-:ਅੰਮ੍ਰਿਤ ਬਾਰੇ ਵਿਚਾਰ:-
ਕਈ ਵਿਦਵਾਨ ਸੱਜਣਾਂ ਵੱਲੋਂ ਜਾਣੇ-ਅਨਜਾਣੇ ਅੱਜ ਕਲ੍ਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਹੋਏ ਅੰਮ੍ਰਿਤ ਬਾਰੇ ਬੜੇ ਭੁਲੇਖੇ ਅਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਇਸੇ ਵਿਸ਼ੇ ਸੰਬੰਧੀ ਫੇਸ ਬੁੱਕ ਤੇ ਚੱਲੇ ਵਿਚਾਰ ਵਟਾਂਦਰੇ ਦੇ ਕੁਝ ਅੰਸ਼ ਪੇਸ਼ ਹਨ:-
ਇਕ ਵੀਰ ਦਾ ਸਵਾਲ:-- “ਅੰਮ੍ਰਿਤ ਗੁਰੂ ਦੀ ਬਾਣੀ ਵਿਚੋਂ ਪ੍ਰਾਪਤ ਹੁੰਦਾ ਹੈ ਕਿ ਕਿਸੀ ਭਾੰਡੇ ਵਿਚੋਂ ?”
ਜਸਬੀਰ ਸਿੰਘ ਵਿਰਦੀ:-- {{ਨੋਟ: ਇਸ ਉਪਰ ਦਿੱਤੇ ਸਵਾਲ ਦੇ ਨਾਲ ਮਿਲਦੇ ਜੁਲਦੇ ਸਵਾਲ ਇਕ ਹੋਰ ਸੱਜਣ ਨੇ ਵੀ (ਹੋਰ ਜਗ੍ਹਾ ਤੇ) ਪਾਏ ਹਨ, ਜੋ ਕਿ ਹੇਠਾਂ ਦਰਜ ਕੀਤੇ ਜਾ ਰਹੇ ਹਨ:- ਜਿਹੜੇ ਮੇਰੇ ਪਿਆਰੇ ਵੀਰ ਅੰਮ੍ਰਿਤੁ ਬਾਰੇ ਛਕਣ ਜਾਂ ਛਕਾਉਣ ਦੀ ਗੱਲ ਕਰਦੇ ਹਨ ਕਿਰਪਾ ਕਰਕੇ ਉਹ ਜਿਸ ਅੰਮ੍ਰਿਤੁ ਦੀ ਗੱਲ ਕਰਦੇ ਹਨ ਕੀ ਉਹ ਅੰਮ੍ਰਿਤੁ ਦਸਵੇਂ ਪਾਤਸ਼ਾਹ ਜੀ ਤੋਂ ਪਹਿਲੇ ਗੁਰੂ ਸਾਹਿਬਾਨ ਨੇ ਛਕਿਆ ਸੀ ਕਿ ਨਹੀਂ ? ਜੇ ਛਕਿਆ ਸੀ ਤਾਂ ਕੀ ਅੰਮ੍ਰਿਤੁ ਕਿੰਨੇ ਹਨ ਜੀ ? ਕੀ ਅੰਮ੍ਰਿਤੁ ਛਕਾਉਣ ਵਾਲੀ ਕੋਈ ਜਥੇਬੰਦੀ ਵੀ ਹੈ ? ਹੁਣ ਤੱਕ ਦਾਸ ਨੇ ਤਾਂ ਪਹੁਲ ਛਕਣ ਛਕਾਉਣ ਬਾਰੇ ਹੀ ਸੁਣਿਆ ਸੀ। ਕੀ ਪਾਹੁਲ ਨੂੰ ਅੰਮ੍ਰਿਤੁ ਕਹਿ ਸਕਦੇ ਹਾਂ ਜੀ ?
੧.ਮਾਰੂ ਮਹਿਲਾ ੧.ਦੱਖਣੀ।
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ ਅੰਗ ੧੦੩੩.
੨.ਵਡਹੰਸੁ ਮਹਲਾ ੫.ਘਰੁ ੧.
ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥ ਕਹੁ ਨਾਨਕ ਪ੍ਰਭੂ ਮੇਰਾ ਊਚਾ ॥ ਅੰਗ ੫੪੨ .
ਸਲੋਕ ਮਹਿਲਾ ੨.
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪ੍ਰਸਾਦਿ ॥ ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥
ਕਿਤੇ ਅਸੀਂ ਅਸਲੀ ਮਾਰਗੁ ਤੋਂ ਥਿੜਕ ਤਾਂ ਨਹੀਂ ਗਏ ਤੇ ਹਨੇਰਾ ਹੀ ਤਾਂ ਢੋਈ ਜਾ ਰਹੇ ? ਵਸਤੂ ਕਿਤੇ ਹੋਰ ਹੋਵੇ ਤੇ ਲਭਦੇ ਕਿਤੇ ਹੋਰ ਹੋਈਏ ?
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮੁ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ }}
“ਅੰਮ੍ਰਿਤ ਗੁਰੂ ਦੀ ਬਾਣੀ ਵਿਚੋਂ ਪ੍ਰਾਪਤ ਹੁੰਦਾ ਹੈ ਕਿ ਕਿਸੀ ਭਾੰਡੇ ਵਿਚੋਂ ?” ਸਵਾਲ ਬਾਰੇ ਚੱਲੀ ਵਿਚਾਰ ਦੇ ਅੰਸ਼:-
(ਨੋਟ: ਪਾਠਕ ਇਸ ਸਵਾਲ ਨੂੰ ਧਿਆਨ ਨਾਲ ਵਾਚਣ, ਕੀ ਸਾਫ ਸਾਫ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਕਿੰਤੂ ਹੈ ਜਾਂ ਨਹੀਂ?)
ਜਸਬੀਰ ਸਿੰਘ ਵਿਰਦੀ:- ਵੀਰ ਜੀ! ਜਿਸ ਅੰਮ੍ਰਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ, ਉਸ ਦਾ ਸੰਬੰਧ ਅਧਿਆਤਮ ਨਾਲ ਹੈ। ਪਰ ਜਿਹੜਾ ਅੰਮ੍ਰਿਤ ਖੰਡੇ-ਬਾਟੇ ਨਾਲ ਛਕਾਇਆ ਜਾਂਦਾ ਹੈ ਇਸ ਦਾ ਸੰਬੰਧ ਪੰਥਕ ਇੱਕ-ਜੁੱਟਤਾ ਨਾਲ ਹੈ। ਗੁਰਮਤਿ ਦਾ ਅਧਿਆਤਮਕ ਪੱਖ ਅਤੇ ਜੱਥੇਬੰਦੀ ਦਾ ਪੱਖ ਸਿੱਖ ਨਾਲ ਜੁੜੇ ਦੋ ਵੱਖ ਵੱਖ ਪੱਖ ਹਨ। ਤੁਸੀਂ ਜਾਣੇ-ਅਨਜਾਣੇ ਦੋ ਵੱਖ ਵੱਖ ਪੱਖਾਂ ਨੂੰ ਮਿਕਸ ਕਰੀ ਜਾ ਰਹੇ ਹੋ।
ਜਿਸ ਤਰ੍ਹਾਂ ਦੇ ਤੁਸੀਂ ਸਵਾਲ ਖੜ੍ਹੇ ਕਰ ਰਹੇ ਹੋ, ਇਸ ਨਾਲ ਸਿੱਖੀ ਵਿੱਚ ਕੇਸ-ਦਾੜ੍ਹੀ ਰੱਖਣ, ਪਗੜੀ ਸਜਾਉਣ, ਕੰਘਾ, ਕੜਾ ਕਛਹਿਰਾ, ਕਕਾਰਾਂ ਤੇ ਵੀ ਸਵਾਲ਼ ਖੜ੍ਹੇ ਹੋ ਸਕਦੇ ਹਨ ਜੀ।
ਸਵਾਲ-ਕਰਤਾ ਵੀਰ:-- ਵੀਰ ਜੀ ਤੁਸੀ ਸ਼ਾਇਦ ਭਟਕ ਗਯੇ ਹੋ ਮੈਂ ਤਾਂ ਕਿਤੇ ਵੀ ਖੰਡੇ ਬਾਟੇ ਵਾਲੇ ਅੰਮ੍ਰਿਤ ਦੀ ਗਲ ਨਹੀ ਕਹੀ । ਇਹ ਅੰਮ੍ਰਿਤ ਤਾਂ ਉਹ ਵੀ ਹੋ ਸਕਦਾ ਹੈ ,ਜੇ ਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਅਤੇ ਦਾਨਵਾਂ ਨੇ ਸਾਗਰ ਮੰਥਨ ਕਰਕੇ ਕਡ੍ਹਿਆ ਸੀ ਅਤੇ ਉਸ ਨੂੰ ਇਕ ਕਲਸ਼ ਨਾਮ ਦੇ ਭਾਡੇ ਵਿਚ ਰਖ ਕੇ ਪੀਤਾ ਸੀ ।
ਵਿਰਦੀ ਜੀ! ਅਪਣੀ ਸੋਚ ਨੂੰ ਬਦਲੋ ਹਰ ਗਲ ਅਪਨੇ ਅਨੁਸਾਰ ਆਪਣੀ ਸੋਚ ਮੁਤਾਬਿਕ ਲੈ ਲੈਣਾਂ ਵਿਦਵਤਾ ਨਹੀ ।ਹਰ ਵਿਚਾਰ ਨੂੰ ਵਿਆਪਕਤਾ ਅਤੇ ਖੁੱਲੀ ਸੋਚ ਨਾਲ ਸੋਚਿਆ ਕਰੋ ਜੀ ।
ਰਹੀ ਗਲ ਖੰਡੇ ਬਾਟੇ ਦੇ ਅੰਮ੍ਰਿਤ ਦੀ ,! ਤੁਸੀ ਕਹਿ ਰਹੇ ਹੋ ਇਸਨੂੰ ਛਕਨ ਵਾਲਿਆ ਵਿਚ ਏਕਤਾ ਹੁੰਦੀ ਹੈ ! ਜੇ ਤੁਹਾਡੀ ਗਲ ਸਹੀ ਹੈ ਤਾ ਛਬੀਲਾਂ ਲਾਉਨ ਵਾਲੇ, ਟਕਸਾਲੀ ,ਅਕਾਲੀ ਅਤੇ ਡੇਰਿਆਂ ਵਾਲਿਆ ਕੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਏਕਾ ਕਰ ਰਹੇ ਨੇ ?
ਤੁਸੀ ਮੇਰੇ ਸਵਾਲਾਂ ਤੋ ਬਿਲਕੁਲ ਨਾ ਘਬਰਾਉ ! ਮੇਰੇ ਸਵਾਲ ਸਿੱਖਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ , ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਸਿੱਖ ਕਦੀ ਵੀ ਅਪਣੇ ਪੰਥ ਨਾਲੋਂ ਨਹੀ ਟੁਟ ਸਕਦਾ ।
ਜਸਬੀਰ ਸਿੰਘ ਵਿਰਦੀ:-- ਵੀਰ ਜੀ! ਤੁਸੀਂ “ਕਿਸੇ ਭਾਂਡੇ ਵਿੱਚੋਂ ਅਮ੍ਰਿਤ” ਦੀ ਗੱਲ ਕੀਤੀ ਹੈ।ਮੈਂ ਤੇ ਇਸ ਦਾ ਮਤਲਬ ਖੰਡੇ ਬਾਟੇ ਨਾਲ ਛਕਾਏ ਜਾਣ ਵਾਲੇ ਅੰਮ੍ਰਿਤ ਦਾ ਹੀ ਸਮਝਦਾ ਹਾਂ।ਜੇ ਮੈਂ ਗ਼ਲਤ ਸਮਝਿਆ ਹਾਂ ਤਾਂ ਕਿਰਪਾ ਕਰ ਕੇ ਸਮਝਾਉਣ ਦੀ ਖੇਚਲ ਕਰੋਗੇ ਕਿ ਇਸ ਪੋਸਟ ਵਿੱਚ ਪਾਏ ਸਵਾਲ ਦਾ ਮਤਲਬ ਅਤੇ ਮਕਸਦ ਕੀ ਹੈ?
ਵੀਰ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਮਤਲਬ ਅਤੇ ਮਕਸਦ ਮੇਰੇ ਵਿਚਾਰ ਅਨੁਸਾਰ ਤਾਂ ਇਹੀ ਹੈ ਕਿ ਇਹ ਅੰਮ੍ਰਿਤ ਛਕਣ ਵਾਲੇ ਸਾਰੇ ਗੁਰ-ਭਾਈ ਹਨ।ਗੁਰ-ਭਾਈ ਹੋਣ ਦੇ ਨਾਤੇ ਸਭਨਾਂ ਵਿੱਚ ਏਕਾ ਅਤੇ ਪਿਆਰ ਹੋਣਾ ਚਾਹੀਦਾ ਹੈ।ਪਰ ਜੇ ਏਕਾ ਨਹੀਂ ਹੈ ਤਾਂ ਇਸ ਦਾ ਮਤਲਬ ਅੰਮ੍ਰਿਤ ਦਾ ਮਹਤਵ ਸਮਝੇ ਬਿਨਾ ਸਿਰਫ ਰਸਮ ਹੀ ਨਿਭਾਈ ਹੈ। ਜੇ ਕੋਈ ਕਮਿਟਮੈਂਟ ਨਹੀਂ ਨਿਭਾਉਂਦਾ ਤਾਂ ਇਹ ਉਸ ਵਿੱਚ ਨਿਜੀ ਤੌਰ ਤੇ ਦੋਸ਼ ਅਤੇ ਕਮੀਂ ਹੈ।
ਵੀਰ ਜੀ! ਤੁਸੀਂ ਖੰਡੇ ਬਾਟੇ ਨਾਲ ਛਕਾਏ ਜਾਣ ਵਾਲੇ ਅੰਮ੍ਰਿਤ ਦਾ ਮਤਲਬ ਅਤੇ ਮਕਸਦ ਦੱਸ ਸਕਦੇ ਹੋ?
ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਨੂੰ ਜੋੜ ਰਹੇ ਹੋ, ਬੜੀ ਚੰਗੀ ਗੱਲ ਹੈ।ਪਰ ਆਪਣਾ ਜੋ ਮੁੱਖ ਵਿਵਾਦ ਹੈ ਇਸੇ ਗੱਲ ਤੇ ਹੀ ਹੈ ਨਾ ਕਿ – ਮੈਂ ਅਮ੍ਰਿਤ ਦੇ ਅਧਿਆਤਮਕ ਅਤੇ ਜੱਥੇਬੰਦਕ ਦੋ ਵੱਖ ਵੱਖ ਪੱਖਾਂ ਦੀ ਗੱਲ ਕੀਤੀ ਹੈ।ਤੁਸੀਂ ਦੱਸੋ ਮੇਰੀ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ?
ਸਵਾਲ-ਕਰਤਾ ਵੀਰ :-- ਵੀਰ ਜੀ ਸਚ ਕਹਾਂ ਤਾ ਮੈਂ ਤੁਹਾਡੀ ਗਲ ਨਾਲ ਸਹਿਮਤ ਨਹੀ ਕਿਊ ਕਿ ਤੁਸੀ ਜੇ ਖੰਡੇ ਬਾਟੇ ਵਾਲੇ ਅੰਮ੍ਰਿਤ ਦੀ ਹੀ ਗਲ ਕਰੋ ਤਾਂ ਤੁਸੀ ਇਹ ਨਹੀ ਦਸ ਸਕੋ ਗੇ ਕਿ --
ਕਿਸੇ ਭਾੰਡੇ ਵਿਤ ਖੰਡਾ ਘਿਸਣ ਦੇ ਨਾਲ ਅੰਮ੍ਰਿਤ ਬਨਣ ਦਾ ਗੁਰਮਤਿ ਅਨੁਸਾਰ ਕੀ ਸਿਧਾਂਤ ਹੈ ?
ਦੂਜਾ ਅੱਖਾਂ ਵਿਚ ਅਤੇ ਸਿਰ ਵਿਚ ਮਿਠੇ ਜਲ ਨੂੰ ਪਾਉਣ ਦਾ ਗੁਰਮਤਿ ਅਨੁਸਾਰ ਕੀ ਸਿਧਾਂਤ ਹੈ ?
ਤੀਜੀ ਗਲ ਪਜਾਮਾਂ ਜਾਂ ਪੈਂਟ ਲਾਹ ਕੇ ਹੀ ਪੁਰਖ ਇਸ ਵਿਚ ਹਿੱਸਾ ਕਿਊ ਲੈ ਸਕਦਾ ਹੈ ?
ਤੁਸੀ ਪਹਿਲਾ ਇਨ੍ਹਾ ਸਵਾਲਾਂ ਨਾਲ ਆਪ ਤਾਂ ਸੰਤੁਸ਼ਟ ਹੋ ਲਵੋ ,ਫਿਰ ਅਗੇ ਵਧੋ ,ਤਰਕ ਨਾਲ ਨਹੀ ਗੁਰਮਤਿ ਅਨੁਸਾਰ ਇਨ੍ਹਾ ਸਵਾਲਾਂ ਦੇ ਜਵਾਬ ਲਭੋ ।
ਜਸਬੀਰ ਸਿੰਘ ਵਿਰਦੀ:-- ਵੀਰ ਜੀ! ਤੁਹਾਡੇ ਮੁਤਾਬਕ-
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਜਾਂ ਨਹੀਂ?
ਜੇ ਛਕਾਇਆ ਸੀ ਤਾਂ ਤੁਹਾਡੇ ਮੁਤਾਬਕ ਕਿਵੇਂ ਛਕਾਇਆ ਸੀ?
ਅੱਖਾਂ ਵਿੱਚ ਅਤੇ ਸਿਰ ਵਿੱਚ ਮਿੱਠਾ ਜਲ ਪਾਉਣ ਵਾਲੀ ਗੱਲ ਮੈਂ ਨਹੀਂ ਕੀਤੀ।
ਪਜਾਮਾਂ ਜਾਂ ਪੈਂਟ ਲਾਹ ਕੇ ਵਾਲੀ ਗੱਲ ਵੀ ਮੈਂ ਨਹੀਂ ਕੀਤੀ।
ਸਵਾਲ-ਕਰਤਾ ਵੀਰ :-- ਵੀਰ ਜੀ! ਕੀ ਤੁਹਾਡੇ ਪੁੱਛੇ ਸਵਾਲ ਦਾ ਜਵਾਬ ਤੁਹਾਡੇ ਕੋਲ ਹੈ? ਜੇ ਹੈ ਤਾਂ ਜਰੂਰ ਦੱਸ ਦਿਉ। ਮੇਰੇ ਕੋਲ ਤਾਂ ਹੈ ਨਹੀਂ, ਵੀਰ ਜੀ! ਦੱਸ ਦਿਉ ਤਾਂ ਮੇਰੀ ਨੌਲੇਜ ਵੀ ਵਧ ਜਾਵੇਗੀ। ਸਵਾਲ ਉਹ ਪੁੱਛੀਦਾ ਹੈ ਜਿਸ ਦਾ ਜਵਾਬ ਆਪਨੇ ਆਪ ਨੂੰ ਪਤਾ ਹੋਵੇ।
ਮੈਂ ਤੇ ਕਿਤੇ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਗੱਲ ਹੀ ਨਹੀਂ ਕੀਤੀ।ਤੁਸੀਂ ਵਾਰ ਵਾਰ ਮੇਰੀ ਪੋਸਟ ਨੂੰ ਖੰਡੇ ਬਾਟੇ ਨਾਲ ਜੋੜ ਰਹੇ ਹੋ। ਸਗੋਂ ਜੋ ਭੁਲੇਖਾ ਪੈ ਰਿਹਾ ਸੀ ਤੁਹਾਨੂੰ ਓਹ ਵੀ ਸਾਗਰ ਮੰਥਨ ਲਿਖ ਕੇ ਦੂਰ ਕਰ ਦਿੱਤਾ ਹੈ।
ਜਸਬੀਰ ਸਿੰਘ ਵਿਰਦੀ:-- ਵੀਰ ਜੀ! ਤਾਂ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੁੱਖ ਪੋਸਟ ਵਾਲਾ ਸਵਾਲ ਉਹਨਾਂ ਹਿੰਦੂ ਵੀਰਾਂ ਲਈ ਹੈ, ਜਿਹੜੇ ਸਾਗਰ ਮੰਥਨ ਵਾਲੇ ਅੰਮ੍ਰਿਤ ਨੂੰ ਮੰਨਦੇ ਹਨ?
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਇਸ ਗੱਲ ਤੋਂ ਤਾਂ ਤੁਸੀਂ ਇਨਕਾਰੀ ਨਹੀ ਹੋ, ਜਾਂ ਇਨਕਾਰੀ ਹੋ?
ਜੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ ਤਾਂ ਆਖਿਰ ਤਾਂ ਕਿਸੇ ਭਾਂਡੇ ਦਾ ਪ੍ਰਯੋਗ ਕੀਤਾ ਹੀ ਹੋਣਾ ਹੈ, ਤੁਸੀਂ ਖੰਡੇ ਬਾਟੇ ਦੀ ਗੱਲ ਨਹੀਂ ਕੀਤੀ, ਭਾਂਡੇ ਦੀ ਤਾਂ ਗੱਲ ਕੀਤੀ ਹੀ ਹੈ ਨਾ??”
ਮੇਰਾ ਮੁੱਖ ਮੁੱਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਮ੍ਰਿਤ ਦੀ ਗੱਲ ਦਾ ਸੰਬੰਧ ਅਧਿਆਤਮਕਤਾ ਨਾਲ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਅੰਮ੍ਰਿਤ ਛਕਾਇਆ ਉਸ ਦਾ ਸੰਬੰਧ ਸਿੱਖ-ਜੱਥੇਬੰਦੀ ਨਾਲ ਹੈ।
ਤੁਹਾਡੀ ਮੁੱਖ ਪੋਸਟ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਤੁਸੀਂ ਭਾਂਡੇ ਵਿੱਚ ਛਕਾਏ ਜਾਣ ਵਾਲੇ ਅੰਮ੍ਰਿਤ ਤੋਂ ਇਨਕਾਈ ਹੋ ਰਹੇ ਹੋ।ਹੁਣ ਮੁੱਖ ਮੁੱਦਾ ਇਹ ਰਹਿ ਗਿਆ ਕਿ ਕੀ ਗੁਰੂ ਸਾਹਿਬ ਨੇ ਖੰਡੇ-ਬਾਟੇ ਜਾਂ ਕਿਸੇ ਹੋਰ ਭਾਡੇ ਦੀ ਮਦਦ ਨਾਲ ਅੰਮ੍ਰਿਤ ਛਕਾਇਆ ਸੀ ਕਿ ਨਹੀਂ???
ਸਵਾਲ-ਕਰਤਾ ਵੀਰ:- ਤੁਸੀ ਇਸ ਚਰਚਾ ਨੂੰ ਇਸ ਪੋਸਟ ਵਿਚ ਪਾਕੇ ਅਪਣੇ ਆਪ ਨੂੰ ਸਹੀ ਅਤੇ ਮੈਨੂੰ ਅੰਮ੍ਰਤ ਦਾ ਵਿਰੋਧੀ ਸਾਬਤ ਕਰਣਾਂ ਚਾਉਦੇ ਹੋ ? ਐਸਾ ਕਰਣ ਨਾਲ ਤੁਸੀ ਕੀ ਸਾਬਤ ਕਰ ਰਹੇ ਹੋ ? ਅੰਮ੍ਰਿਤ ਤਾ ਹਰਿ ਨਾ ਨਾਮ ਹੈ ,ਗੁਰੂਬਾਣੀ ਹੈ । ਉਸ ਤੋਂ ਮੁਨਕਰ ਹੋਣ ਵਾਲਾ ਬੰਦਾ ਤਾਂ ਸਿੱਖ ਹੀ ਨਹੀ ਹੋ ਸਕਦਾ । ਆਪੇ ਹੀ ਮੈਂ ਰੱਜੀ ਕੱਜੀ ,ਆਪੇ ਹੀ ਮੇਰੇ ਬੱਚੇ ਜਿਊਨ ਵਾਲੀ ਕਹਾਵਤ ਤੁਹਾਡੇ ਉਤੇ ਲਾਗੂ ਹੁੰਦੀ ਹੈ ।
**ਅੰਮ੍ਰਿਤ ਸੰਸਕਾਰ ਇਕ ਸਿੱਖ ਦੇ ਜੀਵਨ ਦਾ ਅਹਿਮ ਅਤੇ ਜਰੂਰੀ ਸੰਸਕਾਰ ਹੈ**,ਇਸ ਤੋ ਮੁਨਕਰ ਹੋਣ ਵਾਲਾ ਸਿੱਖ ਗੁਰੂ ਤੋ ਬੇਮੁਖ ਹੈ ।ਦਾਸ ਨੇ ਤਾ ਇਸ ਸੰਸਕਾਰ ਦੀ ਮਰਿਆਦਾ ਬਾਰੇ ਆਪ ਜੀ ਤੋਂ ਜਾਨਕਾਰੀ ਚਾਹੀ ਸੀ, ਜਿਸ ਦਾ ਜਵਾਬ ਦੇਣ ਵਿਚ ਤੁਸੀ ਪੂਰੀ ਤਰ੍ਹਾ ਅਸਫਲ ਰਹੇ ।
ਧਰਮ ਮਨੁਖ ਨੂੰ ਅਧਿਆਤਮ ਦੀ ਗਲ ਸਿਖਾਉਦਾ ਹੈ, ਜਿਸ ਨਾਲ ਤਨ ਵੀ ਸਵਸਥ ਰਹਿੰਦਾ ਹੈ !ਸ਼ਰੀਰਕ ਅਤੇ ਅਧਿਆਤਮਿਕ ਅੰਮ੍ਰਿਤ ਦੋ ਕਿਸ ਤਰ੍ਹਾ ਹੋ ਸਕਦੇ ਹਨ ? ਧਰਮ ਅਧਿਆਤਮਿਕ ਸ਼ੁਧੀ ਅਤੇ ਮਾਨਸਿਕ ਸੁਖਾ ਦੀ ਜੀਵਨ ਜਾਚ ਸਿਖਾਉਦਾ ਹੈ ਫਿਜਿਕਲ ਨਹੀ ।
ਮੈਂ ਤਾਂ ਅਪਣੇ ਜੀਵਨ ਵਿੱਚ ਆਪਜੀ ਤੋਂ ਪਹਿਲੀ ਵਾਰ ਸੁਣਿਆਂ ਕਿ ਅੰਮ੍ਰਿਤ ਵੀ ਦੋ ਤਰ੍ਹਾਂ ਦੇ ਹੂੰਦੇ ਹਨ। ਇਕ ਸ਼ਰੀਰਕ ਅਤੇ ਦੂਜਾ ਅਧਿਆਤਮਿਕ । ਕੀ ਤੁਸੀ ਆਪਣੀ ਗਲ ਦੀ ਪ੍ਰੋੜ੍ਹਤਾ ਗੁਰਬਾਣੀ ਦੀ ਮੁਹਰ ਲਾਅਕੇ ਕਰ ਸਕਦੇ ਹੋ ਵੀਰ ਜੀ ?
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਅੰਕ 1238
ਗੁਰਬਾਣੀ ਦੇ ਇਸ ਪਾਵਨ ਵਾਕ ਦਾ ਅਰਥ ਕਰੋ , ਫਿਰ ਅੱਗੇ ਵਧਦੇ ਹਾਂ ਜੀ। ਦਾਸ ਕਿਸੇ ਵੀ ਪ੍ਰਕਾਰ ਦੀ ਗਿਆਨ ਪ੍ਰਾਪਤ ਕਰਣ ਵਾਲੀ ਚਰਚਾ ਤੋਂ ਭਜਦਾ ਨਹੀ ਹੈ,
ਜਸਬੀਰ ਸਿੰਘ ਵਿਰਦੀ:- ਸਭ ਤੋਂ ਪਹਿਲਾਂ ਆਪ ਜੀ ਵੱਲੋਂ ਕੋਟ ਕੀਤੀ ਗਈ ਗੁਰਬਾਣੀ ਪੰਗਤੀ- “ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ॥” ਬਾਰੇ ਵਿਚਾਰ-
ਵੀਰ ਜੀ! ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਗੁਰਬਾਣੀ ਵਿੱਚ ਦਰਜ ਅੰਮ੍ਰਿਤ ਦੀ ਗੱਲ ਦਾ ਸੰਬੰਧ ਅਧਿਆਤਮ ਨਾਲ ਹੈ।ਅਤੇ ਗੁਰਬਾਣੀ ਵਿੱਚ ਦਰਜ ਉਹ ਅੰਮ੍ਰਿਤ ਕੇਵਲ ਅਤੇ ਕੇਵਲ ਇੱਕ ਨਾਮ ਹੈ।ਪ੍ਰਭੂ ਦੇ ਨਾਮ ਵਿੱਚ ਰੰਗੇ ਜਾਣਾ ਹੈ।
ਪਰ ਜਿਹੜਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ ਸੀ ਉਸ ਦਾ ਸੰਬੰਧ ਸਿੱਖ-ਜੱਥੇਬੰਦੀ ਨਾਲ ਹੈ।ਤੁਸੀਂ ਜਾਣੇ-ਅਨਜਾਣੇ ਦੋ ਗੱਲਾਂ ਨੂੰ ਮਿਕਸ ਕਰ ਰਹੇ ਹੋ ਇਸ ਲਈ ਭੁਲੇਖਾ ਖੜ੍ਹਾ ਹੋ ਰਿਹਾ ਹੈ।ਇਸ ਗੱਲ ਨੂੰ ਗੁਰਬਾਣੀ ਦੇ ਚਾਨਣ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ-
ਗੁਰਬਾਣੀ ਫੁਰਮਾਨ ਹੈ-
“ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ (595)”
ਇਥੇ ਗੁਰਬਾਣੀ ਵਿੱਚ ਅਧਿਆਤਮਕ ਪੱਖ ਤੋਂ ਮਿਸਾਲ ਵਜੋਂ ਕਿਰਸਾਣੀ ਦੀ ਗੱਲ ਕੀਤੀ ਗਈ ਹੈ।ਇਸ ਦਾ ਮਤਲਬ ਇਹ ਨਹੀਂ ਕਿ ਦੁਨਿਆਵੀ ਕਿਰਸਾਣੀ ਨਹੀਂ ਕਰਨੀ।
“ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ (595)” ਇਥੇ ਵੀ ਗੁਰਬਾਣੀ ਵਿੱਚ ਅਧਿਆਤਮਕ ਪੱਖੋਂ ਦੁਕਾਨਦਾਰੀ ਦੀ ਗੱਲ ਕੀਤੀ ਗਈ ਹੈ, ਇਸ ਦਾ ਮਤਲਬ ਇਹ ਨਹੀਂ ਕਿ ਦੁਨਿਆਵੀ ਦੁਕਾਨਦਾਰੀ ਨਹੀਂ ਕਰਨੀ। ਇਸੇ ਤਰ੍ਹਾਂ ਇਸ ਸ਼ਬਦ ਵਿੱਚ ਵਪਾਰ ਅਤੇ ਚਾਕਰੀ (ਨੌਕਰੀ) ਦੀ ਅਧਿਆਤਮਕ ਪੱਖੋਂ ਗੱਲ ਕੀਤੀ ਗਈ ਹੈ, ਇਸ ਦਾ ਮਤਲਬ ਇਹ ਨਹੀਂ ਕਿ ਦੁਨਿਆਵੀ ਵਪਾਰ ਜਾਂ ਨੋਕਰੀ ਨਹੀਂ ਹੋ ਸਕਦੇ ਜਾਂ ਨਹੀਂ ਕੀਤੇ ਜਾ ਸਕਦੇ।
ਇਸੇ ਤਰ੍ਹਾਂ ਗੁਰਬਾਣੀ ਵਿੱਚ ਦਰਜ ਅੰਮ੍ਰਿਤ ਦੀ ਵੀ ਅਧਿਆਤਮਕ ਪੱਖੋਂ ਗੱਲ ਕੀਤੀ ਗਈ ਹੈ।ਇਸ ਦਾ ਮਤਲਬ ਕੀ ਸਿੱਖ-ਜੱਥੇਬੰਦੀ ਪੱਖੋਂ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ? ਅਤੇ ਫਿਰ ਜੱਥੇਬੰਦੀ ਪੱਖੋਂ ਅੰਮ੍ਰਿਤ ਛਕਾਇਆ ਜਾਣਾ, ਤੁਹਾਡਾ, ਮੇਰਾ ਜਾਂ ਕਿਸੇ ਹੋਰ ਦਾ ਫੈਸਲਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਹੈ। ਮੈਂ ਆਪ ਜੀ ਤੋਂ ਇਹੀ ਜਾਣਨਾ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਸੇ ‘ਭਾਂਡੇ/ਬਾਟੇ’ ਨਾਲ ਛਕਾਏ ਗਏ ਅੰਮ੍ਰਿਤ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਗੁਰੂ ਸਾਹਿਬ ਨੇ ਕਿਸੇ ‘ਭਾਂਡੇ/ ਬਾਟੇ’ ਦੀ ਮਦਦ ਨਾਲ ਅੰਮ੍ਰਿਤ ਛਕਾਇਆ ਸੀ ਜਾਂ ਨਹੀਂ? ਇਹ ਸਵਾਲ ਤੁਹਾਡੀ ਮੁੱਖ ਪੋਸਟ ਤੋਂ ਉਠੇ ਸਵਾਲ ਵਜੋਂ ਹੈ ਜਿਸ ਵਿੱਚ ਤੁਸੀਂ ਭਾਂਡੇ ਵਿੱਚ ਅੰਮ੍ਰਿਤ ਦੀ ਗੱਲ ਨੂੰ ਨਕਾਰ ਰਹੇ ਹੋ।
ਉਪਰ ਆਪਣੇ ਇੱਕ ਕਮੈਂਟ ਵਿੱਚ ਤੁਸੀਂ ਲਿਖਿਆ ਹੈ- “ਅੰਮ੍ਰਿਤ ਸੰਸਕਾਰ ਇੱਕ ਸਿੱਖ ਦੇ ਜੀਵਨ ਦਾ ਅਹਿਮ ਅਤੇ ਜਰੂਰੀ ਸੰਸਕਾਰ ਹੈ”
ਵੀਰ ਜੀ! ਜੇ ਅੰਮ੍ਰਿਤ ਸੰਸਕਾਰ ਸਿੱਖ ਦੇ ਜੀਵਨ ਦਾ ਅਹਿਮ ਅਤੇ ਜਰੂਰੀ ਸੰਸਕਾਰ ਹੈ ਤਾਂ, ਇਹ ਸੰਸਕਾਰ ਨਿਭਾਉਣ ਵੇਲੇ ਆਖਿਰ ਤਾਂ ਅੰਮ੍ਰਿਤ ‘ਕਿਸੇ ਭਾਂਡੇ/ਖੰਡੇ-ਬਾਟੇ’ ਵਿੱਚ ਹੀ ਪਾਇਆ ਜਾਂਦਾ ਹੈ ਨਾਂ? ਕਿ ਨਹੀਂ?? ਮਰਿਆਦਾ ਬਾਰੇ ਜਿਹੜਾ ਸਵਾਲ ਤੁਸੀਂ ਮੈਨੂੰ ਕਰ ਰਹੇ ਹੋ ਅਸਲ ਵਿੱਚ ਤਾਂ ਇਸ ਦਾ ਜਵਾਬ ਤੁਹਾਨੂੰ ਖੁਦ ਨੂੰ ਦੇਣਾ ਬਣਦਾ ਹੈ। ਕਿਉਂਕਿ ਅੰਮ੍ਰਿਤ ਸੰਸਕਾਰ ਨਿਭਾਉਣ ਲਈ ਜੋ ਵੀ ਮਰਿਆਦਾ ਹੈ, ਉਸ ਵਿੱਚ ਅੰਮ੍ਰਿਤ ਕਿਸੇ ਭਾਂਡੇ/ ਬਾਟੇ ਵਿੱਚ ਹੀ ਤਾਂ ਪਾਇਆ ਜਾਂਦਾ ਹੈ।ਜਾਂ ਨਹੀਂ?
ਸਵਾਲ-ਕਰਤਾ ਵੀਰ:- ਜਿਸ ਅੰਮ੍ਰਿਤ ਦੀ ਤੁਸੀ ਗਲ ਕਰ ਰਹੇ ਹੋ ਕੀ ਗੁਰਮਤਿ ਅਨੁਸਾਰ ਉਸਨੂੰ"ਅੰਮ੍ਰਿਤ" ਕਿਧਰੇ ਕਹਿਆ ਗਿਆ ਹੈ ? ਦੂਜਾ ਉਹ ਕੇੜ੍ਹੀਆਂ ਜਥੇਬੰਦੀਆਂ ਹਨ , ਜਿਨ੍ਹਾਂ ਦਾ ਜਿਕਰ ਤੁਸੀ ਵਾਰ ਵਾਰ ਕਰ ਰਹੇ ਹੋ ? ਤੀਜੀ ਗਲ ਕਿ ਜਦੋ ਗੁਰੂ ਬਾਣੀ ਹੀ ਅੰਮ੍ਰਿਤ ਹੈ , ਫਿਰ ਗੁਰੂ ਸਾਹਿਬ ਨੂੰ ਖੰਡੇ ਅਤੇ ਬਾਟੇ ਦੀ ਪਾਹੁਲ ਦਾ ਦੂਜਾ ਅੰਮ੍ਰਿਤ ਤਿਆਰ ਕਰਣ ਦੀ ਕੀ ਲੋੜ ਪਈ ।
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥
ਇਥੇ ਤਾਂ ਭਾਂਡਾ ਵੀ ਹੈ ਅਤੇ ਸ਼ਬਦਾ ਦੀ ਟਕਸਾਲ (ਖਜਾਨਾਂ ) ਵੀ ਹੈ । **ਕੀ ਲੋੜ ਪਈ ਬਾਟੇ ਦੀ ?** ਸਾਡਾ ਮਨ ਅਤੇ ਸੁਰਤਿ ਹੀ ਭਾਂਡਾ ਹੈ ਅਤੇ ਉਸ ਵਿੱਚ ਗੁਰੂ ਸ਼ਬਦਾਂ ਦਾ ਅੰਮ੍ਰਿਤ ਵੀ ਸਾਡੇ ਗੁਰਾਂ ਨੇ ਸਾਨੂੰ ਬਖਸ਼ਿਆ ਹੋਇਆ ਹੈ ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਤੁਸੀਂ ਅੰਮ੍ਰਿਤ ਸੰਸਕਾਰ ਦੀ ਗੱਲ ਕੀਤੀ ਹੈ।ਇਸ ਅੰਮ੍ਰਿਤ ਸੰਸਕਾਰ ਤੋਂ ਤੁਹਾਡਾ ਕੀ ਮਤਲਬ ਹੈ? ਇਹ ਕਿਵੇਂ ਨਿਭਾਇਆ ਜਾਂਦਾ ਹੈ? ਇਹ ਸੰਸਕਾਰ ਕਦੋਂ ਤੋਂ ਸ਼ੁਰੂ ਹੋਇਆ, ਅਤੇ ਕਿਸ ਨੇ ਸ਼ੁਰੂ ਕੀਤਾ?
ਸਵਾਲ-ਕਰਤਾ ਵੀਰ:- ਵੀਰ ਜੀ ਹਲੀ ਤਾਂ ਤੁਸੀ ਮੇਰੇ ਪਹਿਲੇ ਸਵਾਲਾਂ ਦਾ ਹੀ ਜਵਾਬ ਨਹੀ ਦਿੱਤਾ । ਤੁਸੀ ਇਕ ਨਵਾਂ ਸਵਾਲ ਖੜਾ ਕਰ ਦਿੱਤਾ। ਮੈਂ ਇਸ ਸਵਾਲ ਦਾ ਵੀ ਜਵਾਬ ਵਿਸਤਾਰ ਨਾਲ ਦਿਆਂਗਾ ਜੀ । ਥੋੜਾ ਸਬਰ ਕਰੋ । ਪਹਿਲਾਂ , ਪਹਿਲੇ ਸਵਾਲਾ ਦਾ ਜਵਾਬ ਗੁਰਮਤਿ ਅਨੁਸਾਰ ਦੇਣ ਦੀ ਖੇਚਲ ਕਰਣੀ ਜੀ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਵੈਸੇ ਤੇ ਬੜੇ ਸਾਫ ਅਤੇ ਸਪੱਸ਼ਟ ਲਫਜ਼ਾਂ ਵਿੱਚ ਜਵਾਬ ਦੇ ਦਿੱਤਾ ਗਿਆ ਹੈ ਗੁਰਬਾਣੀ ਵਿੱਚ ਕੇਵਲ ਅਤੇ ਕੇਵਲ ਅਧਿਆਤਮਕ ਪੱਖ ਬਾਰੇ ਹੀ ਗੱਲ ਕੀਤੀ ਗਈ ਹੈ।ਫੇਰ ਸਿੱਖ-ਜੱਥੇਬੰਦੀ ਬਾਰੇ ਕੋਈ ਗੱਲ ਕਿਵੇਂ ਹੋ ਸਕਦੀ ਹੈ?
ਦੂਸਰਾ ਮੇਰੇ ਜਵਾਬ ਦੇਣ ਤੋਂ ਬਿਨਾ ਤੁਸੀਂ ਖੁਦ ਹੀ *ਅੰਮ੍ਰਿਤ ਸੰਸਕਾਰ* ਦੀ ਗੱਲ ਕਰ ਦਿੱਤੀ ਹੈ।**ਅੰਮ੍ਰਿਤ ਸੰਸਕਾਰ** ਵਿੱਚ ਸ਼ਬਦ *ਅੰਮ੍ਰਿਤ* ਤੁਸੀਂ ਖੁਦ ਹੀ ਲਿਖਿਆ ਹੈ।ਤੁਹਾਨੂੰ ਖੁਦ ਹੀ ਪਤਾ ਹੋਣਾ ਚਾਹੀਦਾ ਹੈ ਕਿ ਇਹ ** ਅੰਮ੍ਰਿਤ ਸੰਸਕਾਰ** ਸ਼ਬਦ ਕਿੱਥੋਂ ਆਇਆ?
ਸਵਾਲ-ਕਰਤਾ ਵੀਰ:- ਵੀਰ ਜੀ ਤੁਸੀ ਸ਼ਾਇਦ ਕਥਿਤ ਸਿੱਖ ਰਹਿਤ ਮਰਿਆਦਾ ਦੀ ਗਲ ਕਰ ਰਹੇ ਹੋ ਜਿਸਨੂੰ ਅਕਾਲ ਤਖਤ ਤੇ ਬਹਿ ਕੇ ਕੌਮੀ ਫੈਸਲਿਆਂ ਤੇ ਫਤਵੇ ਜਾਰੀ ਕਰਣ ਵਾਲੇ ਦੋ ਜਥੇਦਾਰ ਹੀ ਨਹੀ ਮਣਦੇ । ਟਕਸਾਲੀ ਇਸਨੂੰ ਪੁਆੜੇ ਅਤੇ ਵਿਵਾਦਾਂ ਦੀ ਜੜ ਕਹਿ ਚੁਕੇ ਹਨ । ਫਿਰ ਤੁਹਾਡੀਆਂ ਗਲਾਂ ਦੀ ਪ੍ਰੋੜਤਾਂ ਇਸ ਰਹਿਤ ਮਰਿਆਦਾ ਤੋਂ ਬਿਨਾਂ ਕੇੜ੍ਹਾ ਸਰੋਤ ਕਰੇਗਾ। ਮੈ ਤਾਂ ਸਿਧਾ ਜਿਹਾ ਗੁਰਬਾਣੀ ਦਾ ਇਕ ਸਲੋਕ ਪਾਕੇ ਇਹ ਪੁਛਿਆ ਸੀ ਕਿ ਜਦੋਂ ਦਸਮ ਪਿਤਾ ਇਸ ਸਲੋਕ ਤੋਂ ਵਾਕਿਫ ਸਨ ਕਿ ਗੁਰਮਤਿ ਵਿੱਚ ਇਕ ਸਿੱਖ ਲਈ ਅੰਮ੍ਰਿਤ ਵੀ ਹੈ ਅਤੇ ਭਾਂਡਾ ਵੀ ਹੈ ਤਾਂ ਫਿਰ ਬਾਟੇ ਵਾਲੇ ਭਾਂਡੇ ਅਤੇ ਖੰਡੇ ਵਾਲੇ ਅੰਮ੍ਰਿਤ ਦਾ ਸਿਧਾਂਤ ਹੋਂਦ ਵਿੱਚ ਕਿਉ ਆਇਆ ?
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥
ਫਿਰ ਇਸਤੋਂ ਵੀ ਅਗੇ ਗੁਰਬਾਣੀ ਦਾ ਹੁਕਮ ਹੈ
“ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ॥
ਫਿਰ ਇਸ ਦੂਜੇ ਅੰਮ੍ਰਿਤ ਦੀ ਲੋੜ ਕਿਉ ਪਈ ?
ਤੁਸਾਂ ਤਾਂ ਹਲੀ ਇਸ ਗਲ ਦਾ ਜਵਾਬ ਵੀ ਨਹੀ ਦਿਤਾ ਕਿ ਉਹ ਕੇੜ੍ਹੀਆਂ ਜਥੇਬੰਦੀਆ ਸਨ ਜਿਸਦਾ ਜਿਕਰ ਤੁਸੀ ਕੀਤਾ ਹੈ ।
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ ਅੰਕ 616
ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਅੰਕ 566
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥ ਅੰਕ 118
ਵੀਰ ਜੀ ਕੀ ਤੁਸੀ ਇਹ ਬਹਿਸ ਛੇੜ ਕੇ ਅਪਣੇ ਸ਼ਬਦ ਗੁਰੂ ਦੇ ਇਨ੍ਹਾਂ ਪਾਵਨ ਸੰਦੇਸ਼ਾਂ ਨੂੰ ਕਿਤੇ ਝੂਠਲਾ ਤਾਂ ਨਹੀ ਰਹੇ ?
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ ਅੰਕ 646
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥ਅੰਕ 178
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ ਅੰਕ 616
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਅੰਕ 611
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥ ਅੰਕ 259
ਜਸਬੀਰ ਸਿੰਘ ਵਿਰਦੀ:- ਵੀਰ ਜੀ! ਤੁਸੀਂ ਵਿਚਾਰ ਵਟਾਂਦਰੇ ਲਈ ਸੁਹਿਰਦਤਾ ਤੋਂ ਕੰਮ ਨਹੀਂ ਲੈ ਰਹੇ। ਰਹਿਤ ਮਰਿਆਦਾ ਅਤੇ ਹੋਰ ਸਾਰੀਆਂ ਗੱਲਾਂ ਬਾਅਦ ਵਿੱਚ ਆਉਂਦੀਆਂ ਹਨ, ਪਹਿਲਾਂ ਤੁਸੀਂ ਇਹ ਗੱਲ ਕਲੀਅਰ ਨਹੀਂ ਕਰ ਰਹੇ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਭਾਂਡੇ/ਬਾਟੇ ਦੀ ਮਦਦ ਨਾਲ ਅੰਮ੍ਰਿਤ ਛਕਾਇਆ ਸੀ ਕਿ ਨਹੀਂ (ਸ਼ਾਇਦ ਜਿਸ ਨੂੰ ਤੁਸੀਂ ਅੰਮ੍ਰਿਤ ਸੰਸਕਾਰ ਕਹਿ ਰਹੇ ਹੋ)।
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਭਾਂਡੇ/ਬਾਟੇ ਦੀ ਮਦਦ ਨਾਲ ਅੰਮ੍ਰਿਤ ਛਕਾਇਆ ਸੀ ਕਿ ਨਹੀਂ’ ਦਾ ਜਵਾਬ ਦੇਣ ਤੋਂ ਤੁਸੀਂ ਜਿਹੜਾ ਏਨਾ ਕਤਰਾ ਰਹੇ ਹੋ, ਇਸ ਤੋਂ ਮਨ ਵਿੱਚ ਕਈ ਕਿਸਮ ਦੇ ਸ਼ੰਕੇ ਪੈਦਾ ਹੋ ਰਹੇ ਹਨ। ਮਿਹਰਬਾਨੀ ਕਰਕੇ, ਸੁਹਿਰਦਤਾ ਨਾਲ ਵਿਚਾਰ ਵਟਾਂਦਰਾ ਕਰਨ ਦੀ ਖੇਚਲ ਕਰੋ ਜੀ
ਸਵਾਲ-ਕਰਤਾ ਵੀਰ:- ਵੀਰ ਜੀ ਤੁਸੀ ਅਜੀਬ ਜਹੀ ਗਲ ਕਰਦੇ ਹੋ ਜੀ । ਮੈਨੂੰ ਨਹੀ ਪਤਾ ਇਸ ਬਾਰੇ ਤੁਹਾਨੂੰ ਪਤਾ ਹੈ ਤਾਂ ਸ੍ਰੋਤ ਜਰੂਰ ਦਸਨਾਂ ਜੀ । ਮੈ ਤਾਂ ਰੋਜ ਇਹ ਹੀ ਤੁਕਾਂ ਅੰਮ੍ਰਿਤ ਬਾਰੇ ਅਪਣੇ ਸ਼ਬਦ ਗੁਰੂ ਵਿਚੋਂ ਪੜ੍ਹਦਾ ਹਾਂ ਜੋ ਮੈਨੂੰ ਪਤਾ ਹਨ ਅਤੇ ਪੱਕਾ ਸਬੂਤ ਹਨ ।
ਜਦੋ ਇਹ ਸੰਸਕਾਰ ਪੂਰਣ ਹੂੰਦਾ ਹੈ ਤਾਂ ਤੰਬੂ ਵਿਚ ਹੂੰਦਾ ਹੈ ਜਾਂ ਬੰਦ ਕਮਰੇ ਵਿੱਚ ਹੂੰਦਾ ਹੈ। ਗੁਰੂ ਸਾਹਿਬ ਜੀ ਨੇ ਕੀ ਕੌਤਕ ਰਚਾਇਆ , ਇਸ ਬਾਰੇ ਕੋਈ ਕੀ ਦਸ ਸਕਦਾ ਹੈ । ਇਸ ਬਾਰੇ ਵੀ ਬਚਪਨ ਤੋਂ ਕਈ ਸਾਖੀਆਂ ਸੁਣਦੇ ਆ ਰਹੇ ਹਾਂ । ਪਹਿਲਾਂ ਅਸੀ ਇਹ ਸਾਖੀ ਸੁਣਦੇ ਸੀ ਕਿ ਉਹ ਇਕ ਇਕ ਕਰਕੇ ਪੰਜ ਪਿਆਰਿਆਂ ਨੂੰ ਤੰਬੂ ਦੇ ਅੰਦਰ ਲੈ ਗਏ ਉਥੇ ਪੰਜ ਬਕਰੇ ਬਨ੍ਹੇ ਹੋਏ ਸਨ ਉਨ੍ਹਾਂ ਨੂੰ ਝਟਕਾਇਆ। ਫਿਰ ਇਹ ਸਾਖੀ ਪ੍ਰਚੱਲਿਤ ਹੋ ਗਈ ਕਿ ਉਨ੍ਹਾਂ ਨੇ ਪੰਜ ਪਿਆਰਿਆਂ ਦੇ ਸਿਰ ਲਾਹ ਦਿੱਤੇ। ਫਿਰ ਇਹ ਸਾਖੀ ਸਾਮ੍ਹਣੇ ਆਈ ਕਿ ਉਨ੍ਹਾਂ ਨੇ ਲਾਹੇ ਹੋਏ ਸਿਰਇਕ ਦਾ ਦੂਜੇ ਦੇ ਸ਼ਰੀਰ ਨੂੰ ਲਾਅ ਦਿੱਤਾ । ਜੇ ਅਸਲ ਸਾਖੀ ਅਤੇ ਉਸਦਾ ਸ੍ਰੋਤ ਤੁਹਾਡੇ ਕੋਲ ਹੈ ਤਾਂ ਜਰੂਰ ਦੇਣ ਦੀ ਕਿਰਪਾਲਤਾ ਕਰਣੀ ਜੋ ਸਹੀ ਸਾਖੀ ਨੂੰ ਮਾਨਤਾ ਮਿਲ ਸਕੇ ।
ਉੱਮੀਦ ਹੈ ਇਹ ਸੰਸਕਾਰ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਅਤੇ ਕਿਸ ਮਰਿਆਦਾ ਨਾਲ ਸੰਪੱਨ ਕੀਤਾ ਦਸਣ ਦੀ ਕਿਰਪਾਲਤਾ ਕਰੋਗੇ , ਤਾਂਕਿ ਮੇਰੇ ਜਹੇ ਤੁਛ ਬੁਧੀ ਵਾਲੇ ਬੰਦੇ ਨੂੰ ਵੀ ਅਪਣੇ ਵਿਚਾਰ ਇਕ ਸਾਰ ਕਰਣ ਦਾ ਲਾਹਾ ਮਿਲ ਸਕੇ । ਸ੍ਰੋਤ ਜਰੂਰ ਦੇਣਾਂ ਜੀ ਉਸ ਸਾਖੀ ਦਾ ਜੀ।
ਮੈ ਤਾਂ ਤੁਹਾਡੀ ਹਰ ਗਲ ਦਾ ਜਵਾਬ ਦੇ ਰਿਹਾ ਹਾਂ , ਤੁਸੀ ਹੀ ਗਲਾਂ ਬਦਲੀ ਜਾ ਰਹੇ ਹੋ ਜੀ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਫਿਲਹਾਲ ਮੈਂ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ ਕਿਉਂਕਿ ‘ਅੰਮ੍ਰਿਤ ਸੰਸਕਾਰ ਦੀ ਗੱਲ ਤੁਸੀਂ ਖੁਦ ਕਰ ਰਹੇ ਹੋ ਅਤੇ ਇਸ ਦੀ ਮਰਿਆਦਾ ਬਾਰੇ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ। ਤੁਸੀਂ ਕਲੀਅਰ ਨਹੀਂ ਕਰ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭਾਂਡੇ/ ਖੰਡੇ-ਬਾਟੇ ਦੁਆਰਾ ਛਕਾਏ ਜਾਣ ਵਾਲੇ ਅੰਮ੍ਰਿਤ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ। ਤੁਸੀਂ ਵਿਚਾਰ ਵਟਾਂਦਰੇ ਲਈ ਸੁਹਿਰਦ ਨਹੀਂ ਹੋ ਇਸ ਲਈ ਮੈਂ ਅੱਗੇ ਆਪ ਜੀ ਨਾਲ ਵਿਚਾਰ ਵਟਾਂਦਰਾ ਜਾਰੀ ਨਹੀਂ ਰੱਖ ਸਕਦਾ। ਮੁਆਫੀ ਚਾਹੁੰਦਾ ਹਾਂ।
ਜਸਬੀਰ ਸਿੰਘ ਵਿਰਦੀ:- ਦੋਸਤੋ! ਇਸ ਵਿਚਾਰ ਚਰਚਾ ਤੋਂ ਪਹਿਲਾਂ, ਵੀਰ ….. ਸਿੰਘ ਦੀ ਸੋਚ ਮੈਂ ਸਿੱਖੀ ਨੂੰ ਪ੍ਰਫੁੱਤ ਕਰਨ ਵਾਲੀ ਸਮਝਦਾ ਸੀ (ਕਿਉਂਕਿ ਮੈਂ ਕਦੇ ਇਹਨਾਂ ਦੇ ਵਿਚਾਰ ਪੜ੍ਹੇ ਹੀ ਨਹੀਂ ਸਨ। ਸਿਰਫ ਇਹੀ ਪਤਾ ਸੀ ਕਿ ਇਹ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ)।ਪਰ ਅੰਮ੍ਰਿਤ ਸੰਬੰਧੀ ਚੱਲੀ ਇਸ ਵਿਚਾਰ ਚਰਚਾ ਨੇ ਇਹਨਾਂ ਪ੍ਰਤੀ ਮੇਰਾ ਨਜ਼ਰੀਆ ਬਿਲਕੁਲ ਹੀ ਪਹਿਲੀ ਸੋਚ ਤੋਂ ਉਲਟ ਸਿੱਖੀ ਨੂੰ ਖੋਰਾ ਲਗਾਉਣ ਵਾਲਾ ਬਣਾ ਦਿੱਤਾ ਹੈ। …. ਸਿੰਘ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਖੰਡੇ ਬਾਟੇ ਨਾਲ ਛਕਾਏ ਜਾਣ ਵਾਲੇ ਅੰਮ੍ਰਿਤ ਤੋਂ ਸਾਫ ਇਨਕਾਰੀ ਹੋ ਰਹੇ ਹਨ। ਕਾਰਣ ਇਹ ਦੱਸਦੇ ਹਨ ਕਿ ਇਸ ਖੰਡੇ-ਬਾਟੇ ਵਾਲੇ ਅੰਮ੍ਰਿਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਹੈ। ਇਸ ਤਰਾਂ ਲੱਗਦਾ ਹੈ ਇਹ ਸਿੱਖ ਨਾਲ ਲੱਗੇ *ਸਿੰਘ* ਸ਼ਬਦ ਨੂੰ ਵੀ ਮਾਨਤਾ ਨਹੀਂ ਦਿੰਦੇ। ਸਿੱਖ ਲਈ ਕੇਸ ਰੱਖਣੇ ਅਤੇ ਹੋਰ ਕਕਾਰਾਂ ਨੂੰ ਵੀ ਮਾਨਤਾ ਨਹੀਂ ਦਿੰਦੇ ਹੋਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਸਭ ਦਾ ਵੀ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਲੱਗਦਾ ਹੈ ਇਹ ਅਕਾਲ ਤਖਤ ਨੂੰ ਵੀ ਮਾਨਤਾ ਨਹੀਂ ਦਿੰਦੇ ਹੋਣਗੇ, ਕਿਉਂਕਿ ਗੁਰਬਾਣੀ ਵਿੱਚ ਤੇ ਅਕਾਲ ਤਖਤ ਦਾ ਵੀ ਜ਼ਿਕਰ ਨਹੀਂ ਹੈ। ਜੇ ਜ਼ਿਕਰ ਹੈ ਤਾਂ ਪ੍ਰਭੂ ਦੇ ਤਖਤ ਦਾ ਜ਼ਿਕਰ ਹੈ ਜੋ ਕਿ ਧਰਤੀ ਤੇ ਕਿਸੇ ਬਿਲਡਿੰਗ-ਰੂਪ ਵਿੱਚ ਨਹੀਂ ਬਣਿਆ ਹੋਇਆ।ਇਸ ਤਰ੍ਹਾਂ ਇਹ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣੇ ਅਕਾਲ ਤਖਤ ਨੂੰ ਵੀ ਅਕਾਲ ਤਖਤ ਵਜੋਂ ਮੰਨਣ ਤੋਂ ਇਨਕਾਰੀ ਹੋਣਗੇ।
ਕਿਉਂਕਿ ….. ਸਿੰਘ ਦੀ ਮੁਖ ਪੋਸਟ “ਕਿਸੇ ਭਾਂਡੇ ਵਿੱਚ ਪਾਏ ਜਾਣ ਵਾਲੇ ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਖੰਡੇ-ਬਾਟੇ ਨਾਲ ਛਕਾਏ ਜਾਣ ਵਾਲੇ ਅੰਮ੍ਰਿਤ ਨੂੰ ਮੰਨਣ ਤੋਂ ਇਨਕਾਰੀ ਹਨ ਤਾਂ ਮੁਖ ਪੋਸਟ ਸੰਬੰਧੀ ਹੋਰ ਕਿਸੇ ਵੀ ਸਵਾਲ ਦਾ ਕੋਈ ਮਤਲਬ ਨਹੀਂ ਬਣਦਾ।
ਵੈਸੇ …… ਸਿੰਘ ਖੁਦ ਆਪਣੀ ਇੱਕ ਪੋਸਟ ਤੇ ਲਿਖਦੇ ਹਨ:—“ ਮੇਰਾ ਰਬ ਹਾਜਿਰ ਨਾਜ਼ਰ ਗਵਾਹ ਹੈ ਕਿ ਦਾਸ ਬਾਟੇ ਖੰਡੇ ਬਾਟੇ ਦੇ ਇਸ ਅੰਮ੍ਰਿਤ ਤੇ ਕੋਈ ਕਿੰਤੂ ਨਹੀ ਕਰ ਰਿਹਾ ,ਬਲਕਿ ਅੰਮ੍ਰਿਤ ਸੰਚਾਰ ਇਕ ਸਿੱਖ ਦੇ ਜੀਵਨ ਦਾ ਬਹੁਤ ਵੱਡਾ ਅਤੇ ਅਹਿਮ ਈਵੇਂਟ ਹੈ ,ਜਿਸ ਵਿਚ ਇਕ ਸਿੱਖ ਅਪਣੇ ਆਪ ਨੂੰ ਗੁਰੂ ਵਾਲਾ ਬਨਣ ਦਾ ਸੰਕਲਪ ਕਰਦਾ ਹੈ ਅਤੇ ਬਾਣੀ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਦਾ ਹੈ ।”
ਪਾਠਕ ਨੋਟ ਕਰਨ ਕਿ ਇਥੇ …… ਸਿੰਘ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਮਾਨਤਾ ਦੇ ਰਹੇ ਹਨ। ਇੱਥੇ ਇਹਨਾਂ ਮੁਤਾਬਕ ‘ਬਾਟੇ’ ਵਿੱਚ ਅੰਮ੍ਰਿਤ ਪਾਇਆ ਜਾ ਸਕਦਾ ਹੈ। ਇੱਥੇ ਇਹ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਕਿਸ ਸੋਰਸ ਦੇ ਆਧਾਰ ਤੇ ਮਾਨਤਾ ਦੇ ਰਹੇ ਹਨ, ਇਸ ਦੇ ਸੋਰਸ ਦਾ ਇਹਨਾਂ ਨੂੰ ਪਤਾ ਹੋਵੇਗਾ। ਪਰ ਮੇਰੇ ਦੁਆਰਾ ਪੇਸ਼ ਕੀਤੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਨਾ-ਮਨਜ਼ੂਰ ਕਰਦੇ ਹੋਏ ਮੇਰੇ ਤੇ ਸਵਾਲ ਕਰ ਰਹੇ ਹਨ।
ਦੋਸਤੋ! ਮੈਂ ਫਿਲਹਾਲ ….. ਸਿੰਘ ਨਾਲ ਵਿਚਾਰ ਅੱਗੇ ਨਹੀਂ ਤੋਰ ਸਕਦਾ, ਕਿਉਂਕਿ ਇਸ ਵੀਰ ਨਾਲ ਹੁਣ ਵਿਚਾਰ ਵਟਾਂਦਰਾ ਨਾ ਹੋ ਕੇ ਕੇਵਲ ਬਹਿਸ ਹੀ ਹੋ ਰਹੀ ਹੈ। ਪਰ ਹੋਰ ਕੋਈ ਸੱਜਣ ਵਿਚਾਰ ਨੂੰ ਅੱਗੇ ਤੋਰਨੀ ਚਾਹੇ ਅਤੇ ਵਿਚਾਰ ਸਾਂਝੇ ਕਰਨੇ ਚਾਹੇ ਤਾਂ ਕਰ ਸਕਦਾ ਹੈ।
ਸਵਾਲ-ਕਰਤਾ ਵੀਰ:- ਤੁਹਾਨੂੰ ਮੈ ਇਕ ਜਾਗਰੂਕ ਸਿਖ ਸਮਝਦਾ ਸੀ ਤੁਸੀ ਤਾ ਕਿਸੇ ਬਚਿਤਰੀ ਨਾਲੋ ਵੀ ਨੀਵੇ ਸਤਰ ਦੇ ਸਿਖ ਨਿਕਲੇ । ਆਪੇ ਹੀ ਫਤਵੇ ਜਾਰੀ ਕਰਨ ਲਗੇ ਕਿ ਮੈ ਆ ਕਹਿਆ ਅਤੇ ਮੈਂ ਆ ਕਹਿਆ ,ਜਦ ਕੇ ਗੁਰਬਾਣੀ ਦੇ ਪ੍ਮਾਣਾਂ ਤੋ ਬਾਹਰ ਦਾਸ ਨੇ ਕੋਈ ਗਲ ਕੀਤੀ ਹੀ ਨਹੀ ।ਤੁਹਾਨੂੰ ਸ਼ਰਮ ਆਉਣੀ ਚਾਹੀ ਦੀ ਹੈ ਕਿਸੇ ਨੂੰ ਝੂਠੇ ਆਰੋਪ ਲਾਕੇ ਬਦਨਾਮ ਕਰਨ ਅਤੇ ਨੀਵਾਂ ਵਖਾਉਨ ਲਈ ! ਸੁਹਿਰਦ ਪਾਠਕਾ ਨੇ ਸਾਰੀ ਚਰਚਾ ਪੜ੍ਹੀ ਹੈ ਫੈਸਲਾ ਉਹ ਆਪ ਕਰ ਲੈਨ ਗੇ ! ਹਮੇਸ਼ਾ ਲਈ ਗੁਰੂ ਫਤਿਹ ਪਰਵਾਨ ਕਰ ਲੈਣਾਂ ਜੀ ।
ਨੋਟ: ਇਸ ਤੋਂ ਅੱਗੇ ਇਸ ਵੀਰ ਨੇ ਫੇਸ ਬੁੱਕ ਤੇ ਮੈਨੂੰ ਬਲੌਕ ਕਰ ਦਿੱਤਾ ਸੀ ਅਤੇ ਵਿਚਾਰ ਅੱਗੇ ਨਹੀਂ ਚੱਲੀ।
ਸਾਰਾ ਵਿਚਾਰ ਵਟਾਂਦਰਾ ਪਾਠਕਾਂ ਦੇ ਸਾਹਮਣੇ ਹੈ, ਠੀਕ-ਗ਼ਲਤ ਦਾ ਨਿਰਣਾ ਖੁਦ ਕਰ ਲੈਣ।
ਜਸਬੀਰ ਸਿੰਘ ਵਿਰਦੀ 23-03-2017
ਜਸਬੀਰ ਸਿੰਘ ਵਿਰਦੀ
-:ਅੰਮ੍ਰਿਤ ਬਾਰੇ ਵਿਚਾਰ:-
Page Visitors: 2957