ਭਾਈ ਸੰਤੋਖ ਸਿੰਘ ਦਾ ਗੁਰਮਤਿ ਸਿਧਾਂਤ ਵਿਰੋਧੀ "ਹਾਈਬ੍ਰਿਡ Hybrid ਗੱਪ" ?
ਭਾਈ ਮਹਿੰਦਰ ਸਿੰਘ ਖਾਲਸਾ
✔ ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਗੁਰੱਤਾ ਗੱਦੀ ਲੈ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅਲੋਪ ਹੋ ਗਏ ਸਨ ?
✔ ਕੀ ਇਹ ਸੰਭਵ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੋਤਿ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਛੇ ਮਹੀਨੇ ਦਾ ਸਮਾਂ ਬਿਨਾਂ ਹੀ ਗੁਰੂ ਜੀ ਦੀ ਅਗਵਾਈ ਦੇ ਬਤੀਤ ਕਰਨਾ ਪਿਆ ਹੋਵੇ ?
✔ ਕੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਆਪਣੀ ਇਸ ਜੁੰਮੇਵਾਰੀ ਦਾ ਅਹਿਸਾਸ ਹੀ ਨਹੀਂ ਸੀ ?
✔ ਕੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਹ ਵੀ ਨਹੀਂ ਜਾਣਦੇ ਸਨ, ਕਿ ਗੁਰਬਾਣੀ ਅਨੁਸਾਰ ਭੁੱਖੇ ਪਿਆਸੇ ਰਹਿਣਾ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੈ ?
✔ ਕੀ ਇਹ ਸੰਭਵ ਹੈ ਕਿ ਗੁਰੂ ਅੰਗਦ ਸਾਹਿਬ ਜੀ ਨੇ ਨਾ ਹੀ ਛੇ ਮਹੀਨੇ ਮਲ ਮੂਤਰ ਦੀ ਕਿਰਿਆ ਕੀਤੀ ਹੋਵੇ ਤੇ ਨਾ ਹੀ ਛੇ ਮਹੀਨੇ ਇਸ਼ਨਾਨ ਕੀਤਾ ਹੋਵੇ ? ਜ਼ਰਾ ਸੋਚ ਕੇ ਦੱਸੋਂ ਤਾ ਸਈ। ਧੂਤਿਆਂ ਦੀ ਸੁਰਤ ਨੂੰ ਤਾਂ ਜੰਗਾਲ ਲੱਗਿਆ ਹੋਇਆ ਹੈ।
✔ ਕੀ ਕੁਦਰਤ ਦੇ ਸਿਧਾਂਤਾਂ ਅਨੁਸਾਰ ਇਹ ਸੰਭਵ ਹੈ ਕਿ ਇਕ ਅਜਿਹਾ ਕਮਰਾ ਜਿਸ ਨੂੰ ਨਾ ਦਰਵਾਜ਼ਾ ਨਾ ਬਾਰੀ ਤੇ ਨਾ ਰੋਸ਼ਨਦਾਨ ਹੋਵੇ, ਉਸ ਅੰਦਰ ਛੇ ਮਹੀਨੇ ਜੀਵਤ ਰਿਹਾ ਜਾ ਸਕਦਾ ਹੈ ?
✔ ਭਾਈ ਸੰਤੋਖ ਸਿੰਘ ਨੇ ਜਿਥੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਡੇ ਗੁਰੂ ਸਾਹਿਬਾਨਾਂ ਬਾਰੇ ਗੁਰਮਤਿ ਵਿਰੋਧੀ ਹਾਈਬ੍ਰਿਡ ਗੱਪ ਮਾਰੇ ਹਨ, ਉਥੇ ਹੀ ਉਸਨੇ ਸਾਡੇ ਗੁਰੂ ਸਾਹਿਬਾਨਾਂ ਤੋਂ ਹੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਵਾ ਕਰਵਾਕੇ ਪਾਖੰਡਵਾਦ ਦੀ ਨੀਂਹ ਵੀ ਗੁਰੂ ਜੀ ਤੋ ਹੀ ਰਖਵਾਕੇ ਪਾਖੰਡੀਆਂ ਵਾਸਤੇ ਰਸਤਾ ਖੁੱਲ੍ਹਵਾਉਣ ਦਾ ਗੁਨਾਹ ਵੀ ਕਰਵਾ ਦਿੱਤਾ ਹੈ।
✔ ਕੀ ਅੱਜ ਕੱਲ ਦੇ ਪਾਖੰਡੀ ਅਕਸਰ ਹੀ ਭਗਤੀ ਕਰਨ ਦੇ ਅਜਿਹੇ ਡਰਾਮੇ ਨਹੀਂ ਰਚਦੇ ਰਹਿੰਦੇ ?
✔ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਪਹਿਲੀ ਦੇ ਅਧਿਆਏ 9 ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਇਕ ਅਜਿਹੀ ਕੋਠੜੀ 'ਚ ਬੰਦ ਕਰਕੇ ਬਾਹਰੋ ਉਸਦਾ ਦਰਵਾਜ਼ਾ ਵੀ ਮਾਈ ਭਰਾਈ ਤੋਂ ਇੱਟਾਂ ਗਾਰੇ ਨਾਲ ਚਿਣਕੇਂ ਬੰਦ ਕਰਵਾ ਦਿੱਤਾ ਸੀ। ਉਸ ਕੋਠੜੀ ਨੂੰ ਹੋਰ ਕੋਈ ਰੋਸ਼ਨਦਾਨ ਜਾ ਬਾਰੀ ਨਹੀਂ ਸੀ ;
ਸ੍ਰੀ ਗੁਰ ਕੋ ਰੁਖ ਜਾਨ ਤਬੈ ਦਰ ਕੋ ਚਿਨ ਕੀਨੋ ਹੈ ਬੰਦ ਭਿਰਾਈ ।
ਫੇਰ ਕਰਯੋ ਇਕ ਸਾਰ ਭਲੇ ਬਹੁ ਪੰਕ ਲਗਾਇ ਕੈ ਕੀਨ ਲਿਪਾਈ ।
ਕੋਈ ਨ ਜਾਨ ਸਕੈ ਦਰੁ ਕੋ ਇਸ ਭਾਂਤਿ ਕਿਯੋ ਜਿਮਿ ਸ੍ਰੀ ਗੁਰ ਭਾਈ ।
ਬੀਤਿ ਗਏ ਇਸਿ ਰੀਤ ਛਿਮਾਸ ਅਲੋਪ ਭਏ ਨਹਿ ਕਾਹੂ ਲਖਾਈ । 10
✔ ਜਦੋਂ ਛੇ ਮਹੀਨਿਆਂ ਬਾਅਦ ਬਾਬਾ ਬੁੱਢਾ ਜੀ ਨੇ ਆ ਕੇ ਕੰਧ ਪਾੜੀ ਤਾਂ ਗਪੌੜੀ ਹਿੰਦੂ ਦੇਵੀ ਦੇਵਤਿਆਂ ਦਾ ਉਪਾਸ਼ਕ ਸੰਤੋਖ ਸਿੰਘ ਕਹਿੰਦਾ ਕਿ ਗੁਰੂ ਅੰਗਦ ਸਾਹਿਬ ਜੀ ਇੰਜ਼ ਬੈਠੇ ਸਨ, ਜਿਵੇਂ ਸ਼ਿਵ ਜੀ ਹਿਮਾਲਿਆ ਪਹਾੜ 'ਤੇ ਸਮਾਧੀ ਲਾਈ ਬੈਠੇ ਹੋਣ ;
ਯੌਂ ਕਹਿ ਬੁੱਢੇ ਨੇ ਆਪਣੈ ਹਾਥਿ ਉਖਾਰਿ, ਚਿਨਯੋ ਦਰ ਖੋਲਨਿ ਕੀਨਾ ।
ਬੈਠਿ ਸਮਾਧ ਅਗਾਧਿ ਕਰੇ ਕਵਲਾਸ ਕੇ ਊਪਰ ਸ਼ੰਭੂ ਅਸੀਨਾ ।
ਸ਼ਾਤਿ ਬ੍ਰਿਤਿ ਸਮੁਦਾਇ ਰਿਖੀਕ ਅਚੰਚਲ ਹੈ, ਇਕ ਰੂਪ ਬਿਲੀਨਾ ।
✔ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਗੁਰੂ ਇਤਿਹਾਸ ਮੰਨਣ ਵਾਲਿਓ, ਜ਼ਰਾ ਦੱਸੋ ਤਾਂ ਸਹੀ ਕਿ ਕੀ ਅਜਿਹੇ ਗੈਰ ਕੁਦਰਤੀ ਤੇ ਗੁਰਮਤਿ ਸਿਧਾਂਤ ਵਿਰੋਧੀ ਗਪੌੜਾਂ ਨੂੰ ਗੁਰੂ ਜੀ ਦਾ ਇਤਿਹਾਸ ਕਿਵੇਂ ਮੰਨਿਆ ਜਾ ਸਕਦਾ ਹੈ ?
✔ ਇਸ ਨੂੰ ਗੁਰੂ ਇਤਿਹਾਸ ਮੰਨਣ ਵਾਲੇ ਤਕਰੀਬਨ ਸਾਰੇ ਹੀ ਬ੍ਰਹਮਗਿਆਨੀ ਬਾਬੇ ਹਨ। ਅਜਿਹੇ ਬਾਬਿਆਂ ਨੂੰ ਚੈਲੰਜ ਹੈ ਕਿ ਜਿਸ ਤਰ੍ਹਾਂ ਦੀ ਕੋਠੜੀ ਵਿੱਚ ਸੰਤੋਖ ਸਿੰਘ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਛੇ ਮਹੀਨੇ ਬਿਨਾ ਅੰਨ ਜਲ ਤੇ ਬਿਨਾ ਕਿਸੇ ਸਰੀਰਕ ਕਿਰਿਆ ਦੇ ਬੰਦ ਰੱਖਿਆ ਹੈ, ਉਸ ਤਰ੍ਹਾਂ ਤੁਹਾਡੇ ਚੋ ਕੋਈ ਇਕ ਮਹਾਪੁਰਸ਼ ਇਕ ਮਹੀਨਾ ਹੀ ਅਜਿਹੇ ਕਮਰੇ 'ਚ ਬੰਦ ਹੋ ਕੇ ਰਹਿਣਾ ਸਵੀਕਾਰ ਕਰ ਸਕਦਾ ਹੈ ? ਜਿਥੇ ਨਿਗਰਾਨੀ ਸਾਡੀ ਹੋਵੇ।
✔ ਜੇ ਨਹੀਂ ਫੇਰ ਐਵੇਂ ਇਸ ਗੁਰਮਤਿ ਵਿਰੋਧੀ ਮਿਥਿਹਾਸਕ ਗ੍ਰੰਥ ਨੂੰ ਗੁਰੂ ਇਤਿਹਾਸ ਕਹਿ ਕਹਿ ਕੇ ਗੁਰੂ ਜੀ ਦਾ ਅਪਮਾਨ ਨਾ ਕਰਿਆ ਕਰੋ।
ਜੇ ਤੁਹਾਡੀ ਜ਼ਮੀਰ ਜੀਉਦੀ ਹੈ ਤਾਂ ਦੱਸੋ ਕਿ ਕੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਹੇਠ ਲਿਖੀਆਂ ਗੁਰਬਾਣੀ ਦੀਆ ਤੁਕਾਂ ਦਾ ਗਿਆਨ ਨਹੀਂ ਸੀ ;---
ਅੰਨੈ ਬਿਨਾ ਨ ਹੋਇ ਸੁਕਾਲੁ ॥
ਤਜਿਐ ਅੰਨਿ ਨ ਮਿਲੈ ਗੁਪਾਲੁ ॥
----- ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥
ਭਾਈ ਮਹਿੰਦਰ ਸਿੰਘ ਖਾਲਸਾ
ਭਾਈ ਸੰਤੋਖ ਸਿੰਘ ਦਾ ਗੁਰਮਤਿ ਸਿਧਾਂਤ ਵਿਰੋਧੀ "ਹਾਈਬ੍ਰਿਡ Hybrid ਗੱਪ" ?
Page Visitors: 2638