ਨਾਨਕਸ਼ਾਹੀ ਕੈਲੇਂਡਰ ਸਬੰਧਤ ਇਹ ਹੋਰ ਨਿਰਪੱਖ ਰਾਏ (2)
ਹਰਦੇਵਸਿੰਘ, ਜੰਮੂ
ਨਾਨਕਸ਼ਾਹੀ ਕੈਲੇਂਡਰ ਦੇ ਵਿਵਾਦ ਨੂੰ ਵਿਚਾਰਣ ਲਈ ਕੀਤੇ ਉਪਰਾਲੇ ਵਿਚ ਖ਼ਗੌਲ ਵਿਗਿਆਨੀਆਂ ਵਲੋਂ ਮਿਲੀ ਨਿਰਪੱਖ ਰਾਏ ਮੈਂ ਪਾਠਕਾਂ ਨਾਲ ਸਾਂਝੀ ਕੀਤੀ ਸੀ। ਮੈਂ ਇਹ ਵੀ ਜਾਣਨ ਦਾ ਜਤਨ ਕੀਤਾ ਕਿ ਅਜਿਹੇ ਕੈਲੇਂਡਰ ਬਾਰੇ, ਜਿਸ ਵਿਚ ਇਤਹਾਸਕ ਧਾਰਮਕ ਤਾਰੀਖ਼ਾਂ ਨੂੰ ਗ੍ਰੇਗੋਰੀਅਨ ਕੈਲੇਂਡਰ ਦੀ ਤਾਰੀਖਾਂ ਅਨੁਸਾਰ ਫ਼ਿਕਸ ਕਰਨ ਦਾ ਜਤਨ ਕੀਤਾ ਗਿਆ ਹੋਵੇ, ਨਿਰਪੱਖ ਇਤਹਾਸਕਾਰ ਕੀ ਰਾਏ ਰੱਖ ਸਕਦੇ ਹਨ? ਮੈਂ ਸਮਝਦਾ ਹਾਂ ਕਿ ਕੈਲੇਂਡਰ ਬਨਾਉਣ ਦੀ ਪ੍ਰਕ੍ਰਿਆ ਵਿਚ ਇਤਹਾਸਕਾਰਾਂ ਨਾਲ ਵਿਸਤ੍ਰਿਤ ਵਿਚਾਰ ਹੋਣੀ ਚਾਹੀਦੀ ਸੀ। ਇਸੇ ਸੋਚ ਨੂੰ ਲੈਕੇ ਮੈਂ ਵਿਦਵਾਨ ਇਤਹਾਸਕਾਰ ਪ੍ਰੋ. ਗ੍ਰੇਗ ਐਂਡਰਸਨ ਨਾਲ ਸੰਪਰਕ ਕੀਤਾ।
ਪ੍ਰੋ. ਗ੍ਰੇਗ ਐਂਡਰਸਨ ਪ੍ਰਾਚੀਨ ਇਤਹਾਸ ਦੇ ਮਾਹਰ ਹਨ। ਉਨ੍ਹਾਂ ਲੰਦਨ ਦੀ ‘ਨਿਯੂਕਾਸਲ ਯੂਨਿਵਰਸਿਟੀ’ ਦੇ ਗ੍ਰੇਜੂਏਸ਼ਨ ਅਤੇ ‘ਯੇਲ ਯੁਨਿਵਰਸਿਟੀ’ ਤੋਂ ਡਾਕਟਰੇਟ ਕੀਤੀ। ਵਿਸ਼ੇਸ਼ ਗਲ ਇਹ ਹੈ ਕਿ ਉਹ ਇਸ ਵਿਸਤ੍ਰਤ ਸਵਾਲ ਵਿਚ ਦਿਲਚਸਪੀ ਰੱਖਦੇ ਹਨ ਕਿ ਕੋਈ ਆਧੁਨਿਕ ਸੱਜਣ, ਗ਼ੈਰ-ਆਧੂਨਿਕ ਸੰਸਾਰ (ਜੋ ਕਿ ਮੋਜੂਦਾ ਸੰਸਾਰ ਨਾਲੋਂ ਸੱਚ ਪ੍ਰਤੀ ਵੱਖਰੇ ਮਾਪਦੰਡ ਰੱਖਦਾ ਸੀ) ਦੇ ਇਤਹਾਸ ਨੂੰ ਸੱਚੇ ਢੰਗ ਨਾਲ ਕਿਵੇਂ ਲਿਖ ਸੱਕਦਾ ਹੈ?
ਉਨ੍ਹਾਂ ਕੁੱਝ ਪੁਸਤਕਾਂ ਵੀ ਲਿਖਿਆਂ ਹਨ ਜਿਨ੍ਹਾਂ ਵਿਚ ਆਪਣੇ ਮੌਜੂਦਾ ਪ੍ਰੋਜਕਟ 'ਦ ਰੀਅਲਨੇਸ ਆਫ਼ ਥੀਂਗਸ' (The Realness of Things) ਵਿਚ ਐਡਰਸਨ ਇਤਹਾਸ ਦੀ ਦਾਰਸ਼ਨਕ ਨੀਂਅ ਬਾਰੇ ਵਿਆਪਕ ਆਲੋਚਨਾ ਪੇਸ਼ ਕਰਦੇ ਦਰਸਾਉਂਦੇ ਹਨ ਕਿ ਅਸੀਂ ਕਿਵੇਂ ਆਧੂਨਿਕ ਪੱਛਮੀ ਰਾਜ,ਅਰਥਸ਼ਾਸਤ੍ਰ ਅਤੇ ਧਾਰਮਕ ਸਮਝ ਨੂੰ ਗ਼ੈਰ-ਆਧੂਨਿਕ ਸੰਸਾਰ ਤੇ ਥੋਪਣ ਦਾ ਜਤਨ ਕਰਦੇ ਹਾਂ।ਉਹ ਯੁਰੋਪ ਅਤੇ ਨਾਰਥ ਅਮੇਰੀਕਾ ਦੀ ਯੁਨਿਵਰਸਿਟੀਆਂ ਵਿਚ ਅਨੇਕਾਂ ਪ੍ਰੋਫ਼ੇਸ਼ਨਲ ਪੇਪਰ ਪੜ ਚੁੱਕੇ ਹਨ ਅਤੇ ਵਸ਼ਿਸ਼ਟ ਟੀਚਿੰਗ ਲਈ 7 ਐਵਾਰਡ ਪ੍ਰਾਪਤ ਕਰ ਚੁੱਕੇ ਹਨ।ਇਸ ਵੇਲੇ ਉਹ 'ਅੋਹਿਅੋ ਸਟੇਟ ਯੂਨਿਵਰਸਿਟੀ’ ਵਿਚ ਇਤਹਾਸ ਵਿਭਾਗ ਦੇ ਪ੍ਰੋਫ਼ੇਸਰ ਹਨ।
ਉਨ੍ਹਾਂ ਦੇ ਇਸ ਸੰਖ਼ੇਪ ਪਰੀਚੈ ਦੇਣ ਦਾ ਕਾਰਣ ਕੇਵਲ ਇਹ ਦਰਸਾਉਂਣਾ ਹੈ ਕਿ ਉਹ ਕੋਈ ਬਾਬਾ, ਡੇਰੇਦਾਰ ਜਾਂ ਸੰਤ ਸਮਾਜ ਦੇ ਮੈਂਬਰ ਨਹੀਂ ਬਲਕਿ ਇਹ ਵਿਦਵਾਨ ਅਤੇ ਸੂਝਵਾਨ ਇਤਹਾਸਕਾਰ ਹਨ ਜੋ ਕਿ ਭੂਤ ਅਤੇ ਵਰਤਮਾਨ ਦੇ ਸਬੰਧ ਬਾਰੇ ਡੁੰਗਾ ਦ੍ਰਿਸ਼ਟੀਕੋਣ ਰੱਖਦੇ ਹਨ।
ਖ਼ੈਰ, ਮੈਂ ਪ੍ਰੋ. ਐਂਡਰਸਨ ਦੇ ਸਾਹਮਣੇ ਆਪਣੇ ਤਿੰਨ ਸਵਾਲ ਰੱਖੇ:-
੧. ਸਵਾਲ:- ਅਗਰ ਅਸੀਂ ਆਪਣੀਆਂ ਧਾਰਮਕ ਤਾਰੀਖ਼ਾਂ ਨੂੰ ਗ੍ਰੇਗੋਰੀਅਨ ਕੈਲੇਂਡਰ ਮੁਤਾਬਕ ਨਿਸ਼ਚਿਤ ਕਰਨ ਲਈ ਚੰਨਸੂਰਜੀ ਪੱਧਤੀ ਤੋਂ ਟ੍ਰਾਪਿਕਲ (ਸੂਰਜੀ) ਸਾਲ ਵਾਲੀ ਪੱਧਤੀ ਤੇ ਸ਼ਿਫਟ ਕਰਦੇ ਹਾਂ ਤਾਂ ਕੀ, ਇਤਹਾਸਕ ਸੰਧਰਭ ਵਿਚ, ਇਹ ਅਕਲਮੰਦੀ ਵਾਲੀ ਗਲ ਹੋਵੇਗੀ ?
੨. ਸਵਾਲ:- ਨਿਸ਼ਚਿਤ ਤਾਰੀਖਾਂ ਤੇ ਸ਼ਿਫਟ ਕਰਨਾ (ਗ੍ਰੇਗੋਰੀਅਨ ਸੋਧ ਦੇ ੧੦ ਦਿਨਾਂ ਸਮੇਤ) ਸਾਡੇ ਸਮਕਾਲੀ/ਸਮਕਾਲ ਦੇ ਨੇੜੇ ਦੇ ਸਰੋਤਾਂ ਵਿਚ ਦਰਜ ਤਾਰੀਖਾਂ ਦੀ ਇਤਹਾਸਕਤਾ ਨੂੰ ਖ਼ਰਾਬ/ਅਸਤ-ਵਿਅਸਤ ਕਰੇਗਾ ?
੩. ਮੁਸਲਿਮ/ਯਹੂਦੀ/ਈਸਾਈ (ਕ੍ਰਿਸਮਿਸ ਤੋਂ ਇਲਾਵਾ) ਤਿਯੋਹਾਰ ਬਦਲਵੀਆਂ ਤਾਰੀਖ਼ਾਂ ਤੇ ਆਉਂਦੇ ਹਨ।ਉਨ੍ਹਾਂ ਆਪਣੇ ਦਿਨ ਗ੍ਰੇਗੋਰੀਅਨ ਕੈਲੇਂਡਰ ਵਿਚ ਫ਼ਿਕਸ ਕਿਉਂ ਨਾ ਕੀਤੇ ?
ਪ੍ਰੋ. ਐਂਡਰਸਨ ਨੇ ਉਪਰੋਕਤ ਸਵਾਲਾਂ ਤੇ ਜੋ ਜਵਾਬ ਦਿੱਤਾ ਉਹ ਸੁਖ਼ਮ ਹੋਣ ਕਾਰਣ ਬਾਰੀਕੀ ਨਾਲ ਸਮਝਣ ਵਾਲਾ ਹੈ। ਉਨ੍ਹਾਂ ਦਾ ਜਵਾਬ ਇਸ ਪ੍ਰਕਾਰ ਸੀ:-
“ਪਿਆਰੇ ਹਰਦੇਵ:
ਮੈਂ ਇਹ ਨਿਸ਼ਚਤ ਕਰਨਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਸਵਾਲਾਂ ਦੇ ਮੁੱਖ ਭਾਵ ਨੂੰ ਸਮਝਿਆ ਹਾਂ। ਕੀ ਤੁਸੀ ਇਹ ਕਹਿ ਰਹੇ ਹੋ ਕਿ ਸਿੱਖਾਂ ਦੀਆਂ ਪਰੰਪਰਾਗਤ ਚੰਨਸੂਰਜੀ ਤਾਰੀਖ਼ਾਂ ਨੂੰ ਪੱਛਮੀ ਫੈਸ਼ਨ ਦੀਆਂ ਗ੍ਰੇਗੋਰੀਅਨ ਤਾਰੀਖ਼ਾਂ ਵਿਚ ਬਦਲਣਾ ਕਿਸੇ ਨ ਕਿਸੇ ਤਰਾਂ ਵਿਚਾਰਾਧੀਨ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ ? ਕੀ ਤੁਸੀ ਸੋਚਦੇ ਹੋ ਕਿ ਇਹ ਘਟਨਾਵਾਂ ਆਪਣੇ ਇਤਹਾਸ ਦਾ ਸੱਚ, ਜਾਨ ਅਤੇ ਬ੍ਰਹਮੰਡੀ ਗੁੰਜ ਉਸ ਵੇਲੇ ਗੁਆ ਦਿੰਦੀਆਂ ਹਨ ਜਿਸ ਵੇਲੇ ਕਿ ਉਹ ਪ੍ਰਕ੍ਰਿਤੀ ਦੀ ਆਪਣੀ ਅਸਲੀ ਯੋਜਨਾ ਤੋ ਹਟਾ ਕੇ ਪੱਛਮ ਦੀ ਵਿਆਪਕ ਸੈਕੁਲਰ ਇਕੋ ਜਿਹੇ ਖੌਖ਼ਲੇ ਸਮੇਂ ਦੀ ਸਕੀਮ ਵਿਚ ਦਾਖ਼ਲ ਕਰ ਦਿੱਤੀਆਂ ਜਾਣ ? ਅਗਰ ਐਸਾ ਹੈ, ਤਾਂ ਮੈਂ ਤੁਹਾਡੇ ਨਾਲ ਪੁਰੀ ਤਰ੍ਹਾਂ ਸਹਿਮਤ ਹੋਵਾਂਗਾ। ਅਸਲ ਵਿਚ ਤੁਹਾਡਾ ਸੁਝਾਵ ਇਕ ਬਹੁਤ ਵੱਡੀ ਆਮ ਸਮੱਸਿਆ ਨੂੰ ਉਸ ਢੰਗ ਨਾਲ ਉਭਾਰਦਾ ਹੈ ਜਿਸ ਨਾਲ ਇਤਹਾਸ ਦਾ ਆਧੁਨਿਕ ਅਧਿਐਨ ਅਨੁਭਵ ਨੂੰ ਗ਼ੈਰ-ਆਧੁਨਿਕ ਦੁਨਿਆ ਵਿਚ ਇਤਹਾਸਰਤ ਕਰਦਾ ਹੈ। ਕੀ ਤੁਸੀ ਇਹ ਵੀ ਸੁਝਾਉਣਾ ਚਾਹੁੰਦੇ ਹੋ ਕਿ ਪੱਛਮ ਫ਼ਿਰ ਵੀ ਇਸ ਥਾਂ ਅਸੰਗਤ ਹੈ ਕਿਉਂਕਿ, ਮਿਸਾਲ ਦੇ ਤੌਰ ਤੇ, ਈਸਟਰ ਦੀ ਤਾਰੀਖ਼ ਗ੍ਰੇਗੋਰੀਅਨ ਨਹੀਂ ਬਲਕਿ ਪੁਰਵ-ਆਧੁਨਿਕ ਚੰਨਸੂਰਜੀ ਕੈਲੇਂਡਰ ਨਾਲ ਨਿਸ਼ਚਿਤ ਕੀਤੀ ਗਈ ਹੈ (ਬੇਸ਼ੱਕ ਰੋਮਨ ਕੈਥਲਿਕ ਅਤੇ ਪੂਰਬੀ ਕੱਟੜਵਾਦੀ ਚਰਚ ਅਕਸਰ ਈਸਟਰ ਦੀਆਂ ਵੱਖੋ-ਵੱਖ ਤਾਰੀਖ਼ਾਂ ਰੱਖਦੀਆਂ ਹਨ ਕਿਉਂਕਿ ਉਹ ਹਰ ਸਾਲ ਤਾਰੀਖ਼ ਤੈਅ ਕਰਨ ਲਈ ਹਲਕੀ ਜਿਹਆਂ ਵੱਖਰੀਆਂ ਚੰਨ ਸੂਰਜੀ ਗਣਨਾਵਾਂ ਵਰਤਦੀਆਂ ਹਨ)? ਅਗਰ ਐਸਾ ਹੈ ਤਾਂ ਮੈਂ ਇਕ ਵਾਰ ਫਿਰ ਤੁਹਾਡੇ ਨਾਲ ਸਹਿਮਤ ਹਾਂ। ਮੈਂ ਇਹ ਸਮਝਦਾ ਹਾਂ ਕਿ ਇਹ ਅਸਲ ਵਿਚ ਇਸ ਗਲ ਦਾ ਇਸ਼ਾਰਾ ਹੈ ਕਿ, ਇਥੋਂ ਤਕ, ਈਸਾਈ ਘਟਨਾਵਾਂ ਦੀ ਸਭ ਤੋਂ ਮਹੱਤਵਪੁਰਣ ਘਟਨਾ (ਈਸਟਰ) ਨੇ ਸਚਮੁੱਚ ਆਪਣੀ ਸਾਰੀ ਬ੍ਰਹਮੰਡੀ ਤਾਕਤ ਗੁਆ ਲਈ ਹੈ ਜਿਹੜੀ ਕਿ ਬੇਸ਼ੱਕ ਕੁਦਰਤੀ ਘਟਨਾਕ੍ਰਮ ਦੇ ਅਤਿ ਵਿਸ਼ੇਸ਼ ਸੰਯੋਜਨ ਨਾਲ ਸਬੰਧਤ ਸੀ। ਹੁਣ ਇਹ ਲਾਜ਼ਮੀ ਤੋਰ ਤੇ ਧਰਮ ਨਿਰਪੇਖ ਕੈਲੇਂਡਰ ਵਿਚਲਾ ਹੋਰ ਵਰਤਾਰਾ ਹੈ ਕਿ—ਵਿਵਹਾਰ ਵਿਚ ਤਾਰੀਖ਼ ਦੀ ਤਰਲਤਾ ਤਾ ਬੱਚਦੀ ਹੈ ਪਰੰਤੂ ਇਸ ਵਿਚ ਹੁਣ ਈਸਾਈਆਂ ਲਈ ਕੋਈ ਅਸਲ ਸ਼ਕਤੀ ਜਾਂ ਅਰਥ ਨਹੀਂ।
ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਡੇ ਸਵਾਲ ਪਿੱਛਲੀ ਅਸਲੀ ਭਾਵ ਨੂੰ ਸਮਝਿਆ ਹੈ, ਪਰ ਕ੍ਰਿਪਾ ਕਰਕੇ ਮੈਂਨੂੰ ਸਹੀ ਕਰ ਦੇਣਾ ਜੇ ਕਰ ਮੈਂ ਗਲਤ ਹਾਂ।
ਸ਼ੁਭ ਕਾਮਨਾ
ਗ੍ਰੇਗ ਐਂਡਰਸਨ” (Greg Anderson)
ਅਜਿਹਾ ਗਹਿਰਾ ਜਵਾਬ ਮਿਲਣ ਤੇ ਮੈਂ ਉਨ੍ਹਾਂ ਨੂੰ ਇਕ ਸਵਾਲ ਹੋਰ ਕੀਤਾ ਕਿ; ਜਿਸ ਵੇਲੇ ਮੇਰੀ ਕੋਮ ਵਿਚ ਕੋਈ ਧਾਰਮਕ ਦਿਹਾੜੇਆਂ ਨੂੰ ਗ੍ਰੇਗੋਰੀਅਨ ਕੈਲੇਂਡਰ ਦੀ ਤਰਜ਼ ਤੇ ਨਿਸ਼ਚਤ ਤਾਰੀਖ਼ਾਂ ਤੇ ਅਧਾਰਤ ਕਰਨ ਦੀ ਸਲਾਹ ਦਿੰਦਾ ਹੈ ਇਹ ਸਲਾਹ ਮੇਰੇ ਅੰਦਰ ਇਹ ਜਾਨਣ ਦੀ ਇੱਛਾ ਜਗਾਉਂਦੀ ਹੈ ਕਿ ਆਪ ਜੀ ਵਰਗਾ ਵਿਲੱਖਣ ਇਤਹਾਸਕਾਰ ਵਿਦਵਾਨ ਅਜਿਹੀ ਸਲਾਹ ਬਾਰੇ ਕੀ ਸੋਚਦਾ ਹੈ ? ਮੇਰੇ ਇਸ ਸਵਾਲ ਤੇ ਪ੍ਰੋ. ਐਂਡਰਸਨ ਦਾ ਗੰਭੀਰ ਜਵਾਬ ਇਸ ਪ੍ਰਕਾਰ ਸੀ:-
"ਪਿਆਰੇ ਹਰਦੇਵ
ਮੈਨੂੰ ਯਕੀਨ ਹੈ ਕਿ ਅਜਿਹੇ ਸਾਰੇ ਮਸਲੇ ਬਾਰੇ ਤੁਹਾਡਾ ਸਹਿਜ ਗਿਆਨ ਸਹੀ ਹੈ।ਜਿਸ ਵੇਲੇ ਵੀ ਕੋਈ ਗ਼ੈਰ-ਆਧੁਨਿਕ ਸੰਸਾਰ ਦੀਆਂ ਸਮਕ੍ਰਮਕ ਘਟਨਾਵਾਂ ਨੂੰ, ਆਧੁਨਿਕ ਸੰਸਾਰ ਵਿਚ, ਉਨ੍ਹਾਂ ਦੀ ਆਪਣੀ ਮੂਲ ਸਮਕਾਲੀ ਸਕੀਮ ਤੋਂ ਜੁਦਾ ਕਰਕੇ ਆਧੁਨਿਕ ਗ੍ਰੇਗੋਰੀਅਨ ਸਕੀਮ ਵਿਚ ਦਾਖ਼ਲ ਕਰਨ ਦਾ ਜਤਨ ਕਰਦਾ ਹੈ ਤਾਂ ਉਹ (ਕੋਈ) ਨਿਸ਼ਚਿਤ ਤੌਰ ਤੇ ਗ਼ੈਰ-ਆਧੁਨਿਕ ਸੰਸਾਰ ਦੀ ਕੁੱਝ ਸਭ ਤੋਂ ਜ਼ਰੂਰੀ ਬੁਣਤਰ ਨੂੰ ਅਸਤ-ਵਿਅਸਤ ਕਰ ਰਿਹਾ ਹੈ, ਜਿਸਨੇ ਉਸ ਸੰਸਾਰ ਨੂੰ ਸਿਰਜਣ ਵਿਚ ਮਦਦ ਕੀਤੀ ਸੀ ਜੋ ਕਿ ਵਾਸਤਵ ਵਿਚ ਉਸ ਵੱਕਤ ਹੈ ਸੀ।ਇਕ ਨੁੱਕਤੇ ਤਕ, ਜਿਸ ਵੇਲੇ ਕੋਈ ਆਧੁਨਿਕ ਗ੍ਰੇਗੋਰੀਅਨ ਕੈਲੇਂਡਰ ਸਕੀਮ ਨੂੰ ਗ਼ੈਰ-ਆਧੁਨਿਕ ਸੰਸਾਰ ਤੇ ਥੋਪਦਾ ਹੈ, ਤਾਂ ਉਹ ਉਸ ਸੰਸਾਰ ਨੂੰ ਅਧਿਆਤਨਕ ਪੱਧਰ ਤੇ ਆਧੁਨਿਕ ਬਣਾਉਣ ਲਈ ਪਰਮਾਤਮਾ ਵਰਗੀ ਤਾਕਤ ਇਤਸੇਮਾਲ ਕਰਦਾ ਹੈ।ਇਕ ਸਿਧਾਂਤਕ ਨੁੱਕਤੇ ਤੇ, ਮੈਂ ਬੜੀ ਦ੍ਰਿੜਤਾ ਨਾਲ ਵਿਸ਼ਵਾਸ ਕਰਦਾ ਹਾਂ ਕਿ ਸਵਤੰਤ੍ਰ ਅਧਿਆਤਮਕ ਸੰਕਟ ਦੀ ਸਥਿਤੀ ਵਿਚ, ਉਸ ਸਥਿਤੀ ਦੀ ਵਿਸ਼ੇਸ਼ ਸੱਚਾਈ ਅਤੇ ਵਾਸਵਿਕਤਾ ਦੇ ਮਾਪਦੰਡਾਂ ਦਾ ਵਿਸ਼ਲੇਸ਼ਣ, ਸਾਨੂੰ ਬੜੀ ਮਜ਼ਬੂਤੀ ਨਾਲ, ਜਿੱਥੋਂ ਤਕ ਸੰਭਵ ਹੋਵੇ, ਪਿਛੋਕੜ ਸੰਸਾਰ ਨੂੰ ਉਸਦੀਆਂ ਸ਼ਰਤਾ ਤੇ ਹੀ ਇਤਹਾਸਰਤ ਕਰਨਾ ਚਾਹੀਦਾ ਹੈ। ਜਿਸ ਵੇਲੇ ਅਸੀਂ ਉਸ ਸੰਸਾਰ (ਗ਼ੈਰ ਆਧੁਨਿਕ) ਦੀ ਸਮਝ ਬਨਾਉਣ ਲਈ ਆਧੁਨਿਕ ਪਰੰਪਰਾ, ਸਮਾਜਕ ਅਤੇ ਵਿਗਿਆਨਕ ਆਲੇਆਂ ਨੂੰ ਵਰਤਦੇ ਹਾਂ, ਅਸੀਂ ਲਾਜ਼ਮੀ ਤੋਰ ਤੇ ਉਸ ਸੰਸਾਰ ਦੀ ਸਮਝ ਨੂੰ (ਅਜਿਹੇ) ਰੂਪਾਂਤਰ ਵਿਚ ਗੁਆ ਦਿੰਦੇ ਹਾਂ.. ਤੁਹਾਡੀ ਚਲ ਰਹੀ ਖੋਜ ਬਾਰੇ ਮੈਂ ਸ਼ੂਭ ਕਾਮਨਾ ਕਰਦਾ ਹਾਂ
ਬੈਸਟ
ਗ੍ਰੇਗ" ( Greg Anderson)
ਪਾਠਕ ਸੱਜਣੋਂ ਉਪਰੋਕਤ ਗੰਭੀਰ ਜਵਾਬ ਤੋਂ ਪ੍ਰਤੀਤ ਹੁੰਦਾ ਹੈ ਕਿ ਧਾਰਮਕ ਦਿਹਾੜੇਆਂ ਨੂੰ ਮੂਲ ਪਾਰਿਪਾਟੀ ਤੋਂ ਬਦਲ ਕੇ ਨਵੀਂ ਤਰਜ਼ ਤੇ ਫ਼ਿਕਸ ਕਰ ਦੇਣਾ, ਘਟਨਾ ਵਾਪਰਣ ਵੇਲੇ ਵਾਪਰੀ ਕੁਦਰਤ ਦੀ ਅਸਲੀ ਯੋਜਨਾ ਨੂੰ ਬਦਲਣਾ ਹੈ ਜੋ ਕਿ ਸਹੀ ਨਹੀਂ। ਇੱਥੋਂ ਤਕ ਕਿ ਸ਼ਾਯਦ ਐਂਡਰਸਨ, ਈਸਟਰ ਦੀ ਬਦਲਵੀਂ ਤਾਰੀਖ਼ ਦੇ ਮੋਜੂਦਾ ਅੰਦਾਜ਼ ਤੋਂ ਵੀ ਸਹਿਮਤ ਨਹੀਂ ਕਿਉਂਕਿ ਉਸ ਨੂੰ ਤੈਅ ਕਰਨ ਲਈ, ਉਸ ਵੇਲੇ ਦੇ ਆਧੂਨਿਕ ਸੰਸਾਰ ਦੇ ਮਾਪਦੰਡ ਨੂੰ, ਗ਼ੈਰ-ਆਧੂਨਿਕ ਸੰਸਾਰ ਦੇ ਸੱਚ ਤੇ ਥੋਪਿਆ ਗਿਆ ਸੀ।ਇਸ ਗੰਭੀਰ ਨਿਰਪੱਖ ਰਾਏ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਉਹ ਵੀ ਇਸ ਸਵੈਪੜਚੋਲ ਲਈ ਕਿ ਕੀ ਨਾਨਕਸ਼ਾਹੀ ਕੈਲੇਂਡਰ ੨੦੦੩ ਦੇ ਸੰਧਰਭ ਵਿਚ ਅਸੀਂ ਕਿੱਧਰੇ ਕੁਦਰਤ ਦੇ ਮੂਲ਼ ਵਰਤਾਰੇ ਤੋਂ ਪਰੇ ਤਾਂ ਨਹੀਂ ਸੀ ਹੋ ਗਏ? ਆਸ ਹੈ ਕਿ ਵਿਦਵਾਨ ਸੱਜਣ ਇਸ ਬਾਰੇ ਵੀ ਵਿਚਾਰ ਕਰਨ ਗੇ।
ਨੋਟ:- ਪ੍ਰੋ. ਗ੍ਰੇਗ ਐਂਡਰਸਨ ਵਲੋਂ ਪ੍ਰਾਪਤ ਜਵਾਬ ਦਾ ਅੰਗ੍ਰਜ਼ੀ ਮੂਲ ਪਾਠ ਇਸ ਪ੍ਰਕਾਰ ਹੈ:-
(1) “Dear Hardev:
I just want to make sure I understand the main thrust of your questions. Are you suggesting that “translating” traditional lunisolar dates of Sikh ritual events into western-style Gregorian dates somehow misrepresents the events in question? Do you think that these events lose some of their historical truth, vitality, and cosmic resonance when they are removed from their original scheme of temporality and inserted into the West's secular, universalist scheme of “homogeneous and empty time”? If so, I would completely agree with you. Indeed, I think that your suggestion helps to highlight a much more general problem with the way that the modern discipline of history historicizes experiences in non-modern worlds..Are you also suggesting that "the West” is nevertheless inconsistent here, since e.g., Easter’s date is determined by a pre-modern lunisolar calendar, not by the Gregorian (indeed the Roman Catholic and Eastern Orthodox churches often have different dates for Easter because they use slightly different lunisolar calculations to fix its date each year!)? If so, I would again agree with you. I think it is actually a sign of how even the most important of all Christian events (Easter) has really lost all of its original cosmic force, which was of course connected to very particular conjunctions of heavenly phenomena. Now it is just another event in an essentially secular calendar—the fluidity of the date survives in practice but no longer has any real force or meaning to Christians.
I hope I have understand the general intent behind your question, but please correct me if I am wrong!
Best wishes,
Greg Anderson”
(2) "Dear Hardev:
I am sure your instincts about all these matters are correct. As soon as one tries to synchronize events in a non-modern world with those in the modern world by detaching those events from their original scheme of temporality and inserting them in a modern Gregorian scheme, one is surely disturbing some of the most essential fabrics of that non-modern world, the fabrics which helped to make that world whatever it really was at the time. To a point, when one imposes a modern Gregorian scheme upon a non-modern world, one is using god-like powers to modernize that world at the metaphysical level. As a point of principle, I believe very strongly that we should try as far as possible to historicize each past world on its own terms, as an autonomous metaphysical conjuncture, analyzing each one according to its own particular standards of truth and realness. When we use conventional modern social scientific devices to make sense of those worlds, we inevitably end up losing them in translation. But of course most historians would be very reluctant to abandon those precious tools of their practice! I wish you all the best with your continuing research.
Best,
Greg"
ਹਰਦੇਵ ਸਿੰਘ ਜਮੂੰ
ਨਾਨਕਸ਼ਾਹੀ ਕੈਲੇਂਡਰ ਸਬੰਧਤ ਇਹ ਹੋਰ ਨਿਰਪੱਖ ਰਾਏ (2)
Page Visitors: 2518