ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਮੌਜੂਦਾ ਰਹਿਤ ਮਰਿਆਦਾ ਨੂੰ ਅਸਿਵਕਾਰ ਕਰਨ ਦਾ ਹੱਕ ਕਿਸੇ ਸਿੱਖ ਨੂੰ ਨਹੀਂ ਹੈ, ਪਰ !
ਮੌਜੂਦਾ ਰਹਿਤ ਮਰਿਆਦਾ ਨੂੰ ਅਸਿਵਕਾਰ ਕਰਨ ਦਾ ਹੱਕ ਕਿਸੇ ਸਿੱਖ ਨੂੰ ਨਹੀਂ ਹੈ, ਪਰ !
Page Visitors: 2801

ਮੌਜੂਦਾ ਰਹਿਤ ਮਰਿਆਦਾ ਨੂੰ ਅਸਿਵਕਾਰ ਕਰਨ ਦਾ ਹੱਕ ਕਿਸੇ ਸਿੱਖ ਨੂੰ ਨਹੀਂ ਹੈ, ਪਰ !
ਮੈਂ ਇਸ ਸੋਚ ਦਾ ਧਾਰਣੀ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਹਜੂਰੀ ਵਿੱਚ 52 ਕਵੀ ਹਾਜਰ ਹੋਇਆ ਕਰਦੇ ਹਨ।ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਨੇ ਖੁਦ ਆਪਣੀ ਕੋਈ ਰਚਨਾ ਨਾ ਰਚੀ ਹੋਵੇ।ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਸਨ, ਇਸ ਦਾ ਹਵਾਲਾ ਮਹਾਨ ਕੋਸ਼ ਵਿੱਚੋਂ ਵੀ (ਦਸਮ ਗ੍ਰੰਥ) ਮਿਲਦਾ ਹੈ।ਵਿਚਾਰ ਕੀਤਿਆਂ ਜਾਪ ਸਾਹਿਬ ਨਿਰੋਲ ਗੁਰੂ ਕ੍ਰਿਤ ਹੀ ਨਜ਼ਰ ਆ ਰਹੀ ਹੈ।ਇਸ ਦੇ ਨਾਲ ਹੋਰ ਵੀ ਕੁਝ ਬਾਣੀਆਂ ਹਨ, ਜਿਹੜੀਆਂ ਗੁਰੂ ਕ੍ਰਿਤ ਹੋ ਸਕਦੀਆਂ ਹਨ।
  ਪਰ ਮੌਜੂਦਾ ਦਸਮ ਗ੍ਰੰਥ ਵਿੱਚ ਜਿਆਦਾਤਰ ਚਰਨਾਵਾਂ ਨਿੰਦਣ ਯੋਗ ਹਨ ਜੋ ਕਿ ਕਿਸੇ ਵੀ ਹਾਲਤ ਵਿੱਚ ਗੁਰੂ ਕ੍ਰਿਤ ਨਹੀਂ ਹੋ ਸਕਦੀਆਂ।ਉਹਨਾਂ ਨਿੰਦਣ ਯੋਗ ਰਚਨਾਵਾਂ ਨੂੰ ਵੀ ਗੁਰੂ ਕ੍ਰਿਤ ਸਾਬਤ ਕਰਨੀ ਆਪਣੇ ਗੁਰੂ ਨੂੰ ਹੀ ਚਰਿਤ੍ਰਹੀਨ ਸਾਬਤ ਕਰਨ ਦੀ ਕੋਸ਼ਿਸ਼ ਹੈ।ਜਾਪ ਸਾਹਿਬ ਅਤੇ ਹੋਰ ਕੁਝ ਬਾਣੀਆਂ ਗੁਰੂ ਕ੍ਰਿਤ ਹੋ ਸਕਦੀਆਂ ਹਨ, ਪਰ ਇਹ ਬਾਣੀਆਂ ਦਸਮ ਗ੍ਰੰਥ ਦੀਆਂ ਬਾਣੀਆਂ ਨਹੀਂ ਹਨ।ਕਿਸੇ ਪੰਥ ਦੋਖੀ ਵੱਲੋਂ ਗ਼ਲਤ ਇਰਾਦੇ ਨਾਲ, ਦਸਮ ਗ੍ਰੰਥ ਨਾਮੀ ਗ੍ਰੰਥ ਵਿੱਚ ਇਹ ਬਾਣੀਆਂ ਜੋੜੀਆਂ ਗਈਆਂ ਹਨ। ਜਿੱਥੋਂ ਤੱਕ ਗੁਰੂ ਮੰਨਣ ਦੀ ਗੱਲ ਹੈ, ਤਾਂ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ।ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਗੁਰੂ ਦਾ ਦਰਜਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ।ਪਰ ਗੁਰੂ ਕ੍ਰਿਤ ਹੋਣ ਦੇ ਨਾਤੇ ਸਤਿਕਾਰ ਵਿੱਚ ਕਮੀਂ ਨਹੀਂ ਹੋਣੀ ਚਾਹੀਦੀ।
     ਜੇ ਭਾਈ ਗੁਰਦਾਸ ਜੀ ਅਤੇ ਨੰਦ ਲਾਲ ਜੀ ਦੀਆਂ ਰਚਨਾਵਾਂ ਨੂੰ ਸਤਿਕਾਰ ਦਿੱਤਾ ਜਾ ਸਕਦਾ ਹੈ (ਭਾਈ ਗੁਰਦਾਸ ਜੀ ਅਤੇ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਹਵਾਲੇ ਦੇ ਕੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ) ਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਸਤਿਕਾਰ ਕਿਉਂ ਨਹੀਂ ਦਿੱਤਾ ਜਾ ਸਕਦਾ? ਮੌਜੂਦਾ ਰਹਿਤ ਮਰਿਆਦਾ ਪੰਥ ਦੇ ਸੁਹਿਰਦ ਅਤੇ ਵਿਦਵਾਨ ਸੱਜਣਾਂ ਵੱਲੋਂ ਲੰਬਾ ਸਮਾਂ ਵਿਚਾਰ ਵਟਾਂਦਰੇ ਕਰਕੇ ਬਣਾਈ ਗਈ ਹੈ।ਜਿਸ ਨੂੰ ਅਸਿਵਕਾਰ ਕਰਨ ਦਾ ਹੱਕ ਕਿਸੇ ਸਿੱਖ ਨੂੰ ਨਹੀਂ ਹੈ।
ਪਰ ਜੇ ਹੁਣ ਦੇ ਕੁਝ ਵਿਦਵਾਨਾਂ ਨੂੰ ਇਸ ਵਿੱਚ ਕੋਈ ਖਰਾਬੀ ਲੱਗਦੀ ਹੈ ਤਾਂ ਵਿਦਵਾਨ ਇਕਤ੍ਰ ਹੋ ਕੇ ਵਿਚਾਰ ਵਟਾਂਦਰਿਆਂ ਦੁਆਰਾ ਇਸ ਵਿੱਚ ਸੋਧ ਕਰ ਸਕਦੇ ਹਨ।ਪਰ ਇਹ ਗੱਲ ਜ਼ਹਨ ਵਿੱਚ ਰੱਖਕੇ ਚੱਲਣਾ ਚਾਹੀਦਾ ਹੈ ਕਿ ਉਸ ਵਕਤ ਦੇ ਜਿਆਦਤਰ ਸਿੱਖ ਅਧਿਆਤਮਵਾਦੀ ਸੋਚ ਵਾਲੇ ਸਨ ਅਤੇ ਅਧਿਆਤਮ ਬਾਰੇ ਡੂੰਘਾ ਗਿਆਨ ਵੀ ਰੱਖਦੇ ਸਨ।
ਪਰ ਅਜ ਦੇ ਜਿਆਦਾਤਰ ਪਦਾਰਥਵਾਦੀ ਸੋਚ ਵਾਲੇ ਸਿੱਖਾਂ ਨੂੰ ਅਧਿਆਤਮ ਦਾ ‘ੳ, ਅ’ ਵੀ ਨਹੀਂ ਪਤਾ।
  ਅੱਜ ਦਾ ਪਦਰਾਥਵਾਦੀ ਸੋਚ ਵਾਲਾ ਸਿੱਖ ਛੋਟੇ ਛੋਟੇ ਨੁਕਤੇ ਲਭਕੇ ਜ਼ਬਰਦਸਤੀ ਜਾਪ ਸਾਹਿਬ ਨੂੰ ਰਿਜੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਐਸੇ ਵਿੱਚ ਕਿਸੇ ਇਮਾਨਦਾਰਾਨਾ ਫੈਸਲੇ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਹੋਰ ਤਾਂ ਹੋਰ ਅੱਜ ਦਾ ਪਦਾਰਥਵਾਦੀ ਸੋਚ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਿਧਾਂਤ ਮੰਨਣ ਤੋਂ ਇਨਕਾਰੀ ਹੈ।ਸਿੱਧੇ ਤੌਰ ਤੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਨਾਂ ਇਹਨਾਂ ਲਈ ਜ਼ਰਾ ਮੁਸ਼ਕਿਲ ਹੈ, ਸੋ ਗੁਰਬਾਣੀ ਦੇ ਆਪਣੇ ਹੀ ਅਰਥ ਘੜਕੇ ਗੁਰਮਤਿ ਸਿਧਾਂਤਾਂ ਨੂੰ ਬਦਲਣ ਤੇ ਜ਼ੋਰ ਦਿੱਤਾ ਹੋਇਆ ਹੈ।ਐਸੇ ਵਿਦਵਾਨਾਂ ਵੱਲੋਂ ਰਹਿਤ ਮਰਿਆਦਾ ਬਾਰੇ ਕਿਸੇ ਇਮਾਨਦਾਰਾਨਾ ਫੈਸਲੇ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ? ਅਸਲ ਵਿੱਚ ਤਾਂ ਨਿੱਤਨੇਮ ਦੀਆਂ ਬਾਣੀਆਂ ਦਾ ਕੋਈ ਮਸਲਾ ਹੈ ਹੀ ਨਹੀਂ ਇਹਨਾਂ ਅਜੋਕੇ ਵਿਦਵਾਨਾਂ ਨੇ ਹੀ ਇਸ ਨੂੰ ਮਸਲਾ ਬਣਾਇਆ ਹੋਇਆ ਹੈ। ਸਿੱਖ ਕਿੰਨੇ ਹੀ ਸਾਲਾਂ ਤੋਂ ਨਿਤਨੇਮ ਵਿੱਚ ਜਾਪ ਸਾਹਿਬ ਬਾਣੀ ਪੜ੍ਹਦੇ ਆ ਰਹੇ ਹਨ, ਮੈਨੂੰ ਕੋਈ ਇੱਕ ਉਦਾਹਰਣ ਦਿਖਾ ਦਿਉ ਜਿਸ ਵਿੱਚ ਜਾਪ ਸਾਹਿਬ ਬਾਣੀ ਪੜ੍ਹਨ ਕਰਕੇ ਗੁਰਮਤਿ ਦੇ ਰਾਹ ਤੋਂ ਭਟਕ ਗਿਆ ਹੋਵੇ?
ਜਸਬੀਰ ਸਿੰਘ ਵਿਰਦੀ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.