ਜਿਹੜਾ ਫੜਿਆ ਗਿਆ ਉਹ ਚੋਰ ਤੇ ਬਾਕੀ ਸਾਧ !
-: ਅਮਨਪ੍ਰੀਤ ਸਿੰਘ
ਗੁਰਸਿੱਖ ਫੈਮਲੀ ਕਲੱਬ (ਰਜਿ.)
ਬੀਤੇ ਸਮੇਂ ਦੌਰਾਨ ਸੋਧਾ ਸਾਧ ਵਲੋਂ ਬਲਾਤਕਾਰ ਦੇ ਦੋਸ਼ ਅਧੀਨ ਮਿਲੀ ਸਜਾ ਤੇ ਇਸ ਮੌਕੇ ਉਸਦੇ ਗੁੰਡਿਆਂ ਵਲੋਂ ਕੀਤੀ ਕੀਤੀ ਗੁੰਡਾਗਰਦੀ ਦੇ ਨਾਚ ਨੂੰ ਮੀਡੀਆ ਨੇ ਬੜੀ ਦਲੇਰੀ ਤੇ ਬੇਬਾਕੀ ਨਾਲ ਪੇਸ਼ ਕੀਤਾ.. ਜਿਸ ਦੀ ਹਰੇਕ ਪਾਸਿਓਂ ਸ਼ਲਾਘਾ ਹੋਣੀ ਸੁਭਾਵਕ ਹੈ.. ਪਰ ਕੀ ਚਾਰ ਦਿਨ ਕੀਤੀ ਪੇਸ਼ਕਾਰੀ ਨਾਲ ਇਹ ਮੀਡੀਆ ਆਪਣੇ 'ਤੇ ਲੱਗੇ ਵਿਕਾਊ ਮੀਡੀਆ ਦਾ ਲੇਬਲ ਲੁਹਾ ਲਏਗਾ ?
ਸ਼ਾਇਦ ਨਹੀਂ !
...ਕਿਉਂਕਿ ਅਜੇ ਵੀ ਤਕਰੀਬਨ ਸਾਰੇ ਟੀ ਵੀ ਚੈਨਲਾਂ 'ਤੇ ਅਖੌਤੀ ਸਾਧਾਂ ਬਾਬਿਆਂ ਦੇ ਪੇਡ ਸਮਾਗਮ ਜਾਂ ਪਰੋਗਰਾਮ ਨਿਰੰਤਰ ਚਲ ਰਹੇ ਹਨ ਹੋਰ ਤੇ ਹੋਰ ਅਨੇਕਾਂ ਸਾਧਾਂ ਸੰਤਾਂ ਨੇ ਤਾਂ ਆਪਣੇ ਚੈਨਲ ਹੀ ਚਲਾ ਰੱਖੇ ਹਨ..
ਭੰਡਾ ਭੰਡਾਰੀਆਂ ਕਿਨਾਂ ਕੁ ਭਾਰ।
ਇੱਕ ਬੁਕ ਚੱਕ ਹੋਰ ਦੂਜੀ ਤਿਆਰ।
ਇੱਕ ਨੂੰ ਅੰਦਰ ਤਾੜ ਕੇ ਖੁਸ਼ ਨਾ ਹੋਈਏ... ਅਜੇ ਮਗਰੇ ਹੋਰ ਹਜ਼ਾਰਾਂ ਤਿਆਰ ਨੇ ਤੇ ਸੈਂਕੜੇ ਤਿਆਰ ਹੋ ਰਹੇ ਹਨ।
ਅਸਲ ਵਿੱਚ ਅਸੀਂ ਅਜੇ ਧਾਰਮਕ ਤੌਰ 'ਤੇ ਅਵੇਸਲੇ ਹਾਂ, ਹਰ ਕੋਈ ਸਾਡਾ ਸ਼ੋਸ਼ਣ ਕਰੀ ਜਾ ਰਿਹਾ ਹੈ... ਜਿਹੜਾ ਫੜਿਆ ਗਿਆ ਉਹ ਚੋਰ ਤੇ ਬਾਕੀ ਸਾਧ !
ਜਾਗੋ... ਸੁਚੇਤ ਹੋਈਏ ।
ਆਪਣਿਆਂ ਨੇ ਵੀ ਘੱਟ ਕੋਈ ਨੀ ਜੇ ਕਰਨੀ ਇਹ ਅੱਡ ਗੱਲ ਹੈ ਕਿ ਕੋਈ ਜਿਸਮਾਣੀ ਸੋਸ਼ਣ ਕਰਦਾ ਹੈ ਕੋਈ ਮਾਨਸਿਕ ਤੇ ਕੋਈ ਆਰਥਿਕ.. ਸਭ ਲੱਗੀ ਲਾਈ ਤੁਰੀ ਜਾਂਦੇ ਨੇ...
"ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥167॥" (ਸਲੋਕ ਭਗਤ ਕਬੀਰ ਜੀਉ ਕੇ) ਅੰਕ 1373
With thanks from "Khalsa News"