ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਅਖੌਤੀ ਦਸਮ ਗ੍ਰੰਥ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ, ਜਿਸ ਨੂੰ ਪਸੀਨਾ ਵੀ ਆਉਂਦਾ ਹੈ :
ਅਖੌਤੀ ਦਸਮ ਗ੍ਰੰਥ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ, ਜਿਸ ਨੂੰ ਪਸੀਨਾ ਵੀ ਆਉਂਦਾ ਹੈ :
Page Visitors: 2656

ਅਖੌਤੀ ਦਸਮ ਗ੍ਰੰਥ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ, ਜਿਸ ਨੂੰ ਪਸੀਨਾ ਵੀ ਆਉਂਦਾ ਹੈ :
-------------
'ਜਿਸ ਗ੍ਰੰਥ ਦਾ ਰੱਬ ਹੀ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਅਾਂ ਪੈਦਾ ਕਰਨ ਵਾਲਾ ਹੋਵੇ ਉਹ ਅਪਣੇ ਭਗਤਾਂ ਵਿਚ ਕਿਸ ਤਰਾਂ ਬੀਰ ਰਸ ਪੈਦਾ ਕਰ ਸਕਦਾ ਹੈ'
ਅੱਜ ਜਿਹੜੇ ਅਖੌਤੀ ਆਗੂ ਜਿਸ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਰਹੇ ਹਨ ਉਸ ਦਾ ਰੱਬ ਮਹਾਂ ਕ੍ਰੋਧੀ, ਡਰਪੋਕ, ਭੰਗ ਤੇ ਸ਼ਰਾਬ ਦੀ ਸਿੱਖਿਆ ਦੇਣ ਵਾਲਾ ਹੈ, ਅਤੇ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਹੈ। ਇਸ ਮਹਾਂਕਾਲ ਨਾਂ ਦੇ ਰੱਬ ਜੀ ਨੂੰ ਅਸਿਧੁਜ, ਖੜਗਕੇਤ, ਅਸਿਕੇਤ, ਗਰੀਬ ਨਿਵਾਜਾ, ਲੋਗਨ ਕੇ ਰਾਜਾ, ਜਗਤ ਕੇ ਈਸਾ, ਸਭ ਰਾਜਨ ਕੇ ਰਾਜਾ ਆਦਿ ਦੇ ਨਾਵਾਂ ਨਾਲ ਕਵੀ ਰਾਮ ਸਿਆਮ ਕਈ ਥਾਵਾਂ ’ਤੇ ਇਸ ਗ੍ਰੰਥ ਵਿਚ ਸੰਬੋਧਨ ਕਰਦੇ ਹਨ।
ਇਸ ਗ੍ਰੰਥ ਦਾ ਰੱਬ ਮਹਾਕਾਲ ਇੰਨ੍ਹਾਂ ਨਿਰਬਲ ਤੇ ਕਮਜ਼ੋਰ ਹੈ ਕਿ, ਜਿੰਨੇ ਦੈਤਾਂ ਨੂੰ ਮਾਰਦਾ ਹੈ ਉਨ੍ਹੇ ਹੋਰ ਪੈਦਾ ਹੋ ਜਾਂਦੇ ਹਨ ਤੇ ਮਹਾਂ ਕਾਲ ਰੱਬ ਜੀ ਨੂੰ ਘੇਰ ਲੈਂਦੇ ਹਨ। ਪਰ ਜਦੋਂ ਮਹਾਂਕਾਲ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਦੈਂਤਾਂ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਪਟਕਾ ਪਟਕਾ ਕੇ ਮਾਰਦਾ ਹੈ ਤਾਂ ਵੀ ਉਹ ਨਹੀਂ ਮਰਦੇ ਜਦ ਇਹ ਮਹਾਂਕਾਲ ਦੈਂਤਾਂ ਨੂੰ ਮਾਰ ਮਾਰ ਕੇ ਥੱਕ ਜਾਂਦਾ ਹੈ ਤਾਂ ਉਹ ਧੋਖੇ ਨਾਲ ਆਧਿ ਬਿਆਧਿ ਰੋਗ ਪੈਦਾ ਕਰ ਦਿੰਦਾ ਹੈ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਤਾਪ ਦੈਂਤਾਂ ਨੂੰ ਚਿੰਬੜ ਜਾਂਦਾ ਹੈ।
ਹੁਅੰ ਸਬਦ ਅਸਿਧੁਜਹਿ ਉਚਾਰਾ । ਤਿਹ ਤੇ ਆਧਿ ਬ੍‍ਯਾਧਿ ਬਪੁ ਧਾਰਾ । ਸੀਤ ਜਵਰ ਅਰ ਉਸਨ ਤਾਪ ਭਨੇ । ਛਈ ਰੋਗ ਅਰ ਸੰਨਯਪਾ੍‍ਤ ਗਨ ।੨੩੪।
ਬੇਨਤੀ ਚੌਪਈ ਦਾ ਕਵੀ ਕਹਿੰਦਾ ਹੈ ਕਿ ਮਹਾਂਕਾਲ ਰੱਬ ਜੀ ਇੰਨੀਆਂ ਸਾਰੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਕਿ ਜੇ ਮੈਂ (ਕਵੀ) ਉਸ ਦਾ ਵੇਰਵਾ ਦੇਣ ਲਗਾਂ ਤਾਂ ਡਰਦਾ ਹਾਂ ਕਿ ਲਿਖਣ ਲਗਿਆ ਕਿਤੇ ਗ੍ਰੰਥ ਵੱਡਾ ਨਾ ਹੋ ਜਾਏ। ਇਸ ਤਰ੍ਹਾਂ ਧੋਖੇ ਨਾਲ ਅਖੌਤੀ ਦਸਮ ਗ੍ਰੰਥ ਦੇ ਮਹਾਂਕਾਲ ਜੀ ਨੇ ਦੈਂਤਾਂ ਦਾ ਨਾਸ਼ ਕੀਤਾ।
ਦੂਜੇ ਪਾਸੇ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰਆਈ ਬਖਸ਼ ਗਏ ਹਨ, ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਦਾ ਸਰੂਪ ਮਿਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਹੈ ਜਿਸਦਾ ਕੋਈ ਵੈਰੀ ਨਹੀਂ ਫਿਰ ਉਸਦਾ ਝਗੜਾ ਕਿਸ ਨਾਲ?
ਓਇ ਭਲਿਓ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀ ਕਿਸ ਗ੍ਰੰਥ ਨਾਲ ਜੁੜਨਾ ਜਿਸ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ ਅਤੇ ਸ਼ਤ੍ਰੂਅਾਂ ਨੂੰ ਚੁਣ ਚੁਣ ਕੇ ਮਾਰਨ ਵਾਲਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਸ ਵਿਚ ਰੱਬ ਦਾ ਸਰੂਪ ਮਿੱਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਹੈ ਜਿਸਦਾ ਕੋਈ ਵੈਰੀ ਨਹੀਂ।
ਆਤਮਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.