ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
ਸਰਵਜੀਤ ਸਿੰਘ ਸੈਕਰਾਮੈਂਟੋ
ਸ. ਅਨੁਰਾਗ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਦੀ ਇਕ ਲਿਖਤ (21 ਜੁਲਾਈ) ਪੜ੍ਹਨ ਨੂੰ ਮਿਲੀ, ਜਿਸ ਵਿੱਚ ਆਪ ਨੇ ਦੋ ਤਾਰੀਖ਼ਾਂ (ਗੁਰੂ ਨਾਨਕ ਜੀ ਦੇ ਜੋਤੀ ਜੋਤ ਅਤੇ ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ) ਦਾ ਜਿਕਰ ਕੀਤਾ ਹੈ। ਇਸੇ ਲਿਖਤ ਵਿਚ ਤੁਸੀਂ ਮੇਰੇ ਸਮੇਤ ਸ. ਸਤਪਾਲ ਸਿੰਘ ਪੁਰੇਵਾਲ ਅਤੇ ਸ. ਇਕਬਾਲ ਸਿੰਘ ਦਾ ਨਾਮ ਵੀ ਦਰਜ ਕੀਤਾ ਹੈ। ਸ. ਇਕਬਾਲ ਸਿੰਘ ਕੌਣ ਹਨ? ਇਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ।
ਰਹੀ ਗੱਲ ਤੁਹਾਡੀ ਸ਼ਬਦਾਵਲੀ ਦੀ! ਇਸ ਬਾਰੇ ਤਾਂ ਮੈਂ ਸਮਝਦਾ ਹਾਂ ਕਿ ਤੁਹਾਡਾ ਕੋਈ ਦੋਸ਼ ਨਹੀਂ ਹੈ। ਜਿਹੋ ਜਿਹੀ ਸਿੱਖਿਆ ਤੂਹਾਨੂੰ, ਤੁਹਾਡੇ ਮਾਤਾ-ਪਿਤਾ ਨੇ ਦਿੱਤੀ ਹੈ ਉਹੋ ਜਿਹੀ ਬੋਲੀ ਹੀ ਤੁਸੀਂ ਲਿਖ ਅਤੇ ਬੋਲ ਰਹੇ ਹੋ।
ਤੁਹਾਡੀ ਲਿਖਤ ਦਾ ਸਬੰਧਿਤ ਹਿੱਸਾ ਉਨ੍ਹਾਂ ਪਾਠਕਾਂ ਦੀ ਜਾਣਕਾਰੀ ਲਈ ਪੇਸਟ ਕਰ ਰਿਹਾ ਹਾਂ ਜਿਨ੍ਹਾਂ ਨੇ ਇਸ ਲਿਖਤ ਨੰ ਨਹੀਂ ਪੜਿਆ।
ATTENTION BLUE TURBANED COMRADE PUREWAL IS PLAYING THE LAST GAMBLE OF HIS LIFE: Part:1
Mr.Sarabjit Singh Sacramento, Satpal Singh Purewal, Iqbal Singh and other for you to respond:
Your Calendar God has given Fake Dates Of Ascension of Guru Nanak Dev Ji and Accession (Gurgaddi Diwas of Guru Angad Dev Ji as follows in his plagiarised version of Indian National Saka Calendar, encased in the sacred name of Guru Nanak Dev Ji:
(1) Date of Ascension (Joti-Jot) of Guru Nanak Dev Ji:22nd September
(2) Date of Accession (Gurgadi) of Guru Angad Dev Ji:18th September
Now see the date of Ascension of Guru Nanak Dev Ji, recorded in an old Codex of Guru Granth Sahib(Har Sudi 2,1762Bk/ June 12,1705CE), recorded in Bikrami Samvat:Asu Vadi 10,1596Bk/September 7 1539CE.This calculation is according to Purewal's Jantari 500 Years.(Copies of Relevant pages of Guru Granth Sahib and Purewal's Jantari 500 Years enclosed).
Bhai Gurdas clearly states:"Thapia Lenina jivandia ", but wonders of wonders your magician has fixed imaginary dates of both the events, not available in any historical record. Historically Guru Nanak Dev JI'S Ascension took place on September 7,1539CE and surprisingly he installs Guru Angad as his successor 11 days after his Joti-Joti Divas.
ਸ. ਅਨੁਰਾਗ ਸਿੰਘ ਜੀ, ਆਪ ਦਾ ਮੰਨਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਜੀ ਦੇ ਜੋਤੀ ਜੋਤ
ਸਮਾਉਣ ਅਤੇ ਗੁਰੂ ਅੰਗਦ ਜੀ ਦੀ ਗੁਰਗੱਦੀ ਦੀਆਂ ਤਾਰੀਖ਼ਾਂ ਗਲਤ ਹਨ। ਆਓ ਇਨ੍ਹਾਂ ਬਾਰੇ ਵਿਚਾਰ ਕਰੀਏ।
ਤੁਸੀਂ ਮੰਨਦੇ ਹੋ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, “Asu Vadi 10,1596Bk/September 7 1539CE” ਹੈ। (1539 ਈ:, ਸੀ: ਈ: ਨਹੀਂ ਜੂਲੀਅਨ ਹੈ) ਮੈਂ ਵੀ ਇਸ ਤਾਰੀਖ ਨਾਲ ਸਹਿਮਤ ਹਾਂ। ਸ ਪਾਲ ਸਿੰਘ ਜੀ ਵੱਲੋਂ ਬਣਾਈ 500 ਸਾਲਾਂ ਜੰਤਰੀ ਦੇ ਪੰਨੇ ਦੀ ਆਪ ਨੇ ਫ਼ੋਟੋ ਵੀ ਭੇਜੀ ਹੈ ਉਸ ਉਪਰ ਵੀ ਅੱਸੂ ਵਦੀ 10 ਦੇ ਨਾਲ 7 ਸਤੰਬਰ (ਜੂਲੀਅਨ) ਹੀ ਛਪਿਆ ਹੋਇਆ ਹੈ। ਪਰ! ਇਸ ਦੇ ਨਾਲ ਹੀ ਉਥੇ 8 ਅੱਸੂ ਵੀ ਛਪਿਆ ਹੋਇਆ ਹੈ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਜੇ ਆਪ ਨੇ ਪੜੀ ਹੁੰਦੀ ਤਾਂ ਤੁਹਾਨੂੰ ਇਨ੍ਹਾਂ ਤਾਰੀਖ਼ਾਂ ਬਾਰੇ ਗਲਤ ਬਿਆਨੀ ਨਹੀਂ ਸੀ ਕਰਨੀ ਪੈਣੀ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਹ ਗੱਲ ਬਹੁਤ ਹੀ ਸਪੱਸ਼ਟ ਲਿਖੀ ਹੋਈ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”। ਅੱਸੂ ਵਦੀ 10, 1596 ਬਿ: ਮੁਤਾਬਕ, ੮ ਅੱਸੂ, 7 ਸਤੰਬਰ (ਜੂਲੀਅਨ) ਸੀ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ ਨੂੰ ਮੁੱਖ ਰੱਖਿਆ ਗਿਆ ਹੈ ਅਤੇ ਨਾਨਕਸ਼ਾਹੀ ਕੈਲੰਡਰ ਵਿਚ ਅੱਜ ਵੀ 8 ਅੱਸੂ ਹੀ ਦਰਜ ਹੈ। ਜੋ ਕੇ ਹਰ ਸਾਲ 22 ਸਤੰਬਰ ਨੂੰ ਆਉਂਦੀ ਹੈ।
ਸ. ਅਨੁਰਾਗ ਸਿੰਘ ਜੀ, ਤੁਹਾਨੂੰ ਪਿਛਲੇ ਦੋ ਦਹਾਕਿਆਂ ਵਿਚ ਇਸ ਨੁਕਤੇ ਦੀ ਸਮਝ ਨਹੀਂ ਆਈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ ਜੂਲੀਅਨ ਤੋਂ 22 ਸਤੰਬਰ ਗਰੈਗੋਰੀਅਨ ਕਿਵੇਂ ਹੋ ਗਈ ਹੈ। ਪਾਠਕਾਂ ਦੀ ਜਾਣਕਾਰੀ ਬੇਨਤੀ ਹੈ ਮਈ 2003 ਦੇ ਸੰਤ ਸਿਪਾਹੀ ਵਿਚ ਪੰਨਾ 23 ਤੇ ਛਪੇ ਇਕ ਲੇਖ ਵਿਚ ਵੀ ਅਨੁਰਾਗ ਸਿੰਘ ਨੇ ਇਹ ਹੀ ਗੱਲ ਲਿਖੀ ਸੀ , ਉਸ ਤੋਂ ਪਿੱਛੋਂ ਕਈ ਵਾਰ ਇਹ ਲਿਖ ਚੁਕੇ ਹਨ। ਇਸ ਦਾ ਜਵਾਬ ਮੈਂ ਫਰਵਰੀ 2015 ਨੂੰ ਦਿੱਤਾ ਸੀ। ਅੱਜ ਫੇਰ ਬੇਹੀ ਕੜੀ `ਚ ਉਬਾਲ ਆਇਆ ਹੈ। ਅਨੁਰਾਗ ਸਿੰਘ ਜੀ ਤੁਸੀਂ ਅੱਜ ਤਾਈ ਅੱਸੂ ਸੁਦੀ 10 ਮੁਤਾਬਕ 22 ਸਤੰਬਰ ਜੂਲੀਅਨ ਸਮਝ ਕੇ ਹੀ ਨਾਨਕਸ਼ਾਹੀ ਕੈਲੰਡਰ ਦਾ ਅੰਨਾ ਵਿਰੋਧ ਕਰ ਰਹੇ ਹੋ। ਜੇ ਇਹ ਤਾਰੀਖ ਅੱਸੂ ਸੁਦੀ 10 ਹੁੰਦੀ ਤਾਂ ਇਹ 23 ਅੱਸੂ ਬਣਦੀ ਹੈ ਜੋ ਨਾਨਕਸ਼ਾਹੀ ਵਿੱਚ 23 ਅੱਸੂ/7 ਅਕਤੂਬਰ ਹੋਣੀ ਸੀ। ਮੈਂ ਪਹਿਲਾ ਵੀ ਬੇਨਤੀ ਕੀਤੀ ਸੀ ਕਿ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹੋ ਤਾਂ ਜੋ ਤੂਹਾਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਆਪ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਮੇਰਾ ਇਹ ਲੇਖ ਅੱਜ ਵੀ ਸਿੱਖ ਮਾਰਗ ਤੇ ਪੜ੍ਹਿਆ ਜਾਂ ਸਕਦਾ ਹੈ।
http://www.sikhmarg.com/2015/0208-calendar-vivad.html
ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ ਅੱਸੂ ਵਦੀ 5 / 4 ਅੱਸੂ ਹੈ। ਇਹ 4 ਅੱਸੂ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ ਜੋ ਹਰ ਸਾਲ 18 ਸਤੰਬਰ ਨੂੰ ਆਵੇਗੀ। ਕੀ ਤੁਹਾਨੂੰ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਇਹ ਬਹੁਤ ਹੀ ਸਧਾਰਨ ਨੁਕਤਾ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰਖਿਆ ਜਾਵੇਗਾ” ਸਮਝ ਨਹੀਂ ਆਇਆ ਜਾਂ ਤੁਸੀਂ ਜਾਣਬੁਝ ਕੇ, ਸੰਗਤਾਂ ਨੂੰ ਭੜਕਾਉਣ ਲਈ ਝੂਠ ਲਿਖ ਅਤੇ ਬੋਲ ਰਹੇ ਹੋ?
ਆਪਣੇ 22 ਜੁਲਾਈ ਦੇ ਲੇਖ ਵਿਚ ਤੁਸੀਂ ਲਿਖਿਆ ਹੈ,
“ਹੁਣ ਪਾਲ ਸਿੰਘ ਪੁਰੇਵਾਲ ਦੇ ਕਾਮਰੇਡ ਸਮਰਥਕ ਹੁਣ ਦੱਸਣ ਦੀ ਖੇਚਲ ਕਰਨ ਕਿ ਕਿਵੇਂ:
(1) ਗੁਰੂ ਨਾਨਕ ਦੇਵ ਜੀ 7 ਸਤੰਬਰ 1539 ਈ: ਨੂੰ ਜੋਤੀ-ਜੋਤਿ ਸਮਾਉਣ ਤੋਂ ਬਾਅਦ, ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਲਈ 14 ਜੂਨ 1539 ਈ: ਨੂੰ ਮੁੜ ਧਰਤੀ ਤੇ ਪਹੁੰਚੇ ?”
ਅਨੁਰਾਗ ਸਿੰਘ ਜੀ, ਜੇ ਇਜਾਜ਼ਤ ਹੋਵੇ ਤਾਂ ਇਕ ਹੋਰ ਸਵਾਲ ਪੁੱਛਾਂ?
ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਜੀ ਕਿ 14 ਜੂਨ ਪਹਿਲਾ ਆਉਂਦੀ ਹੈ 7 ਸਤੰਬਰ?
ਜੇ ਗੁਰੂ ਅੰਗਦ ਜੀ ਨੂੰ ਗੁਰਗੱਦੀ 14 ਜੂਨ 1539 ਈ: (ਜੂਲੀਅਨ) ਨੂੰ ਦੇ ਦਿੱਤੀ ਸੀ ਅਤੇ ਗੁਰੂ ਨਾਨਕ ਜੀ 7 ਸਤੰਬਰ 1539 ਈ: (ਜੂਲੀਅਨ) ਨੂੰ ਜੋਤੀ ਜੋਤ ਸਮਾਏ ਸਨ ਤਾਂ ਗੁਰੂ ਨਾਨਕ ਜੀ ਮੁੜ ਧਰਤੀ ਤੇ ਆਉਣ ਦੀ ਕੀ ਲੋੜ ਸੀ?
ਆਪ ਜੀ ਲਿਖਦੇ ਹੋ, “Historically Guru Nanak Dev JI'S Ascension took place on September 7,1539CE and surprisingly he installs Guru Angad as his successor 11 days after his Joti-Joti Divas”।
ਸ. ਅਨੁਰਾਗ ਸਿੰਘ ਜੀ, ਮੈਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਕਿ ਤੁਸੀਂ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫਰਕ ਨੂੰ ਸਮਝਣ ਤੋਂ ਵੀ ਅਸਮਰੱਥ ਹੋ! 7 ਸਤੰਬਰ 1539 ਈ: ਇਹ ਜੂਲੀਅਨ ਦੀ ਤਾਰੀਖ ਹੈ। 18 ਸਤੰਬਰ ਗਰੈਗੋਰੀਅਨ ਦੀ ਤਾਰੀਖ ਹੈ। ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ ਅੱਸੂ ਵਦੀ 5 / 4 ਅੱਸੂ ਮੁਤਾਬਕ 3 ਸਤੰਬਰ ਜੂਲੀਅਨ ਬਣਦੀ ਹੈ। ਜੋ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (7 ਸਤੰਬਰ ਜੂਲੀਅਨ) ਤੋਂ ਪਹਿਲਾ ਦੀ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਇਹ ਤਾਰੀਖ , 4 ਅੱਸੂ/ 18 ਸਤੰਬਰ (ਗਰੈਗੋਰੀਅਨ) ਦਰਜ ਹੈ ਜਦੋਂ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ/ 22 ਸਤੰਬਰ (ਗਰੈਗੋਰੀਅਨ) ਦਰਜ ਹੈ।
ਸ. ਅਨੁਰਾਗ ਸਿੰਘ ਜੀ, ਬਹੁਤ ਹੀ ਅਫ਼ਸੋਸ ਨਾਲ ਮੈਨੂੰ ਲਿਖਣਾ ਪੈ ਰਿਹਾ ਹੈ ਤੁਹਾਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫਰਕ ਦੀ ਤਾਂ ਸਮਝ ਹੈ ਨਹੀਂ, ਤੁਸੀਂ ਅਲੋਚਨਾ ਕਰ ਰਹੇ ਹੋ ਸ. ਪਾਲ ਸਿੰਘ ਪੁਰੇਵਾਲ ਦੀ। ਧੰਨ ਹੋ ਤੁਸੀਂ ਅਤੇ ਧੰਨ ਹਨ ਤੁਹਾਨੂੰ ਵਿਦਵਾਨ ਸਮਝਣ ਵਾਲੇ।
7 ਸਾਵਣ 549 ਨਾਨਕਸ਼ਾਹੀ (7/22/2017)
ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਸਿੰਘ ਦੀਆਂ ਜੱਬਲੀਆਂ ਦਾ ਜਵਾਬ
Page Visitors: 2625