਅਾਂ ਤੇ ਠਗਾਂ ਦੀ iਪੱਠ ਤੇ ਆ ਖੜਦੇ ਹੋ ਤੇ ਅਜਿਹਾ ਪ੍ਰਭਾਵ ਦੇਣ ਦੀ ਕੋiਸ਼ਸ਼ ਕਰਦੇ ਹੋ iਕ ਮੈਂ ਧਰਮ ਦੇ iਵਰੋਧ iਵੱਚ ਹਾਂ, ਜੇ ਤੁਸੀਂ ਕਦੇ ਗੁਰਬਾਣੀ ਨੂੰ ਅਾਪਣੀ ਅੈਨਕ ਲਾਹ ਕੇ ਧਰਮ ਦੇ ਨਜਰੀੲੇ ਤੋਂ ਦੇਖਿਅਾ ਹੁੰਦਾ ਤਾਂ ਅਸਲੀਅਤ ਸਮਝ ਅਾੳੁਣੀ ਸੀ।
ਜਸਬੀਰ ਸਿੰਘ ਵਿਰਦੀ:- ਪਰਹਾਰ ਜੀ! ਮੇਰੇ ਕਿਹੜੇ ਲਫਜ਼ਾਂ ਤੋਂ ਤੁਸੀਂ ਮੈਨੂੰ ਨਕਲੀ ਧਰਮਾਂ ਅਤੇ ਪੁਜਾਰੀਆਂ, ਠੱਗਾਂ ਦੀ ਪਿੱਠ ਤੇ ਆ ਖੜ੍ਹੇ ਹੋਣ ਦੀ ਗੱਲ ਕਰ ਰਹੇ ਹੋ?
ਤੁਸੀਂ “ਅੱਜ ਦੇ ਪ੍ਰਚੱਲਤ ਸਾਰੇ ਜੱਥੇਬੰਦਕ” ਧਰਮਾਂ ਦੀ ਗੱਲ ਕੀਤੀ ਹੈ।ਪਰ ਕਲੀਅਰ ਨਹੀਂ ਕੀਤਾ ਕਿ ਇਹਨਾਂ ‘ਅੱਜ ਦੇ ਪ੍ਰਚੱਲਤ ਸਾਰੇ ਜੱਥੇਬੰਦਕ ਧਰਮਾਂ ਵਿੱਚ ਕਿਹੜੇ ਕਿਹੜੇ ਧਰਮਾਂ ਵੱਲ ਤੁਹਾਡਾ ਇਸ਼ਾਰਾ ਹੈ।ਤੁਸੀਂ ਕਲੀਅਰ ਨਹੀਂ ਕੀਤਾ ਕਿ ਸਿੱਖ ਧਰਮ ਨੂੰ ਤੁਸੀਂ ‘ਅੱਜ ਦੇ ਪ੍ਰਚੱਲਤ ਜੱਥੇਬੰਦਕ ਧਰਮ’ ਮੰਨਦੇ ਹੋ ਜਾਂ ਨਹੀਂ? ਪਰ ਜਦੋਂ ਗੁਰੂ ਸਾਹਿਬ, *ਸਾਧ ਸੰਗਤ ਵਿੱਚ ਮਿਲ ਬੈਠ ਕੇ ਨਾਮ ਦੀ ਵਿਚਾਰ ਕਰਨ ਲਈ ਕਹਿੰਦੇ ਹਨ*, ਜਦੋਂ *ਗੁਰੂ ਗੋਬਿੰਦ ਸਿੰਘ ਜੀ ਸਿੱਖ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਂਦੇ ਹਨ*।ਜਦੋਂ *ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਜੁਲਮ ਦੇ ਖਿਲਾਫ ਸਿਖਾਂ/ਸਿੰਘਾਂ ਨੂੰ ਜੱਥੇਬੰਦਕ ਤਰੀਕੇ ਨਾਲ ਜੰਗੀ ਮੁਹਿਮ ਤੇ ਨਾਲ ਲਿਜਾਂਦੇ ਹਨ* ਤਾਂ ਕੁਦਰਤੀ ਤੌਰ ਤੇ ਸਿੱਖ ਧਰਮ ਜੱਥੇਬੰਦਕ ਧਰਮ ਹੀ ਹੋਇਆ (ਹੋਇਆ ਕਿ ਨਾ?)
ਪਰਹਾਰ ਜੀ! ਜੇ ਗ੍ਰੰਥ ਬਹੁਤ ਕੁਝ ਕਹਿੰਦੇ ਹਨ ਅਤੇ ਕੋਈ ਮੰਨਦਾ ਨਹੀਂ ਤਾਂ ਇਸ ਵਿੱਚ ਧਰਮ ਕਿਵੇਂ ਨਕਲੀ ਜਾਂ ਗ਼ਲਤ ਹੋ ਗਿਆ? ਮੈਂ ਧਰਮ ਗ੍ਰੰਥਾਂ ਨੂੰ ਪੜ੍ਹਕੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਆਪਣੇ ਵਿਚਾਰ ਲਿਖਣ ਦੀ ਗੱਲ ਕੀਤੀ ਹੈ। ਮੈਂ ਧਰਮ ਦੇ ਨਾ ਤੇ ਹੋ ਰਹੇ ਅਧਰਮ ਅਤੇ ਕਰਮ ਕਾਂਡਾਂ ਦੀ ਗੱਲ ਕੀਤੀ ਹੈ। ਜੇ ਕੋਈ ਧਰਮ ਦੇ ਨਾਂ ਤੇ ਅਧਰਮ ਜਾਂ ਕਰਮ ਕਾਂਡ ਕਰਦਾ ਹੈ ਤਾਂ ਇਸ ਵਿੱਚ ਧਰਮ ਕਿਵੇਂ ਗ਼ਲਤ ਹੋ ਗਿਆ? ਤੁਸੀਂ ਖੁਦ ‘ਧਰਮ’ ਅਤੇ ‘ਧਰਮ ਦੇ ਨਾਂ ਤੇ ਹੋ ਰਹੇ ਅਧਰਮ ਅਤੇ ਕਰਮਕਾਂਡਾਂ’ ਨੂੰ ਨਿਖੇੜ ਕੇ ਗੱਲ ਨਹੀਂ ਕਰਦੇ ਉਲਟਾ ਇਲਜਾਮ ਤੁਸੀਂ ਮੇਰੇ ਸਿਰ ਮੜ੍ਹ ਰਹੇ ਹੋ ਕਿ ਮੈਂ ਨਕਲੀ ਧਰਮਾਂ, ਪੁਜਾਰੀਆਂ ਅਤੇ ਠੱਗਾਂ ਦੀ ਪਿੱਠ ਤੇ ਆ ਖੜ੍ਹਾ ਹੁੰਦਾ ਹਾਂ। ਕੀ ਤੁਹਾਨੂੰ ‘ਧਰਮ’ ਅਤੇ ‘ਧਰਮ ਦੇ ਨਾਂ ਤੇ ਹੋ ਰਹੇ ਅਧਰਮ ਜਾਂ ਕਰਮਕਾਂਡਾਂ, ਪੁਜਾਰੀਆਂ, ਠੱਗਾਂ ਵਾਲੀ ਗੱਲ ਕਲੀਅਰ ਨਹੀਂ ਕਰਨੀ ਚਾਹੀਦੀ? ਸਿੱਖੀ ਸਰੂਪ ਹੋਣ ਦੇ ਨਾਤੇ ਸਭ ਤੁਹਾਨੂੰ ਸਿੱਖ ਧਰਮ ਨਾਲ ਬਾ ਵਾਰਤਾ ਸਮਝਦੇ ਹਨ ਤਾਂ ਕੀ ਤੁਹਾਨੂੰ ਸਿੱਖ ਧਰਮ ਅਤੇ (ਤੁਹਾਡੇ ਮੁਤਾਬਕ) ਨਕਲੀ ਧਰਮਾਂ ਬਾਰੇ ਨਿਖੇੜਕੇ ਕਲੀਅਰ ਗੱਲ ਨਹੀਂ ਕਰਨੀ ਚਾਹੀਦੀ?
ਹਮੇਸ਼ਾ ਤੁਹਾਡਾ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਗ੍ਰੰਥਾਂ ਦੀ ਮੰਨਦਾ ਕੌਣ ਹੈ?
ਪਰਹਾਰ ਜੀ! ਕਿਸੇ ਦੇ ਨਾ ਮੰਨਣ ਨਾਲ, ਨਾ ਮੰਨਣ ਵਾਲਾ ਗ਼ਲਤ ਹੋਇਆ ਨਾ ਕਿ ਗ੍ਰੰਥ ਜਾਂ ਧਰਮ।
ਪਰਹਾਰ ਜੀ! ਸੁਹਿਰਦ ਹੋਵੋ- ‘ਧਰਮ’ ਅਤੇ ਧਰਮ ਦੇ ਨਾਂ ਤੇ ਹੋ ਰਹੇ ਅਧਰਮ, ਪਖੰਡਾਂ, ਕਰਮਕਾਂਡਾਂ, ਪੁਜਾਰੀਆਂ, ਠੱਗਾਂ ਬਾਰੇ ਨਿਖੇੜਕੇ ਕਲੀਅਰ ਗੱਲ ਕਰਿਆ ਕਰੋ।
ਸਿੱਖ ਧਰਮ ਨੂੰ ਜਾਂ ਸਹੀ ਕਹੋ ਜਾਂ ਗ਼ਲਤ ਕਹੋ। ਗੱਲ ਗੋਲ ਮੋਲ ਕਰਕੇ ਭੁਲੇਖੇ ਨਾ ਪਾਵੋ।
ਕੁਲਬੀਰ ਸਿੰਘ ਸ਼ੇਰਗਿਲ:- ਪਰਹਾਰ ਜੀ! ਤੁਸੀਂ ਆਪਣੀ ਖੁਦ ਦੀ ਲਿਖਤ ਦੇਖੋ, ਤੁਹਾਨੂੰ ਸਿੱਖ ਧਰਮ ਦੀ ਮੌਜੂਦਾ *ਵਿਵਸਥਾ* ਦਾ ਵਿਰੋਧ ਕਰਨਾ ਚਾਹੀਦਾ ਹੈ।ਜਦਕਿ ਤੁਸੀਂ ਸਿੱਖ ਧਰਮ ਜੋ ਕਿ ਜੀਵਨ ਦੇ ਹਰ ਪਹਿਲੂ ਤੋਂ, ਆਪਣੇ ਆਪ ਵਿੱਚ ਕੰਪਲੀਟ ਅਤੇ ਸੰਪੂਰਨ ਧਰਮ ਹੈ ਦਾ ਹੀ ਵਿਰੋਧ ਕਰੀ ਜਾ ਰਹੇ ਹੋ।ਇਸ ਨਾਲ ਤੁਹਾਡੀ ਬਚਕਾਨਾ ਸੋਚ ਜਾਹਰ ਹੁੰਦੀ ਹੈ।ਇਹ ਲੇਖਕਾਂ ਵਾਲੀ ਸੋਚ ਨਹੀਂ।ਮਿਹਰਬਾਨੀ ਕਰਕੇ ਪਹਿਲਾਂ ਲਿਖਣਾ ਅਤੇ ਵਿਰੋਧ ਕਰਨਾ ਸਿੱਖੋ।
ਇਕਬਾਲ ਸਿੰਘ ਢਿਲੋਂ ਚੰਡੀ:- ਗੜ੍ਹਅਸਲ ਵਿਚ 'ਸਿੱਖੀ' ਦੇ ਨਾਮ ਤੇ 'ਵਿਦਵਾਨਗੀਰੀ' ਕਰਨ ਵਾਲੇ ਆਪ ਹੀ ਭੰਬਲਭੂਸੇ ਦਾ ਸ਼ਿਕਾਰ ਹਨ। ਉਹ 'ਸਿੱਖੀ' ਨੂੰ ਸੰਸਥਾਗਤ/ਸੰਪਰਦਾਈ ਧਰਮ ਦੇ ਤੌਰ ਤੇ ਮਾਨਤਾ ਵੀ ਦੇਈ ਜਾ ਰਹੇ ਹੁੰਦੇ ਹਨ ਅਤੇ ਇਸ ਵਿਚ ਸੁਧਾਰ ਕਰਨ ਦੀ ਗੱਲ ਵੀ ਕਰਦੇ ਹਨ। ਪਰੰਤੂ ਅਟੱਲ ਸਚਾਈ ਇਹ ਹੈ ਕਿ ਸੰਸਥਾਗਤ/ਸੰਪਰਦਾਈ ਧਰਮ ਵਿਚ ਕਦੀ ਵੀ ਸੁਧਾਰ ਨਹੀਂ ਹੋਇਆ ਕਰਦਾ।
ਜਸਬੀਰ ਸਿੰਘ ਵਿਰਦੀ:- ਇਕਬਾਲ ਸਿੰਘ ਢਿੱਲੋਂ ਜੀ! ਆਪਣੀਆਂ ਲਿਖਤਾਂ ਵਿੱਚ ਤੁਸੀਂ ਖੁਦ ਸਵਿਕਾਰ ਕਰਦੇ ਹੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਪਰਿਸਰ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਥੜ੍ਹੇ-ਨੁਮਾ ਤਖਤ/ਅਕਾਲ ਬੁੰਗਾ ਤੋਂ ਹੁਕਮਨਾਮੇ ਅਤੇ ਸੰਦੇਸ਼ ਜਾਰੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖ ਸੰਗਤਾਂ ਨੂੰ ਘੋੜੇ ਅਤੇ ਸ਼ਸਤ੍ਰ ਭੇਟਾ ਕਰਨ ਲਈ ਆਦੇਸ਼ ਜਾਰੀ ਕਜਰਿਆ ਕਰਦੇ ਸਨ।ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਅਤੇ ਸੰਦੇਸ਼ ਜਾਰੀ ਕਰਨ ਤੋਂ ਸਿੱਖ ਧਰਮ ਸੰਸਥਾਗਤ/ ਜੱਥੇਬੰਦਕ ਧਰਮ ਹੋਇਆ ਜਾਂ ਨਹੀਂ?
ਜੁਲਮ ਦੇ ਖਿਲਾਫ ਕਿਸੇ ਜੰਗੀ ਮੁਹਿਮ ਤੇ ਜਾਣ ਲੱਗੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ/ ਸਿੰਘਾਂ ਨੂੰ ਨਾਲ ਲੈ ਕੇ ਮੁਹਿਮ ਤੇ ਜਾਇਆ ਕਰਦੇ ਸਨ।ਇਸ ਤਰ੍ਹਾਂ ਸਿੱਖ ਧਰਮ ਜੱਥੇਬੰਦਕ ਧਰਮ ਹੋਇਆ ਜਾਂ ਨਹੀਂ?
ਗੁਰੂ ਨਾਨਕ ਜੀ ਕਹਿੰਦੇ ਹਨ- “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥” ਗੁਰੂ ਸਾਹਿਬ ਦੇ ਇਸ ਸੱਦੇ ਤੋਂ ਸਿੱਖ ਧਰਮ ਸੰਸਥਾਗਤ/ ਜੱਥੇਬੰਦਕ ਧਰਮ ਹੋਇਆ ਜਾਂ ਨਾਂ?
ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਦਾ ਮਕਸਦ ਜੱਥੇਬੰਦੀ ਕਾਇਮ ਕਾਰਨਾ ਸੀ ਜਾਂ ਕੁਝ ਹੋਰ?
(ਨੋਟ:- ਇਸ ਤੋਂ ਬਾਅਦ ਇਕਬਾਲ ਸਿੰਘ ਢਿੱਲੋਂ ਦਾ ਕੋਈ ਜਵਾਬ ਨਹੀਂ ਆਇਆ।)
ਹਰਚਰਨ ਸਿੰਘ ਪਰਹਾਰ:- ਮੌਜੂਦਾ ਪ੍ਰਚਲਤ ਸਾਰੇ ਜਥੇਬੰਦਕ ਧਰਮ ਰਾਜਨੀਤਕਾਂ, ਧਨਾਢਾਂ ਤੇ ਪੁਜਾਰੀਆਂ ਵਲੋਂ ਮਿਡਲ ਕਲਾਸ ਦਾ ਸੋਸ਼ਣ ਕਰਨ ਤੇ ਲੋਅਰ ਕਲਾਸ ਨੂੰ ਬਗਾਵਤ ਤੋਂ ਰੋਕਣ ਦੇ ਮਹਿਜ਼ ਸੰਦ ਤੋਂ ਵੱਧ ਕੁਝ ਨਹੀਂ ਹਨ। ਗੁਰੂਆਂ, ਪੈਗ਼ੰਬਰਾਂ ਦੀ iੲਨਕਲਾਬੀ ਵਿਚਾਰਧਾਰਾ ਤੇ ਕਾiਬਜ iੲਹ ਜਮਾਤਾਂ, ਸਦੀਆਂ ਤੋਂ ਧਰਮ ਦੇ ਨਾਮ ਤੇ ਲੋਕਾਈ ਨੂੰ ਲੁੱਟ ਰਹੇ ਹਨ ਤੇ ਮਨੁੱਖਤਾ ਦਾ ਧਰਮ ਯੁੱਧਾਂ ਦੇ ਨਾਮ ਤੇ ਖ਼ੂਨ ਵਹਾ ਰਹੇ ਹਨ।
ਜਸਬੀਰ ਸਿੰਘ ਵਿਰਦੀ:- ਹਰਚਰਨ ਸਿੰਘ ਪਰਹਾਰ ਜੀ! ਤੁਹਾਡੇ ਵਿਚਾਰਾਂ ਵਿੱਚ *ਧਰਮ* ਦੇ ਖਿਲਾਫ ਨਫਰਤ ਹਮੇਸ਼ਾਂ ਝਲਕਦੀ ਨਜ਼ਰ ਆਉਂਦੀ ਹੈ।ਸ਼ਾਇਦ ਇਹ ‘ਨਾਸਤਕ-ਗੁਰਮੀਤ ਸਿੰਘ ਟਿਵਾਣਾ’ ਦੀ ਚੜ੍ਹਾਈ ਹੋਈ ਪੁੱਠੀ ਪਾਣ ਦਾ ਨਤੀਜਾ ਹੈ।ਤੁਹਾਡੀ ਇਸੇ ਪੋਸਟ ਵਿਚੋਂ ਇਕ ਲਾਇਨ-
“ਮੌਜੂਦਾ ਪ੍ਰਚਲਤ ਸਾਰੇ ਜਥੇਬੰਦਕ ਧਰਮ ਰਾਜਨੀਤਕਾਂ, ਧਨਾਢਾਂ ਤੇ ਪੁਜਾਰੀਆਂ ਵਲੋਂ ਮਿਡਲ ਕਲਾਸ ਦਾ ਸੋਸ਼ਣ ਕਰਨ ਤੇ……..”
ਇਸ ਲਾਇਨ ਵਿੱਚ ਥੋੜ੍ਹੀ ਸੋਧ ਦੀ ਜਰੂਰਤ ਹੈ।ਜੋ ਕਿ ਅਸਲ ਵਿੱਚ-
“ਮੌਜੂਦਾ ਰਾਜਨੀਤਕਾਂ, ਧਨਾਢਾਂ ਤੇ ਪੁਜਾਰੀਆਂ ਵੱਲੋਂ ਧਰਮ ਦੇ ਨਾਂ ਤੇ ਮਿਡਲ ਕਲਾਸ ਦਾ ਸੋਸ਼ਣ ਕਰਨ ਤੇ….” ਹੋਣਾ ਚਾਹੀਦਾ ਹੈ। ਪਤਾ ਨਹੀਂ ਤੁਹਾਨੂੰ ਇਹ ਫਰਕ ਸਮਝ ਕਿਉਂ ਨਹੀਂ ਆ ਰਿਹਾ।ਜਾਂ ਜਾਣ ਬੁਝ ਕੇ ਸਮਝਣਾ ਨਹੀਂ ਚਾਹੁੰਦੇ।
‘ਧਰਮ’ ਵੱਖਰੀ ਗੱਲ ਹੈ ਅਤੇ ‘ਰਾਜਨੀਤਕ, ਧਨਾਢ, ਪੁਜਾਰੀ,….’ ਵੱਖਰੀ ਗੱਲ ਹੈ। ਤੁਸੀਂ ਰਾਜਨੀਤਕਾਂ ਧਨਾਢਾਂ ਅਤੇ ਪੁਜਾਰੀਆਂ ਨੂੰ ਧਰਮ ਦੇ ਨਾਲ ਮਿਲਾ ਕੇ ਧਰਮ ਦਾ ਹੀ ਹਿੱਸਾ ਜਾਹਰ ਕਰਕੇ ਧਰਮ ਨੂੰ ਹੀ ਤਿਆਗਣ ਦਾ ਪ੍ਰਚਾਰ ਕਰ ਰਹੇ ਹੋ।ਜਿਸ ਨਾਲ ਪਾਠਕਾਂ ਵਿੱਚ ਧਰਮ ਦੇ ਖਿਲਾਫ ਸੁਨੇਹਾ ਪਹੁੰਚਦਾ ਹੈ।ਜਦਕਿ ਖਰਾਬੀ ‘ਧਰਮ’ ਦੀ ਨਹੀਂ, ਧਰਮ ਦੇ ਰਾਖੇ ਅਤੇ ਪ੍ਰਚਾਰਕ ਸਮਝੇ ਜਾਂਦੇ ਰਾਜਨੀਤਕਾਂ, ਧਨਾਢਾਂ, ਪੁਜਾਰੀਆਂ…. ਵਿੱਚ ਹੈ।
ਹਰਚਰਨ ਸਿੰਘ ਪਰਹਾਰ:- ਕੋਈ ਸ਼ੱਕ ਨਹੀਂ ਕਿ ਅਨੇਕਾਂ ਵਿਅਕਤੀ iੲਨ੍ਹਾਂ ਨਕਲੀ ਜਥੇਬੰਦਕ ਧਰਮਾਂ ਵਿੱਚੋਂ ਅਸਲੀ iੲਨਕਲਾਬੀ ਗੁਰੂਆਂ ਪੈਗ਼ੰਬਰਾਂ ਦੀ ਅਸਲੀ iਵਚਾਰਧਾਰਾ ਤੋਂ ਸੇਧ ਲੈ ਕੇ ਸਮਾਜ ਜਾਂ ਮਨੁੱਖਤਾ ਲਈ ਕਾਰਜ ਕਰਦੇ ਰਹੇ ਹਨ ਤੇ ਕੁਰਬਾਨੀਆਂ ਵੀ ਕਰਦੇ ਰਹੇ ਹਨ, ਪਰ ਜੇ ਤੁਸੀਂ iਧਆਨ ਨਾਲ ਦੇਖੋ, iੲਨ੍ਹਾਂ ਹੀ ਧਾਰਮਿਕ iਫਰਕਿਆਂ ਦੇ ਧਾਰਮਿਕ ਤੇ iਸਆਸੀ ਆਗੂ ਅਜਿਹੇ ਨੇਕ ਧਰਮੀਆਂ ਦੇ ਵਿਰੋਧ iਵੱਚ ਭੁਗਤਦੇ ਹਨ। ਅੱਜ ਵੀ ਅਨੇਕਾਂ iਸੱਖ ਗੁਰੂਆਂ ਤੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰ ਰਹੇ ਹਨ, ਕੁਰਬਾਨੀਆਂ ਵੀ ਕਰ ਰਹੇ ਹਨ, ਪਰ ਕਾiਬਜ iਸਆਸਤਦਾਨ ਤੇ ਪੁਜਾਰੀ iੲਨ੍ਹਾਂ ਦੇ ਵਿਰੋਧ iਵੱਚ ਭੁਗਤਦੇ ਹਨ। iੲਹੀ ਸਮਝਣ ਵਾਲਾ ਪੱਖ ਹੈ ਕਿ ਅਸੀਂ iੲਨ੍ਹਾਂ iਫਰਕਿਆਂ ਨੂੰ ਧਰਮ ਸਮਝਣ ਦੀ ਗਲਤੀ ਕਰਦੇ ਹਾਂ। iੲਹ ਸ਼ੈਤਾਨੀ ਗੱਠਜੋੜ ਮਨੁੱਖਤਾ ਵਿਰੋਧੀ ਹੈ।
ਜਸਬੀਰ ਸਿੰਘ ਵਿਰਦੀ:- ਪਰਹਾਰ ਜੀ! ਧਾਰਮਿਕ ਅਤੇ ਸਿਆਸੀ ਆਗੂ ਚੰਗੇ ਕੰਮ ਕਰਨ ਵਾਲਿਆਂ ਦੇ ਵਿਰੋਧ ਵਿੱਚ ਭੁਗਤਦੇ ਰਹੇ ਹਨ(ਭੁਗਤ ਰਹੇ ਹਨ) ਠੀਕ ਹੈ। ਪਰ ਤੁਸੀਂ ਇਸ ਸੋਚ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਅਤੇ ਕਿਉਂ ਮੰਨੀ ਬੈਠੇ ਹੋ ਕਿ ਧਾਰਮਿਕ ਅਤੇ ਸਿਆਸੀ ਆਗੂ ਧਰਮ ਹਨ।
ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਜੱਥੇਬੰਦਕ ਤਰੀਕੇ ਨਾਲ ਹੀ ਜੁਲਮ ਦੇ ਖਿਲਾਫ ਜੰਗਾਂ ਯੁਧਾਂ ਤੇ ਜਾਂਦੇ ਰਹੇ ਹਨ। ਜੇ ਜੁਲਮ ਦੇ ਖਿਲਾਫ ਲੜਨਾ ਸਮਾਜਿਕ ਭਲਾਈ ਦਾ ਕੰਮ ਹੈ ਤਾਂ ਇਸ ਵਿੱਚ ਵੀ ਧਾਰਮਿਕ ਵਿਰਤੀ ਹੀ ਕੰਮ ਕਰਦੀ ਹੈ
ਕੁਲਬੀਰ ਸਿੰਘ ਸ਼ੇਰਗਿਲ:- ਸਿਆਸੀ ਲੋਕ ਮਨੁੱਖਤਾ ਦਾ ਖੂਨ ਵਹਾਉਣਗੇ।ਦੂਸਰੇ ਨੰਬਰ ਤੇ ਹੈ ਜਾਤ-ਪਾਤ, ਧਰਮ ਤੀਜੇ ਸਥਾਨ ਤੇ ਆਉਂਦਾ ਹੈ।ਪਰ ਪਰਹਾਰ ਜੀ! ਸਿੱਖ ਧਰਮ ਇਹਨਾਂ ਸਭ ਤੋਂ ਮੁਕਤ ਹੈ।ਤੁਸੀਂ ਸਾਰੇ ਧਰਮਾਂ ਦੇ ਵਿੱਚ ਹੀ ਸਿੱਖ ਧਰਮ ਨੂੰ ਵੀ ਦੋਸ਼ ਪੂਰਣ ਬਣਾਈ ਜਾ ਰਹੇ ਹੋ।ਮਿਹਰਬਾਨੀ ਕਰਕੇ ਜਿਸ ਧਰਮ ਬਾਰੇ ਗੱਲ ਕਰਨੀ ਹੈ, ਉਸੇ ਬਾਰੇ ਅਤੇ ਸਾਫ ਲਫਜ਼ਾਂ ਵਿੱਚ ਗੱਲ ਕਰੋ।ਹਰ ਧਰਮ ਦੇ ਆਪੋ ਆਪਣੇ ਵੱਖ ਵੱਖ ਉਸੂਲਾਂ ਅਤੇ ਉਹਨਾਂ ਦੇ ਪ੍ਰਚਾਰਕਾਂ ਬਾਰੇ ਸਾਫ ਗੱਲ ਕਰੋ।ਦਰਅਸਲ ਤੁਸੀਂ ਕੌਮਨਿਸਟਾਂ ਵਾਲੀ ਨੀਤੀ ਅਧੀਨ ਬਿਨਾ ਵਿਸਤ੍ਰਿਤ ਜਾਣਕਾਰੀ ਦੇ ਸਾਰੇ ਧਰਮਾਂ ਨੂੰ ਇਕੋ ਸੋਟੀ ਨਾਲ ਹੱਕੀ ਜਾ ਰਹੇ ਹੋ।
ਹਰਚਰਨ ਸਿੰਘ ਪਰਹਾਰ:- iੲਤਿਹਾਸ ਗਵਾਹ ਹੈ ਕਿ ਜੇ iੲਸਲਾiਮਕ ਹਾਕਮ ਮਨੁੱਖਤਾ ਦਾ ਖ਼ੂਨ ਵਹਾ ਰਹੇ ਸਨ ਤੇ ਲੋਕਾਂ ਨੂੰ ਗੁਲਾਮ ਬਣਾਉਂਦੇ ਸਨ, ਤਾਂ ਮੁੱਲਾਂ-ਮੁਲਾਣੇ, ਸਪੱਸ਼ਟ ਰੂਪ iਵੱਚ ਉਨਾਂ ਦੇ ਨਾਲ ਮੋਹਰੀ ਸਨ। ਹੁਕਮ ਹਾਕਮ ਜਾਰੀ ਕਰਦੇ ਸਨ, ਪਰ ਫ਼ਤਵੇ ਮੁੱਲਾਂ ਸੁਣਾਉਂਦੇ ਸਨ। ਜੇ ਬਸਤੀਵਾਦੀ ਗੋਰੇ ਹਾਕਮ ਮਨੁੱਖਤਾ ਨੂੰ ਗੁਲਾਮ ਬਣਾਉਂਦੇ ਸਨ ਤਾਂ ਪਾਦਰੀ ਉਨ੍ਹਾਂ ਦੇ ਨਾਲ ਰਲੇ ਹੋਏ ਸਨ (ਹੈਂਡ iੲਨ ਗਲੱਬ)। ਅੱਜ ਦੇ ਮੌਜੂਦਾ iਸੱਖ ਹਾਕਮਾਂ ਵੱਲੋਂ ਜੋ ਲੁੱਟ ਕੀਤੀ ਜਾ ਰਹੀ, iਸੱਖ ਪੁਜਾਰੀ ਉਨ੍ਹਾਂ ਦੇ ਨਾਲ ਮੋਹਰੀ ਰੋਲ ਅਦਾ ਕਰ ਰਹੇ ਹਨ। ਸਭ ਜਗਾ ਸਦੀਆਂ ਤੋਂ iੲਹੀ ਚੱਲ ਰਿਹਾ ਹੈ।
ਕੁਲਬੀਰ ਸਿੰਘ ਸ਼ੇਰਗਿਲ:- ਤੁਸੀਂ ਸਾਰੀ ਅਸਲੀਅਤ ਜਾਣਦੇ ਹੋਏ ਵੀ ਸਭ ਨੂੰ ਇਕੋ ਟੋਕਰੇ ਵਿੱਚ ਪਾਈ ਜਾ ਰਹੇ ਹੋ।ਸਾਰੇ ਧਰਮਾਂ ਦੀ ਵੱਖ ਵੱਖ ਫਲੌਸਫੀ ਅਤੇ ਲੀਡਰਸ਼ਿਪ ਹੈ।ਉਹਨਾਂ ਦੀ ਫਲੌਸਫੀ ਅਤੇ ਲੀਡਰਸ਼ਿਪ ਦਾ ਰੋਲ ਬਿਆਨ ਕਰੋ।ਜੇ ਤੁਹਾਨੂੰ ਸਿੱਖ ਧਰਮ ਵਿੱਚ ਕੋਈ ਖਰਾਬੀ ਨਜ਼ਰ ਆਉਂਦੀ ਹੈ ਤਾਂ ਬਿਆਨ ਕਰੋ।ਮਿਹਰਬਾਨੀ ਕਰਕੇ ਸਾਰੇ ਧਰਮਾਂ ਨੂੰ ਮਿਕਸ ਕਰਕੇ ਗੱਲ ਨਾ ਕਰੋ।ਜੇ ਤੁਸੀਂ ਧਰਮ ਦੀ ਗੱਲ ਕਰਨ ਪ੍ਰਤੀ ਇਮਾਨਦਾਰ ਹੋ ਤਾਂ ਸਾਰੇ ਧਰਮਾਂ ਦੀ ਵੱਖ ਵੱਖ ਗੱਲ ਕਰੋ ਅਤੇ ਸਿਖ-ਧਰਮ ਤੋਂ ਆਪਣੇ ਵਿਚਾਰ ਦੇਣੇ ਸ਼ੁਰੂ ਕਰੋ।
ਜਸਬੀਰ ਸਿੰਘ ਵਿਰਦੀ:- ਹਰਚਰਨ ਸਿੰਘ ਪਰਹਾਰ ਜੀ! ਲੱਗਦਾ ਹੈ, ਤੁਹਾਡੇ ਅੰਦਰ ਧਰਮ ਪ੍ਰਤੀ ਨਫਰਤ ਕੱਟਰਤਾ ਦੀ ਹੱਦ ਤੱਕ ਭਰੀ ਪਈ ਹੈ।ਇਸ ਕੱਟਰਤਾ ਕਾਰਣ ਤੁਸੀਂ ਦੇਖ ਹੀ ਨਹੀਂ ਪਾ ਰਹੇ ਕਿ ਅਸਲੀ ਨੁਕਸ ਕਿੱਥੇ ਹੈ।
ਤੁਸੀਂ ਇਸਲਾਮ ਅਤੇ ਮੁੱਲਾਂ, ਮੌਲਾਣਿਆ ਦੀ ਗੱਲ ਕੀਤੀ ਹੈ, ਅਤੇ ਉਸੇ ਪੈਟਰਨ ਵਿੱਚ ਮੌਜੂਦਾ ਸਿੱਖ ਹਾਕਮਾਂ ਨੂੰ ਰੱਖ ਕੇ ਆਪਣਾ ਪੱਖ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।ਇਸਲਾਮ ਧਰਮ ਅਤੇ ਮੁੱਲਾਂ, ਮੌਲਾਣਿਆਂ ਨਾਲ ਮੇਰਾ ਕੋਈ ਵਾਹ ਨਾ ਹੋਣ ਕਰਕੇ ਮੈਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਫੇਰ ਉਹੀ ਗੱਲ ਬਾਰ ਬਾਰ ਲਿਖਣੀ ਪੈ ਰਹੀ ਹੈ ਕਿ ਤੁਸੀਂ- ‘ਧਰਮ’ ਅਤੇ ‘ਧਰਮ ਦੇ ਨਾਂ ਤੇ ਹੋ ਰਹੇ ਅਧਰਮ, ਕਰਮ ਕਾਂਡਾਂ ਅਤੇ ਕੁਰੀਤੀਆਂ’ ਨੂੰ ਮਿਕਸ ਕਿਉਂ ਕਰੀ ਜਾ ਰਹੇ ਹੋ? ਗੱਲ ਬੜੀ ਸੌਖੀ ਅਤੇ ਸਾਦੀ ਜਿਹੀ ਹੈ ਕਿ *ਮੌਜੂਦਾ ਸਿੱਖੀ ਦੇ ਪ੍ਰਚਾਰਕ ਅਤੇ ਹਾਕਮ ਤਬਕਾ**--*ਧਰਮ* ਨਹੀਂ ਹਨ। ਸਿੱਖ ਧਰਮ ਦੀ ਫਲੌਸਫੀ ਸਿੱਖ ਧਰਮ ਦੇ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਹਨ, ਨਾ ਕਿ ਪ੍ਰਚਾਰਕ।ਪਰਹਾਰ ਜੀ! ਕੁਝ ਵੀ ਲਿਖਣ ਤੋਂ ਪਹਿਲਾਂ ਆਪਣੀ ਸੋਚ ਨੂੰ ਨਿਰਪੱਖ ਬਣਾਵੋ।
ਸਿੱਖ-ਪ੍ਰਚਾਰਕਾਂ ਅਤੇ ਹਾਕਮਾਂ ਵੱਲੋਂ ਸਿੱਖ ਧਰਮ ਦੇ ਨਾਂ ਤੇ ਮੌਜੂਦਾ ਸਮੇਂ ਜੋ ਲੁੱਟ-ਖਸੁੱਟ, ਜੋ ਅੰਧਵਿਸ਼ਵਾਸ਼, ਜੋ ਅਨਮਨੁੱਖੀ ਵਰਤਾਰੇ ਹੋ ਰਹੇ ਹਨ, ਉਹਨਾਂ ਦਾ ਸਿੱੱਖ ਧਰਮ ਦੇ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਦੀ ਫਲੌਸਫੀ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈ, ਜੇ ਹੈ ਤਾਂ ਉਸਦਾ ਹਵਾਲਾ ਦੇਵੋ। ਬਲਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹਨਾਂ ਸਾਰੇ ਕਰਮਕਾਂਡਾਂ ਦਾ ਖੰਡਣ ਹੀ ਕੀਤਾ ਗਿਆ ਹੈ।ਮਨੁੱਖਤਾ ਨੂੰ ਪਿਆਰ ਦਾ ਸਬਕ ਹੀ ਸਿਖਾਇਆ ਗਿਆ ਹੈ।ਮਾੜੇ ਅਤੇ ਕਮਜ਼ੋਰ ਦੀ ਮਦਦ ਕਰਨ ਦਾ ਹੀ ਸਬਕ ਸਿਖਾਇਆ ਗਿਆ ਹੈ।ਮੌਜੂਦਾ ਸਿੱਖ-ਹਾਕਮ ਇਨਸਾਨੀਅਤ ਦੇ ਉਲਟ ਜੋ ਕਾਰੇ ਕਰ ਰਹੇ ਹਨ, ਉਹਨਾਂ ਦੀ ਪ੍ਰੋੜਤਾ ਬਾਰੇ, ਕਿਤੇ ਕੋਈ ਇੱਕ ਵੀ ਲਾਇਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਤਾਂ ਦਿਖਾਵੋ।ਮੌਜੂਦਾ ਸਿੱਖ ਹਾਕਮ ਜੋ ਕਰ ਰਹੇ ਹਨ ਜੇ ਸਿੱਖ ਧਰਮ ਦੇ ਗ੍ਰੰਥ ਵਿੱਚ ਉਹ ਕੁਝ ਲਿਖਿਆ ਹੀ ਨਹੀਂ ਹੈ ਤਾਂ ਤੁਸੀਂ ਕਿਵੇਂ (ਸਿੱਖ-)ਧਰਮ ਨੂੰ ਗ਼ਲਤ ਠਹਿਰਾ ਸਕਦੇ ਹੋ?
ਮੈਨੁੰ ਪਤਾ ਹੈ ਕਿ ਇਸ ਤੋਂ ਅੱਗੇ ਤੁਹਾਡਾ ਕਹਿਣਾ ਹੋਵੇਗਾ ਕਿ ਜੇ ਧਰਮ ਹੀ ਨਾ ਹੋਵੇ ਤਾਂ ਧਰਮ ਦੇ ਨਾਂ ਤੇ ਅਧਰਮ ਵੀ ਨਹੀਂ ਹੋਵੇਗਾ (ਇਹ ਗੱਲ ਮੈਂ ਆਪਣੇ ਪਹਿਲਾਂ ਹੋ ਚੁੱਕੇ ਵਿਚਾਰ ਵਟਾਂਦਰਿਆਂ ਦੇ ਆਧਾਰ ਤੇ ਕਹੀ ਹੈ)।
ਪਰਹਾਰ ਜੀ! ਧਾਰਮਿਕ ਜਾਂ ਅਧਾਰਮਿਕ ਤਾਂ ਮਨੁੱਖੀ ਮਨ ਦੀਆਂ ਵਿਰਤੀਆਂ ਹਨ।ਕੋਈ ਵੀ ਮਨੁੱਖ ਇਹਨਾਂ ਦੋਨਾਂ ਜਾਂ ਕਿਸੇ ਇੱਕ ਵਿਰਤੀ ਤੋਂ ਬਿਨਾ ਨਹੀਂ ਹੈ।ਮਨੁੱਖ ਧਾਰਮਿਕ ਵਿ੍ਰਤੀ ਦਾ ਹੋਵੇਗਾ ਜਾਂ ਫੇਰ ਅਧਾਰਮਿਕ ਵਿ੍ਰਤੀ ਦਾ ਹੋਵੇਗਾ।ਆਮ ਤੌਰ ਤੇ ਮਨੁੱਖੀ-ਮਨ ਦੁਨੀਆਂ ਦੀ ਹਰ ਸ਼ੈਅ ਨੂੰ ਆਪਣੀ ਬਨਾਉਣ ਦੀ ਖਾਤਿਰ ਅਧਾਰਮਿਕ ਵਿਰਤੀ ਅਖਤਿਆਰ ਕਰਦਾ ਹੈ।‘ਧਰਮ’ ਮਨੁੱਖ ਨੂੰ ਅਧਾਰਮਿਕ ਵਿਰਤੀ ਤੋਂ ਹਟਾ ਕੇ ਧਾਰਮਿਕ ਵਿਰਤੀ ਅਪਨਾਉਣ ਵੱਲ ਪ੍ਰੇਰਿਤ ਕਰਦਾ ਹੈ।ਕੋਈ ਮਨੁੱਖ ਧਰਮ ਦੇ ਨਾਂ ਤੇ ਹੀ ਅਧਰਮ ਕਰੀ ਜਾਂਦਾ ਹੈ ਜਾਂ ਅਧਰਮ ਨੂੰ ਹੀ ਧਰਮ ਕਹਿਕੇ ਲੁੱਟੀ ਜਾਂਦਾ ਹੈ ਤਾਂ ਇਸ ਆਧਾਰ ਤੇ ਧਰਮ ਨੂੰ ਹੀ ਗ਼ਲਤ ਕਹਿਣਾ ਅਗਿਆਨਤਾ ਹੈ।
ਜਿਹੜੀ ਤੁਹਾਡੀ ਸੋਚ ਹੈ ਕਿ ਧਰਮ ਹੀ ਨਹੀਂ ਹੋਵੇਗਾ ਤਾਂ ਧਰਮ ਦੇ ਨਾਂ ਤੇ ਅਧਰਮ ਵੀ ਨਹੀਂ ਹੋਵੇਗਾ; ਪਰਹਾਰ ਜੀ! ਜਿਵੇਂ ਕਿ ਮੈਂ ਉਪਰ ਦੱਸਿਆ ਹੈ ਕਿ ਧਾਰਮਿਕ ਅਤੇ ਅਧਾਰਮਿਕ ਮਨ ਦੀ ਵਿਰਤੀ ਹੈ।ਹੁਣ ਜੇ ਇਸ ਗੱਲ ਨੂੰ ਵਿਗਿਆਨ ਨਾਲ ਜੋੜ ਕੇ ਦੇਖੀਏ ਤਾਂ; ਆਮ ਤੌਰ ਤੇ ਕੋਈ ਵੀ ਵਿਗਿਆਨਕ ਇਹ ਸੋਚਕੇ ਖੋਜਾਂ ਨਹੀਂ ਕਰਦਾ ਕਿ ਉਹਨਾਂ ਦੀ ਖੋਜ ਨਾਲ ਦੁਨੀਆਂ ਤਬਾਹ ਹੋ ਜਾਵੇ। ਪਰ ਫੇਰ ਵੀ ਦੁਨੀਆਂ ਤੇ ਮਾਰੂ ਹਥਿਆਰਾਂ, ਇਲੌਕਟ੍ਰੋਨਿਕ ਸਿਸਟਮ ਦੁਆਰਾ ਫਰੌਡ, ਸੋਸ਼ਲ ਮੀਡੀਆ ਦੁਆਰਾ ਅਸ਼ਲੀਲਤਾ ਅਤੇ ਹੋਰ ਅਨਮਨੁੱਖੀ ਗਤੀ ਵਿਧੀਆਂ ਹੋ ਰਹੀਆਂ ਹਨ।ਕੀ ਵਿਗਿਆਨਕ ਖੋਜਾਂ ਇਹ ਸਭ ਕੁਝ ਕਰਨ ਲਈ ਹੋ ਰਹੀਆਂ ਹਨ? ਜੇ ਨਹੀਂ, ਤਾਂ ਫੇਰ ਧਰਮ ਨੂੰ ਵੀ ਇਸੇ ਨੁਕਤਾ ਨਿਗਾਹ ਨਾਲ ਦੇਖੋ ਕਿ ਸੰਸਾਰ ਤੇ ਜੋ ਗ਼ਲਤ ਹੋ ਰਿਹਾ ਹੈ ਨਾ ਉਹ ਧਰਮ ਦਾ ਕਸੂਰ ਹੈ ਨਾ ਵਿਗਿਆਨ ਦਾ।ਕਸੂਰ ਤਾਂ ਮਨੁੱਖ ਦੀ ਮਾਨਸਿਕ ਵਿਰਤੀ ਦਾ ਹੈ।ਧਰਮ ਤਾਂ ਗ਼ਲਤ ਵਿਰਤੀ ਨੂੰ ਸਹੀ ਵਿਰਤੀ ਵੱਲ ਮੋੜਨ ਲਈ ਹੈ।ਧਰਮ ਪ੍ਰਤੀ ਨਫਰਤ ਫੈਲਾ ਕੇ ਤਾਂ ਤੁਸੀਂ ਮਨੁੱਖ ਨੂੰ, ਅਨਮਨੁੱਖੀ ਸੋਚ ਅਪਨਾਈ ਰੱਖਣ ਵੱਲ ਹੀ ਪ੍ਰੇਰਿਤ ਕਰ ਰਹੇ ਹੋ।
ਸੰਸਥਾਗਤ ਜਾਂ ਜੱਥੇਬੰਦਕ ਧਰਮ ਬਾਰੇ ਇਕਬਾਲ ਸਿੰਘ ਢਿੱਲੋਂ ਨੂੰ ਸੰਬੋਧਨ ਕਰਕੇ ਮੈਂ ਜੋ ਕਮੈਂਟ ਲਿਖਿਆ ਹੈ, ਉਸ ਵਿੱਚ ਮੇਰੇ ਮੁਤਾਬਕ ਸਿੱਖ ਧਰਮ ਸੰਸਥਾਗਤ ਅਤੇ ਜੱਥੇਬੰਦਕ ਧਰਮ ਹੈ।ਜੇ ਸਿੱਖ ਧਰਮ ਵਿੱਚ ਕੋਈ ਖਰਾਬੀ ਹੈ ਤਾਂ ਉਸ ਬਾਰੇ ਜਾਣਕਾਰੀ ਦਿਉ।
ਇਹ ਗੱਲ ਫੇਰ ਬਾਰ ਬਾਰ ਯਾਦ ਕਰਵਾਈ ਜਾਂਦੀ ਹੈ ਕਿ “ਧਰਮ” ਅਤੇ “ਧਰਮ ਦੇ ਨਾਂ ਤੇ ਹੁੰਦਾ ਅਧਰਮ” ਦੋ ਵੱਖ ਵੱਖ ਗੱਲਾਂ ਹਨ।ਦੋਨਾਂ ਨੂੰ ਵੱਖ ਵੱਖ ਮੰਨਕੇ ਆਪਣੇ ਵਿਚਾਰ ਦਿਉ।
ਪਰਹਾਰ ਜੀ! ਤੁਸੀਂ ਅਤੇ ਇਕਬਾਲ ਸਿੰਘ ਢਿਲੋਂ, ਸੰਸਥਾਗਤ ਧਰਮ ਦੀ ਬੜੀ ਗੱਲ ਕਰਦੇ ਹੋ, ਤੁਹਾਡੇ ਮੁਤਾਬਕ, (ਸਿੱਖ-)ਧਰਮ, ਸੰਸਥਾਗਤ ਜਾਂ ਜੱਥੇਬੰਦਕ ਨਾ ਹੋ ਕੇ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ? ਇਸ ਦੀ ਰੂਪ-ਰੇਖਾ ਕਿਵੇਂ ਦੀ ਹੋਣੀ ਚਾਹੀਦੀ ਹੈ?
ਗੈਰ -ਸੰਸਥਾਗਤ ਧਰਮ ਕਿਹੋ ਜਿਹਾ ਹੁੰਦਾ ਹੈ? ਕਿਸੇ ਗ਼ੈਰ-ਸੰਸਥਾਗਤ ਜਾਂ ਗ਼ੈਰ-ਜੱਥੇਬੰਦਕ ਧਰਮ ਦੀ ਮਿਸਾਲ ਦੇ ਸਮਝਾਵੋ?
ਹਰਚਰਨ ਸਿੰਘ ਪਰਹਾਰ:ਮੇਰੇ ਵਿਚਾਰ ਅਨੁਸਾਰ ਧਰਮ ਅਫ਼ੀਮ ਨਹੀਂ ਹੈ, ਜਿਵੇਂ ਕਿ ਮਾਰਕਸ ਨੇ ਕਿਹਾ ਸੀ, ਪਰ ਜਥੇਬੰਦਕ ਧਰਮ ਅਫ਼ੀਮ ਜ਼ਰੂਰ ਹਨ। ਅਸਲੀ ਧਰਮ ਤੁਹਾਡੀ ਆਪਣੀ ਅੰਤਰੀਵ ਨਿੱਜੀ ਅiਧਆਤਮਕ ਯਾਤਰਾ ਹੈ, ਜਿਸਦਾ ਸੰਸਥਾ ਜਾਂ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ। ਜਥੇਬੰਦੀ ਦੀ ਸਾਨੂੰ ਸਮਾਜਿਕ ਤੇ ਰਾਜਨੀਤਕ ਕੰਮਾਂ ਜਾਂ iਹੱਤਾਂ ਲਈ ਲੋੜ ਹੋ ਸਕਦੀ ਹੈ, ਧਰਮ ਲਈ ਨਹੀਂ। )
ਜਸਬੀਰ ਸਿੰਘ ਵਿਰਦੀ:- ਤੁਸੀਂ ਧਰਮ ਨੂੰ ਅਫੀਮ ਨਹੀਂ ਮੰਨਦੇ ਜੱਥੇਬੰਦਕ ਧਰਮ ਨੂੰ ਅਫੀਮ ਮੰਨਦੇ ਹੋ ਅਤੇ ਤੁਹਾਡੇ ਮੁਤਾਬਕ ਜੱਥੇਬੰਦੀ ਦੀ ਸਮਾਜਿਕ ਤੇ ਰਾਜਨੀਤਿਕ ਕੰਮਾਂ ਜਾਂ ਹਿਤਾਂ ਲਈ ਲੋੜ ਹੋ ਸਕਦੀ ਹੈ ਧਰਮ ਲਈ ਨਹੀਂ”।
ਪਰਹਾਰ ਜੀ! ਸਮਾਜਿਕ ਕੰਮਾਂ ਜਾਂ ਹਿਤਾਂ ਨੂੰ ਤੁਸੀਂ ਧਰਮ ਤੋਂ ਵੱਖ ਕਿਉਂ ਕਰ ਰਹੇ ਹੋ? ਸਮਾਜਿਕ ਅਤੇ ਰਾਜਨੀਤਿਕ ਕੰਮ ਵੀ ਧਰਮ (ਧਾਰਮਿਕ ਸੋਚ) ਅਧੀਨ ਹੀ ਹੋਣੇ ਚਾਹੀਦੇ ਹਨ। ਗੁਰਬਾਣੀ ਫੁਰਮਾਨ ਹੈ- “ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ--- । ਗੁਰਬਾਣੀ, ਸਮਾਜ ਵਿੱਚ ਵਿਚਰਦਿਆਂ ਨਿਰਮਲ ਕਰਮ ਕਰਨ ਵੱਲ ਪ੍ਰੇਰਿਤ ਕਰਦੀ ਹੈ।
ਜਸਬੀਰ ਸਿੰਘ ਵਿਰਦੀ:- ਹੁਣ ਤੱਕ ਦੀ ਵਿਚਾਰ ਦਾ ਨਿਚੋੜ ਇਹ ਹੈ ਕਿ ਹਰਚਰਨ ਸਿੰਘ ਪਰਹਾਰ ਜਾਂ ਤੇ ‘ਧਰਮ’ ਅਤੇ ਧਰਮ ਦੇ ਨਾਂ ਤੇ ਹੋ ਰਹੇ ਅਧਰਮ, ਕਰਮਕਾਂਡਾਂ, ਅਨ-ਮਨੁੱਖੀ ਵਰਤਾਰਿਆਂ ਦਾ ਫਰਕ ਸਮਝਣ ਤੋਂ ਅਸਮਰਥ ਹਨ, ਜਾਂ ਫੇਰ ਕਿਸੇ ਖਾਸ ਬਣੀ ਸੋਚ ਕਾਰਨ, ਦਿਮਾਗੀ ਤੌਰ ਤੇ ਤਾਂ ਫਰਕ ਸਮਝਦੇ ਹਨ, ਪਰ ਇਹਨਾਂ ਦਾ ਮਨ ਇਸ ਗੱਲ ਨੂੰ ਮਨਣ ਦੀ ਇਜਾਜਤ ਨਹੀਂ ਦੇ ਰਿਹਾ।
ਗੁਰੂ ਸਾਹਿਬਾਂ ਦੀ ਵਿਚਾਰਧਾਰਾ ਸੰਸਥਾਗਤ, ਜੱਥੇਬੰਦਕ, ਜਮਾਤੀ, ਸੰਗਤੀ ਰੂਪ ਵਾਲੀ ਹੀ ਹੈ।ਗੁਰੂ ਸਾਹਿਬ ਕਹਿੰਦੇ ਹਨ-
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥” ---ਗਲੀ ਮੇਰੀ ਆਉ ਦਾ ਸੱਦਾ ਦੇਣ ਤੋਂ ਸਾਫ ਗੱਲ ਕਲੀਅਰ ਹੈ ਕਿ ਸਿੱਖ-ਧਰਮ ਜੱਥੇਬੰਦਕ ਧਰਮ ਹੈ।
“ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ॥”
“ਵਡਭਾਗੀ ਹਰਿ ਸੰਗਤਿ ਪਾਵਹਿ॥ਭਾਗਹੀਨ ਭਰਮਿ ਚੋਟਾ ਖਾਵਹਿ॥
ਬਿਨੁ ਭਾਗਾ ਸਤਸੰਗ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥”
ਸਤਸੰਗਤ ਦਾ ਮਤਲਬ ਹੈ ਸੁਭ ਗੁਣਾਂ, ਸ਼ੁਭ ਵਿਚਾਰਾਂ ਵਾਲੇ ਲੋਕਾਂ ਦਾ ਇਕੱਠ, ਸਮੂੰਹ।ਸੋ ਇਸ ਤਰ੍ਹਾਂ ਸਿੱਖ ਧਰਮ ਮੁੱਢ ਤੋਂ ਹੀ ਜੱਥੇਬੰਦਕ ਧਰਮ ਹੈ।
ਇਕਬਾਲ ਸਿੰਘ ਢਿਲੋਂ ਦਾ ਤੇ ਜਿਵੇਂ ਮਕਸਦ ਹੀ ਸਿੱਖਾਂ ਵਿੱਚ ਕੋਈ ਨਾ ਕੋਈ ਭੁਲੇਖਾ ਖੜ੍ਹਾ ਕਰੀ ਰੱਖਣਾ, ਸਿੱਖਾਂ ਵਿੱਚ ਵੰਡੀਆਂ ਪਾਉਯੀਆਂ, ਸਿੱਖਾਂ ਨੂੰ ਵੱਖ ਵੱਖ ਅਤੇ ਖੇਰੂੰ ਖੇਰੂੰ ਕਰਨਾ ਹੈ।ਕਦੇ ਅਕਾਲ ਤਖਤ ਦਾ, ਕਦੇ ‘ਦਸ ਗੁਰੂ / 35 ਗੁਰੂ’ ਦਾ, ਕਦੇ ਕੋਈ ਅਤੇ ਕਦੇ ਕੋਈ ਝਮੇਲਾ ਖੜ੍ਹਾ ਕਰੀ ਰੱਖਣਾ।ਜੱਥੇਬੰਦਕ ਧਰਮ ਵਾਲਾ ਝਮੇਲਾ ਵੀ ਸਭ ਤੋਂ ਪਹਿਲਾਂ ਇਕਬਾਲ ਸਿੰਘ ਢਿੱਲੋਂ ਦਾ ਹੀ ਖੜ੍ਹਾ ਕੀਤਾ ਹੋਇਆ ਹੈ।ਹਰਚਰਨ ਸਿੰਘ ਪਰਹਾਰ ਦਾ ਪੱਖ ਪੂਰਨ ਲਈ ਇਕਬਾਲ ਸਿੰਘ ਢਿਲੋਂ ਬੜੀ ਛੇਤੀ ਵਿਚਾਰ ਵਟਾਂਦਰੇ ਵਿੱਚ ਆ ਟਪਕੇ ਸਨ ਪਰ ਸਵਾਲਾਂ ਦੇ ਜਵਾਬ ਦੇਣ ਲਈ ਨਹੀਂ ਬਹੁੜੇ।
ਜਸਬੀਰ ਸਿੰਘ ਵਿਰਦੀ 27-02-2017
ਸਿੱਖ ਮਸਲੇ
-: ਜੱਥੇਬੰਦਕ-ਧਰਮ :-
Page Visitors: 2725