ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸੇਵਕ ਸਿਖ੍‍ਯ ਹਮਾਰੇ ਤਾਰਿਯਹਿ
ਸੇਵਕ ਸਿਖ੍‍ਯ ਹਮਾਰੇ ਤਾਰਿਯਹਿ
Page Visitors: 2730

ਸੇਵਕ  ਸਿਖ੍‍ਯ  ਹਮਾਰੇ  ਤਾਰਿਯਹਿ
ਨਿਤ ਅੱਖਾਂ ਮੀਚ ਕੇ ਬਿਨਾ 'ਵਿਚਾਰੇ ਦਿਨ ਵਿਚ ਕਈ ਵਾਰ 'ਬੇਨਤੀ ਚੌਪਈ' ਨੂੰ ਪੜਨ ਵਾਲਿਓ ਘਟੋ ਘਟ ਇਕ ਵਾਰ ਤਾਂ ਇਸ 'ਬੇਨਤੀ ਚੌਪਈ ਨੂੰ ਗੁਰਮਤਿ ਦੀ ਰੌਸ਼ਣੀ ਵਿਚ ਪਰਖਣ ਦਾ ਜਤਨ ਕਰੋ?, 'ਕਿ ਇਹ ਬੇਨਤੀ ਚੌਪਈ ਗੁਰਮਤਿ ਦੀ ਰੌਸ਼ਣੀ ਵਿਚ ਖਰੀ ਉਤਰਦੀ ਹੈ?
ਨਿਤ 'ਸਰਬਤ ਦਾ ਭਲਾ ਮੰਗਣ ਵਾਲਾ ਸਿੱਖ ਇਹ 'ਬੇਨਤੀ ਕਿਵੇਂ ਕਰ ਸਕਦਾ ਹੈ? 'ਕਿ ਸਿਰਫ ਸਿੱਖਾਂ ਨੂੰ ਤਾਰ ਦਿਓ 'ਤੇ ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ਅਤੇ ਇਹ 'ਬਚਨ ਦਸਵੇਂ ਨਾਨਕ ਦੇ ਕਿਵੇਂ ਹੋ ਸਕਦੇ ਹਨ? 'ਜੋ ਕੇਵਲ ਅਪਣੇ ਹੀ ਸਿਖ ਸੇਵਕਾਂ ਦੇ ਭਲੇ ਦੀ ਗੱਲ ਕਰਣ।
ਗੁਰਬਾਣੀ ਆਖ ਰਹੀ ਹੈ
'ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
 ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾੲੀ
॥' {ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੬੭੧}
 ਫਿਰ ਇਹ ਬਚਨ 'ਦਸਵੇਂ ਨਾਨਕ ਦੇ ਕਿਵੇਂ ਹੋ ਸਕਦੇ ਹਨ? ਜੋ ਕੇਵਲ ਅਪਣੇ ਹੀ ਸਿਖ ਸੇਵਕਾਂ ਨੂੰ ਤਾਰਣ ਦੀ ਗੱਲ ਕਰਣ …
ਗੁਰਬਾਣੀ 'ਸਰਬਤ ਵਿਚ ੳੁਸੇ ਇਕ ਦੀ ਜੋਤਿ ਦਾ ਪ੍ਰਕਾਸ਼ ਵੇਖਣ ਦੀ ਗੱਲ ਕਰ ਰਹੀ ਹੈ
 'ਸਭ ਮਹਿ ਜੋਤਿ ਜੋਤਿ ਹੈ ਸੋਈ ॥
 ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ
॥'
 ਫਿਰ ਇਹ ਬਚਨ 'ਦਸਵੇਂ ਨਾਨਕ ਦੇ ਕਿਵੇਂ ਹੋ ਸਕਦੇ ਹਨ? ਜੋ ਕੇਵਲ ਅਪਣੇ ਹੀ ਸਿਖ ਸੇਵਕਾਂ ਨੂੰ ਤਾਰਣ ਦੀ ਗੱਲ ਕਰਣ …
ਓਇ ਭਲਿਓ ਇਸ ਲਿਖਤ ਨੂੰ 'ਦਸਵੇਂ ਨਾਨਕ ਦੇ 'ਨਾਂ ਨਾਲ ਜੋੜਨ ਤੋਂ ਪਹਿਲਾਂ 'ਗੁਰਮਤਿ ਦੀ ਰੌਸ਼ਣੀ ਵਿਚ ਪਰਖਣ ਦਾ ਜਤਨ ਕਰੋ। ਜੋ ਲਿਖਤ ਇਹ ਕਹਿ ਰਹੀ ਹੋਵੇ ਕਿ ਕੇਵਲ ਸਿੱਖਾਂ ਸੇਵਕਾਂ ਨੂੰ ਤਾਰ ਦਿਓ ਅਤੇ ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ਉਹ ਲਿਖਤ 'ਦਸਵੇਂ ਨਾਨਕ ਦੀ ਨਹੀਂ ਹੋ ਸਕਦੀ।
ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.