ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
‘ਦੋਸ਼ੀਆਂ ਦੇ ਨਾਮ ਸ੍ਹਾਮਣੇ ਲਿਆਏ ਜਾਣ’
‘ਦੋਸ਼ੀਆਂ ਦੇ ਨਾਮ ਸ੍ਹਾਮਣੇ ਲਿਆਏ ਜਾਣ’
Page Visitors: 2815

                       ‘ਦੋਸ਼ੀਆਂ ਦੇ ਨਾਮ ਸ੍ਹਾਮਣੇ ਲਿਆਏ ਜਾਣ
ਇਹ ਅਤਿ ਦੀ ਸ਼ਰਮਨਾਕ ਘਟਨਾ ਸੀ ਕਿ ਜੇ ਕਰ 1998-99 ਵਿੱਚ ਛੱਪੀ, ਕੁੱਝ ਘੋਰ ਆਪੱਤਿਜਨਕ ਅੰਸ਼ਾਂ ਯੁਕਤ, ਇੱਕ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ ਛਪ ਗਈ। ਪਤਾ ਚਲਿਆ ਹੈ ਕਿ ਇਸ ਪੁਸਤਕ ਬਾਰੇ ਕੁੱਝ ਸਾਲ ਪਹਿਲਾਂ ਵੀ ਚਰਚਾ ਉੱਠੀ ਸੀ ਜੋ ਕਿ ਹੁਣ ਨਵੇਂ ਰੂਪ ਵਿੱਚ ਉੱਠੀ ਹੈ। ਇਸ ਦੁਸ਼ਟਤਾ ਵਿੱਚ ਮੁਲੱਵਿਸ ਕਾਰਜਰਤ ਸੱਜਣਾਂ ਦੀ ਭੁਮਿਕਾ ਤੋਂ ਪਰਦਾ ਉੱਠਣਾ ਚਾਹੀਦਾ ਹੈ, ਅਤੇ ਉਨ੍ਹਾਂ ਵਲੋਂ ਕੀਤਾ ਦੋਸ਼ ਜਨਤਕ ਰੂਪ ਵਿੱਚ ਨਿਰਧਾਰਤ ਹੋਂਣਾ ਚਾਹੀਦਾ ਹੈ। ਤਾਂ ਕਿ ਭਵਿੱਖ ਵਾਸਤੇ ਇਬਰਤ ਹਾਸਲ ਹੋਵੇ!
ਮੈਨੂੰ ਇਸ ਪ੍ਰਕਰਣ ਦੀ ਜਾਣਕਾਰੀ ਮਿਤੀ 16.3.2013, ਰਾਤ ਦੇ 2 ਵਜੇ ਤੋਂ ਬਾਦ ਕਿਸੇ ਬਲਾਗ ਤੇ ਇੱਕ ਵੀਡੀਯੂ ਦੇਖਣ ਉਪਰੰਤ ਮਿਲੀ ਤਾਂ ਮੈਂ ਬਲਾਗਰ ਜੀ ਨੂੰ ਫੌਰਨ ਪੱਤਰ ਲਿਖਿਆ! ਜਿਸ ਨੂੰ 17 ਤਾਰੀਖ ਨਹੀਂ ਛਾਪਿਆ ਗਿਆ। ਮੈਂ 17 ਤਾਰੀਖ ਨੂੰ ਇੱਕ ਹੋਰ ਰੀਮਾਇੰਡਰ ਮੇਲ ਭੇਜ ਪੱਤਰ ਛਾਪਣ ਦੀ ਬੇਨਤੀ ਕੀਤੀ। ਇਸ ਸਬੰਧ ਵਿੱਚ ਮੇਰਾ ਇੱਕ ਪੱਤਰ ਮੇਰੇ ਬਲਾਗ http://hardevsinghjammu.blogspot.in/ ਤੇਪੜਿਆ ਜਾ ਸਕਦਾ ਹੈ ਖੈਰ! ਸੱਜਣ ਜੀ ਵਲੋਂ ਲਿਖੇ ਸ਼ਬਦਾਂ ਅਨੁਸਾਰ ਮੱਕੜ ਜੀ ਦਾ ਕਹਿਣਾ ਸੀ ਕਿ:-
“ਉਹ ਕੀ ਕਰ ਸਕਦੇ ਹਨ ਇਹ ਕਿਤਾਬ 1998 ਵਿੱਚ ਛੱਪੀ ਸੀ ਉਸ ਵੇਲੇ ਦੇ ਤਤਕਾਲੀਨ ਪ੍ਰਧਾਨ ਇਸ ਲਈ ਜਿੱਮੇਵਾਰ ਹਨ। ਉਨਾਂ ਕੋਲੋਂ ਪੁਛੋ, ਮੈਂ ਇਸ ਵਿੱਚ ਕੀ ਕਰ ਸਕਦਾ ਹਾਂ ?”
ਮੈਂ ਇਤਨਾ ਤਾਂ ਸਵੀਕਾਰ ਕਰ ਸਕਦਾ ਹਾਂ ਕਿ ਮੱਕੜ ਜੀ 1998 ਵਿੱਚ ਪ੍ਰਧਾਨ ਨਹੀਂ ਸਨ ਪਰ ਮੈਂ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਕਿ “ਇਸ ਵਿੱਚ ਮੈਂ ਕੀ ਕਰ ਸਕਦਾ ਹਾਂ?“
ਉਨ੍ਹਾਂ ਦਾ ਇਹ ਬਿਆਨ (ਅਗਰ ਉਹ ਸਿਰਫ਼ ਇਤਨਾ ਅਤੇ ਇਹੀ ਹੈ) ਗ਼ੈਰਜਿੰਮੇਦਾਰਾਨਾ ਹੈ। ਬਿਆਨ ਮੁਤਾਬਕ ਉਹ ਇਸ ਗਲ ਨੂੰ ਸਵੀਕਾਰ ਕਰਦੇ ਪ੍ਰਤੀਤ ਹੁੰਦੇ ਹਨ ਕਿ ਇਹ ਕਿਤਾਬ ਕਮੇਟੀ ਵਲੋਂ ਹੀ 1998 ਵਿੱਚ ਛੱਪੀ ਸੀ। ਮੇਰੇ ਵਿਚਾਰ ਅਨੁਸਾਰ, ਜੇ ਕਰ ਇਹ ਮਾਮਲਾ ਹੁਣ ਸ੍ਹਾਮਣੇ ਆਇਆ ਹੈ, ਤਾਂ ਉਨ੍ਹਾਂ ਨੂੰ 1998 ਵਿੱਚ ਇਸ ਕਿਤਾਬ ਨਾਲ ਸਬੰਧਤ ਰਹੇ ਹਰ ਜਿੰਮੇਦਾਰ ਵਿੱਯਕਤੀ/ਵਿਅਕਤਿਆਂ ਦੇ ਨਾਮ ਜਨਤਕ ਕਰਦੇ ਉਨ੍ਹਾਂ ਖਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।
    ਜੇ ਕਰ ਉਹ ਵਿੱਯਕਤੀ ਹੁਣ ਕਮੇਟੀ ਵਿੱਚ ਨਹੀਂ ਹਨ, ਤਾਂ ਵੀਂ ਐਸਾ ਦੁਸ਼ਟ ਕ੍ਰਿਤ ਕਰਨ ਵਾਲੇਆਂ ਨੂੰ ਬੇਨਕਾਬ ਕਰਦੇ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹ ਫੌਰਨ ਸਪਸ਼ਟ ਕਰਨ ਕਿ ਇਸ ਕਿਤਾਬ ਨੂੰ ਲਿਖਣ ਦਾ ਪ੍ਰੌਜੇਕਟ ਕਿਸ ਅਹੁਦੇਦਾਰ/ਵਿਦਵਾਨ ਦੀ ਦੇਖ ਰੇਖ ਵਿੱਚ ਹੋਇਆ ਸੀ? ਉਹ ਇਹ ਵੀ ਦੱਸਣ ਕਿ ਇਸਦਾ ਲੇਖਨ ਕਿਸ ਨੇ, ਅਤੇ ਕਿਸ ਦੀ ਦੇਖ-ਰੇਖ ਵਿੱਚ ਕੀਤਾ? ਇਸਦੀ ਭੂਮਿਕਾ ਕਿਸ ਨੇ ਲਿਖੀ? ਸ਼੍ਰੋਮਣੀ ਕਮੇਟੀ ਨਾਲ ਜੁੜੇਆ ਐਸਾ ਸੰਗੀਨ ਮਾਮਲਾ ਹੈ ਜਿਸ ਦੇ ਪਰਦੇ ਫ਼ਾਸ਼ ਹੋਂਣੇ ਚਾਹੀਦੇ ਹਨ।
ਸਿਰਫ਼ ਇਤਨਾ ਕਹਿਣ ਵਿੱਚ ਕਿ “ਮੈਂ ਕੀ ਕਰ ਸਕਦਾ ਹਾਂ“, ਉਸ ਸੋਚ ਦਾ ਪ੍ਰਤੀਨਿਧੱਤਵ ਨਹੀਂ ਜਿਸ ਸੋਚ ਨਾਲ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ!
ਮੈਂ ਬਲਦੇਵ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਇਹ ਸੂਚਨਾ ਜਨਤਕ ਕਰਨ ਕਿ ਇਸ ਕਿਤਾਬ ਦੀ ਭੁਮਿਕਾ ਕਿਸ ਨੇ ਲਿਖੀ? ਉਹ ਟ੍ਰਿਬੁਨਲ ਵਲੋਂ ਆਏ ਪੁਰੇ ਫ਼ੈਸਲੇ ਨੂੰ ਵੈਬਸਾਈਟਾਂ ਦੇ ਪਾਉਂਣ। ਉਹ ਦੂਜੇ ਧਿਰ ਵਲੋਂ ਆਏ ਜਵਾਬ ਦਾਵੇ ਨੂੰ ਵੀ ਵੈਬਸਾਈਟਾਂ ਤੇ ਪਾਉਂਣ। ਉਨ੍ਹਾਂ ਪਾਸ ਇਹ ਸਾਰੇ ਕਾਗ਼ਜ਼ਾਤ ਹੋਂਣ ਗੇ ਹੀ।
ਹਾਲਾਂਕਿ ਪਤਾ ਚਲਿਆ ਹੈ ਪੁਸਤਕ ਉਸੇ ਵੇਲੇ ਬੈਨ ਹੋ ਗਈ ਸੀ ਪਰ ਜੇ ਕਰ ਐਸੇ ਸੰਵੇਦਨਸ਼ੀਲ ਮੁੱਦੇ ਨੂੰ ਇਬਰਤਨ ਰੂਪ ਨਹੀਂ ਨੱਜੀਠਿਆ ਗਿਆ ਤਾਂ ਇਹ ਰਾਜਨੀਤਿਕ ਰੂਪ ਹੋ ਸਮੇਂ-ਸਮੇਂ ਉਛੱਲਦਾ ਹੋਇਆ ਸ਼ਰਮਸਾਰ ਕਰੇਗਾ।
ਹਰਦੇਵ ਸਿੰਘ, ਜੰਮੂ-੨੧. ੩. ੨੦੧੩

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.