ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਕੈਲੰਡਰ ਦੇ ਮਾਹਰ ਸਿੱਖ ਸੱਜਣਾ ਤੋਂ ਇਕ ਸਵਾਲ
ਕੈਲੰਡਰ ਦੇ ਮਾਹਰ ਸਿੱਖ ਸੱਜਣਾ ਤੋਂ ਇਕ ਸਵਾਲ
Page Visitors: 2538

  ਕੈਲੰਡਰ ਦੇ ਮਾਹਰ ਸਿੱਖ ਸੱਜਣਾ ਤੋਂ ਇਕ ਸਵਾਲ
ਕੁੱਝ ਹਫ਼ਤਿਆਂ ਪਹਿਲਾਂ ਡਾ. ਸੁਖਪ੍ਰੀਤ ਸਿੰਘ ਉਦੋਕੇ ਜੀ ਨਾਲ ਨਾਨਕਸ਼ਾਹੀ ਕਲੈਂਡਰ ਬਾਰੇ ਹੋਈ ਵਿਚਾਰ-ਚਰਚਾ ਦੋਰਾਨ ਉਦੋਕੇ ਜੀ ਵਲੋਂ ਦਿੱਤੇ ਉੱਤਰਾਂ ਨੇ ਮਨ ਅੰਦਰ ਕੁੱਝ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ,  ਜਿਨ੍ਹਾਂ ਵਿਚੋਂ ਮੈਂ ਫਿਲਹਾਲ ਕੇਵਲ ਇਕ ਸਵਾਲ ਦਾ ਜ਼ਿਕਰ ਕਰਦੇ ਹੋਏ ਉਸਦਾ ਜਵਾਬ ਭਾਲਣ ਦਾ ਜਤਨ ਕਰਾਂਗਾ।
ਗਲਬਾਤ ਦੋਰਾਨ ਉਦੋਕੇ ਜੀ ਨੂੰ ਮੈਂ ਪੁੱਛਿਆ ਸੀ ਕਿ ਜੇ ਕਰ ਸੰਨ ੧੪੬੯ ਵਿਚ ਵਸਾਖ ੨੭ ਮਾਰਚ ਨੂੰ ਸੀ ਤਾਂ ਇਹ ੨੦੦੩ ਵਿਚ ੧੪ ਅਪੈਲ ਕਿਵੇਂ ਫ਼ਿਕਸ ਕੀਤੀ ਗਈ? ਇਸ ਸਵਾਲ ਦੇ ਜਵਾਬ ਵਿਚ ਉਦੋਕੇ ਜੀ ਨੇ ਸੰਨ ੧੫੮੨ ਵਿਚ ਪੋਪ ਵਲੋਂ ਲਗਾਈ ੧੦-੧੧ ਦਿਨਾਂ ਦੀ ਸੋਧ ਅਤੇ ਮਗਰੋਂ ਹਰ ੭੧ ਸਾਲ ਪੇਣ ਵਾਲੇ ਇਕ ਦਿਨ ਦੇ ਫਰਕ ਜੋੜ ਨਾਲ ਇਹ ਦਰਸਾਉਣ ਦਾ ਜਤਨ ਕੀਤਾ ਕਿ ੨੭ ਮਾਰਚ ੧੪੬੯ ਦੀ ਤਾਰੀਖ ਇਸੇ ਵਾਧੇ ਕਾਰਣ ੨੦੦੩ ਵਿਚ ੧੪ ਅਪੈਲ ਕਰਕੇ ਫਿਕਸ ਕੀਤੀ ਗਈ!
ਜੇ ਕਰ ੨੦੦੩ ਵਾਲੇ ਕਲੈਂਡਰ ਵਿਚ ਇਹੀ ਢੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ੨੨ ਦਿਸੰਬਰ(੧੬੬੬) ਨੂੰ  ੫ ਜਨਵਰੀ ਕਰਕੇ ਫਿਕਸ ਕਰਨ ਲਈ ਵਰਤਿਆ ਗਿਆ ਸੀ ਤਾਂ ਇਸ ਬਾਰੇ ਤੀਬਰਤਾ ਨਾਲ ਇਕ ਗੰਭੀਰ ਸਵਾਲ ਖੜਾ ਹੁੰਦਾ ਹੈ। ਉਹ ਇਹ ਕਿ ੨੨ ਦਿਸੰਬਰ ਵਿਚ ੧੫ ਦਿਨ ਜੋੜਨ ਨਾਲ ਪ੍ਰਕਾਸ਼ ਪੁਰਬ ੫ ਜਨਵਰੀ ਵਿਚ ਤਾਂ ਚਲਾ ਗਿਆ ਪਰ ਇਤਹਾਸਕ ਤੌਰ ਤੇ ਜਨਮ ਦੇ ਅਸਲ ਸੰਨ ੧੬੬੬ ਦਾ ਕੀ ਬਣਿਆ? ਕੀ ਇਹ ਸੰਨ ੧੬੬੭ ਨਹੀਂ ਹੋ ਗਿਆ? ਜੇ ਕਰ ਨਹੀਂ ਤਾਂ ੫ ਜਨਵਰੀ ੧੬੬੬ ਮੰਨ ਕੇ ਤੁਰਨ ਨਾਲ ਦਸ਼ਵੇਂ ਪਾਤਿਸ਼ਾਹ  ਦੀ ਉਮਰ ੧੧ ਕੁ ਮਹੀਨੇ ਵੱਧ ਕਰਕੇ ਸਿੱਧ ਨਹੀਂ ਹੁੰਦੀ?
ਮੈਂ ਇਸ ਪੱਤਰ ਦੇ ਰਾਹੀਂ ਉਪਰੋਕਤ ਸਵਾਲ ਕਲੈਂਡਰ ਦੇ ਸਾਰੇ ਜਾਣਕਾਰ ਸਿੱਖ ਸੱਜਣਾ ਦੇ ਸਾ੍ਹਮਣੇ ਰੱਖਦੇ ਹੋਏ ਆਸ ਕਰਦਾ ਹਾਂ ਕਿ ਉਹ ਇਸ ਸਵਾਲ ਦਾ ਜਵਾਬ ਦੇਣ ਤਾਂ ਕਿ ਇਸ ਬਾਰੇ ਸਪਸ਼ਟਤਾ ਹੋ ਸਕੇ!
ਹਰਦੇਵ ਸਿੰਘ, ਜੰਮੂ-੨੮-੦੬-੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.