ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਭਗਵਾਂ ਬਿਗ੍ਰੇਡ ਬਨਾਮ ਮਿਸ਼ਨ 2019...
ਭਗਵਾਂ ਬਿਗ੍ਰੇਡ ਬਨਾਮ ਮਿਸ਼ਨ 2019...
Page Visitors: 2662

ਭਗਵਾਂ ਬਿਗ੍ਰੇਡ ਬਨਾਮ ਮਿਸ਼ਨ 2019...
ਅੱਜ ਦੇਸ਼ ਦਾ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਦੀ ਸਪੀਕਰ ਸਮੇਤ ਰਾਜਪਾਲਾਂ ਦੇ ਸਾਰੇ ਸਰਬ ਉੱਚ ਸੰਵਿਧਾਨਕ ਅਹੁਦੇ, ਆਰ.ਐਸ.ਐਸ ਦੀ ਪੈਦਾਇਸ਼ ਕੋਲ ਹਨ, ਭਗਵਾਂ ਬਿ੍ਰਗੇਡ ਦੇਸ਼ ਦੇ ਹਿੰਦੂਕਰਨ ਦਾ ਦਾਅਵਾ ਗੱਜ ਵਜਕੇ ਕਰ ਰਹੀ ਹੈ, ਨੋਟਬੰਦੀ ਤੇ ਜੀ.ਐਸ.ਟੀ ਵਰਗੇ ਆਮ ਲੋਕਾਂ ਨੂੰ ਪ੍ਰੇਸ਼ਾਨ ਤੇ ਵੱਡੇ ਸਰਮਾਏਦਾਰਾਂ ਨੂੰ ਖੁਸ਼ ਕਰਨ ਵਾਲੇ ਫੈਸਲੇ ਵੀ ਹਿੰਦੂਤਵ ਦੀ ਮਿੱਠੀ ਗੋਲੀ ‘ਚ ਲਪੇਟ ਕੇ ਦੇਸ਼ ਦੇ ਲੋਕਾਂ ਨੂੰ ਹਜ਼ਮ ਕਰਵਾ ਦਿੱਤੇ ਗਏ ਹਨ, ਚੀਨ ਨਾਲ ਮਾਹੌਲ ਨੂੰ ਤਣਾਅ ਪੂਰਨ ਬਣਾਕੇ ਦੁਨੀਆਂ ਦੇ ਮੂਰਖ ਠਾਣੇਦਾਰ ਨੂੰ ਖੁਸ਼ ਕਰਨ ਦਾ ਬੇਵਕੂਫ ਵਾਲਾ ਰਸਤਾ ਅਪਣਾਇਆ ਗਿਆ ਹੈ। ਮੋਦੀ ਸਮੇਤ ਸਮੁੱਚੇ ਭਗਵਾਂ ਬਿ੍ਰਗੇਡ ਦੀ ‘ਚਿੜੀ ਦੀ ਅੱਖ ਵਾਗੂੰ ਨਜ਼ਰ ਟਕਾਈ ਹੈ, ਇਸ ਏਜੰਡੇ ਦੀ ਪੂਰਤੀ ਲਈ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਖੌਫ਼ਜਦਾ ਕਰਕੇ ਘਰਾਂ ‘ਚ ਵੜ ਜਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ
ਮੋਦੀ ਦੀ ਚੜਤ, ਮੋਦੀ ਦੀ ਸਥਾਪਤੀ ਪਿੱਛੇ ਭਗਵਾਂ ਬਿ੍ਰਗੇਡ ਦੀ ‘‘ਹਿੰਦੂ, ਹਿੰਦੀ, ਹਿੰਦੁਸਤਾਨ’’ ਦੀ ਜਿਹੜੀ ਫਿਰਕੂ ਭਾਵਨਾ ਸੀ, ਉਹ ਭਾਵੇਂ ਪਹਿਲਾ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਸੀ, ਪ੍ਰੰਤੂ ਮੋਦੀ ਸਰਕਾਰ, ਉਹ ਵੀ ਭਾਰਤੀ ਬਹੁਗਿਣਤੀ ਵਾਲੀ ਦੀ ਸਥਾਪਤੀ ਤੋਂ ਬਾਅਦ, ਇਹ ਭਾਵਨਾ ਪ੍ਰਚੰਡ ਰੂਪ ’ਚ ਦੇਸ਼ ਦੇ ਲੋਕਾਂ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਮੋਦੀ ਨੂੰ ਅੱਗੇ ਲਿਆਉਣ ਤੇ ਹੀ ਭਗਵਾਂ ਬਿ੍ਰਗੇਡ ਵੱਲੋਂ ਦੇਸ਼ ਦੀਆਂ ਘੱਟਗਿਣਤੀਆਂ ’ਚ ਖੌਫ ਪੈਦਾ ਕਰਨ ਦੀ ਕਵਾਇਦ ਆਰੰਭ ਹੋ ਗਈ ਸੀ, ਜਿਹੜੀ ਹੁਣ ਤੇਜ਼ੀ ਨਾਲ ਸਿਖ਼ਰਾਂ ਵੱਲ ਵਧ ਰਹੀ ਹੈ। ਮੋਦੀ ਸਰਕਾਰ ਆਉਣ ਤੇ ਜਿਸ ਤਰਾਂ ਕੱਟੜ ਫਿਰਕੂ ਜਾਨੂੰਨੀ ਹਿੰਦੂਵਾਦੀਆਂ ਨੇ ਆਪਣੀਆਂ ਜ਼ਹਿਰੀਲੀਆਂ ਫ਼ਿਰਕੂ ਭਾਵਨਾਵਾਂ ਦਾ ਖੁੱਲ ਕੇ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ ਹੈ। ਹਿੰਦੀ ਨੂੰ ਪੂਰੇ ਦੇਸ਼ ਤੇ ਠੋਸਣ ਦੇ ਉਪਰਾਲੇ ਵਿੱਢੇ ਹਨ ਅਤੇ ਘੱਟਗਿਣਤੀਆਂ ਨੂੰ ਟਿੱਚ ਜਾਣਨਾ ਸ਼ੁਰੂ ਕੀਤਾ ਹੈ। ਉਸ ਨਾਲ ਭਗਵਾਂ ਬਿ੍ਰਗੇਡ ਦੇ ਆਪਣੇ ‘ਏਜੰਡੇ’ ਦੀ ਪੂਰਤੀ ਲਈ ਤੇਜ਼ੀ ਨਾਲ ਅੱਗੇ ਵੱਧਣ ਦੀਆਂ ਪਹਿਲਾ ਹੀ ਉਲੀਕੀਆਂ ਯੋਜਨਾਵਾਂ ਤੇ ਤਿਆਰ ਰਣਨੀਤੀ ਨੰਗੀ ਹੋ ਰਹੀ ਹੈ। ਦੇਸ਼ ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾ ਮਹਿੰਗਾਈ ਦੀ ਚੱਕੀ ’ਚ ਪਿਸ ਰਿਹਾ ਸੀ, ਚੀਕਾਂ ਮਾਰ ਰਿਹਾ ਸੀ, ਅੱਜ ਵੀ ਉਸੇ ਤਰਾਂ ਮਹਿੰਗਾਈ ਦੀ ਚੱਕੀ ਤੇਜ਼ੀ ਨਾਲ ਘੁੰਮ ਰਹੀ ਹੈ, ਆਮ ਲੋਕ ਇਸ ਚੱਕੀ ’ਚ ਪਿੱਸਦੇ ਹੋਏ ਚੀਕਾਂ ਮਾਰ ਰਹੇ ਹਨ, ਪ੍ਰੰਤੂ ‘ਚੀਖ਼- ਪੁਕਾਰ’ ਸੁਣਨ ਵਾਲਾ ਹੀ ਕੋਈ ਨਹੀਂ, ਉਵੇਂ ਹੀ ਭਿ੍ਰਸ਼ਟਾਚਾਰ ਦਾ ਬੋਲ-ਬਾਲਾ ਹੈ, ਸਰਕਾਰੀ ਦਫ਼ਤਰ ’ਚ ਲੁੱਟ-ਖਸੁੱਟ ਜਾਰੀ ਹੈ, ਧੱਕੇਸ਼ਾਹੀ ਤੇ ਬੇਇਨਸਾਫ਼ੀ ਜ਼ੋਰਾਂ ਤੇ ਹੈ, ਫਿਰ ‘‘ਚੰਗੇ ਦਿਨ ਆਖ਼ਰ ਕਦੋਂ ਆਉਣਗੇ’’।
 ਅਸਲ ’ਚ ਆਮ ਲੋਕ ਚੰਗੇ ਦਿਨ ਦੇ ਅਰਥ ਹੀ ਨਹੀਂ ਸਮਝ ਸਕੇ, ਉਹ ਚੰਗੇ ਦਿਨਾਂ ਦਾ ਅਰਥ, ਦੇਸ਼ ’ਚ ਭਗਵਾਂ ਬਿ੍ਰਗੇਡ ਦੀ ਚੜਤ ਅਤੇ ਦੇਸ਼ ਨੂੰ ਭਗਵਾਂ ਕਰਨ ਦੀ ਲਹਿਰ ਆਉਣ ਤੋਂ ਸੀ। ਅਸੀਂ ਸਮਝਦੇਹਾਂ ਕਿ ਭਗਵਾਂ ਬਿ੍ਰਗੇਡ ਦਾ ਏਜੰਡਾ ਦੇਸ਼ ਦੇ ਹਿੰਦੂਕਰਨ ਦਾ ਹੈ, ਘੱਟਗਿਣਤੀਆਂ ’ਚ ਦਹਿਸ਼ਤ ਪੈਦਾ ਕਰਕੇ, ਉਨਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣ ਦਾ ਹੈ ਅਤੇ ਇਸ ਖੌਫ਼ ਨਾਲ ਧਰਮ ਤਬਦੀਲੀ ਦੀ ਨੀਂਹ ਰੱਖਣਾ ਹੈ, ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਦੇਸ਼ ਨੂੰ ਹੁਣ ਧਰਮ ਨਿਰਪੱਖ ਕਹਿਣਾ, ਸਮਝਣਾ ਜਾਂ ਮੰਨਣਾ ਆਪਣੇ-ਆਪ ਨੂੰ ਧੋਖਾ ਦੇਣਾ ਹੋਵੇਗਾ। ਭਗਵਾਂ ਸਰਕਾਰ ਦੇ ਰਾਜ ’ਚ ਧਾਰਮਿਕ ਅਜ਼ਾਦੀ ਨਹੀਂ ਹੋ ਸਕਦੀ। ਅਸੀਂ ਪਹਿਲਾ ਵੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਦੇਸ਼ ਦੀਆਂ ਘੱਟਗਿਣਤੀਆਂ ਨੂੰ ਦੇਸ਼ ਦੇ ਭਗਵਾਂਕਰਨ ਨੂੰ ਰੋਕਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਨਾਂ ਫ਼ਿਰਕੂ ਜਾਨੂੰਨੀਆਂ ਨੂੰ ਦੂਜੇ ਦੇ ਧਾਰਮਿਕ ਮਾਮਲਿਆਂ ’ਚ ਦਖ਼ਲ ਦੇਣ ਤੋਂ ਸਖ਼ਤੀ ਨਾਲ ਰੋਕਣਾ ਪਵੇਗਾ ਅਤੇ ਇਨਾਂ ਫ਼ਿਰਕੂ ਹਿੰਦੂਵਾਦੀਆਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਜੇ ਉਹ ਦੇਸ਼ ਦੀ ਏਕਤਾ ਅਤੇ ਆਖੰਡਤਾ ਦੇ ਸੱਚੇ ਮਨੋਂ ਮੁਦੱਈ ਹਨ ਤਾਂ ਉਨਾਂ ਨੂੰ ਦੇਸ਼ ਦੀਆਂ ਸਾਰੀਆਂ ਘੱਟਗਿਣਤੀਆਂ ਨੂੰ ਨਾਲ ਲੈ ਕੇ, ਇਨਾਂ ਦੇ ਧਰਮਾਂ ਨੂੰ ਪੂਰਾ ਆਦਰ-ਮਾਣ ਦੇਣਾ ਹੋਵੇਗਾ। ਵਿਰੋਧੀ ਹੋਣ ਤੇ ਜੁੰਮੇਵਾਰ ਹੋਣ ’ਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ, ਇਸਨੂੰ ਮੋਦੀ ਕੇ ਜਿਨਾਂ ਜਲਦੀ ਸਮਝ ਲੈਣ, ਉਨਾਂ ਹੀ ਉਨਾਂ ਲਈ ਅਤੇ ਦੇਸ਼ ਦੀ ਸਿਹਤ ਲਈ ਚੰਗਾ ਹੋਵੇਗਾ?
ਜਸਪਾਲ ਸਿੰਘ ਹੇਰਾਂ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.