ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ
Page Visitors: 2641

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ
ਧਰਤੀ ਦੀ 'ਹਿਕ ਪਾੜ ਕੇ ਜੋ ਉਸ ਵਿਚ ਬੀਜੋਗੇ ਉਹ ਹੀ ਮਿਲੇਗਾ… ਚਾਹੇ ਉਹ ਧਰਤੀ ਸਰੀਰਿਕ ਹੋਵੇ ਜਾਂ ਕੌਮ ਰੂਪੀ ਧਰਤੀ … ਜੋ ਉਸ ਵਿਚ ਬੀਜਿਆ ਜਾਇਗਾ ਉਹ ਹੀ ਮਿਲੇਗਾ।
ਅਸੀਂ ਬੀਜ ਤਾਂ ਬਿਖੁ ਰਹੇ ਹਾਂ, ਪਰ ਆਸ ਅੰਮ੍ਰਿਤ 'ਤੇ ਲਾ ਰੱਖੀ ਹੈ … ਹੁਣ ਦਸੋਂ ਇਕ ਅਮਲੀ ਬਾਪ ਆਪਣੇ ਬੱਚੇ ਨੂੰ ਕੀ ਦੇਵੇਗਾ ਗੁੜਤੀ ਵਿੱਚ … ਬਾਪ ਬੀਜ 'ਬਿਖੁ' ਰਿਹਾ … ਪਰ ਔਲਾਦ ਤੋਂ 'ਅੰਮ੍ਰਿਤ' ਦੀ ਆਸ ਰੱਖ ਰਿਹਾ ਹੈ … ਇਹ ਕਿਵੇਂ ਹੋ ਸਕਦਾ ਹੈ ਬੀਜਿਆ 'ਬਿਖੁ' ਜਾਏ ਤੇ ਆਸ 'ਅੰਮ੍ਰਿਤ' ਦੀ … ਗੁਰੂ ਕਹਿੰਦੇ ਹਨ ਇਹ ਕਿੱਧਰ ਦਾ 'ਨਿਆਉ' ਹੈ।
ਹੁਣ ਜੇ ਧਰਮੀ ਅਖਵਾਉਣ ਵਾਲੇ 'ਆਗੂ' 'ਪ੍ਰਚਾਰਕ' ਆਉਣ ਵਾਲੀ ਪਨੀਰੀ ਨੂੰ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਥਾਂ ਤੇ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਵਰਗੀ ਕਾਹਣੀਆਂ ਦਾ 'ਬਿਖੁ' ਪਰੋਸਣਗੇ ਤੇ ਕੀ ਆਸ ਰੱਖ ਸਕਦੇ ਹਾਂ ਆਉਣ ਵਾਲੀ ਪਨੀਰੀ ਤੋਂ …
ਇਹ ਕਿਵੇਂ ਹੋ ਸਕਦਾ ਹੈ ਕਿ ਅਸੀ ਆਉਣ ਵਾਲੀ ਪਨੀਰੀ ਨੂੰ ਵੰਡੀਏ ਬਿਖੁ 'ਤੇ ਆਸ ਰੱਖੀਏ ਉਨਾਂ ਕੋਲ ਅੰਮ੍ਰਿਤ ਦੀ … ਜਦੋਂ ਅੰਮ੍ਰਿਤ ਰੂਪੀ ਬਾਣੀ ਅੰਦਰ ਗਈ ਹੀ ਨਹੀਂ … ਜਦੋਂ ਗਇਆ ਹੀ ਇਹ ਕੀ 'ਚੁਨ ਚੁਨ ਸ਼ੱਤ੍ਰ ਹਮਾਰੇ ਮਾਰਿਯਹਿ' ਤੇ ਕਿਵੇਂ ਆਸ ਰੱਖੀਏ ਉਨਾਂ ਕੋਲੋਂ ਅੰਮ੍ਰਿਤ ਦੀ …
ਓਇ ਭਲਿਓ! ਤਰਸ ਕਰੋ ਆਉਣ ਵਾਲੀ ਪਨੀਰੀ ਤੇ ਉਨਾਂ ਨੂੰ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਦੇ 'ਬੀਜ' ਵੰਡਣ ਦੀ ਥਾਂ 'ਤੇ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਨਿਰੋਲ ਵਿਚਾਰ ਵੰਡੋ, ਤਾਂ ਕਿ ਉਨ੍ਹਾਂ ਦਾ ਜੀਵਨ ਸਫਲ ਹੋ ਸਕੇ, ਉਸ ਅਧਾਰ ਤੇ ਉਨ੍ਹਾਂ ਦਾ ਜੀਵਨ ਬਣ ਸਕੇ ਅਤੇ ਅੰਦਰਹੁ ਵੈਰ ਵਿਰੋਧ ਦੀ ਭਾਵਣਾ ਖਤਮ ਹੋ ਸਕੇ …
ਭਲਿਓ ਜਦ ਗੁਰੂ ਨੇ ਸਾਨੂੰ ਇਕੋ ਥਾਲ ਵਿੱਚ ਸਭ ਕੁੱਝ ਪਰੋਸ ਕੇ ਦੇ ਦਿੱਤਾ 'ਤੇ ਸਾਨੂੰ ਬਾਹਰ ਭਟਕਣ ਦੀ ਕੀ ਲੋੜ ...
… ਗੁਰੂ ਹੁਕਮ …
 ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
 ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
 ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
 ਏਹ ਵਸਤੁ ਤਜੀ ਨਹੀ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.