ਡਾਕਟਰ ਰੋਗੀ ਦੁਆਈ
ਕੋਈ ਬੀਮਾਰ ਇਲਾਜ ਲਈ ਕਿਸੇ ਸਿਆਣੇ ਡਾਕਟਰਾਂ ਦੇ ਬੋਰਡ ਕੋਲ ਪੇਸ਼ ਹੋਕੇ ਕਹਿਣ ਲੱਗਾ ਡਾਕਟਰ ਸਾਹਿਬ ਮੇਰੀ ਹਾਲਤ ਠੀਕ ਨਹੀਂ ,ਦੁਆਈ ਭੀ ਖਾ ਰਿਹਾ ਹਾਂ ਪਰ ਦਿਨ ਬਾ ਦਿਨ ਰੋਗ ਵਧ ਰਿਹਾ ਹੈ ਹੁਣ ਤੇ ਮੌਤ ਕਿਨਾਰੇ ਪੁਜ ਗਿਆ ਹਾਂ ਮੈਨੂੰ ਬਚਾਓ ।
ਡਾਕਟਰ—ਭਲਿਆ ਉਹ ਦੁਆਈ ਨਾਲ ਲਿਆਇਆ ਹੈਂ ਜਿਸਦੇ ਖਾਂਦਿਆਂ ਭੀ ਤੇਰਾ ਰੋਗ ਵਧ ਰਿਹਾ ਹੈ।
ਰੋਗੀ ਹਾਂ ਜੀ –ਆਹ ਦੇਖੋ ਦੁਆਈ ਹਮੇਸ਼ਾਂ ਕੋਲ ਰੱਖਦਾ ਹਾਂ।
ਡਾਕਟਰ ਦੁਆਈ ਟੈਸਟ ਕਰਕੇ ਕਹਿਂਦੇ ਹਨ ਭਲਿਆ ਇਸ ਦੁਆਈ ਵਿਚ ਤਾਂ ਬੜੀ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ ਜਿਸਨੇ ਤੈਨੂੰ ਇਸ ਹਾਲਤ ਤੇ ਪਹੁਂਚਾ ਦਿਤਾ ਹੈ, ਜਿਸਨੇ ਤੈਨੂੰ ਇਹ ਦੁਆਈ ਦਿਤੀ ਹੈ ਉਸੇ ਡਾਕਟਰ ਕੋਲ ਜਾ ਅਤੇ ਇਸ ਦੁਆਈ ਦੇ ਖਤਰਨਾਕ ਅਸਰ ਬਾਰੇ ਦੱਸ ਤਾਂਕੇ ਦੁਆਈ ਬਦਲ ਦੇਵੇ।
ਰੋਗੀ ਪਹਿਲੇ ਦੁਆਈ ਦੇਣ ਵਾਲੇ ਡਾਕਟਰ ਕੋਲ ਜਾਂਦਾ ਹੈ।
ਰੋਗੀ –ਡਾਕਟਰ ਸਾਹਿਬ ਇਹ ਜੇਹੜੀ ਤੁਸੀ ਦੁਆਈ ਦਿਤੀ ਸੀ ਪਰਖਣ ਤੇ ਪਤਾ ਲੱਗਾ ਹੈ ਇਸ ਦੁਆਈ ਵਿਚ ਖਤਰਨਾਕ ਜ਼ਹਿਰ ਦੀ ਮਿਲਾਵਟ ਹੈ, ਜਿਸ ਨਾਲ ਮੈ ਦਿਨ ਬਾ ਦਿਨ ਮੌਤ ਦੇ ਮੂਹ ਜਾਰਿਹਾ ਹਾਂ।
ਡਾਕਟਰ ਰੋਗੀ ਨੂੰ – ਭਲਿਆ ਇਹ ਦੁਆਈ ਮੈ ਥੋਹੜੀ ਬਣਾਈ ਹੈ ਬਨਾਣ ਵਾਲੀ ਕੰਪਨੀ ਨੂੰ ਕਹਾਂ ਗਾ ਕੇ ਉਹ ਇਸ ਦੁਆਈ ਨੂੰ ਸ਼ੁਧ ਕਰੇ, ਪਰ ਉਤਨੀ ਦੇਰ ਇਹ ਜਹਿਰੀਲੀ ਮਿਲਾਵਟ ਵਾਲੀ ਦੁਆਈ ਲਗਾਤਾਰ ਖਾਈ ਜਾ,
ਰੋਗੀ –ਡਾਕਟਰ ਸਾਹਿਬ ਇਹ ਦੁਆਈ ਕਦੋਂ ਤੱਕ ਸ਼ੁਧ ਹੋ ਜਾਵੇਗੀ? –ਡਾਕਟਰ ਭਲਿਆ ਇਹ ਨਹੀਂ ਪਤਾ ਕਦੋਂ ਤੱਕ ਅੱਗੇ ਭੀ ਬਹੁਤ ਸਾਰੇ ਰੋਗੀ ਦੁਆਈ ਦੀ ਸ਼ੁਧਤਾ ਉਡੀਕਦੇ ਉਡੀਕਦੇ ਚੱਲ ਵੱਸੇ ਤੂੰ ਭੀ ਉਡੀਕ।
ਡਾਕਟਰ ਸਾਹਿਬ ਫਿਰ ਮੈਨੂੰ ਇਹ ਹੀ ਕਹਿ ਦੇਵੋ ਕੇ ਜਿਤਨੀ ਦੇਰ ਦੁਆਈ ਸ਼ੁਧ ਨਹੀਂ ਹੋਂਦੀ ਉਤਨੀ ਦੇਰ ਮੈ ਇਹ ਜਹਿਰੀਲੀ ਦੁਆਈ ਬਿਲਕੁਲ ਨਾ ਖਾਵਾਂ, ।
ਡਾਕਟਰ ਨਾ ਬਈ ਮੈ ਇਹ ਨਹੀਂ ਕਹਿ ਸਕਦਾ, ਜੇ ਸ਼ੁਧ ਹੋਦਿਆਂ ਤੱਕ ਇਹ ਦੁਆਈ ਬੰਦ ਕਰਨ ਲਈ ਕਹਿ ਦੇਵਾਂ ਅਤੇ ਸਾਰੇ ਮੁਰੀਜ਼ ਇਹ ਦੁਆਈ ਛੱਡ ਦੇਣ, ਤਾਂ ਕੰਪਣੀ ਹੀ ਬੰਦ ਹੋ ਜਾਵੇ ਗੀ ਅਤੇ ਮੇਰੀ ਕਮਿਸ਼ਣ ਭੀ ਬੰਦ ਹੋ ਜਾਵੇਗੀ ਇਸ ਲਈ ਇਹ ਜ਼ਹਿਰੀਲੀ ਦੁਆਈ ਖਾਈ ਜਾ ਅਤੇ ਦੁਆਈ ਦੀ ਸ਼ੁਧਤਾ ਤੱਕ ਮੌਤ ਦੀ ਉਡੀਕ ਕਰ।
ਸਿਖੀ ਨਾਲ ਭੀ ਏਹੋ ਕੁਛ ਹੋ ਰਿਹਾ ਹੈ।
ਸਿਖ ਅਤੇ ਗੁਰੁ ਦੇ ਨਾਮ ਹੇਠ ਲਿਖਿਆ ਗਿਆ ਅਤੇ ਅਖੌਤੀ ਪੰਥ ਦੇ ਸਾਈਨਾ ਹੇਠ ਸਿਖੀ ਨੂੰ ਪ੍ਰਵਾਣ ਕਰਨ ਲਈ ਕਿਹਾ ਗਿਆ, ਬਹੁਤ ਸਾਰਾ ਬਚਿਤਰ ਨਾਟਕ ,ਸਿਖ ਮਰੀਆਦਾ ਆਦ ਲਟਰੇਚਰ ਜਿਸ ਵਿਚੋਂ ਕੌਮ ਤੰਦਰੁਸਤੀ ਮਨਦਰੁਸਤੀ ਲੋੜਦੀ ਰਹੀ ਪਰ ਅੱਜ ਜਾਗਰਤ ਸੋਚ ਦੇ ਪਰਖਣ ਨਾਲ ਮਨਮਤੀ ਜ਼ਹਿਰ ਦੀ ਮਿਲਾਵਟ ਵਾਲਾ ਸਾਬਤ ਹੋਗਿਆ ।੨੦੦੯ ਵਿਚ ਮੈ ਇਸ ਲਟਰੇਚਰ ਨੂੰ ਸ਼ੁਧ ਕਰਨ ਜਾਂ ਖਤਮ ਕਰਨ ਲਈ ਅਵਾਜ਼ ਉਠਾਈ ਪਰ ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ ਅਨਸਾਰ ਮੈਨੂੰ ਅਪਣੇ ਵਲੋਂ ਬੇਜ਼ਬਾਨ ਕਰਕੇ ਦਰਵਾਜ਼ਿਓਂ ਬਾਹਰ ਕਰ ਦਿਤਾ ਗਿਆ, ਚਲੋ ਮੈ ਤਾਂ ਮਿਲਾਵਟ ਤੋਂ ਨਿਰਾਸ਼ ਹੋ ਕੇ ਇਹ ਦੁਆਈ ਛੱਡ ਦਿਤੀ, ਡਾਕਟਰ ਭੀ ਛੱਡ ਦਿਤਾ, ਅਤੇ ਸਿਖ ਸਮਾਜ ਨੂੰ ਇਸ ਰੋਗ {ਮਨਮਤ} ਦੁਆਈ {ਰਹਿਤ ਮਰੀਆਦਾ}ਅਤੇ ਡਾਕਟਰ {ਅਖੌਤੀ ਪੰਥ} ਤੋਂ ਸੁਚੇਤ ਕਰਨ ਲੱਗ ਪਿਆ,। ਹੁਣ ਇਹ ਡਾਕਟਰ ਦੁਖੀ ਹਨ ।ਇਹ ਨਹੀਂ ਕਹਿਂਦੇ ਕੇ ਜਦੋਂ ਤੱਕ ਮ੍ਰੀਆਦਾ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਲਿਬਾਰਟਰੀ ਵਿਚ ਪਰਖ ਕੇ ਸ਼ੁਧ ਨਹੀਂ ਹੋਂਦੀ ਉਤਨੀ ਦੇਰ ਬੇਸ਼ਕ ਨਾ ਮੱਨੋ ਇਸਨੂੰ ਛੱਡ ਦੇਵੋ ਮੌਤ ਤੋਂ ਬਚ ਜਾਵੋਗੇ। ਅਜੀਬ ਗੱਲ ਹੈ ਇਹ ਕਹਿ ਰਹੇ ਹਨ ਸੁਧਾਈ ਕਰਨ ਲਈ ਜ਼ਹਿਰ ਮਿਕਸ ਮਰੀਯਾਦਾ ਬਨਾਣ ਵਾਲੇ ਅਖੋਤੀ ਪੰਥ ਕੋਲ ਬੇਨਤੀ ਕਰਾਂਗੇ ਜਿਤਨੀ ਦੇਰ ਸੁਧਾਈ ਨਹੀਂ ਹੋਂਦੀ ਉਤਨੀ ਦੇਰ ਏਸੇ ਨੂੰ ਮੰਨਣਾ ਪਵੇਗਾ , ਮੈ ਪੂਛਦਾ ਹਾਂ ਪਿਛਲੇ ਅੱਸੀ ਸਾਲਾਂ ਵਿਚ ਤੁਸੀਂ ਅੰਮ੍ਰਿਤ ਨਿਤਨੇਮ ਅਰਦਾਸ ਰਾਗਮਾਲਾ ਆਦ ਦੀ ਮਿਲਾਵਟ ਸੁਧ ਨਾ ਕਰ ਸੱਕੇ ਬਲਕੇ ਪਿਛੇ ਬੈਠੀ ਕੰਪਣੀ ਦੇ ਹੁਕਮ ਵਿਚ ਲੁਕ ਛਿਪ ਕੇ ਕਈ ਹੋਰ ਜ਼ਹਿਰਾਂ ਮਿਲਾ ਦਿਤੀਆਂ, ੨੦੦੮ ਵਿਚ ਕੋਮ ਦੇ ਜਜ਼ਬਾਤਾਂ ਨੂੰ ਧੋਖਾ ਦੇਂਦਿਆਂ ਜੱਥੇਦਾਰਾਂ ਨੇ ਬਿਆਨ ਦਿਤਾ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਸ਼ਤਾਬਦੀ ਮਨਾਉਣ ਤੋਂ ਬਾਹਦ ਵਿਦਵਾਨਾ ਦਾ ਇਕੱਠ ਬੁਲਾਕੇ ਬਚਿਤਰ ਨਾਟਕ ਦਾ ਫੇਸਲਾ ਕਰਾਂਗੇ ਸਤਾਬਦੀ ਲੰਘਣ ਤੋਂ ਬਾਹਦ ਪ੍ਰੈਸ ਦੇ ਪੁਛਣ ਤੇ ਕਿਹਾ ਪ੍ਰਧਾਨ ਦੀ ਚੋਣ ਤੋਂ ਬਾਹਦ ਕਰਾਂਗੇ ਪਰਧਾਨ ਦੀ ਚੋਣ ਤੋ ਬਾਹਦ ਆਖਿਆ ਕੇਸ ਗੜ ਦੇ ਜੱਥੇਦਾਰ ਦੇ ਮੁੰਡੇ ਦਾ ਵਿਆਹ ਹੈ ਉਸਤੋਂ ਬਾਹਦ ਕਰਾਂਗੇ ਵਿਆਹ ਲੰਘੇ ਨੂੰ ਪੰਜ ਸਾਲ ਹੋ ਗਏ ਹਨ ਜੱਥੇਦਾਰ ਭੀ ਚਲ ਵਸਿਆ ਨਾ ਫੈਸਲਾ ਹੋਇਆ ਨਾ ਕਰਨਾ ਹੈ। ਸਿਰਫ ਕੌਮ ਨਾਲ ਧੋਖਾ ਹੈ ।ਅੱਜ ਮਰੀਆਦਾ ਦੇ ਮਸਲੇ ਤੇ ਭੀ ਅਪਣੇ ਪਿਆਦਿਆਂ ਕੋਲੋਂ ਏਹੋ ਫਾਰਮੂਲਾ ਪ੍ਰਚਾਰਿਆ ਜਾ ਰਿਹਾ ਹੈ ਫੈਸਲਾ ਕਰਣ ਦਾ ਹੱਕ ਅਖੌਤੀ ਪੰਥ ਕੋਲ ਹੈ। ਫੈਸਲਾ ਕਰਾਂ ਗੇ ਕਦੋਂ ਕਰਾਂਗੇ ਇਹ ਪੁਛਣ ਦੱਸਨ ਦੀ ਲੋੜ ਨਹੀਂ ਤੁਸੀ ਉਦੋਂ ਤੱਕ ਇਹ ਜ਼ਹਿਰ ਪੀਂਦੇ ਜਾਓ ਜੇਹੜਾ ਇਸ ਜ਼ਹਿਰੀਲੀ ਦੁਆਈ ਨੂੰ ਛੱਡੇ ਉਸਨੂੰ ਛੇਕ ਦਿਓ। ਚੰਗਾ ਹੋਂਦਾ ਜੇ ਪ੍ਰਚਾਰਕ ਵੀਰ ਇਹ ਸਚਾਈ ਕਹਿਂਦੇ ਕੇ ਜਿਤਨੀ ਦੇਰ ਇਸ ਮ੍ਰੀਆਦਾ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸੋਧਿਆ ਨਹੀਂ ਜਾਂਦਾ ਉਤਨੀ ਦੇਰ ਕੋਮ ਇਨ ਬਿਨ ਇਸ ਮਰੀਆਦਾ ਦੇ ਖਰੜੇ ਨੂੰ ਨਹੀਂ ਮੰਨੇ ਗੀ।
ਹੁਣ ਕੌਮ ਅਖੌਤੀ ਪੰਥ ਕੋਲੋਂ ਸੁਧਾਈ ਲਈ ਕਿਤਨਾ ਸਮਾ ਹੋਰ ਉਡੀਕ ਕਰੇ ਤੇ ਇਸ ਜ਼ਹਿਰ ਨੂੰ ਪੀਂਦੀ ਰਹੇ। ਕਿਉਂਕੇ ਅਖੌਤੀ ਪੰਥ ਨੂੰ ਸਿਖੀ ਦੇ ਤੰਦਰੁਸਤ ਜੀਵਨ ਦਾ ਫਿਕਰ ਨਹੀਂ, ਉਸਨੂੰ ਫਿਕਰ ਹੈ ਅਪਣੀ ਕੰਪਣੀ ਅਤੇ ਆਰ ਐਸ ਐਸ ਵਲੋਂ ਮਿਲਣ ਵਾਲੀ ਕਮਿਸ਼ਨ ਨਾ ਬੰਦ ਹੋ ਜਾਵੇ।ਪਰ ਯਾਦ ਰੱਖੋ ਹੁਣ ਜਾਗਰਤ ਸਿਖ ਹੋਰ ਉਡੀਕ ਨਹੀਂ ਕਰੇ ਗਾ ਕੇ ਉਠ ਦਾ ਬੁਲ ਕਦੋਂ ਡਿਗਦਾ ਹੈ।ਹੁਣ ਆਪ ਫੈਸਲੇ ਕਰ ਰਿਹਾ ਹੈ ਅਤੇ ਕਰੇਗਾ।
ਹੁਣ ਬ੍ਰਾਹਮਨ ਇਜ਼ਮ ਦੀ ਜ਼ਹਿਰ ਤੋਂ ਬਚਾਕੇ ਗੁਰਬਾਣੀ ਸਿਧਾਂਤ ਵਿਚ ਸਿਖੀ ਜੀਵਨ ਦੀ ਤੰਦਰੁਸਤੀ ਜ਼ਰੂਰੀ ਹੈ।
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ।
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪਾ੍ਰਤ ਹੈ ।
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ।੬੯। ਭਾ ਗੁ
ਦਰਸ਼ਨ ਸਿੰਘ ਖਾਲਸਾ
………………………………………
ਟਿੱਪਣੀ:- ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਿ ਸਿੱਖਾਂ ਦਾ ਏਕਾ ਕਿਵੇਂ ਹੋਵੇ ? ਤਾਂ ਜੋ ਸਿੱਖੀ ਨੂੰ ਦਰਪੇਸ਼ ਮਸਲ੍ਹੇ ਹੱਲ ਹੋ ਸਕਣ । ਸੋਚਣ ਦਾ ਜੋ ਸਿੱਟਾ ਨਿਕਲਿਆ ਉਹ ਪੇਸ਼ ਹੈ।
ਏਕਾ ਤਦ ਹੀ ਹੋ ਸਕਦਾ ਹੈ ਜਿ, ਦੋਵੇਂ ਧਿਰਾਂ ਏਕੇ ਦੀਆਂ ਚਾਹਵਾਨ ਹੋਣ । ਏਥੇ ਇਕ ਧਿਰ, ਜਿਸ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ, ਉਹ ਤਾਂ ਸਿੱਖੀ ਦੇ ਭਲੇ ਲਈ ਹਰ ਕੰਮ ਕਰਨ ਲਈ ਤਿਆਰ ਹੈ, ਪਰ ਦੂਸਰੀ ਧਿਰ, ਜੋ ਆਟੇ ਬਰਾਬਰ ਹੈ, ਉਸ ਦਾ ਸਿੱਖੀ ਦੀ ਭਲਾਈ ਨਾਲ ਕੋਈ ਸਬੰਦ ਨਹੀਂ ਹੈ, ਉਸ ਦਾ ਮਕਸਦ ਇਹੀ ਹੈ ਕਿ, ਸਿੱਖੀ ਦੇ ਵੇਹੜੇ ਵਿਚ, ਵੱਧ ਤੋਂ ਵੱਧ, ਉਹ ਚੀਜ਼ਾਂ ਦਾਖਲ ਕੀਤੀਆਂ ਜਾਣ, ਜੋ ਸਿੱਖੀ ਸਿਧਾਂਤ ਦੇ ਉਲਟ ਹੋਣ।
ਇਹੀ ਕੁਝ 1921-22 ਤੋਂ 1945 ਤੱਕ ਚਲਦਾ ਰਿਹਾ, ਮਜਬੂਰੀ ਵੱਸ ਰਾਜ਼ੀ ਨਾਮਾ ਕਰਨਾ ਪਿਆ, ਜਿਸ ਦੇ ਸਿੱਟੇ ਵਜੋਂ ਸਿੱਖੀ ਦੇ ਸਰੋਵਰ ਵਿਚਲਾ ਗਧਲਾ ਪਾਣੀ, ਅੱਧਾ ਕੱਢ ਕੇ, ਉਸ ਵਿਚ ਅੱਧਾ ਨਿਰਮਲ ਪਾਣੀ ਪਾ ਕੇ ਪੂਰਾ ਕਰ ਦਿੱਤਾ ਗਿਆ । ਨਤੀਜਾ ਤੁਹਾਡੇ ਸਾਮ੍ਹਣੇ ਹੈ, ਅੱਜ ਜਾਗਰੂਕ ਸਿੱਖ ਉਸ ਪਾਣੀ ਨੂੰ ਗਧਲਾ ਮੰਨਦੇ ਹਨ, ਪਰ ਸਿੱਖੀ ਦੇ ਭੇਸ ਵਿਚ ਸ਼ਾਤ੍ਰ ਲੋਕ ਉਸ ਪਾਣੀ ਨੂੰ ਨਿਰਮਲ ਮਨਾਉਣ ਲਈ ਬਜ਼ਿਦ ਹਨ ।
ਇਹ ਪਾਣੀ ਤਦ ਹੀ ਨਿਰਮਲ ਹੋ ਸਕਦਾ ਹੈ, ਜੇਕਰ ਉਸ ਸਰੋਵਰ ਵਿਚਲਾ ਸਾਰਾ ਪਾਣੀ ਕੱਢ ਕੇ ਉਸ ਵਿਚ ਨਿਰਮਲ ਪਾਣੀ ਭਰਿਆ ਜਾਵੇ, ਪਰ ਇਹ ਹੋਣ ਵਾਲਾ ਨਹੀਂ।
ਸਿੱਖਾਂ ਨੂੰ ਬੇਨਤੀ ਹੈ ਕਿ ਸਮੂਹਕ ਉਪਰਾਲੇ ਛੱਡ ਕੇ, ਗੁਰਮਤਿ ਦੀ ਰੌਸ਼ਨੀ ਵਿਚ ਨਿੱਜੀ ਉਪਰਾਲੇ ਜਾਰੀ ਰੱਖੋ, ਕਿਸੇ ਦਿਨ ਸਭ-ਕੁਝ ਠੀਕ ਹੋ ਜਾਵੇਗਾ । ਕੋਈ ਨਵਾਂ ਸਮਝੌਤਾ ਨਾ ਕਰ ਬੈਠਿਉ ਜਿਸ ਨਾਲ ਕੁਝ ਹੋਰ ਮਨਮਤਿ ਸਿੱਖੀ ਦੇ ਵੇਹੜੇ ਵਿਚ ਆ ਵੜੇ।
ਅਮਰ ਜੀਤ ਸਿੰਘ ਚੰਦੀ
ਦਰਸ਼ਨ ਸਿੰਘ ਖਾਲਸਾ
ਡਾਕਟਰ ਰੋਗੀ ਦੁਆਈ
Page Visitors: 2643