ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਭਾਈ ਪੰਥਪ੍ਰੀਤ ਸਿੰਘ ਵੱਲੋਂ ਗੁਰਬਚਨ ਸਿੰਘ ਨੂੰ ਸਵਾਲ
ਭਾਈ ਪੰਥਪ੍ਰੀਤ ਸਿੰਘ ਵੱਲੋਂ ਗੁਰਬਚਨ ਸਿੰਘ ਨੂੰ ਸਵਾਲ
Page Visitors: 3029

ਭਾਈ ਪੰਥਪ੍ਰੀਤ ਸਿੰਘ ਵੱਲੋਂ ਗੁਰਬਚਨ ਸਿੰਘ ਨੂੰ ਸਵਾਲ
1.    ਕੀ ਤੁਸੀਂ ਬਾਕੀ ਜਥੇਦਾਰਾਂ ਨੂੰ ਨਾਲ ਲੈਕੇ ਬਾਦਲ ਦੀ ਕੋਠੀ ਗਏ ਸੀ ਕਿ ਨਹੀਂ? ਕਿਉਂਕਿ ਤੁਹਾਡਾ ਜਥੇਦਾਰ ਗੁਰਮੁੱਖ ਸਿੰਘ ਇਹ ਕਹਿ ਰਿਹਾ ਹੈ ਕਿ ਗੁਰਬਚਨ ਸਿੰਘ ਬਾਕ ਜਥੇਦਾਰਾਂ ਨੂੰ ਬਾਦਲ ਦੀ ਕੋਠੀ ਲੈਕੇ ਗਿਆ।
2.    ਉਹ ਹਿੰਦੀ ਵਿੱਚ ਲਿਖੀ ਚਿੱਠੀ ਕਿਥੋਂ ਆਈ ਜਿਹੜੀ ਤੁਹਾਨੂੰ ਬਾਦਲ ਦੀ ਕੋਠੀ ਵਿੱਚ ਦਿੱਤੀ ਗਈ?
3.    ਬਾਦਲ ਦੀ ਕੋਠੀ ਤੋਂ ਅਕਾਲ ਤਖ਼ਤ ਪਹੁੰਦਿਆਂ ਉਹ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਿਸ ਤਰ੍ਹਾਂ ਤਬਦੀਲ ਹੋ ਗਈ? ਉਹ ਟਰਾਂਸਲੇਸ਼ਨ ਕਿਸਨੇ ਕੀਤੀ?
4.    ਉਸ ਪੰਜਾਬੀ ਵਾਲੀ ਚਿੱਠੀ 'ਤੇ ਸੌਦੇ ਵਾਲੇ ਦੇ ਦਸਖਤ ਕਰਵਾਏ ਕਿ ਨਹੀਂ ਕਰਵਾਏ? ਤੇ ਉਹ ਚਿੱਠੀ ਚੰਡੀਗੜ੍ਹ ਤੋਂ ਅਕਾਲ ਤਖ਼ਤ ਕਿਸਨੇ ਪਹੁੰਚਾਈ?
5.    ਇਸ ਮੁਆਫੀਨਾਮੇ ਨੂੰ ਸਹੀ ਸਿੱਧ ਕਰਣ ਲਈ ਗੁਰੂ ਕੀ ਗੋਲਕ ਵਿੱਚੋਂ 91 ਲੱਖ ਲਗਾਏ ਗਏ, ਉਹ ਕੌਣ ਭਰੂ? ਮੱਖੜ ਭਰੂਗਾ ਕਿ ਗੁਰਬਚਨ ਸਿੰਘ ਭਰੂ?
6.    ਇਕਬਾਲ ਸਿੰਘ ਕਥਾ ਵਿੱਚ ਕਹਿੰਦਾ ਹੈ ਕਿ ਸਾਹਿਬਜ਼ਾਦੇ ਬ੍ਰਹਮਾ, ਵਿਸ਼ਣੂ, ਸ਼ਿਵਜੀ ਅਤੇ ਇੰਦਰ ਦਾ ਅਵਤਾਰ ਹਨ, ਕੀ ਕੋਈ ਕਾਰਵਾਈ ਕੀਤੀ?
7.    ਤੁਹਾਡਾ ਜਥੇਦਾਰ ਕਦੇ ਕਹਿੰਦਾ 2016 ਵਿੱਚ ਦਸ਼ਮੇਸ਼ ਪਿਤਾ ਜੀ ਅਵਤਾਰ ਧਾਰਣਗੇ, ਕੀ ਗੁਰਮਤਿ ਅਵਤਾਰਵਾਦ ਨੂੰ ਮੰਨਦੀ ਹੈ, ਤੁਹਾਡੇ ਗਲਤ ਜਥੇਦਾਰ ਪ੍ਰਚਾਰ ਕਰਦੇ ਹਨ, ਉਸਨੂੰ ਨੱਥ ਕੌਣ ਪਾਊ?
8.    ਹਿੰਦੀ ਵਿੱਚ ਲਿਖੀ "ਸਿੱਖ ਇਤਿਹਾਸ" ਜਿਸਦੇ ਵਿੱਚ ਉਹ ਕੁੱਝ ਲਿਖਿਆ ਸੜਜੇ ਮੇਰੀ ਜ਼ੁਬਾਨ, ਮੈਂ ਦੱਸ ਵੀ ਨਹੀਂ ਸਕਦਾ ਕਿ ਕੀ ਕੁੱਝ ਲਿਖਿਆ ਹੈ, ਉਹ ਧਰਮ ਪ੍ਰਚਾਰ ਕਮੇਟੀ ਦੇ ਕਿਹੜੇ ਦੁਸ਼ਟ ਨੇ ਲਿਖਵਾਈ ਸੀ? ਪੜਤਾਲ ਕਰਾਵਾਉਂਗੇ ਕਿ ਨਾ?
9.    ਕਿਤੇ ਤੁਸੀਂ ਸ਼੍ਰੀਚੰਦੀਆਂ ਦੇ ਡੇਰੇ ਜਾਂਦੇ ਹੋ, ਸ਼੍ਰੀਚੰਦ ਬਾਰੇ ਗੁਰਬਾਣੀ 'ਚ ਲਿਖਿਆ ਹੈ ਕਿ ਨਹੀਂ। ਤੁਹਾਡਾ ਬਿਆਨ ਆਇਆ ਸੀ ਕਿ ਸਿੱਖ ਸ਼੍ਰੀ ਚੰਦ ਦੇ ਜੀਵਨ ਤੋਂ ਸਿਖਿਆ ਲੈਣ ਸੰਗਤ, ਸ਼੍ਰੀ ਚੰਦ ਤੋਂ ਸਿੱਖਿਆ ਲੈਣ ਕਿ ਗੁਰੂ ਗ੍ਰੰਥ ਸਾਹਿਬ ਤੋਂ? ਸ਼੍ਰੀਚੰਦ ਤੋਂ ਕੀ ਸਿੱਖਿਆ ਮਿਲਦੀ ਹੈ? ਕੇਸ਼ ਪਿੱਛੇ ਵੱਲ ਨੂੰ ਖੁੱਲੇ ਛੱਡ ਲਵੋ, ਕੱਪੜੇ ਲਾ ਦਿਓ, ਲੰਗੋਟ ਬੰਨ੍ਹ ਲਵੋ, ਚਿਮਟਾ ਗੱਢ ਕੇ ਬਹਿ ਜਾਵੋ, ਧੂਣਾ ਲਾ ਲੋ, ਘਰ ਬਾਰ ਛੱਡ ਦਿਓ... ਇਹੀ ਕਹਿੰਦਾ ਹੈ ਨਾ ਸ਼੍ਰੀਚੰਦ ਦਾ ਜੀਵਨ? ਤੁਸੀਂ ਉਨ੍ਹਾਂ ਡੇਰੇਦਾਰਾਂ ਦੇ ਜਾਕੇ ਉਨ੍ਹਾਂ ਨੂੰ ਮਹਾਂਪੁਰਖ ਕਹਿੰਦੇ ਹੋ, ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਤੋਂ ਭਗੌੜੇ ਹੈ, ਜਿਨ੍ਹਾਂ ਨੇ ਮੂਰਤੀ ਪੂਜਾ ਫੈਲਾਈ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਖਤਮ ਕੀਤੇ, ਲੰਗਰ ਦੀ ਮਰਿਆਦਾ ਖਤਮ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਖਸੀ ਗੱਦੀਆਂ ਲਾਈਆਂ, ਦੇਹਵਾਦ ਦੀ ਪੂਜਾ ਸ਼ੁਰੂ ਕੀਤੀ, ਉਨ੍ਹਾਂ ਨੂੰ ਜਾ ਜਾ ਕੇ ਮਹਾਂਪੁਰਖ ਕਹਿੰਦੇ ਹੋ... ਇਸਦਾ ਜਵਾਬ ਕੌਣ ਦੇਊਗਾ?
10.    ਦਮਦਮਾ ਸਾਹਿਬ ਇੱਕ ਲੀਡਰ ਦੇ ਪੀ.ਏ. ਵਲੋਂ ਕੀ ਕਰਤੂਤ ਕੀਤੀ ਗਈ ਸੀ, ਪੜਤਾਲ ਕਰਾਉਂਗੇ?
11.    ਜੇ ਮਰਣ ਤੋਂ ਪੰਥ ਰਤਨ ਦੇ ਖਿਤਾਬ ਦਿੱਤੇ ਜਾ ਸਕਦੇ ਆ ਤਾਂ ਤਨਖਈਏ ਦੇ ਖਿਤਾਬ ਕਿਉਂ ਨਹੀਂ?
ਇਹ ਹਾਲੇ ਜਿਹੜਾ ਮੈਨੂੰ ਯਾਦ ਹੈ ਮੈਂ ਦੱਸਿਆ, ਜੇ ਤੁਹਾਡੇ 20 ਸਾਲ ਦਾ ਚਿੱਠਾ ਖੋਲਿਆ ਤਾਂ ਭਜਦਿਆਂ ਨੂੰ ਰਾਹ ਨਹੀਂ ਲੱਭਣਾ...
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.