ਏਕੇ ਦੀਆਂ ਗੱਲਾ
ਕਿਸੇ ਵੇਬਸਾਈਟ ਦੇ ਕਿਸੇ ਕੋਨੇ ਤੇ, ਉਹ ਬੰਦੇ ਏਕੇ ਦੀਆਂ ਗੱਲਾ ਕਰਦੇ ਅਤੇ ਸਲਾਹਾਂ ਦੇਂਦੇ ਨਜਰ ਆਉਦੇ ਨੇ, ਜੋ ਅੱਜ ਤਕ ਦੂਜਿਆਂ ਨੂੰ ਕੀ , ਅਪਣਿਆਂ ਨੂੰ ਵੀ ਇਕ ਥਾਂ ਤੇ ਇਕੱਠਾਂ ਨਹੀ ਕਰ ਸਕੇ। ਦੂਜਿਆਂ ਨੂੰ "ਸਖਸ਼ਿਅਤ ਪ੍ਰਸਤ" ਅਤੇ "ਵਿਅਕਤੀ ਪ੍ਰਸਤ" ਕਹਿੰਦੇ ਨਜਰ ਆਉਦੇ ਨੇ ,ਉਹ ਤਾਂ ਅੱਜ ਤਕ ਅਪਣੇ "ਗੁਰੂ ਦੇ ਪ੍ਰਸਤ" ਵੀ ਨਹੀ ਬਣ ਸਕੇ। ਪੰਥ ਨੂੰ ਪੰਥ ਨਹੀ ਸਮਝਦੇ, ਕੌਮ ਨੂੰ ਕੌਮ ਨਹੀ ਸਮਝਦੇ ਅਤੇ ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਹਨ। ਹਰ ਪੰਥ ਦਰਦੀ ਨੂੰ ਗਾਲ੍ਹਾਂ ਕਡ੍ਹ ਕਡ੍ਹ ਕੇ ਲੇਖ ਲੜੀਆਂ ਲਿਖਦੇ ਨੇ , ਦੂਜਿਆਂ ਨੂੰ ਸੁਹਿਰਦ ਸ਼ਬਦਾਵਲੀ ਦਾ ਪਾਠ ਪੜ੍ਹਾਦੇ ਨੇ।ਇਨਾਂ ਲਈ ਤਾਂ ਬਹੁਤ ਕੁਝ ਕਹਿਣ ਜਾਂ ਲਿਖਣ ਦੀ ਲੋੜ ਹੀ ਨਹੀ। ਇਨਾਂ ਲਈ ਤਾਂ ਸਿਰਫ ਇਨਾਂ ਹੀ ਕਹਿਣਾਂ ਕਾਫੀ ਹੈ।
ਬਹੁਤ ਖੂਸ਼ ਹੂੰ , ਅਪਣੇ ਖੁਦਾ ਕੀ ਇਬਾਦਤ ਕਰਕੇ ,
ਤੁਮਸੇ ਮਿਲਾ ਗਇਆ ਤੋ, ਉਸਕੋ ਭੀ ਮੈਂ ਭੁਲਾ ਦੂੰਗਾ।
ਤੁਮਹੇ ਮੁਬਾਰਕ , ਤੁਮ੍ਹਾਰੀ ਵੋ ਦੁਨੀਆਂ,ਮੇਰੇ ਦੋਸਤ,
ਤੁਮਸੇ ਮਿਲਾ ਤੋ, ਅਪਣਾਂ ਜੇ ਜਹਾਂ ਭੀ ਮੈਂ ਗਵਾ ਲੂੰਗਾ।
ਇੰਦਰਜੀਤ ਸਿੰਘ, ਕਾਨਪੁਰ