ਦਲਿੱਤ ਪਰਿਵਾਰ ਪ੍ਰਤੀ ਮਜੀਠੀਏ ਦਾ ਹੇਜ, ਮੱਗਰਮੱਛ ਦੇ ਹੰਝੂ
ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ
ਦਲਿੱਤ ਸਮਾਜ ਸਾਡੇ ਸਮਾਜਿਕ ਤਾਣੇ ਬਾਣੇ ਦਾ ਉਹ ਹਿੱਸਾ ਹਨ ਜਿਹੜਾ ਸਮਾਜ ਦੀ ਉਸਾਰੀ ਵਿੱਚ ਵਿਸ਼ੇਸ਼ ਰੋਲ ਅਦਾ ਕਰਦਾ ਹੈ। ਭਗਵਾਨ ਬਾਲਮੀਕ ਤੋ ਲੈ ਕੇ ਭਗਤ ਰਵੀਦਾਸ ਤੇ ਹੋਰ ਵੀ ਕਈ ਅਜਿਹੇ ਪੀਰ ਪੈਗੰਬਰ ਹੋਏ ਹਨ ਜਿਹਨਾਂ ਨੇ ਬਿਨਾਂ ਕਿਸੇ ਲਾਲਚ ਤੇ ਪੱਖਪਾਤ ਦੇ ਸਮਾਜ ਦੀ ਸੇਵਾ ਕਰਕੇ ਸਮਾਜ ਨੂੰ ਨਵੀ ਦਿਸ਼ਾ ਦੇ ਦਸ਼ਾ ਦਿੱਤੀ। ਭਗਵਾਨ ਬਾਲਮੀਕ ਨੇ ਤਾਂ ਸੀਤਾ ਮਾਤਾ ਦੀ ਰੱਖਿਆ ਨਿਸ਼ਕਾਮ ਸੇਵਾ ਸਮਝ ਕੇ ਹੀ ਨਹੀ ਕੀਤੀ ਸਗੋ ਉਸ ਦੇ ਬੱਚਿਆ ਨੂੰ ਸ਼ਸ਼ਤਰ ਤੇ ਸ਼ਾਸ਼ਤਰ ਵਿਦਿਆ ਦੇ ਕੇ ਪ੍ਰਵਾਨ ਵੀ ਚੜਾਇਆ। ਇਸੇ ਤਰ•ਾ ਭਗਤ ਰਵੀਦਾਸ ਨੇ ਲੋਕਾਂ ਦੇ ਪੈਰਾਂ ਲਈ ਜੁੱਤੇ ਤਿਆਰ ਕਰਨ ਦੇ ਨਾਲ ਨਾਲ ਉਹਨਾਂ ਦੇ ਸਰੀਰਕ ਤੇ ਅਧਿਆਤਮਕ ਤੌਰ 'ਤੇ ਵੀ ਰੱਖਿਆ ਕੀਤੀ। ਭਗਤ ਰਵੀਦਾਸ ਜੀ ਦੀ ਬਾਣੀ ਨੂੰ ਪੰਚਮ ਪਾਤਸ਼ਾਹ ਸ੍ਰੀ ਅਰਜਨ ਦੇਵ ਪਾਤਸ਼ਾਹ ਨੇ ਅਲਾਹੀ ਬਾਣੀ ਦੇ ਰੁਤਬਾ ਦਿੰਦਿਆ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਅਤੇ ਅੱਜ ਸਮੁੱਚੀ ਮਾਨਵਤਾ ਇਸ ਬਾਣੀ ਨੂੰ ਗੁਰੂ ਸਮਝ ਕੇ ਮੱਥਾ ਟੇਕਦੀ ਹੈ। ਜਿਸ ਸਮਾਜ ਨਾਲ ਸਬੰਧਿਤ ਅਜਿਹੇ ਮਹਾਂ ਪੁਰਸ਼ ਹੋਣ ਉਹ ਸਮਾਜ ਦਲਿੱਤ ਕਿਵੇਂ ਹੋ ਸਕਦਾ ?
ਕੁਝ ਸੁਆਰਥੀ ਸਮਾਜਿਕ ਰਹਿਬਰਾਂ ਨੇ ਸਮਾਜ ਵਿੱਚ ਜਾਤਾਂ ਪਾਤਾਂ ਦੀਆਂ ਬਾਤਾਂ ਪਾ ਕੇ ਸ਼੍ਰਿਸ਼ਟੀ ਵਿੱਚ ਵਰੁਣ ਵੰਡ ਦੀ ਲਕੀਰ ਖਿੱਚ ਕੇ ਬਾਬੇ ਨਾਨਕ ਦੇ ਸੰਕਲਪ, 'ਕਿਰਤ ਕਰੋ ਤੇ ਵੰਡ ਛੱਕੋ' ਅਨੁਸਾਰ ਜੀਵਨ ਬਸਰ ਕਰਨ ਵਾਲਿਆ ਨਾਲ ਵੀ ਸ਼ਰੇਆਮ ਧੱਕਾ ਕੀਤਾ ਹੈ। ਸਾਬਕਾ ਅਕਾਲੀ ਮੰਤਰੀ ਤੇ ਅਕਾਲੀ ਸਰਕਾਰ ਵੇਲੇ ਤਾਨਸ਼ਾਹ ਵਾਂਗ ਵਿਚਰ ਕੇ ਸਮਾਜ ਦੇ ਹਰ ਵਰਗ ਨਾਲ ਧੱਕਾ ਕਰਨ ਵਾਲੇ ਬਿਕਰਮ ਸਿੰਘ ਮਜੀਠੀਏ ਵੱਲੋ ਜਿਸ ਤਰੀਕੇ ਨਾਲ ਸੱਤਾ ਤੋ ਬਾਹਰ ਹੋ ਜਾਣ ਬਾਅਦ ਦਲਿੱਤ ਪੱਤਾ ਖੇਡ ਕੇ ਦਲਿੱਤਾਂ ਪ੍ਰਤੀ ਹੇਜ਼ ਪ੍ਰਗਟ ਕੀਤਾ ਜਾ ਰਿਹਾ ਉਹ ਇੱਕ ਡਰਾਮੇ ਤੋ ਵੱਧ ਕੇ ਕੁਝ ਨਹੀ ਹੈ ਕਿਉਕਿ ਜਿੰਨੀਆ ਵਧੀਕੀਆ ਤੇ ਧੱਕੇਸ਼ਾਹੀਆ ਮਜੀਠੀਏ ਨੇ ਦਲਿੱਤਾਂ ਨਾਲ ਕੀਤੀਆ ਹਨ ਉਹਨਾਂ ਦੀ ਹੋਰ ਕਿਧਰੇ ਮਿਸਾਲ ਨਹੀ ਮਿਲਦੀ।
ਬਿਕਰਮ ਸਿੰਘ ਮਜੀਠੀਏ ਵੱਲੋਂ ਪਿਛਲੇ ਦਸਾਂ ਸਾਲਾ ਵਿੱਚ ਦਲਿਤਾਂ ਮਜਦੂਰਾਂ ਅਤੇ ਕਿਸਾਨਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦੀ ਬਜਾਏ ਜੇਕਰ ਸਾਫ ਸੁਥਰਾ ਪ੍ਰਬੰਧ ਦਿੱਤਾ ਗਿਆ ਹੋਵੇ ਤਾਂ ਫਿਰ ਮਜੀਠੀਏ ਨੂੰ ਪੂਰਾ ਹੱਕ ਹੈ ਕਿ ਉਹ ਕਾਵਾਂਰੌਲੀ ਧੱਕੇਸ਼ਾਹੀ ਦੀ ਪਾਵੇ ਪਰ ਮਜੀਠਾ ਰਾਜ ਦਾ ਜੇਕਰ ਲੇਖਾ ਜੋਖਾ ਕੀਤਾ ਜਾਵੇ ਤਾਂ ਹੋਇਆ ਸਭ ਕੁਝ ਉਲਟ ਪੁੱਲਟ ਹੈ।ਪੰਜਾਬੀ ਦੀ ਇੱਕ ਕਹਾਵਤ ਹੈ ਦੁਜੇ ਦੇ ਘਰ ਨੂੰ ਲਗੀ ਅੱਗ ਬਸੰਤਰ ਲਗਦੀ ਹੈ ,ਪਰ ਉਹੀ ਅੱਗ ਜੇ ਆਪਣੇ ਘਰ ਨੂੰ ਲੱਗ ਜਾਵੇ ਤਾਂ ਅੱਗ ਦੇ ਭਾਂਬੜ ਲੱਗਦੀ ਹੁੰਦੀ ਹੈ ਅਤੇ ਬਿਕਰਮ ਸਿੰਘ ਮਜੀਠੀਏ ਨਾਲ ਅਜਿਹਾ ਕੁਝ ਵਾਪਰ ਰਿਹਾ ਹੈ। ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਏ ਨੇ ਦਸ ਸਾਲ ਲੋਕਾਂ ਨਾਲ ਵਧੀਕੀਆ ਤੇ ਜਿਆਦਤੀਆਂ ਕੀਤੀਆਂ ਹਨ ਉਹਨਾਂ ਨੂੰ ਵੈਸੇ ਤਾਂ ਪੂਰੇ ਸੂਬੇ ਦੇ ਲੋਕ ਨਹੀ ਭੁੱਲਣਗੇ ਤੇ ਵਿਸ਼ੇਸ਼ ਕਰਕੇ ਮਾਝੇ ਦੇ ਲੋਕ ਤਾਂ ਕਦੇ ਵੀ ਭੁੱਲ ਨਹੀਂ ਸਕਦੇ ।
ਦੇਸ਼ ਦੀ ਅਜਾਦੀ ਲਈ ਅਤੇ ਸਿੱਖ ਗੁਰਧਾਮਾਂ ਦੀ ਬਰਬਾਦੀ ਨੂੰ ਰੋਕਣ ਲਈ ਵੱਧ ਚੜ ਕੇ ਕੁਰਬਾਨੀਆ ਕਰਨ ਵਾਲੇ ਮਾਝੇ ਦੇ ਲੋਕਾਂ ਦਾ ਇਤਿਹਾਸ ਗਵਾਹ ਹੈ ਕਿ ਇਹਨਾਂ ਨੂੰ ਜਿਨਾਂ ਮਰਜੀ ਦਬਾ ਕੇ ਰੱਖ ਲਵੋ ਇਹ 'ਸੀ' ਤੱਕ ਨਹੀਂ ਕਰਦੇ, ਸਗੋਂ ਕਰੜੇ ਦਿਲ ਨਾਲ ਇਹਨਾਂ ਜਿਆਦਤੀਆਂ ਦਾ ਖਿੜੇ ਮੱਥੇ ਸਾਹਮਣਾਂ ਕਰਦੇ ਹਨ ।ਜਿਸ ਨਾਲ ਹਾਕਮ ਧਿਰ ਨੂੰ ਇੰਝ ਲਗਦਾ ਹੈ ਕਿ ਹੁਣ ਲੋਕਾਂ ਨੂੰ ਜਿਵੇਂ ਮਰਜੀ ਡੰਗਰਾਂ ਵਾਂਗੂੰ ਤੋਰੀ ਫਿਰੋ ਅਤੇ ਜਿਵੇਂ ਕਹਾਂ ਲਉ ਲੋਕ ਉਵੇਂ ਹੀ ਕਰਨਗੇ ਪਰ ਲੋਕ,' ਤੇਰਾ ਭਾਣਾ ਮੀਠਾ ਲਾਗੇ' ਦੇ ਗੁਰੂ ਅਰਜਨ ਪਾਤਸ਼ਾਹ ਦੇ ਪਾਠ ਅਨੁਸਾਰ ਸਬਰ ਕਰਕੇ ਜਰ ਤਾਂ ਲੈਦੇ ਹਨ ਪਰ ਜਦੋਂ ਮੌਕਾ ਮਿਲਦਾ ਹੈ ਫਿਰ ਭੜਾਸ ਵੀ ਪੂਰੀ ਕੱਢ ਦੇ ਹਨ।
ਵਿਧਾਨ ਸਭਾ ਹਲਕਾ ਮਜੀਠੇ ਵਿੱਚ ਜਿਥੇ ਵੀ ਦੋ ਆਦਮੀ ਬੈਠੇ ਮਿਲਣਗੇ ਉਥੇ ਇਹੀ ਗੱਲ ਚਲਦੀ ਹੋਵੇਗੀ ਕਿ ਬਚ ਗਿਆ ਹੈ ਮਜੀਠੀਆ ਲੋਕਾਂ ਦੇ ਗੁੱਸੇ ਤੋ, ਉਸ ਦਿਨ ਪੁਲੀਸ ਨਾ ਬਚਾਉਦੀ ਤਾਂ ਲੋਕਾਂ ਨੇ ਦਸਾ ਸਾਲਾਂ ਦਾ ਹਿਸਾਬ ਕਿਤਾਬ ਇੱਕੇ ਦਿਨ ਹੀ ਬਰਾਬਰ ਕਰ ਲੈਣਾ ਸੀ। ਕੱਥੂ ਨੰਗਲ ਇਲਾਕੇ ਦੇ ਇੱਕ ਪਿੰਡ ਦੀ ਸੱਥ ਵਿੱਚ ਬੋਹੜ ਦੀ ਠੰਡੀ ਛਾਂ ਹੇਠ ਬੈਠੇ ਇੱਕ ਕਾਮਰੇਡ ਵਿਚਾਰਾ ਵਾਲੇ ਵਿਅਕਤੀ ਨੇ ਬਿਕਰਮ ਮਜੀਠੀਏ ਦਾ ਕੱਚਾ ਚਿੱਠਾ ਖੋਹਲਦਿਆ ਕਈ ਪ੍ਰਕਾਰ ਦੇ ਇੰਕਸ਼ਾਫ ਕੀਤੇ।ਉਸ ਨੇ ਲੰਮਾ ਸਾਹ ਲੈਦਿਆ ਤੇ ਚਿਹਰੇ ਤੇ ਕਾਰਮੇਡਾਂ ਵਾਲਾ ਜਲੌ ਪੈਦਾ ਕਰਦਿਆ ਠੇਠ ਪੰਜਾਬੀ ਵਿੱਚ ਸ਼ੁਰੂ ਕਰਦਿਆ ਕਿਹਾ ਕਿ ਪੰਜਾਬ ਦੇ ਏ.ਡੀ.ਜੀ ਪੀ ਰੋਹਿਤ ਚੌਧਰੀ ਨੇ ਮਜੀਠਾ ਵਿਖੇ ਨਸ਼ਿਆ ਸਬੰਧੀ ਪੁਲੀਸ =ਪਬਲਿਕ ਦੀ ਇਕੱਰਤਰਤਾ ਬੁਲਾਈ ਸੀ ਤੇ ਉਥੇ ਮਜੀਠੇ ਹਲਕੇ ਵਿੱਚ ਵਿੱਕੇ ਤੇ ਵਿੱਕ ਰਹੇ ਨਸ਼ਿਆ ਸਬੰਧੀ ਗੱਲਬਾਤ ਹੋਣੀ ਸੀ ਤਾਂ ਕਿ ਨਸ਼ਿਆ ਦੀ ਬੀਮਾਰੀ ਦੀ ਰੋਕਧਾਮ ਕੀਤੀ ਜਾ ਸਕੇ।
ਇਸ ਮੀਟਿੰਗ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਸੱਦਾ ਨਹੀ ਦਿੱਤਾ ਗਿਆ ਸੀ ਪਰ ਮਜੀਠੀਏ ਨੂੰ ਕੋਈ ਪੁੱਛੇ ਕਿ ਕੀ ਉਹ ਉਥੇ ਅੰਬ ਲੈਣ ਗਿਆ ਸੀ? ਕੀ ਉਸ ਨੂੰ ਆਪਣੀਆਂ ਕੀਤੀਆ ਕਰਤੂਤਾਂ ਦਾ ਚੇਤਾ ਭੁੱਲ ਗਿਆ ਸੀ? ਉਸ ਨੇ ਕਿਹਾ ਕਿ ਉਸ ਦੇ ਵੇਲੇ ਇੱਕ ਪੰਜ ਕਕਾਰਾਂ ਦੇ ਧਾਰਨੀ ਸਿੱਖ ਦੀ ਠਾਣੇ ਵਿੱਚ ਦਾਹੜੀ ਕੱਟੀ ਗਈ ਅਖਬਾਰਾਂ ਨੇ ਰੌਲਾ ਪਾਇਆ ਪਰ ਬਿਕਰਮ ਮਜੀਠੀਏ ਨੇ ਕਿਸੇ ਦੀ ਵੀ ਨਹੀ ਸੁਣੀ ਤੇ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਹੀ ਹੋਣ ਦਿੱਤੀ ਸੀ। ਅਕਾਲ ਤਖਤ ਦਾ ਜਥੇਦਾਰ ਵੀ ਘੋਗੜ ਕੰਨਾਂ ਬਣਿਆ ਬੈਠਾ ਰਿਹਾ।
ਇਸੇ ਤਰ•ਾ ਇੱਕ ਦਲਿਤ ਸਰਪੰਚ ਦੀ ਪੱਗ ਮਜੀਠੀਏ ਦੇ ਚਹੇਤਿਆਂ ਨੇ ਲਾਹ ਕੇ ਉਸ ਸਰਪੰਚ ਦੀ ਧੂਹ ਘਸੀਟ ਕਰਕੇ ਜਲੂਸ ਤਾਂ ਕੱਢਿਆ ਹੀ ਸੀ ਨਾਲ ਹੀ ਮਜੀਠੀਏ ਨੇ ਵੀ ਆਪਣੇ ਗੁੰਡਿਆ ਦਾ ਪੱਖ ਪੂਰਦਿਆ ਉਲਟਾ ਸਰਪੰਚ ਨੂੰ ਹੀ ਜ਼ਲੀਲ ਕੀਤਾ ਸੀ।
ਕੱਥੂਨੰਗਲ ਕਸਬੇ ਦੇ ਇੱਕ ਮਜਦੂਰ ਨੂੰ ਦਿਨ ਦੀਵੀਂ ਜਦੋਂ ਬੱਸ ਵਿੱਚੋਂ ਲਾਹ ਕੇ ਸ਼ਰੇਆਮ ਤੇਜ ਧਾਰ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰਕੇ ਜਖਮੀਂ ਕੀਤਾ ਗਿਆ ਤਾਂ ਬਿਕਰਮ ਨੇ ਦੋਸ਼ੀਆਂ ਨੂੰ ਹੱਥ ਤੱਕ ਨਹੀ ਲਾਉਣ ਦਿੱਤਾ ਸੀ? ਮਜੀਠੀਏ ਦੇ ਰਾਜ ਵਿੱਚ ਪਿੰਡ ਗੋਪਾਲਪੁਰ ਵਿਖੇ ਚੋਰ ਸਾਢੇ ਚਾਰ ਲੱਖ ਦੀ ਚੋਰੀ ਕਰਦਾ ਫੜਿ•ਆ ਗਿਆ ਤਾਂ ਬਿਕਰਮ ਨੇ ਉਸਨੂੰ ਸਿਰਫ ਜੇਲ ਜਾਣ ਤੋ ਹੀ ਨਹੀ ਬਚਾਇਆ ਸੀ ਉਲਟਾ ਮੁਦੱਈਆ ਨੂੰ ਹੀ ਝਾੜਾਂ ਪਾਈਆ ਸਨ। ਇਸੇ ਤਰ•ਾ ਚੋਰਾਂ ਦੀ ਪੈਰਵਾਈ ਕਰਦਿਆਂ ਪਿੰਡ ਮੱਝਵਿੰਡ ਵਿਖੇ ਇੱਕ ਕਿਸਾਨ ਦਾ ਕਤਲ ਕਰ ਦਿੱਤਾ ਗਿਆ ਉਸਦੇ ਕਾਤਲਾਂ ਨੂੰ ਵੀ ਮਜੀਠੀਏ ਦੇ ਇਸ਼ਾਰਿਆ ਤੇ ਪੁਲੀਸ ਨੇ ਗ੍ਰਿਫਤਾਰ ਨਹੀ ਕੀਤਾ ਸੀ। ਕੋਟ ਹਿਰਦੇ ਰਾਮ ਦੇ ਇੱਕ ਦਲਿੱਤ ਨੌਜਵਾਨ ਬਲਵਿੰਦਰ ਸਿੰਘ ਭਈਏ ਦੇ ਕਾਤਲਾਂ ਨੂੰ ਮਜੀਠੀਏ ਨੇ ਬਚਾਇਆ ਹੀ ਨਹੀ ਸ਼ਾਬਾਸ਼ ਵੀ ਦਿੱਤੀ। ਪਿੰਡ ਤਲਵੰਡੀ ਦਸੌਧਾਂ ਸਿੰਘ ਸਿੰਘ ਦੇ ਦਲਿਤ ਬੂਟਾ ਸਿੰਘ ਦੇ ਕਾਤਲ ਅੱਜ ਤੱਕ ਨਹੀ ਫੜੇ ਗਏ। ਇਥੇ ਹੀ ਬੱਸ ਨਹੀਂਹਲਕੇ ਵਿੱਚੋ ਨਵੇਂ ਟਰੈਕਟਰ ਚੋਰੀ ਹੋਏ ਕਿਥੇ ਗਏ ਅਤੇ ਚੋਰਾਂ ਦੇ ਪਿੱਛੇ ਅਤੇ ਹੋਰ ਚੋਰੀਆ ਕਰਾਉਣ ਦੇ ਪਿੱਛੇ ਮਜੀਠੀਏ ਦੇ ਪੀ.ਏ ਦਾ ਹੱਥ ਹੋਣ ਦੀਆ ਚਰਚਾਵਾਂ ਗਲੀ ਗਲੀ ਵਿੱਚ ਹਨ। ਮਜੀਠੀਆ ਮਹਾਰਾਜ ਦੀਆ ਧੱਕੇਸ਼ਾਹੀਆ ਦੀਆ ਵੰਨਗੀਆ ਹੋਰ ਬਹੁਤ ਹਨ ਜਿਹਨਾਂ ਨੂੰ ਸਮੇਂ ਸਮੇਂ 'ਤੇ ਸੰਗਤਾਂ ਦੇ ਸਨੁਮੱਖ ਪੇਸ਼ ਕੀਤਾ ਜਾਂਦਾ ਰਿਹਾ ਕਰੇਗਾ।
ਲਉ ਹੋਰ ਸੁਣੇ ਜਿਹੜੀ ਮਜੀਠੀਏ ਨਾਲ ਮਜੀਠਾ ਦਾ ਨਸ਼ਾ ਮੀਟਿੰਗ ਵਿੱਚ ਉਸ ਦਿਨ ਹੋਈ ਹੈ ਇਹ ਸਭ ਕੁਝ ਇਸ ਨੇ ਜਾਣ ਬੁਝ ਕੇ ਕੀਤਾ ਹੈ ਕਿਉਕਿ ਮਜੀਠੀਏ ਦੀ ਇਹ ਵੀ ਇੱਕ ਸਾਜਿਸ਼ ਸੀ। ਉਸ ਨੂੰ ਪਤਾ ਸੀ ਕਿ ਪੁਲੀਸ ਅਧਿਕਾਰੀ ਸ੍ਰੀ ਰੋਹਿਤ ਚੌਧਰੀ ਦੇ ਸਨਮੁੱਖ ਲੋਕਾਂ ਨੇ ਨਸ਼ਿਆ ਦੇ ਤਸਕਰ ਦਾ ਨਾਮ ਉਦਾਹਰਣਾ ਦੇ ਕੇ ਨੰਗਾ ਕਰ ਦੇਣਾ ਸੀ ਤਾਂ ਪੁਲੀਸ ਨੂੰ ਹਰਕਤ ਵਿੱਚ ਆਉਣਾ ਪੈਣਾ ਸੀ ਤੇ ਬਿਕਰਮ ਮਜੀਠੀਏ ਲਈ ਇਹ ਮੀਟਿੰਗ ਜੇਲ• ਦੇ ਵਾਰੰਟ ਸਾਬਤ ਹੋਣੀ ਸੀ ਅਤੇ ਆਪਣੇ ਚਹੇਤੇ ਪੁਲੀਸ ਵਾਲਿਆ ਨਾਲ ਮਿਲ ਕੇ ਮਜੀਠੀਏ ਨੇ ਇਹ ਡਰਾਮਾ ਕੀਤਾ ਜਿਹੜਾ ਉਸ ਨੂੰ ਮਹਿੰਗਾ ਪੈ ਗਿਆ। ਬਿਕਰਮ ਕਹਿ ਰਿਹਾ ਹੈ ਕਿ ਉਸ 'ਤੇ ਹਮਲਾ ਲਾਲੀ ਮਜੀਠੀਏ ਨੇ ਕਰਵਾਇਆ ਹੈ ਪਰ ਬਿਕਰਮ ਇਹ ਵੀ ਤਾਂ ਸਪੱਸ਼ਟ ਕਰੇ ਕਿ ਕੀ ਉਸ ਨੂੰ ਮੀਟਿੰਗ ਵਿੱਚ ਭਾਗ ਲੈਣ ਲਈ ਲਾਲੀ ਮਜੀਠੀਏ ਨੇ ਸੱਦਾ ਭੇਜਿਆ ਸੀ? Ðਰੌਲਾ ਪੈਣ ਉਪਰੰਤ ਮੀਟਿੰਗ ਲੱਗਪੱਗ ਰੱਦ ਹੋ ਗਈ ਤੇ ਬਿਕਰਮ ਦੇ ਜੇਲ੍ਵ ਦੇ ਵਾਰੰਟਾਂ ਤੇ ਜਨਤਾ ਜਨਾਰਦਨ ਦੇ ਦਸਤਖਤ ਨਹੀ ਹੋ ਸਕੇ। ਮਜੀਠੀਏ ਨੂੰ ਬਚਾਉਣ ਵਿੱਚ ਉਹਨਾਂ ਪੁਲੀਸ ਅਧਿਕਾਰੀਆ ਦਾ ਹੱਥ ਵੀ ਹੋ ਸਕਦਾ ਹੈ ਜਿਹੜੇ ਇਸ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਭਾਈਵਾਲ ਰਹੇ ਸਨ।
7 ਸਤੰਬਰ 2016 ਨੂੰ ਜਦੋਂ ਪੱਤਰਕਾਰ ਆਪਣਾ ਮੰਗ ਪੱਤਰ ਮਜੀਠੀਏ ਦੀ ਕੋਠੀ ਦੇਣ ਜਾ ਰਹੇ ਸਨ ਤਾਂ ਉਸ ਵੇਲੇ ਵੀ ਪੱਤਰਕਾਰਾਂ ਤੇ ਲਾਠੀਚਾਰਜ ਕਰਵਾਇਆ ਤੇ ਜਿਹੜਾ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਲਾਠੀ ਲੱਗਣ ਨਾਲ ਬੋਹੇਸ਼ ਹੋ ਕੇ ਡਿੱਗ ਪਿਆ ਸੀ ਉਹ ਵੀ ਦਲਿੱਤ ਭਾਈਚਾਰੇ ਨਾਲ ਸਬੰਧਿਤ ਸੀ ਉਸ ਸਮੇਂ ਮਜੀਠੀਏ ਦਾ ਦਲਿੱਤ ਹੇਜ਼ ਕਿਉ ਨਾ ਜਾਗਿਆ ਸਗੋ ਉਸ ਦੇ ਇੱਕ ਟੁਕੜਬੋਚ ਨੇ ਇਥੋ ਤੱਕ ਕਿਸੇ ਨੂੰ ਕਹਿ ਦਿੱਤਾ ਸੀ ਕਿ ਜੇਕਰ ਦੁਬਾਰਾ ਮੰਗ ਪੱਤਰ ਦੇਣ ਲਈ ਪੱਤਰਕਾਰ ਆਏ ਤਾਂ ਇਸ ਤੋਂ ਵੀ ਭਿਆਨਕ ਲਾਠੀਚਾਰਜ ਹੋਵੇਗਾ। ਉਸ ਸਮੇਂ ਮਜੀਠੀਏ ਤੇ ਉਸ ਦੀ ਜੁੰਡਲੀ ਨੂੰ ਕਿਉ ਨਹੀ ਧੱਕੇਸ਼ਾਹੀ ਦਾ ਚੇਤਾ ਆਇਆ। ਕੀ ਮਜੀਠੀਆ ਜਾਂ ਉਸ ਦਾ ਕੋਈ ਅਹਿਲਕਾਰ ਤਸ਼ੱਦਦ ਦਾ ਸ਼ਿਕਾਰ ਹੋਏ ਪੱਤਰਕਾਰ ਖੈਰ ਸੁਰਤ ਲੈਣ ਲਈ ਉਸ ਦੇ ਘਰ ਗਿਆ?ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ ਦੀ ਵੀ ਪੁਸ਼ਤਪਨਾਹੀ ਕੀਤੀ ਅਤੇ ਉਸ ਨੂੰ ਪੱਤਰਕਾਰਾਂ ਤੇ ਲਾਠੀਚਾਰਜ ਦੇ ਬਦਲੇ ਲੁੱਟ ਖੋਹ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ ਗਈ।
ਦਲਿਤਾਂ ਨਾਲ ਹੋਏ ਜੁਰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਦਲਿਤਾਂ ਨੂੰ ਮੁੱਖ ਰੱਖ ਕੇ ਬਿਕਰਮ ਮਜੀਠੀਏ ਨੂੰ ਰਾਜਨੀਤੀ ਵੀ ਨਹੀ ਕਰਨ ਦਿੱਤੀ ਜਾ ਸਕਦੀ । ਦਲਿੱਤ ਸਮਾਜ ਦਾ ਸਾਡੇ ਸਮਾਜਿਕ ਤਾਣੇ ਬਾਣੇ ਸਤਿਕਾਰਤ ਹਿੱਸਾ ਹੈ ਜਿਹਨਾਂ ਦੀ ਸੁਰੱਖਿਆ ਲਈ ਸਰਕਾਰ, ਸਮਾਜ ਤੇ ਧਾਰਮਿਕ ਸੰਸਥਾਵਾਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਪਰ ਕਿਸੇ ਨੂੰ ਵੀ ਦਲਿੱਤ ਪੱਤੇ ਨੂੰ ਹਥਿਆਰ ਵਜੋ ਨਹੀ ਵਤਰਣਾ ਚਾਹੀਦਾ। ਬਿਕਰਮ ਸਿੰਘ ਮਜੀਠੀਏ ਨੂੰ ਚਾਹੀਦਾ ਹੈ ਕਿ ਉਹ ਜਿਹਨਾਂ ਦਲਿੱਤਾਂ ਨਾਲ ਵਧੀਕੀਆ ਕੀਤੀਆ ਹਨ ਉਹਨਾਂ ਦੇ ਵੀ ਘਰ ਘਰ ਜਾ ਕੇ ਉਹਨਾਂ ਕੋਲੋ ਮੁਆਫੀ ਮੰੰਗ ਕੇ ਆਪਣੀ ਗਲਤੀ ਦਾ ਅਹਿਸਾਸ ਕਰੇ। ਜੇਕਰ ਮਜੀਠੀਆ ਅਜਿਹਾ ਨਹੀ ਕਰਦਾ ਤਾਂ ਫਿਰ ਇਹ ਹੀ ਸਮਝਿਆ ਜਾਵੇਗਾ ਕਿ ਉਹ ਦਲਿੱਤ ਅੱਤਿਆਚਾਰ 'ਤੇ ਸਿਰਫ ਮੱਗਰਮੱਛ ਦੇ ਹੰਝੂ ਹੀ ਵਹਾ ਰਿਹਾ ਹੈ ਤੇ ਆਪਣੀ ਡਿੱਗਦੀ ਸਿਆਸੀ ਸ਼ਾਖ ਨੂੰ ਬਚਾਉਣ ਲਈ ਦਲਿੱਤਾਂ ਦਾ ਸਹਾਰਾ ਲੈ ਰਿਹਾ ਹੈ।
ਜਸਬੀਰ ਸਿੰਘ ਪੱਟੀ
jasbir singh pati
ਦਲਿੱਤ ਪਰਿਵਾਰ ਪ੍ਰਤੀ ਮਜੀਠੀਏ ਦਾ ਹੇਜ, ਮੱਗਰਮੱਛ ਦੇ ਹੰਝੂ
Page Visitors: 2629