ਵੀਰ ਹਰਦੇਵ ਸਿੰਘ ਜੀ ਦੇ ਟਿਪਣੀ ਨੁਮਾਂ ਲੇਖ ਦਾ ਜਵਾਬ
ਵੀਰ ਹਰਦੇਵ ਸਿੰਘ ਜੀ ਨੇ ਮੇਰੇ ਲਿਖੇ ਲੇਖ "ਫਖਰੇ ਕੌਮ" ਅਵਾਰਡ ਦੇ ਅਸਲ ਹੱਕਦਾਰ ਗਿਆਨੀ ਭਗਤ ਪੂਰਨ ਸਿੰਘ ਜੀ " ਨੂੰ ਅਧਾਰ ਬਣਾਂ ਕੇ ਇਕ ਈ ਮੇਲ ਰਾਹੀ ਅਤੇ ਇਕ ਵੇਬਸਾਈਟ ਤੇ ਹੇਠ ਦਿਤਾ ਟਿਪਣੀ ਨੁਮਾਂ ਲੇਖ ਪਾਇਆ ਹੈ। ਵੇਬਸਾਈਟ ਤੇ ਛਪਣ ਕਰਕੇ ਉਨਾਂ ਦੇ lyK ਦਾ ਜਵਾਬ ਦੇ ਰਿਹਾ ਹਾਂ ਜੀ
"ਖਾਰਿਸ਼" ਜਿਸਨੂੰ ਖੁਰਕ ਵੀ ਕਹਿੰਦੇ ਹਨ , ਇਹ ਕਈ ਪ੍ਰਕਾਰ ਦੀ ਹੂੰਦੀ ਹੈ।ਜਰੂਰੀ ਨਹੀ ਕਿ ਇਹ ਖੁਰਕ ਬੰਦੇ ਦੇ ਸ਼ਰੀਰ ਨੂੰ ਹੀ ਹੋਵੇ । ਕਈ ਬੰਦਿਆਂ ਦੇ ਸੁਭਾਵ ਵਿੱਚ ਵੀ ਇਕ ਪ੍ਰਕਾਰ ਦੀ ਖੁਰਕ ਹੂੰਦੀ ਹੈ। ਇਸ ਸੁਭਾਅ ਦੀ ਆਦਤ ਨੂੰ ਖੁਰਕ ਇਸ ਲਈ ਕਹਿਆ ਜਾਂਦਾ ਹੈ ਕਿ , ਇਸ ਖੁਰਕ ਦੇ ਗੁਣ ਵੀ ਉਸ ਸ਼ਰੀਰਿਕ ਖੁਰਕ ਨਾਲ ਮਿਲਦੇ ਜੁਲਦੇ ਹਨ।ਭਾਵ: ਖੁਰਕ ਦਾ ਜਿਨਾਂ ਮਰਜੀ ਇਲਾਜ, ਕਰੋ ਉਸ ਬੰਦੇ ਨੂੰ ਖੁਰਕਨ ਦੀ ਆਦਤ ਪੈ ਜਾਂਦੀ ਹੈ। ਜੇ ਉਸ ਬੰਦੇ ਦੀ ਖੁਰਕ ਦਾ ਇਲਾਜ ਹੋ ਵੀ ਜਾਵੇ ਤਾਂ ਵੀ ਉਹ ਬੰਦਾ ਖੁਰਕੀ ਜਾਂਦਾ ਹੈ , ਕਿਉ ਕਿ ਉਸ ਨੂੰ ਖੁਰਕਨ ਦੀ ਆਦਤ ਪੈ ਚੁਕੀ ਹੂੰਦੀ ਹੈ। ਇਸ ਲਈ ਇਹ ਖੁਰਕ ਜਾਂਦੀ ਨਹੀ ਬਲਕਿ ਆਦਤ ਬਣ ਜਾਂਦੀ ਹੈ।
ਜਿਸ ਬੰਦੇ ਨੂੰ ਖੁਰਕ ਪੈ ਜਾਂਦੀ ਹੈ, ਉਸ ਨੂੰ ਖੁਰਕਣ ਦੀ ਤਲਬ ਜਾਂ ਝੱਸ ਵੀ ਪੈ ਜਾਂਦਾ ਹੈ। ਉਹ ਲੋਕਾਂ ਦੇ ਸਾਮ੍ਹਣੇ ਵੀ ਖੁਰਕਦਾ ਹੈ ਅਤੇ ਜਦੋ ਉਸ ਨੂੰ ਲੋਕਾਂ ਕੋਲੋਂ ਸ਼ਰਮ ਆ ਜਾਵੇ ਤਾਂ ਉਹ ਲੋਕਾਂ ਤੋਂ ਛੁਪ ਛੁਪ ਕੇ ਵੀ ਖੁਰਕਦਾ ਹੈ।ਕਈ ਵਾਰ ਤਾਂ ਉਹ ਅਪਣਾਂ ਖੁਰਕਣ ਦਾ ਝੱਸ ਪੂਰਾ ਕਰਣ ਲਈ ਨਾਖੁਨਾਂ ਨਾਲ ਖੁਰਕਦਾ ਹੈ, ਭਾਵੇ ਉਸ ਦਾ ਸ਼ਰੀਰ ਜਖਮੀ ਹੋ ਜਾਵੇ। ਜਿੱਥੇ ਹੱਥ ਨਾਂ ਅਪੜਦਾ ਹੋਵੇ ਉਸ ਥਾਂ ਤੇ ਖੁਰਕਣ ਦੀ ਆਦਤ ਵਾਲੇ ਨੂੰ ਕਿਸੇ ਲਕੜੀ ਜਾਂ ਸਕੇਲ ਆਦਿਕ ਨਾਲ ਖੁਰਕਦਿਆ ਵੀ ਵੇਖਿਆ ਜਾ ਸਕਦਾ ਹੈ। ਇਹ ਖੁਰਕ ਦੀ ਆਦਤ ਜਾਂ ਝੱਸ ਬਹੁਤ ਬੁਰਾ ਹੈ , ਕਿਸੇ ਨੂੰ ਖੁਰਕ ਦੀ ਲੱਤ ਪੈ ਨਾਂ ਜਾਵੇ।
ਮੈਨੂੰ ਲਗਦਾ ਹੈ ਮੇਰੇ ਵਿਦਵਾਨ ਮਿਤੱਰ ਜੀ ਨੂੰ ਵੀ ਕੁਝ ਇਹੋ ਜਹੀ ਆਦਤ ਜਾਂ ਝੱਸ ਪੈ ਚੁਕਾ ਹੈ। ਪਿਛਲੇ ਇਕ ਦੋ ਲੇਖਾਂ ਵਿੱਚ ਉਨਾਂ ਨੂੰ , ਉਨਾਂ ਦੀ ਇਸ "ਵਾਲ ਦੀ ਖੱਲ" ਲਾਉਣ ਵਾਲੀ ਆਦਤ ਤੋਂ ਇਕ ਮਿਤੱਰ ਹੋਣ ਦੇ ਨਾਤੇ, ਇਹ ਸਲਾਹ ਵੀ ਦਿੱਤੀ ਸੀ ਕਿ ਇਹੋ ਜਹੀਆਂ ਘੁਣਤਰਾਂ ਨਾਂ ਕਡ੍ਹਿਆ ਕਰੋ ਜਿਸ ਦਾ ਕੋਈ ਲਾਭ ਕਿਸੇ ਨੂੰ ਨਾਂ ਹੂੰਦਾ ਹੋਵੇ । ਲੇਕਿਨ ਵੀਰ ਜੀ ਤਾਂ ਮੁੜਦੇ ਹੀ ਨਹੀ। ਖੈਰ, ਇੱਧਰ ਉੱਧਰ ਦੀ ਗਲ ਕਰਨ ਨਾਲੋਂ ਵੀਰ ਜੀ ਦੀ ਉਸ ਟਿਪਣੀ ਦਾ ਜਵਾਬ ਦੇਂਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਕੋਲ ਉਨਾਂ ਦੀ ਇਸ ਵਿਦਵਤਾ ਰੂਪੀ ਖੂਰਕ ਦਾ ਕੋਈ ਇਲਾਜ ਹੈ ਨਹੀ , ਜੋ ਉਨਾਂ ਦੇ ਸੁਭਾਵ ਵਿੱਚ ਇਕ ਏਡਿਕਸ਼ਨ ਬਣ ਕੇ ਸਮਾਅ ਚੁਕਾ ਹੈ ਲੇਕਿਨ ਜੇ ਉਨਾਂ ਦਾ ਜਵਾਬ ਨਾਂ ਦਿਤਾ ਤਾਂ ਉਹ ਕਹਿਣ ਗੇ ਕਿ ਮੈਂ ਭਗੌੜਾ ਹਾਂ।
ਸਤਕਾਰ ਯੋਗ ਵੀਰ ਜੀਉ ! ਆਪ ਜੀ ਨੇ ਲਿਖਿਆ ਹੈ ਕਿ
ਸਤਿਕਾਰ ਯੋਗ ਪੁਰਨ ਸਿੰਘ ਜੀ ਨੂੰ ਭਗਤ ਪੁਰਨ ਸਿੰਘ ਜੀ ਕਰਕੇ ਵੀ ਜਾਣਿਆ ਗਿਆ।ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੰਨ 1979 ਪਦਮ ਸ਼੍ਰੀ ਦਾ ਅਵਾਰਡ ਦਿੱਤਾ ਸੀ ਜਿਸ ਨੂੰ ਉਨ੍ਹਾਂ ਨੇ 1984 ਦੇ ਸਾਕੇ ਉਪਰੰਤ ਵਾਪਸ ਦੇ ਦਿੱਤਾ ਸੀ।
ਉਹ ਇਕ ਹਿੰਦੂ ਪਰਿਵਾਰ ਵਿਚ ਜਨਮੇ ਸੀ ਅਤੇ ਜੂਨ ੧੯੦੪ ਵਿਚ ਜਨਮੇ ਰਾਮ ਜੀ ਦਾਸ ਸੰਨ ੧੯੨੩ ਵਿਚ ਖੰਡੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਦੇ ਸ. ਪੂਰਨ ਸਿੰਘ ਬਣ ਗਏ!ਉਹ ਇਕ ਸਿੱਖ ਸਨ!ਉਤੱਰ: ਆਪ ਜੀ ਦੀ ਇਸ ਗਲ ਨਾਲ ਸਹਿਮਤ ਹਾਂ ਜੀ ।ਬਿਲਕੁਲ ਸਹੀ ਹੈ। ਮੈ ਇਸ ਨੂੰ ਸਵੀਕਾਰ ਕਰਦਾ ਹਾਂ । ਇਹ ਸੱਚ ਹੈ । ਇੰਟਰਨੇਟ ਤੇ,ਕੋਈ ਬੱਚਾ ਵੀ ਉਨਾਂ ਦੀ ਜੀਵਨੀ ਬਾਰੇ ,ਇਹ ਸਭ ਕੁਝ ਪੜ੍ਹ ਸਕਦਾ ਹੈ, ਜੋ ਆਪਨੇ ਲਿਖਿਆ ਹੈ । ਹੁਣ ਜੀ, ਮੈਂ ਆਪਜੀ ਦੀ ਕੀ ਸੇਵਾ ਕਰ ਸਕਦਾ ਹਾਂ ਜੀ।
ਅੱਗੇ ਆਪ ਜੀ ਖੁਸ਼ਵੰਤ ਸਿੰਘ ਜੀ ਨੂੰ ਕੋਟ ਕਰਦਿਆਂ ਲਿਖਦੇ ਹੋ-
“Bhagat Puran Singh was no ordinary mortal but undoubtedly the most loved and revered man in the world. I once described him as the bearded Mother Teresa of Punjab. Mother Teresa had the backing of the powerful Roman Catholic Church, the English press and innumerable foundations to give her money. Bhagat Ji Had nothing except his single-minded dedication to serve the poor and the needy. And yet he was able to help thousands of lepers, mentally and physically handicapped and the dying. His name will be written in letters of gold in the history of the world” ( S. Khuswant Singh)
"I can't explain his selfless services in words because bhagatji's legacy is eternal. he can be well described as one man army who fought for the welfare of the weak section of the society." (Gourav Sally)
ਉਤੱਰ : ਖੂਸ਼ਵੰਤ ਸਿੰਘ ਜੀ ਦੇ ਇਹ ਅਪਣੇ ਵਿਚਾਰ ਹਨ ਜੀ , ਬਹੁਤ ਵਧੀਆਂ ਹਨ ਜੀ। ਮੈਂ ਇਸ ਵਿੱਚ ਕੀ ਕਰਾਂ ਜੀ ? ਮੇਰੇ ਕੋਲੋਂ ਕੀ ਚਾਂਉਦੇ ਹੋ ਜੀ ? ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ ਜੀ?
ਅਗੇ ਵੀਰ ਹਰਦੇਵ ਸਿੰਘ ਜੀ ਲਿਖਦੇ ਹਨ-
ਮੇਰੇ ਇਕ ਮਿੱਤਰ ਜੀ ਨੇ ਵੀ ਭਗਤ ਪੁਰਨ ਸਿੰਘ ਜੀ ਦੇ ਜੀਵਨ ਨੂੰ ਮੁੱਖ ਰੱਖਦੇ ਭਗਤ ਪੁਰਨ ਸਿੰਘ ਜੀ ਨੂੰ 'ਫਖਰੇ ਕੌਮ' ਦੇ ਅਵਾਰਡ ਦੇ 'ਅਸਲ ਹੱਕਦਾਰ' ਕਰਕੇ ਲਿਖਿਆ ਹੈ।ਉਨਾਂ ਦੀ ਭਾਵਨਾ ਚੰਗੀ ਹੈ।ਪੂਰਨ ਸਿੰਘ ਜੀ ਵਰਗੇ ਸਿੱਖ ਕੌਮ ਲਈ ਫ਼ਖਰ ਹੀ ਹਨ!ਪੂਰਨ ਸਿੰਘ ਜੀ ਵਰਗੇ ਸਿੱਖ ਕੌਮ ਲਈ ਫ਼ਖਰ ਹੀ ਹਨ! ਇਹ ਮੰਨਣ ਵਿਚ ਕੋਈ ਸੰਕੋਚ ਨਹੀਂ।
ਉਤਰ : ਸ਼ੁਕ੍ਰਿਆ ਵੀਰ ਜੀ! ਤੁਸੀ ਮੇਰੇ ਲੇਖ ਦੇ ਸਿਰਲੇਖ ਦੀ ਸਾਰਥਕਤਾ ਨੂੰ ਸਵੀਕਾਰ ਕਰ ਲਿਆ ਹੈ।ਬਹੁਤ ਬਹੁਤ ਸ਼ੁਕ੍ਰਿਆ ਵੀਰ ਜੀ । ਅਗੇ ਕੀ ਸੇਵਾ ਕਰਾਂ ਆਪ ਜੀ ਦੀ ?
ਅਗੇ ਆਪ ਜੀ ਲਿਖਦੇ ਹੋ -
ਪਰ ਮੇਰੇ ਮਿੱਤਰ ਜੀ ਮਰਿਆਦਤ ਸਿੱਖ ਅਰਦਾਸ ਅਤੇ ਨਿਤਨੇਮ ਦੀਆਂ ਬਾਣਿਆਂ/ਰਚਨਾਵਾਂ ਪੜਨ ਵਾਲੇ ਭਗਤ ਪੁਰਨ ਸਿੰਘ ਜੀ ਨੂੰ 'ਫ਼ਖਰੇ ਕੋੰਮ' ਕਿਵੇਂ ਮੰਨਣ ਨੂੰ ਤਿਆਰ ਹੋ ਗਏ? ਉਹ ਇਹ ਨਹੀਂ ਕਹਿਣ ਗੇ ਕਿ ਭਗਤ ਜੀ ਤਾਂ ਬਿਖਿਆ ਜਾਂ ਕੂੜ ਰਚਨਾਵਾਂ ਪੜਦੇ ਸੀ।ਅਰਦਾਸ ਵੇਲੇ ਪ੍ਰਿਥਮ ਭਗਉਤੀ ਉਚਰਦੇ ਦੁਰਗਾ ਦੇ ਪੁਜਾਰੀ ਸੀ?
ਕੀ ਸੰਨ ੧੯੨੩ ਵਿਚ ਖੰਡੇ ਦਾ ਅੰਮ੍ਰਿਤ ਛੱਕ ਪੂਰਨ ਸਿੰਘ ਬਣਨ ਵਾਲੇ ਰਾਮ ਜੀ ਦਾਸ, 'ਹਿੰਦੂ' ਤੋਂ ਸਿੱਖ ਨਹੀਂ ਬਲਕਿ ਹਿੰਦੂ ਤੋਂ 'ਦੁਰਗਾ ਦੇ ਪੁਜਾਰੀ' ਬਣੇ ਸੀ?
ਉੱਤਰ : ਵੀਰ ਜੀ ਇਹ ਮੇਰੇ ਕੋਲੋਂ ਕਿਉ ਪੁਛ ਰਹੇ ਹੋ ਜੀ? ਮੈਂ ਤਾਂ ਭਗਤ ਪੂਰਨ ਸਿੰਘ ਜੀ ਵਾਲੇ ਲੇਖ ਵਿੱਚ ਤਾਂ "ਨਿਤਨੇਮ" ਅਤੇ "ਅਰਦਾਸ" ਦਾ ਕੋਈ ਜਿਕਰ ਹੀ ਨਹੀ ਕੀਤਾ ਹੈ ? ਦੂਜਾ ਮੈਂ ਨਿਤਨੇਮ ਵੀ ਕਰਦਾ ਹਾਂ ਅਤੇ ਅਰਦਾਸ ਵੀ ਕਰਦਾ ਹਾਂ ਉਸ ਅਕਾਲ ਪੁਰਖ ਅਗੇ। ਦਿਨ ਵਿੱਚ ਇਕ ਵਾਰ ਨਹੀ , ਤਿਨ ਚਾਰ ਵਾਰ ਨਹੀ ਹਜਾਰ ਵਾਰ ਉਸ ਦੇ ਸ਼ੁਕਰਾਨੇ ਕਰਦਾ ਅਤੇ ਅਰਦਾਸਾਂ ਕਰਦਾ ਹਾਂ।
ਇਹ ਹੀ ਤਾਂ ਹੈ , ਤੁਹਾਡੀ "ਖੁਰਕ" ਵਾਲੀ ਆਦਤ ।
ਇਸ ਸਵਾਲ ਦਾ ਉਸ ਲੇਖ ਨਾਲ ਨਾਂ ਤਾਂ ਕੋਈ ਸੰਬੰਧ ਹੈ, ਅਤੇ ਨਾਂ ਹੀ ਇਨਾਂ ਵਿਚੋ ਕਿਸੇ ਗਲ ਦਾ ਜਿਕਰ ਉਸ ਲੇਖ ਵਿਚ ਹੈ, ਨਾਂ ਅਰਦਾਸ ਦਾ ਅਤੇ ਨਾਂ ਹੀ ਨਿਤਨੇਮ ਦਾ। ਹੁਣ ਤੁਹਾਡੀ ਇਸ ਸੁਭਾਅ ਦੀ ਖੁਰਕ ਦਾ ਮੈਂ ਇਲਾਜ ਕਿਵੇ ਕਰਾਂ?
ਚੰਗਾ ਹੂੰਦਾ ਕਿ ਇਸ ਗਲ ਦਾ ਜਵਾਬ ਤੁਸੀ ਕਿਸੇ ਲੇਖ ਜਾਂ ਕਿਸੇ ਖੱਤ ਰਾਹੀ ਉਨਾਂ ਬੁਰਛਾਗਰਦਾਂ ਕੋਲੋਂ ਪੁੱਛ ਲੈਂਦੇ ਜਿਨਾਂ ਨੇ ਅਕਾਲ ਤਖਤ ਤੇ ਖੜੇ ਹੋ ਕੇ ਬਾਦਲ ਨੂੰ "ਫਖਰੇ ਕੌਮ" ਦਾ ਏਵਾਰਡ ਦਿਤਾ ਸੀ । ਤੁਹਾਡੀ ਕਲਮ "ਭਗਤ ਪੂਰਨ ਸਿੰਘ ਨੂੰ "ਫਖਰੇ ਕੌਮ" ਦਾ ਖਿਤਾਬ ਦੇਣ ਦਾ ਹਕਦਾਰ ਕਹਿਣ ਵੇਲੇ ਤਾਂ ਬਹੁਤ ਉਤਾਵਲੀ ਹੋ ਗਈ ਹੈ।ਬਾਦਲ ਨੂੰ "ਫਖਰੇ ਕੌਮ" ਦਾ ਏਵਾਰਡ ਦੇਣ ਵੇਲੇ ਉਸ ਨੂੰ ਲਕਵਾ ਕਿਉ ਮਾਰ ਜਾਂਦਾ ਹੈ । ਇਹ ਹੀ ਤਾਂ ਮੈਂ ਲਿਖਿਆ ਸੀ ਤਾਂ ਤੁਹਾਨੂੰ ਬਹੁਤ ਤਕਲੀਫ ਹੋਈ ਸੀ। ਕੀ ਇਹ ਸੱਚ ਨਹੀ ਹੈ?
ਵੀਰ ਜੀ , ਇਸ ਖੁਰਕ ਦਾ ਕੋਈ ਇਲਾਜ ਨਹੀ।ਕੀ ਤੁਸੀ ਇਹ ਕਹਿਣਾਂ ਚਾਂਉਦੇ ਹੋ ਕਿ ਅਰਦਾਸ ਅਤੇ ਨਿਤਨੇਮ ਕਰਨ ਵਾਲਾ "ਫਖਰੇ ਕੌਮ" ਦਾ ਹੱਕਦਾਰ ਨਹੀ ਹੋ ਸਕਦਾ ? " ਨਿਤਨੇਮ" ਤਾਂ ਮੈਂ ਵੀ ਕਰਦਾ ਹਾਂ ,ਸਾਰੇ ਸਿੱਖ ਕਰਦੇ ਹਨ । ਅਰਦਾਸ ਮੈਂ ਵੀ ਕਰਦਾ ਹਾਂ ਸਾਰੇ ਸਿੱਖ ਕਰਦੇ ਹਨ। ਤੁਹਡੀ ਨਜਰ ਵਿੱਚ ਕੀ ਅਰਦਾਸ ਕਰਨਾਂ ਜਾਂ ਨਿਤਨੇਮ ਕਰਨਾਂ ਕੋਈ ਗੁਨਾਹ ਹੈ ?
ਰਹੀ ਗਲ ਦੁਰਗਾ , ਭਗੌਤੀ ਜਾਂ ਮਹਾਕਾਲ ਜਹੇ ਭਿਆਨਕ ਰੂਪ ਵਾਲੇ ਅਨਮਤ ਦੇ ਦੇਵਤਿਆਂਦੀ ? ਉਹ ਮੇਰੇ ਇਸ ਲੇਖ ਦਾ ਵਿਸ਼ਾ ਹੀ ਨਹੀ ਸੀ। ਤੁਹਾਡੀ ਇਸ ਖੁਰਕ ਦਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਇਲਾਜ ਦਸ ਚੁਕਾ ਹਾਂ , ਫੋਨ ਤੇ ਵੀ ਅਤੇ ਲੇਖਾਂ ਰਾਂਹੀ ਵੀ , ਲੇਕਿਨ ਉਹ ਦੂਰ ਨਹੀ ਹੋ ਸਕੀ , ਅਤੇ ਹੁਣ ਸ਼ਾਇਦ ਉਹ ਹੋ ਵੀ ਨਹੀ ਸਕਦੀ। ਜਿਵੇਂ ਇਕਬਾਲ ਸਿੰਘ ਢਿਲੋ ਦੀ ਖੁਰਕ ਤੁਸੀ ਸ਼ਾਂਤ ਨਹੀ ਕਰ ਸਕੇ , ਉਸ ਤਰ੍ਹਾਂ ਤੁਹਾਡੀ ਖੁਰਕ ਵੀ ਕੋਈ ਸ਼ਾਂਤ ਨਹੀ ਕਰ ਸਕਦਾ।ਦੋਹਾਂ ਵਿੱਚ ਫਰਕ ਬਹੁਤਾ ਨਹੀ ਹੈ । ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀ ਦੁਰਗਾ , ਚੰਡੀ ਅਤੇ ਭਿਆਨਕ ਰੂਪ ਵਾਲੇ ਮਹਾਕਾਲ ਨੂੰ ਸਿੱਖਾਂ ਦਾ ਰੱਬ ਕਦੀ ਵੀ ਬਣਾਂ ਨਹੀ ਸਕੇ , ਅਤੇ ਨਾਂ ਹੀ ਬਣਾਂ ਸਕੋਗੇ । ਇਸ ਲਈ ਅਕਸਰ ਤੁਸੀਂ ਅਪਨੇ ਮਨ ਦਾ ਇਹ ਫਸਟ੍ਰੇਸ਼ਨ ਮੇਰੇ ਤੇ ਕਡ੍ਹਦੇ ਰਹਿੰਦੇ ਹੋ।
ਕੋਈ ਇਹੋ ਜਹੀ ਹੋਰ ਸੇਵਾ ਹੋਵੇ ਤਾਂ ਜਰੂਰ ਦਸਣਾਂ ਜੀ , ਮੈ ਆਪ ਜੀ ਭਗੌਤੀ ,ਦੁਰਗਾ ਅਤੇ ਮਹਾਕਾਲ ਦਾ ਭੂਤ ਜਰੂਰ ਕਡ੍ਹਨ ਦੀ ਕੋਸ਼ਿਸ਼ ਕਰਾਂਗਾ , ਇਕ ਮਿਤੱਰ ਹੋਣ ਦੇ ਨਾਤੇ ? ਤੁਸਾਂ ਇਸ ਖੱਤ ਵਿੱਚ ਕੀ ਕਹਿਣਾਂ ਚਾਂਉਦੇ ਹੋ ? ਕੀ ਪੁਛਣਾਂ ਚਾਂਉਦੇ ਹੋ ? ਮੇਰੇ ਬਸ ਦਾ ਨਹੀ ਸੀ , ਫਿਰ ਵੀ ਜਿਨਾਂ ਕੁ ਸਮਝ ਆਇਆ ਹੈ ਜਵਾਬ ਦੇ ਦਿਤਾ ਹੈ । ਤੁਹਾਡੇ ਲੇਖ ਜੇ ਇਨੀ ਛੇਤੀ ਸਮਝ ਆ ਜਾਣ ਤਾਂ ਪਾਠਕ ਧੰਨ ਧੰਨ ਹੋ ਸਕਦੇ ਹਨ। ਤੁਹਾਡਾ ਇਹ ਲੇਖ ਹੈ ਕਿ ਕੋਈ "ਬੁਝਾਰਤ" ? ਕੁਝ ਤਾਂ ਸਿਧਾ ਸਿਧਾ ਲਿਖ ਦਿਆ ਕਰੋ ਮੇਰੇ ਵਿਦਵਾਨ ਮਿਤੱਰ ਜੀ । ਕੁਝ ਤਾਂ ਇਹੋ ਜਹਿਆ ਲਿਖ ਦਿਆ ਕਰੋ ਜੋ ਕੌਮ ਦੇ ਕਿਸੇ ਕਮ ਆ ਸਕੇ।
ਤੁਹਾਡੇ ਕੋਲ ਵੇਲ੍ਹਾ ਟਾਈਮ ਹੈ, ਅਪਣਾਂ ਵੀ ਖਰਾਬ ਕਰਦੇ ਹੋ , ਅਤੇ ਦੂਜਿਆਂ ਦਾ ਵੀ। ਇਹੀ ਸਲਾਹ , ਇਕ ਮਿਤੱਰ ਹੋਣ ਦੇ ਨਾਤੇ ਆਪ ਜੀ ਨੂੰ ਦਿੱਤੀ ਸੀ ਕੇ ਅਪਣੀ ਖੋਜ ਨੂੰ, ਵਿਦਵਤਾ ਨੂੰ ਅਤੇ ਇਤਨੇ ਖਾਲੀ ਟਾਈਮ ਨੂੰ , ਕੁਝ ਐਸਾ ਲਿਖਣ ਦੇ ਵਿੱਚ ਲਾਉ , ਜੋ ਕੌਮ ਦੇ ਕਿਸੇ ਕੰਮ ਆ ਸਕੇ। ਲੇਕਿਨ ਖੁਰਕ ਤਾਂ ਖੁਰਕ ਹੀ ਹੈ ਨਾਂ। ਇਸ ਖੁਰਕ ਦਾ ਇਲwਜ ਕਿਸ ਕੋਲ ਹੈ?
ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਆਪ ਜੀ ਦਾ ਮਿਤੱਰ
ਇੰਦਰ ਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਵੀਰ ਹਰਦੇਵ ਸਿੰਘ ਜੀ ਦੇ ਟਿਪਣੀ ਨੁਮਾਂ ਲੇਖ ਦਾ ਜਵਾਬ
Page Visitors: 3311