ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘਬਰਸਾਲ
ਸੱਚ ਦੇ ਪ੍ਰਚਾਰਕ ਦੇ ਨਾਂ !!
ਸੱਚ ਦੇ ਪ੍ਰਚਾਰਕ ਦੇ ਨਾਂ !!
Page Visitors: 2671

ਸੱਚ ਦੇ ਪ੍ਰਚਾਰਕ ਦੇ ਨਾਂ !!

ਬਾਬਾ ਛੱਡ ਓਹ ਜਦ ਤੋਂ ਬਣਿਆਂ ਵੀਰਾ ਏ,
ਸੰਗਤ ਦੇ ਤਾਂ ਦਿਲ ਦਾ ਬਣ ਗਿਆ ਹੀਰਾ ਏ।
ਗੁਰਮਤਿ ਦੇ ਲਈ ਕਿਰਨ, ਆਸ ਦੀ ਬਣਦਾ ਜੋ,
ਸਾਧਮਤਿ ਦੀ ਅੱਖ ਵਿੱਚ ਬਣਦਾ ਚੀਰਾ ਏ।

ਵਹਿਮਾਂ-ਭਰਮਾਂ ਦੇ ਵਿੱਚ ਜੋ ਉਲਝਾਉਂਦੇ ਸੀ,
ਅੰਧਵਿਸ਼ਵਾਸਾਂ ਦੇ ਨਾਲ ਬਹੁਤ ਡਰਾਉਂਦੇ ਸੀ।
ਡੇਰਾਧਾਰੀ ਅਜਗਰ ਜਿੱਥੇ ਵਸਦਾ ਏ,
ਕਰਮਕਾਂਢ ਤਾਂ ਭਿਆਨਕ ਇੱਕ ਜਜੀਰਾ ਏ।

ਅੰਧ-ਵਿਸ਼ਵਾਸ ਜੋ ਲੋਕਾਂ ਵਿੱਚ ਪਰਚਾਰੇ ਸੀ,
ਰੋਜੀ ਰੋਟੀ ਬੱਧੀ ਉਨ੍ਹਾਂ ਸਹਾਰੇ ਸੀ।
ਤੱਤ ਗੁਰਮਤਿ ਦੀ ਤੇਜ ਫਰਾਰੀ ਦੇ ਅੱਗੇ,
ਡੇਰਾਬਾਦ ਤਾਂ ਬਣਨਾ ਇੱਕ ਗਡੀਰਾ ਏ।

ਗੁਰਬਾਣੀ ਦੀ ਜੇ ਕਸਵੱਟੀ ਲਾਵਾਂਗੇ,
ਗੁਰ-ਇਤਿਹਾਸ `ਚ ਬੈਠਾ ਬਿਪਰ ਭਜਾਵਾਂਗੇ।
ਗੁਰ-ਸ਼ਬਦੀ ਆਧਾਰ ਜਦੋਂ ਪਰਚਾਰ ਬਣੇ,
ਗੁਰ-ਗਿਆਨ ਦਾ ਗੁਰਪ੍ਰਸਾਦ ਵਤੀਰਾ ਏ।

ਗੁਰਬਾਣੀ ਜਦ ਦਿਲ ਦੇ ਅੰਦਰ ਰਹਿੰਦੀ ਹੈ,
ਅਮ੍ਰਿਤ ਬਣਕੇ ਰਸਨਾਂ ਥਾਂਈਂ ਵਹਿੰਦੀ ਹੈ।
ਬਿਖ ਅਮ੍ਰਿਤ ਦਾ ਫਰਕ ਤਸੀਰੋਂ ਹੋ ਜਾਂਦਾ,
ਕਿਹੜਾ ਤੁੰਮਾ ਕੌੜ ਤੇ ਕੌਣ ਮਤੀਰਾ ਏ।


ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.