ਕੈਟੇਗਰੀ

ਤੁਹਾਡੀ ਰਾਇ



ਨਿਰਮਲ ਸਿੰਘ ਹੰਸਪਾਲ, ਜਰਮਨੀ
ਦਲ ਖਾਲਸਾ ਦੀ ਪੰਥਿਕ ਪ੍ਰਚਾਰਕਾਂ ਨੂੰ ਤਾੜਨਾ ਪਿੱਛੇ ਲੁਕੀ ਪੱਗਾਂ ਲਾਉਣ ਵਾਲੇ ਸਰਕਾਰੀ ਅਨਸਰਾਂ ਦੀ ਹਮਾਇਤ ਜੱਗ ਜਾਹਿਰ
ਦਲ ਖਾਲਸਾ ਦੀ ਪੰਥਿਕ ਪ੍ਰਚਾਰਕਾਂ ਨੂੰ ਤਾੜਨਾ ਪਿੱਛੇ ਲੁਕੀ ਪੱਗਾਂ ਲਾਉਣ ਵਾਲੇ ਸਰਕਾਰੀ ਅਨਸਰਾਂ ਦੀ ਹਮਾਇਤ ਜੱਗ ਜਾਹਿਰ
Page Visitors: 2578

ਦਲ ਖਾਲਸਾ ਦੀ ਪੰਥਿਕ ਪ੍ਰਚਾਰਕਾਂ ਨੂੰ ਤਾੜਨਾ ਪਿੱਛੇ ਲੁਕੀ ਪੱਗਾਂ ਲਾਉਣ ਵਾਲੇ ਸਰਕਾਰੀ ਅਨਸਰਾਂ ਦੀ ਹਮਾਇਤ ਜੱਗ ਜਾਹਿਰ
ਜੂਨ ੧੯੮੪ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ ਅਤੇ ਨਾਂ ਹੀ ਧਰਮੀ ਸੂਰਬੀਰ ਯੋਧੇ ਖਾਲਸਾ ਜਰਨੈਲ ਸਿੰਘ ਜੀ ਅਤੇ ਸਾਥੀ ਯੋਧੇ ਆਪਣੇ ਦੀਨ, ਧਰਮ, ਕੌਮ ਅਤੇ ਮਨੁੱਖਤਾ ਦੀ ਖ਼ਾਤਰ ਅਤੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਆਪਣੀਆਂ ਜਾਨਾਂ ਦੀ ਅਹੂਤੀ ਦੇ ਗਏ। ਹਰ ਸਿੱਖ ਖਾਲਸਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜੀ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਸਿੱਜਦਾ ਕਰਦੇ ਰਹਿਣਗੇ ।
   ਲੇਕਿਨ ਮੈਨੂੰ ਦਲ ਖਾਲਸਾ ਦਾ ਇਹ ਬਿਆਨ ਪੜ੍ਹਕੇ ਬਹੁਤ ਹੈਰਾਨੀ ਹੋਈ ਕਿ "ਦਲ ਖਾਲਸਾ" ਦੇ ਆਗੂਆਂ ਵਿੱਚ ਤਾਂ ਬਹੁਤ ਸੂਝਵਾਨ ਪੜ੍ਹੇ ਲਿਖੇ ਵੀਰ ਜਥੇਬੰਦੀ ਦੀ ਅਗਵਾਈ ਕਰਦੇ ਲੇਕਨ ਅਫ਼ਸੋਸ ਬਿਨਾ ਛਾਨਬੀਨ ਕੀਤੇ ਕਿ ਕਿਸ ਦੀ ਆਈ. ਡੀ. ਹੈ ਫੇਕ ਤਾਂ ਨਹੀਂ, ਬੱਸ ਮੂੰਹ ਚੱਕ ਲਾ ਤੀ ਤਾੜਨਾ ਦੀ ਧਮਕੀ।
   ਹੁਣ ਦੱਸੋ ਭਾਈ ਸਿੱਖਾ ਦਾ ਤਾਂ ਗੁਰੂ ਹੈ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ", ਦਲ ਖਾਲਸਾ ਦੀ ਪੰਜਾਬ ਵਿਚ ਲੀਡਰਸ਼ਿਪ ਦੀ ਮਾਨਸਿਕਤਾ ਨੇ ਕਦੋਂ ਤੋਂ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਨੂੰ ਗੁਰੂ ਬਣਾ ਦਿੱਤੇ, ਜਿਹੜਾ ਉਨ੍ਹਾਂ ਦੇ ਚੇਲਿਆਂ ਨੂੰ ਤਾੜਨਾ ਕੀਤੀ ਗਈ ਹੈ। ਫੇਸਬੁਕ 'ਤੇ ਕੋਈ ਬੰਦਾ ਬਾਬਾ ਜਰਨੈਲ ਸਿੰਘ ਜੀ ਦੇ ਖ਼ਿਲਾਫ਼ ਲਿਖਦਾ ਜਿਸ ਬੰਦੇ ਬਾਰੇ ਕੋਈ ਪਤਾ ਨਹੀਂ ਕਿ ਉਹ ਕੌਣ ਹੈ, ਇਸ ਵਿੱਚ ਭਾਈ ਪੰਥਪ੍ਰੀਤ ਤੇ ਭਾਈ ਰਣਜੀਤ ਸਿੰਘ ਦਾ ਕੀ ਕਸੂਰ ?
ਕੀ ਇਨ੍ਹਾਂ ਦੋਵੇਂ ਪ੍ਰਚਾਰਕਾਂ ਨੇ ਉਸ ਦੇ ਲਿਖੇ ਦੀ ਪ੍ਰੋੜ੍ਹਤਾ ਕੀਤੀ ਹੈ? ਜਾਂ ਭਾਈ ਪੰਥਪ੍ਰੀਤ ਸਿੰਘ ਤੇ ਭਾਈ ਰਣਜੀਤ ਸਿੰਘ ਨੇ ਕਦੇ ਸੰਤਾਂ ਖ਼ਿਲਾਫ਼ ਕੁਝ ਬੋਲਿਆ? ਜਾਂ ਕੋਈ ਬਿਆਨ ਜਾ ਪ੍ਰੈਸ ਨੋਟ ਜਾਰੀ ਕੀਤਾ ਹੋਵੇ ਤਾਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਜੀ। ਜਦੋਂ ਕਿ ਟਕਸਾਲ ਦੇ ਬੰਦੇ ਸ਼ਰੇਆਮ ਪ੍ਰਚਾਰਕਾਂ ਦੇ ਨਾਮ ਗਲਤ ਲੈ ਕਿ ਬੋਲਦੇ ਹਨ, ਕਦੇ ਕਿਸੇ ਦਾ ਬਿਆਨ ਨਹੀਂ ਆਇਆ ਕਿ ਇਸ ਤਰਾਂ ਦੀ ਗਲਤ ਭਾਸ਼ਾ ਨਾ ਵਰਤੀ ਜਾਵੇ।
ਤੁਹਾਡੇ ਵੱਲੋਂ ਇਹ ਬਿਆਨ ਵੀ ਇਕ ਪਾਸੜ ਲੱਗਾ ਹੈ ਜਿਸ ਨਾਲ "ਦਲ ਖਾਲਸਾ" ਦੇ ਕਿਰਦਾਰ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ। ਜੱਥੇਬੰਦੀਆਂ ਦੇ ਇਹੋ ਜਿਹੇ ਬਿਆਨਾਂ ਨੇ ਆਮ ਸਿੱਖਾਂ ਨੂੰ ਖਾਲਿਸਤਾਨ ਦੀ ਲਹਿਰ ਤੋਂ ਕੋਹਾਂ ਦੂਰ ਕਰ ਦਿੱਤਾ। ਕੋਈ ਤਾਂ ਇਨਸਾਫ਼ ਦੀ ਗੱਲ ਕਰੋ ਤਾਂ ਕਿ ਕੌਮ ਤੁਹਾਡੇ 'ਤੇ ਵਿਸ਼ਵਾਸ ਕਰੇ, ਤੁਹਾਡੀਆਂ ਇਹਨਾ ਹਰਕਤਾਂ ਨੇ ਹੀ ਸਗੋਂ ਖਾਲਿਸਤਾਨ ਲਹਿਰ ਨੂੰ ਢਾਹ ਲਾਈ ਹੈ।
ਤੁਹਾਡੇ ਇਸ ਬਿਆਨ ਤੋਂ ਲੱਗ ਰਿਹਾ ਕਿ ਤੁਹਾਡੇ ਵੱਲੋਂ ਸਿਰਫ ਪ੍ਰਚਾਰਕਾਂ ਨੂੰ ਹੀ ਦਬਾਇਆ ਜਾ ਰਿਹਾ। ਭਾਈ ਇਨੇ ਸੂਝਵਾਨ ਹੋ ਕੇ ਅਸੀਂ ਆਜ਼ਾਦੀ ਉਸ ਗਲਾਮੀ ਤੋਂ ਲੈਣੀ ਹੈ ਜੋ ਸਾਨੂੰ ਬ੍ਰਾਹਮਣ ਵਾਦ ਜਾਂ ਮਨੂਵਾਦ ਵਿੱਚ ਜਕੜ ਰਿਹਾ ਹੈ, ਸਾਡੇ ਵਿਰਸੇ ਅਤੇ ਸਿੱਖੀ ਨੂੰ ਨਿਗਲ ਰਿਹਾ ਹੈ, ਪਰ ਅਫ਼ਸੋਸ ਹੈ ਅਸੀਂ ਆਪ ਹੀ ਉਸ ਅਜਗਰ ਦੇ ਮੂੰਹ ਵਿੱਚ ਜਾ ਰਹੇ ਹਾਂ ਅਤੇ ਜੋ ਉਸ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਅਸੀਂ ਤਾੜਨਾ ਕਰ ਰਹੇ ਹਾਂ।
ਤੁਹਾਡੇ ਤੋਂ ਕੌਮ ਨੂੰ ਐਸੀ ਹਰਕਤ ਦੀ ਉਮੀਦ ਨਹੀਂ ਸੀ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਜੋ ਬਾਬਾ ਜਰਨੈਲ ਸਿੰਘ ਜੀ ਦੇ ਨਾਮ 'ਤੇ ਗਲਤ ਕੰਮ ਕਰ ਰਹੇ ਹਨ, ਗੁਰਦਵਾਰਿਆਂ ਵਿੱਚ ਹੁੱਲੜਬਾਜ਼ੀ ਕਰ ਰਹੇ ਹਨ, ਕਿ ਉਹਨਾ ਨੂੰ ਤਾੜਨਾ ਕੀਤੀ ਜਾਂਦੀ, ਤਾਂ ਕਿ ਕਿਸੇ ਜਣੇਖਣੇ ਦੀ ਹਿੰਮਤ ਨਾ ਪੈਂਦੀ ਬਾਬਾ ਜਰਨੈਲ ਸਿੰਘ ਜੀ ਬਾਬਤ ਗਲਤ ਕਹਿਣ ਦੀ, ਥੋੜਾ ਬਹੁਤਾ ਐਸੇ ਬਿਆਨ ਜਾਰੀ ਕਰਨ ਤੋਂ ਪਹਿਲਾ ਜ਼ਰੂਰ ਧਿਆਨ ਦੇਵੋ ਕਿ ਇਹ ਕਿਤੇ ਬਲਦੀ 'ਤੇ ਤੇਲ ਦਾ ਕੰਮ ਤਾਂ ਨਹੀਂ?
ਤੁਹਾਡੇ ਜੁਆਬ ਦੀ ਉਡੀਕ ਵਿੱਚ
ਨਿਰਮਲ ਸਿੰਘ ਹੰਸਪਾਲ, ਜਰਮਨੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.