ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ....
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ....
Page Visitors: 2580

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ....
ਫੌਜਾਂ ਦਾ ਰੋਲ ਹੁੰਦਾ ਪਰ ਅਸਲ ਰੋਲ ਜਰਨੈਲ ਦਾ ਹੁੰਦਾ। ਤਗੜਾ ਜਰਨੈਲ ਮਾੜੀਆਂ ਫੌਜਾਂ ਵੀ ਲੜਾ ਜਾਂਦਾ ਪਰ ਕਮਜੋਰ ਜਰਨੈਲ ਤਗੜੀਆਂ ਫੌਜਾਂ ਦੀਆਂ ਵੀ ਗੋਡਨੀਆਂ ਲਵਾ ਜਾਂਦਾ।
  ਚਮਕੌਰ ਦੀ ਗੜੀ ਦੀ ਲੜਾਈ ਕਿਸੇ ਪੱਖੋਂ ਵੀ ਬਰਾਬਰ ਦੀ ਲੜਾਈ ਨਹੀ ਸੀ ਪਰ ਅੰਦਰ ਬੈਠੇ ੪੦ ਫਿਰ ਵੀ ਹੌਸਲੇ ਵਿਚ ਸਨ। ਪਰ ਕਿਉਂ? ਕਿਉਂਕਿ ਉਨ੍ਹਾਂ ਚਾਲੀਆਂ ਦਾ ਜਰਨੈਲ ਗੁਰੂਬਾਜਾਂ ਵਾਲਾ ਖੁਦ ਸੀ। ਲੱਖਾਂ ਤੇ ਚਾਲੀਆਂ ਦਾ ਕੋਈ ਮੇਲ?
  ਮਹਾਰਾਜਾ ਰਜਣਜੀਤ ਸਿੰਘ ਵਿਚ ਲੱਖ ਕਮਜੋਰੀਆਂ ਰਹੀਆਂ ਹੋਣਗੀਆਂ ਪਰ ਉਸ ਜੋਧੇ ਦੀ ਕਮਾਂਨ ਹੇਠ ਫੌਜਾਂ ਲੜੀਆਂ ਕਿਤੇ। ਆਹੂ ਲਾਹ ਛੱਡੇ ਦੁਸ਼ਮਣਾ ਦੇ ਤੇ ਜਿਧਰ ਗਿਆ ਫਤਹਿ ਹੀ ਕਰਦਾ ਗਿਆ। ਉਸ ਦੇ ਮਰਨ ਉਪਰੰਤ ਵੀ ਤਾਂ ਉਹੀ ਫੌਜਾਂ ਸਨ ਪਰ...?
  ਸਾਰੇ ਹਿੰਦੋਸਤਾਨ ਵਿਚ ਫੈਲੀ ਅੰਗਰੇਜਾਂ ਦੀ ਸਲਤਨਤ! ਪਰ ਜੁਅਰਤ ਨਹੀ ਸੀ ਕਿ ਪੰਜਾਬ ਵੰਨੀ ਦੇਖ ਵੀ ਜਾਣ ਅੰਗਰੇਜ ਕਿਉਂਕਿ ਜਰਨੈਲ ਮਹਾਰਾਜਾ ਰਣਜੀਤ ਸਿੰਘ ਸੀ।
  ਲੜਾਈਆਂ ਲੜੀਆਂ ਤੇ ਜਿੱਤੀਆਂ ਹੀ ਜਰਨੈਲਾ ਦੇ ਸਿਰ ਜਾਂਦੀਆਂ ਹਨ। ਅੱਜ ਵੀ ਪੰਜਾਬ ਉਹੀ ਹੈ ਪਰ ਬਾਬਾ ਜਰਨੈਲ ਸਿੰਘ ਨਹੀ ਹੈ। ਬਾਬਾ ਜਰਨੈਲ ਸਿੰਘ ਤੋਂ ਬਾਅਦ ਵੀ ਤਾਂ ਟਕਸਾਲ ਉਹੀ ਸੀ ਪਰ ਜਰਨੈਲ? ਠਾਕੁਰ ਸਿਉਂ? ਗੁੰਗਾ 'ਜਰਨੈਲ'? ਜਰਨੈਲ ਉਹ ਹੁੰਦਾ ਜਿਸ ਦੇ ਅੰਦਰ ਵੀ ਅਤੇ ਅਵਾਜ ਵਿਚ ਵੀ ਅੱਗ ਹੋਵੇ? ਠਾਕੁਰ ਸਿਉਂ ਵਰਗਾ ਗਰੀਬੜਾ ਜਿਹਾ ਬੰਦਾ ਦੱਸੋ ਕਿਸ ਨੂੰ ਜੰਗੇ-ਮੈਦਾਨ ਤੁਰਦਾ ਕਰ ਲਏਗਾ! ਕਰ ਲਏਗਾ? ਪਰ ਉਧਰ ਤਗੜਾ ਜਰਨੈਲ਼? ਉਹ ਡਿੱਗਦੀਆਂ ਫੌਜਾਂ ਵੀ ਖੜੀਆਂ ਕਰ ਮਾਰਦਾ? ਉਹ ਮਰਦੇ ਮਰਦੇ ਬੰਦੇ ਲੜਾ ਕੱਢਦਾ ਜਿਹੜੇ ਲਾਸ਼ਾਂ ਹੇਠ ਦੱਬੇ ਵੀ ਦੁਸ਼ਮਣ ਉਪਰ ਗੋਲੀਆਂ ਚਲਾਈਆਂ ਜਾਂਦੇ!
   ਮੇਰੀ ਕੌਮ ਦੀ ਪਰ ਹੋਣੀ ਦੇਖੋ ਕਿ ਉਸ ਨੇ ਠਾਕੁਰ ਸਿਉਂ ਵਰਗੇ ਗੁੰਗੇ ਦੇ ਮੂੰਹ ਵੰਨੀ ਦੇਖਦਿਆਂ ਹੀ ੨੨ ਸਾਲ ਲੰਘਾ ਦਿੱਤੇ। ਉਸ ਦੇ ਝੂਠਾਂ ਨੂੰ ਵੀ 'ਬ੍ਰਹਮਗਿਆਨਤਾ' ਸਮਝਦੇ ਰਹੇ ਤੇ ਜਾਣ ਲੱਗਾ ਰਹਿੰਦੀ ਕਸਰ ਵੀ ਕੱਢ ਗਿਆ ਜਦ ਧੁੰਮੇ ਵਰਗਾ ਮਰਿਆ ਸੱਪ ਕੌਮ ਦੇ ਗਲ ਪਾ ਗਿਆ?
   ਪੰਜਾਬ ਜਰਨੈਲ ਤੋਂ ਬਿਨਾ ਹਾਰ ਗਿਆ ਕਿਉਂਕਿ ਉਸ ਵਿਚ ਜਰਨੈਲ ਚੁਣਨ ਦੀ ਸਮਰਥਾ ਨਹੀ ਸੀ ਕਿਉਂਕਿ ਉਹ ਗੁੰਗੇ ਜਰਨੈਲ ਦੇ ਝੂਠਾਂ ਨੂੰ ੨੨ ਸਾਲ ਸੱਚ ਮੰਨੀ ਗਿਆ ਤੇ ਹਾਲਤ?
  ਟਕਸਾਲ ਕੋਲੋਂ ਕੀ ਭਾਲਦੇ ਤੁਸੀਂ ਹੁਣ? ਟਕਸਾਲ ਤਾਂ ਉਸੇ ਦਿਨ ਦੀ ਦਮ ਤੋੜ ਚੁੱਕੀ ਜਿਸ ਦਿਨ ਤੋਂ ਇਸ ਨੇ ਠਾਕੁਰ ਸਿਉਂ ਨੂੰ ਪਰਵਾਨ ਕਰ ਲਿਆ ਹੋਇਆ ਸੀ!
  ਅਖੇ ਟਕਸਾਲ ਨੂੰ ਖਤਰਾ! ਟਕਸਾਲ ਖਤਮ ਕਰਨਾ ਚਾਹੁੰਦੀ ਸਰਕਾਰ? ਖਤਮ ਕਰਨਾ ਚਾਹੁੰਦੀ ਜਾਂ ਬਚਾਉਂਣਾ ਚਾਹੁੰਦੀ? ਧੁੰਮੇ ਵਰਗੇ 'ਜਰਨੈਲਾਂ' ਦੇ ਹੁੰਦੇ ਉਹ ਟਕਸਾਲ ਨੂੰ ਖਤਮ ਕਰਨ ਬਾਰੇ ਸੋਚਣਗੇ, ਕੀ ਤੁਹਾਨੂੰ ਉਹ ਇਨੇ ਮੂਰਖ ਜਾਪਦੇ?
  ਜੁਅਰਤਾਂ ਨਾਲ ਲੜਾਈਆਂ ਲੜਨ ਵਾਲੇ ਜਰਨੈਲ ਹੀ ਪੈਦਾ ਕਰ ਸਕਦਾ ਜਿਹੜਾ ਕਿ ਕੌਮ ਕੋਲੇ ਹੈ ਨਹੀ ਤੇ ਉਹ ਮੁੜ ਮੁੜ ਗਲ ਸੜ ਚੁੱਕੀ ਟਕਸਾਲ ਨੂੰ ਹੀ ਮੋਢੇ ਲਾਈ ਫਿਰਦੀ ਪਤਾ ਨਹੀ ਕਿਹੜੇ 'ਅੱਛੇ ਦਿਨਾ' ਦੀ ਉਡੀਕ ਕਰੀ ਜਾਂਦੀ ਤੇ ਇਸੇ ਗੱਲ ਪਿੱਛੇ ਲੜੀ ਜਾਂਦੀ ਕਿ ਟਕਸਾਲ ਨੂੰ ਆਹ ਕਹਿਤਾ ਜਾਂ ਔਹ ਕਹਿਤਾ! ਨਹੀ?

ਗੁਰਦੇਵ ਸਿੰਘ ਸੱਧੇਵਾਲੀਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.