ਸਿੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ
ਮਨਜੀਤ ਸਿੰਘ ਔਜਲਾ
ਅੱਜ ਜਦੋਂ ਅਸੀਂ ਸਿੱਖੀ ਦਾ ਆਰੰਭ ਅਤੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਬਹਾਦੁਰ ਬਾਬਾ ਬੰਦਾ ਸਿੰਘ ਅਤੇ ਥੋੜਾ ਹੋਰ ਅੱਗੇ ਮਿਸਲਾਂ ਤੱਕ ਦਾ ਇਤਿਹਾਸ ਦੇਖਦੇ ਹਾਂ ਅਤੇ ਉਸ ਦੀ ਤੁਲਨਾ ਅੱਜ ਦੇ ਸਿੱਖ ਇਤਿਹਾਸ ਨਾਲ ਕਰਦੇ ਹਾਂ ਤਾਂ ਸਾਡਾ ਸਿਰ ਆਪ ਮੁਹਾਰੇ ਹੀ ਸ਼ਰਮ ਨਾਲ ਝੁੱਕ ਜਾਂਦਾ ਹੈ ਜਦੋਂ ਅਸੀਂ ਦੇਖਦੇ ਜਾਂ ਪੜਦੇ ਹਾਂ ਕਿ ਅਸੀਂ ਓਸ ਸਿੱਖੀ ਦੀ ਅਨਸ ਹਾਂ ਜਿਸ ਸਿੱਖੀ ਨੇ ਆਪਣੇ ਯਾਰਵੇਂ ਗੁਰੂ ਤੋਂ ਸਿੱਖਿਆ ਲੈ ਕੇ ਸਰਹਿੰਦ ਦੀ ਇਟ ਨਾਲ ਇਟ ਖੜਕਾਈ, 1746 ਦੇ ਛੋਟੇ ਘਲੂਘਾਰੇ ਵਿਚ 10,000 ਸਿੰਘ ਸ਼ਹੀਦ ਹੋਣ ਦੇ ਅਤੇ 1762 ਦੇ ਵੱਡੇ ਘਲੂਘਾਰੇ ਵਿਚ 30,000 ਸਿੰਘ ਸ਼ਹੀਦ ਹੋਣ ਦੇ ਬਾਵਯੂਦ ਯਹੀਆ ਖਾਨ ਅਤੇ ਅਹਿਮਦਸ਼ਾਹ ਅਬਦਾਲੀ ਤੌ ਹਾਰ ਨਹੀਂ ਸੀ ਮੰਨੀ ਸਗੋਂ ਜੂਨ 1762 ਵਿਚ ਜਦੋਂ ਅਹਿਮਦਸ਼ਾਹ ਅਬਦਾਲੀ ਦੀ ਫੌਜ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਅਤੇ ਜਦੋਂ ਉਹ ਵਾਪਸ ਚਲੇ ਗਏ ਤਾਂ ਸਿੰਘਾਂ ਨੇ ਪਿਛਾ ਕਰਕੇ ਫੌਜ ਨੂੰ ਫੜ ਕੇ ਵਾਪਸ ਲਿਆਂਦਾ ਅਤੇ ਉਨ੍ਹਾਂ ਤੋਂ ਸਰੋਵਰ ਦੀ ਸਫਾਈ ਅਤੇ ਹਰਿਮੰਦਰ ਸਾਹਿਬ ਦਾ ਮਲਬਾ ਸਾਫ ਕਰਵਾ ਕੇ ਬਿਨਾਂ ਕਿਸੇ ਨੁਕਸਾਨ ਦੇ ਵਾਪਸ ਭੇਜਿਆ ।
ਅੱਜ ਜਦੋਂ ਸਿੱਖਾਂ ਦੀ ਗਿਣਤੀ ਦੁਨੀਆਂ ਭਰ ਵਿਚ ਲਗ-ਪਗ 27 ਮਿਲੀਅਨ ਦਸੀ ਜਾਂਦੀ ਹੈ ਜੋ ਦੁਨੀਆਂ ਦੀ ਆਬਾਦੀ ਦਾ 0.39% ਭਾਗ ਹੈ । ਸਾਰੇ ਭਾਰਤ ਵਿਚ ਸਿੱਖ 27 ਮਿਲੀਅਨ ਦੀ ਗਿਣਤੀ ਵਿਚੋਂ ਕੇਵਲ 07% ਸਿੱਖ ਪੰਜਾਬ ਨੂੰ ਛੱਡ ਕੇ ਭਾਰਤ ਦੇ ਹੋਰ ਸੂਬਿਆਂ ਵਿਚ ਵਸਦੇ ਹਨ। ਪੰਜਾਬ ਵਿਚ 76% ਸਿੱਖ ਅਤੇ 24% ਹੋਰ ਧਰਮਾਂ ਦੇ ਲੋਕ ਵਸਦੇ ਹਨ। ਇਸ ਲਈ ਸਮੁੱਚੇ ਭਾਰਤ ਵਿਚ ਪੰਜਾਬ ਸਿੱਖਾਂ ਦੀ ਬਹੁ-ਗਿਣਤੀ ਵਾਲਾ ਸੂਬਾ ਹੈ ਫੇਰ ਵੀ ਪੰਜਾਬ ਦੀਆਂ ਰਾਜਨੀਤਕ ਸਰਕਾਰਾਂ ਸਿੱਖਾਂ ਨਾਲ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਰਤਾਵਾ ਕਰਦੀਆਂ ਹਨ। ਦੁਨੀਆਂ ਦੇ ਹੋਰ ਦੇਸਾਂ ਵਿਚ ਸਿੱਖਾਂ ਦੀ ਗਿਣਤੀ ਕੇਵਲ 17% ਹੈ। ਇਤਨੀ ਆਬਾਦੀ ਦੇ ਨਾਲ ਨਾਲ ਗੁਰੂ ਘਰਾਂ ਦੀਆਂ ਇਮਾਰਤਾਂ ਵੀ ਅਨਗਿਣਤ ਬਣ ਗਈਆਂ ਹਨ ਜਿਨ੍ਹਾਂ ਵਿਚ ਲਗ-ਪਗ ਦਿਨ ਵਿਚ 16 ਘੰਟੇ ਸਿੱਖ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਮਾਨ ਹੁੰਦੇ ਹਨ ਅਤੇ ਸਿੱਖ ਸ਼ਰਧਾਲੂ ਵੀ ਲੱਖਾਂ ਦੀ ਗਿਣਤੀ ਵਿਚ ਜਾਂਦੇ ਹਨ ।
ਫਿਰ ਵੀ ਅੱਜ ਦਾ ਸਿੱਖ ਇਸ ਅਲਾਹੀ ਬਾਣੀ, ਰੱਬੀ ਬਾਣੀ, ਧੁਰੋਂ ਆਈ ਬਾਣੀ ਅਤੇ ਗੁਰੂਆਂ ਦੀ ਬਾਣੀ ਤੋਂ ਕੋਈ ਸਿੱਖਿਆ ਨਹੀਂ ਲੈ ਰਿਹਾ ਸਗੋਂ ਆਪਣਾ ਸਮਾਂ (ਜੀਵਨ) ਗੁਰੂ-ਘਰਾਂ ਦੀਆਂ ਕਮੇਟੀਆਂ ਦੀਆਂ ਚੌਧਰਾਂ ਸੰਭਾਲਣ ਵਿਚ ਅਤੇ ਰੱਬੀ ਬਾਣੀ ਦੇ ਸ਼ੁੱਧ, ਅਸ਼ੁੱਧ ਉਚਾਰਨ ਅਤੇ ਕਥਾ ਕੀਰਤਨ ਰਾਹੀਂ ਇਲਾਹੀ ਬਾਣੀ ਦੀ ਵਿਆਖਿਆ ਪਿਛੇ ਭੱਜ ਭੱਜ ਕੇ ਆਪਣੇ ਆਪ ਨੂੰ ਪੜਾਕੂਆਂ ਦੀ ਕਤਾਰ ਦਾ ਮੋਹਰੀ ਸਾਬਤ ਕਰਨ ਦੀ ਕੋਸ਼ਿਸ਼ ਵਿਚ ਸਾਰਾ ਜੀਵਨ ਗਵਾ ਲੈਂਦਾ ਹੈ, ਜਦੋਂ ਕਿ ਦੂਸਰੇ ਧਰਮਾਂ ਦੇ ਲੋਕ ਸਿੱਖੀ ਦੇ ਇਸ ਗ੍ਰੰਥ ਨੂੰ ਵੱਧ ਮਹਾਨਤਾ ਦੇ ਰਹੇ ਹਨ ਜਿਸਦੇ ਦੋ ਮੁੱਖ ਕਾਰਨ ਹਨ।
ਪਹਿਲਾ ਮਹੱਤਵ ਪੂਰਨ ਕਾਰਨ ਹੈ ਕਿ ਇਸ ਗ੍ਰੰਥ ਨੂੰ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਅਤੇ ਆਪਣੀ ਦੇਖ-ਰੇਖ ਹੇਠ ਸੰਪੂਰਨ ਕਰਵਾਇਆ ਹੈ ਅਤੇ ਨੌਂ ਗੁਰੂ ਸਾਹਿਬਾਨ ਤੋਂ ਬਾਦ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤ ਸਮਾ ਨੇੜੇ ਆਉਂਦਾ ਦੇਖ ਕੇ ਸਿੱਖ ਸੰਗਤ ਦੀ ਹਾਜਰੀ ਵਿਚ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤਾਂ ਅਤੇ ਭੱਟਾਂ ਦੀ ਧੁਰੋਂ ਆਈ ਬਾਣੀ ਦੇ ਸੰਗ੍ਰਿਹ, ਗ੍ਰੰਥ ਨੂੰ ਠੀਕ ਉਸ ਪ੍ਰਥਾ ਅਨੁਸਾਰ ਹੀ ਗੁਰ-ਗਦੀ ਦਿਤੀ ਸੀ ਜੋ ਪ੍ਰਥਾ ਪਹਿਲੇ ਗੁਰੂ, ਗੁਰੂ ਨਾਨਕ ਜੀ ਨੇ ਚਲਾਈ ਸੀ ਅਤੇ ਸਿੱਖਾਂ ਨੂੰ ਦੇਹਧਾਰੀ ਗੁਰੂ ਦੀ ਜਗ੍ਹਾ ਸਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਆਪਣੇ ਸਾਰੇ ਦੁੱਖਾਂ ਅਤੇ ਸੁੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਪ੍ਰੇਰਨਾਂ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਬਦਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਸਿੱਖਿਆ ਵੀ ਦਿਤੀ ਸੀ। ਦੂਜਾ ਕਾਰਨ ਹੈ ਕਿ ਸਿੱਖ ਧਰਮ ਇਕ ਵਿਸ਼ਵ-ਵਿਆਪੀ, ਸਾਰੀ ਇਨਸਾਨੀਅਤ ਲਈ ਵਿਸ਼ਵਾਸ ਦਾ ਸੰਦੇਸ਼ ਹੈ। ਇਸ ਵਿਚ ਛੇ ਗੁਰੂ ਸਾਹਿਬਾਨ ਅਤੇ ਪੰਦਰਾਂ ਭੱਗਤਾਂ ਅਤੇ ਭੱਟਾਂ ਦੀਆਂ ਲਿੱਖਤਾਂ ਵਿਚ ਦਰਸਾਇਆ ਗਿਆ ਹੈ ਕਿ ਸਿੱਖ ਨੂੰ ਆਪਣੀ ਨਿਹਚਾ ਕਿਸੇ ਹੋਰ ਧਰਮ ਵਿਚ ਲਾਉਣ ਨੂੰ ਛੱਡ ਕੇ ਆਪਣੇ ਧਰਮ ਦੇ ਸਬੰਧ ਵਿਚ ਸੋਚਣਾਂ ਚਾਹੀਦਾ ਹੈ।
ਹੇਠ ਕੁੱਝ ਇਕ ਗੈਰ-ਸਿੱਖ ਵਿਦਿਵਾਨਾਂ ਦੇ ਵਿਚਾਰ ਹਨ ਜਿਨ੍ਹਾਂ ਨੇ ਸਿੱਖ ਧਰਮ ਬਾਰੇ ਪੜਿਆ ਜਾਂ ਸੁਣਿਆ ਹੈ:
ਯੂਨੀਵਸਟੀ ਪ੍ਰੋਫੈਸਰ:
ਸਿੱਖ ਧਰਮ ਦੇ ਫ਼ਲਸਫ਼ੇ ਦੀ ਚੰਗੀ ਤਰ੍ਹਾਂ ਪੜਚੋਲ ਕਰਨ ਤੋਂ ਬਾਅਦ, ਇਕ ਚੰਗੀ ਤਰ੍ਹਾਂ ਜਾਣੇ ਜਾਂਦੇ ਪ੍ਰੋਫੈਸਰ ਰਿਵ ਐਚ. ਐਲ. ਬ੍ਰੈਡਸ਼ਾਹ ਨੇ ਕਿਹਾ ਹੈ ਕਿ ਸਿੱਖ ਧਰਮ ਇਕ ਵਿਸ਼ਵ-ਵਿਆਪੀ, ਸਾਰੀ ਇਨਸਾਨੀਅਤ ਲਈ ਵਿਸ਼ਵਾਸ ਦਾ ਸੰਦੇਸ਼ ਹੈ। ਇਸ ਨੂੰ ਗੁਰੂ ਸਾਹਿਬਾਨ ਦੀਆਂ ਲਿਖਤਾਂ ਵਿੱਚ ਦਰਸਾਇਆ ਗਿਆ ਹੈ ਕਿ ਸਿੱਖਾਂ ਨੂੰ ਆਪਣੀ ਨਿਹਚਾ ਕਿਸੇ ਹੋਰ ਚੰਗੇ ਧਰਮ ਵਿੱਚ ਲਾਉਣ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਇਸ ਨਵੇਂ ਯੁੱਗ ਲਈ ਸਿੱਖ ਹੋਣ ਦੇ ਨਾਤੇ ਸਿੱਖ ਧਰਮ ਦੇ ਸਬੰਧ ਵਿੱਚ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰਿਆ ਗਿਆ ਧਰਮ ਨਵੀਂ ਉਮਰ ਦੀ ਨਿਹਚਾ ਦਾ ਧਰਮ ਹੈ। ਇਹ ਪੂਰੀ ਤਰ੍ਹਾਂ ਪੂਰਕ ਹੈ ਅਤੇ ਪੁਰਾਣੇ ਧਰਮਾਂ ਦੀਆਂ ਸਾਰੀਆਂ ਛੋਟਾਂ ਨੂੰ ਵੀ ਦੂਰ ਕਰਦਾ ਹੈ। ਲੋੜ ਹੈ ਪੁਸਤਕਾਂ ਰਾਹੀਂ ਇਸ ਨੂੰ ਸਾਬਤ ਕੀਤੇ ਜਾਣ ਦੀ। ਦੂਸਰੇ ਧਰਮਾਂ ਵਿੱਚ ਵੀ ਸੱਚ ਹੁੰਦਾ ਹੈ, ਪਰ ਸਿੱਖ ਧਰਮ ਵਿੱਚ ਸੱਚ ਦੀ ਪੂਰਨਤਾ ਸ਼ਾਮਲ ਹੈ।" ਬ੍ਰੈਡਸ਼ਾਹ ਨੇ ਇਹ ਵੀ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੇ ਧਰਮਾਂ ਅਤੇ ਸੰਸਾਰ ਦੇ ਅਣਗਿਣਤ ਬ੍ਰਹਿਮੰਡਾਂ ਬਾਰੇ ਵੀ ਦਸਦੇ ਹਨ ਜਿਹਨਾਂ ਵਿਚੋਂ ਅੱਜ ਤੱਕ ਕੁੱਝ ਲੱਭੇ ਜਾ ਚੁਕੇ ਹਨ ਅਤੇ ਦੂਸਰਿਆਂ ਬਾਰੇ ਖੋਜ ਚੱਲ ਰਹੀ ਹੈ। ਪਹਿਲੀਆਂ ਲਿੱਖਤਾਂ ਕੇਵਲ ਇਸ ਦੁਨੀਆਂ ਅਤੇ ਇਸਦੀਆਂ ਰੂਹਾਨੀ ਹਮ-ਰੁਤਬਾ ਗਲਾਂ ਨਾਲ ਹੀ ਸੰਬੰਧ ਰੱਖਦੀਆਂ ਸਨ। ਇਹ ਸੰਕੇਤ ਲਾਗੂ ਕਰਨ ਲਈ ਕਿ ਉਹਨਾਂ ਨੇ ਹੋਰ ਦੁਨਿਆਵੀ ਲੋਕਾਂ ਬਾਰੇ ਗੱਲ ਕੀਤੀ ਹੈ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਵਿੱਚ ਪ੍ਰਸੰਗ ਤੋਂ ਬਾਹਰ, ਆਪਣਾ ਸਪੱਸ਼ਟ ਮਤਲਬ ਫੈਲਾਉਣਾ ਵੀ ਹੈ। ਸਿੱਖ ਧਰਮ ਅਸਲ ਵਿੱਚ ਆਧੁਨਿਕ ਮਨੁੱਖ ਦੀਆਂ ਸਮੱਸਿਆਵਾਂ ਦਾ ਜੁਆਬ ਹੈ। ਆਰਚਰ ਨੇ ਵੀ ਬਿਲਕੁਲ ਸਹੀ ਟਿੱਪਣੀ ਕੀਤੀ ਹੈ, "ਆਦਿ ਗਰੰਥ ਦਾ ਧਰਮ ਇਕ ਵਿਆਪਕ ਅਤੇ ਅਮਲੀ ਧਰਮ ਹੈ.... ਸਿੱਖਾਂ ਦੇ ਪ੍ਰਾਚੀਨ ਪੱਖਪਾਤ ਦੇ ਕਾਰਨ ਇਹ ਸੰਸਾਰ ਵਿੱਚ ਫੈਲ ਨਹੀਂ ਸਕਿਆ। ਅੱਜ ਦੇ ਸੰਸਾਰ ਨੂੰ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਦੀ ਜ਼ਰੂਰਤ ਹੈ।"
ਨੋਬਲ ਪੁਰਸਕਾਰ ਜੇਤੂ:
ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਤੇ ਆਪਣੀ ਟਿੱਪਣੀ ਦਿੰਦੇ ਹੋਏ ਮਿਸ ਪਰਲ ਐਸ. ਬੱਕ, ਇਕ ਨੋਬਲ ਪੁਰਸਕਾਰ ਜੇਤੂ, ਨੇ ਲਿਖਿਆ, "ਮੈਂ ਮਹਾਨ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਪ੍ਰੰਤੂ ਮੈਨੂੰ ਹੋਰ ਕਿਤੇ ਵੀ ਅਜਿਹੀ ਦਿਲ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਾਲੀ ਅਪੀਲ ਨਹੀਂ ਮਿਲਦੀ ਜਿਹੜੀ ਮੈਂ ਇਸ ਗਰੰਥ ਵਿੱਚ ਦੇਖਦੀ ਹਾਂ। ਇਸਦੇ ਆਪਣੀ ਲੰਬਾਈ ਦੇ ਬਾਵਜੂਦ ਅਜਿਹੇ ਸੰਖੇਪ ਵੀ ਹਨ ਜੋ ਮਨੁੱਖੀ ਦਿਮਾਗ ਦੀ ਵਿਸ਼ਾਲ ਪਹੁੰਚ ਨਾਲ ਪ੍ਰਗਟ ਹੋ ਜਾਂਦੇ ਹਨ ਜੋ ਕਿ ਪਰਮਾਤਮਾ ਦੇ ਸਭ ਤੋਂ ਉੱਤਮ ਸੱਭਿਆਚਾਰ ਦੇ ਭਿੰਨ ਸਿਧਾਂਤਾਂ ਦੀ ਮਾਨਤਾ ਪ੍ਰਾਪਤ ਕਰਨ ਅਤੇ ਅਸਲ ਵਿੱਚ ਮਨੁੱਖੀ ਸਰੀਰ ਦੀਆਂ ਵਿਹਾਰਕ ਲੋੜਾਂ ਤੇ ਜ਼ੋਰ ਵੀ ਦਿੰਦੇ ਹਨ। ਇਨ੍ਹਾਂ ਹਵਾਲਿਆਂ ਬਾਰੇ ਅਜੀਬ ਜਿਹੀ ਕੋਈ ਅਜੀਬੋ-ਗਰੀਬ ਚੀਜ਼ ਵੀ ਹੈ ਅਤੇ ਇਸਦੀ ਮੈਨੂੰ ਉਦੋਂ ਤੱਕ ਹੈਰਾਨੀ ਸੀ ਜਦੋਂ ਤੱਕ ਮੈਨੂੰ ਇਹ ਪਤਾ ਨਾ ਲਗਿਆ ਕਿ ਇਹ ਅਸਲ ਵਿੱਚ 16 ਵੀਂ ਸਦੀ ਤੱਕ ਦੇ ਰੂਪ ਵਿੱਚ ਸੰਕਲਨ ਕੀਤਾ ਮੁਕਾਬਲਤਨ ਆਧੁਨਿਕ ਫਲਸਫਾ ਹੈ ਜਦੋਂ ਖੋਜਕਰਤਾਵਾਂ ਵਲੋਂ ਦੁਨੀਆਂ ਦੀ ਖੋਜ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਉੱਤੇ ਅਸੀਂ ਸਾਰੇ ਰਹਿੰਦੇ ਹਾਂ, ਇਕ ਹਸਤੀ ਜੋ ਸਾਡੇ ਆਪਣੇ ਨਿਰਮਾਣ ਦੀਆਂ ਮਨਮਾਨੀਆਂ ਵਾਲੀਆਂ ਰੇਖਾਵਾਂ ਨਾਲ ਵੰਡੀ ਗਈ ਹੈ, ਸ਼ਾਇਦ ਏਕਤਾ ਦਾ ਇਹ ਭਾਵ ਜੋ ਮੈਂ ਇਸ ਵਿੱਚ ਦੇਖਿਆ ਹੈ, ਸ਼ਕਤੀ ਦਾ ਇਕ ਸੋਮਾ ਹੈ। ਉਹ ਕਿਸੇ ਵੀ ਧਰਮ ਦੇ ਲੋਕਾਂ ਨਾਲ ਗਲਾਂ ਕਰਦੇ ਹਨ। ਉਹ ਮਨੁੱਖੀ ਦਿਲ ਅਤੇ ਖੋਜੀ ਮਨ ਲਈ ਬੋਲਦੇ ਹਨ।"
ਇਤਿਹਾਸਕਾਰ:
ਅਰਨੋਲਡ ਟੋਂਏਂਬੀ, ਇਕ ਇਤਿਹਾਸਕਾਰ ਹੋਇਆ, ਜਿਸ ਨੇ ਸਭਿਆਚਾਰਾਂ ਦੀ ਤੁਲਨਾ ਕਰਨ ਵਿੱਚ ਬਹੁਤ ਕੰਮ ਕੀਤਾ। ਉਹ ਲਿੱਖਦਾ ਹੈ, "ਮਨੁੱਖਜਾਤੀ ਦਾ ਧਾਰਮਿਕ ਭਵਿੱਖ ਅਸਪਸ਼ਟ ਹੋ ਸਕਦਾ ਹੈ, ਫਿਰ ਵੀ ਇਕ ਗੱਲ ਦੇਖੀ ਜਾ ਸਕਦੀ ਹੈ, ਚਲ ਰਹੇ ਧਰਮ ਪਹਿਲਾਂ ਨਾਲੋਂ ਵੱਧ ਇਕ ਦੂਜੇ ਨੂੰ ਸੰਸਾਰ ਦੇ ਸਾਰੇ ਹਿੱਸਿਆ ਵਿਚਕਾਰ ਅਤੇ ਵਧਦੇ ਸੰਚਾਰ ਦੇ ਦਿਨਾਂ ਵਿੱਚ ਅਤੇ ਮਨੁੱਖ ਜਾਤੀ ਦੀਆਂ ਜੜ੍ਹਾਂ ਪ੍ਰਭਾਵਿਤ ਕਰਨ ਤੇ ਲਗੇ ਹੋਏ ਹਨ। ਇਸ ਆਧੁਨਿਕ ਧਾਰਮਿਕ ਬਹਿਸ ਵਿੱਚ, ਸਿੱਖ ਧਾਰਮਿਕ ਬਹਿਸ, ਸਿੱਖ ਧਰਮ ਅਤੇ ਇਸਦੇ ਗ੍ਰੰਥ, ਆਦਿ ਗ੍ਰੰਥ, ਬਾਕੀ ਸੰਸਾਰ ਨੂੰ ਸਿੱਖਿਆ ਦੇਣ ਲਈ ਵਿਸ਼ੇਸ਼ ਹੋਣਗੇ।"
ਵਿਸ਼ਵ ਪ੍ਰਸਿੱਧ ਆਜਾਦ ਚਿੰਤਕ:
ਬਰਟਰੈਂਡ ਰਸਲ ਇਕ ਮਹਾਨ ਦਾਰਸ਼ਨਿਕ ਅਤੇ ਮੁੱਖ ਚਿੰਤਕ ਸਨ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਈਸਾਈ ਧਰਮ ਨੂੰ (ਉਸੇ ਤਰ੍ਹਾਂ ਹੀ ਇਸਲਾਮ ਅਤੇ ਯਹੂਦੀ ਧਰਮ ਤੇ ਲਾਗੂ ਕੀਤਾ ਸੀ)। ਪਰ, ਸਿੱਖ ਧਰਮ ਬਾਰੇ ਇਸ ਮਹਾਨ ਆਦਮੀ ਨੇ ਕਿਹਾ,"ਜੇ ਕੁਝ ਭਾਗਸ਼ਾਲੀ ਪੁਰਸ਼ ਐਟਮੀ ਅਤੇ ਹਾਈਡਰੋਜਨ ਬੰਬ ਦੇ ਤੀਜੇ ਵਿਸ਼ਵ ਯੁੱਧ ਦੇ ਹਮਲੇ ਤੋਂ ਬਚਦੇ ਹਨ, ਤਾਂ ਸਿੱਖ ਧਰਮ ਉਨ੍ਹਾਂ ਨੂੰ ਅਗਵਾਈ ਦੇਣ ਦਾ ਇੱਕੋ-ਇੱਕ ਸਾਧਨ ਹੋਵੇਗਾ।" ਜਦੋਂ ਰਸਲ ਤੋਂ ਪੁੱਛਿਆ ਗਿਆ ਕਿ ਉਹ ਤੀਜੇ ਵਿਸ਼ਵ ਯੁੱਧ ਬਾਰੇ ਗੱਲ ਕਰ ਰਿਹਾ ਸੀ, ਪਰ ਕੀ ਇਹ ਧਰਮ ਤੀਜੇ ਵਿਸ਼ਵ ਯੁੱਧ ਤੋਂ ਪਹਿਲਾਂ ਮਨੁੱਖਤਾ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਹੈ? ਰਸਲ ਨੇ ਕਿਹਾ,"ਹਾਂ, ਇਸ ਦੀ ਸਮਰੱਥਾ ਹੈ, ਪਰ ਸਿਖਾਂ ਨੇ, ਇਸ ਧਰਮ ਦੇ ਸ਼ਾਨਦਾਰ ਸਿਧਾਂਤ ਜੋ ਸਾਰੀ ਮਨੁੱਖਜਾਤੀ ਦੇ ਭਲੇ ਲਈ ਹੋਂਦ ਵਿੱਚ ਆ ਸਕਦੇ ਹਨ, ਉਨ੍ਹਾਂ ਨੂੰ ਦਿਨ ਦੀ ਰੋਸ਼ਨੀ ਵਿੱਚ ਨਹੀਂ ਲਿਆਂਦਾ । ਇਹ ਉਹਨਾਂ ਦਾ ਵੱਡਾ ਪਾਪ ਹੈ ਅਤੇ ਸਿੱਖ ਇਸ ਤੋਂ ਆਜ਼ਾਦ ਨਹੀਂ ਹੋ ਸਕਦੇ।"
ਅਮਰੀਕਾ ਦਾ ਪ੍ਰਧਾਨ ਜੌਰਜ ਬੁਸ਼:
"ਸਾਡੀ ਕੌਮ ਨੇ ਹਮੇਸ਼ਾਂ ਧਰਮ ਦੀ ਮਜ਼ਬੂਤ ਪਰੰਪਰਾ ਤੋਂ ਲਾਭ ਪ੍ਰਾਪਤ ਕੀਤਾ ਹੈ ਅਤੇ ਧਾਰਮਿਕ ਵਿਭਿੰਨਤਾ ਇਸ ਵਿਰਾਸੱਤ ਦਾ ਇਕ ਅਹਿਮ ਹਿੱਸਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਨੇ ਅਮਰੀਕਾ ਵਸਦੇ ਲੱਖਾਂ ਸਿੱਖਾਂ ਨੂੰ ਅਤੇ ਦੁਨੀਆ ਭਰ ਵਿੱਚ ਵਸਦੇ ਲੱਖਾਂ ਹੋਰਨਾਂ ਨੂੰ ਤਾਕਤ, ਬੁੱਧੀ ਅਤੇ ਅਗਵਾਈ ਪ੍ਰਦਾਨ ਕੀਤੀ ਹੈ। ਮੈਂ ਸਿੱਖ ਸਮੁਦਾਏ ਦੀ ਆਪਣੇ ਧਰਮ ਪ੍ਰਤਿ ਦ੍ਰਿੜਤਾ, ਨਿਹਚਾ ਅਤੇ ਸਮਰਪਣ ਦੀ ਪ੍ਰਸੰਸਾ ਕਰਦਾ ਹਾਂ। ਇਹ ਸ਼ਾਂਤੀ, ਸਮਾਨਤਾ ਅਤੇ ਪਰਿਵਾਰ ਦੀ ਮਹੱਤਤਾ ਬਾਰੇ ਆਪਣੇ ਸੰਦੇਸ਼ ਨੂੰ ਸਾਂਝਾ ਕਰਕੇ, ਇਕ ਸਮੇਂ ਇਕ ਜਿੰਦਗੀ, ਇਕ ਦਿਲ ਅਤੇ ਇਕ ਰੂਹ ਨੂੰ ਬਦਲਣ ਵਿੱਚ ਮਦਦ ਕਰਦਾ ਹੈ।"
ਸਿਖਿਜ਼ਮ ਵਿਦਵਾਨ:
ਯੂ. ਕੇ. ਦੇ ਡਾ. ਡਬਲਯੂ. ਓ. ਕੋਲ, ਨੇ ਸਿੱਖ ਧਰਮ ਤੇ ਅੱਧੀ ਦਰਜਨ ਕਿਤਾਬਾਂ ਲਿਖੀਆਂ ਹਨ। ਕੈਨੇਡਾ ਵਿੱਚ ਇਕ ਲੈਕਚਰ ਦੇ ਬਾਦ, ਉਸ ਤੋਂ ਪੁੱਛਿਆ ਗਿਆ ਸੀ ਕਿ ਉਸ ਨੂੰ ਸਿੱਖੀ ਦਾ ਅਧਿਐਨ ਕਰਨ ਬਾਰੇ ਕਿਸ ਸ਼ੈ ਤੋ ਪ੍ਰੇਰਨਾ ਮਿਲੀ ਸੀ। ਉਤਰ ਵਿੱਚ ਉਸਨੇ ਕਿਹਾ, "ਧਰਮ ਸਾਸ਼ਤਰ ਦੀ ਦਰਿਸ਼ਟੀ ਤੋਂ, ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿ ਮੈ ਸਿੱਖ ਧਰਮ ਦੇ ਅਧਿਐਨ ਵਲ ਕਿਵੇਂ ਖਿਚਿਆ ਗਿਆ। ਤੁਸੀਂ ਇਸਨੂੰ ਪ੍ਰਮੇਸ਼ਰ ਦੇ ਉਦੇਸ਼ ਦਾ ਸੱਦਾ ਕਹਿ ਸਕਦੇ ਹੋ। ਪ੍ਰੰਤੂ ਸੱਭ ਤੋਂ ਖਾਸ ਗੱਲ ਸਿੱਖ ਧਰਮ ਵਿੱਚ ਸਰਵ ਵਿਆਪਕਤਾ ਦੀ ਵਿਲੱਖਣ ਧਾਰਨਾ ਅਤੇ ਲੰਗਰ (ਮੁਫ਼ਤ ਭਾਈਚਾਰਿਕ ਭੋਜਨ) ਦੀ ਪ੍ਰਣਾਲੀ ਦੋ ਵਿਸ਼ੇਸ਼ਤਾਵਾਂ ਹਨ ਜੋ ਮੈਨੂੰ ਸਿੱਖ ਧਰਮ ਦੇ ਅਧਿਐਨ ਵੱਲ ਆਕਰਸ਼ਿਤ ਕਰਦੀਆਂ ਹਨ। ਲੰਗਰ ਸਿੱਖ ਧਰਮ ਦੀ ਇਕ ਖਾਸ ਵਿਸ਼ੇਸ਼ਤਾ ਹੈ ਅਤੇ ਦੁਨੀਆਂ ਵਿੱਚ ਕਿਸੇ ਵੀ ਹੋਰ ਧਰਮ ਵਿੱਚ ਨਹੀਂ ਪਾਈ ਗਈ। ਸਿੱਖ ਧਰਮ ਇਕੋ ਇਕ ਧਰਮ ਹੈ ਜੋ ਹਰ ਜਾਤ, ਜਾਤੀ, ਰੰਗ ਜਾਂ ਲਿੰਗ ਦੇ ਭੇਦ ਭਾਵ ਤੋਂ ਰਹਿਤ ਲੰਗਰ ਲਈ ਹਰ ਇਕ ਦਾ ਸਵਾਗਤ ਕਰਦਾ ਹੈ।"
ਦਲਾਈ ਲਾਮਾ:
ਤਿੱਬਤੀ ਆਤਮਿਕ ਆਗੂ, ਦਲਾਈ ਲਾਮਾ, ਅੰਮ੍ਰਿਤਸਰ ਵਿੱਚ ਸਵਰਨ ਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ (ਸਿੱਖ ਧਰਮ ਗ੍ਰੰਥ) ਦੀ ਸਥਾਪਨਾ ਦੀ 400 ਵੀਂ ਵਰ੍ਹੇ-ਗੰਢ ਦੇ ਸਮਾਗਮ ਤੇ ਹਰਿਮੰਦਰ ਸਾਹਿਬ (ਸਿੱਖ ਤੀਰਥ ਅਸਥਾਨ) ਤੇ ਨੱਤ-ਮਸਤਕ ਹੋਣ ਆਏ ਤਾਂ ਬਾਹਰ ਆ ਕੇ, ਤਿੱਬਤੀ ਆਤਮਿਕ ਆਗੂ, ਦਲਾਈ ਲਾਮਾ ਨੇ ਕਿਹਾ, "ਗੁਰੂ ਗ੍ਰੰਥ ਸਾਹਿਬ ਵਿੱਚ ਸਰਵ ਵਿਆਪਕ ਭਾਈਚਾਰੇ ਦੇ ਸੰਦੇਸ਼ ਅਤੇ ਸਾਰੀ ਮਨੁੱਖਤਾ ਦੀ ਭਲਾਈ ਦਾ ਜ਼ਿਕਰ ਹੈ।" ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਸਫਲ ਹੋਣਾ ਚਾਹੁੰਦਾ ਹੈ ਪਰ ਇਸ ਲਈ ਮਨ ਦੀ ਸ਼ਾਂਤੀ ਮਹੱਤਵ ਪੂਰਨ ਹੈ। "ਸ਼ਾਂਤੀ ਪੈਸੇ, ਤਾਕਤ, ਮਸ਼ੀਨਾਂ ਜਾਂ ਤਕਨੀਕੀ ਵਿਕਾਸ ਨਾਲ ਨਹੀਂ ਖਰੀਦੀ ਜਾ ਸਕਦੀ। ਇਹ ਕੇਵਲ ਪਿਆਰ, ਦਇਆ, ਸੇਵਾ ਅਤੇ ਮਨੁੱਖੀ ਕਦਰਾਂ ਨੂੰ ਰੌਸ਼ਨ ਕਰਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਰੇ ਧਰਮਾਂ ਵਿੱਚ ਉੱਚੇ ਮੂੱਲ ਦੇ ਪ੍ਰਸਾਰ ਲਈ ਵਿਸ਼ੇਸ਼ ਭੂਮਿਕਾ ਹੁੰਦੀ ਹੈ ਅਤੇ ਇਸ ਭੂਮਿਕਾ ਦਾ ਪ੍ਰਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਪੰਨਿਆ ਤੇ ਮਿਲਦਾ ਹੈ। ਮੈਂ ਸਿੱਖ ਨਹੀਂ ਹਾਂ ਪਰ ਮੈਂ ਸਾਰੇ ਧਰਮਾਂ ਦੀਆਂ ਸਾਰੀਆਂ ਪਰੰਪਰਾਵਾਂ ਅਤੇ ਕਦਰਾਂ ਦਾ ਆਦਰ ਕਰਦਾ ਹਾਂ ਜੋ ਸੰਸਾਰ ਭਰ ਵਿੱਚ ਦਇਆ, ਅਹਿੰਸਾ, ਪਿਆਰ ਅਤੇ ਸੇਵਾ ਸਿਖਾਉਂਦੀਆਂ ਹਨ। ਉਨ੍ਹਾਂ ਨੇ ਮਨੁੱਖ ਨੂੰ ਸਵੈ-ਵਿਚਾਰਨ ਦੀ ਅਪੀਲ ਕੀਤੀ ਕਿ ਲੋਕ ਹਰ ਧਰਮ ਵਿੱਚ ਕਿੰਨਾ ਕੁ ਸਿੱਖਿਆ ਦਾ ਪਾਲਣ ਕਰਦੇ ਹਨ।" ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖਤਾ ਦਾ ਉਦੇਸ਼ ਨਾ ਕੇਵਲ ਖੇਤਰੀ ਵਿਕਾਸ, ਸਗੋਂ ਆਤਮਿਕ ਵਿਕਾਸ ਅਤੇ ਮਾਨਸਿਕ ਸ਼ਾਂਤੀ ਵਿੱਚ ਵੀ ਹੋਣਾ ਚਾਹੀਦਾ ਹੈ।
ਆਰਚਰ, ਇਕ ਵਿਧਵਾਨ:
ਆਰਚਰ ਨੇ ਸਿੱਖ ਧਰਮ ਬਾਰੇ ਆਪਣੀ ਪੁਸਤਕ ਵਿਚ ਲਿੱਖਿਆ, "ਮੈਂ ਮਹਾਨ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਪਰ ਮੈਨੂੰ ਹੋਰ ਕਿਤੇ ਵੀ ਦਿਲ ਅਤੇ ਦਿਮਾਗ ਨੂੰ ਅਪੀਲ ਕਰਨ ਵਾਲੀ ਅਜਿਹੀ ਦੀਖਿਆ ਨਹੀਂ ਮਿਲਦੀ ਜਿਹੜੀ ਮੈਂ ਇਸ ਗ੍ਰੰਥ ਵਿੱਚ ਦੇਖਦਾ ਹਾਂ
ਮਨਜੀਤ ਸਿੰਘ ਔਜਲਾ
ਸਿੱਖ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ
Page Visitors: 2624