ਕਲਰਜ਼ ਟੀ. ਵੀ. ‘ਤੇ ਪ੍ਰਸਾਰਿਤ ਹੋਣ ਵਾਲੇ ‘ਗੁਰਬਾਣੀ’ ਲੜੀਵਾਰ ‘ਤੇ ਲੱਗੀ ਰੋਕ ?
* ਟੀ.ਵੀ. ਸੀਰੀਅਲ ਦਾ ਨਾਮ ਬਦਲ ਕੇ "ਬਾਨੀ - ਇਸ਼ਕ ਦਾ ਕਲਮਾ" ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ, 18 ਮਾਰਚ –ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਿੰਦੂ ਨਾਟਕ ਲੜੀਵਾਰ ‘ਗੁਰਬਾਣੀ’ ਦਾ ਨਾਂਅ ਤਬਦੀਲ ਕਰਨ ਬਾਰੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਮਨੀਸ਼ ਤਿਵਾੜੀ ਤੇ ਸੰਯੁਕਤ ਸਕੱਤਰ ਭਾਰਤ ਸਰਕਾਰ ਸੁਪਰੀਆ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਪ੍ਰਸਾਰਿਤ ਹੋਣ ਵਾਲੇ ਉਕਤ ਟੀ. ਵੀ. ਲੜੀਵਾਰ ‘ਤੇ ਰੋਕ ਲਾ ਦਿੱਤੀ ਗਈ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨਾਲ ਫੋਨ ‘ਤੇ ਗੱਲਬਾਤ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਹੈ ਕਿ ਇਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਕਿਸੇ ਵੀ ਚੈਨਲ ਨੂੰ ਅਜਿਹਾ ਕੋਈ ਵੀ ਲੜੀਵਾਰ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜਥੇ: ਅਵਤਾਰ ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਨਾਲ ਹੋਈ ਗੱਲਬਾਤ ਬਾਰੇ ਵੇਰਵਾ ਦਿੰਦਿਆਂ ਕਿਹਾ ਕਿ ਹੁਣ ਇਸ ਸੀਰੀਅਲ ਦਾ ਨਾਂਅ ‘ਗੁਰਬਾਣੀ’ ਨਹੀਂ ਹੋਵੇਗਾ ਅਤੇ ਮਹਿਕਮੇ ਦੀ ਸੰਯੁਕਤ ਸਕੱਤਰ ਸੁਪਰੀਆ ਵੱਲੋਂ ਲੜੀਵਾਰ ਦਾ ਨਾਂਅ ਤਬਦੀਲ ਕਰਨ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਇਸੇ ਦੌਰਾਨ ਜਥੇ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਖਤ ਲਫਜ਼ਾਂ ਵਿਚ ਤਾੜਨਾ ਕੀਤੀ ਹੈ ਕਿ ਭਵਿੱਖ ਵਿਚ ਕੋਈ ਵੀ ਚੈਨਲ ਅਜਿਹੀਆਂ ਆਪ-ਹੁਦਰੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਰੱਬੀ ਪੈਗ਼ਾਮ ਹੀ ‘ਗੁਰਬਾਣੀ’ ਹੈ ਅਤੇ ਸਿੱਖਾਂ ਅੰਦਰ ਇਸ ਦਾ ਦਰਜਾ ਹਾਜ਼ਰ-ਨਾਜ਼ਰ ‘ਗੁਰੂ’ ਦਾ ਹੈ। ‘ਗੁਰਬਾਣੀ’ ਦੇ ਨਾਂਅ ‘ਤੇ ਕਿਸੇ ਵੀ ਲੜੀਵਾਰ ਜਾਂ ਉਸ ਦੇ ਪਾਤਰ ਦਾ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਅਜਿਹੇ ਕਿਸੇ ਵੀ ਲੜੀਵਾਰ ਨੂੰ ਚੱਲਣ ਦੀ ਹਰਗਿਜ਼ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।
ਜ਼ਿਕਰਯੋਗ ਹੈ ਕਿ ਕਲਰਜ ਟੀ. ਵੀ. ਚੈਨਲ ਵੱਲੋਂ ਇਕ ਲੜਕੀ ਦਾ ਨਾਂਅ ਗੁਰਬਾਣੀ ਰੱਖ ਕੇ ਅੱਜ ਦਾ ਇਸ ਦਾ ਪ੍ਰਸਾਰਣ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਗਠਨਾਂ ਨੇ ਤਿੱਖਾ ਵਿਰੋਧ ਕਰਦਿਆਂ ਅੱਜ ਅੰਮ੍ਰਿਤਸਰ ਵਿਖੇ ਪੁਤਲੇ ਵੀ ਸਾੜੇ ਸਨ। ਇਹ ਲੜੀਵਾਰ ਪ੍ਰਵਾਸੀ ਲਾੜਿਆਂ ਵੱਲੋਂ ਲੜਕੀਆਂ ਨਾਲ ਧੋਖਾ ਕਰਨ ਦੇ ਮਾਮਲੇ ਬਾਰੇ ਤਿਆਰ ਕੀਤਾ ਗਿਆ ਸੀ। ਸਾਨੂੰ ਲੱਗਦਾ ਹੈ ਕਿ ਜਾਣਬੁੱਝ ਕੇ ਹਿੰਦੂ ਮੀਡੀਆ ਸਿੱਖਾਂ ਖਿਲਾਫ ਕਦੇ ਕੋਈ ਗਲਤ ਟਿੱਪਣੀ ਕਰਕੇ, ਜਾਂ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਆਪਣੇ ਫਿਲਮ ਜਾਂ ਨਾਟਕ ਦੀ ਪ੍ਰਮੋਸ਼ਨ ਕਰਦੇ ਹਨ। ਅਤੇ ਜਦੋਂ ਤੱਕ ਸਿੱਖ ਉਨ੍ਹਾਂ ਦੇ ਪੁਤਲੇ ਨਾ ਸਾੜਨ ਉਦੋਂ ਤੱਕ ਸੀਨ ਨਹੀ ਕੱਟਦੇ ਜਾਂ ਨਾਮ ਨਹੀਂ ਬਦਲਦੇ। ਇਹ ਇਨ੍ਹਾਂ ਦਾ ਪਬਲੀਸਿਟੀ ਸਟੰਟ ਬਣ ਗਿਆ ਹੈ। ਇਹਦਾ ਇੱਕੋ ਹਲ੍ਹ ਹੋ ਸਕਦਾ ਹੈ ਕਿ ਜਿਵੇਂ ਹੁਣ ਗੁਰਬਾਨੀ ਨਾਮ ਦਾ ਨਾਟਕ ਹੈ, ਹੁਣ ਜਥੇਦਾਰ ਸਾਹਿਬ ਨੂੰ ਸੰਦੇਸ਼ ਜ਼ਾਰੀ ਕਰਕੇ ਗੁਰਬਾਣੀ, ਸੁਖਮਨੀ, ਜਪੁਜੀ ਨਾਮਾਂ ਤੇ ਰੋਕ ਲਗਾਉਣੀ ਚਾਹੀਦੀ ਹੈ। ਤਾਂ ਕਿ ਟੀਵੀ ਚੈਨਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ। ਜਿਵੇਂ ਗੁਰਬਾਣੀ, ਸੁਖਮਨੀ, ਜਪੁਜੀ ਨਾਮ ਲੋਕ ਆਮ ਰੱਖਣ ਲੱਗ ਪਏ ਹਨ। ਕਈ ਕਲਾਕਾਰ ਵੀ ਇਹ ਨਾਮ ਵਰਤਦੇ ਨੇ। ਕਿਉਂਕਿ ਬੱਚੇ ਦੇ ਜਨਮ ਤੇ ਤਾ ਪਤਾ ਨਹੀਂ ਹੁੰਦਾ ਅਗਲੇ ਨੇ ਭੱਵਿੱਖ ਵਿਚ ਕਿਹੜਾ ਰਾਹ ਅਪਣਾਉਣਾ ਹੇ। ਜਿਵੇਂ ਇਨ੍ਹਾਂ ਨਾਮਾਂ ਦੀ ਵਰਤੋਂ ਆਮ ਹੋਣ ਲੱਗ ਪਈ ਹੈ। ਕਲ੍ਹ ਨੂੰ ਰੱਬ ਨੇ ਕਰੇ ਕਿਸੇ ਦੀ ਬੇਟੀ ਜਾਂ ਬੇਟੇ ਨੇ ਬਾਲੀਵੁੱਡ ਦਾ ਰਾਹ ਅਪਣਾ ਲਿਆ ਜਾਂ ਕਲਾਕਾਰੀ ਦਾ ਤਾਂ ਕੀ ਹੋਵੇਗਾ। ਇਸ ਸੀਰੀਅਲ ਦਾ ਨਾਮ ਸੁਣ ਕੇ ਇੱਹ ਗਲ੍ਹ ਸੋਚਣ ਤੇ ਮਜ਼ਬੁਰ ਹੋ ਜਾਂਦੇ ਹਾਂ। ਇਹ ਸੀਰੀਅਲ ਵਿਚ ਗੁਰਬਾਣੀ ਨਾਮ ਦੀ ਲੜਕੀ ਦੀ ਫੋਟੋ ਹੈ।
ਇਸ ਤੋਂ ਪਹਿਲਾਂ ਕੇ ਸਾਨੂੰ ਵਾਰ ਵਾਰ ਇਸ ਗਲ੍ਹ ਦਾ ਵਿਰੋਧ ਕਰਨਾ ਪਵੇ। ਜਥੇਦਾਰ ਸਾਹਿਬਾਨ ਅੱਗੇ ਆਉਣ ਤੇ ਇਹੋ ਨਾਮ ਰੱਖਣ ਵਿਰੁੱਧ ਅਵਾਜ਼ ਉਠਾਉਣ। ਕਿਉਂਕਿ ਅੱਜ ਤੇ ਸੀਰੀਅਲ ਦਾ ਨਾਮ ਇਹ ਹੈ। ਕਲ੍ਹ ਨੂੰ ਸਾਨੂੰ ਇਸ ਤੋਂ ਬੁਰੇ ਨਤੀਜੇ ਦੇਖਣੇ ਪੈ ਸਕਣਗੇ। ਸਾਨੂੰ ਤੇ ਇਹ ਸੋਚ ਕੇ ਕੰਬਣੀ ਜਿਹੀ ਛਿੜਦੀ ਹੈ ਕਿ ਕਲ੍ਹ ਨੂੰ ਆਪਾਂ ਆਪਣੇ ਕਿਸੇ ਬੱਚੇ ਦਾ ਨਾਮ ਇਸ ਤਰ੍ਹਾਂ ਦਾ ਰੱਖ ਦੇਈਏ ਤੇ ਉਹ ਬਾਲੀਵੁਡ ਜਾਂ ਪੱਛਮੀ ਸਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਉਸ ਰੰਗ ਵਿਚ ਰੰਗਿਆ ਹੋਵੇ ਤਾਂ ……….. ਅਸੀਂ ਸਿੱਧਾ ਸਿੱਧਾ ਨਹੀਂ ਲਿਖ ਰਹੇ। ਘੁਮਾ ਕੇ ਗਲ੍ਹ ਕਰ ਰਹੇ ਹਾਂ। ਬੱਸ ਸਾਰਿਆਂ ਨੂੰ ਦਿਮਾਗ ਵਿਚ ਰੱਖਣ ਦੀ ਲੋੜ ਹੈ, ਕਿ ਆਪਣੇ ਬੱਚੇ ਅੱਜਕਲ੍ਹ ਮਾਹੀ ਗਿਲ੍ਹ, ਜਪੁਜੀ ਖਹਿਰਾ ਗਾਇਕਾਂ, ਬਾਲੀਵੁੱਡ ਅਤੇ ਪੱਛਮੀ ਸਭਿਆਚਾਰ ਤੋਂ ਜ਼ਿਆਦਾ ਪ੍ਰਭਾਵਿਤ ਹਨ। ਬਾਕੀ ਬਾਹਰਲੇ ਦੇਸ਼ਾਂ ਵਿਚ ਨਵੀਂ ਪੀੜ੍ਹੀ ਬਾਰੇ ਵੀ ਆਪ ਸੱਭ ਨੂੰ ਪਤਾ ਹੈ। ਕੋਈ ਭੁੱਲ ਚੁੱਕ ਹੋਵੇ ਤਾਂ ਖਿਮਾ ਦੇ ਜਾਚਕ ਹਾਂ।
ਬਾਕੀ ਆਪ ਸੱਭ ਸਮਝਦਾਰ ਹੋ ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਆਪ ਸੱਭ ਨੂੰ ਹੱਕ ਹੈ। ਤੁਸੀਂ ਵੀ ਇਸ ਮਸਲੇ ਤੇ ਆਪਣੇ ਵਿਚਾਰ ਭੇਜੋ। ਭਾਵੇਂ ਕਿ ਇਸ ਸੀਰੀਅਲ ਦਾ ਨਾਮ ਬਦਲਣ ਅਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਿੱਖਾਂ ਵਿਚ ਗੱਪਬਾਣੀ ਦੇ ਨਾਮ ਜਾਣ ਵਾਲੀ ਜਲੰਧਰ ਵਾਲੀ ਅਖਬਾਰ ਨੇ ਅੱਜ ਜਾਣ ਬੁੱਝ ਕਿ ਪਹਿਲੇ ਪੇਜ ਤੇ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਇਸ ਨਾਟਕ ਦਾ ਇਸ਼ਤਿਹਾਰ ਲਾਇਆ ਹੈ ਤੇ ਲਿਖਿਆ ਹੈ ਕਿ ਅੱਜ ਤੋਂ ਇਹ ਨਾਟਕ ਪ੍ਰਸਾਰਤ ਹੋ ਰਿਹਾ। ਇਹ ਉਹੀ ਅਖਬਾਰ ਹੈ ਜਿਸ ਕਾਰਨ ਪੰਜਾਬ ਨੂੰ 20 ਸਾਲ ਕਾਲੇ ਦੌਰ ਵਿਚੋਂ ਗੁਜ਼ਰਨਾ ਪਿਆ ਸੀ। ਪਤਾ ਨਹੀਂ ਇਸ ਅਖਬਾਰ ਦਾ ਕੀ ਸ਼ੌਕ ਹੈ ਜਾਂ ਮਜ਼ਬੂਰੀ ਹੈ, ਜੋ ਗਲ੍ਹ ਸਿੱਖ ਵਿਰੋਧੀ ਹੋਵੇ ਉਸ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੀ ਹੈ, ਅਤੇ ਉਸ ਗਲ੍ਹ ਨੂੰ ਵੜਾਵਾ ਦੇ ਕੇ ਹੌਂਸਲਾ ਅਫਜ਼ਾਈ ਕਰਦੀ ਹੈ।Clarification by producer of the Serial:
The show promotions also have been on air for almost a month and till a few days back nobody raised any objections. With utmost respect and humility we request the complainants to view "Gurbani" as merely a name and in context of a fiction show that endeavors to bring a social issue to the fore. However to respect the sentiments of the people, we have decided to change the name of the show to "Bani-Ishq Da Kalma". The rest of the aspects of the show, like the concept, the talented actors and the fresh storyline remains the same. And we hope that the viewers will warmly accept Bani into their lives.
ਸਿੱਖ ਮਸਲੇ
ਕਲਰਜ਼ ਟੀ. ਵੀ. ‘ਤੇ ਪ੍ਰਸਾਰਿਤ ਹੋਣ ਵਾਲੇ ‘ਗੁਰਬਾਣੀ’ ਲੜੀਵਾਰ ‘ਤੇ ਲੱਗੀ ਰੋਕ ?
Page Visitors: 2598