Book Review
ਚੀਨੀ ਭਾਸ਼ਾ ‘ਚ ਹੋਇਆ ਜਪੁਜੀ ਸਾਹਿਬ ਦਾ ਅਨੁਵਾਦ
Page Visitors: 2697
ਚੀਨੀ ਭਾਸ਼ਾ ‘ਚ ਹੋਇਆ ਜਪੁਜੀ ਸਾਹਿਬ ਦਾ ਅਨੁਵਾਦ
June 25
19:37 2017
ਵੈਨੇਸਾ ਚੋਈ ਨੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਧਾਮਾਂ ਦੇ ਵੀ ਦਰਸ਼ਨ ਕੀਤੇ। ਇਸ ਮਗਰੋਂ 2010 ਵਿੱਚ ਉਸ ਨੇ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰ ਦਿੱਤਾ ਪਰ ਇਸ ਵਿੱਚ ਕੋਈ ਗ਼ਲਤੀ ਨਾ ਰਹਿ ਜਾਵੇ, ਇਸ ਲਈ ਅਨੁਵਾਦ ਨੂੰ ਮੁੜ ਅੰਗਰੇਜ਼ੀ ਵਿੱਚ ਕਰਵਾਇਆ ਗਿਆ ਤੇ ਫਿਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।
ਇਸ ਕੰਮ ਵਿੱਚ ਸਿੰਗਾਪੁਰ ਰਹਿੰਦੇ ਦਿਲਬਾਗ ਸਿੰਘ ਤੇ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਮਦਦ ਕੀਤੀ। ਚੀਨੀ ਭਾਸ਼ਾ ਵਿੱਚ ਕੀਤੇ ਜਪੁਜੀ ਸਾਹਿਬ ਦੇ ਅਨੁਵਾਦ ਦੀ ਪ੍ਰਮਾਣਿਕਤਾ ਲਈ ਧਾਰਮਿਕ ਗੂ ਲੀ ਟੱਕ ਲੀਓਂਗ ਤੇ ਰਾਏ ਟਨ ਚੌਂਗਸਿੰਗ ਨੇ ਮਦਦ ਕੀਤੀ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ।