ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਸੱਚ ਦੀ ਤਲਾਸ਼ ?
ਸੱਚ ਦੀ ਤਲਾਸ਼ ?
Page Visitors: 2599

   ਸੱਚ  ਦੀ  ਤਲਾਸ਼ ?
 ਕਿਸੇ ਸਿੱਖ ਵਲੋਂ ਪ੍ਰਾਪਤ ਕੀਤਾ ਗਿਆ ਗਿਆਨ ਉਸ ਵੇਲੇ ਬਹੁਤੇ ਕੰਮ ਦਾ ਨਹੀਂ ਰਹਿੰਦਾ ਜਿਸ ਵੇਲੇ ਉਹ ਗਿਆਨ, ਉਸ ਬੰਦੇ ਦੇ ਅੰਦਰੋਂ, ਗੁਰੂ ਅਤੇ ਗੁਰਮਤਿ ਪ੍ਰਤੀ ਵਿਸਮਾਦੁ ਦੀ ਭਾਵਨਾ ਨੂੰ ਸਮਾਪਤ ਕਰ ਦੇਵੇ। ਅਜਿਹੀ ਸਥਿਤੀ ਵਿਚ ਅਗਿਆਨਤਾ ਨਹੀਂ ਬਲਕਿ ਗਿਆਨੀ ਹੋਣ ਦਾ ਭਰਮ ਅਕਲ ਦਾ ਦੁਸ਼ਮਣ ਹੁੰਦਾ ਹੈ ਅਤੇ ਬੰਦਾ ਸਮਝਣ ਲੱਗਦਾ ਹੈ ਕਿ ਉਸ ਦੀ ਕਲਮ ਜਾਂ ਲੈਕਚਰ ਤੋਂ ਉਹ ਆਪ ਨਹੀਂ ਬਲਕਿ ਗੁਰੂ ਬੋਲਦਾ ਹੈ। ਉਸ ਦੀ ਨਿਗਾਹ ਵਿਚ ਗੁਰੂ, ਗੁਰੂ ਨਹੀਂ ਬੱਸ ਉਸ ਤੋਂ ਕੁੱਝ ਵੱਧ ਸਿਆਣਾ ਜਿਹਾ ਕ੍ਰਾਂਤੀਕਾਰੀ ਮਨੁੱਖ ਹੈ। ਬੱਸ ਦੋ ਚਾਰ ਸਟੇੱਪ ਦਾ ਫ਼ਰਕ!
ਅੱਜਕਲ, ਕੁੱਝ ਵੈਬਸਾਈਟਾਂ, ਫ਼ੇਸਬੁੱਕਾਂ ਅਤੇ ਪ੍ਰਚਾਰਕ ਸੰਸਥਾਂਵਾਂ ਵਿਚ ਜ਼ਿਆਦਾਤਰ ਇਹੀ ਹੋ ਰਿਹਾ ਹੈ। ਦਿਲਚਸਪ ਗਲ ਇਹ ਹੈ ਕਿ ਅਜਿਹੇ ਕੁੱਝ ਸੱਜਣ ਆਪਣੇ ਅਜਿਹੇ "ਸੱਚ" ਨੂੰ ਜਾਣ ਲੇਣ ਦੇ ਦਾਵੇ ਬਾਦ ਵੀ ਸੱਚ ਦੀ ਤਲਾਸ਼ ਵਿਚ ਹਨ। ਭਲਾ ਸੱਚ ਪ੍ਰਾਪਤ ਕਰ ਚੁੱਕੇ ਸੱਜਣ ਸੱਚ ਨੂੰ ਕਿਉਂ ਲੱਭ ਰਹੇ ਹਨ ? ਕੀ ਸੱਚ ਗੁਆਚ ਗਿਆ ਹੈ ਜਾਂ ਫਿਰ ਉਸ ਨੂੰ ਤਲਾਸ਼ਣ ਵਾਲੀ ਮਾਨਸਿਕਤਾ ਆਪ ਭੱਟਕੀ ਪਈ ਹੈ ? ਆਪਣੀ ਸਮਝ ਅਨੁਸਾਰ ਸਵੀਕਾਰ ਕਰ ਲਈ 'ਜਾਣਕਾਰੀ' ਨੂੰ ਉਹ ਸੱਚ ਦਾ ਗਿਆਨ ਸਮਝਦ ਲੇਂਦੇ ਹਨ ਤੇ ਫਿਰ ਉਨ੍ਹਾਂ ਆਪਣੀ ਜਨਰਲ ਨਾਲੇਜ ਅਤੇ ਸੱਚੇ ਗਿਆਨ ਵਿਚਲਾ ਫ਼ਰਕ ਕਦੇ ਸਮਝ ਨਹੀਂ ਆਉਂਦਾ।
ਜੋ ਸੱਚ ਦੀ ਤਲਾਸ਼ ਵਿਚ ਹੁੰਦਾ ਹੈ ਉਹ ਸੱਚ ਪ੍ਰਾਪਤ ਕਰ ਲੇਣ ਦਾ ਦਾਵਾ ਨਹੀਂ ਕਰਦਾ ਅਤੇ ਜੋ ਦਾਵਾ ਕਰ ਕੋਈ ਨਿਰਣਾ ਦੇ ਦੇਵੇ ਤਾਂ ਉਸ ਨੂੰ ਸੱਚ ਤਲਾਸ਼ਣ ਦਾ ਪਰਪੰਚ ਨਹੀਂ ਰੱਚਣਾ ਚਾਹੀਦਾ। ਮੇਰੇ ਪਾਸ ਅਜਿਹੇ ਸੱਜਣਾ ਦੀ ਜਾਣਕਾਰੀ ਹੈ ਜਿਨ੍ਹਾਂ ਪਿੱਛਲੇ ਕੁੱਝ ਕੁ ਸਾਲਾਂ ਵਿਚ ਬਾਰ-ਬਾਰ ਆਪਣੇ "ਸੱਚ ਦੇ ਗਿਆਨ" ਨੂੰ ਬਦਲਿਆ ਹੈ ਅਤੇ ਹਰ ਵਾਰ ਨਵੇਂ ਨਿਰਣੇ ਪੇਸ਼ ਕੀਤੇ ਹਨ।
    ਪਿਆਰੇ ਸੱਜਣੋਂ ਜੇ ਕਰ ਤੁਸਾਂ ਸੱਚ ਲੱਭ ਲਿਆ ਅਤੇ ਨਿਰਣੈ ਕੱਡ ਲਏ ਹਨ ਤਾਂ ਹੁਣ ਸੱਚ ਦੀ ਤਲਾਸ਼ ਕੈਸੀ ?
ਹਰਦੇਵ ਸਿੰਘ, ਜੰਮੂ-੦੪.੦੯.੨੦੧੭ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.