ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਦੇਸ਼ ਦੀ ਅਜਾਦੀ ਵਾਸਤੇ...?
ਦੇਸ਼ ਦੀ ਅਜਾਦੀ ਵਾਸਤੇ...?
Page Visitors: 2491

ਦੇਸ਼ ਦੀ ਅਜਾਦੀ ਵਾਸਤੇ...?
ਮੈਨੂੰ ਢਾਡੀ ਸੁਣਨੇ ਚੰਗੇ ਲੱਗਦੇ ਹਨ। ਉਹ ਤੁਹਾਨੂੰ ਇਤਿਹਾਸ ਦੀ ਬੁੱਕਲ ਦੇ ਨਿੱਘ ਵਿਚ ਲੈ ਜਾਂਦੇ ਹਨ। ਹਿੱਕਾਂ ਡਾਹ ਕੇ ਲੜਨ ਵਾਲੇ ਸੂਰਬੀਰ ਜੋਧਿਆਂ ਦੇ ਲਹੂਆਂ ਦੀ ਮਹਿਕ ਵਿਚ ਲੱਥ ਪੱਥ ਕਰ ਦਿੰਦੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਤੇ ਮੈਨੂੰ ਖਿੱਝ ਬੜੀ ਚੜਦੀ ਜਦ ਉਹ ਹਰੇਕ ਗੱਲ ਵਿਚ ਉਂਨ੍ਹਾਂ ਦੀ ਲੜਾਈ ਨੂੰ ਦੇਸ਼ ਦੀ ਅਜਾਦੀ ਵਾਸਤੇ, ਘਸੋੜ ਦਿੰਦੇ ਹਨ।
ਗੁਰੂ ਤੇਗ ਬਹਾਦਰ ਸਾਹਬ ਜੀ ਦਾ ਇਤਿਹਾਸ ਸੁਣਾਉਂਦੇ, ਤਾਂ ਦੇਸ਼ ਦੀ ਅਜਾਦੀ! ਗੁਰੂ ਗੋਬਿੰਦ ਸਿੰਘ ਜੀ ਦਾ, ਤਾਂ ਦੇਸ਼ ਦੀ ਅਜਾਦੀ! ਜੱਸਾ ਸਿੰਘ ਆਹੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਜਿਥੇ ਮਰਜੀ ਸੁਣ ਲਓ ਦੇਸ਼ ਦੀ ਅਜਾਦੀ ਵਾਸਤੇ?
ਕੋਈ ਦੱਸ ਸਕਦਾ ਕਿ ਉਸ ਸਮੇ ਕਿਹੜਾ ਦੇਸ਼ ਤੇ ਕਿਹੜੀ ਅਜਾਦੀ? ਕਿਸ ਦੇਸ਼ ਦੀ ਅਜਾਦੀ?
ਕੌਣ ਸੀ ਓਸ ਦੇਸ਼ ਦਾ ਵਾਲੀ ਵਾਰਸ ਜਿਸ ਦੀ ਅਜਾਦੀ ਲਈ ਉਹ ਜੂਝੇ?
ਉਸ ਵਿਚ ਤਾਂ ਹੁਣ ਵਾਲਾ ਪਾਕਿਸਤਾਨ ਵੀ ਸੀ! ੨੨ ਰਾਜ ਤਾਂ ਕੇਵਲ ਪਹਾੜਾਂ ਵਿਚ ਹੀ ਸਨ ਜਿਸ ਨੂੰ ਤੁਸੀਂ ਬਾਈਧਾਰ ਦੇ ਰਾਜੇ ਕਹਿੰਦੇ! ਉਹ ਰਾਜੇ ਜਿੰਨਾ ਦੀ ਆਪਸ ਮਾਰ ਧਾੜ ਹੁੰਦੀ ਹੀ ਰਹਿੰਦੀ ਤੇ ਇੱਕ ਦੂਏ ਦੀਆਂ ਲੱਤਾਂ ਪਾੜੀ ਹੀ ਰੱਖਦੇ ਸਨ! ਤੇ ਬਾਕੀਆਂ ਦੀ ਗਿਣਤੀ? ਨਿੱਕੇ ਨਿੱਕੇ ਖੰਡਾਂ ਤੇ ਟੁਕੜਿਆਂ ਵਿਚ ਵੰਡਿਆਂ ਕਿਹੜਾ ਦੇਸ਼ ਸੀ ਉਸ ਵੇਲੇ ਜਿਸ ਖਾਤਰ ਗੁਰੂ ਸਾਹਿਬਾਨ ਜਾਂ ਸਿੰਘ ਲੜਦੇ ਰਹੇ?
ਪਰ ਇਹ ਦੇਸ਼ ਦੀ ਅਜਾਦੀ ਵਾਲਾ ਤਕੀਆ ਕਲਾਮ  ਇਨ੍ਹਾਂ ਬੇਅਕਲਾਂ ਦੇ ਮੂੰਹੋਂ ਲਾਹੁੰਦੇ ਕਿਉਂ ਨਹੀ ਅਸੀਂ ਕਿ ਜਿਸ ਕਾਰਨ ਗੁਰੂ ਸਾਹਿਬਾਨਾ ਅਤੇ ਸਿੰਘ ਸੂਰਬੀਰਾਂ ਦੀਆਂ ਪੂਰੀ ਮਨੁੱਖਤਾ ਲਈ ਕੀਤੀਆਂ ਸ਼ਹਾਦਤਾਂ ਇੱਕ ਟੁੱਕੜਬੋਚਾਂ ਦੇ ਮੁਲਖ ਲਈ ਸੀਮਤ ਕਰਕੇ ਉਨਾਂ ਦੀ ਤੌਹੀਨ ਕਰ ਰਹੇ ਹਨ! ਚੰਗੇ ਭਲੇ ਸੁਣਾਏ ਜਾ ਰਹੇ ਇਤਿਹਾਸ ਵਿਚੋਂ 'ਦੇਸ਼ ਦੀ ਅਜਾਦੀ' ਕਹਿ ਕੇ ਇਹ ਜਾਨ ਕੱਢ ਕੇ ਰੱਖ ਦਿੰਦੇ ਹਨ?
ਦੂਜਾ ਇੱਕ ਹੋਰ ਪੱਖ। ਦੇਸ਼ ਦੇ ਹੱਥ ਇਨੀ ਦੇਖੇ ਨਹੀ?
ਇਨ੍ਹਾਂ ਦੇ ਸਾਹਵੇਂ ਸਭ ਕੁਝ ਨਹੀ ਹੋਇਆ?
ਅਪਣੇ ਹੀ ਲੋਕਾਂ ਉਪਰ ਤੋਪਾਂ ਤੇ ਟੈਂਕ?
ਅਕਾਲ ਤਖਤ ਤੋਂ ਸ਼ੁਰ ਕਰ ਲਓ ਇਸ ਦੇਸ਼ ਦੇ ਕਾਲੇ ਕਾਰਨਾਮੇ। ਮੁੜ ਰੋਹੀਆਂ, ਨਹਿਰਾਂ, ਮਾਲ ਮੰਡੀਆਂ, ਬੁੱਚੜਖਾਨਿਆਂ ਦਾ ਇੱਕ ਲੰਮਾ ਦੌਰ!
ਉਹ ਇਸੇ ਦੇਸ਼ ਦੀ ਕ੍ਰਿਪਾ ਨਹੀ ਹੋਈ ਸਾਡੇ ਤੇ? ਮੁੜ ਦਿੱਲੀਆਂ ਦੀਆਂ ਗਲੀਆਂ, ਕੁੱਤਿਆਂ ਵਲੋਂ ਧੂਹੀਆਂ ਜਾਂਦੀਆਂ ਰਹੀਆਂ ਲਾਸ਼ਾਂ, ਕੁੜੀਆਂ ਸਾਡੀਆਂ ਦੇ ਰੇਪ! ਕੋਈ ਹੋਰ ਮੁੱਲਖ ਸੀ?
ਹੁਣ ਦੀ ਤਾਜਾ ਗੱਲ ਹੀ ਲਓ! ਹਰਜੀਤ ਸਿੰਘ ਸੱਜਣ ਦੇ ਗਏ ਅੱਗ ਲੱਗੀ ਪਈ ਸੀ। ਪੱਗ ਤੋਂ ਬਿਨਾ ਵਾਲਾ ਕੋਈ ਹੋਰ ਇਸ ਅਹੁਦੇ ਤੇ ਹਿੰਦੋਸਤਾਨ ਜਾਂਦਾ ਤਾਂ ਉਸ ਨਾਲ ਇਵੇਂ ਹੁੰਦੀ?
 ਕੈਪਟਨ ਕੀ ਹੈ?
 ਇੱਕ ਨਿੱਕਾ ਜਿਹਾ ਬਲੂੰਗਾ ਦਿੱਲੀ ਦਾ ਉਨ੍ਹਾਂ ਦੀ ਮਰਜੀ ਤੋਂ ਬਿਨਾ ਮਿਆਉਂ ਵੀ ਕਰ ਜਾਂਦਾ?
ਛੱਡੋ ਇਸ ਦਾਸਤਾਨ ਨੂੰ ਦਿੱਲ ਦੁੱਖਦਾ ਭਰਾਵੋ ਪਰ ਇਨ੍ਹਾਂ ਤੁਹਾਡੇ ਗਾਉਂਣ ਵਾਲਿਆਂ ਨੂੰ ਕਿਹੜਾ ਅਕਲ ਦੇਵੇ ਕਿ ਕਿਹੜਾ ਦੇਸ਼ ਸੀ ਜਿਸ ਦੀ ਅਜਾਦੀ ਅਸੀਂ ਲੜੇ? ਯਾਦ ਰਹੇ ਉਹ ਕਿਸੇ ਦੜੇ ਦੇਸ਼ ਦੀ ਅਜਾਦੀ ਨਹੀ ਸਨ ਲੜੇ ਉਹ ਕੇਵਲ ਤੇ ਕੇਵਲ ਦੱਬੀ ਕੁੱਚਲੀ ਮਨੱਖੁਤਾ ਲਈ ਲੜੇ ਅਤੇ ਜਾਨਾ ਵਾਰੀਆਂ ਸਨ ਜਿਸ ਵਿਚ ਹਿੰਦੂ ਵੀ ਸਨ ਅਤੇ ਗਰੀਬ ਮੁਸਲਮਾਨ ਵੀ! ਦੇਸ਼ ਦੀ ਅਜਾਦੀ ਲਈ ਕਹਿਕੇ ਉਨ੍ਹਾਂ ਦੀਆਂ ਸ਼ਹਾਦਤਾਂ ਦਾ ਦਾਇਰਾ ਸੀਮਤ ਨਾ ਕਰੋ ਤੇ ਨਾ ਉਨ੍ਹਾਂ ਦੀ ਤੌਹੀਨ!
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.