ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
"ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥"
"ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥"
Page Visitors: 2684

"ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥"
ਜੇ ਕਿਸੇ ਨੂੰ ਇਹ ਵਹਿਮ ਹੋ ਜਾਵੇ ਕੇ ਸੱਪ ਨੂੰ ਪਟਾਰੀ ਵਿਚ ਬੰਦ ਕਰਨ ਨਾਲ ਉਸਦਾ ਜ਼ਹਿਰ ਚਲਾ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਡੰਗਣ ਦੀ ਭਾਵਨਾ ਦਾ ਤਿਆਗ ਕਰ ਦਿੰਦਾ ਹੈ ਤਾਂ ਇਹ ਕੇਵਲ ਕੁਝ ਸਮੇ ਦਾ ਵਹਿਮ ਹੋਂਦਾ ਹੈ, ਸੱਪ ਨੂੰ ਮੌਕਾ ਮਿਲਣ ਦੀ ਦੇਰ ਹੋਂਦੀ ਹੈ ਉਹ ਪਲਟ ਕੇ ਆਪਣੇ ਸੁਭਾਅ ਮੁਤਾਬਿਕ ਵਰਤਾਉ ਕਰਦਾ ਹੈ।
ਬਸ ਇੱਦਾ ਹੀ ਕੇਵਲ ਦੇਹ ਦਾ ਸਿੰਗਾਰ ਕਰਨ ਨਾਲ ਕੋਈ ਸੁਧਰ ਨਹੀਂ ਜਾਂਦਾ ਜਦ ਤੱਕ ਮਨ ਦੀ ਮਤ ਨਾ ਤਿਆਗੇ। ਨਹੀਂ ਤਾ ਅੰਦਰੋਂ ਉਹ ਹੀ ਜ਼ਹਿਰ ਭਰਿਆ ਰਹਿੰਦਾ ਹੈ।
ਅੱਜ ਲੋੜ ਹੈ ਸਿੱਖ ਕੌਮ ਨੂੰ ਇੰਨਾ ਭੇਖੀਆ ਦੀ ਘੋਖ ਕਰਨ ਦੀ। ਇਹ ਜੋ ਹੱਥ ਜੋੜ ਜੋੜ ਘੁੰਮਦੇ ਹਨ ਤੇ ਗੁਰੂ ਦੇ ਮੁੱਖ ਸੇਵਾਦਾਰ/ਜਥੇਦਾਰ ਹੋਣ ਦਾ ਦਾਵਾ ਕਰਦੇ ਹਨ ਇਹ ਜਿਆਦਾਤਰ ਜ਼ਹਿਰੀਲੇ ਨਾਗ ਹਨ, ਜੋ ਬੇਗਾਨਿਆ ਦੀ ਬੀਨ ਉਤੇ ਨੱਚਦੇ ਹਨ।
ਸੱਚ ਰੂਪੀ ਧਰਮ ਦਾ ਇਹਨਾਂ ਜਲੂਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ।
ਬਾਪੂ ਨਾਨਕ ਵੀ ਅੱਜ ਹੈਰਾਨ ਹੋਂਦਾ ਹੋਵੇਗਾ ਕਿ ਗੁਰਮਤਿ ਦਾ ਮਾਰਗ ਕੀ ਹੈ ਤੇ ਇਹ ਵਕਾਓ ਲੋਕ ਕੀ ਪੇਸ਼ ਕਰ ਰਹੇ ਹਨ 'ਤੇ ਉਪਰੋਂ ਜੋ ਅਸੀਂ ਮੰਨਣ ਵਾਲੇ ਹਾਂ ਉਹ ਆਪਣੇ ਆਲਸ ਪੁਣੇ ਵਿਚ ਜ਼ਹਿਰ ਨੂੰ ਖੰਡ ਸਮਝ ਖਾਈ ਜਾ ਰਹੇ ਹਾਂ।
ਸਵਾਲ ਅੱਜ ਫਿਰ ਉਹ ਹੀ ਸਾਹਮਣੇ ਆ ਖੜਾ ਹੋਇਆ ਹੈ …
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
 ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
 ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ
॥੧॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੪੫}
ਝੂਠ ਦੀ ਕਾਲੀ ਰਾਤ ਨੇ ਸੱਚ ਦਾ ਚੰਦਰਮਾ ਅੱਜ ਫਿਰ ਨਹੀਂ ਚੜ੍ਹਨ ਦਿੱਤਾ ਹੈ ਤੇ ਇਹਨੇ ਹਨੇਰੇ ਵਿਚ ਕੇਵਲ ਭਟਕਣਾ ਹੀ ਪੱਲੇ ਪੈ ਰਹੀ ਹੈ। ਗੁਰੂ ਨੇ ਸਾਨੂੰ ਰਾਹ ਤਾਂ ਦੱਸਿਆ ਹੈ ਪਰ ਜਦ ਅਸੀਂ ਮੰਨਾਗੇ ਨਹੀਂ ਤਦ ਤੱਕ ਕਾਲੀ ਰਾਤ ਹਾਵੀ ਰਹੇਗੀ।
ਸੋ ਬਚਾਉ ਦਾ ਜੋ ਰਾਹ ਹੈ ਉਸਤੇ ਚਲਕੇ ਹੀ ਕੌਮ ਦਾ ਬਚਾਉ ਹੋ ਸਕਦਾ ਹਾਂ … ਗੁਰਬਾਣੀ ਰਾਹ ਦਸਦੀ ਹੈ …
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
 ਗੁਰਮੁਖਿ ਕੋਈ ਉਤਰੈ ਪਾਰਿ ॥
 ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
 ਨਾਨਕ ਗੁਰਮੁਖਿ ਰਤਨੁ ਸੋ ਲੇਵੈ
॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੫੪}
ਸੋ ਭਾਈ ਅਗਿਆਨਤਾ ਵਿਚ ਜੇ ਨਿਕਲਣਾ ਹੈ ਤਾਂ ਗੁਰੂ ਦੀ ਵਿਚਾਰ ਨਾਲ ਖੁਦ ਸਾਂਝ ਪਾਵੋ ਖੁਦ ਗੁਰੂ ਕੋਲ ਬੈਠੋ ਤੇ ਗੁਰੂ ਦਾ ਦੱਸਿਆ ਰਸਤਾ ਇਖਤਿਆਰ ਕਰਕੇ ਇਹਨਾਂ ਨਾਗਾ ਦੀ ਪਛਾਣ ਕਰੋ ਤੇ ਖੁਦ ਬਚੋ ਨਾਲੇ ਕੌਮ ਨੂੰ ਬਚਾਓ।
ਆਤਮਜੀਤ ਸਿੰਘ, ਕਾਨਪੁਰ.


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.