ਕੈਟੇਗਰੀ

ਤੁਹਾਡੀ ਰਾਇ



ਸੁਖਵਿੰਦਰ ਸਿੰਘ ਤੇਜਾ
< ਧਰਮ ਦੀ ਦੁਕਾਨਦਾਰੀ >
< ਧਰਮ ਦੀ ਦੁਕਾਨਦਾਰੀ >
Page Visitors: 2571

<   ਧਰਮ ਦੀ ਦੁਕਾਨਦਾਰੀ   >
ਬੰਦਾ ਹੈ ਤਾਂ ਵੈਸੇ ਸਿਰੇ ਦਾ ਚਵਲ।
ਪਰ ਉਹਦੀ ਇੱਕ ਖਾਸੀਅਤ ਮੰਨਣੀ ਪਊ।
ਸਾਢੇ ਪੰਜ ਸੌ ਸਾਲ ਪੁਰਾਣੇ ਸਿੱਖ ਧਰਮ ਨੂੰ ਮੰਨਣ ਵਾਲੇ ਸ਼ਾਇਦ ਢਾਈ ਕਰੋੜ ਲੋਕ ਹਨ, ਪਰ ਸਰਸੇ ਵਾਲੇ ਨੂੰ ਮੰਨਣ ਵਾਲੇ ਛੇ ਤੋਂ ਅੱਠ ਕਰੋੜ ਲੋਕ ਹਨ।
ਹਾਲਾਂਕਿ ਬਾਬਾ ਕੋਈ ਚਮਤਕਾਰ ਵੀ ਨਹੀਂ ਕਰਦਾ, ਤੇ ਨਾ ਬਾਬੇ ਨੇ ਕੋਈ ਕੁਰਬਾਨੀਆਂ ਹੀ ਦਿੱਤੀਆਂ ਹਨ।
ਲੋਕੀਂ ਸਮੱਸਿਆਵਾਂ ਦਾ ਹੱਲ ਭਾਲਦੇ 'ਆ।
ਚਮਤਕਾਰਾਂ ਜਾਂ ਕੁਰਬਾਨੀਆਂ ਨਾਲ ਢਿੱਡ ਨਹੀਂ ਭਰਦੇ।
ਨਾਲੇ ਖੂਨ ਖਰਾਬੇ ਨੂੰ ਪਸੰਦ ਕਰਨ ਵਾਲੇ ਲੋਕ ਲੱਖਾਂ ਵਿਚ ਹੁੰਦੇ ਹਨ, ਨਾ ਕਿ ਕਰੋੜਾਂ ਵਿੱਚ।
ਜੀਹਨੇ ਵੀ ਧਰਮ ਦੀ ਦੁਕਾਨਦਾਰੀ ਚਲਾਉਣੀ ਹੈ ਤਾਂ ਫਿਰ ਉਹਨੂੰ ਮੀਤੇ ਕੋਲੋਂ ਸਿੱਖਣਾ ਚਾਹੀਦਾ।
ਜੇ ਕਿਤੇ ਮੀਤੇ ਨੇ ਸਜ਼ਾ ਵਾਲੇ ਪੁੱਠੇ ਕੰਮ ਨਾ ਕੀਤੇ ਹੁੰਦੇ ਤਾਂ ਫਿਰ ਹੁਣ ਨੂੰ ਪੂਰਾ ਪੰਜਾਬ ਹੀ ਪ੍ਰੇਮੀਆਂ ਨਾਲ ਭਰਿਆ ਹੋਣਾ ਸੀ।
ਜੇ ਤਾਂ ਤੁਸੀਂ ਸੱਚ ਦਾ ਪ੍ਰਚਾਰ ਵੀ ਕਰਨਾ ਤਾਂ ਫਿਰ ਆਪਣੀ ਵਿਚਾਰਧਾਰਾ ਵਿੱਚ ਕੁਰਬਾਨੀਆਂ, ਚਮਤਕਾਰਾਂ, ਕਰਾਮਾਤਾਂ ਅਤੇ ਖੂਨ ਖਰਾਬੇ ਜਾਂ ਮਰਨ ਮਰਾਉਣ ਵਾਲੀਆਂ ਵਿਚਾਰਾਂ ਛੱਡ ਦੋ।
ਵਿੱਚ ਹਿੰਦੂ ਮੁਸਲਮਾਨ ਤੇ ਸਿੱਖ ਇਸਾਈ ਕਰਨਾ ਛੱਡ ਦੋ।
ਦੇਵੀ ਦੇਵਤਿਆਂ ਦੇ ਜਿਕਰ ਕਰਨੇ ਛੱਡ ਦੋ।
*ਹਿੰਦੂ ਦੀਆਂ ਨਾਰਾਂ ਸਿੱਖਾਂ ਨੇ ਛੁਡਾਈਆਂ* ਵਰਗੀਆਂ ਹੀਣ ਭਾਵਨਾ ਮਹਿਸੂਸ ਕਰਾਉਣ ਵਾਲੀਆਂ ਗੱਲਾਂ ਮਾਰਨੀਆਂ ਛੱਡ ਦੋ।
*ਹਿੰਦੂਆਂ ਦਾ ਬੇੜਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਬਚਾਇਆ* ਵਰਗੀਆਂ ਵਿਚਾਰਾਂ ਛੱਡ ਦੋ।
ਫਿਰ ਵੇਖਿਓ! ਲੋਕਾਂ ਨੇ ਜੁੜਦੇ ਹੀ ਜਾਣਾ ਸੱਚ ਨਾਲ।
ਕਿਉਂਕਿ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਸਿੱਖ ਦਾ ਕੰਮ ਨਹੀਂ।
ਅੱਜ ਦੇ ਔਖੇ ਸਮੇਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨੇ ਸ਼ੁਰੂ ਕਰ ਦੋ।
ਨਾਲ ਜੁੜਨ ਵਾਲੇ ਲੋਕਾਂ ਨੂੰ ਇੱਜ਼ਤ, ਮਾਣ, ਸਤਿਕਾਰ ਤੇ ਪਿਆਰ ਦਿੰਦੇ ਰਹੋ।
ਜਾਤ ਪਾਤ ਦੇ ਜਿਕਰ ਕਰਨੇ ਛੱਡ ਦੋ।
ਆਉਣ ਵਾਲੇ ਦਸ ਸਾਲਾਂ ਵਿੱਚ ਪੰਜ ਕਰੋੜ ਸੰਗਤਾਂ ਜੁੜ ਚੁਕੀਆਂ ਹੋਣਗੀਆਂ ਸੱਚ ਨਾਲ।
*ਸੁਖਵਿੰਦਰ ਸਿੰਘ ਤੇਜਾ*
..........................................
ਟਿੱਪਣੀ:-ਸੁਖਵਿੰਦਰ ਸਿੰਘ ਤੇਜਾ ਜੀ ਨੇ ਕਾਫੀ ਕੁਝ ਠੀਕ ਲਿਖਿਆ ਹੈ, ਸਾਨੂੰ “ਪਿਦਰਮ ਸੁਲਤਾਨ ਬੂਦ” (ਸਾਡੇ ਵੱਡੇ ਬਾਦਸ਼ਾਹ ਸਨ) ਕਹਣ ਦੀ ਥਾਂ, ਇਹ ਵਿਚਾਰਨ ਦੀ ਲੋੜ ਹੈ ਕਿ ਸਾਡੇ ਬੱਚੇ ਸਾਡੇ ਬਾਰੇ ਕੀ ਕਹਣਗੇ ? ਕੀ ਉਨ੍ਹਾਂ ਨੂੰ ਸਾਡੇ ਕਿਰਦਾਰ ਬਾਰੇ ਜ਼ਿਕਰ ਕਰਦਿਆਂ ਸ਼ਰਮ ਨਹੀਂ ਮਹਿਸੂਸ ਹੋਵੇਗੀ ?
   ਆਉ ਕੁਝ ਅਕਲ ਦਾ ਲੱੜ ਫੜੀਏ। ਇਤਿਹਾਸ ਨੂੰ ਇਤਿਹਾਸ ਵਜੋਂ ਹੀ ਰਹਣ ਦਿਉ, ਪਰਚਾਰ ਸਿਰਫ ਗੁਰੂ ਗ੍ਰੰਥ ਸਾਜਿਬ ਜੀ ਦੇ ਸਿਧਾਂਤ ਅਤੇ ਸਿਖਿਆ ਦਾ ਕਰੀਏ, ਸਮਾਜ ਭਲਾਈ ਦੇ ਨਾਮ ਤੇ ਲੰਗਰ, ਜਲੂਸ ਅਤੇ ਵਿਖਾਵਿਆਂ ਤੇ ਦਸਵੰਧ ਬਰਬਾਦ ਕਰਨ ਦੀ ਥਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਦਸਵੰਧ ਦਾ ਪੈਸਾ, ਗਰੀਬਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਖਰਚ ਕਰੀਏ । ਗਰੀਬ (ਜੋ ਦੁਨੀਆ ਵਿਚ 70% ਤੋਂ ਵੱਧ ਹਨ) ਤਾਂ ਤੁਹਾਡੇ ਨਾਲ ਜੁੜਨ ਲਈ, ਤੁਹਾਡੇ ਮੂੰਹ ਵੱਲ ਵੇਖ ਰਹੇ ਹਨ।
ਸਿੱਖੀ ਹੀ ਹੈ ਜੋ ਪੂਰੇ ਦੁਨੀਆ ਦੇ ਗਰੀਬਾਂ ਦਾ ਸਹਾਰਾ ਬਣ ਸਕਦੀ ਹੈ।
             ਅਮਰ ਜੀਤ ਸਿੰਘ ਚੰਦੀ  



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.