ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਵਿਚਾਰ......ਜਾਂ...... ਹਥਿਆਰ !
ਵਿਚਾਰ......ਜਾਂ...... ਹਥਿਆਰ !
Page Visitors: 2698

ਵਿਚਾਰ......ਜਾਂ...... ਹਥਿਆਰ !
ਅਜੋਕੇ ਹਲਾਤਾਂ ਵੱਲ ਜੇ ਝਾਤ ਮਾਰੀੲੇ ਤਾਂ ਵਿਚਾਰ ਨਾਲੋਂ ਜਿਆਦਾ ਹਥਿਆਰ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਸਮਾਂ ਹੁੰਦਾ ਸੀ ਜਦੋਂ ਮਨੁੱਖ ਦੁਬਿਧਾ ਵਿਚ ਹੁੰਦਾ ਸੀ ਤੇ ਉਹ ਵਿਚਾਰ ਕਰਦਾ ਸੀ, ਦੁਬਿਧਾ ਤੋਂ ਬਾਹਰ ਨਿਕਲਣ ਲਈ ਵਿਚਾਰ ਗੋਸ਼ਟੀ ਕਰਦਾ ਸੀ, ਪਰ ਅੱਜ ਮਨੁੱਖ ਇੰਨਾ ਸਿਆਣਾ ਹੋ ਗਿਆ ਹੈ ਕਿ ਉਹ ਵਿਚਾਰ ਦੀ ਥਾਂ ਤੇ ਹਥਿਆਰ ਨਾਲ ਗੱਲ ਕਰਦਾ ਹੈ … ਪਾਉਂਦਾ ਤਾ ਗੁਰਾ ਦਿੱਤੀ ਵਰਦੀ ਏ ਪਰ ਵਿਚਾਰ ਪੱਖੋਂ ਟੁੰਡਾ ਹੋ ਗਿਆ ਹੈ … ਵਿਚਾਰ ਵਾਲਾ ਖਾਨਾ ਹੀ ਖਾਲੀ ਹੋ ਗਿਆ ਹੈ, ਸਿਰਫ ਇਕੋਂ ਪਾਸੇ ਚਿਤ ਲਾ ਕੇ ਸਾਜਿਸ਼ਾਂ ਘੜਦਾ ਰਹਿੰਦਾ ਹੈ ਕੀ ਕਿਵੇਂ ਸੱਚ ਬੋਲਣ ਵਾਲੇ ਤੇ ਹਮਲਾ ਕਰਾਂ … ਇਹ ਹੀ ਕਾਰਨ ਨਿਤ ਹਮਲੇ ਹੋਣ ਦਾ।
ਅੱਜ ਸਾੱਨੂੰ ਵਿਚਾਰ ਪੱਖੋਂ ਹੀਣਾ ਕਰ ਦਿੱਤਾ ਗਿਆ, ਅਸੀ ਨਾ ਆਪ ਪੜ੍ਹਨਾ ਚਾਹੁੰਦੇ ਤੇ ਨਾ ਹੀ ਦੂਜਿਆਂ ਦੇ ਮੁਖੋ ਸੱਚ ਸੁਣਣਾ ਚਾਹੁੰਦੇ ਹਾਂ, ਸਿਰਫ ਅਪਣੀ ਹੀ ੲੀਨ ਮਨਵਾਉਣਾ ਚਾਹੁੰਦੇ ਹੈ ਜੋ ਅਸੀ ਕਹਿ ਦਿੱਤਾ ਉਹ ਹੀ ਸਹੀ ਹੈ ਸਾਹਮਣੇ ਵਾਲੇ ਨੇ ਜੋ ਕਹਿਆ ਉਹ ਗਲਤ, ਸੱਚ ਬੋਲਣ ਵਾਲੇ ਤੇ ਹਮਲਾ ਕਰ ਦਿਓ, ਜਿਸ ਨਾਲ ਵਿਚਾਰ ਨਾ ਮਿਲਣ ਉਸ ਤੇ ਹਮਲਾ ਕਰ ਦਿਓ …
ਸੱਚ ਜਾਣਿਓ ਭਲਿਓ ਵਿਚਾਰ ਨਾ ਮਿਲਣ ਤੇ ਅਸਹਿਮਤੀ ਪ੍ਰਗਟ ਕੀਤੀ ਜਾ ਸਕਦੀ ਹੈ ਪਰ ਹਮਲਾ ਕਰਨਾ ਕਿਥੇ ਦੀ ਸਿਆਣਪ ਹੈ … ਅਸਹਿਮਤੀ ਲਈ ਗੋਸ਼ਟੀ ਹੈ … ਵਿਚਾਰ ਚਰਚਾ ਹੈ … ਹਮਲਾ ਨਹੀਂ … ਗੁਰੂ ਦਾ ਹੁਕਮ ਹੈ
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
 ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ

ਅਤੇ ਭਲਿਓ ਜਿਥੇ ਗੱਲ ਹੀ ਗੁਰੂ ਦੀ ਹੋਵੇ ਉਸ ਨੂੰ ਭਲਾ ਹੀ ਸਮਝਣਾ ਚਾਹੀਦਾ ਹੈ, ਗੁਰੂ ਹੁਕਮ ਹੈ
"ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥1॥
ਭਲਿਓ ਜੇ ਉਸ ਦੇ ਹੁਕਮ ਤੋਂ ਬਾਹਰ ਉਲਟ ਨਿਤ ਹਮਲੇ ਹੀ ਕਰੋਗੇ ਤਾਂ ਚੋਟਾਂ ਹੀ ਖਾਵੋਗੇ, ਭਾਵ ਨਿਤ ਹੋਰ ਅਾਤਮਕ ਮੌਤੇ ਮਰੋਗੇ

ਆਪਣੈ ਭਾਣੈ ਜੋ ਚਲੈ ਭਾੲੀ ਵਿਛੁੜਿ ਚੋਟਾ ਖਾਵੈ
ਆਤਮਜੀਤ ਸਿੰਘ, ਕਾਨਪੁਰ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.