ਬੜੂ ਵਾਲੇ ਸਾਧ ਇਕਬਾਲ ਸਿੰਘ ਦੇ ਅਣਮੁੱਲੇ ਝੂਠ
ਅੱਜ ਤੁਹਾਡੇ ਸਾਹਮਣੇ ਇਕ ਅਦੂਤੀ ‘ਪਾਵਰ ਓਫ ਅਟਾਰਨੀ’ ਪੇਸ਼ ਕਰ ਰਹੇ ਹਾਂ ਜਿਸ ਵਿਚ ਬੜੂ ਵਾਲਾ ਇਕਬਾਲ ਸਿੰਘ (ਬਾਬਾ) ਆਪਣੀ ਬਜ਼ੁਰਗੀ ਦਾ ਵਾਸਤਾ ਪਾ ਕੇ ਹਰਿਆਣੇ ਦੇ ਇਕ ਬਿਲਕੁੱਲ ਕੋਰੇ ਅਣਪੜ੍ਹ ਨੂੰ ਆਪਣੇ ਸਾਰੇ ਹੱਕ ਦੇ ਰਿਹਾ ਹੈ ਅਤੇ ਜਿਸ ਨੂੰ ਆਪ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ ਉਸ ਨੂੰ ਸਾਰੀਆਂ ਅਕੈਡਮੀਜ਼ ਦਾ ਮੁਕੰਮਲ ਪ੍ਰਬੰਧ ਇਕਬਾਲ ਸਿੰਘ (ਬਾਬਾ) ਸੌਂਪ ਰਿਹਾ ਹੈ। ਬਰੈਕਟ ਵਿਚ ਬਾਬਾ ਮੈਂ ਆਪਣੇ ਕੋਲੋਂ ਨਹੀਂ ਲਿਖ ਰਿਹਾ ਸਗੋਂ ਇਨ੍ਹਾ ਵਲੋਂ ਲਿਖੀ ਕਿਤਾਬ, “ਸਿੱਖ ਸਿਧਾਂਤ” ਜਿਸ ਵਿਚ ਸਿੱਖ ਸਿਧਾਂਤ ਨਾਮ ਦੀ ਕੋਈ ਚੀਜ਼ ਨਹੀਂ ਪਰ ਹਰ ਪੰਨੇ ਤੇ ਝੂਠ ਹੀ ਝੂਠ ਹੈ, ਦੇ ਬਾਹਰਲੇ ਪੰਨੇ ਮੁਤਾਬਕ ਲਿਖ ਰਿਹਾ ਹਾਂ। ਇਹ ‘ਪਾਵਰ ਓਫ ਅਟਾਰਨੀ’ ਦਸੰਬਰ 1999 ਵਿਚ ਦਿੱਤੀ ਗਈ ਜਦੋਂ ‘ਕੰਲਗੀਧਰ ਟਰੱਸਟ’ ਵਲੋਂ ਹਾਲੇ 23 ਅਕੈਡਮੀਜ਼ ਹੀ ਚਲਾਈਆਂ ਜਾ ਰਹੀਆਂ ਸਨ। ਇਕਬਾਲ ਸਿੰਘ(ਬਾਬਾ) ਦੀ ਰਹਾਇਸ਼ ਪਿੰਡ ਬੜੂ, ਜ਼ਿਲਾ ਸਮੌਰ ਹਿਮਾਚਲ ਪ੍ਰਦੇਸ਼, ਵਿਚ ਹੈ ਤੇ ਸਿਰਦਾਰ ਜਗਜੀਤ ਸਿੰਘ ਨਿਕ-ਨੇਮ ‘ਕਾਕਾ’ ਜੋ ਹਰਿਆਣੇ ਦੇ ਰਹਿਣ ਵਾਲਾ ਹੈ ਨੂੰ ਇਕਬਾਲ ਸਿੰਘ (ਬਾਬਾ) ਆਪਣੇ ਦੂਜੇ ਸੰਗੀਆਂ ਸਾਥੀਆਂ ਦੀਆਂ ਨਜ਼ਰਾਂ ਤੋਂ ਦੂਰ ਆਪਣਾ ‘ਭਾਰਤ ਟਿੰਬਰ ਸਟੋਰ’ ਰਾਜਪੁਰੇ ਵਿਚ ਦਿਖਾ ਕੇ, ਮਤਲਬ ਆਪਣੀ ਨਕਲੀ ਰਹਾਇਸ਼ ਰਾਜਪੁਰੇ ਦਿਖਾ ਕੇ, ਦੇ ਰਿਹਾ ਹੈ। ਇਸਦਾ ਕਾਰਣ ਤਾਂ ਸਾਫ ਸਾਫ ਇਹੀ ਦਿਖਾਈ ਦੰਦਾ ਹੈ ਕਿ ਬਾਕੀ ਦੇ ਨਾਲ ਦੇ ਕਰਿੰਦਿਆਂ ਦੀਆਂ ਅੱਖਾਂ ਤੋਂ ਓਹਲੇ ਓਹਲੇ ਕੋਈ ਕੰਮ ਕਰਨਾ ਤਾਂ ਕਿ ਇਸ ਚੋਰ ਮੋਰੀ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਅੱਜ ਤਕਰੀਬਨ 135-140 ਅਕੈਡਮੀਜ਼ ਪੰਜਾਬ, ਹਿਮਾਚਲ, ਹਰਿਆਣਾ ਅਤੇ ਬਾਕੀ ਸੂਬਿਆਂ ਵਿਚ ਚੱਲ ਰਹੀਆਂ ਹਨ। ਜੇਕਰ ਔਸਤਨ ਇਕ ਅਕੈਡਮੀ ਕੋਲ 8-10 ਏਕੜ ਜ਼ਮੀਨ ਵੀ ਹੋਵੇ ਤਾਂ ਵੀ ਇਕ ਹਜ਼ਾਰ ਏਕੜ ਤਾਂ ਬਣ ਹੀ ਜਾਂਦੀ ਹੈ ਜੋ ਲੋਕਾਂ ਤੋਂ ਮੁਫਤ ਵਿਚ ਦਾਨ ਦੇ ਨਾਮ ਤੇ ਲੈ ਲਈ ਗਈ ਹੈ ਤੇ ਅੱਜ ਇਸਦੀ ਕੀਮਤ ਅਰਬਾਂ ਰੁਪੈ ਬਣਦੀ ਹੈ। ਇਸਦਾ ਮਾਲਕ ਕੌਣ ਹੈ? ਜਿਸ ਦੇ ਨਾਮ ‘ਪਾਵਰ ਓਫ ਅਟਾਰਨੀ’ ਹੈ। ਅੱਜ ਤੋਂ ਕੋਈ 60-70 ਸਾਲ ਪਹਿਲਾਂ ਟਕਸਾਲੀਆਂ ਦੇ ਮੁੱਖੀ ਗਿਆਨੀ ਗੁਰਬਚਨ ਸਿੰਘ ਅਖਾੜੇ ਵਾਲੇ ਨੇ ਜੱਥੇ ਦੇ ਪੈਸਿਆਂ ਨਾਲ ਡਿਬ-ਡਿਬਾ ਪਿੰਡ ਵਿਚ, ਜੋ ਯੂ.ਪੀ ਵਿਚ ਜ਼ਿਲਾ ਰੁਦਰਪੁਰ (ਅੱਜ-ਕੱਲ ਨਾਮ ਊਧਮ ਸਿੰਘ ਨਗਰ) ਦੇ ਨੇੜੇ ਪੈਂਦਾ ਹੈ, 60-70 ਏਕੜ ਦਾ ਫਾਰਮ ਇਸ ਕਰਕੇ ਖਰੀਦਿਆ ਕਿ ਆਮ ਸਿੰਘਾਂ ਨੂੰ ਪਤਾ ਨਾ ਚੱਲੇ ਕਿ ਸੰਤਾਂ ਨੇ ਆਪਣੇ ਨਾਲ ਦਿਆਂ ਨਾਲ ਹੀ ਧੋਖਾ ਕੀਤਾ ਹੈ। ਠੀਕ ਇਸੇ ਤਰ੍ਹਾਂ ਹੀ ਇਕਬਾਲ ਸਿੰਘ(ਬਾਬਾ) ਜੀ ਦੇ ਕੰਲਗੀਧਰ ਟਰੱਸਟ ਨੇ ਤਾਮਿਲਨਾਡੂ ਵਿਚ 2200 ਏਕੜ ਦੇ ਫਾਰਮ ਖਰੀਦੇ ਹਨ। ਯੂ. ਟਿਊਬ ਤੇ ਜਾ ਕੇ ਕੰਲਗੀਧਰ ਫਾਰਮ ਹਾਊਸ ਲਿਖੋ ਤਸਵੀਰਾਂ ਤੁਹਾਡੇ ਸਾਹਮਣੇ ਆਪਣੇ ਆਪ ਆ ਜਾਣਗੀਆਂ। ਇਸੇ ਹੀ ਤਰ੍ਹਾਂ ਤੁਸੀਂ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲਿਆਂ ਨੂੰ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਸਤੇ ਬਹੁਤ ਪੈਸਾ ਦਿੱਤਾ ਜਿਸਦੇ ਲੜਕੇ ਦੀਆਂ ਸ਼ਰਾਬ ਪੀਂਦੇ ਤੇ ਅਯਾਸ਼ੀ ਕਰਦੇ ਦੀਆਂ ਤਸਵੀਰਾਂ ਫੇਸ-ਬੁੱਕ ਤੇ ਹੁਣੇ ਹੁਣੇ ਵਾਇਰਲ ਹੋਈਆਂ ਹਨ। 2008 ਵਿਚ ਜਦੋਂ ਅਸੀਂ ਦਾਦੂਵਾਲ ਦੇ ਡੇਰੇ, ਜੋ ਸਾਹੂਵਾਲ ਹਰਿਆਣਾ ਦੇ ਨੇੜੇ ਹੈ, ਤੇ ਪ੍ਰਚਾਰ ਵਾਸਤੇ ਗੱਲਬਾਤ ਕਰਨ ਗਏ ਤਾਂ ਦਾਦੂਵਾਲ ਨੇ ਵੀ ਸਾਨੂੰ ਇਹੀ ਕਿਹਾ ਕਿ ਜੋ ਡਾਲਰ ਬਾਹਰੋਂ ਲਿਆਏ ਹੋ ਸਾਨੂੰ ਦੇ ਜਾਓ ਅਸੀਂ ਗਰੀਬ ਲੜਕੀਆਂ ਦੇ ਵਿਆਹ ਕਰਦੇ ਹਾਂ। ਇਸਦੇ ਉਤਰ ਵਿਚ ਜਦੋਂ ਮੈਂ ਇਹ ਕਿਹਾ ਕਿ ਜੋ ਗਰੀਬ ਆਪਣਾ ਵਿਆਹ ਆਪ ਕਰਨ ਦੇ ਯੋਗ ਨਹੀਂ ਉਸਦਾ ਵਿਆਹ ਕਰਨਾ ਜਰੂਰੀ ਨਹੀਂ ਪਰ ਗੁਰੂ ਨਾਨਕ ਪਿਤਾ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣਾ ਅਤੀ ਜ਼ਰੂਰੀ ਹੈ ਅਤੇ ਸਾਡਾ ਮਿਸ਼ਨ ਵੀ ਇਹੀ ਹੈ ਤਾਂ ਦਾਦੂਵਾਲ ਦਾ ਜਵਾਬ ਸੀ “ਸਿੱਖੀ ਦਾ ਪ੍ਰਚਾਰ ਤਾਂ ਬਹੁਤ ਹੋ ਚੁਕਿਆ ਹੈ”। ਫਿਰ ਮੈਂ ਦਾਦੂਵਾਲ ਨੂੰ ਇਕ ਸਵਾਲ ਕੀਤਾ ਕਿ ਜੇਕਰ ਕਬੀਰ ਸਾਹਿਬ ਬੁਰੇ ਸਨ ਤਾਂ ਗੁਰੂ ਨਾਨਕ ਪਿਤਾ ਨੇ ਬੁਰੇ ਮਨੁੱਖ ਦੀ ਬਾਣੀ ਆਪਣੇ ਨਾਲ ਕਿਉਂ ਲਿਆਂਦੀ ਤੇ ਗੁਰੂ ਅਰਜਨ ਪਿਤਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਰਕੇ ਕਿਉਂ ਦਿਤੀ?
“ ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ” ॥੭॥ {ਪੰਨਾ 1364}।
ਕਬੀਰ ਸਾਹਿਬ ਦਾ ਆਪਣਾ ਸਲੋਕ ਹੈ ਇਸਦੇ ਅਰਥ ਸਮਝਾਓ। ਦਾਦੂਵਾਲ ਦਾ ਜਵਾਬ ਸੀ ਅਸੀਂ ਤਾਂ ਕਿਸੇ ਪ੍ਰੋਗਰਾਮ ਤੇ ਜਾ ਰਹੇ ਹਾਂ ਤੇ ਖਿਸਕਦਾ ਬਣਿਆ। ਇਹ ਸਚਾਈ ਹੈ ਸਿੱਖਾਂ ਨੂੰ ਸੌਖਿਆਂ ਹੀ ਲੁਟਿਆ ਜਾ ਸਕਦਾ ਹੈ ਕੋਈ ਬਹਾਨਾ ਲੱਭਣਾ ਪੈਣਾ ਹੈ। ਡਾ. ਰਾਜਵੰਤ ਸਿੰਘ (ਡੈਂਟਿਸਟ), ਵਾਸ਼ਿੰਗਟਿਨ ਸਟੇਟ ਤੋਂ ਹੈ ਜਿਸ ਨੇ ਕਦੇ ਪਰੈਕਟਿਸ ਨਹੀਂ ਕੀਤੀ ਪਰ ਅਮਰੀਕਾ ਵਿਚ ‘ਵਿਲਾਜ਼’ ਦਾ ਮਾਲਕ ਹੈ, ਨੇ ਹੁਣੇ ਹੁਣੇ ਇਕ ਨਵੀ ਸਕੀਮ, ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਫਿਲਮਾਂ ਬਣਾ ਕੇ ਨੈਸ਼ਨਲ ਟੀਵੀ ਤੇ ਇਸ਼ਤਿਹਾਰਬਾਜੀ ਕਰਨੀ, ਅਧੀਨ ਅਮਰੀਕਾ ਦੇ ਹਰ ਗੁਰਦਵਾਰੇ ਵਿਚ ਡਾਲਰ ਇਕੱਠੇ ਕਰਨ ਲਈ ਸੁਨੇਹਾ ਦਿੱਤਾ। ਐਲ. ਏ. ਦੇ ਇਕ ਹੀ ਗੁਰਵਾਰੇ ਵਿਚੋਂ ਇੱਕ ਲੱਖ ਪੈਂਤੀ ਹਜ਼ਾਰ ਡਾਲਰ ਉਸਦੇ ਹੱਥ ਆਏ। ਦਸੰਬਰ ਵਿਚ ਮੈਂ ਰਾਚੈਸਟਰ ਗੁਰਦਵਾਰੇ ਬੋਲਣ ਗਿਆ ਤਾਂ ਉੱਥੇ ਵੀ ਡਾਲਰ ਇੱਕਠੇ ਕੀਤੇ ਜਾ ਰਹੇ ਸਨ।
ਬੜੂ ਵਾਲਿਆਂ ਦੇ ਪਿਛਲੇ ਵੀਹਾਂ ਸਾਲਾਂ ਦੇ ਇਤਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 1999 ਤਕ 23 ਅਕੈਡਮੀਜ਼ ਸਨ ਅਤੇ ਬਾਕੀ ਦੀਆਂ 116 ਅਕੈਡਮੀਜ਼ ਵਾਸਤੇ ਇਨ੍ਹਾਂ ਨੇ ਪੈਸਾ ਸਿੱਖਾਂ ਦੀਆਂ ਜੇਬਾਂ ਵਿਚੋਂ ਸੰਨ 2000 ਤੋਂ ਬਾਅਦ ਹੀ ਕੱਢਿਆ ਹੈ। ਇਸ ਸਾਰੀ ਲੁੱਟ-ਖਸੁੱਟ ਦੀ ਤਜ਼ਵੀਜ਼ ਇਨ੍ਹਾ ਨੂੰ ਸਿਰਦਾਰ ਜਗਜੀਤ ਸਿੰਘ ਕਾਕਾ ਜੀ ਨੇ ਹੀ ਸਮਝਾਈ ਲੱਗਦੀ ਹੈ ਜਿਸ ਨੂੰ ਬਾਬਾ ਇਕਬਾਲ ਸਿੰਘ ਜੀ ਨੇ ਕਰਤਾ-ਧਰਤਾ ਬਣਾਇਆ ਹੈ। ਸੰਤ ਤੇਜਾ ਸਿੰਘ ਵਲੋਂ ਥਾਪੇ ਮੁੱਢਲੇ ਛੇ ਟਰੱਸਟੀਆਂ ਵਿਚੋਂ ਕਿਤਨੇ ਹੁਣ ਬਾਬਾ ਜੀ ਨਾਲ ਹਨ ਤੇ ਕਿਤਨੇ ਨਹੀਂ ਇਸਦਾ ਜਵਾਬ ਤਾਂ ਓਹੀ ਦੇ ਸਕਦੇ ਹਨ ਪਰ ਜਿਸ ਟਰੱਸਟੀ ਤੇ, ਬਾਬਾ ਖੇਮ ਸਿੰਘ, ਦੀ ਬਦੌਲਤ ਐਗਰੀ ਕਲਚਰ ਯੂਨੀਵਰਸਿਟੀ ਪੰਜਾਬ ਲੁਧਿਆਣਾ ਦੇ ਵਿਦਿਆਰਥੀਆਂ ਨੇ ਕਰੋੜਾਂ ਡਾਲਰਾਂ ਦੀ ਅੰਧਾ-ਧੁੰਧ ਬਾਰਸ਼ ਕੀਤੀ, ਡੀਨ ਗੁਰਬਖਸ਼ ਸਿੰਘ ਗਿੱਲ ਯੂ.ਐਸ.ਏ. ਅਤੇ ਉਨ੍ਹਾ ਦੇ ਭਾਈ, ਬਾਬਾ ਗਿਆਨ ਸਿੰਘ, ਜਿਸ ਨੇ ਨਾ ਰਾਤ ਦੇਖੀ ਨਾ ਦਿਨ ਸੰਤ ਤੇਜਾ ਸਿੰਘ ਦੀ ਸੇਵਾ ਵਿਚ ਆਪਣਾ ਜੀਵਣ ਅਰਪਣ ਕੀਤਾ, ਨੂੰ ਵੀ ਇਕਬਾਲ ਸਿੰਘ ਨੇ ਬਗੈਰ ਕਿਸੇ ਮਤਾ ਪਾਇਆ ਹੀ ਟਰੱਸਟੀ ਪਦ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਹੁਣੇ ਹੁਣੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਕੁੱਝ ਵਿਦਿਆਰਥੀ ਆਪਣੀ ਹੱਡ-ਬੀਤੀ ਸੁਣਾ ਰਹੇ ਹਨ। ਜਦੋਂ ਉਨ੍ਹਾ ਨੇ ਬੜੂ ਵਾਲਿਆਂ ਦੀ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਵਿਚ ਦਖਲਾ ਲਿਆ ਸੀ ਤਾਂ ਇਹ ਕਿਹਾ ਗਿਆ ਸੀ ਕਿ ਅਸੀਂ ਤੁਹਾਨੂੰ ਦੋ ਸਾਲਾਂ ਵਿਚ ‘ਗੁਰੂ ਗ੍ਰੰਥ ਸਾਹਿਬ ਜੀ’ ਅਤੇ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣ ਸੰਥਿਆ ਦੇਵਾਂਗੇ। ਪਰ ਇਕ ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਪੂਰਣ ਹੋਣ ਉਪਰੰਤ ਇਹ ਪੜ੍ਹਾਈ ਸਮਾਪਤ ਕਰ ਦਿੱਤੀ ਗਈ। ਇਨ੍ਹਾ ਬੱਚਿਆਂ ਮੁਤਾਬਕ ਉਨ੍ਹਾ ਉੱਪਰ ਕੁੱਝ ਦੋਸ਼ ਲਾਏ ਗਏ, ਬੱਸਾਂ ਵਿਚ ਸਫਰ ਕਰਨ ਤੋਂ ਮਨਾਹ ਕਰ ਦਿੱਤਾ ਗਿਆ। ਜੋ ਹੋਸਟਲ ਵਿਚ ਰਹਿੰਦੇ ਸਨ ਉਨ੍ਹਾ ਵੀ ਡਰਾਇਆ ਧਮਕਾਇਆ ਗਿਆ। ਆਖਰ ਇਕ ਦਿਨ ਕਿਸੇ ਉੱਚ ਅਧਿਕਾਰੀ, ਜਿਵੇਂ ਵਾਇਸ ਚਾਂਸਲਰ ਜਾਂ ਵਾਇਸ ਪ੍ਰਿੰਸੀਪਲ ਆਦਿ, ਨੇ ਇਨ੍ਹਾ ਬੱਚਿਆਂ ਤੋਂ ਆ ਕੇ ਮੁਆਫੀ ਮੰਗੀ ਤੇ ਨਾਲ ਇਹ ਵੀ ਕਿਹਾ ਕਿ ਗਲਤੀ ਸਾਡੀ ਹੈ ਤੁਹਾਡੀ ਕੋਈ ਗਲਤੀ ਨਹੀਂ ਤੇ ਉਸ ਅਧਿਕਾਰੀ ਨੇ ਆਪਣੀ ਪੱਗ ਲਾਹ ਕੇ ਬੱਚਿਆਂ ਦੇ ਪੈਰਾਂ ਤੇ ਆਪਣੇ ਆਪ ਰੱਖ ਦਿੱਤੀ ਜਦੋਂ ਕਿ ਇਸਦੀ ਕੋਈ ਮੰਗ ਵੀ ਨਹੀਂ ਸੀ। ਹੁਣ ਇਹ ਸਮਝਿਆ ਗਿਆ ਕਿ ਝਗੜਾ ਖਤਮ ਹੋ ਗਿਆ। ਪਰ ਅਗਲੇ ਦਿਨ ਇਨ੍ਹਾ ਸਾਰਿਆਂ ਬੱਚਿਆਂ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਗਿਆ। ਬਾਬਾ ਇਕਬਾਲ ਸਿੰਘ ਦੀ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਦਾ ਇਹ ਹਾਲ ਹੈ ਜਿੱਥੇ ਬਾਬਾ ਜੀ ਨੇ “ਸਿੱਖੀ ਦੇ ਬੰਬ” ਪੈਦਾ ਕਰਨੇ ਹਨ ( ਇਹ ਸਬਦ ਬਾਬਾ ਜੀ ਦੇ ਆਪਣੇ ਹਨ) ।
ਕੰਲਗੀਧਰ ਟਰੱਸਟ ਵਿਚ ਡਾ. ਦਵਿੰਦਰ ਸਿੰਘ ਕੋਈ ਬਹੁਤ ਹੀ ਮਸ਼ਹੂਰ ਹਸਤੀ ਹੈ ਤੇ ਉਨ੍ਹਾਂ ਦੇ ਡੈਜ਼ੀਗਨੈਸ਼ਨ ਬਾਰੇ ਮੈਨੂੰ ਪਤਾ ਨਹੀਂ। ਉਸ ਨੇ ਕਿਸੇ ਅਕਾਉਂਟੈਟ ਰਾਕੇਸ਼ ਕੁਮਾਰ ਜੈਨ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ 3616124 ਰੁਪੈ(ਛੱਤੀ ਲੱਖ ਸੋਲਾਂ ਹਜ਼ਾਰ ਇਕ ਸੌ ਚੌਵੀ) ਦੇ ਘਪਲੇ ਹੋਣ ਦਾ ਜ਼ਿਕਰ ਕੀਤਾ ਹੈ। ਅਕਾਲ ਅਕੈਡਮੀ ਕੌੜੀਵਾਲ 865026 ਰੁਪੈ, ਅਕਾਲ ਅਕੈਡਮੀ ਉਬੀਆ 2095922 ਰੁਪੈ(ਵੀਹ ਲੱਖ ਪਚਾਨਵੇ ਹਜ਼ਾਰ ਨੌਂ ਸੌ ਬਾਈ) ਅਤੇ ਅਕਾਲ ਅਕੈਡਮੀ ਦਸ਼ਮੇਸ਼ ਨਗਰ 655176 ਰੁਪੈ(ਛੇ ਲੱਖ ਪੰਚਵੰਜਾ ਹਜ਼ਾਰ ਇਕ ਸੌ ਛੇਹੱਤਰ ਰੁਪੈ)। ਇਹ ਸਾਰਾ ਜੋੜ ਛੱਤੀ ਲੱਖ ਸੋਲਾਂ ਹਜ਼ਾਰ ਇਕ ਸੌ ਚੌਵੀ ਰੁਪੈ ਬਣਦਾ ਹੈ।
ਡਾ. ਦਵਿੰਦਰ ਸਿੰਘ ਨੇ ਰਾਕੇਸ਼ ਕੁਮਾਰ ਜੈਨ ਨੂੰ ਇਹ ਰਕਮ ਜਮਾ ਕਰਾਉਣ ਲਈ ਕਿਹਾ ਪਰ ਉਸ ਨੇ ਇਹ ਰਕਮ ਹਾਲੇ ਤਕ ਜਮਾ ਨਹੀਂ ਕਰਵਾਈ ਅਤੇ ਨਾ ਹੀ ਅਕਾਲ ਅਕੈਡਮੀਜ਼ ਵਾਲਿਆਂ ਨੇ ਕੋਈ ਐਫ. ਆਈ. ਆਰ. ਦਰਜ਼ ਕਰਵਾਈ ਹੈ। ਛੋਟੇ ਘੱਪਲਿਆਂ ਦਾ ਲੇਖਾ-ਜੋਖਾ।
ਹੁਣ ਸਿੱਖ ਸੰਗਤਾਂ ਨੇ ਇਹ ਸੋਚਣਾ ਹੈ ਕਿ ਉਨ੍ਹਾ ਵਲੋਂ ਮੁਫਤ ਵਿਚ ਦਿੱਤਾ ਪੈਸਾ ਕਿਤੇ ਅਜਾਈਂ ਤਾਂ ਨਹੀਂ ਜਾ ਰਿਹਾ? ਮੁਫਤ ਵਿਚ ਦਿੱਤਾ ਪੈਸਾ ਅਜਾਈਂ ਵੀ ਚਲਾ ਜਾਵੇ ਤਾਂ ਕੋਈ ਬਹੁਤੇ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਸਗੋਂ ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਕਿਤੇ ਇਹੀ ਪੈਸਾ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਲਈ ਤਾਂ ਨਹੀਂ ਵਰਤਿਆ ਜਾ ਰਿਹਾ। ਕਿਤੇ ਸਿੱਖ ਬੱਚਿਆਂ ਦੀ ਜਿੰਦਗੀ ਨਾਲ ਖੇਡਿਆ ਤਾਂ ਨਹੀਂ ਜਾ ਰਿਹਾ। ਦਾਨੀ ਪੁਰਸ਼ਾਂ ਵਲੋਂ ਕਰੋੜਾਂ ਡਾਲਰ ਦਾਨ ਵਿਚ ਦੱਤੇ ਗਏ, ਇਸ ਨਾਲ ਇਨ੍ਹਾ ਦੀਆਂ ਦੁਕਾਨਾਂ ਉਸਰੀਆਂ ਅਤੇ ਇਨ੍ਹਾਂ ਹੀ ਉਸਰੀਆਂ ਦੁਕਾਨਾਂ ਵਿਚ ਦਾਨੀ ਪੁਰਸ਼ਾਂ ਦੇ ਬੱਚਿਆਂ ਦੀ ਜਿੰਦਗੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ? ਸਿੱਖੋ! ਸੋਚੋ “ਅੰਨਾ ਪੀਸੇ ਤੇ ਕੁੱਤਾ ਚੱਟੇ” ਵਾਲੀ ਕਹਾਣੀ ਤਾਂ ਨਹੀਂ ਕਿਤੇ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਬੜੂ ਵਾਲੇ ਸਾਧ ਇਕਬਾਲ ਸਿੰਘ ਦੇ ਅਣਮੁੱਲੇ ਝੂਠ
Page Visitors: 2674